ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯)

ਹਿੱਸਾ ਲਿਆ। ਲਾਰਸਾਂ ਮਗਰੋਂ ਇਨ੍ਹਾਂ ਦੀ ਥਾਂ ਲਈ ਯੋਗ ਵਿਅਕਤੀ ਮਿਲ ਗਏ ਜਿਵੇਂ ਸਰ ਰਾਬਰਟ ਮਿੰਟਗੁਮਰੀ ਤੇ ਸਰ ਡੌਨਲਡ ਮੈਕਲਿਊਡ, ਜਿਨ੍ਹਾਂ ਦੇ ਨਾਂ ਸਾਰੇ ਦੇਸ਼ ਵਿਚ ਉਘੇ ਹੋ ਗਏ। ਇਨ੍ਹਾਂ ਨੂੰ ਤੇ ਦੂਜੇ ਬਰਤਾਨਵੀ ਨੀਤੀਵਾਨਾਂ ਨੂੰ ਪੰਜਾਬ ਖਾਸ ਤੌਰ ਤੇ ਇਨ੍ਹਾਂ ਦੇ ਦੇਸ਼ ਲਈ ਯੋਗ ਕੰਮਾਂ ਤੇ ਸ਼ਰਧਾਂਜਲੀ ਭੇਟ ਕਰਦਾ ਹੈ। ਤੇ ਇਨ੍ਹਾਂ ਦੀ ਯਾਦ ਅਖੀਰੀ ਦਮ ਪੰਜਾਬੀਆਂ ਦੇ ਦਿਲਾਂ ਵਿਚ ਰਹੇਗੀ। ਬਰਤਾਨੀਆ ਵਲੋਂ ਸਥਾਪਤ ਕੀਤੀ ਹਕੂਮਤ ਦੇ ਇਹ ਲੋਕ ਮੋਢੀ ਸਨ। ਇਨ੍ਹਾਂ ਦੇ ਦਸੇ ਰਸਤੇ ਤੇ ਫਿਰ ਮੁਲਕ ਨੇ ਅੱਗੇ ਕਦਮ ਵਧਾਏ।

ਇਹ ਅਜੇਹੇ ਮੁਲਕ ਦਾ ਇਤਿਹਾਸ ਹੈ ਜਿਸ ਨੂੰ ਬਰਤਾਨੀਆਂ ਨੇ ਹਾਸਲ ਕੀਤਾ ਤੇ ਇਸ ਤੇ ਹਕੂਮਤ ਕੀਤੀ; ਜਿਸ ਬਾਰੇ ਮੈਂ ਹੇਠਾਂ ਦਰਜ ਕਰ ਰਿਹਾ ਹਾਂ। ਪੰਜਾਬ ਦੇ ਇਤਿਹਾਸ ਦੀ ਲੋੜ ਕਾਫੀ ਚਿਰ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਜਾਣੇ ਪਛਾਣੇ ਤੇ ਚੰਗੇ ਇਤਿਹਾਸਕਾਰ, ਜਿਵੇਂ ਮੈਕਗਰੇਗਰ, ਕਨਿੰਘਮ, ਮੈਲਕਮ ਤੇ ਪਰਿੰਸਪ ਦੀਆਂ ਰਚਨਾਵਾਂ ਸਿੱਖ ਇਤਿਹਾਸ ਨਾਲ ਸੰਬੰਧਤ (ਗੁਰੂ) ਨਾਨਕ ਕਾਲ ਤੋਂ ਸ਼ੁਰੂ ਹੁੰਦੀਆਂ ਹਨ। ਉਹ ਤਾਂ ਸਿਰਫ ਸਿਖ ਕੌਮ ਦੀ ਉਤਪਤੀ ਵਿਕਾਸ਼ ਤੇ ਫਿਰਕੇ ਉਹਨਾਂ ਦੀਆਂ ਰਹੁ ਰੀਤਾਂ ਤੇ ਆਦਤਾਂ ਬਾਰੇ ਹੀ ਦਸਦੇ ਹਨ। ਇਸ ਤੋਂ ਇਲਾਵਾ ਉਹ ਇਹ ਵੀ ਦਸਦੇ ਹਨ ਕਿ ਸਿਖ ਕੌਮ ਨੇ ਕਿਵੇਂ ਸਿਆਸੀ ਤੌਰ ਤੇ ਤਰੱਕੀ ਕੀਤੀ। ਲਾਹੌਰ ਦਾ ਹਾਕਮ ਖਾਨਦਾਨ, ਜਿਸ ਨੂੰ ਮੇਜਰ ਕਾਰਮਾਈਕਲ ਸਮਿਥ ਨੇ ਲਿਖਿਆ ਹੈ, ਵਿਚ ਜੰਮੂ ਦੇ ਡੋਗਰਿਆਂ ਵਲੋਂ ਖੇਡੇ ਗਏ ਉਸ ਮਹਾਨ ਨਾਟ ਦਾ ਬਿਆਨ ਕੀਤਾ ਹੈ। ਇਸ ਰਾਹੀਂ ਸਿਖ ਦਰਬਾਰ ਦੀਆਂ ਲੁਕਵੀਆਂ ਗਲਾਂ ਦਾ ਪਤਾ ਲਗਦਾ ਹੈ ਤੇ ਸਿਖ ਰਾਜ ਦੇ ਅੰਤਲੇ ਸਮੇਂ ਨੂੰ ਚੰਗੀ ਤਰ੍ਹਾਂ ਉਘਾੜਦਾ ਹੈ। ਜਨਰਲ ਸਟੈਨਬੈਕ ਦੀ ਰਚਨਾਂ ‘ਦੀ ਪੰਜਾਬ ਐਡਵੈਨਚਰਰ ਤੇ ਮੇਜਰ ਐਚ. ਐਮ. ਐਲ. ਲਾਰੰਸ ਤੇ ਮਹਾਰਾਜਾ ਰਣਜੀਤ ਸਿੰਘ ਦਾ ਕੈਂਪ ਤੇ ਦਰਬਾਰ (The Court and Camp of Ranjit Singh) ਲਿਖਤ ਜਰਨਲ ਔਸਬੋਰਨ, ਸਾਰੀਆਂ ਹੀ ਸਿੱਖ ਸਮੇਂ ਦਾ ਹੀ ਹਾਲ ਬਿਆਨਦੀਆਂ ਹਨ। ਸਰ ਲੈਪਲ ਗ੍ਰਿਫਨ ਦੀ ਪਰਸਿੱਧ ਰਚਨਾ ਪੰਜਾਬ ਦੇ ਰਾਜੇ ਤੇ ਪੰਜਾਬ ਦੇ ਮੁਖੀ (The Punjab Rajas & Punjab Chiefs) ਇਕ ਨਵੇਂ ਹੀ ਖਿਆਲਾਂ ਨੂੰ ਬਿਆਨ ਕਰਦੀ ਹੈ। ਇਨ੍ਹਾਂ ਵਿਚੋਂ ਕੋਈ ਵੀ ਕਰਨਾ ਸਾਨੂੰ ਸਿੱਖਾਂ ਤੋਂ ਪਹਿਲਾਂ ਦੇ ਇਤਿਹਾਸ ਬਾਰੇ ਕੁਝ ਨਹੀਂ ਦਸਦੀ! ਇਸ ਤੋਂ, ਇਲਾਵਾ ਥੋੜਾ ਜਿਹਾ ਹਿੰਦੂਆਂ ਬਾਰੇ ਤੇ ਪੁਰਾਣੇ ਹਿੰਦੂਆਂ ਬਾਰੇ। ਬਰਤਾਨੀਆਂ ਨਾਲ ਲੜਾਈਆਂ ਦਾ ਵੀ ਪੂਰਾ ਵੇਰਵਾ ਨਹੀਂ ਦਿਤਾ ਹੋਇਆ ਤੇ ਸਿੱਖਾਂ ਦੀ ਦੂਜੀ ਲੜਾਈ ਤੇ ਪੰਜਾਬ ਦਾ ਬਰਤਾਨਵੀ ਰਾਜ ਨਾਲ ਮਿਲਾਉਣ ਬਾਰੇ ਤਾਂ ਉੱਕਾ ਹੀ ਕੁਝ ਨਹੀਂ ਲਿਖਿਆ ਹੋਇਆ; ਇਸ ਦੇ ਨਾਲ ਨਾ ਹੀ ਬਰਤਾਨੀਆਂ ਬਾਰੇ ਕੁਝ ਦਸਿਆ ਹੈ। ਇਸ ਸਾਰੇ ਦਾ ਮੁਖ ਕਾਰਨ ਸਿਰਫ਼ ਇਹੀ ਹੈ ਕਿ ਜੋ ਵੀ ਰਚਨਾਵਾਂ ਕੀਤੀਆਂ ਗਈਆਂ ਇਹ ਸਾਰੀਆਂ ਹੀ ਸਿਖ ਰਾਜ ਦੇ ਖਾਤਮੇ ਤੇ ਪੰਜਾਬ ਨੂੰ ਮਿਲਾ ਲੈਣ ਤਕ ਲਿਖੀਆਂ ਜਾ ਚੁਕੀਆਂ ਸਨ। ਇਸ ਤੋਂ ਇਲਾਵਾ, ਇਨ੍ਹਾਂ ਰਚਨਾਵਾਂ ਵਿਚ ਸਿਖ ਰਾਜ ਸਮੇਂ ਦੇ ਕਈ ਹਾਲਾਤ ਠੀਕ ਠੀਕ ਨਹੀਂ ਮਿਲਦੇ ਕਿਉਂਕਿ ਕਈ ਲੇਖਕਾਂ ਨੇ ਸਰਕਾਰੀ ਰਿਕਾਰਡ ਨੂੰ ਦੇਖਣ ਦੀ