ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੦

ਪਰਮਾਤਮਾ ਦਾ ਸਭ ਤੋਂ ਵੱਡਾ ਅਵਤਾਰ ਸਮਝਿਆ ਜਾਂਦਾ ਹੈ, ਜਿਸ

ਦੇ ਜ਼ਿੰਮੇ ਸੰਸਾਰ ਦੀ ਉੱਤਪਤੀ ਪਰਵਰਸ਼ ਤੇ ਸੰਘਾਰ ਲਾਇਆ ਗਿਆ ਹੈ । ਇਹੋ ਉਹ ਤਿੰਨ ਦੈਵੀ ਸ਼ਕਤੀਆਂ ਹਨ, ਜਿਨ੍ਹਾਂ ਰਾਹੀਂ ਕੁਦਰਤ ਆਪਣੇ ਚਮਤਕਾਰ ਪਰਗਟ ਕਰਦੀ ਹੈ । ਇਸ ਦੇ ਚਾਰ ਸੋਨੇ ਦੇ ਮੂੰਹ ਦਸੇ ਜਾਂਦੇ ਹਨ । ਇਸ ਦੀ ਪੁਸ਼ਾਕ ਸਫੈਦ ਤੇ ਸਵਾਰੀ ਗਰੜ ਦੀ ਦਸੀ ਜਾਂਦੀ ਹੈ । ਇਸ ਦੇ ਇਕ ਹੱਥ ਵਿਚ ਫੜੀ ਤੇ ਦੂਜੇ ਹੱਥ ਵਿਚ ਕਰਮੰਡਲ ਵਿਖਾਇਆ ਗਿਆ ਹੈ। ਇਹ ਉਸ ਸਵਰਗ ਦਾ ਮਾਲਕ ਹੈ, ਜਿਸ ਦੀ ਸੁੰਦਰਤਾ ਦਾ ਵਰਨਣ ਦੋ ਸੌ ਸਾਲ ਤੀਕ ਵੀ ਨਹੀਂ ਕੀਤਾ ਜਾ ਸਕਦਾ।

ਇੰਦਰ

ਇੰਦਰ, ਜਿਸ ਤੋਂ ਪੁਰਾਤਨ ਸਮੇਂ ਦੇ ਆਰੀਆ ਲੋਕ ਬਹੁਤ ਭੀਤ ਰਹਿੰਦੇ ਸਨ, ਹੁਣ ਬਹੁਤਾ ਤੀਵੀਆਂ ਦੀ ਪੂਜਾ ਦਾ ਕੇਂਦਰ ਬਣ ਗਿਆ ਹੈ । ਇਹ ਪੱਤਰਾਂ ਦੀ, ਧਨ ਦੀ, ਮਕਾਨਾਂ ਦੀ ਬਖਸ਼ਸ਼ ਕਰਨ ਵਾਲਾ ਤੇ ਇਸ ਸੰਸਾਰ ਤੇ ਅਗਲੀ ਦੁਨੀਆਂ ਦੀਆਂ ਖੁਸ਼ੀਆਂ ਦਾ ਦਾਤਾ ਸਮਝਿਆ ਜਾਂਦਾ ਹੈ।

ਸ਼ਿਵ

ਮੌਤ ਅਤੇ ਜੰਗ ਦੇ ਦੇਵਤਾ, ਸੰਘਾਰ ਸ਼ਕਤੀ ਦੇ ਮਾਲਕ ਸ਼ਿਵ ਦੇ ਪੰਜ ਮੁਖ ਤੇ ਚਾਹ ਭੁਜਾਂ ਦਿਖਾਈਆਂ ਗਈਆਂ ਹਨ । ਕਈ ਥਾਂ ਮਨੁੱਖਾਂ ਸ਼ਕਲ ਵੀ ਵਿਖਾਈ ਗਈ ਹੈ, ਪਰ ਉਹ ਵੀ ਵਾਧੂ ਅੱਖ ਵਾਲੀ । ਉਸ ਦੇ ਗਲ ਵਿਚ ਰੁੰਡ ਦੀ ਮਾਲਾ ਹੁੰਦੀ ਹੈ ਤੇ ਉਸ ਨੂੰ ਮਨੁੱਖ ਜਾਤੀ ਦਾ ਵੈਰੀ ਸਮਝਿਆ ਜਾਂਦਾ ਹੈ । ਉਹ ਫਟੜ ਲਾਸ਼ਾਂ ਉਪਰ ਨਰਿਤ ਕਰਦਾ ਅਤੇ ਮਾਰੇ ਗਏ ਮਨੁੱਖਾਂ ਦੇ ਥੱਪੜਾਂ ਵਿਚ ਲਹੂ ਪੀਂਦਾ ਹੈ । ਉਸ ਦੀ ਯਾਦ ਵਿਚ ਸਾਲਾਨਾ ਤਿਉਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਵਿਚ ਆਪਣੇ ਆਪ ਨੂੰ ਫੱਟੜ ਕਰਨ ਦੀਆਂ ਦਿਲ ਕੰਬਾਊ ਰਸਮਾਂ ਕੀਤੀਆਂ ਜਾਂਦੀਆਂ ਹਨ । ਜਿਹਾ ਕਿ ਜੀਭ ਨੂੰ ਵਿਨਣਾ, ਜ਼ਖ਼ਮਾਂ ਵਿਚ ਲਕੜੀ ਦਾ ਟੁਕੜਾ ਠੋਕਣਾ ਆਦਿਕ। ਉਹ ਦੁਰਗਾ ਤੇ ਕਾਲੀ ਦਾ ਪਤੀ ਸਮਝਿਆ ਜਾਂਦਾ ਹੈ |

ਵਿਸ਼ਨੂ

ਜਗਤ ਦੀ ਪਾਲਨਾ ਕਰਨ ਵਾਲੇ ਵਿਸ਼ਨੂ ਨੂੰ, ਸ਼ਿਆਮ ਰੰਗ ਦਾ ਤੇ ਚਾਰ ਭੁਜਾਂ ਵਾਲਾ ਵਖਾਇਆ ਗਿਆ ਹੈ, ਜਿਸ ਦੇ ਇਕ ਹੱਥ ਵਿਚ ਕੁਹਾੜਾ, ਦੂਜੇ ਵਿਚ ਸੰਖ, ਤੀਜੇ ਵਿਚ ਚੱਕਰ ਅਤੇ ਚੌਥੇ ਵਿਚ ਕੰਵਲ ਫੁਲ ਹੈ । ਉਸ ਦੀ ਪੁਸ਼ਾਕ ਕੇਸਰੀ ਹੈ ਅਤੇ ਉਹ ਇਕ ਐਸੇ ਜਾਨਵਰ ਦੀ ਸਵਾਰੀ ਕਰਦਾ ਹੈ ਜਿਸ ਦਾ ਅੱਧਾ ਧੜ ਮਨੁਖ ਦਾ ਤੇ ਅੱਧਾ ਪੰਛੀ ਦਾ ਹੁੰਦਾ ਹੈ । ਇਹ ਘਰ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਪਰਿਵਾਰ ਦੇ ਕਸ਼ਟ ਨਿਵਾਰਦਾ ਹੈ । ਇਹ ਦੋ ਪਤਨੀਆਂ ਦਾ ਮਾਲਕ ਹੈ। ਇਕ ਪਤਨੀ ਲਛਮੀ, ਧਨ ਤੇ ਖੁਸ਼ਹਾਲੀ ਦੀ ਦੇਵੀ ਅਤੇ ਦੂਜੀ ਸਰਸਵਤੀ, ਵਿਦਿਆ ਦੀ ਦੇਵੀ ਹੈ । ਲਛਮੀ ਦੀ ਪੁਸ਼ਾਕ ਕੇਸਰੀ ਹੈ। ਉਹ ਸ਼ੇਸ਼ਨਾਗ ਉਤੇ ਬਰਾਜਮਾਨ ਹੈ ਤੇ ਪੱਖੀ ਦੀ ਸਵਾਰੀ ਕਰਦੀ ਹੈ। ਉਸ ਦਾ ਵਸੇਬਾ ਜਲ ਸਾਗਰ ਵਿਚ ਦਖਾਇਆ ਗਿਆ ਹੈ; ਉਹ ਸਦਾ ਵਿਚਰਦੀ ਰਹਿੰਦੀ ਹੈ ਤੇ ਕਦੇ ਇਕ ਥਾਂ ਨਹੀਂ ਟਿਕਦੀ ।

ਗਨੇਸ਼

ਇਹ ਇਕ ਬੜਾ ਮੋਟਾ ਜਿਹਾ ਮਨੁੱਖ ਹੈ ਜਿਸ ਦਾ ਸਿਰ ਹਾਥੀ ਦਾ ਤੇ ਚਾਰ ਹੱਥ ਵਖਾਏ ਗਏ ਹਨ। ਇਸ ਦੀ ਸਵਾਰੀ ਚੂਹੇ ਦੀ ਹੈ

