ਸੰਸਾਰ ਦੇ ਇਸ ਅਦੁਤੀ ਤਿਆਗ ਤੋਂ ਕੌਣ ਹੈ, ਜੋ ਖੁਸ਼ੀ ਅਨੁਭਵ ਨਹੀਂ ਕਰੇਗਾ ?,, “ਦਿਨ ਅਤੇ ਰਾਤ, ਸੰਞ ਅਤੇ ਦੀ ਆਵਾਜਾਈ ਦਾ ਚੱਕਰ ਚਲਦਾ ਤੇ ਉਮਰ ਵਿਹਾਉਂਦੀ ਰਹਿੰਦੀ ਹੈ ; ਝਲਦੀ ਹੀ ਰਹਿੰਦੀ ਹੈ।” ਸਵੇਰ, ਸਰਦੀ ਅਤੇ ਗਰਮੀ ਈ ਰਹਿੰਦਾ ਹੈ । ਸਮਾਂ, ਖੇਡਾਂ ਲਾਲਸਾ ਅਤੇ ਹਨੇਰੀ ਸਦਾ ਸਰੀਰ ਜਰਜਰਾ ਹੋ ਜਾਂਦਾ ਹੈ, ਸਿਰ ਦੇ ਕੇਸ ਧੌਲੇ ਹੋ ਜਾਂਦੇ ਹਨ; ਮੂੰਹ ਦੇ ਸਾਰੇ ਦੰਦ ਝੜ ਜਾਂਦੇ ਹਨ, ਹੱਥ ਵਿਚ ਫੜੀ ਛੜੀ ਵੀ ਕੰਬਣ ਲਗ ਪੈਂਦੀ ਹੈ; ਫੇਰ ਵੀ ਲਾਲਸਾ ਤੇ ਹਵਸ ਦਾ ਬੇੜਾ ਖਾਲੀ ਨਹੀਂ ਹੁੰਦਾ, ਇਹ ਵਧਦੀ ਈ ਜਾਂਦੀ ਏ ।” ਸੂਤਕ ਪਾਤਕ ਜਦ ਕਿਸੇ ਹਿੰਦੂ ਦੇ ਘਰ ਵਿਚ ਬੱਚਾ ਜਨਮ ਲੈਂਦਾ ਜਾਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ ਤਦ ਹਿੰਦੂ ਘਰ ਵਿਚ ਸੂਤਕ ਤੇ ਪਾਤਕ ਮੰਨਿਆ ਜਾਂਦਾ ਹੈ । ਉਹ ਘਰ ਅਪਵਿਤਰ ਹੋ ਜਾਂਦਾ ਹੈ । ਮੁਰਦੇ ਦੇ ਨਾਲ ਲਗਣ ਨਾਲ ਵੀ ਮਨੁੱਖ ਅਪਵਿਤਰ ਹੋ ਜਾਂਦਾ ਹੈ । ਬੀਮਾਰ ਪਿਆ ਮਨੁੱਖ ਵੀ ਸੁਵਛ ਨਹੀਂ ਸਮਝਿਆ ਜਾਂਦਾ। ਜਦ ਉਹ ਅਸ਼ਨਾਨ ਕਰ ਲਵੇ ਅਤੇ ਹਜਾਮਤ ਬਣਵਾ ਲਵੇ ਤਦ ਪਵਿਤਰ ਹੁੰਦਾ ਹੈ ਜਿੰਨਾਂ ਚਿਰ ਉਹ ਅਪਵਿਤਰ ਰਹਿੰਦਾ ਹੈ ਉਸ ਨੂੰ ਧਾਰਮਕ ਰਸਮਾਂ ਕਰਨ ਦੀ ਖੁਲ ਨਹੀਂ ਹੁੰਦੀ ਸਗੋਂ ਉਸ ਨੂੰ ਹਜਾਮਤ ਕਰਨ ਤੇ ਨਹੂੰ ਲੁਹਾਉਣ ਦੀ ਵੀ ਮਨਾਹੀਂ ਹੁੰਦੀ ਹੈ। ਜਿਹੜਾ ਮਨੁਖ ਗਊ ਨੂੰ ਮਾਰ ਦੇਂਦਾ ਹੈ, ਭਾਵੇਂ ਉਸ ਦੀ ਮੌਤ ਅਚਾਨਕ ਹੀ ਹੋਈ ਹੋਵੇ, ਉਹ ਘੋਰ ਪਾਪੀ ਸਮਝਿਆ ਜਾਂਦਾ ਹੈ ਅਤੇ ਅਪਵਿਤਰ ਹੋ ਜਾਂਦਾ ਹੈ । ਜਦ ਤੀਕ ਉਹ ਹਰਦਵਾਰ ਜਾ ਕੇ ਗੰਗਾ ਅਸ਼ਨਾਨ ਨਹੀਂ ਕਰਦਾ ਅਤੇ ਉਥੇ ਜਾ ਕੇ ਪਾਪ ਦਾ ਪ੍ਰਾਸਚਿਤ ਨਹੀਂ ਕਰਦਾ ਤਦ ਤੀਕ ਉਹ ਪਵਿਤਰ ਹੀ ਨਹੀਂ ਸਮਝਿਆ ਜਾਂਦਾ। ਹਰਦਵਾਰ ਦਾ ਸਫਰ ਕਰਨ ਵਾਲੇ ਐਸੇ ਪਾਪੀ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਇਕ ਛੜੀ ਨਾਲ ਗਊ ਦੀ ਪੂਛ ਬੰਨ੍ਹੀ ਰਖੇ । ਇਹ ਨਿਸ਼ਾਨੀ ਹੁੰਦੀ ਹੈ ਇਸ ਗਲ ਦੀ ਕਿ ਉਹਦੇ ਨਾਲ ਕੋਈ ਨਾ ਛੋਹੇ । ਕੁਲੂ ਦੀਆਂ ਪਹਾੜੀਆਂ ਵਿਚ ਜਦ ਕਿਸੇ ਦੀ ਗਊ ਕਿਲੇ ਨਾਲ ਬੱਧੀ ਹੋਈ ਮਰ ਜਾਏ ਤਦ ਉਸ ਨੂੰ ਬੰਨਣ ਵਾਲਾ ਮਨੁੱਖ ਅਛੂਤ ਹੋ ਜਾਂਦਾ ਹੈ। ਕੋਈ ਮਨੁੱਖ ਉਸ ਹਥੋਂ ਕੋਈ ਸ਼ੈ ਲੈ ਕੇ ਓਨਾ ਚਿਰ ਨਹੀਂ ਖਾਏਗਾ ਜਦ ਤੀਕ ਉਸ ਪਾਪ ਦਾ ਪ੍ਰਾਸਚਿਤ ਨਾ ਕਰ ਲਵੇ। ਦੰਦਾਂ ਦੀ ਸਫਾਈ ਮਾਤਾ ਜਾਂ ਪਿਤਾ ਦੇ ਵਰਹੀਣੇ ਉਪਰ ਪੱਤਰ ਨੂੰ ਦੰਦ ਸਾਫ ਕਰਨ ਦੀ ਮਨਾਹੀ ਹੈ । ਦਰਖਤ ਦੀ ਕਟੀ ਹੋਈ ਹਰੀ ਟਾਹਣੀ ਦੀ ਦਾਤਣ ਨਾਲ ਦੰਦ ਸਾਫ ਕੀਤੇ ਜਾਂਦੇ ਹਨ । ਦੰਦ ਸਾਫ ਕਰਨ ਸਮੇਂ ਇਹ ਪ੍ਰਾਰਥਨਾ ਕੀਤੀ ਜਾਂਦੀ ਹੈ—ਐ ਜੰਗਲ ਦੇ ਦੇਵਤਾ ! ਦੰਦ ਸਾਫ ਕਰਨ (੭੬) ਲਈ ਮੈਂ ਤੇਰੀ ਇਕ ਟਾਹਣੀ ਵੱਢੀ ਹੈ । ਮੇਰੀ ਇਸ ਕਾਰਰਵਾਈ ਨਾਲ ਮੇਰੀ ਉਮਰ ਲੰਮੀ ਕਰੀਂ, ਮੈਨੂੰ ਸ਼ਕਤੀ, ਮਾਣ ਤੇ ਦੀ ਸੂਝ ਦਾਤ ਦੇਵੀਂ ਮੇਰੇ ਘਰ ਅਨੇਕਾਂ ਗਊਆਂ; ਮਾਲ ਧੰਨ, ਬੁੱਧੀ, ਨਿਆਂ ਸਿਮਰਨ ਸ਼ਕਤੀ ਤੇ ਬਲ ਦਾ ਵਾਧਾ ਹੋਵੇ। ਲੋਕਾਂ ਵਿਚ ਭੂਤ ਪ੍ਰੇਤਾ ਦਾ ਮੁੜ ਨਿਸ਼ਚਾ ਬੱਚੇ ਅਤੇ ਤੀਵੀਆਂ ਜਿੰਨਾਂ, ਭੂਤਾਂ, ਪ੍ਰੇਤਾਂ ਅਤੇ ਪੁਰੀਆਂ ਪਾਸੋਂ ਬਹੁਤ ਭੈ ਖਾਂਦੇ ਹਨ । ਚੂਹੜਿਆਂ ਭੰਗੀਆਂ ਬਾਰੇ ਇਹ ਖਿਆਲ ਪਾਇਆ ਜਾਂਦਾ ਹੈ ਕਿ ਉਹ ਮਰਨ ਮਰੋਂ ਭੂਤ ਪ੍ਰੇਤ ਬਣਦੇ ਹਨ। ਇਹੋ ਲੋਕ ਤਾਪ ਅਤੇ ਦੂਜੇ ਰੋਗਾਂ ਦੀ ਉਤਪੱਤੀ ਦਾ ਕਾਰਨ ਹੁੰਦੇ ਹਨ । ਪ੍ਰੇਤ ਆਤਮਾਵਾਂ ਦੇ ਪ੍ਰਭਾਵ ਨੂੰ ਫਕੀਰਾਂ ਅਤੇ ਭਗਤਾਂ ਦਾ ਜਾਦੂ ਈ ਦੂਰ ਕਰ ਸਕਦਾ ਹੈ। ਇਹੋ ਕਾਰਨ ਹੈ ਕਿ ਨਗਰਾਂ ਅਤੇ ਪਿੰਡਾਂ ਵਿਚ ਭੂਤ ਵਿਦਿਆ ਇਕ ਪ੍ਰਕਾਰ ਦਾ ਕਿੱਤਾ ਹੀ ਬਣ ਗਈ ਹੈ । ਤੀਵੀਆਂ ਅਤੇ ਬਚਿਆਂ ਨੂੰ ‘ਨਜ਼ਰ ਤੋਂ ਬਚੌਣ ਲਈ ਤਵੀਤ ਉਹਨਾਂ ਦੇ ਗਲਾਂ ਵਿਚ ਬੰਨ੍ਹੇ ਜਾਂਦੇ ਹਨ। ਭੈੜੀ ਨਜ਼ਰ ਦਾ ਇਕ ਇਲਾਜ ਇਹ ਵੀ ਸਮਝਿਆ ਜਾਂਦਾ ਹੈ ਕਿ ਸ਼ੇਰ ਦੇ ਨਹੂੰ ਨੂੰ ਸਿੱਪੀਆਂ ਨਾਲ ਪਰੋ ਕੇ . ਗਲ ਵਿਚ ਪਾਇਆ ਜਾਂਦਾ ਹੈ। ਲੋਹੇ ਦੀ ਵਰਤੋਂ ਵੀ ‘ਨਜ਼ਰ' ਤੋਂ ਬਚਣ ਲਈ ਇਕ ਅਸਰਦਾਰ ਇਲਾਜ ਸਮਝਿਆ ਜਾਂਦਾ ਹੈ | ਭੈੜੀ ਨਜ਼ਰ ਤੋਂ ਬਚਣ ਲਈ ਦਰਵਾਜ਼ਿਆਂ ਸਾਮਣੇ ਸਰੀਹਾਂ ਅਤੇ ਅੰਬਾਂ ਦੇ ਪਤੇ ਬੰਨੇ ਜਾਂਦੇ ਹਨ। ਜਨਮ ਸੰਸਕਾਰ ਲੜਕੇ ਦੇ ਜਨਮ ਉਪਰ ਉਸ ਨੂੰ ਚੇਚਕ ਤੇ ਪ੍ਰੇਤ ਆਤਮਾਵਾਂ ਤੋਂ ਸੁਰਖਿਅਤ ਕਰਨ ਅਤੇ ਉਸ ਦੀ ਦੀਰਘ ਆਯੂ ਲਈ ਵੱਖ ਵੱਖ ਰੀਤਾਂ ਕੀਤੀਆਂ ਜਾਂਦੀਆਂ ਹਨ । ਕੰਧਾਂ ਨਾਲ ਟੂਣੇ ਬੰਨ੍ਹੇ ਜਾਂਦੇ ਹਨ ਅਤੇ ਪੇਤ ਆਤਮਾਵਾਂ ਦੀ ਰੋਕ ਥਾਮ ਲਈ ਦਿਨ ਰਾਤ ਅੱਗ ਬਾਲੀ ਜਾਂਦੀ ਹੈ । ਦੀਵਾਲੀ ਦਾ ਤਿਉਹਾਰ ਸਾਲ ਵਿਚ ਕਈ ਮੇਲੇ ਤੇ ਤਿਓਹਾਰ ਮਨਾਏ ਜਾਂਦੇ ਹਨ। ਦੀਵਾਲੀ ਦੇ ਤਿਹਾਰ ਸਮੇਂ ਕੋਈ ਦੁਕਾਨ ਜਾਂ ਮਕਾਨ ਐਸਾ ਨਹੀਂ ਰਹਿੰਦਾ ਜਿਸ ਦੀ ਲਪਾਈ ਪਤਾਈ ਨਾ ਕੀਤੀ ਜਾਏ ਤੇ ਜਿਸ ਨੂੰ ਕਲੀ ਨਾ ਫੇਰੀ ਜਾਏ ਜਾਂ ਜਿਥੋਂ ਦੀਵੇ ਨਾ ਬਾਲੇ ਜਾਣ । ਲੋਕਾਂ ਦਾ ਵੀਚਾਰ ਹੈ ਕਿ ਉਸ ਪਵਿਤਰ ਦਿਹਾੜੇ ਬਜ਼ੁਰਗਾਂ ਦੀਆਂ ਆਤਮਾਵਾਂ ਘਰਾਂ ਵਿਚ ਆਉਂਦੀਆਂ ਹਨ । ਉਹਨਾਂ ਦੇ ਸੁਖ ਲਈ ਹਰ ਸੰਭਵ ਜਤਨ ਕੀਤਾ ਜਾਂਦਾ ਹੈ । ਦੀਵਾਲੀ ਵਾਲੀ ਰਾਤ ਸ੍ਰੀ ਕ੍ਰਿਸ਼ਨ ਬੰਸਰੀ ਵਾਲੇ ਗੁਪਾਲ ਦੀ ਪੂਜਾ ਕਈ ਢੰਗਾਂ ਨਾਲ ਕੀਤੀ ਜਾਂਦੀ ਹੈ। Sri Satguru Jagjit Singh Ji eLibrary Namdhari Elibrary@gmail.com 7
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/70
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