ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੩)

ਪਾਣੀ ਪੈਦਾ ਕੀਤਾ ਅਤੇ ਫੇਰ ਉਸ ਦੇ ਅੰਦਰ ਉਪਜਾਊ ਗੁਣ

ਉਤਪਨ ਕੀਤਾ।”

ਫੇਰ ਇਕ ਅੰਡਾ ਪੈਦਾ ਹੋਇਆ, ਸੋਨੇ ਵਰਗਾ ਚਮਕਦਾਰ ਤੇ ਬਿਜਲੀ ਵਰਗਾ ਰੋਸ਼ਨ, ਹਜ਼ਾਰਾਂ ਕਿਰਨਾਂ ਵਾਲਾ ਅਤੇ ਉਸ ਅੰਡੇ ਵਿਚ ਉਸ ਨੇ ਆਪ ਬ੍ਰਹਮਾ ਦੇ ਰੂਪ ਵਿਚ ਜਨਮ ਲਿਆ, ਇਹੋ ਬਰਹਮਾਂ ਸਭ ਜੀਵ ਜੰਤੂਆਂ ਦਾ ਵੱਡੇਰਾ ਅਖਵਾਇਆ।” “ਪਾਣੀ ਨੂੰ ਨਾਰਾ ਕਿਹਾ ਜਾਂਦਾ ਹੈ ਕਿਉਂਕਿ ਇਹ ਨਾਰਾ ਦੀ ਪੈਦਾਵਾਰ ਹੈ, ਜੋ ਈਸ਼ਵਰ ਦੀ ਸ਼ਕਤੀ ਦਾ ਨਾਮ ਹੈ । ਇਹ ਉਸ ਦਾ ਪਹਿਲਾ ਰੂਪ ਸੀ ਜਦ ਉਹ ਹਰਕਤ ਵਿਚ ਆਈ । ਏਸੇ ਲਈ ਈਸ਼ਵਰ ਦਾ ਨਾਮ ਨਾਰਾਇਨ (ਜਲ ਚਰ) ਪੈ ਗਿਆ ਹੈ।

“ਉਸ ਤੋਂ ਜੋ ਪਹਿਲੇ ਹੋਇਆ ਉਹ ਪਹਿਲਾ ਕਰਤਾ ਹੈ । ਸਦਾ ਦਰਿਸ਼ਟ ਤੇ ਅਦਰਿਸ਼ਟ ਹੈ, ਜਿਸ ਦਾ ਨਾ ਕੋਈ, ਆਦ ਹੈ ਨਾ ਅੰਤ, ਉਸੇ ਨੇ ਸਭ ਤੋਂ ਪਹਿਲਾ ਦੇਵਤਾ ਉਤਪਨ ਕੀਤਾ, ਜੋ ਸੰਸਾਰ ਵਿਚ ਬਰਹਮਾ ਦੇ ਨਾਮ ਨਾਲ ਪ੍ਰਸਿਧ ਹੈ। ਉਸ ਭਾਂਡੇ ਵਿਚ ਮਹਾਨ ਸ਼ਕਤੀ ਸਥਿਰ ਰੂਪ ਵਿਚ ਇਕ ਸਾਲ ਬੈਠੀ ਰਹੀ। ਸਾਲ ਦੇ ਅੰਤ ਵਿਚ ਕੇਵਲ ਦਿਲੀ ਇੱਛਾ ਦੇ ਜਨਮ ਲੈਣ ਨਾਲ ਉਸ ਨੇ ਆਂਡੇ ਨੂੰ ਦੋ ਭਾਗਾਂ ਵਿਚ ਵੰਡ ਦਿਤਾ।”

“ਉਸ ਆਂਡੇ ਦੇ ਜਿਹੜੇ ਦੋ ਭਾਗ ਹੋਏ ਉਹਨਾਂ ਵਿਚੋਂ ਇਕ ਧਰਤੀ ਤੇ ਦੂਜਾ ਅਕਾਸ਼ ਬਣਿਆ । ਈਥਰ ਦੇ ਵਿਚਕਾਰ ਅਠ ਖੰਡ, ਜਲ ਤੇ ਥਲ ਕਾਇਮ ਹੋਏ।”

“ਮਹਾਨ ਆਤਮਾ ਵਿਚੋਂ ਉਸ ਨੇ ਮਨ ਪ੍ਰਾਪਤ ਕੀਤਾ, ਜਿਸ ਵਿਚ ਅਨੁਭਵ ਸ਼ਕਤੀ, ਅੰਤਰ-ਆਤਮਾ ਅਤੇ ਬਿਰਤੀ ਆਦਕ ਵਸਤੂਆਂ ਉਤਪਨ ਹੋਈਆਂ.....ਆਦਕ[1] ਖਾਲਕ ਅਤੇ ਖਲਕ ਦੇ ਸੰਸਾਰ ਬਾਰੇ ਇਹੋ ਜਿਹੇ ਹਨ ਹਿੰਦੂਆਂ ਦੇ ਵੀਚਾਰ । ਈਸ਼ਵਰ ਨੂੰ ਅਭੁਲ ਤੇ ਸਤਯ ਮੰਨਿਆ ਗਿਆ ਹੈ ।

