(੬੮)
ਹਿੰਦੂਆਂ ਦੀ ਯੁੱਧ ਕੁਸ਼ਲਤਾ ਦੇ ਵਿਸ਼ੇ ਉਪਰ ਬੜੇ ਪ੍ਰਸੰਸਾ ਯੋਗ ਲੇਖ
ਲਿਖੇ ਹਨ । ਗੁਸਦਾਵ ਉਪਰਟ ਨੇ ਪੁਰਾਤਨ ਹਿੰਦੂਆਂ ਦੇ ਹਥਿਆਰਾਂ, ਫ਼ੌਜੀ ਜਥੇਬੰਦੀ ਅਤੇ ਰਾਜਨੀਤੀ ਬਾਰੇ ਜੋ ਕੁਛ ਲਿਖਿਆ ਹੈ ਉਸ ਦਾ ਮਸਾਲਾ ਉਸ ਨੇ ਦੋ ਪੁਰਾਤਨ ਸੰਸਕ੍ਰਿਤ ਦੀਆਂ ਪੁਸਤਕਾਂ ਵੈਸ਼ ਪਾਈਨ ਰਚਿਤ ‘ਨੀਤੀ ਪ੍ਰਕਾਸ਼ਿਕਾ' ਅਤੇ ਉਸਾਨਾ ਜਾਂ ਸ਼ੁੱਕਰਾਚਾਰਯਾ ਰਚਿਤ ‘ਸ਼ੱਕਰ ਨੀਤੀ’ ਵਿਚੋਂ ਲਿਆ ਹੈ। ‘ਨੀਤੀ ਪ੍ਰਕਾਸ਼ਿਕਾ' ਵਿਚ ਦਸਿਆ ਹੈ ਕਿ ਵੈਸ਼ੰਪਾਇਨ ਨੇ ਪੰਜਾਬ ਦੇ ਸ਼ਹਿਰ ਤਕਸ਼ਿਲਾ ਵਿਖੇ ਬਾਦਸ਼ਾਹ ਜਨਮੇਜੇ ਨੂੰ ਧਨੁਰਵੇਦ ਦੀ ਸਿਖਿਆ ਦਿਤੀ, ਅਰਥਾਤ ਉਸ ਨੂੰ ਧਨੁਸ਼ ਦੀ ਵਰਤੋਂ ਦਾ ਹੁਨਰ, ਹਥਿਆਰਾਂ ਦੀਆਂ ਵਸ਼ੇਸ਼ਤਾਈਆਂ ਅਤੇ ਜੰਗ ਸੰਬੰਧੀ ਤੇ ਦੇਸ਼ ਦੇ ਰਾਜ ਪ੍ਰਬੰਧ ਦੀ ਸਾਰੀ ਵਿਦਿਆ ਦੀ ਸਿਖਿਆ ਦਿਤੀ। ਫ਼ੌਜ ਦੇ ਕਰਮਚਾਰੀ ਪੁਰਾਤਨ ਹਿੰਦਆਂ ਦੀਆਂ ਫ਼ੌਜਾਂ ਦੀ ਕਮਾਨ ਜਰਨੈਲ ਕਰਦੇ, ਜੋ ਬਹੁਤ ਕਰ ਕੇ ਬਾਦਸ਼ਾਹਾਂ ਦੇ ਮੰਤਰੀ ਹੀ ਹੋਇਆ ਕਰਦੇ ਸਨ । ਬਾਦਸ਼ਾਹ ਤੋਂ ਦੂਜੇ ਦਰਜੇ ਉਤੇ ਰਾਜ ਕੁਮਾਰ ਦਾ ਹੀ ਹੁਕਮ ਚਲਦਾ ਸੀ । ਸਾਰੇ ਫ਼ੌਜੀ ਕਰਮਚਾਰੀਆਂ ਨੂੰ ਤਨਖ਼ਾਹ ਹਰ ਮਹੀਨੇ ਬਾਕਾਇਦਾ ਮਿਲ ਜਾਂਦੀ । ਰਾਜ ਕੁਮਾਰ ਦੀ ਤਨਖ਼ਾਹ ੫੦੦੦ ਵਾਰਵਾ[1] ਮਾਸਕ ਹੁੰਦੀ ਤੇ ਕਮਾਂਡਰਿਨ ਚੀਫ਼ ਨੂੰ ੪੦੦੦ ਵਾਰਵਾ ਮਿਲਦੇ ਸਨ। ਸਭ ਤੋਂ ਪਹਿਲਾ ਰਥਵਾਨ ਅਤੀਰਥ ਆਮ ਤੌਰ ਉਤੇ ਕੋਈ ਸ਼ਾਹਜ਼ਾਦਾ (ਰਾਜ ਕੁਮਾਰ) ਹੁੰਦਾ, ਜਿਸ ਨੂੰ ੩੦੦੦ ਵਾਰਵਾ ਮਾਸਕ ਮਿਲਦੇ ਅਤੇ ਮਹਾਰਥੀ ਨੂੰ ੨੦੦੦ ਵਾਰਵਾ । ਹਿੰਦੂ ਲੋਕ ਆਪਣੇ ਹਥਿਆਰਾਂ ਤੇ ਅਸਲੇ ਨੂੰ ਕਿਸੇ ਦੈਵੀ ਸ਼ਕਤੀ ਦੀ ਦੇਣ ਸਮਝਦੇ ਸਨ। ਬੰਦੂਕਾਂ, ਤੋਪਾਂ ਤੇ ਬਰੂਦ ਦੀ ਵਰਤੋਂ ਪ੍ਰੋਫ਼ੈਸਰ ਓਪਰਟ ਦਾ ਕਥਨ ਹੈ ਕਿ ਪੁਰਾਤਨ ਹਿੰਦੂਆਂ ਨੂੰ ਅਗਨ ਹਥਿਆਰਾਂ ਅਤੇ ਬਾਰੂਦ ਦੀ ਵਰਤੋਂ ਦੀ ਜਾਚ ਸੀ । ਉਹਨਾਂ ਪਾਸ ਧਾਤ ਅਥਵਾ ਪੱਥਰ ਦੀਆਂ ਬਣੀਆਂ ਹੋਈਆਂ ਜੰਗੀ ਮਸ਼ੀਨਾਂ ਸਨ, ਜਿਨ੍ਹਾਂ ਵਿਚੋਂ ਉਹ ਲੋਹੇ ਅਤੇ ਸਿਕੇ ਦੇ ਗੋਲੇ ਆਪਣੇ ਵੈਰੀਆਂ ਉਤੇ ਸਕਦੇ ਸਨ। ਧਾਤਾਂ ਨੂੰ ਪਿਘਲਾਉਣ ਤੇ ਢਾਲਣ ਦੇ ਹੁਨਰ ਵਿਚ ਵੀ ਪੁਰਾਤਨ ਹਿੰਦੂ ਬੜੇ ਮਾਹਰ ਸਨ । ਪੁਰਾਤਨ ਸਮਿਆਂ ਵਿਚ ਅਰਬੀ ਲੋਕਾਂ ਦੇ ਹਿੰਦੁਸਤਾਨ ਨਾਲ ਗੂਹੜੇ ਤਜਾਰਤੀ ਸੰਬੰਧ ਸਨ । ਉਹਨਾਂ ਨੂੰ ਸਭ ਤੋਂ ਪਹਿਲੇ ਬਾਰੂਦ ਦੀ ਸਪਲਾਈ ਹਿੰਦ ਪਾਸੋਂ ਹੀ ਮਿਲੀ ਸੀ । ਉਹਨਾਂ ਨੇ ਇਸ ਦੀ ਬਨਾਵਟ ਵਿਚ ਕੁਛ ਵਧੇਰੇ ਤਰੱਕੀ ਕਰ ਲਈ । ਸੰਨ ੧੭੯੮ ਵਿਚ ਐਮ. ਲਾਂਘ ਨੇ ਫ਼ਰੰਚ ਇਸਟੀਚਯੂਟ ਵਿਚ ਇਕ ਲੇਖ ਪੜ੍ਹਿਆ ਜਿਸ ਵਿਚ ਉਸ ਨੇ ਇਹ ਗਲ ਸਪਸ਼ਟ ਕੀਤੀ ਸੀ ਕਿ ਬਾਰੂਦ ਦੀ ਕਾਢ ਹਿੰਦ ਵਿਚ ਹੋਈ । ਬੈਂਕ ਮੈਨ.ਨੇ ਸੰਨ ੧੮੧੧ ਈਸਵੀ ਵਿਚ ਆਪਣੀ ਕ੍ਰਿਤ “ਹਿਸਟਰੀ ਆਫ ਇਨਵੈਨਸ਼ਨਜ਼ ਐਂਡ ਡਿਸਕਵਰੀਜ਼ ਵਿਚ ਵੀ ਇਹੋ ਸੰਮਤੀ ਪ੍ਰਗਟ ਕੀਤੀ ਹੈ। ਕਰਨਲ ਟਾਡ ਨੇ ਵੀ ਆਪਣੀ ਰਚਨਾ ਐਨਲਜ਼ ਆਫ ਰਾਜਸਥਾਨ ਵਿਚ ਲਿਖਿਆ ਹੈ—“ਹਿੰਦੂ ਕਵੀ ਚਾਂਦ (ਚੰਦਰ ਬਰਦਾਈ) ਦੀਆਂ ਕਵਿਤਾਵਾਂ ਵਿਚ ਅਗਨੀ- ਹਥਿਆਰਾਂ ਦਾ ਬਾਰ ਬਾਰ ਵਰਨਣ ਆਇਆ ਹੈ, ਵਸ਼ੇਸ਼ ਕਰ ਕੇ “ਮਾਲ ਗੋਲੇ ਦਾ । ਸੰਨ ੧੦੦੮ ਈਸਵੀ ਵਿਚ ਸੁਲਤਾਨ ਮਹਿਮੂਦ ਗ਼ਜਨਵੀ ਦਾ ਜੰਗ ਲਾਹੌਰ ਦੇ ਰਾਜੇ ਅਨੰਦ ਪਾਲ ਨਾਲ ਹੋਇਆ ਤਦ |
ਫਰਿਸ਼ਤੇ ਦੇ ਕਥਨ ਅਨੁਸਾਰ ਤੋਪਾਂ ਅਤੇ ਬੰਦੂਕਾਂ (ਤੁਫੰਗਾਂ) ਦੀ ਵਰਤੋਂ ਸੁਲਤਾਨ ਵਲੋਂ ਕੀਤੀ ਗਈ ਸੀ । ਸਿਕੰਦਰ ਨੇ ਜਿਹੜੀ ਚਿੱਠੀ ਅਰਿਸਟਾਟਲ ਨੂੰ ਲਿਖੀ ਬਿਆਨੀ ਜਾਂਦੀ ਹੈ ਉਸ ਵਿਚ ਉਸ ਨੇ ਉਹਨਾਂ ਡਰਾਉਣੇ ਖਤਰਿਆਂ ਦਾ ਵਰਨਣ ਕੀਤਾ ਹੈ ਜਿਨ੍ਹਾਂ ਦਾ ਸਾਮਣਾ ਹਿੰਦ ਵਿਚ ਉਸ ਦੀਆਂ ਫੌਜਾਂ ਨੂੰ ਉਸ ਸਮੇਂ ਕਰਨਾ ਪਿਆ, ਜਦ ਵੈਰੀ ਨੇ ਉਹਨਾਂ ਉਪਰ ਅੱਗ ਉਗਲਛਣ ਵਾਲੇ ਗੋਲੇ ਵਰਾਏ।” ਸੰਸਕ੍ਰਿਤ ਦੀ ਰਚਨਾ ਸ਼ੁੱਕ-ਨੀਤੀ, ਜਿਸ ਦਾ ਉਪਰ ਜ਼ਿਕਰ ਆ ਚੁਕਾ ਹੈ, ਵਿਚ ਦਰਜ ਹੈ ਕਿ ਬਾਦਸ਼ਾਹ ਦੇ ਕਿਲੇ ਦੀਆਂ ਕੰਧਾ ਉਪਰ ਸਦਾ ਪਹਿਰੇ ਦਾਰ ਪਹਿਰਾ ਦੇਂਦੇ ਹਨ । ਇਹਨਾਂ ਪਹਿਰੇ ਦਾਰਾਂ ਪਾਸ ਬੰਦੂਕਾਂ ਤੇ ਦੂਜੇ ਅਗ ਵਰਹਾਊ ਹਥਿਆਰ ਹੁੰਦੇ ਅਤੇ ਇਹਨਾਂ ਕਿਲਿਆਂ ਵਿਚ ਮੋਰਚੇ ਅਤੇ ਖਾਈਆਂ ਹੁੰਦੀਆਂ।” ਸ਼ੱਕਰ- ਨੀਤੀ ਦੇ ਇਕ ਹੋਰ ਪੈਰੇ ਵਿਚ ਦਰਜ ਹੈ ਕਿ ਸ਼ਹੀ ਮਹਲਾਂ ਦੇ ਪਹਿਰੇ ਦਾਰਾਂ ਪਾਸ ਬੰਦੂਕਾਂ ਹੁੰਦੀਆਂ। ਨੀਤੀ ਸ਼ਾਸਤਰਾਂ ਵਿਚ ਸਭ ਤੋਂ ਪਹਿਲੀ ਰਚਨਾ ਕਾਮਾ ਓਕਲਾਕੀਯਾ ਮੰਨੀ ਜਾਂਦੀ ਹੈ । ਇਸ ਵਿਚ ਦਰਜ ਹੈ ਕਿ ਜਿਹੜੇ ਭਰੋਸੇ ਯੋਗ ਕਰਮਚਾਰੀ ਬਾਦਸ਼ਾਹ ਦੇ ਪਾਸ ਰਹਿਣ ਉਹ ਉਸ ਨੂੰ ਚਾਲਾਕੀ ਨਾਲ ਬੰਦੂਕ ਦੀ ਠਾਹ ਠੂਹ ਨਾਲ ਅਤੇ ਹੋਰ ਹੋਰ ਢੰਗ ਨਾਲ ਉਸ ਵੇਲੇ ਚੌਕਨਾ ਕਰਨ ਜਦ ਉਹ ਸ਼ਰਾਬ ਪੀ ਰਿਹਾ ਹੈ, ਤੀਵੀਆਂ ਵਿਚ ਕ੍ਰੀੜਾ ਕਰ ਰਿਹਾ ਹੋਵ ਅਥਵਾ ਜੂਆ ਖੇਲ ਰਿਹਾ ਹੋਵੇ।” ਪੁਰਾਤਨ ਹਿੰਦੂਆਂ ਅੰਦਰ ਬੰਦੂਕ ਚਲੌਣ ਦਾ ਹੁਨਰ ਉਪਰੋਕਤ ਗੱਲਾਂ ਤੋਂ ਪ੍ਰੋਫੈਸਰ ਉਪਰਟ ਨੇ ਇਹ ਸਿੱਟਾ ਕਢਿਆ ਹੈ ਕਿ ਪੁਰਾਤਨ ਹਿੰਦੂਆਂ ਵਿਚ ਤੋਪਾਂ ਬੰਦੂਕਾਂ ਚਲਾ ਕੇ ਸਿਗਨਲ ਕਰਨ ਦਾ ਰਿਵਾਜ ਆਮ ਸੀ । ਅੱਗ ਵਰਹਾਉ ਹਥਿਆਰ ਲਈ ਸੰਸਕ੍ਰਿਤ ਵਿਚ ਲਫਜ਼ ਅਗਨੀ ਅਸਤਰ ਆਉਂਦਾ ਹੈ, ਜਿਸ ਦਾ ਭਾਵ ਹੈ ਅੱਗ ਵਰ੍ਹਾਊ ਹਥਿਆਰ । ਉਹਨਾਂ ਪੁਰਾਤਨ ਸਮਿਆਂ ਵਿਚ ਵੀ ਜਿਨ੍ਹਾਂ ਦੀ ਪੜਤਾਲ ਨਹੀਂ ਹੋ ਸਕਦੀ, ਚੀਨ ਅਤੇ ਭਾਰਤ ਦੋਵਾਂ ਦੋਸਾਂ ਵਿਚ ਨਿਰਸੰਦੇਹ ਬਾਰੂਦ ਮੌਜੂਦ ਸੀ । ਕਮਿਸਰੇਟ ਤੇ ਸਮੁੰਦਰੀ ਮਹਿਕਮੇ ਉਸ ਸਮੇਂ ਕਮਿਸਰੇਟ ਅਤੇ ਸਮੁੰਦਰੀ ਮਹਿਕਮੇ ਵੀ ਹੁੰਦੇ ਸਨ। ਇਹਨਾਂ ਵਿਚੋਂ ਕਮਿਸਰੇਟ ਤੇ ਜੰਗੀ ਸਾਜ਼ ਸਾਮਾਨ ਦੀ ਆਵਾਜਾਈ ਦੀ ਨਿਗਰਾਨੀ ਕਰਦਾ ਅਤੇ ਬੋਲ ਗੱਡੀਆਂ ਘੋੜਿਆਂ ਤੇ ਊਠਾਂ ਰਾਹੀਂ ਫੌਜੀਆਂ ਨੂੰ ਫੌਜੀ ਲੋੜਾਂ ਤੇ ਅਨਾਜ ਆਦਕ ਪੁਚਾਉਂਦਾ। ਦੂਜਾ ਮਹਿਕਮਾ ਸਮੁੰਦਰੀ ਫੌਜ ਦੇ ਐਡਮੀਰਲ ਨਾਲ ਮਿਲਵਰਤਨ ਕਰਦਾ । ਪਰਾਈਵੇਟ ਲੋਕਾਂ ਨੂੰ ਹਾਥੀ ਰਖਣ ਦੀ ਆਗਿਆ ਨਹੀਂ ਸੀ ਕਿਉਂਕਿ ਇਹ ਰਾਜ ਦੀ ਮਲਕੀਅਤ ਸਮਝੇ ਜਾਂਦੇ ਸਨ। ਪੁਰਾਤਨ ਹਿੰਦੂਆਂ ਦਾ ਪਹਿਰਾਵਾ ਹਿੰਦੂ ਸੂਤੀ ਕਮੀਜ਼ਾਂ ਪਾਉਂਦੇ, ਜੋ ਗੋਡਿਆਂ ਤੀਕ ਲੰਮੀਆਂ ਹੁੰਦੀਆਂ, ਇਸ ਕਮੀਜ਼ ਦੇ ਉਪਰ ਇਕ ਪਟਕਾ ਹੁੰਦਾ ਜੋ ਖਬੇ ਮੋਢੇ ਦ ਉਪਰ ਤੇ ਸਜੇ ਮੋਢੇ ਦੇ ਹੇਠ ਕਰ ਕੇ ਬਨ੍ਹਿਆ ਹੁੰਦਾ। ਸਰੀਰ ਦਾ ਇਕ ਭਾਗ ਇਕ ਕਪੜੇ ਨਾਲ ਢਕਿਆ ਜਾਂਦਾ, ਜੋ ਅਧੀਆਂ ਲਤਾਂ ਤੱਕ ਅਪੜਦਾ । ਇਹੋ ਸਭ ਲੋਕਾਂ ਦੀ ਧੋਤੀ ਸੀ । ਮਾਲਦਾਰ ਲੋਕ ਮਾਲਾ ਤੇ ਮੁਰਕੀਆਂ (ਕੰਨਾਂ ਦੀਆਂ ਵਾਲੀਆਂ) ਸੋਨੇ ਜਾਂ ਹਾਥੀ ਦੰਦ ਦੀਆਂ ਪਾਉਂਦੇ। ਇਹ ਲੋਕ ਕੜੇ ਵੀ ਪਾਉਂਦੇ। ਇਹ ਲੋਕ ਚਾਰ ਘੋੜਿਆਂ ਵਾਲੇ ਰਥਾਂ ਵਿਚ ਸਵਾਰ ਹੁੰਦੇ ਅਤੇ ਨੌਕਰਾਂ ਚਾਕਰਾਂ ਤੋਂ ਬਗੈਰ ਘੋੜੇ ਉਤੇ ਸਵਾਰ ਹੋਣਾ ਅਪਮਾਨ ਸਮਝਦੇ ਸਨ। ਇਹਨਾਂ |
Sri Satguru Jagjit Singh Ji eLibrary Namdhari Elibrary@gmail.com
- ↑ ਵਾਰਵਾ ਪੁਰਾਤਨ ਸਮੇਂ ਦੀ ਸੋਨੇ ਦੀ ਮੋਹਰ (ਅਸ਼ਰਫ਼ੀ) ਹੁੰਦੀ ਸੀ । ਦੇਸ਼ ਦੇ ਸਾਰੇ ਵਡੇ ਵਡੇ ਕਰਮਚਾਰੀਆਂ ਨੂੰ ਸੋਨੇ ਦੇ ਰੂਪ ਵਿਚ ਤਨਖ਼ਾਹ ਮਿਲਦੀ ਸੀ । ਇਸ ਤੋਂ ਸਪਸ਼ਟ ਹੈ ਕਿ ਪੁਰਾਤਨ ਸਮਿਆਂ ਵਿਚ ਹਿੰਦ ਵਿਚ ਸੋਨੇ ਦੀ ਕੋਈ ਕਮੀ ਨਹੀਂ ਸੀ।