ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਖਚਲ ਹੀ ਨਹੀਂ ਕੀਤੀ ਜਾਪਦੀ, ਉਥੇ ਉਹਨਾਂ ਸਿਰਫ ਲੋਕਾਂ ਪਾਸੋਂ ਸੁਣੀਆਂ ਸੁਣਾਈਆਂ ਗਲਾਂ ਤੇ ਇਤਬਾਰ ਕਰ ਕੇ ਲਿਖ ਦਿਤਾ ਹੈ। ਰਾਏ ਘਨਯਾ ਲਾਲ ਦੀ ਲਿਖੀ ਪੰਜਾਬ ਬਾਰੇ ਉਰਦੂ ਵਿਚ ਹਿਸਟਰੀ ਕਿਸੇ ਹਦ ਤਕ ਸਹੀ ਖਿਆਲ ਕੀਤੀ ਜਾਂਦੀ ਹੈ। ਸੋਹਣ ਲਾਲ ਸੂਰੀ ਦੀ ਫਾਰਸੀ ਵਿਚ ਲਿਖੀ ਮਹਾਰਾਜਾ ਰਣਜੀਤ ਸਿੰਘ ਦੀ ਡਾਇਰੀ ਹਵਾਲੇ ਦੇਣ ਲਈ ਇਕ ਯੋਗ ਪੁਸਤਕ ਸਿੱਧ ਹੋਵੇਗੀ, ਕਿਉਂਕਿ ਇਨ੍ਹਾਂ ਵਿਚ ਕੋਈ ਮਣ ਘੜਤ ਤੇ ਵਾਧੂ ਗਲਾਂ ਨੂੰ ਨਹੀਂ ਬਿਆਨਿਆ।

ਏਸੇ ਗਲ ਨੂੰ ਧਿਆਨ ਵਿਚ ਰਖਦਿਆਂ ਤੇ ਠੀਕ ਠੀਕ ਹਾਲਤ ਦਸਣ ਲਈ, ਇਸ ਹਥਲੀ ਕਿਤਾਬ ਦੇ ਲਿਖਣ ਦੀ ਲੋੜ ਭਾਸੀ। ਜਿਨ੍ਹਾਂ ਔਕੜਾਂ ਦਾ ਮੈਨੂੰ ਸਾਹਮਣਾ ਪਿਆ, ਉਹ ਬਹੁਤ ਜ਼ਿਆਦਾ ਸਨ। ਇਸ ਨਾਲ ਸਿਰਫ ਇਹੀ ਨਹੀਂ ਰਹਿ ਗਿਆ ਕਿ ਇਹ ਇਕ ਵਡਾ ਕੰਮ ਹੈ ਸਗੋਂ ਇਹ ਇਕੁ ਸੁਆਦਲਾ ਤੇ ਜ਼ੁੰਮੇਵਾਰੀ ਦਾ ਕੰਮ ਬਣ ਗਿਆ ਹੈ। ਆਪਣੀਆਂ ਘਾਟਾਂ ਤੋਂ ਭਲੀ ਭਾਂਤ ਜਾਣੂੰ ਹੁੰਦਿਆਂ ਵੀ ਮੈਂ ਕਦੀ ਇਸ ਥੁੜ ਨੂੰ ਵਧੇਰੇ ਗਹੁ ਨਾਲ ਨਹੀਂ ਸੀ ਪਰਖਿਆ ਜਿਸ ਨਾਲ ਮੇਰੇ ਦੇਸ਼ ਵੀਰਾਂ ਨੂੰ ਲਾਭ ਹੁੰਦਾ ਹੋਵੇ। ਬਰਤਾਨੀਆ ਦੇ ਆਉਣ ਤੋਂ ਪਹਿਲਾਂ ਏਥੇ ਕੋਈ ਵੀ ਇਤਿਹਾਸਕ ਰਸਤਾ ਨਹੀਂ ਲਭਦਾ, ਜਿਸ ਤੋਂ ਮੈਨੂੰ ਕੁਝ ਪਤਾ ਲਗ ਸਕੇ ਜਾਂ ਜਿਹੜਾ ਉਹ ਸਮਾਂ ਸੀ ਜਿਸ ਵੇਲੇ ਕਿ ਕੋਈ ਅਮਨ ਚੈਨ ਨਹੀਂ ਸੀ ਤੇ ਮਾਰ ਧਾੜ ਦਾ ਵੇਲਾ ਸੀ, ਫਿਰ ਉਸ ਮਗਰੋਂ ਅਸੀਂ ਅਮਨ ਚੈਨ ਤੇ ਸ਼ਾਂਤੀ ਜੋ ਬਰਤਾਨੀਆ ਵੇਲੇ ਹਾਸਲ ਕੀਤੀ, ਉਹ ਪਹਿਲਾਂ ਨਹੀਂ ਸੀ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਰਤ ਨੇ ਜਿਹੜਾ ਕਿ ਪਹਿਲਾਂ ਕੰਡਿਆਂ ਤੇ ਝਾੜੀਆਂ ਦਾ ਦੇਸ਼ ਸੀ, ਬਰਤਾਨਵੀ ਰਾਜ ਦੀਆਂ ਬਰਕਤਾਂ ਸਦਕਾ ਇਕ ਸਵਰਗੀ ਬਾਗ਼ ਦੇ ਰੂਪ ਵਿਚ ਵੱਟ ਗਿਆ, ਜਿਸ ਵਿਚ ਖਸ਼ਬੂਆਂ ਭਰੇ ਫੁੱਲਾਂ ਦੀ ਮਹਿਕ ਸਾਰੇ ਪਾਸੇ ਪਸਰ ਰਹੀ ਹੈ। ਮੈਨੂੰ ਇਸ ਚੀਜ਼ ਦੀ ਲੋੜ ਭਾਸੀ ਕਿ ਮੈਂ ਆਪਣੇ ਭਰਾਵਾਂ ਨੂੰ ਉਹਨਾਂ ਦੀ ਜਨਮ ਭੂਮੀ ਦੀ ਕਹਾਣੀ ਸਦੀਆਂ ਪੁਰਾਣੀ ਤੇ ਹੁਣ ਦੀ, ਜਿਹੜੀ ਕਿ ਇਤਿਹਾਸਕ ਸਚਾਈਆਂ ਨਾਲ ਭਰੀ ਹੋਈ ਤੇ ਬਿਨਾ ਕਿਸੇ ਫਿਰਕੇ ਦੇ ਪਖ ਲਏ ਦੇ, ਸੁਣਾਵਾਂ। ਕਰਨਲ ਗਰਵੁਡ ਆਪਣੀ ਮਹਾਨ ਰਚਨਾ ਡਿਊਕ ਵਲਿੰਗਟਨ ਦੀਆਂ ਚਿਠੀਆਂ (The Despatches of the Duke of Wellington) ਵਿਚ ਲਿਖਿਆ ਹੈ-ਇਤਿਹਾਸ ਦਾ ਵਡਾ ਅੰਤ ਸਿਰਫ ਵਾਪਰੀਆਂ ਘਟਨਾਵਾਂ ਦਾ ਸਹੀ ਹੋਣਾ ਹੀ ਹੈ। ਇਸ ਤੋਂ ਉਪਰੰਤ ਨਾ ਹੀ ਇਸ ਵਿਚ ਕੋਈ ਵਾਧਾ ਤੇ ਨਾ ਹੀ ਕੋਈ ਮਨੋਕਲਪਤ ਘਟਨਾ ਬਿਆਨੀ ਹੋਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਪੜ੍ਹਨ ਵਾਲੇ ਤੇ ਕੋਈ ਯੋਗ ਅਸਰ ਨਹੀਂ ਪੈਂਦਾ। ਇਤਿਹਾਸ ਵਿਚ ਸਿਰਫ ਸਚ, ਸਾਰਾ ਹੀ ਸਚ ਤੇ ਸਵਾਏ ਸਚਾਈ ਹੋਰ ਕੁਝ ਵੀ ਨਹੀਂ ਹੋਣਾ ਚਾਹੀਦਾ।" ਮੈਂ ਇਸ ਗੁਰ ਨੂੰ ਨਿਭਾਉਣ ਦੀ ਪੂਰੀ ਪੂਰੀ ਕੋਸ਼ਸ਼ ਕੀਤੀ ਹੈ। ਮੈਂ ਹਰ ਗਲ ਨੂੰ ਉਸੇ ਹੀ ਰੰਗ ਵਿਚ ਪੇਸ਼ ਕੀਤਾ ਹੈ, ਚਾਹੇ ਉਹ ਕਿਸੇ ਵੀ ਜ਼ਾਤ ਜਾਂ ਕੌਮ ਨਾਲ ਸੰਬੰਧ ਰਖਦੀ ਹੋਵੇ। ਮੇਰੇ ਰਸਤੇ ਵਿਚ ਦੂਹਰੀਆਂ ਮੁਸ਼ਕਲਾਂ ਹਨ। ਪਹਿਲੀ ਤਾਂ ਇਕ ਪ੍ਰਾਂਤਕ ਇਤਿਹਾਸ ਹੋਣ ਕਾਰਨ, ਮੈਨੂੰ ਇਸ ਦੇ ਇਤਿਹਾਸ ਨੂੰ ਲਿਖਣ ਲਈ