ਹਿੰਦੂ ਲਿਟਰੇਚਰ ਨੇ ਦੋ ਕਮਾਲ ਦੀਆਂ ਜੰਗੀ ਰਚਨਾਂ ਰਾਮਾਇਣ ਅਤੇ ਮਹਾਭਾਰਤ ਸੰਸਾਰ ਨੂੰ ਦਿਤੀਆਂ। ਰਾਮਾਇਣ ਵਿਚ ਜੋ ਕਥਾ ਦਰਜ ਹੈ ਉਹ ਸੰਨ ਈਸਵੀ ਤੋਂ ਇਕ ਹਜ਼ਾਰ ਪਹਿਲੇ ਦੇ ਸਮੇਂ ਨਾਲ ਸੰਬੰਧ ਰਖਦੀ ਹੈ । ਪਰ ਇਸ ਗਰੰਥ ਦੀ ਰਚਨਾ ਬਹੁਤ ਚਿਰ ਪਿਛੋਂ ਦੀ ਹੈ । ਇਸ ਦਾ ਲੇਖਕ ਇਕ ਰਿਸ਼ੀ ਕਵੀ ਬਾਲਮੀਕ ਹੋਇਆ ਹੈ । ਇਸ ਵਿਚ ਅਵਧ ਦੇ ਰਾਜਾ ਰਾਮ (ਸ੍ਰੀ ਰਾਮ ਚੰਦਰ ਜੀ) ਦੀ ਸੀਲੋਨ ਦੇ ਰਾਜੇ ਰਾਵਣ ਉਤੇ ਚੜਾਈ ਦਾ ਵਰਨਣ ਹੈ । ਰਾਵਣ ਨੇ ਰਾਮ ਦੀ ਧਰਮ ਪਤਨੀ ਸੀਤਾ ਨੂੰ ਉਧਾਲ ਲਿਆ ਸੀ। ਉਹ ਸੀਲੋਨ ਦੇ ਅਸਲ ਵਸਨੀਕਾਂ ਦਾ ਰਾਜਾ ਸੀ । ਇਸ ਮੌਕੇ ਉਤੇ ਬੜੀ ਭਾਚੀ ਜੰਗ ਹੋਈ, ਜਿਸ ਦੇ ਫਲ ਰੂਪ ਸੀਤਾ ਵਾਪਸ ਲਿਆਂਦੀ ਗਈ।

ਮਹਾਭਾਰਤ ਦੇ ਵਾਕਿਆਤ ਦਾ ' ਸੰਬੰਧ ਸੰਨ ਈਸਵੀ ਤੋਂ ੧੨੦੦ ਸਾਲ ਪਹਿਲੇ ਦੇ ਸਮੇਂ ਨਾਲ ਹੈ । ਇਹ ਗਰੰਥ ਰਿਸ਼ੀ ਵਿਆਸ[2] ਦੀ ਰਚਨਾ ਆਖੀ ਜਾਂਦੀ ਹੈ, ਜੋ ਮਸੀਹ ਤੋਂ ਦੋ ਸੌ ਸਾਲ ਪਹਿਲੇ ਹੋਇਆ। ਇਸ ਗਰੰਥ ਵਿਚ ਪਾਂਡੂਆਂ ਅਰਥਾਤ ਸੂਰਜ ਬੰਸੀ ਲੋਕਾਂ ਅਤੇ ਕੌਰਵਾਂ ਅਰਥਾਤ ਚੰਦਰ ਬੰਸੀ ਲੋਕਾਂ ਵਿਚਾਲੇ ਹੋਏ ਜੁੱਧ ਦਾ ਹਾਲ ਦਰਜ ਹੈ । ਚੰਦਰ ਬੰਸੀ ਲੋਕਾਂ ਦਾ ਬਾਦਸ਼ਾਹ ਉਸ ਸਮੇਂ ਯੁਧਿਸ਼ਟਰ ਸੀ ਅਤੇ ਕੌਰਵਾਂ ਦਾ ਰਾਜਾ ਧਰਿਤਰਾਸ਼ਟਰ।

ਪਾਂਡੂਆਂ ਦੀ ਰਾਜਧਾਨੀ ਜਮਨਾ ਦੇ ਕਿਨਾਰੇ ਇੰਦਰ ਪੁਸਤ : ਦਿੱਲੀ)

