(੮੭)
ਹਰ ਪਰਕਾਰ ਦੀ ਸਿਖਿਆ ਵਿਚ ਨਿਪੁੰਨ ਕੀਤਾ । ਵਸ਼ੇਸ਼ ਕਰ ਕੇ
ਉਸ ਨੂੰ ਰਾਜ ਪ੍ਰਬੰਧ ਅਤੇ ਜੰਗ ਦੇ ਹੁਨਰ ਵਿਚ ਪੂਰਾ ਪੂਰਾ ਤਾਕ ਬਣਾ ਦਿਤਾ । ਉਸ ਨੇ ਫ਼ੌਜੀ · ਕਰਤਬਾਂ ਨਾਲ ਉਸ ਦੇ ਮਨ ਵਿਚ, ਅਤੇ ਕਸਰਤੀ ਖੇਲਾਂ ਨਾਲ ਉਸ ਦੇ ਸਰੀਰ ਵਿਚ ਅਤੀ ਉਤਸ਼ਾਹ ਭਰ ਦਿਤਾ। ਕੁਮਾਰ ਅਵਸਥਾ ਵਿਚ ਹੀ ਸਿਕੰਦਰ ਨੇ ਬੀਬਨਾਂ ਵਿਰੁਧ ਜੰਗ ਵਿਚ ਬੜੀ ਨਾਮਵਰੀ ਖੱਟੀ। ਉਸ ਜੰਗ ਵਿਚ ਫਤਹ ਪਾਉਣ ਮਗਰੋਂ ਉਸ ਦੇ ਪਿਤਾ ਫਿਲਪ ਨੇ ਉਸ ਨੂੰ ਗਲਵਕੜੀ ਵਿਚ ਲੈ ਕੇ ਆਖਿਆ: “ਮੇਰੇ ਸੂਰਬੀਰ ਬੇਟੇ। ਤੂੰ ਆਪਣੇ ਲਈ ਹੋਰ ਰਾਜ ਢੂੰਡ ਕਿਉਂਕਿ ਮੇਰਾ ਰਾਜ ਤੇਰੇ ਲਈ ਬਹੁਤ ਸੌੜਾ ਹੈ।” ਪਿਤਾ ਨਾਲ ਝਗੜਾ ਸਿਕੰਦਰ ਦੇ ਪਿਤਾ ਵਲੋਂ ਉਲੰਪੀਅਸ ਨੂੰ ਤਾੜਨਾਂ ਕਰਨ ਉਤੇ ਪਿਤਾ ਪੁੱਤਰ ਵਿਚਾਲੇ ਝਗੜਾ ਹੋ ਗਿਆ ।ਸਿਕੰਦਰ ਨੇ ਆਪਣੀ ਮਾਤਾ ਦਾ ਪੱਖ ਲਿਆ ਅਤੇ ਆਪਣੇ ਪਿਤਾ ਦੇ ਇੰਤਕਾਮ ਤੋਂ ਬਚਣ ਲਈ ਉਹ ਐਪੀਰਸ ਵਲ ਨਸ ਗਿਆ। ਪਰ ਪਿੱਛੋਂ ਛੇਤੀ ਹੀ ਦੋਵਾਂ ਧਿਰਾਂ ਵਿਚਾਲੇ ਮਨ ਮਨੌਤੀ ਹੋ ਗਈ ਅਤੇ ਰੀਹਾਲੀ ਵਰੁਧ ਮੁਹਿੰਮ ਵਿਚ ਸਿਕੰਦਰ ਨੇ ਆਪਣੇ ਪਿਤਾ ਦਾ ਸਾਥ ਦਿਤਾ। ਨ ਕੇਵਲ ਪਿਤਾ ਦਾ ਸਾਥ ਦਿਤਾ ਸਗੋਂ ਮੈਦਾਨਿ ਜੰਗ ਵਿਚ ਆਪਣੇ ਪਿਤਾ ਦੀ ਜ਼ਿੰਦਗੀ ਨੂੰ ਬਚਾਉਣ ਦਾ ਵੀ ਕਾਰਨ ਬਣਿਆ। ਸਿਕੰਦਰ ਦਾ ਰਾਜ ਤਿਲਕ ੩੩੬ ਪੂਰਵ ਈਸਾ ਸੰਨ ੩੩੬ ਪੂਰਵ ਈਸਾ ਵਿਚ ਫਿਲਪ ਦੇ ਕਤਲ ਹੋ ਜਾਣ ਉਤੇ ਸਿਕੰਦਰ ੨੦ ਸਾਲ ਦੀ ਕੁਮਾਰ ਅਵਸਥਾ ਵਿਚ ਆਪਣੇ ਪਿਤਾ ਦੀ ਥਾਂ ਗੱਦੀ ਨਸ਼ੀਨ ਹੋਇਆ। ਸਵਾਏ ਯਹੂਦੀਆਂ ਦੇ, ਸੰਸਾਰ ਦੀਆਂ ਸਭ ਕੌਮਾਂ ਉਸ ਸਮੇਂ ਮੂਰਤੀ ਪੂਜਕ ਸਨ। ਈਰਾਨੀ ਰਾਜ ਮਹਾਨ ਸਾਈਰਸ ਨੇ ਜਿਸ ਈਰਾਨੀ ਰਾਜ ਦੀ ਨੀਂਹ ਰੱਖੀ ਉਸ ਵਿਚ ਮਿਸਰ ਤੋਂ ਛੁਟ,ਉਸ ਸਮੇਂ ਦਾ ਸਾਰਾ ਏਸ਼ੀਆ ਵੀ ਸ਼ਾਮਲ ਸੀ। ਇਸ ਵਿਸ਼ਾਲ ਰਾਜ ਉਪਰ ਦਾਰਾ ਗੁਸਤਾਸਪ (1)arius, ਰਾਜ ਕਰਦਾ ਸੀ,ਜੋ ਰਾਜ ਤਿਲਕ ਤੋਂ ਪਹਿਲੇ ਕੋਡੋਮੈਨਸ ਦੇ ਨਾਮ ਨਾਲ ਪ੍ਰਸਿੱਧ ਸੀ । ਉਹ ਦਾਰਾ ਗੁਸਤਾਸਪ ਦੂਜੇ ਦਾ ਪੋਤਾ ਸੀ ਅਤੇ ਆਮ ਤੌਰ ਤੇ ਨੋਬੋਸ ਦੇ ਨਾਮ ਨਾਲ ਪ੍ਰਸਿੱਧ ਸੀ। ਇਸ ਮਹਾਨ ਵਡੇ ਰਾਜ ਵਿਚ ੧੨੦ ਸੂਬੇ (ਛੋਟੇ ਰਾਜ) ਸ਼ਾਮਲ ਸਨ, ਜਿਨ੍ਹਾਂ ਉਤੇ ਸੂਬਾਈ ਗਵਰਨਰਾਂ ਦਾ ਰਾਜ ਸੀ ਉਸ ਦੇ ਰਾਜ ਦਾ ਇਕ ਭਾਗ-ਪੰਜਾਬ ਉਸ ਰਾਜ ਵਿਚ ਪੰਜਾਬ ਦੀਆਂ ਉਹ ਹੱਦਾਂ ਵੀ ਸ਼ਾਮਲ ਸਨ, ਜਿਹੜੀਆਂ ਸਿੰਧ ਦੇ ਦੋਹੀਂ ਪਾਸੀਂ ਵਾਕਿਆ ਹਨ; ਭਾਵੇਂ ਇਹ ਗਲ ਠੀਕ ਹੈ ਕਿ ਪੰਜਾਬ ਦਾ ਸਾਰਾ ਦੇਸ ਕਦੇ ਵੀ ਪੂਰਨ ਤੌਰ ਉਤੇ ਉਸ ਦੀ ਮਾਤ- ਹਿਤੀ ਵਿਚ ਨਹੀਂ ਆਇਆ । ਈਰਾਨ ਦੇ ਲੋਕ ਜ਼ਰਤੂਸ਼ਤ (zoroaster) ਨੂੰ ਮੰਨਣ ਵਾਲੇ ਸਨ। ਯੂਨਾਨ ਦਾ ਨਿੱਕਾ ਜਿਹਾ ਪਰੰਤੂ ਸ਼ਕਤੀਸ਼ਾਲੀ ਦੇਸ ਕਈ ਰਾਜਾਂ (ਸਟੇਟਸ) ਵਿਚ ਵੰਡਿਆ ਹੋਇਆ ਸੀ । ਇਹ ਛੋਟੇ ਛੋਟੇ ਰਾਜ ਆਪੋ ਵਿਚ ਹੀ ਲੜਦੇ ਰਹਿੰਦੇ ਸਨ । ਰਾਜ ਗੱਦੀ ਉਪਰ ਬੈਠਣ ਦੇ ਥੋੜਾ ਈ ਸਮਾਂ ਮਗਰੋਂ ਸਿਕੰਦਰ |
