ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

J. dl. ਗੋਪੀਆਂ ਤੇ ਸ਼ਹਿਜ਼ਾਦੀਆਂ ਤੀਕ ਨੂੰ ਮੋਹ ਲਿਆ ਸੀ। ਅਜੇ ਉਸ ਦੀ ਆਯੂ ਕੇਵਲ ਅਠ ਸਾਲ ਸੀ ਕਿ ਉਸ ਨੇ ਅਕਾਸ਼ ਦੇ ਦੇਵਤਿਆਂ ਨੂੰ ਚਕ੍ਰਿਤ ਕਰ ਦਿਤਾ । ਇਹਨਾਂ ਦੇਵਤਿਆਂ ਨੇ ਦੇਹਾਤੀਆਂ ਨਾਲ ਕਿਸੇ ਗਲੇ ਨਾਰਾਜ਼ ਹੋ ਕੇ ਭਿਆਣਕ ਵਰਖਾ, ਹਨੇਰੀ ਤੇ ਗੜਿਆਂ ਦਾ ਤੂਫਾਨ ਛਡ ਦਿਤਾ | ਇਸ ਝਖੜ ਨਾਲ ਮਨੁੱਸ਼ ਤੇ ਮਵੈਸ਼ੀ ਮਰਨ ਲਗ ਪਏ । ਇਹ ਦੇਖ ਕੇ ਸ੍ਰੀ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਆਪਣੀ ਚੀਚੀ ਉਤੇ ਚੁਕ ਲਿਆ ਤੇ ਪਰਬਤ ਦੀ ਛਤਰੀ ਬਣਾ ਕੇ ਸਭ ਪਸ਼ੂਆਂ ਤੇ ਪੇਂਡੂਆਂ ਨੂੰ ਉਸ ਦੇ ਥਲੇ ਪਨਾਹ ਦਿਤੀ । ਇਸ ਤਰ੍ਹਾਂ ਕਰਨ ਨਾਲ ਉਹਨਾਂ ਲੋਕਾਂ ਦੀਆਂ ਜਾਨਾਂ ਬਚ ਗਈਆਂ । ਉਹ ੧੬ ਹਜ਼ਾਰ ਗੋਪੀਆਂ ਨਾਲ ਰਾਸ ਰਚਾਉਂਦਾ ਸੀ। ਇਹੋ ਜਿਹੇ ਸ੍ਰੀ ਕ੍ਰਿਸ਼ਨ ਦੀ ਮੌਤ ਅਚਾਨਕ ਪੈਰ ਵਿਚ ਤੀਰ ਲਗਣ ਨਾਲ ਉਸ ਸਮੇਂ ਹੋਈ ਜਦੋਂ ਉਹ ਇਕ ਦਰਖੱਤ ਹੇਠ ਬੈਠਾ ਸੀ। ਉਸ ਨੂੰ ਹਿੰਦੂ ਨਾ ਕੇਵਲ ਪਰਮਾਤਮਾ ਦਾ ਅਵਤਾਰ ਹੀ ਮੰਨਦੇ ਹਨ, ਸਗੋਂ ਉਸ ਨੂੰ ਸਾਖਿਆਤ ਵਿਸ਼ਨੂੰ ਭਗਵਾਨ ਹੀ ਮੰਨਿਆ ਜਾਂਦਾ ਹੈ। ਸਾਰੇ ਧਨਵਾਨ ਹਿੰਦੂ ਤੀਵੀਆਂ ਤੇ ਮਰਦ ਉਸ ਦੀ ਪੂਜਾ ਰਾਮ ਕਰਦੇ ਹਨ | ਰਾਮ ਵੀ ਵਿਸ਼ਨੂੰ ਦਾ ਹੀ ਇਕ ਅਵਤਾਰ ਸਮਝਿਆ ਜਾਂਦਾ ਹੈ। ਇਹ ਰਾਮ ਹੀ ਰਾਮਾਇਣ ਦਾ ਹੀਰੋ ਹੈ | ਰਾਮ ਦਾ ਭਾਵ ਹੈ ਖੁਸ਼ੀ ਅਥਵਾ ਖੁਸ਼ੀ ਦਾਇਕ । ਇਸ ਦੇਵਤੇ ਨੂੰ ਹਿੰਦੂ ਦੈਵੀ-ਸ਼ਕਤੀ ਵਾਲਾ ਮੰਨਦੇ ਹਨ । ਇਸੇ ਦੇ ਨਾਮ ਤੇ ਹੀ ਹਿੰਦੂਆਂ ਦੀ ਨਮਸਕਾਰ ‘ਰਾਮ ਰਾਮ' ਚਾਲੂ ਹੋਈ । ਜਿਸ ਦਾ ਮਤਲਬ ਹੈ ਰਹੇ ਪ੍ਰਸੰਨ ਰਹੇ ਰਾਮ ਅਤੇ ਬੰਦਰ ਦੇਵਤਾ ਹਨੂਮਾਨ ਦੇ ਕਈ ਕਾਰਨਾਮੇ ਪ੍ਰਸਿਧ ਹਨ। ਧਨੁਰਵੇਦ ਧਨੁਰਵੈਦ ਅਰਥਾਤ ਅਸਤਰਾਂ ਸ਼ਸਤਰਾਂ ਦੇ ਗਿਆਨ ਨੂੰ ਵੀ ਦੇਵਤੇ ਦਾ ਰੂਪ ਦਿਤਾ ਹੈ । ਇਸ ਦੇ ਚਾਰ ਚਰਨ, ਅੱਠ ਭੁਜਾਂ ਤੇ ਤਿੰਨ ਨੇਤਰ ਹਨ । ਇਸ ਦੇ ਚਾਰ ਸੱਜੇ ਹੱਥਾਂ ਵਿਚ ਬਜੱਰ; ਖੜਗ, ਧਨੁਸ਼ ਤੇ ਚਕ੍ਰ ਅਤੇ ਖਬੇ ਚਾਰ ਹੱਥਾਂ ਵਿਚ ਸ਼ਤਾਗਨੀ (ਸੌ ਨੂੰ ਮਾਰਨ ਵਾਲੀ) ਗਦਾ, ਤਰਸੂਲ ਤੇ ਕੁਹਾੜਾ ਹਨ । ਇਸ ਦੀ ਕਲਗੀ ਜਾਦੂ, ਇਸ ਦਾ ਸਰੀਰ ਰਾਜ ਭਾਗ ਤੇ ਇਸ ਦੇ ਸ਼ਸਤਰ ਚਮਤਕਾਰ ਹਨ। ਇਸ ਦਾ ਦਿਲ ਤਾਵੀਤਾਂ ਤੇ ਜਾਦੂ ਦਾ ਹੈ । ਇਸ ਦੀਆਂ ਵਾਲੀਆਂ ਹਥਿਆਰ ਤੇ ਗੋਲੀਆਂ, ਇਸ ਦੇ ਗਹਿਣੇ ਜੰਗੀ ਚਾਲਾਂ ਤੇ ਇਸ ਦੇ ਨੇਤਰ ਪੀਲੇ ਹਨ । ਇਸ ਦਾ ਪਟਕਾ ਜਿੱਤਾਂ ਦੀ ਮਾਲਾ ਦਾ ਬਣਿਆ ਹੋਇਆ ਹੈ ਤੇ ਇਹ ਬੈਲ ਦੀ ਸਵਾਰੀ ਕਰਦਾ ਹੈ । ਹਿੰਦੂਆਂ ਦੀ ਪੂਜਾ ਦੇ ਨਿਸ਼ਾਨੇ ਨਿਸ਼ਚੇ ਅਤੇ ਸੁਭਾਵ ਦੋਹਾਂ ਦੇ ਲਿਹਾਜ਼ ਨਾਲ ਹਿੰਦੂ ਸ਼ਾਂਤਮਈ ਹੋਣ ਕਰ ਕੇ ਉਹਨਾਂ ਦੇ ਈਸ਼ਵਰ ਸੰਬੰਧੀ ਖਿਆਲ ਜਾਂ ਤੇ ਕਿਸੇ ਡਰ ਤੇ ਦਹਿਸ਼ਤ ਪੈਦਾ ਕਰਨ ਵਾਲੀ ਸ਼ਕਤੀ ਦੇ ਦਿਲ ਉਪਰ ਪਏ ਪ੍ਰਭਾਵ ਤੋਂ ਅਥਵਾ ਅਤਿਅੰਤ ਸੁੰਦਰ ਵਸਤੂ ਤੋਂ ਜਾਂ ਕਿਸੇ ਵਿਸ਼ੇਸ਼ ਦੈਵੀ ਸ਼ਕਤੀ ਤੋਂ ਪ੍ਰਭਾਵਤ ਹੋ ਕੇ ਪ੍ਰਾਪਤ ਕੀਤੇ ਗਏ ਹਨ । ਇਹਨਾਂ ਗਲਾਂ ਨੂੰ ਮੁਖ ਰਖ ਕੇ ਉਹਨਾਂ ਨੇ ਸੂਰਜ, ਚੰਨ, ਸਿਤਾਰਿਆਂ ਅਤੇ ਦੂਜੀਆਂ ਕੁਦਰਤੀ ਚੀਜ਼ਾਂ, ਜਾਨਵਰਾਂ, ਪੰਛੀਆਂ, ਬਿਰਛਾਂ ਤੇ ਦਰਿਆਵਾਂ ਦੀ ਪੂਜਾ ਸ਼ੁਰੂ ਕੀਤੀ । ਸੂਰਜ ਦੇਵਤਾ ਨੰ ਖੁਸ਼ ਕਰਨ ਲਈ ਬਰਾਹਮਣਾਂ ਨੂੰ ਭੋਜਨ ਖੁਆਇਆ ਜਾਂਦਾ ਹੈ ਅਤੇ ਇਹ ਲੋਕ ਐਤਵਾਰ ਵਾਲੇ ਦਿਨ ਨਾ ਤੇ ਲੂਣ ਖਾਂਦੇ ਹਨ ' ਤੇ ਨਾ ਹੀ ਦੁਧ ਰਿੜਕ ਕੇ ਮਖਣ ਕਢਦੇ ਹਨ । ਧਰਮਾਤਮਾ ਹਿੰਦੂ ਜਦ ਸੂਰਜ ਦੀ ਧੁੱਪ ਵਿਚ (੭੧) ਅਸ਼ਨਾਨ ਕਰਦੇ ਹਨ ਤਦ ਉਹ ਪਾਣੀ ਦੇ ਬੁੱਕ ਭਰ ਕੇ ਸੂਰਜ ਵਲ ਸਕਦੇ ਹਨ; ਇਸ ਖਿਆਲ ਨਾਲ ਕਿ ਸੂਰਜ ਦੇਵਤਾ ਵਿਚ ਠੰਡਕ ਵਰਤੇ ਇਹ ਲੋਕ ਜੰਗਲ ਦੇ ਬਾਦਸ਼ਾਹ ਸ਼ੇਰ ਦੀ ਪੂਜਾ ਵੀ ਕਰਦੇ ਹਨ। ਏਸੇ ਤਰ੍ਹਾਂ ਸੱਪਾਂ ਨੂੰ ਵੀ ਦੁੱਧ ਪਿਆਉਂਦੇ ਤੇ ਉਹਨਾਂ ਦੀ ਪੂਜਾ ਕਰਦੇ ਹਨ ।। ਹਾਥੀ ਦੀ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਦੇਵਕਦ ਜਾਨਵਰ ਹੈ, ਹਾਲਾਂਕਿ ਊਠ ਦੇ ਕਦ ਕਾਠ ਦੇ ਉਚੇ ਹੋਣ ਤੇ ਵੀ ਉਸ ਦੀ ਕੋਈ ਪੂਜਾ ਨਹੀਂ ਕੀਤੀ ਜਾਂਦੀ, ਸ਼ਾਇਦ ਇਸ ਲਈ ਕਿ ਉਸ ਦਾ ਜਿਸਮ ਐਡਾ ਮੋਟਾ ਨਹੀਂ ਜਾਂ ਇਸ ਲਈ ਕਿ ਕਾਲੀ ਕਲੋਟੀ ਚਮੜੀ ਵਾਲੇ ਮੋਟੇ ਪਹਾੜ ਵਰਗੇ ਹਾਥੀ ਦੀ ਜੋ ਸ਼ਾਨ ਹੈ ਉਹ ਉਠ ਦੀ ਨਹੀਂ । ਸੁੰਦਰ ਮੋਰ ਦੀ ਬੜੀ ਕਦਰ ਕੀਤੀ ਜਾਂਦੀ ਹੈ ਅਤੇ ਉਸ ਦੇ ਪਰਾਂ ਨਾਲ ਦੇਵਤਿਆਂ ਦੀਆਂ ਕਲਗ਼ੀਆਂ ਬਣਾਈਆਂ ਜਾਂਦੀਆਂ ਹਨ। ਪਿੱਪਲ ਅਤੇ ਬੋਹੜ ਦੇ ਬਿਰਛਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕੇਵਲ ਇਸ ਲਈ ਕਿ ਇਹਨਾਂ ਦਾ ਕਦ ਬੜਾ ਵੱਡਾ ਹੈ ਤੇ ਇਹ ਆਉਂਦੇ ਜਾਂਦੇ ਮੁਸਾਫਰਾਂ ਨੂੰ ਛਾਂ ਦੇਂਦੇ ਹਨ। ਇਹਨਾਂ ਦੀਆਂ ਜੜ੍ਹਾਂ ਨੂੰ ਪਾਣੀ ਦਿਤਾ ਜਾਂਦਾ ਹੈ ਤੇ ਕਿਆਸ ਇਹ ਕੀਤਾ ਜਾਂਦਾ ਹੈ ਕਿ ਇਸ ਨਾਲ ਮਰ ਚੁਕੇ ਉਹਨਾਂ ਪਿਤਰਾਂ ਅਤੇ ਸੰਬੰਧੀਆਂ ਦੀ ਪਿਆਸ ਮੱਠੀ ਹੋਵੇਗੀ, ਜੋ ਸੁਵਰਗ ਵਿਚ ਪਹੁੰਚ ਚੁਕੇ ਹਨ। ਹਨੂਮਾਨ ਦੇ ਹਨੂਮਾਨ ਦੇ ਨਾਮ ਹੇਠ ਬਾਂਦਰ ਦੀ ਪੂਜਾ ਕੀਤੀ ਜਾਂਦੀ ਹੈ। ਸੰਸਕ੍ਰਿਤ ਵਿਚ ਹਨ ਦਾ ਭਾਵ ਹੈ ਖਾਖ ਦੀ ਹੱਡੀ। (ਦਾੜ੍ਹ) ਸੂਰਜ ਕੇਂਦਰ ਤੋਂ ਥਲੋਂ ਡਿਗਣ ਨਾਲ ਬਾਂਦਰ ਦੀ ਦਾੜ ਟੁੱਟ ਗਈ ਅਤੇ ਉਸ ਦਾ ਨਾਮ ਹਨੂਮਾਨ, ਅਰਥਾਤ ਬਾਂਦਰ ਦੇਵਤਾ ਪੈ ਗਿਆ। ਇਹ ਅਮਰ ਸਮਝਿਆ ਜਾਂਦਾ ਹੈ, ਜੋ ਮਰਦਾਂ ਨੂੰ ਲੰਮੀ ਉਮਰ ਬਖਸ਼ਦਾ ਹੈ। ਏਸੇ ਲਈ ਜਨਮ ਦਿਨ ਉਪਰ ਇਸ ਦੀ ਪੂਜਾ ਹੁੰਦੀ ਹੈ । ਜਮਨਾ ਤੇ ਗੰਗਾ ਹਿੰਦ ਦੇ ਵਡੇ ਦਰਿਆਵਾਂ ਨੂੰ ਪਵਿਤਰ ਸਮਝਿਆ ਜਾਂਦਾ ਹੈ ਪੁਰਾਤਨ ਆਰੀਆ ਲੋਕ ਸਿੰਧੂ ਨਦੀ ਨੂੰ ਧਨ ਦਾਤੀ ਸਮਝਦੇ ਸਨ ਅਜ ਕਲ ਦੇ ਹਿੰਦੂਆਂ ਵਲੋਂ ਜਮਨਾ ਅਤ ਗੰਗਾ ਦੇਵੀਆਂ ਸਮਝੀਆਂ ਜਾਂਦੀਆਂ ਹਨ । ਇਹਨਾਂ ਦੀ ਵੀ ਇਹ ਲੋਕ ਪੂਜਾ ਕਰਦੇ ਹਨ । ਗੰਗਾ ਮਾਈ ਤੇ ਜਮੁਨਾ ਮਈਆਂ ਨੂੰ ਪ੍ਰਸੰਨ ਕਰਨ ਲਈ ਬਰਾਹਮਣਾਂ ਨੂੰ ਭੋਜਨ ਖਵਾਇਆ ਜਾਂਦਾ ਹੈ। ਪੁਰਾਣਾਂ ਵਿਚ ਮਾਤ ਗੰਗਾ ਦੀ ਬੜੀ ਪ੍ਰਸੰਸਾ ਦਰਜ ਹੈ । ਕਿਹਾ ਜਾਂਦਾ ਹੈ ਇਹ ਸੁਵਰਗ ਵਿਚੋਂ ਉਤਰੀ ਅਤੇ ਧਰਤੀ ਦੇ ਜੀਵਾਂ ਦੀ ਕਲਿਆਣ ਕਰਨ ਮਗਰੋਂ ਮੁੜ ਸਵਰਗ ਵਿਚ ਹੀ ਪਹੁੰਚ ਜਾਂਦੀ ਹੈ। ਇਸ ਦੀਆਂ ਬਖਸ਼ਸ਼ਾਂ ਬੇਅੰਤ ਹਨ ਅਤੇ ਇਸ ਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ ਸਮਝਿਆ ਜਾਂਦਾ । ਹਿੰਦੂਆ ਦਾ ਨਿਸ਼ਚਾ ਹੈ ਕਿ ਗੰਗਾ ਅਸ਼ਨਾਨ ਕਰਨ ਨਾਲ ਸਭ ਪਾਪ ਦੂਰ ਹੋ ਜਾਂਦੇ ਹਨ ਭਾਵੇਂ ਉਹ ਕਿੰਨੇ ਵੀ ਘੋਰ ਕਿਸਮ ਦੇ ਕਿਉਂ ਨਾ ਹੋਣ । ਗੰਗਾ ਜਲ ਦੀ ਛੋਹ ਮਾਤਰ ਨਾਲ ਹੀ ਜੀਵ ਪਵਿਤਰ ਹੋ ਗਿਆ ਮੰਨਿਆ ਜਾਂਦਾ ਹੈ । ਤੁਸੀਂ ਭਾਵੇਂ ਕਿੰਨੀ ਦੁਰ ਬੈਠੇ ਹੋਵੋ ਉਸ ਦਾ ਚਿੰਤਨ ਤੇ ਸਿਮਰਨ ਕਰਨ ਮਾਤਰ ਨਾਲ ਤੁਹਾਡੇ ਸਾਰੇ ਕਸ਼ਟ ਨਵਿਰਤ ਹੋ ਜਾਣਗੇ। ਇਸ ਦੇ ਦਰਸ਼ਨ ਕਰਨ ਨਾਲ, ਨਾਮ ਲੈਣ ਨਾਲ ਤੇ ਸਿਮਰਨ ਕਰਨ ਨਾਲ ਹੀ ਗੰਗਾ ਮਾਈ ਬਖਸ਼ਸ਼ਾਂ ਦੀ ਝੜੀ ਲਾ ਦੇਂਦੀ ਹੈ। ਰੋਗੀ ਤੇ ਬਿਮਾਰ ਆਦਮੀਆਂ ਨੂੰ ਹਿੰਦੂ ਗੰਗਾ ਦੇ ਕਿਨਾਰੇ ਇਸ ਖਿਆਲ ਨਾਲ · ਲਿਆ ਰਖਦੇ ਹਨ ਕਿ ਉਸ ਦੀ ਮੌਤ ਪਵਿਤਰ ਦਰਿਆ ਦੇ ਕੰਢੇ ਉਤੇ ਹੋਵੇ ਤੇ ਉਹ ਸਿੱਧਾ ਸਵਰਗ ਵਿਚ ਪਹੁੰਚ ਜਾਏ । ਇਹ ਮੁਰਦਿਆਂ ਦੀਆਂ ਹੱਡੀਆਂ ਦਾ ਬੜਾ ਵੱਡਾ ਕਬਰਿਸਤਾਨ ਹੈ । ਦੂਰ ਦੁਰਾਡੇ ਦੇਸਾਂ ਤੋਂ ਹਿੰਦੂ ਆਪਣੇ ਮੁਰਦਿਆਂ Sri Satguru Jagjit Singh Ji eLibrary Namdhari Elibrary@gmail.com