ਅਤੇ ਕੌਰਵਾਂ ਦੀ ਹਸਤਨਾਪੁਰ ਵਿਚ ਸੀ, ਜੋ ਦਰਿਆ ਗੰਗਾ ਦੇ ਕਿਨਾਰੇ ਹੈ । ਯੁਧਿਸ਼ਟਰ . ਆਪਣੇ ਵਿਰੋਧੀ ਰਾਜ ਦਾ ਦਾਅਵੇਦਾਰ ਬਣਿਆ ਅਤੇ ਇਸ ਝਗੜੇ ਦਾ ਨਬੇੜਾ ਕਰਨ ਲਈ ਸਾਰੇ ਸੂਰਜ ਬੰਸੀ ਰਾਜੇ ਕੁਰੂਛੇਤਰ ਦੇ ਮੈਦਾਨ ਵਿਚ ਇਕਤਰ ਹੋ ਗਏ । ਇਹ ਅਸਥਾਨ ਦਰਿਸ਼ਦਵਤੀ ਦੇ ਨੇੜੇ ਉਹ ਥਾਂ ਸੀ, ਜਿਥੇ ਅਜ ਕਲ ਥਾਨੇਸਰ ਦਾ ਨਗਰ ਵਸਦਾ ਹੈ । ਇਹ ਉਹੋ ਮੈਦਾਨਿ ਜੰਗ ਸੀ ਜੋ ਪਿਛੋਂ ਹਿੰਦ ਦੇ ਰਾਜ ਲਈ ਕਈ ਸੁਰਬੀਰਾਂ ਦੀ ਕਿਸਮਤ ਦਾ ਉਸਰੀਆ ਤੇ ਢਵੈਈਆ ਬਣਿਆ ।

ਸ੍ਰੀ ਕ੍ਰਿਸ਼ਨ ਜੀ

ਸੁੰਦਰ ਸਲੋਨੇ ਸੂਰਬੀਰ ਸ੍ਰੀ ਕ੍ਰਿਸ਼ਨ ਨੇ,ਜਿਸ ਨੇ ਆਪਣੀ ਜਵਾਨੀ ਸਮੇਂ ਆਪਣੀ ਮਨੋਹਰ ਮੁਰਲੀ ਦੇ ਜਾਦੂ ਨਾਲ ਉਸ ਸਮੇਂ ਦੀਆਂ ਗੋਪੀਆਂ ਤੇ ਰਾਜਕੁਮਾਰੀਆਂ ਨੂੰ ਮੋਹਤ ਕਰ ਲਿਆ ਸੀ, ਪਾਂਡੂਆਂ ਦਾ ਪੱਖ ਲਿਆ । ਪੰਜਾਹ ਰਾਜੇ ਮਹਾਰਾਜੇ ਅਤੇ ਉਹਨਾਂ ਦੇ ਬਾਜ ਗੁਜ਼ਾਰ ਤੇ ਇਤਿਹਾਦੀ ਰਾਜੇ ਸਿੰਧ ਤੋਂ ਨਰਬਦਾ ਤੀਕ ਦੇ, ਤੇ ਹਿਮਾਲਾ ਪਰਬਤ ਦੇ ਪੈਰਾਂ ਤੋਂ ਬੰਗਾਲ ਤੇ ਬਿਹਾਰ ਤੀਕ ਦੇ ਮੈਦਾਨਿ ਜੰਗ ਵਿਚ ਇਕ ਦੂਜੇ ਦੇ ਆਹਮੋ ਸਾਹਮਣੇ ਆਣ ਖੜੇ ਹੋਏ। ਸਾਰੇ ਹਿੰਦੁਸਤਾਨ ਵਿਚ ਜੰਗ ਦੀ ਹਵਾ ਫੈਲ ਗਈ। ਯੁਧਿਸ਼ਟਰ ਆਪਣੀਆਂ ਫੌਜਾਂ ਲੈ ਕੇ ਰਣ ਵਿਚ ਨਿਤਰਿਆ । ਉਸ ਦੀ ਪੁਸ਼ਾਕ ਪੀਲੀ ਤੇ ਸੁਨਹਿਰੀ ਸੀ । ਉਹ ਆਪਣੇ ਰੱਥ ਵਿਚ ਸਵਾਰ ਸੀ ।

