ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੬)

ਕਿ ਲੋਕਾਂ ਨੂੰ ਪਤਾ ਸੀ । ਇਸ ਧਰਤੀ ਹੇਠ ਬੇਅੰਤ ਕਿਸਮ ਦੀਆਂ

ਧਾਤਾਂ, ਸੋਨਾ, ਚਾਂਦੀ, ਤਾਂਬਾ, ਲੋਹਾ, ਟੀਨ, ਆਦਿਕ ਦਾ ਖਜ਼ਾਨਾ ਸੀ, ਜਿਨ੍ਹਾਂ ਨਾਲ ਜ਼ੇਵਰ, ਬਰਤਨ ਤੇ ਜੰਗ ਦੇ ਹਥਿਆਰ ਬਣਾਏ ਜਾਂਦੇ ਸਨ।

ਉਸ ਦੇ ਬਿਆਨ ਦੀ ਏਰੀਅਨ ਵਲੋਂ ਪਰੌਢਤਾ

ਮੈਗਸਥਨੀਜ਼ ਅਤੇ ਏਰੀਅਨ ਦੋਵਾਂ ਨੇ ਹੀ ਯਾਦਾਸ਼ਤਾਂ ਵਿਚ ਸਿਕੰਦਰ ਦੀ ਮੁਹਿੰਮ ਦਾ ਹਾਲ ਲਿਖਿਆ ਹੈ । ਇਹ ਦੋਵੇਂ ਲਿਖਦੇ ਹਨ ਕਿ ਹਿੰਦ ਵਿਚ ਦੋ ਫਸਲਾਂ ਹੁੰਦੀਆਂ। ਇਕ ਸਰਦੀਆਂ ਵਿਚ ਜਦ ਕਿ ਦੂਜੇ ਦੇਸਾਂ ਵਾਂਗ ਕਣਕ, ਜੌ ਤੇ ਹੋਰ ਹੋਰ ਖਾਦ ਪਦਾਰਥਾਂ ਦੀ ਫਸਲ ਬੀਜੀ ਜਾਂਦੀ ।ਦੂਜੀ ਫਸਲ ਗਰਮੀਆਂ ਵਿਚ ਹੁੰਦੀ ਜਦ ਕਿ ਕਪਾਹ, ਜਵਾਰ, ਸਰਵੋੱ ਤੇ ਚਾਵਲ ਬੀਜੇ ਜਾਂਦੇ। ਮੈਗਸਥਨੀਜ਼ ਲਿਖਦਾ ਹੈ—“ਹਿੰਦੁਸਤਾਨ ਵਿਚ ਕਦੇ ਕਾਲ ਨਹੀਂ ਪਿਆ, ਨਾ ਹੀ ਖੁਰਾਕੀ ਜਿਨਸਾਂ ਦੀ ਕਮੀ ਕਦੇ ਅਨੁਭਵ ਕੀਤੀ ਗਈ ।” ਜਿਹੜੇ ਲੋਕ ਖੇਤੀ ਬਾੜੀ ਕਰਦੇ ਉਹਨਾਂ ਉਤੇ ਜੰਗ ਦਾ ਕੋਈ ਅਸਰ ਨਹੀਂ ਸੀ ਪੈਂਦਾ । ਉਹ ਬਿਨਾਂ ਕਿਸੇ ਕਿਸਮ ਦੇ ਫਿਕਰ ਦੇ ਆਪਣਾ ਖੇਤੀ ਬਾੜੀ ਦਾ ਕੰਮ ਜਾਰੀ ਰਖਦੇ । ਵਿਜਈ ਫ਼ੌਜਾਂ ਕਦੇ ਵੀ ਬੀਜੀਆਂ ਹੋਈਆਂ ਫਸਲਾਂ ਦਾ ਉਜਾੜਾ ਨਹੀਂ ਸਨ ਕਰਦੀਆਂ । ਖੇਤੀ ਬਾੜੀ ਦੇ ਕੰਮ ਨੂੰ ਪਵਿਤਰ ਸਮਝਿਆ ਜਾਂਦਾ । ਹਲ ਵਾਹਕ ਜਨਤਾ ਦੇ ਹੇਤੁ - ਸਮਝੇ ਜਾਂਦੇ ਤੇ ਉਹਨਾਂ ਦੀ ਹਰ ਤਰ੍ਹਾਂ ਨਾਲ ਰਖਿਆ ਕੀਤੀ ਜਾਂਦੀ । ਇਹੋ ਕਾਰਨ ਹੈ ਕਿ ਉਹਨਾਂ ਨੂੰ ਹਥਿਆਰ ਨਹੀਂ ਸਨ ਦਿਤੇ ਜਾਂਦੇ । ਨਾ ਹੀ ਉਹਨਾਂ ਉਤੇ ਫ਼ੌਜੀ ਕਰ ਯਾ ਕਾਰੋਬਾਰ ਦਾ ਟੈਕਸ ਲਾਇਆ ਜਾਂਦਾ ਸੀ।

ਪੁਰਾਤਨ ਹਿੰਦੂਆਂ ਵਿਚ ਦਾਸਤਾ ਦੀ ਅਣਹੋਂਦ

ਹਿੰਦੂ ਜਾਣਦੇ ਹੀ ਨਹੀਂ ਕਿ ਗੁਲਾਮੀ (ਦਾਸਤਾ) ਕੀ ਹੁੰਦੀ ਹੈ। ਉਹਨਾਂ ਦੇ ਕਾਨੂੰਨਾਂ ਵਿਚ ਦਰਜ ਸੀ ਕਿ ਕੋਈ ਕਿਸੇ ਦਾ ਦਬੈਲ ਨਹੀਂ ਰਹਿ ਸਕਦਾ । ਰਿਸ਼ੀ ਲੋਕ ਯੁਗ ਰਚਾਉਂਦੇ ਅਤੇ ਮੁਰਦਿਆਂ ਦੀਆਂ ਸਭ ਰਸਮਾਂ ਕਰਦੇ । ਇਹ ਲੋਕ ਜੰਤਰੀਆਂ (ਤਿਥ ਪੱਤਰੀਆਂ ਬਣਾਉਂਦੇ ਅਤੇ ਯਗ ਲਈ ਤੇ ਲੋਕ ਤਿਉਹਾਰਾਂ ਲਈ ਤਰੀਕਾਂ ਨਿਯਤ ਕਰਦੇ

ਹਿੰਦੂ ਰਿਸ਼ੀਆਂ ਤੇ ਫ਼ਲਾਸਫ਼ਰਾਂ ਦੀਆਂ ਪੇਸ਼ੀਨਗੋਈਆਂ

ਹਰ ਸਾਲ ਦੇ ਆਰੰਭ ਵਿਚ ਬਾਦਸ਼ਾਹ ਵਲੋਂ ਇਹਨਾਂ ਰਿਸ਼ੀਆਂ ਦਾ ਇਕੱਠ ਬੁਲਾਇਆ ਜਾਂਦਾ । ਇਸ ਇਕਤਰਤਾ ਵਿਚ ਉਹ ਲੋਕ ਦੇਸ਼ ਬਾਰੇ ਭਵਿਖ ਬਾਣੀਆਂ ਕਰਦੇ । ਸਾਲ ਦਾ ਵਰਸ਼ ਫਲ ਤਿਆਰ ਕਰਦੇ ਤੇ ਇਹ ਭੇਤ ਦਸਦੇ ਕਿ ਮੌਸਮ ਖੁਸ਼ਕ ਰਹੇਗਾ ਯਾ ਬਰਖਾ ਹੋਵੇਗੀ ਅਤੇ ਲੋਕਾਂ ਵਿਚਾਲੇ ਅਰੋਗਤਾ ਰਹੇਗੀ ਯਾ ਰੋਗ ਫੈਲਣਗੇ। ਸਮੇਂ ਦਾ ਬਾਦਸ਼ਾਹ ਅਤੇ ਲੋਕ ਇਹਨਾਂ ਭਵਿਖ ਬਾਣੀਆਂ ਦੇ ਚਾਨਣ ਵਿਚ ਯੋਗ ਉਪਾ ਕਰ ਲੈਂਦੇ । ਜੇ ਕੋਈ ਫਿਲਾਸਫਰ ਭਵਿਖ ਬਾਣੀ ਵਿਚ ਭੁੱਲ ਕਰ ਦੇਂਦਾ ਤਦ ਪਹਿਲੀਆਂ ਦੋ ਭੁੱਲਾਂ ਲਈ ਉਸ ਨੂੰ ਕੋਈ ਸਜ਼ਾ ਨ ਦਿਤੀ ਜਾਂਦੀ

ਅਨੋਖਾ ਡੰਨ

ਤੀਜੀ ਵਾਰ ਕੁਲ ਕਰਨ ਵਾਲੇ ਨੂੰ ਡੰਨ ਦਿਤਾ ਜਾਂਦਾ। ਸਾਰੀ ਜ਼ਿੰਦਗੀ ਲਈ ਉਸ ਦਾ ਮੂੰਹ ਬੰਦ ਕਰ ਦਿਤਾ ਜਾਂਦਾ। ਦੁਨੀਆਂ ਦੀ ਕੋਈ ਸ਼ਕਤੀ ਉਸ ਮਨੁੱਖ ਨੂੰ ਜਿਸ ਨੂੰ, ਚਪ ਰਹਿਣ ਦੀ ਸਜ਼ਾ

