ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੌਰਵਾਂ ਦਾ ਨਾਸ ਇਹ ਖ਼ੂਨੀ ਜੰਗ ਪੂਰੇ ੧੮ ਦਿਨ ਤੀਕ ਜਾਰੀ ਰਿਹਾ। ਫਲ ਰੂਪ ਕੌਰਵਾਂ ਨੂੰ ਭਾਰੀ ਹਾਰ ਹੋਈ। ਉਹਨਾਂ ਦੇ ਸਾਰੇ ਵਡੇ ਵਡੇ ਜਰਨੈਲ ਭੀਸ਼ਮ ਸਮੇਤ ਮੈਦਾਨ ਵਿਚ ਮਾਰੇ ਗਏ ਅਤੇ ਂ ਉਹਨਾਂ ਦੀਆਂ ਫ਼ੌਜਾਂ ਵੀ ਨਜ਼ਦ ਹੋ ਗਈਆਂ। ਵਿਜਈਆਂ ਨੇ ਜੈ ਜੈ ਕਾਰ ਕੀਤੀ ਅਤੇ ਪ੍ਰਸੰਤਾ ਦੇ ਨਰਸਿੰਘ ਵਜਾਏ। ਬੇਅੰਤ ਸੋਨਾ, ਚਾਂਦੀ, ਹੀਰੇ, ਜਵਾਹਰ, ਘੜੇ ਤੇ ਦਾਸੀਆਂ ਉਹਨਾਂ ਦੇ ਹੱਥ ਲਗੇ | ਹਾਰਿਆ ਹੋਇਆ ਬੁੱਢਾ ਰਾਜਾ ਧਰਿਤਰਾਸ਼ਟਰ ਆਪਣੀ ਪਤਨੀ ਗਾਂਧਾਰੀ ਸਮੇਤ ਦਰਿਆ ਗੰਗਾ ਦੇ ਜੰਗਲਾਂ ਵਿਚ ਚਲਾ ਗਿਆ ਅਤੇ ਉਥੇ ਹੀ ਸੜ ਮੋਇਆ । ਪਾਂਡੂਆਂ ਦਾ ਪੰਜਾਬ ਫਤਹ ਕਰਨਾ ਪਾਂਡੂ ਫਤਹ ਦੇ ਵਾਜੇ ਵਜਾਉਂਦੇ ਹੋਏ . ਹਸਤਨਾਪੁਰ ਵਿਚ ਦਾਖ਼ਲ ਹੋਏ, ਜਿਥੇ ਯੁਧਿਸ਼ਟਰ ਨੂੰ ਰਾਜ ਤਿਲਕ ਦਿਤਾ ਗਿਆ। ਹਾਰੇ ਹੋਏ ਰਾਜਿਆਂ ਨੇ ਆ ਕੇ ਉਸ ਨੂੰ ਨਜ਼ਰਾਨੇ ਭੇਟਾ ਕੀਤੇ। ਇਸ ਸਮੇਂ ਬੜਾ ਹੀ ਸ਼ਾਨਦਾਰ ਅਸ਼ਵਮੇਧ ਯੁਗ ਕੀਤਾ ਗਿਆ ਤੇ ਘੋੜਿਆਂ ਦੀ ਬਲੀ ਦਿਤੀ ਗਈ। ਇਸ ਸੁਭਾਗੇ ਜਸ਼ਨ ਵਿਚ ਸਾਰੇ ਇਤਿਹਾਦੀ ਰਾਜੇ ਸ਼ਾਮਲ ਹੋਏ । ਇਸ ਦੇ ਮਗਰੋਂ ਅਰਜਨ ਨੇ ਯੁਧਿਸ਼ਟਰ ਲਈ ਸਿੰਧਵਾ ਅਰਥਾਤ ਸਿੰਧ ਦਾ ਇਲਾਕਾ ਅਤੇ ਗਾਂਧਾਰ (ਕੰਧਾਰ) ਦਾ ਇਲਾਕਾ, ਜੋ ਉਸ ਦਰਿਆ ਤੋਂ ਪਾਰ ਸੀ ਫਤਹ ਕੀਤਾ । ਯੁਧਿਸ਼ਟਰ ਨੇ ੩੬ ਸਾਲ ਤੀਕ ਰਾਜ ਕੀਤਾ ਜਿਸ ਦੇ ਮਗਰੋਂ ਉਸ ਦੀ ਮੌਤ ਹੋ ਗਈ। ਇਹ ਹੈ ਸੰਖੇਪ ਵਿਥਿਆ ਮਹਾਭਾਰਤ ਯੁਧ ਦੀ । ਇਸ ਕਥਾ ਦੇ ਅੰਤ ਵਿਚ ਦਸਿਆ ਗਿਆ ਹੈ ਕਿ “ਜਿਵੇਂ ਬਰਾਹਮਣ ਮਨੁਖ ਜਾਤੀ ਵਿਚ ਸਭ ਤੋਂ ਸਰੇਸ਼ਟ ਹੈ ਉਵੇਂ ਗਊ ਚਾਰ ਪਾਇਆਂ ਵਿਚੋਂ ਸਭ ਤੋਂ ਸਰੇਸ਼ਟ ਹੈ ਜਿਵੇਂ ਮਨੁਖ ਜਾਤੀ ਵਿਚ ਬਰਾਹਮਣ, ਚੌਪਾਇਆਂ ਵਿਚ ਗਊ, ਛਪੜਾਂ ਵਿਚ ਸਾਗਰ ਸਭ ਤੋਂ ਵੱਡਾ ਹੈ ਉਵੇਂ ਮਹਾਭਾਰਤ ਸੰਸਾਰ ਦੇ ਸਭ ਇਤਿਹਾਸਾਂ ਵਿਚੋਂ ਸ਼੍ਰੋਮਣੀ ਹੈ। ਜਿਹੜਾ ਵੀ ਇਸ ਗਰੰਥ ਨੂੰ ਪੜ੍ਹੇ ਸੁਣੇਗਾ ਉਹ ਸਿੱਧਾ ਸਵਰਗ ਨੂੰ ਜਾਏਗਾ ਤੇ ਉਸ ਦੇ ਸਭ ਪਾਪ ਧੋਤੇ ਜਾਣਗੇ। ਪੰਜਾਬ ਦੇ ਸਾਊ ਘੋੜੇ ਹਿੰਦੂ ਧਰਮ ਸ਼ਾਸਤਰ ਦੀ ਪੁਰਾਣੀ ਪੁਸਤਕ ਧੰਮਪਦਮ ਵਿਚ ਸਾਉ ਸਿੰਧੂ ਘੋੜਿਆਂ ਦਾ ਵਰਨਣ ਆਉਂਦਾ ਹੈ। ਦਰਿਆ ਸਿੰਧ ਦੇ ਕੰਢਿਆਂ ਉਪਰ ਦੇ ਪਲੇ ਹੋਏ ਘੋੜੇ ਸਾਰੇ ਭਰਤ ਵਰਸ਼ ਵਿਚ ਵਧੀਆ ਸਮਝੇ ਜਾਂਦੇ ਹਨ । ਰਾਮਾਇਣ ਵਿਚ ਕੋਕਿਆ ਕੌਮ ਦਾ ਵਰਨਣ ਆਉਂਦਾ ਹੈ, ਜੋ ਈਰਾਵਤੀ (ਰਾਵੀ) ਅਤੇ ਵਿਪਾਸਾ (ਬਿਆਸ) ਦੇ ਉਪਰਲੇ ਪਾਸੇ ਵਲ ਵਸਦੀ ਸੀ । ਇਸ ਕੌਮ ਦਾ ਬਾਦਸ਼ਾਹ ਅਸ਼ਵਪਤੀ ਅਰਥਾਤ ਘੋੜਿਆਂ ਦਾ ਬਾਦਸ਼ਾਹ ਅਖਵਾਉਂਦਾ ਸੀ । ਇਹ ਬਾਦਸ਼ਾਹ ਸੰਨ ਈਸਵੀ ਤੋਂ ਚੌਥੀ ਸਦੀ ਪਹਿਲੇ ਰਾਜ ਕਰਦਾ ਸੀ । ਇਸ ਦੀ ਰਾਜਧਾਨੀ ਨੂੰ ਰਾਮਾਇਣ ਵਿਚ ਗਿਰਵਰਾਜ ਕਰ ਕੇ ਲਿਖਿਆ ਹੈ। ਸਿੰਧ ਦੇ ਖਬੇ ਕਿਨਾਰੇ ਉਪਰ ਟੈਕਸਲਾ ਦਾ ਪ੍ਰਸਿਧ ਸ਼ਹਿਰ ਸੀ, ਜਿਸ ਉਪਰ ਮਕਦੂਨੀਆਂ ਦੇ ਸਿਕੰਦਰ ਨੇ ਉਸੇ ਸਦੀ ਵਿਚ ਚੜਾਈ ਕੀਤੀ ਸੀ। ਉਹਨਾਂ ਇਲਾਕਿਆਂ ਵਿਚ ਬਰਾਹਮਣਾਂ ਦੇ ਬਣਾਏ ਹੋਏ ਕਾਨੂੰਨ ਹੀ ਚਲਦੇ ਸਨ ਅਤੇ ਚੰਡਾਲਾਂ ਅਥਵਾ ਅਸਲ ਵਸਨੀਕਾਂ ਦੇ ਜ਼ਿੰਮੇ ਅਵੇਖੋ ਡੰਕਰ (੬੪) ਦੋਸ਼ੀਆਂ ਨੂੰ ਫਾਂਸੀ ਲਾਉਣ ਜਾਂ ਮੁਰਦੇ ਜਲਾਉਣ ਦਾ ਕੰਮ ਲਾਇਆ ਗਿਆ ਸੀ । ਕੁਛ ਚਿਰ ਪਿਛੋਂ ਗੰਗਾ ਵਾਦੀ ਦੇ ਬਰਾਹਮਣ, ਆਪਣੇ ਪੁਰਾਤਨ ਘਰ,ਪੰਜਾਬ ਦੇ ਲੋਕਾਂ ਤੋਂ ਘਿਰਣਾ ਕਰਨ ਲਗ ਪਏ । ਉਹ ਇਹਨਾਂ ਨੂੰ ਪਲੀਕਾ ਅਰਥਾਤ ਛੇਕੇ ਹੋਏ ਅਤੇ ਵਰਾਤਿਆ ਅਰਥਾਤ ਨਾਸਤਕ ਸਮਝਦੇ ਸਨ । ਉਹ ਆਖਦੇ ਸਨ ਇਹਨਾਂ ਦੀਆਂ ਤੀਵੀਆਂ ਮਾਲਾ ਪਾ ਕੇ ਸ਼ਰ ਬੀ ਹੋਈਆਂ 'ਤੇ ਅਧਕਜੀਆਂ ਗਲੀਆਂ ਤੇ ਖੇਤਾਂ ਵਿਚ ਫਿਰਦੀਆਂ ਹਨ । ਘੋੜਿਆਂ ਵਾਂਗ ਹਿਣਕਦੀਆਂ ਹੋਈਆਂ ਇਹ ਅਸ਼ਨਾਨ ਅਸਥਾਨਾਂ ਵਲ ਦੌੜਦੀਆਂ ਹਨ । ਇਹਨਾਂ ਕਥਨਾਂ ਵਿਚ ਅਤਿਕਥਨੀ ਤੋਂ ਕੰਮ ਲਿਆ ਗਿਆ ਹੈ ਅਤੇ ਇਹਨਾਂ ਗਲਾਂ ਤੋਂ ਦਰਿਆ ਗੰਗਾ ਦੇ ਬ੍ਰਾਹਮਣਾਂ ਦੇ ਹੰਕਾਰ ਦਾ ਵੀ ਪਤਾ ਚਲਦਾ ਹੈ । ਜਾਪਦਾ ਇਉਂ ਹੈ ਕਿ ਉਹ ਲੋਕ ਪੰਜਾਬ ਦੀਆਂ ਹਿੰਦੂ ਕੌਮਾਂ ਨਾਲ ਆਪਣੀ ਸਾਂਝ ਨੂੰ ਅਖੋਂ ਪਰੋਖੇ ਕਰਨ ਦੇ ਇੱਛਾਵੰਦ ਸਨ । ੩੦੦ ਸਾਲ ਪਹਿਲੇ ਦਾ ਪੰਜਾਬ ਪੱਛਮੀ ਲੇਖਕਾਂ ਨੇ ਪੰਜਾਬ ਦੇ ਜੋ ਹਾਲ ਲਿਖੇ ਹਨ ਉਹ ਸਭ ਇਸ ਗਲ ਦੀ ਹਾਮੀ ਭਰਦੇ ਹਨ ਕਿ ਸੰਨ ਈਸਵੀ ਤੋਂ ਤੀਜੀ ਸਦੀ ਪਹਿਲੇ ਦੇ ਦੂਜੇ ਅੱਧ ਵਿਚ ਪੰਜਾਂ ਦਰਿਆਵਾਂ ਦੇ ਦੇਸ ਵਿਚ ਬ੍ਰਾਹਮਣ ਫਲਸਫਾ ਹਰ ਥਾਂ ਛਾਇਆ ਹੋਇਆ ਸੀ। ਇਸ ਦੇਸ ਵਿਚ ਵਸੋਂ ਬੜੀ ਸੰਘਣੀ ਸੀ ਅਤੇ ਦੇਸ ਬਹੁਤ ਸਾਰੇ ਇਲਾਕਿਆਂ ਵਿਚ ਵੰਡਿਆ ਹੋਇਆ ਸੀ । ਹਰ ਇਕ ਇਲਾਕੇ ਉਤੇ ਜੰਗਜੂ ਰਾਜੇ ਜਾਂ ਜਾਗੀਰਦਾਰ ਘਰਾਣੇ ਰਾਜ ਕਰਦੇ ਸਨ । ਛਾਉਣੀਆਂ ਦੇ ਸੁਪਰਨਟੈਂਡੈਂਟ ਅਤੇ ਸ਼ਹਿਰਾਂ ਤੇ ਜ਼ਿਲਿਆਂ ਦੇ ਸਰਦਾਰ ਹੁੰਦੇ ਸਨ । ਅਜ਼ਾਦ ਕੌਮਾਂ ਦੇ ਗੜ੍ਹ ਵੀ ਸਨ । ਇਹ ਲੋਕ ੫੭,੦੦੦ ਜਵਾਨਾਂ ਦੀ ਫੌਜ ਮੈਦਾਨ ਵਿਚ ਉਤਾਰਨ ਦੇ ਸਮਰਥ ਸਨ । ਇਹਨਾਂ ਦੇ ਕਬਜ਼ੇ ਵਿਚ ਇਹੋ ਜਿਹੇ ਵਡੇ ਵਡੇ ਸ਼ਹਿਰ ਸਨ ਜਿਨ੍ਹਾਂ ਵਿਚ ੭੦,੦੦੦ ਜੰਗੀ ਕੈਦੀ ਕੈਦ ਰਖੇ ਜਾ ਸਕਦੇ ਸਨ । ਰਾਜਿਆਂ ਅਤੇ ਆਜ਼ਾਦ ਕੌਮਾਂ ਪਾਸ ਜੰਗਜੂ ਹਾਥੀ ਅਤੇ ਰੱਬ ਵੀ ਸਨ । ਸ਼ਹਿਰ ਇੱਟਾਂ ਅਤੇ ਪੱਥਰਾਂ ਦੀ ਚਾਰ ਦੀਵਾਰੀ ਅਤੇ ਮੁਨਾਰਿਆਂ ਨਾਲ ਸੁਰਖਿਅਤ ਬਣਾਏ ਗਏ ਸਨ। ਮੈਗਸਥਨੀਜ਼ ਦੇ ਕਥਨ ਅਨੁਸਾਰ ਕਈ ਨਗਰ ਤੇ ਚੌੜੀਆਂ ਅਤੇ ਡੂੰਘੀਆਂ ਪਾਣੀ ਦੀਆਂ ਖਾਈਆਂ ਨਾਲ ਕਿਲਾਬੰਦ ਸਨ । ਇਹਨਾਂ ਖਾਈਆਂ ਵਿਚ ਦਰਿਆਵਾਂ ਦਾ ਪਾਣੀ ਪੈਂਦਾ ਸੀ । ਸਭ ਤੋਂ ਵਧੀਕ ਸ਼ਕਤੀਸ਼ਾਲੀ ਰਾਜ ਉਸ ਸਮੇਂ ਕਸ਼ਮੀਰ ਦਾ ਸੀ ਜੋ ਅਭਿਸਾਰ ਦੇ ਦੇਸ਼ ਦੀ ਹਦ ਤੀਕ ਫੈਲਿਆ ਹੋਇਆ ਸੀ। ਵਿਤਸਤਾ (ਬਿਆਸ) ਦੇ ਬਾਲਾਈ ਹਿਸੇ ਅਤੇ ਅਸੀਕਨੀ (ਚਨਾਬ) ਦੇ ਵਿਚਕਾਰਲੇ ਦੇਸ ਉਪਰ ਪੌਰਵਾਂ ਦਾ ਸ਼ਾਹੀ ਪਰਵਾਰ ਰਾਜ ਕਰਦਾ ਸੀ। ਬਾਦਸ਼ਾਹਾਂ ਦੀ ਸ਼ਾਨ ਸ਼ੌਕਤ ਯੂਨਾਨੀਆਂ ਨੇ ਉਸ ਸਮੇਂ ਦੇ ਬਾਦਸ਼ਾਹਾਂ ਅਤੇ ਰਾਜਿਆਂ ਦੀ ਸ਼ਾਨ ਸ਼ੌਕਤ ਦਾ ਜ਼ਿਕਰ ਬੜੇ ਸ਼ਾਨਦਾਰ ਢੰਗ ਨਾਲ ਕੀਤਾ ਹੈ । ਉਹ ਵਡੇ ਵਡੇ ਸ਼ਾਨਦਰ ਮਹਿਲਾਂ ਵਿਚ ਰਹਿੰਦੇ, ਜਿਨ੍ਹਾਂ ਦੇ ਨਾਲ ਬਾਗ ਬਗੀਚੇ ਹੁੰਦੇ ਸਨ । ਦਾਸੀਆਂ ਅਤੇ ਬਾਡੀਗਾਰਡ ਹਰਲ ਹਰਲ ਕਰਦੇ ਫਿਰਦੇ ਸਨ । ਉਹਨਾਂ ਦੇ ਵਸਤਰ ਸੁਨਹਿਰੀ ਤਿਲੇ ਦੇ ਤੇ ਜਵਾਹਰਾਤ ਜੜਤ ਹੁੰਦੇ ਸਨ । ਉਹਨਾਂ ਦੇ ਕੰਨਾਂ ਵਿਚ ਵਾਲੇ ਵਾਲੀਆਂ ਸੋਭਦੇ ਸਨ, ਜਿਨ੍ਹਾਂ ਵਿਚ ਚਮਕਦਾਰ ਵਡਮੁਲੇ ਹੀਰੇ ਤੇ ਲਾਲ ਜੜੇ ਹੁੰਦੇ । ਉਹਨਾਂ ਦੀਆਂ ਜੁਤੀਆਂ ਵੀ ਸੋਨੇ ਜੜਤ ਹੁੰਦੀਆਂ। ਉਹਨਾਂ ਦੇ ਕੰਨਾਂ ਦੀ ਸਜਾਵਟ ਐਸੀਆਂ ਵਾਲੀਆਂ ਨਾਲ ਹੁੰਦੀ, ਜੋ ਚਮਕਦਾਰ ਤੇ Sri Satguru Jagjit Singh Ji eLibrary Namdhari Elibrary@gmail.com 1 L