(੬੭)
ਅਤੇ ਪਤੀ ਵਰਤਾ ਹੁੰਦੀ ਸੀ। ਜਿੱਤਨ ਵਾਲਿਆਂ ਨੂੰ ਇਨਾਮ ਵਿਚ
ਤੀਵੀਆਂ ਵੀ ਦਿਤੀਆਂ ਜਾਂਦੀਆਂ ਵਸ਼ੇਸ਼ ਕਰਕੇ ਜਿਹੜੇ ਲੋਕ ਤੀਰ ਅੰਦਾਜ਼ੀ; ਕੁਸ਼ਤੀ, ਮੁੱਕਾਬਾਜ਼ੀ, ਦੌੜ ਅਥਵਾ ਹੋਰ ਕਿਸੇ ਮਰਦਾਨਾ ਕਰਤਬ ਵਿਚ ਦੂਜਿਆਂ ਤੋਂ ਬਾਜ਼ੀ ਲੈ ਜਾਂਦੇ। ਜ਼ਾਤ ਪਾਤ ਦੀਆਂ ਪਾਬੰਦੀਆਂ ਮੈਗਸਥਨੀਜ਼ ਇਸ ਗਲ ਦੀ ਨਖੇਧੀ ਕਰਦਾ ਹੈ ਕਿ ਹਿੰਦੀ ਲੋਕ ਨਿਯਤ ਸਮੇਂ ਉਤੇ ਭੋਜਨ ਨਹੀਂ ਕਰਦੇ ਅਤੇ ਕੇਵਲ ਇਕ ਖੁਰਾਕ ਹੀ ਖਾ ਕੇ ਗੁਜ਼ਾਰਾ ਕਰ ਲੈਂਦੇ ਸਨ। ਇਸ ਇਕ ਗਲ ਤੋਂ ਸਪਸ਼ਟ ਹੈ ਕਿ ਉਹ ਕਾਰੋਬਾਰ ਵਿਚ ਅਨੇ ਰੁਝੇ ਰਹਿੰਦੇ ਕਿ ਆਪਣੇ ਸਰੀਰ ਦੇ ਆਰਾਮ ਦਾ ਵੀ ਖਿਆਲ ਨਾ ਰਖਦੇ। ਆਮ ਜਨਤਾ ਵਿਚ ਨਾ ਖਾਣ ਦਾ ਕਾਰਨ ਪ੍ਰਗਟ ਤੌਰ ਉਤੇ ਉਹਨਾਂ ਅੰਦਰ ਜ਼ਾਤ ਪਾਤ ਦੀ ਹੋਂਦ ਸੀ; ਜਿਸ ਨੇ ਯੂਨਾਨੀ ਹਮਲੇ ਤੋਂ ਪਹਿਲੇ ਹੀ ਹਿੰਦ ਦੇਸ ਵਿਚ ਆਪਣੇ ਪੈਰ ਜਮਾ ਲਏ ਸਨ। ਦੇਸ਼ ਦੀ ਸਰਕਾਰ ਸਟਰਾਬੋ ਦੇ ਕਥਨ ਅਨੁਸਾਰ ਦੇਸ ਦਾ ਰਾਜ ਕਾਜ ਉਹ ਕਰਮਚਾਰੀ ਕਰਦੇ ਜਿਨ੍ਹਾਂ ਦੇ ਜ਼ਿੰਮੇ ਇਹ ਕੰਮ ਸੌਂਪਿਆ ਜਾਂਦਾ ਸੀ। ਸਿਵਲ ਮਹਿਕਮਾ ਇਹ ਕਰਮਚਾਰੀ ਦੋ ਕਿਸਮ ਦੇ ਹੁੰਦੇ ਸਨ, ਇਕ ਸਿਵਲ ਅਰਥਾਤ ਸ਼ਹਿਰੀ ਅਤੇ ਦੂਜੇ ਮਿਲਟਰੀ ਅਰਥਾਤ ਫ਼ੌਜੀ। ਪਹਿਲੀ ਸ਼੍ਰੇਣੀ ਵਿਚ ਧਰਤੀ ਟੈਕਸ ਉਗਰਾਹੁਣ ਵਾਲੇ, ਜ਼ਮੀਨਾਂ ਮਾਪਣ ਵਾਲੇ, ਮੰਡੀਆਂ ਦੇ ਸੁਪਰਨਟੈਂਡੈਂਟ, ਜੋ ਮਾਪ ਤੋਲ ਦੀ ਨਿਗਰਾਨੀ ਰਖਦੇ, ਸ਼ਹਿਰਾਂ ਦੇ ਨਿਗਰਾਨ ਅਤੇ ਕਿਸ਼ਤੀਆਂ ਤੇ ਪੰਜਾਬੀ ਕਰਨ ਵਾਲੀਆਂ ਨਹਿਰਾਂ ਦੇ ਕਰਮਚਾਰੀ। ਲੁਹਾਰਾਂ, ਤਰਖਾਣਾਂ, ਖਾਨਾਂ ਪਟਨ ਵਾਲਿਆਂ ਅਤੇ ਆਰਾਕਸ਼ਾਂ ਵਰਗੇ ਕਾਰੀਗਰਾਂ ਦੀ ਨਿਗਰਾਨੀ ਲਈ ਅਫ਼ਸਰ ਨਿਯਤ ਹੁੰਦੇ ਸਨ। ਤਜਾਰਤ, ਬਪਾਰ, ਬਣੀਆਂ ਹੋਈਆਂ ਚੀਜ਼ਾਂ ਅਤੇ ਦਸਤਕਾਰਕ ਹੁਨਰਾਂ ਦੀ ਨਿਗਾਹਬਾਨੀ ਕਰਨ ਵਾਲੇ ਅਫ਼ਸਰ ਪੈਦਾਇਸ਼ ਤੇ ਮੌਤ ਦੀਆਂ ਰਿਪੋਰਟਾਂ ਲਿਖਣ ਵਾਲੇ ਕਰਮਚਾਰੀ, ਸੜਕਾਂ ਦੇ ਅਫ਼ਸਰ ਨਿਯਤ ਹੁੰਦੇ ਸਨ। ਫ਼ਾਸਲੇ ਨੂੰ ਦਸਣ ਲਈ ਦਸ ਦਸ ਸਟਾਡੀਆਂ ਦੀ ਵਿੱਥ ਉਪਰ ਇਕ ਇਕ ਮੁਨਾਰਾ ਖੜਾ ਸੀ। ਰਾਮਾਯਣ ਅਤੇ ਮਹਾਭਾਰਤ ਵਿਚ ਸ਼ਹਿਰੀ ਸੜਕਾਂ ਦਾ ਜ਼ਿਕਰ ਆਉਂਦਾ ਹੈ, ਜੋ ਬੜੀਆਂ ਚੌੜੀਆਂ ਤੇ ਖੁਲੀਆਂ ਸਨ। ਇਹਨਾਂ ਸੜਕਾਂ ਦੇ ਦੋ ਤਰਫੀ ਤਾਜਰਾਂ, ਸੌਦਾਗਰਾਂ ਦੀਆਂ ਦੁਕਾਨ ਤੋਂ ਛੁੱਟ ਪ੍ਰਾਈਵੇਟ ਘਰ ਬੜੇ ਸੁੰਦਰ ਤੇ ਸ਼ਾਨਦਾਰ ਹੁੰਦੇ ਸਨ। ਘੱਟਾ ਬਠੌਣ ਲਈ ਸੜਕਾਂ ਉਪਰ ਛੜਕਾਉ ਹੁੰਦਾ ਅਤੇ ਝਾੜੂ ਨਾਲ ਇਹਨਾਂ ਦੀ ਸਫਾਈ ਹੁੰਦੀ ਸੀ! ਰਾਮਾਯਣ ਵਿਚ ਇਕ ਐਸੀ ਜਰਨੈਲੀ ਸੜਕ ਦਾ ਜ਼ਿਕਰ ਆਉਂਦਾ ਹੈ ਜੋ ਅਵਧ ਤੋਂ ਪੰਜਾਬ ਤੀਕ ਜਾਂਦੀ ਸੀ ਇਹ ਸਭ ਚੀ ਇਸ ਗਲ ਦਾ ਸਬੂਤ ਹਨ ਕਿ ਪੁਰਾਤਨ ਹਿੰਦੂ ਸ਼ਹਿਰੀ ਅਤੇ ਸਭਿਅਕ ਜੀਵਨ ਜੀਉਂਦੇ ਸਨ। ਅਤਿੱਥੀ ਸਤਿਕਾਰ ਪ੍ਰਦੇਸੀਆਂ ਦੇ ਸੁੱਖ ਆਰਾਮ ਦਾ ਯੋਗ ਖ਼ਿਆਲ ਰਖਿਆ ਜਾਂਦਾ ਅਤੇ ਉਹਨਾਂ ਦੇ ਠਹਿਰਾਉ ਲਈ ਵਿਸ਼ੇਸ਼ ਅਫ਼ਸਰ ਨਿਯਤ ਸਨ। ਇਹ ਅਫ਼ਸਰ ਬਦੇਸ਼ੀਆਂ ਦੀਆਂ ਸਰਗਰਮੀਆਂ ਦੀ ਨਿਗਰਾਨੀ ਵੀ ਕਰਦੇ ਸਨ। |
ਫ਼ੌਜੀ ਮਹਿਕਮਾ ਫ਼ੌਜੀ ਮਹਿਕਮੇ ਵਿਚ ਇਹ ਲੋਕ ਹੁੰਦੇ ਅਫ਼ਸਰ, ਪੈਦਲ, ਸਿਪਾਹੀ ਅਤੇ ਰਥਵਾਨ।ਪੈਦਲ ਫ਼ੌਜੀਆਂ ਪਾਸ ਬੰਦੋ ਬੰਦੇ ਜਿਡੇ ਲੰਮੇ ਕਮਾਨ ਹੁੰਦੇ। ਇਹਨਾਂ ਧਨੁਖਾਂ ਨੂੰ ਪੈਰਾਂ ਦੇ ਅੰਗੂਠੇ ਨਾਲ ਦਬਾ ਕੇ ਇਸ ਵਿਚੋਂ ਤੀਰ ਛੱਡੇ ਜਾਂਦੇ। ਏਰੀਅਨ ਲਿਖਦਾ ਹੈ ਕਿ ਹਿੰਦੀ ਤੀਰ ਅੰਦਾਜ਼ ਦਾ ਚਲਾਇਆ ਹੋਇਆ ਤੀਰ ਮਜ਼ਬੂਤ ਤੋਂ ਮਜ਼ਬੂਤ ਵਾਲ ਅਤੇ ਨਿੱਗਰ ਤੋਂ ਨਿੱਗਰ ਛਾਤੀ ਦੀ ਪਲੇਟ ਨੂੰ ਵੀ ਵਿੰਨ੍ਹ ਕੇ ਰਖ ਦੇਂਦਾ। ਸਿਪਾਹੀ ਦੇ ਖਬੇ ਹੱਥ ਵਿਚ ਚਮੜੇ ਦੀ ਢਾਲ ਹੁੰਦੀ ਸੀ। ਸਭ ਸਿਪਾਹੀਆਂ ਪਾਸ ਤਲਵਾਰਾਂ ਹੁੰਦੀਆਂ। ਕੁਛ ਲੋਕਾਂ ਪਾਸ ਬਰਛੀਆਂ ਵੀ ਹੁੰਦੀਆਂ। ਘੋੜ ਸਵਾਰਾਂ ਪਾਸ ਨੇੜੇ ਅਤੇ ਛੋਟੇ ਸਾਈਜ਼ ਦੇ ਬਰਛੇ ਹੁੰਦੇ। ਉਹਨਾਂ ਦੇ ਖਬੇ ਹਥ ਵਲ ਰਥਵਾਨ ਅਤੇ ਉਨ੍ਹਾਂ ਦੇ ਨਾਲ ਦੋ ਲੜਾਕੇ ਜੋਧੇ ਸਵਾਰ ਹੁੰਦੇ। ਜੰਗੀ ਹਾਥੀ ਉਪਰ ਮਹਾਵਤ ਅਤੇ ਤੀਰ ਕਮਾਨਾਂ ਵਾਲੇ ਤਿੰਨ ਜੋਧੇ ਸਵਾਰ ਹੁੰਦੇ। ਰੱਥ ਬੜੀ ਚੰਗੀ ਤਰ੍ਹਾਂ ਸਜਾਏ ਹੋਏ ਹੁੰਦੇ। ਜੰਗੀ ਰੱਥ ਦੇ ਰਿਗਵੇਦ ਵਿਚ ਇਕ ਸੁਨਹਿਰੀ ਰੱਥ ਦਾ ਵਰਨਣ ਆਉਂਦਾ ਹੈ। ਇਹ ਕਲਪਨਾ ਅਤੇ ਉਚ ਉਡਾਰੀ ਵੀ ਹੋ ਸਕਦੀ ਹੈ, ਪਰ ਇਸ ਗਲ ਵਿਚ ਕੋਈ ਸੰਦੇਹ ਨਹੀਂ ਕਿ ਵੇਦਕ ਸਮੇਂ ਦੇ ਰੱਥ ਮਾਲਕ ਦੀ ਸ਼ਾਨ ਦੇ ਮੁਤਾਬਕ ਹੀ ਸਜਾਏ ਜਾਂਦੇ ਸਨ। ਸੁਨਹਿਰੀ ਰੱਬ ਰਾਮਾਇਣ ਅਤੇ ਮਹਾਭਾਰਤ ਉਸ ਸਮੇਂ ਤੋਂ ਬਹੁਤ ਪਿਛੋਂ ਦੀਆਂ ਲਿਖਤਾਂ ਹਨ। ਇਹਨਾਂ ਵਿਚ ਵਡੇ ਆਦਮੀਆਂ ਦੇ ਰਥਾਂ ਬਾਰੇ ਦਰਜ ਹੈ ਕਿ ਉਹ ਮੋਤੀਆਂ ਤੇ ਹੀਰਿਆਂ ਜੜਤ ਹੁੰਦੇ ਸਨ। ਪੁਰਾਤਨ ਹਿੰਦੀ ਰਬਾਂ ਦੀ ਸਜਾਵਟ ਬਾਰੇ ਜੋ ਵਰਨਣ ਹੈ ਉਸ ਵਿਚ ਤ ਹਦ ਹੀ ਮੁਕਾ ਦਿਤੀ ਗਈ ਹੈ | ਰਿਗਵੇਦ ਵਿਚ ਦਰਜ ਹੈ ਕਿ “ਸਾਵਿਤਰੀ ਆਪਣੇ ਉਸ ਉਚੇ ਰੱਬ ਉਤੇ ਸਵਾਰ ਸੀ, ਜੋ ਕਈ ਪਰਕਾਰ ਦੇ ਸੋਨੇ ਦੇ ਗਹਿਣਿਆਂ ਨਾਲ ਸ਼ੰਗਾਰਿਆ ਹੋਇਆ ਸੀ ਤੇ ਜਿਸ ਦੇ ਜੂਲੇ ਵੀ ਸੋਨੇ ਦੇ ਬਣੇ ਹੋਏ ਸਨ। “ਬਰਕਤਾਂ ਦੇ ਦਾਤੇ ਇੰਦਰ ਦਾ, ਸੁਨਹਿਰੀ ਰੱਥ ਦੀ ਦਾਤ ਲਈ ਧੰਨਵਾਦ ਕੀਤਾ ਗਿਆ ਹੈ।” ਉਸ ਦਾ ਇਸ ਲਈ ਆਵਾਹਨ ਕੀਤਾ ਗਿਆ ਹੈ ਕਿ ਉਹ ਸੋਹਣੇ ਸੁਨਹਿਰੀ ਰੱਥ ਬਖਸ਼ੇ।' ਪੁਰਾਨਾਂ ਵਿਚ ਸੁਨਹਿਰੀ ਗੱਦੀ, ਸੁਨਹਰੀ ਲਗਾਮ, ਸੁਨਹਿਰੀ ਤਖ਼ਤ, ਸੁਨਹਿਰੀ ਕੁਹਾੜੇ ਅਤੇ ਸੁਨਹਿਰੀ ਪਹੀਆਂ ਦਾ ਵਾਰ ਵਾਰ ਵਰਨਣ ਆਇਆ ਹੈ। ਪੁਰਾਤਨ ਹਿੰਦੂਆਂ ਵਿਚ ਹੀ ਰਥਾਂ ਦੀ ਤੀਬਰ ਇੱਛਾ ਨਹੀਂ ਸੀ ਪਾਈ ਜਾਂਦੀ ਸਗੋਂ ਅਸੀਰੀਅਨ ਲੋਕਾਂ ਪਾਸ ਵੀ ਸਜੇ ਹੋਏ ਵੱਡਮੁਲੇ ਰਬ ਹੁੰਦੇ ਸਨ। ਸੰਨ ਈਸਵੀ ਤੋਂ ੧੫ ਸਦੀਆਂ ਪਹਿਲੇ ਮਿਸਰੀਆਂ ਨੂੰ ਮੈਸੋਪੋਟੇਮੀਆਨਾਂ ਪਾਸੋਂ ਐਸੇ ਰੱਥ ਪ੍ਰਾਪਤ ਹੋਏ ਸਨ ਜੋ ਅੰਦਰੋਂ ਸੋਨੇ ਜੜਤ ਤੇ ਬਾਹਰੋਂ ਵੱਡਮੁਲੇ ਅਭੂਸ਼ਨਾਂ ਨਾਲ ਸਜੇ ਹੋਏ ਸਨ। ਰੱਥ ਭਾਰੀ ਗਿਣਤੀ ਵਿਚ ਜੰਗਾਂ ਯੁੱਧਾਂ ਵਿਚ ਵਰਤੇ ਜਾਂਦੇ। ੪੫੦ ਪੈਦਲ ਸਿਪਾਹੀਆਂ ਦੀ ਹਰ ਬਟਾਲੀਅਨ ਪਾਸ, ਅਮਰ ਕੋਸ਼ ਦੇ ਕਥਨ ਅਨੁਸਾਰ ੮੧ ਰੱਥ ਤੇ ੨੪੩ ਘੋੜੇ ਹੁੰਦੇ ਸਨ। ਪੁਰਾਤਨ ਹਿੰਦੂਆਂ ਦੀ ਯੁੱਧ ਕੁਸ਼ਲਤਾ ਹੋਰੇਸ ਹਮੈਨ ਵਿਲਸਨ ਅਤੇ ਗੁਟਾਵ ਓਪਰਟ ਨੇ ਪੁਰਾਤਨ |