ਦਿਤੀ ਗਈ ਹੋਵੇ, ਇਕ ਬੋਲ ਬੋਲਣ ਲਈ ਵੀ ਮਜਬੂਰ ਨਹੀਂ ਸੀ ਕਰ ਸਕਦੀ।

ਪੁਰਾਤਨ ਹਿੰਦੂਆਂ ਦੀਆਂ ਆਦਤਾਂ ਤੇ ਰਸਮਾਂ

ਯੂਨਾਨੀਆਂ ਦਾ ਕਥਨ ਹੈ ਕਿ ਹਿੰਦੂਆਂ ਦਾ ਰਹਿਣ ਸਹਿਣ ਬਿਲਕੁਲ ਸਾਦਾ ਸੀ ਅਤੇ ਉਹ ਬੜਾ ਖੁਸ਼ਹਾਲ ਜੀਵਨ ਜੀਉਂਦੇ ਸਨ । ਸਵਾਏ ਯੁੱਗ ਦੇ ਅਵਸਰਾਂ ਦੇ ਉਹ ਸ਼ਰਾਬ ਨੂੰ ਕਦੇ ਮੂੰਹ ਨਹੀਂ ਸਨ ਲਾਉਂਦੇ । ਅਮੀਰ ਲੋਕ ਬੜੇ ਨਫਾਸਤ ਪਸੰਦ ਹੁੰਦੇ ਸਨ। ਉਹਨਾਂ ਦੀਆਂ ਪੁਸ਼ਾਕਾਂ ਤਿਲੇ ਜੜਤ ਹੁੰਦੀਆਂ ਤੇ ਉਹ ਹੀਰੇ ਮੋਤੀਆਂ ਵਾਲੇ ਜ਼ੇਵਰ ਪਹਿਨਦੇ ਸਨ । ਸੱਚਾਈ ਅਤੇ ਗੁਣਾਂ ਦੀ ਬੜੀ ਕਦਰ ਸੀ । ਲੋਕਾਂ ਦਾ ਵਪਾਰ ਬੜਾ ਸੱਚਾ ਤੇ ਸੱਚਾ ਸੀ ਅਤੇ ਉਹ ਲੋਕ ਕਦੇ ਕਦਾਈਂ ਹੀ ਕਚਹਿਰੀ ਵਿਚ ਜਾਂਦੇ ਸਨ | ਚੋਰੀ ਚਿਕਾਰੀ ਨਹੀਂ ਸੀ ਹੁੰਦੀ ਅਤੇ ਲਕ ਮਕਾਨਾਂ ਨੂੰ ਤਾਲੇ ਲਾਉਣ ਤੇ ਜੈਦਾਦ ਦੀ ਰਾਖੀ ਦੇ ਆਦੀ ਨਹੀਂ ਸਨ। ਸਭ ਚੀਜ਼ਾਂ ਖੁਲੀਆਂ ਛਡ ਜਾਂਦੇ । ਰੁਪਏ ਦੇ ਲੈਣ ਦੇਣ ਵਿਚ ਉਹ ਇਕ ਦੂਜੇ ਉਤੇ ਭਰੋਸਾ ਕਰਦੇ ਅਤੇ ਪੌਦਿਆਂ ਉਤੇ ਨਾ ਕੋਈ ਮੋਹਰ ਲਗਦੀ ਸੀ ਤੇ ਨਾ ਗਵਾਹੀ ਦੀ ਲੋੜ ਸਮਝੀ ਜਾਂਦੀ ਸੀ । ਨਾ ਹੀ ਕਦੇ ਜ਼ਮਾਨਤ ਮੰਗੀ ਜਾਂਦੀ ਸੀ । ਰੁਪਿਆ ਸੂਦ ਨਹੀਂ ਸੀ ਦਿਤਾ ਜਾਂਦਾ। ਜੇ ਕਿਸੇ ਨੂੰ ਰੁਪਿਆ ਵਸੂਲ ਨਾ ਹੁੰਦਾ ਜਾਂ ਆਮਾਨਤ ਵਾਪਸ ਨਾ ਮਿਲਦੀ ਤਦ ਵੀ ਉਹ ਕਦੇ ਮੁਕਦਮਾ ਨਾ ਲੜਦਾ, ਸਗੋਂ ਉਹ ਆਪਣੇ ਆਪ ਨੂੰ ਕੋਸਦਾ ਕਿ ਉਸ ਨੇ ਐਸੇ ਠੱਗ ਉਤੇ ਕਿਉਂ ਭਰੋਸਾ ਕੀਤਾ। ਉਹ ਰਬ ਦੀ ਰਜ਼ਾ ਸਮਝਕੇ ਨੁਕਸਾਨ ਸਹਾਰ ਲੈਂਦਾ । ਫਟੜ ਕਰਨ ਵਾਲੇ ਫ਼ਟੜ ਕੀਤਾ ਜਾਂਦਾ ਤੇ ਨਾਲ ਹੀ ਫਟੜ ਕਰਨ ਵਾਲਾ ਹੱਥ ਵੀ ਵੱਢ ਦਿਤਾ ਜਾਂਦਾ ਪਰ ਜਿਹੜਾ ਆਦਮੀ ਕਿਸੇ ਕਾਰੀਗਰ ਦੀ ਅੱਖ ਜਾਂ ਹੱਥ ਕਟਣ ਦਾ ਭਾਗੀ ਹੁੰਦਾ ਉਸ ਨੂੰ ਮੌਤ ਦੀ ਸਜ਼ਾ ਦਿਤੀ ਜਾਂਦੀ । ਜਾਅਲ ਸਾਜ਼ੀ ਕਰਨ ਵਾਲੇ ਦਾ ਹੱਥ ਜਾਂ ਪੈਰ ਵੱਢ ਦਿਤਾ ਜਾਂਦਾ ਅਤੇ ਘਿਣਾਉਣੇ ਜੁਰਮਾਂ ਲਈ ਕਸੂਰ ਵਾਰ ਦੀ ਬਾਦਸ਼ਾਹ ਦੇ ਹੁਕਮ ਨਾਲ ਖੱਲ ਉਧੜੀ ਜਾਂਦੀ ਸੀ। ਇਕ ਹੋਰ ਡੰਨ ਜੋ ਅਤਿ-ਅੰਤ ਸ਼ਰਮਨਾਕ ਸਮਝਿਆ ਜਾਂਦਾ ਉਹ ਸੀ ਕਿਸੇ ਦਾ ਸਿਰ ਮੁੰਨ ਦੇਣਾ ।

ਉਹਨਾਂ ਦਾ ਇਨਸਾਫ

ਹਿੰਦੀਆਂ ਦੇ ਨਿਆਂ ਪ੍ਰਿਯ ਹੋਣ ਦੀ ਯੁਨਾਨੀਆਂ ਨੇ ਬੜੀ ਪ੍ਰਸੰਸਾ ਕੀਤੀ ਹੈ । ਇਹਨਾਂ ਦੇ ਮੈਜਿਸਟਰੇਟ ਅਤੇ ਜਜ ਬੜੇ ਪਵਿਤਰ ਆਤਮਾਂ ਹੁੰਦੈ ਤੇ ਸਭ ਨਾਲ ਇਕੋ ਜਿਹਾ ਨਿਆਂ ਕਰਦੇ ਸਨ। ਬਾਦਸ਼ਾਹ ਆਪ ਇਨਸਾਫ ਕਰਨ ਦਾ ਬੜਾ ਧਿਆਨ ਰਖਦਾ ਅਤੇ ਕਈ ਵਾਰ ਤੇ ਉਹ ਸਾਰਾ ਸਾਰਾ ਦਿਨ ਮੁਕਦਮੇ ਸੁਣਦਾ ਤੇ ਇਨਸਾਫ਼ ਕਰਦਾ ਰਹਿੰਦਾ । ਜਿਸ ਸਮੇਂ ਉਹ ਨਿਆਂ ਕਰਨ ਵਿਚ ਰੁੱਝਾ ਹੁੰਦਾ ਚਾਰ ਨੌਕਰ ਲਕੜ ਦੇ ਵੇਲਨੇ ਨਾਲ ਉਸ ਦੀ ਮਾਲਸ਼ ਕਰਦੇ ਕਿਉਂਕਿ ਸਰੀਰ ਨੂੰ ਮਾਲਸ਼ ਕਰਨ ਦਾ ਇਹ ਢੰਗ ਬਹੁਤ ਪਸੰਦ ਕੀਤਾ ਜਾਂਦਾ ਹੈ।

ਪੁਰਾਤਨ ਹਿੰਦੂਆਂ ਵਿਚ ਕਈ ਪਤਨੀਆਂ ਦਾ

ਰਿਵਾਜ ਸਾਨੂੰ ਦਸਿਆ ਗਿਆ ਕਿ ਹਿੰਦ ਵਾਸੀ ਕਈ ਪਤਨੀਆਂ ਨਾਲ ਵਿਆਹ ਰਚਾਉਂਦੇ ਹਨ । ਬੈਲ ਦੇ ਜੂਲੇ ਤੋਂ ਇਕ ਪਤਨੀ ਖਰੀਦੀ ਜਾ ਸਕਦੀ ਸੀ । ਐਨੇ ਘਟ ਮੂਲ ਦੇ ਬਾਵਜੂਦ ਉਹ ਬੜੀ ਵਫ਼ਾਦਾਰ

Sri Satguru Jagjit Singh Ji eLibrary Namdhari Elibrary@gmail.com