(੮੦)
ਉਤੇ ਸਭ ਤੋਂ ਪਹਿਲਾ ਹਮਲਾਆਵਰ ਹੋਣ ਦਾ ਮਾਣ ਵੀ ਇਸ ਦੇ
ਸਭ ਤੋਂ ਪਹਿਲੇ ਬਾਦਸ਼ਾਹ ਨੂੰ ਹੀ ਹੈ । ਓਸੀਰੀਜ਼ ਅਸਲ ਵਿਚ ਡਾਯੋਨੀਸੱਸ ਜਾਂ ਬਕੂਸ ਸੀ ਉਸ ਬਾਦਸ਼ਾਹ ਦਾ ਨਾਮ ਓਸੀਰੀਜ਼ ਸੀ। ਪੁਰਾਤਨ ਯਾਦਗਾਰਾਂ ਦੇ ਲਿਖਾਰੀਆਂ ਦਾ ਖਿਆਲ ਹੈ ਕਿ ਉਹ ਅਸਲ ਵਿਚ ਡਾਯੋਨੀਸਸ ਅਥਵਾ ਬਕੁਸ ਹੀ ਸੀ । ਉਸ ਦੀ ਪਰਿਵਾਰ ਪਰਨਾਲੀ ਕਥਾ ਕਹਾਣੀਆਂ ਵਿਚ ਹੀ ਗੁੰਮ ਹੋ ਚੁਕੀ ਹੈ । ਇਹ ਗਲ ਮੰਨ ਲਈ ਗਈ ਹੈ ਕਿ ਉਹ ਯੂਨਾਨੀਆਂ ਦੇ ਵਹਿਸ਼ੀਪਨ ਛਡਣ ਤੋਂ ਵੀ ਬਹੁਤ ਸਮਾਂ “ ਪਹਿਲੇ ਹੋਇਆ ਹੈ । ਉਸ ਦੀ ਇਕ ਸੂਰਬੀਰ ਸੂਰਮੇ ਦੇ ਰੂਪ ਹੀ ਪ੍ਰਸੰਸਾ ਨਹੀਂ ਕੀਤੀ ਜਾਂਦੀ ਸਗੋਂ ਇਸ ਲਈ ਵੀ ਕਿ ਉਸ ਨੇ ਲਾਭਵੰਦ ਹੁਨਰਾਂ ਨੂੰ ਬੜੀ ਤਰੱਕੀ ਦਿਤੀ ਸੀ। ਹਿੰਦ ਵਿਰੁਧ ਉਸ, ਦੀ ਯਾਦਗਰੀ ਮੁਹਿੰਮ ਦਾ ਵਿਸਥਾਰ ਹੈਰੋਡੇਟਸ, ਡਾਯੋਡੋਰਸ, ਸਿਕੁਲਸ, ਸਟਰਾਬੋ ਨੇ ਲਿਖਿਆ ਹੈ। ਇਹ ਸਾਰੇ ਲਿਖਾਰੀ ਆਪ ਮਿਸਰ ਗਏ 'ਸਨ । ਉਥੋਂ ਦੇ ਪੁਜਾਰੀਆਂ ਅਤੇ ਪਸ਼ੂਟਰਡ ਪਾਸੋਂ ਹੀ ਇਹਨਾਂ ਨੇ ਇਹ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਸੀ। ਪੂਰਬ ਵਿਚ ਪ੍ਰਸਿੱਧ ਮੁਹਿੰਮ ਰਵਾਇਤ ਇਹ ਹੈ ਕਿ ਥੀਬਸ ਸ਼ਹਿਰ ਦੀ ਨੀਂਹ ਰਖਣ ਅਤੇ ਮਿਸਰ ਨੂੰ ਸਭਯਤਾ ਦਾ ਦਾਨ ਦੇਣ ਮਗਰੋਂ ਉਸ ਨੇ ਆਪਣੇ ਮਨ ਦੀਆਂ ਬਿਰਤੀਆਂ ਪੂਰਬ ਨੂੰ ਵਿਜੈ ਕਰਨ ਵਲ ਮੋੜੀਆਂ। ਆਖਿਆ ਜਾਂਦਾ ਹੈ ਕਿ ਉਸ ਦੇ ਨਾਲ ਮੁਹਿੰਮ ਵਿਚ ਜਿਥੇ ਉਹਦੇ ਫੌਲਾਦੀ ਵੇਸ ਵਾਲੇ ਬੇਟੇ ਐਨਲਸ ਅਤੇ ਮਡੋ ਸਨ । ਓਥੇ ਨਾਲ ਹੀ ਅਪਾਲੋ ਅਤੇ ਪੈਨ[1] ਟਰਿੰਪਟੋਲੇਮਸ ਵਰਗੇ ਅਰਥ ਸ਼ਾਸਤ੍ਰੀ, ਮਾਰੋ ਵਰਗੇ ਅੰਗੂਰਾਂ ਦੇ ਮਾਹਰ ਅਤੇ ਮੂਸਿਸ ਵਰਗੇ ਰਾਗਾਂ ਦੇ ਮਾਹਰ ਵੀ ਸਨ । ਉਸ ਨੇ ਹਬਸ਼ ਅਤੇ ਅਰਬ ਦੇਸ਼ ਵੀ ਜਿਤ ਲਏ ਅਤੇ ਇਹਨਾਂ ਦੇਸਾਂ ਵਿਚ ਵੱਖ ਵੱਖ ਪ੍ਰਕਾਰ ਦੇ ਸੁਧਾਰ ਜਾਰੀ ਕੀਤੇ; ਜਿਹਾ ਕਿ ਦਰਿਆ ਨੀਲ ਦਾ ਬੰਦ ਬਨ੍ਹਿਆ, ਜਿਸ ਦਾ ਫਲ ਇਹ ਹੋਇਆ ਕਿ ਇਰਦ ਗਿਰਦ ਦਾ ਦੇਸ ਹੜਾਂ ਦੀ ਤਬਾਹੀ ਤੋਂ ਬਚ ਗਿਆ। ਹਿੰਦ ਵਲ ਕੂਚ ਇਨ੍ਹਾਂ ਇਲਾਕਿਆਂ ਵਿਚ ਆਪਣੀ ਵਿਜੇ ਪੂਰਨ ਕਰ ਚੁਕਣ ਮਗਰੋਂ ਉਹ ਆਪਣੀਆਂ ਫ਼ੌਜਾਂ ਲੈ ਕੇ ਹਿੰਦ ਵਲ ਵਧਿਆ ਅਤੇ ਈਰਾਨੀ ਸਰਹਦ ਵਲੋਂ ਹੋ ਕੇ ਪੰਜਾਬ[2] ਵਿਚ ਦਾਖਲ ਹੋਇਆ। ਜਿਨਾਂ ਇਤਿਹਾਸਕਾਰਾਂ ' ਦਾ ਉਪਰ ਜ਼ਿਕਰ ਆਇਆ |
ਹੈ ਉਨ੍ਹਾਂ ਦੇ ਕਥਨ ਅਨੁਸਾਰ ਉਸ ਨੇ ਡਿੱਠਾ ਕਿ ਭਾਰਤੀ ਲੋਕ ਮੁੱਢਲੇ ਵਸਨੀਕਾਂ ਦਾ ਜੀਵਨ ਬਤੀਤ ਕਰਦੇ, ਮਾਲ ਡੰਗਰ ਚਾਰਦੇ, ਮੈਦਾਨਾਂ ਤੇ ਪਹਾੜਾਂ ਵਿਚ ਚੱਕਰ ਲਾਉਂਦੇ ਫਿਰਦੇ ਹਨ। ਉਨ੍ਹਾਂ ਨੂੰ ਖੇਤੀ ਬਾੜੀ ਦੀ ਜਾਚ ਹੀ ਨਹੀਂ। ਨਾ ਹੀ ਉਹ ਫ਼ੌਜੀ ਵਿਦਿਆ ਵਿਚ ਹੀ ਨਿਪੁੰਨ ਹਨ। ਆਪਣੇ ਦੇਸ਼ ਦੀ ਰਖਿਆ ਲਈ ਹਿੰਦੀ ਲੋਕ ਅਣਗਿਣਤ ਇਕਠੇ ਹੋ ਗਏ। ਉਨ੍ਹਾਂ ਨੇ ਆਪਣੇ ਖੁੰਢ ਹਥਿਆਰਾਂ ਨਾਲ ਹਮਲਾ ਆਵਰ ਫ਼ੌਜ ਨੂੰ ਰੋਕਿਆ। ਡਯੋਨੀਸੀਅਸ ਦੇ ਮੁਸਾਹਿਬਾਂ ਵਿਚ ਕੁਝ ਤੀਵੀਆਂ ਵੀ ਸਨ ਜੋ ਪੋਹਤਾਣੀਆਂ ਦਾ ਕੰਮ ਕਰਦੀਆਂ ਸਨ । ਇਹਨਾਂ ਨੇ ਧਾਰਮਿਕ ਜੋਸ਼ ਵਿਚ ਆ ਕੇ ਨਾਹਰੇ ਲਾਏ ਵਿਜੈ ਯਾ ਵਰਗ !” ਇਹਨਾਂ ਦੇ ਜੋਸ਼ੀਲੇ ਜੈਕਾਰਿਆਂ ਨਾਲ ਸਾਰਾ ਮੈਦਾਨ ਗੂੰਜ ਉਠਿਆ। ਇਹਨਾਂ ਨੂੰ ਅਤੇ ਫੌਜ ਦੇ ਦੂਜੇ ਸਿਪਾਹੀਆਂ ਨੂੰ ਨੇਜ਼ੇ ਅਤੇ ਬਰਛੇ ਦਿਤੇ ਗਏ ਸਨ। ਪਰਦੇਸੀਆਂ ਨੇ ਪੰਜਾਬ ਜਿੱਤ ਲਿਆ ਹਿੰਦੀ ਲੋਕਾਂ ਨੇ ਟਾਕਰਾ ਤੇ ਜ਼ਰੂਰ ਕੀਤਾ ਪਰ ਉਹ ਬਹੁਤ ਚਿਰ ਤੀਕ ਅੜ ਨ ਸਕੇ। ਉਹਨਾਂ ਦੀ ਕਤਾਰ ਬੰਦੀ ਟੁਟ ਗਈ । ਫਲ ਇਹ ਹੋਇਆ ਕਿ ਪੰਜਾਬ ਦੇ ਮੈਦਾਨਾਂ ਉਪਰ ਪਹਿਲੀ ਵਾਰ ਪਰਦੇਸੀ ਜੇਤੂਆਂ ਨੇ ਕਬਜ਼ਾ ਕਰ ਲਿਆ। ਜੇਤੂਆਂ ਨੇ ਆਪਣੀ ਜਿੱਤ ਜਾਰੀ ਰਖੀ ਅਤੇ ਗੰਗਾ ਦੇ ਨਿਕਾਸ ਤੀਕ ਅਪੜ ਗਏ। ਇਹ ਜੇਤੂ ਲੋਕ ਤਿੰਨ ਸਾਲ ਤੀਕ ਹਿੰਦੂਸਤਾਨ ਵਿਚ ਰਹਿਣ ਮਗਰੋਂ ਆਪਣੇ ਅਸਲੀ ਵਤਨ ਵਲ ਮੁੜੇ । ਕਿਹਾ ਜਾਂਦਾ ਹੈ ਕਿ ਓਰੀਸੀਜ਼ ਨੇ ਆਪਣੀ ਜਿੱਤ ਦੀ ਯਾਦਗਾਰ ਵਿਚ ਮੁਨਾਰੇ ਖੜੇ ਕੀਤੇ ਸਨ। ਉਹ ਆਪਣੀ ਫ਼ਤਹ ਦੇ ਲਿਖੇ ਹੋਏ ਸ਼ਿਲਾ ਲੇਖ ਵੀ ਪਿਛੇ ਛੱਡ ਗਿਆ, ਪਰ ਇਹ ਸਭ ਚੀਜ਼ਾਂ ਹੁਣ ਸਮੇਂ ਨੇ ਨਸ਼ਟ ਕਰ ਦਿਤੀਆਂ ਹਨ। ਓਸੀਰੀਜ਼ ਦਾ ਹਿੰਦੀਆਂ ਨੂੰ ਵਾਹੀ ਸਿਖਾਉਣਾ ਮੈਂ ਪਹਿਲੇ ਹੀ ਦਸ ਚੁਕਾ ਹਾਂ ਕਿ ਜਦ ਡਿਯੋਨੀਸੀਅਸ ਹਿੰਦ ਵਿਚ ਦਾਖ਼ਲ ਹੋਇਆ ਤਦ ਉਸ ਨੇ ਇਥੋਂ ਦੇ ਲੋਕਾਂ ਨੂੰ ਅਗਿਆਨ ਤੇ ਵਹਿਸ਼ੀ ਪਨ ਦੀ ਦਸ਼ਾ ਵਿਚ ਡਿੱਠਾ। ਉਸ ਨੇ ਇਹਨਾਂ ਨੂੰ ਧਰਤੀ ਕਾਸ਼ਤ ਕਰਨ ਦਾ ਕਮਾਮ ਸਿਖਾਇਆ ਅਤੇ ਨਾਲ ਹੀ ਦੇਵਤਿਆਂ ਦੀ ਪੂਜਾ ਦਾ ਚਸਕਾ ਵੀ ਲਾਇਆ। ਉਸ ਨੇ ਭਾਰਤ ਦੇ ਲੋਕਾਂ ਨਾਲ ਜੋ ਉਪਕਾਰ ਕੀਤਾ ਉਸ ਲਈ ਦੇਸ ਵਾਸੀਆਂ ਨੇ ਉਸ ਨੂੰ ਅਮਰ ਬਣਾ ਦਿਤਾ ਅਤੇ ਉਸ ਦੀ ਦੇਵਤੇ ਦੇ ਵਿਚ ਰੂਪ ਆਰੰਭ ਹੋ ਗਈ। ਉਸ ਦੇ ਨਾਮ ਉਤੇ ਸ਼ਹਿਰ ਵਸਾਏ ਗਏ । ਮੈਗਸਥੀਨੀਜ਼ ਦਸਦਾ ਹੈ ਕਿ ਉਸ ਨੂੰ ਦੇਸ ਵਿਚ ਉਹ ਅਸਥਾਨ ਵਖਾਏ ਗਏ, ਜਿਥੇ ਕਿ ਮਨੁੱਖਾ ਨਸਲ ਦੇ ਹਮਦਰਦ ਉਸ ਵਿਯੁਕਤੀ ਨੇ ਪੈਰ ਪਾਏ ਸਨ । ਈਸਸ ਤੇ ਓਮੀਰੀਸ ਸੰਬੰਧੀ ਆਪਣੀ ਪੁਸਤਕ ਵਿਚ ਪਲੂਟਰਚ ਲਿਖਦਾ ਹੈ ਕਿ ਹਿੰਦ ਵਿਚ ਡਯੋਨੀਸੀਅਸ ਦੀ ਪ੍ਰਸਿੱਧ ਮੁਹਿੰਮ ਦੀ ਯਾਦ ਮਨਾਉਣ ਲਈ ਉਹ ਖੇਡਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਨੂੰ ਮਿਸਰ ਵਿਚ ਪਾਮੀਲੀਆ, ਯੂਨਾਨ ਵਿਚ ਡਿਯੋਨੀਸੀਆ, ਅਤੇ ਰੋਮ ਵਿਚ ਬਕਚਾਨੇਲੀਆ ਆਖਦੇ ਹਨ। ਉਸ ਦੀਆਂ ਲਿਖਤਾਂ ਵਿਚ ਨਿਰਸੰਦੇਹ ਇਹ ਗਲ ਸਿੱਧ ਕੀਤੀ ਗਈ ਹੈ ਕਿ ਮਿਸਰੀ ਇਸਸ ਅਤੇ |
Sri Satguru Jagjit Singh Ji eLibrary Namdhari Elibrary@gmail.com
- ↑ *ਇਨ੍ਹਾਂ ਨੂੰ ਪਿਛੋਂ ਲੋਕਾਂ ਨੇ ਪੂਜਣਾ ਸ਼ੁਰੂ ਕਰ ਦਿਤਾ ਅਤੇ ਇਹ ਲੋਕਾਂ, ਦੇਵਤੇ ਮੰਨੇ ਗਏ ।
- ↑ ਯੂਨਾਨੀ ਇਤਹਾਸਕਾਰਾਂ ਨੇ ਸਪਸ਼ਟ ਤੌਰ ਉਤੇ ਇਹ ਵਰਨਣ ਨਹੀਂ ਕੀਤਾ ਕਿ ਮਿਸਰੀ ਬਾਦਸ਼ਾਹ ਨੇ ਸਿੰਧ ਦੇ ਇਲਾਕੇ ਉਤੇ ਵੀ ਹਮਲਾ ਕੀਤਾ; ਪਰ ਇਸ ਗਲ ਨੇ ਕਿ ਉਹ ਖਲੀਜ ਫਾਰਸ ਦੇ ਰਸਤੇ ਭਾਰਤ ਵਿਚ ਦਾਖਲ ਹੋਇਆ, ਇਹ ਗਲ ਖੋਲ ਦਿਤੀ ਹੈ ਕਿ ਉਸ ਨੇ ਪਹਿਲੇ ਪਹਾੜਾਂ ਨੂੰ ਪਾਰ ਕੀਤਾ ਤੇ ਅੰਗੂਰੀ ਖੇਤਾਂ ਦੇ ਇਲਾਕੇ ਵਿਚ ਗਿਆ । ਇਸ ਤੋਂ ਸਪਸ਼ਟ ਹੈ ਕਿ ਉਸ ਦੀਆਂ ਸਰਗਰਮੀਆਂ ਦਾ ਵਡਾ ਕੇਂਦਰ ਸਿੰਧ ਦਾ ਇਲਾਕਾ ਹੀ ਬਣਿਆ ਰਿਹਾ । ਫੇਰ ਯੂਨਾਨੀ ਸਾਨੂੰ ਇਹ ਵੀ ਦਸਦੇ ਹਨ ਕਿ ਉਸ ਨੇ ਆਪਣੀਆਂ ਜਿਤਾਂ ਨੂੰ ਇਥੋਂ ਤੀਕ ਵਧਾਇਆ ਕਿ ਗੰਗਾ ਦੇ ਨਿਕਾਸ ਤੀਕ ਅਪੜ ਗਿਆ । ਕੁਝ ਲੋਕਾਂ ਦਾ ਕਥਨ ਹੈ ਕਿ ਉਸ ਦੇ ਕੂਚ ਨੂੰ ਕੇਵਲ ਸਮੁੰਦਰ ਨੇ ਹੀ ਡੱਕਾ ਲਾਇਆ । ਇਸ ਤੋਂ ਸਪਸ਼ਟ ਹੈ ਕਿ ਉਹ ਉਤਰ ਵਲੋਂ ਆਇਆ ਅਤੇ ਪੰਜਾਬ ਦੇ ਉਪਜਾਊ ਮੈਦਾਨਾਂ ਵਿਚ ਉਤਰ ਪਿਆ ਅੰਗਰਾਂ ਦੀ ਖੇਤੀ ਦੀ ਕਾਸ਼ਤ ਦਾ ਮੋਢੀ ਡਯੋਨੀਸਸ ਦਸਿਆ ਜਾਂਦਾ ਹੈ ਹਾਲਾਂਕਿ ਨਿਰਸੰਦੇਹ ਅੰਗੂਰ ਕਾਬਲ ਅਤੇ ਉਹਨਾਂ ਹਿਮਾਲੀ ਇਲਾਕਿਆਂ ਦੀ ਪੈਦਾਵਾਰ ਹਨ ਜੋ ਪੰਜਾਬ ਦੇ ਉਤਰ-ਪਛਮ ਵਲ ਹਨ ।