7 ਅੰਗ ਸਮਝਿਆ ਜਾਂਦਾ ਹੈ। ਜਦ ਤੀਕ ਕਿ ਆਤਮਾ ਦੀ ਪੂਰਨ ਮੁਕਤੀ ਨਹੀਂ ਹੋ ਜਾਂਦੀ, ਜੀਵ ਨੂੰ ਮੁੜ ਮੁੜ ਓਦੋਂ ਤੀਕ ਜਨਮ ਲੈਣਾ ਪੈਂਦਾ ਹੈ, ਜਦ ਤੀਕ ਕਿ ਉਹ ਮੁਕਤੀ ਪ੍ਰਾਪਤ ਨਹੀਂ ਕਰ ਲੈਂਦਾ । ਮੁਕਤੀ ਪ੍ਰਾਪਤ ਕਰਨ ਲਈ ਮਨੂ ਨੇ ਆਪਣੇ ਧਰਮ ਸ਼ਾਸਤਰ ਵਿਚ ਕੁਝ ਨਿਯਮ ਨੀਯਤ ਕਰ ਦਿਤੇ ਹਨ | ਇਕ ਵੱਡਾ ਨਿਯਮ ਇਹ ਹੈ ਕਿ ਇਸ ਸਰੀਰ ਨੂੰ ਸਭ ਕਿਸਮ ਦੀਆਂ ਇੱਛਾਵਾਂ ਤੋਂ ਸਵਤੰਤਰ ਕੀਤਾ ਜਾਏ ਤੇ ਸਾਰੇ ਸੰਸਾਰਕ ਸੰਬੰਧਾਂ ਤੋਂ ਮੁਕਤੀ ਹਾਸਲ ਕਰ ਲਈ ਜਾਏ। ਧਰਮਾਤਮਾ ਲੋਕਾਂ ਦਾ ਧਰਮ ਹੈ ਕਿ ਉਹ ਕਿਸੇ ਜ਼ਿੰਦਾ ਜੀਵ ਨੂੰ ਨਾ ਤੇ ਦੁੱਖ ਦੇਣ ਦੇ ਨਾ ਹੀ ਉਸ ਨੂੰ ਜਾਨੋਂ ਮਾਰਨ ਕਿਉਂਕਿ ਸੰਭਵ ਹੈ ਕਿ ਮਾਰੇ ਜਾਣ ਵਾਲੇ ਜੀਵ ਵਿਚ ਕਿਸੇ ਐਸੇ ਪਰਾਨੀ ਦੀ ਆਤਮਾ ਹੋਵੇ, ਜਿਸ ਨੂੰ ਉਹ ਕਦੇ ਦੁੱਖ ਦੇਣਾ ਨਾ ਚਾਹੁੰਦੇ, ਜੇ ਉਹ ਉਹਨਾਂ ਵਾਂਗ ਜ਼ਿੰਦਾ ਹੁੰਦਾ। ਸਵਰਗ ਜਾਂ ਨਰਕ ਉਹਨਾਂ ਕਰਮਾਂ ਦੇ ਮੁਤਾਬਕ ਭੁਗਤਨਾ ਪੈਂਦਾ ਹੈ, ਜੋ ਮਨੁਖ ਏਥੇ ਕਰਦਾ ਹੈ । ਬਿਆਨ ਕੀਤਾ ਜਾਂਦਾ ਹੈ ਕਿ ਇਕ ਬਰਾਹਮਣ ਨੇ ਡਿੱਠਾ ਕਿ ਸ਼ਾਮ ਦੀ ਸੈਰ ਸਮੇਂ ਇਕ ਸੁੰਦਰ ਅੰਗਰੇਜ਼ ਲੇਡੀ ਨੇ ਇਕ ਸੁੰਦਰ · ਬਿੱਲੀ ਨੂੰ ਕੁਛੜ ਚੁਕ ਰਖਿਆ ਹੈ । ਇਹ ਦੇਖ ਕੇ ਉਹ ਹੈਰਾਨੀ ਨਾਲ ਸੜਕ ਦੇ ਇਕ ਪਾਸੇ ਖੜਾ ਹੋ ਗਿਆ ਤੇ ਉਸ ਦੇ ਮੂੰਹੋਂ ਸੁਤੇ-ਸਿਧ ਨਿਕਲ ਗਿਆ ਰਾਮ ! ਰਾਮ !! ਇਸ ਜਾਨਵਰ ਨੇ ਪਿਛਲੇ ਜਨਮ ਵਿਚ ਕੋਈ ਚੰਗੇ ਕਰਮ ਕੀਤੇ ਹੋਣਗੇ ਕਿ ਹੁਣ ਫ਼ਰੰਗਣ ਦੀ ਗੋਦੀ ਵਿਚ ਮੌਜ ਲੁਟ ਰਿਹਾ ਹੈ । ਜਾਤ ਪਾਤ ਦਾ ਰਿਵਾਜ ਹਿੰਦੂਆਂ ਦੇ ਸਮਾਜਕ ਜੀਵਨ ਵਿਚ ੁ ਜਾਤ ਪਾਤ ਦਾ ਰਿਵਾਜ ਐਨੀ ਡੂੰਘੀ ਜੜ੍ਹ ਫੜ ਗਿਆ ਹੈ ਕਿ ਹੁਣ ਇਸ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਸਮਝਿਆ ਜਾਂਦਾ ਹੈ । ਧਾਰਮਕ ਰੀਤਾਂ ਰਸਮਾਂ ਇਕ ਪਰਕਾਰ ਨਾਲ ਸੌਦੇ ਬਾਜ਼ੀ ਬਣ ਗਈਆਂ ਹਨ ਅਤੇ ਖ਼ਾਨਦਾਨੀ ਪ੍ਰੋਹਤੀ ਦਾ ਰਿਵਾਜ ਆਮ ਹੋ ਗਿਆ ਹੈ । ਇਸ ਨੂੰ ਅਸੀਂ ਨਵੀਨ ਹਿੰਦੂਪਨ ਆਖ ਸਕਦੇ ਹਾਂ ਜੋ ਕਿ ਵੇਦਕ ਜ਼ਮਾਨੇ ਤੋਂ ਉੱਕਾ ਹੀ ਅੱਡਰਾ ਹੈ । ਬਰਾਹਮਣ ਅਤੇ ਉਹਨਾਂ ਦੇ ਵਿਸ਼ੇਸ਼ ਅਧਿਕਾਰ ਹੌਲੀ ਹੌਲੀ ਆਤਮਕ ਸ਼ਕਤੀ ਨੇ ਆਪਣਾ ਸਿਰ ਚੁਕਿਆ ਅਤੇ ਅਫਿਰਕੂ ਸ਼ਕਤੀ ਦਾ ਅੰਤ ਹੋ ਗਿਆ। ਬਰਾਹਮਣ ਲੋਕਾਂ ਦੇ ਖ਼ਿਆਲਾਂ ਉਪਰ ਐਨੇ ਛਾ ਗਏ ਕਿ ਉਹ ਸੁਸਾਇਟੀ ਦੇ ਸਰਗਰਮ ਤੇ ਲਾਭਵੰਦ ਮੈਂਬਰ, ਸਲਾਹਕਾਰ, ਮੈਜਿਸਟਰੇਟ ਅਤੇ ਫ਼ੌਜੀ ਕਮਾਂਡਰ ਹੋਣ ਦੀ ਥਾਂ ਸਸਤ, ਲਾਲਚੀ ਤੇ ਵਹਿਮੀ ਲੋਕਾਂ ਦਾ ਫ਼ਿਰਕਾ ਬਣ ਕੇ ਰਹਿ ਗਏ । ਦੂਜੇ ਬਹੁਤ ਸਾਰੇ ਟੈਕਸ ਉਗਰਾਹੁਣ ਵਾਲਿਆਂ ਵਾਂਗ ਉਹ ਵੀ ਉਹਨਾਂ ਅਣਗਿਣਤ ਰਸਮਾਂ ਲਈ ਰਿਵਾਜੀ ਟੈਕਸ ਉਗਰਾਹੁਣ ਦੇ ਆਦੀ ਹੋ ਗਏ ਜੋ ਕਿ ਚਾਲੂ ਹੋ ਗਈਆਂ ਸਨ। ਬਰਾਹਮਣਾਂ ਨੂੰ ਜਿਨ੍ਹਾਂ ਅਵਸਰਾਂ ਉਤੇ ਭੋਜਨ ਕਰਾਇਆ ਜਾਂਦਾ, ਉਹਨਾਂ ਦੀ ਗਿਣਤੀ ਥੋੜੀ ਨਹੀਂ। ਮਨੁੱਖ ਦੇ ਮਰਨ ਉਤੇ ਪਲੰਘ, ਘੋੜੇ, ਬਸਤਰ, ਬਰਤਨ, ਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਅਨੇਕਾਂ ਚੀਜ਼ਾਂ ਬਰਾਹਮਣਾਂ ਨੂੰ ਦਿਤੀਆਂ ਜਾਂਦੀਆਂ, ਕਿਉਂਕਿ ਇਹਨਾਂ ਤੋਂ ਬਗ਼ੈਰ ਮਰਨ ਵਾਲੇ ਅਗਲੇ ਜਹਾਨ ਬੜੀ ਔਕੜ ਪੇਸ਼ ਪੈਂਦੀ ਸਮਝੀ ਜਾਂਦੀ। ਚਾਰਪਾਈ ਦੇ ਨਾਲ ਹੀ ਸਿਰਹਾਨਾ, ਕੰਬਲ ਤੇ ਦੂਜੀਆਂ ਲੁੜੀਂਦੀਆਂ ਵਸਤਾਂ ਵੀ ਜ਼ਰੂਰ ਦਿਤੀਆਂ ਜਾਂਦੀਆਂ, ਕਿਉਂ ਜੋ ਉਹਨਾਂ ਦੇ ਨਿਸ਼ਚੇ ਅਨੁਸਾਰ ਜੋ ਸ਼ੈ ਬਰਾਹਮਣ ਨੂੰ ਇਸ ਸੰਸਾਰ ਵਿਚ ਦਿਤੀ ਜਾਏ, ਉਹੋ ਸ਼ੇ ਸੁਵੱਰਗ-ਵਾਸੀ ਨੂੰ ਅਗਲੇ ਜਹਾਨ ਮਿਲ ਜਾਂਦੀ ਹੈ । ਉਹ ਚਾਰਪਾਈ ਉਤੇ ਮਜ਼ੇ ਨਾਲ ਸੌਂਦਾ, ਘੋੜੇ ਉਤੇ ਸਵਾਰੀ ਕਰਦਾ ਅਤੇ ਉਹ ਸਭ ਪੁਸ਼ਾਕਾਂ ਪਾਉਂਦਾ ਹੈ ਜੋ ਬਰਾਹਮਣਾਂ ਨੂੰ ਦਿਤੀਆਂ ਜਾਣ । ਬਰਾਹਮਣ (੭੩) ਰਖਵਾਲਾ ਸਮਝਿਆ ਜਾਂਦਾ ਹੈ ਅਤੇ ਨਾਲ ਹੀ ਇਕ ਐਸਾ ਵਸੀਲਾ ਜਿਸ ਦੀ ਮਾਰਫ਼ਤ ਤੁਹਾਡੀਆਂ ਵਸਤਾਂ ਹਿਫ਼ਾਜ਼ਤ ਨਾਲ ਤੁਹਾਡੇ ਮਿੱਤਰਾਂ, ਸੰਬੰਧੀਆਂ ਨੂੰ ਅਗਲੇ ਜਹਾਨ ਪਹੁੰਚ ਜਾਂਦੀਆਂ ਹਨ। ਇਸ ਦੁਨੀਆਂ ਵਿਚ ਬਰਾਹਮਣ ਨੂੰ ਜਿੰਨਾ ਸੁਖੀ ਕੀਤਾ ਜਾਏ, ਅਗਲੇ ਜਹਾਨ ਉਹਨਾਂ ਹੀ ਮਿਤ ਮਿੱਤਰ ਜਾਂ ਸੰਬੰਧੀ ਨੂੰ ਸੁਖ ਪੁਜਦਾ ਹੈ । ਇਸ ਪਰਕਾਰ ਇਹ ਬਰਾਹਮਣ ਸਾਰੀ ਦੀ ਸਾਰੀ ਕੌਮ ਪਾਸੋਂ ਹੀ ਪੈਨਸ਼ਨਾਂ ਖਾਂਦੇ ਹਨ । ਜਿਹੜਾ ਮਨੁਖ ਬਰਾਹਮਣ ਨਾਲ ਕਤਾ ਕੌਲ ਇਕਰਾਰ ਤੋੜਦਾ ਹੈ ਅਥਵਾ ਬਰਾਹਮਣ ਨੂੰ ਹਾਨੀ ਪੁਚਾਉਂਦਾ ਹੈ, ਉਹ ਮਰਨ ਮਗਰੋਂ ਸ਼ੈਤਾਨ (ਪ੍ਰੇਤ-ਆਤਮਾ) ਦਾ ਜਨਮ ਧਾਰਦਾ ਹੈ, ਜੰਗਲਾਂ ਵਿਚ ਭਟਕਦਾ ਤੇ ਸਦਾ ਦੁੱਖ ਪਾਉਂਦਾ ਹੈ । ਬਿਆਨ ਕੀਤਾ ਜਾਂਦਾ ਹੈ ਕਿ ਲੂਮੜੀ ਨੂੰ ਮਾਸ ਖਾਂਦਿਆਂ ਤਕ ਕੇ ਇਕ ਬਾਂਦਰ ਦੇ ਮੂੰਹ ਵਿਚ ਪਾਣੀ ਭਰ ਆਇਆ ਅਤੇ ਉਸ ਨੇ ਇਉਂ ਕਲਿਆਨ ਕਰਨੀ ਸ਼ੁਰੂ ਕੀਤੀ : - “ਪਿਆਰੀ ਭੈਣ ! ਤੇਰੀ ਇਸ ਔਕੜ ਵਿਚ ਮੈਨੂੰ ਬੜੀ ਹਮਦਰਦੀ ਹੈ ਤੇ ਮੈਨੂੰ ਤੇਰੇ ਉਤੇ ਬੜਾ ਤਰਸ ਆਉਂਦਾ ਹੈ। ਤੈਨੂੰ ਇਹੋ ਜਿਹੀ ਗੰਦੀ ਸ਼ੈ ਉਤੇ ਗੁਜ਼ਾਰਾ ਕਰਨਾ ਪੈਂਦਾ ਹੈ, ਜ਼ਰੂਰ ਆਪਣੇ ਪਿਛਲੇ ਜਨਮ ਵਿਚ ਕੋਈ ਬੱਜਰ ਪਾਪ ਕੀਤਾ ਹੈ ।” ਗ਼ਰੀਬ ਲੂ ਨੇ ਹੰਝੂ ਕੇਰਦਿਆਂ ਆਖਿਆ, “ਅਫ਼ਸੋਸ ਮੇਰੇ ਭਰਾਵਾ ! ਮੈਂ ਵੀ ਕਦੇ ਮਨੁੱਖ ਹੁੰਦੀ ਸਾਂ । ਬਰਾਹਮਣ ਨਾਲ ਇਕਰਾਰ ਕਰ ਕੇ ੂਰਾ ਨਾ ਕਰ ਸਕੀ । ਉਸੇ ਦੋਸ਼ ਦੀ ਸਜ਼ਾ ਹੁਣ ਭਗਤ ਰਹੀ ਹਾਂ। ਹੁਣ ਮੈਨੂੰ ਇਹੋ ਜਿਹਾ ਹੀ ਜੀਵਨ ਜੀਊਣਾ ਪੈਣਾ ਹੈ ਜਦ ਤੀਕ ਕਿ ਮੇਰੀ ਮੁਕਤੀ ਨਹੀਂ ਹੋ ਜਾਂਦੀ। ਜਨਮ ਦੀ ਘੜੀ ਤੋਂ ਲੈ ਕੇ ਸਰੀਰ ਵਿਚੋਂ ਆਤਮਾ ਦੇ ਨਿਕਲ ਜਾਣ ਤੀਕ ਧਰਮਾਤਮਾ ਲੋਕਾਂ ਦੇ ਦਿਲ ਦਿਮਾਗ਼ ਉਤੇ ਜਿਹੜਾ ਵਿਸ਼ਾ ਛਾਇਆ ਰਹਿੰਦਾ ਹੈ ਉਹ ਪਵਿਤਰ ਬਰਾਹਮਣ ਦਾ ਹੈ । ਬਰਾਹਮਣ ਦੇ ਪੈਰਾਂ ਦੀ ਚਰਨ ਧੂੜ ਰੋਗ ਹਟਾਉਂਦੀ, ਪ੍ਰੇਤ ਆਤਮਾਵਾਂ ਤੋਂ ਰਖਿਆ ਕਰਦੀ ਤੇ ਪਾਪ ਧੋਣ ਲਈ ਅੰਮ੍ਰਿਤ ਸਮਝੀ ਜਾਂਦੀ ਹੈ। ਇਹਨਾਂ ਦੀ ਪ੍ਰਸੰਨਤਾ ਵਿਚ ਦੇਵਤਿਆਂ ਦੀ ਪ੍ਰਸੰਨਤਾ ਤੇ ਇਹਨਾਂ ਦੇ ਕ੍ਰੋਧ ਨੂੰ ਈਸ਼ਵਰ ਦਾ ਕ੍ਰੋਧ ਸਮਝਿਆ ਜਾਂਦਾ ਹੈ | ਇਹ ਲੋਕ ਦੇਵਤਿਆਂ ਮੁਖ ਮੰਨੇ ਜਾਂਦੇ ਹਨ।” ਭਾਰਤੀ ਮੁਸਲਮਾਨਾ ਉਤੇ ਹਿੰਦੂ ਰੀਤਾਂ ਦਾ ਪ੍ਰਭਾਵ ਭਾਰਤ ਦੇ ਮੁਸਲਮਾਨ ਵੀ ਆਪਣੀ ਕੌਮ ਵਿਚੋਂ ਜਾਤ ਪਾਤ ਦੇ ਅਸਰ ਨੂੰ ਮਿਟਾ ਨਹੀਂ ਸਕੇ, ਕਿਉਂਕਿ ਜਿਥੇ ਤੁਰਕੀ, ਅਰਬ, ਅਤੇ ਮਿਸਰ ਮੁਸਲਮਾਨ ਈਸਾਈਆਂ ਨਾਲ ਮਿਲਕੇ ਖਾਂਦੇ ਪੀਂਦੇ ਹਨ ਉਥੇ ਭਾਰਤ ਦੇ ਮੁਸਲਮਾਨ ਨਾ ਤੇ ਈਸਾਈਆਂ ਨਾਲ ਖਾਂਦੇ ਪੀਂਦੇ ਹਨ ਅਤੇ ਨਾ ਹੀ ਉਹਨਾਂ ਦਾ ਤਿਆਰ ਕੀਤਾ ਖਾਣਾ ਹੀ ਖਾਂਦੇ ਹਨ। ਜਿਥੋਂ ਤੀਕ ਆਮ ਜਨਤਾ ਦਾ ਸੰਬੰਧ ਹੈ ਭਾਰਤੀ ਮੁਸਲਮਾਨ ਇਕ ਵਖਰੀ ਹੀ ਕੌਮ ਹਨ । ਮੁਸਲਮਾਨਾਂ ਦੀਆਂ ਉੱਚੀਆਂ ਜਾਤੀਆਂ ਕੇਵਲ ਆਪਣੀ ਜਾਤ ਵਿਚ ਹੀ ਵਿਆਹ ਸ਼ਾਦੀਆਂ ਕਰਦੀਆਂ ਹਨ। ਉਹ ਆਪਣੀ ਲੜਕੀ ਦੀ ਸ਼ਾਦੀ ਕਿਸੇ ਹਲਕੀ ਜਾਤੀ ਦੇ ਮੁਸਲਮਾਨ ਨਾਲ ਕਰਨ ਲਈ ਤਿਆਰ ਨਹੀਂ ਤੇ ਨਾ ਹੀ ਆਪਣੇ ਤੋਂ ਘਟੀਆ ਜਾਤੀ ਦੀ ਲੜਕੀ ਲੈਣ ਲਈ ਹੀ ਤਿਆਰ ਹੁੰਦੇ ਹਨ । ਸਵਾਏ ਹਿੰਦੁਸਤਾਨ ਦੇ ਦੁਨੀਆਂ ਦੇ ਬਾਕੀ ਮੁਸਲਮਾਨੀ ਦੇਸਾਂ ਵਿਚ ਇਹੋ ਜਿਹੀਆਂ ਪਾਬੰਦੀਆਂ ਕਿਧਰੇ ਨਜ਼ਰ ਨਹੀਂ ਆਉਂਦੀਆਂ । ਸਦੀਆਂ ਦਾ ਜਾਤ ਪਾਤ ਦਾ ਤਅਸਬ ਲੋਕਾਂ ਦੀ ਵਰਾਸਤ ਬਣ ਗਿਆ ਹੈ । ਇਹ ਉਹਨਾਂ ਦਾ ਆਮ ਕਾਨੂੰਨ ਬਣ ਚੁਕਾ ਹੈ । ਬੁੱਧ ਧਰਮ ਨੇ ਮਨੁਖ ਜਾਤੀ ਵਿਚ ਸਾਂਝੇ ਭਰਾਤਰੀ ਭਾਵ ਨੂੰ ਪ੍ਰਚਲਤ ਕੀਤਾ। ਉਸ ਨੇ ਸਦੀਆਂ ਤੀਕ ਜਾਤ ਪਾਤ ਵਰੁਧ ਜਹਾਦ ਖੜਾ ਰਖਿਆ ਪਰ ਉਸ ਦਾ ਪ੍ਰਚਾਰ ਸਭ ਵਿਰਥਾ ਗਿਆ ਕਿਉਂਕਿ ਲੋਕ ਜਾਤ ਪਾਤ ਦੇ ਬੰਧਨਾਂ ਵਿਚ ਮੁੜ ਬੱਝ ਗਏ । ਸੀਲੋਨ ਵਿਚ ਬੁਧ ਧਰਮ ਬਾਕੀ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/67
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