ਇਹ ਦੇਵੀ ਦੁਰਗਾ ਦਾ ਪੁੱਤਰ ਹੈ ਤੇ ਇਸ ਨੂੰ ਸ਼ਹਿਰੀ ਮਾਮਲਿਆਂ ਉਪਰ ਪੂਰੀ ਪੂਰੀ ਸ਼ਕਤੀ ਪ੍ਰਾਪਤ ਹੈ । ਕਿਸੇ ਸ਼ਾਹੂਕਾਰ ਪਾਸ ਜਾਓ ਉਸ ਦੇ ਦਰਵਾਜ਼ੇ ਉਤੇ ਗਨੇਸ਼ ਦੀ ਮੂਰਤੀ ਵਿਦਮਾਨ ਹੋਵੇਈ। ਕਿਸੇ ਬਾਣੀਏ ਦੀ ਦੁਕਾਨ ਉਪਰ ਜਾਓ ਸਾਹਮਣੀ ਕੰਧ ਉਪਰ ਗਨੇਸ਼ ਦੀ ਮੂਰਤੀ ਨਜ਼ਰ ਆਏਗੀ ਤੇ ਸਭ ਤੋਂ ਪਹਿਲੇ ਨਜ਼ਰ ਓਸੇ ਮੂਰਤੀ ਉਪਰ ਜਾਏਗੀ । ਸੌਦਾਗਰ ਤੇ ਕਾਰੋਬਾਰੀ ਮਨੁੱਖ ਇਸ ਦੀ ਮੂਰਤੀ ਰਖਦੇ ਤੇ ਇਸ ਨੂੰ ਸੁਰਖਿਅਤਾ ਦਾ ਚਿਨ੍ਹ ਸਮਝਦੇ ਹਨ । ਖਤ ਲਿਖਣ ਸਮੇਂ ਸਭ ਤੋਂ ਪਹਿਲੇ ਇਸ ਦਾ ਆਵਾਹਨ ਕੀਤਾ ਅਤੇ ਨਾਮ ਧਿਆਇਆ ਜਾਂਦਾ ਹੈ। ਹਿੰਦੂ ਲੋਕ ਕੋਈ ਵੀ ਲਿਖਤ ਪਤਤ ਕਰਨ ਲਗੇ ਸਭ ਤੋਂ ਪਹਿਲੇ ਇਸੇ ਨੂੰ ਨਮਸਕਾਰ ਕਰਦੇ ਹਨ । ਹਿਸਾਬ ਕਿਤਾਬ ਦੀਆਂ ਪੁਸਤਕਾਂ ਉਤੇ ਕੇਸਰ ਨਾਲ ਇਸ ਦੀ ਮੂਰਤੀ ਬਣਾਈ ਜਾਂਦੀ ਹੈ । ਸਫਰ ਤੇ ਰਵਾਨਗੀ ਤੋਂ ਪਹਿਲੇ ਮੁਸਾਫਰ ਗਨੇਸ਼ ਦਾ ਆਵਾਹਨ ਇਹਨਾਂ ਸ਼ਬਦਾਂ ਨਾਲ ਕਰਦਾ ਹੈ:—ਐ ਕਸ਼ਟ ਨਿਵਾਰਨ ਹਾਰ ! ਮੇਰੀ ਯਾਤਰਾ ਨੂੰ ਸਫਲ ਕਰ।

ਦੁਰਗਾ

ਦੇਵੀ ਦੁਰਗਾ ਦੀਆਂ ਦਸ ਭੁਜਾਂ ਹੁੰਦੀਆਂ ਹਨ, ਜਿਨਾਂ ਵਿਚ ਉਸ ਨੇ ਵੱਖ ਵੱਖ ਜੰਗ ਦੇ ਸ਼ਸਤਰ ਫੜੇ ਹੋਏ ਹਨ। ਉਹ ਦੈਂਤਾਂ ਦਾ ਸੰਘਾਰ ਕਰਨ ਵਾਲੀ ਹੈ ਤੇ ਉਹਨਾਂ ਨੂੰ ਮਾਰਨ ਲਈ ਬਾਰ ਬਾਰ ਜਨਮ ਧਾਰਦੀ ਹੈ । ਉਸ ਨੂੰ ਸਤੀ ਅਤੇ ਪਾਰਬਤੀ ਵੀ ਆਖਦੇ ਹਨ। ਉਸ ਦੀ ਯਾਦ ਵਿਚ ਜੋ ਤਿਉਹਾਰ ਮਨਾਏ ਜਾਂਦੇ ਹਨ ਉਹ ਲੋਕਾਂ ਵਿਚ ਬੜੇ ਹਰ ਮਨ ਭਾਉਣੇ ਹਨ।

ਕਾਲੀ

ਕਾਲੀ ਦੇਵੀ ਵੀ ਆਪਣੇ ਜੰਗੀ ਕਾਰਨਾਮਿਆਂ ਲਈ ਪ੍ਰਸਿੱਧ ਹੈ। ਉਹ ਆਪਣੇ ਪਤੀ ਸ਼ਿਵ ਦੀ ਸਯੋਗ ਪਤਨੀ ਹੈ । ਉਸ ਦਾ ਰੰਗ ਸ਼ਿਆਮ ਹੈ ! ਕੇਸਾਂ ਦੀ ਥਾਂ ਕਾਲੇ ਨਾਗ ਹਨ ਤੇ ਉਸ ਦੇ ਹਾਵ ਭਾਵ ਤੋਂ ਡਰ ਤੇ ਦਹਿਸ਼ਤ ਟਪਕਦੀ ਹੈ । ਉਸ ਨੇ ਕਦੇ ਇਕ ਅਸੁਰ ਉਤੇ ਜਿੱਤ ਪਾਈ ਸੀ । ਇਸ ਫ਼ਤਹ ਨਾਲ ਉਹ ਐਨੀ ਖੀਵੀ ਹੋ ਉੱਠੀ ਕਿ ਨੱਚਨਾ ਸ਼ੁਰੂ ਕਰ ਦਿਤਾ । ਇਹ ਨਰਿਤ ਉਦੋਂ ਤੀਕ ਜਾਰੀ ਰਿਹਾ ਜਦ ਤੀਕ ਕਿ ਧਰਤੀ ਦੀਆਂ ਨੀਹਾਂ ਨਾ ਹਿਲ ਗਈਆਂ। ਨਰਿਤ ਨਾਲ ਅਨੇਕਾਂ ਜੀਵ ਘਾਇਲ ਹੋਏ ਤੇ ਮਰ ਗਏ। ਜਦ ਉਸ ਨੂੰ ਇਹ ਪਤਾ ਲੱਗਾ ਕਿ ਉਸ ਦੇ ਹਥੋਂ ਮਰਨ ਵਾਲਿਆਂ ਵਿਚ ਉਸ ਦਾ ਆਪਣਾ ਪਤੀ ਸ਼ਿਵਜੀ ਵੀ ਸ਼ਾਮਲ ਹੈ ਤਦ ਉਹ ਡਰ ਨਾਲ ਸਹਿਮ ਗਈ। ਉਸ ਨੇ ਆਪਣੀ ਜੀਭ ਬਹੁਤ ਲੰਮੀ ਕਰ ਲਈ ਅਤੇ ਬੁਤ ਬਣੀ ਬੇਹਿਸ ਖੜੀ ਰਹੀ । ਏਸੇ ਸ਼ਕਲ ਵਿਚ ਉਸ ਨੂੰ ਵਿਖਾਇਆ ਗਿਆ ਹੈ

ਸਰਸਵਤੀ

ਸਾਹਿੱਤ ਦੀ ਦੇਵੀ ਸਰਸਵਤੀ ਨੂੰ ਇਕ ਗੋਰੀ ਨਸ਼ੋਹ ਸੁੰਦਰੀ ਦੇ ਰੂਪ ਵਿਚ ਦਿਖਾਇਆ ਹੈ, ਜੋ ਕੰਵਲ ਫੁਲ ਉਤੇ ਖੜੀ ਸਿਤਾਰ ਵਜਾ ਰਹੀ ਹੈ । ਉਹ ਲੋਕਾਂ ਨੂੰ ਵਿਦਿਆ ਤੇ ਭਾਸ਼ਣ ਸ਼ਕਤੀ ਪ੍ਰਦਾਨ ਕਰਦੀ ਹੈ ! ਉਸ ਦੀ ਯਾਦ ਵਿਚ ਤਿਉਹਾਰ ਮਨਾਏ ਜਾਂਦੇ ਤੇ ਖੁਸ਼ੀਆਂ ਕੀਤੀਆਂ ਜਾਂਦੀਆਂ ਹਨ।

ਕ੍ਰਿਸ਼ਨ

ਜੰਗੀ ਦੇਵਤਿਆਂ ਵਿਚ ਸ੍ਰੀ ਕ੍ਰਿਸ਼ਨ ਦਾ ਨਾਮ ਵੀ ਲਿਆ ਜਾਂਦਾ ਹੈ। ਇਹ ਉਹੋ ਪ੍ਰਸਿੱਧ ਬੰਸੀ ਵਾਲਾ ਹੈ, ਜਿਸ ਨੇ ਬਰਿਜ ਦੀਆਂ

Sri Satguru Jagjit Singh Ji eLibrary Namdhari Elibrary@gmail.com 8