ਨੇ ਬਰੇਸ ਨੂੰ ਫਤਹ ਕਰ ਲਿਆ ਅਤੇ ਛੇਤੀ ਹੀ ਥੀਬਸ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਆਂਦਾ। ਕਿਉਂਕਿ ਇਸ ਰਾਜ ਨੇ ਸਿਕੰਦਰ ਦੀ ਈਨ ਮੰਨਣ ਤੋਂ ਸਿਰ ਫੇਰ ਦਿਤਾ ਸੀ ਇਸ ਲਈ ਸਿਕੰਦਰ ਨੇ ਉਸ ਰਾ: ਦੀ ਇੱਟ ਨਾਲ ਇੱਟ ਵਜਾ ਦਿਤੀ। ਉਸ ਸ਼ਹਿਰ ਦੇ ਛੀ ਹਜ਼ਾਰ ਵਸਨੀਕ ਤਲਵਾਰ ਦੀ ਘਾਟ ਉਤਾਰੇ ਗਏ ਅਤੇ ੩੦ ਹਜ਼ਾਰ ਲੋਕਾਂ ਨੂੰ ਵਿਜਈ, ਗੁਲਾਮ ਬਣਾਕੇ ਲੈ ਗਿਆ। ਥੀਬਸ ਦਾ ਸ਼ਹਿਰ ਵੀ ਧਰਤੀ ਨਾਲ ਪੱਧਰ ਕਰ ਦਿਤਾ ਗਿਆ। ਹੈਲਸਪਾਂਟ ਦੇ ਪਾਰ ਸਿਕੰਦਰ ਦਾ ਪ੍ਰਸਿੱਧ ਕੂਚ ਹੈਲਸਪਾਂਟ ਦੇ ਪਾਰ ਉਸ ਨੇ ਇਤਿਹਾਸਕ ਕੂਚ ਬੋਲਿਆ। ਉਸ ਹਮਲੇ ਰ ਹੀਂ ਉਸ ਨੇ ਗਰਾਨੀਕਸ ਦੇ ਅਸਥਾਨ ਉਤੇ ਆਪਣੀ ੫੫ ਹਜ਼ਾਰ ਫੌਜ ਨਾਲ ੧ ਲਖ ੧੦ ਹਜ਼ਾਰ ਈਰਾਨੀ ਫੌਜ ਨੂੰ ਹਾਰ ਦਿਤੀ । ਇਸ ਖੂਨੀ ਜੰਗ ਵਿਚ ਸਿਕੰਦਰ ਨੇ ਆਪਣੇ ਭਾਲੇ ਨਾਲ ਦਾਰਾ ਗੁਸਤਾਸਪ ਦੇ ਜਵਾਈ ਨੂੰ ਜਨੋਂ ਮਾਰ ਮੁਕਾਇਆ । ਇਸ ਦੇ ਮਗਰੋਂ ਉਸ ਨੇ ਏਸ਼ਿਆ ਕੋਚਕ ਵਿਚ ਕਈ ਸ਼ਹਿਰ ਇਕ ਇਕ ਕਰ ਕੇ ਆਪਣੇ ਅਧੀਨ ਕਰ ਲਏ । ਈਸਸ ਉਪਰ ਈਰਾਨੀਆ ਦੀ ਹਾਰ ਉਸ ਨੇ ਈਸਸ ਦੇ ਅਸਥਾਨ ਉਤੇ ਈਰਾਨੀਆਂ ਨੂੰ ਬੜੀ ਭਾਰੀ ਹਾਰ ਦਿਤੀ । ਇਸ ਜੰਗ ਵਿਚ ਦਾਰਾ ਗੁਸਤਾਸਪ ਦਾ ਸਾਰਾ ਖਜ਼ਾਨਾ ਅਤੇ ਪਰਿਵਾਰ ਉਸ ਦੇ ਕਬਜ਼ੇ ਵਿਚ ਆ ਗਿਆ। ਸਿਕੰਦਰ ਨੇ ਦਾਰਾ ਗੁਸਤਸਪ ਦੇ ਪਰਿਵਾਰ ਨਾਲ ਬੜਾ ਨਰਮ ਸਲੂਕ ਰਵਾ ਰਖਿਆ। ਪਿਛੋਂ ਦਾਰਾ ਗੁਸਤਾਸਪ ਨੇ ਦੋ ਵਾਰ ਸਿਕੰਦਰ ਨਾਲ ਸੁਲਹ ਕਰਨ ਦਾ ਜਤਨ ਕੀਤਾ ਅਤੇ ਆਪਣੀ ਪੇਸ਼ਕਸ਼ ਵਿਚ ਓਸ ਨੇ ਫਰਾਤ ਤੀਕ ਦਾ ਸਾਰਾ ਏਸ਼ਿਆਈ ਇਲਾਕਾ ਵਿਜਈ ਨੂੰ ਦੇਣਾ ਵੀ ਪਰਵਾਨ ਕੀਤਾ ਪਰ ਸਿਕੰਦਰ ਨੇ ਇਹ ਕਹਿ ਕੇ ਉਸ ਦੀਆਂ ਸ਼ਰਤਾਂ ਪਰਵਾਨ ਕਰਨ ਤੋਂ ਇਨਕਾਰ ਕਰ ਦਿਤਾ ਕਿ ਦਾਰਾ ਗੁਸਤਾਸਪ ਉਸ ਨੂੰ ਏਸ਼ੀਆ ਦਾ ਹੁਕਮਰਾਨ ਤੇ ਉਸ ਦੀ ਸਾਰੀ ਪਰਜਾ ਦਾ ਮਾਲਕ ਪਰਵਾਨ ਕਰੇ।” ਇਸ ਤੇ ਸਿਕੰਦਰ ਦੇ ਇਕ ਜਰਨੈਲ ਪਾਰਮੀਨੀਓ ਨੇ ਈਰਾਨੀ ਪੇਸ਼ਕਸ਼ ਨੂੰ ਪਰਵਾਨ ਕਰਨ ਦੀ ਸਲਾਹ ਦੇਂਦੇ ਹੋਏ ਆਖਿਆ ਜੇ ਕਦੇ ਮੈਂ ਸਿਕੰਦਰ ਹੁੰਦਾ ਤਦ ਇਸ ਪੇਸ਼-ਕਸ਼ ਨੂੰ ਜ਼ਰੂਰ ਪਰਵਾਨ ਕਰ ਲੈਂਦਾ । ਸ਼ਾਹ ਸਿਕੰਦਰ ਨੇ ਤੁਰਤ ਉਤਰ ਦਿੱਤਾ—“ਜੇ ਮੈਂ ਪਾਰਮੀਨੀਓਂ ਹੁੰਦਾ ਤਦ ਮੈਂ ਵੀ ਇਸ ਨੂੰ ਪਰਵਾਨ ਕਰ ਲੈਂਦਾ।” ' ਟਾਇਰੇ ਦੀ ਫ਼ਤਹ ਸਿਕੰਦਰ ਨੇ ਹੁਣ ਆਪਣੀਆਂ ਵਾਗਾਂ ਸੀਰੀਆ ਅਤੇ ਫੋਨੀਸ਼ੀਆ ਵਲ ਮੋੜੀਆਂ । ਉਸ ਨੇ ਪਹਿਲੇ ਸ਼ਹਿਰ ਦਮਿਸ਼ਕ ਨੂੰ ਫਤਹ ਕੀਤਾ ਤੇ ਫੇਰ ਭੂਮਧ ਸਾਗਰ ਦੇ ਸਾਹਿਲਾਂ ਉਪਰਲੇ ਸਭ ਸ਼ਹਿਰ ਆਪਣੇ ਅਧੀਨ ਕਰ ਲਏ । ਇਹਨਾਂ ਵਿਚੋਂ ਵਪਾਰ ਦੇ ਪੱਛਮੀ ਕੇਂਦਰ,ਸ਼ਹਿਰ ਟਾਇਰੇ ਨੇ ਉਸ ਦਾ ਹਥਿਆਰਾਂ ਨਾਲ ਟਾਕਰਾ ਕੀਤਾ। ਸਿਕੰਦਰ ਨੇ ਸਤ ਮਹੀਨੇ ਦੇ ਘੇਰੇ ਮਗਰੋਂ ਉਸ ਸ਼ਹਿਰ ਨੂੰ ਫਤਹ ਕਰ ਕੇ ਉਸ ਦੀ ਇੱਟ ਨਾਲ ਇੱਟ ਖੜਕਾ ਦਿਤੀ । ਇਸ ਸ਼ਹਿਰ ਦੇ ਵਪਾਰ ਦੀ ਅਜਾਰਾਦਾਰੀ ਪ੍ਰਾਪਤ ਕਰ ਕੇ ਸਿਕੰਦਰ ਦੁਨੀਆ ਦੀਆਂ ਕਿਸਮਤਾਂ ਦਾ ਮਾਲਕ ਬਣ ਬੈਠਾ ਫਲਸਤੀਨ ਦੀ ਹਾਰ ਇਸ ਦੇ ਮਗਰੋਂ ਉਸ ਨੇ ਯੋਰੋਬਲਮ ਉਪਰ ਚੜ੍ਹਾਈ ਕੀਤੀ ਅਤੇ ਫਲਸਤੀਨ ਨੂੰ ਵੀ ਈਨ ਮਨਾਈ । ਐਨਾ ਕੁਛ ਕਰ ਲੈਣ ਮਗਰੋਂ ਸਿਕੰਦਰ ਨੇ ਮਿਸਰ ਨੂੰ ਈਰਾਨੀ ਗੁਲਾਮੀ ਤੋਂ ਮੁਕਤ ਕੀਤਾ ਅਤੇ |
Sri Satguru Jagjit Singh Ji eLibrary Namdhari Elibrary@gmail.com