ਭੀਮ, ਅਰਜਨ ਤੇ ਭੀਸ਼ਮ

ਯੁਧਿਸ਼ਟਰ ਦੇ ਮਗਰ ਸੋਨੇ ਦੇ ਲੰਮੇ ਗੁਰਜ ਵਾਲਾ ਭੀਮ ਸੀ। ਉਸ ਦੇ ਨੇਤਰਾਂ ਵਿਚ ਬਿਜਲੀ ਵਰਗੀ ਚਮਕ ਸੀ। ਉਸ ਦੇ ਨਾਲ ਹੀ ਸੂਰਬੀਰ ਧਨਸ਼ਕਾਰੀ ਅਰਜਨ ਸੀ, ਜਿਸ ਦੇ ਝੰਡੇ ਉਤੇ ਹਨੂਮਾਨ ਦੀ ਮੂਰਤੀ ਦਾ ਨਿਸ਼ਾਨ ਸੀ। ਜਿਸ ਵੇਲੇ ਇਹ ਸਭ ਫੌਜਾਂ ਇਕਤਰ ਹੋ ਚੁੱਕੀਆਂ, ਤਾਂ ਕੌਰਵਾਂ ਦੀਆਂ ਫ਼ੌਜਾਂ ਦਾ ਜਰਨੈਲ਼ ਭੀਸ਼ਮ ਆਪਣੇ ਸੁਨਹਿਰੀ ਰੱਬ ਵਿਚ ਸਵਾਰ ਹੋ ਕੇ ਆਪਣਾ ਝੰਡਾ ਝੁਲਾਉਂਦਾ ਹੋਇਆ, ਸਾਹਮਣਿਉਂ ਨਿਕਲਿਆ। ਉਸ ਨੇ ਆਪਣੇ ਜੋਧਿਆਂ ਨੂੰ ਲਲਕਾਰਦੇ ਹੋਏ ਅਖਿਆ, ਅੱਜ ਸੂਰਬੀਰ ਜੋਧਿਆਂ ਲਈ ਸੁਵੱਰਗ ਦੇ ਦਵਾਰ ਖੁਲ੍ਹ ਗਏ ਹਨ। ਰਣਬੀਰੋ ! ਜਾਓ ਉਸੇ ਰਸਤੇ ਉਤੇ ਚਲੋ, ਰਸਤੇ ਉਤੇ ਤੁਹਾਡੇ ਬਜ਼ੁਰਗ ਤੇ ਵਡੇਰੇ ਗਏ ਹਨ। ਉਹਨਾਂ ਦੀ ਸ਼ਾਨ ਨੂੰ ਕਾਇਮ ਰੱਖੋ । ਬੀਮਾਰ ਪੈ ਕੇ ਦਰਦ ਨਾਲ ਮੰਜੇ ਤੇ ਮਰਨ ਨਾਲੋਂ ਹੁਣ ਤੱਤੇ ਵਿਚ ਮਰਨਾ ਜੋਧੇ ਦਾ ਧਰਮ ਹੈ । ਸਚੇ ਛਤ੍ਰੀ ਦੀ ਮੌਤ ਸਦਾ ਮੈਦਾਨ ਜੰਗ ਵਿਚ ਹੁੰਦੀ ਹੈ

ਘਲੂ ਘਾਰਾ

ਜਿਸ ਇਹ ਕਹਿ ਕੇ ਉਸ ਨੇ ਆਪਣਾ ਨਰਸਿੰਘਾ ਵਜਾ ਦਿਤਾ। ਨਰਸਿੰਘੇ ਦੀ ਆਵਾਜ਼ ਸੁਣਦੇ ਸਾਰ ਫ਼ੌਜਾਂ ਇਕ ਦੂਜੇ ਉੱਤੇ ਟੁੱਟ ਪਈਆਂ। ਘਮਸਾਣ ਦੀ ਜੰਗ ਸ਼ੁਰੂ ਹੋ ਗਈ। ਮੈਦਾਨਿ-ਜੰਗ ਲੋਥਾਂ ਨਾਲ ਭਰ ਗਿਆ।ਸ਼ਿੰਗਾਰੇ ਹੋਏ ਮਸਤ ਹਾਥੀ ਬੇਕਾਬੂ ਹੋ ਗਏ ਅਤੇ ਆਪਣੇ ਜੋਸ਼ ਨੂੰ ਨਾ ਸੰਭਾਲਦੇ ਹੋਏ ਉਹਨਾਂ ਨੇ ਜੋਧਿਆਂ ਨੂੰ ਰੱਥਾਂ ਵਿਚੋਂ ਘਸੀਟਣਾ ਸ਼ੁਰੂ ਕਰ ਦਿਤਾ। ਲੜਨ ਵਾਲੇ ਜੋਧਿਆਂ ਨੇ ਇਕ ਦੂਜੇ ਉਤੇ ਤੀਰਾਂ ਦੀ ਬੁਛਾੜ ਕੀਤੀ।ਚਮੜੇ ਦੀਆਂ ਬਣੀਆਂ ਹੋਈਆਂ ਚਮਕਦਾਰ ਢਾਲਾਂ ਤੀਰਾਂ ਨਾਲ ਛਾਨਣੀ ਛਾਨਣੀ ਹੋ ਗਈਆਂ। ਇਸ ਦੇ ਮਗਰੋਂ ਲੜਾਕੇ ਸੂਰਬੀਰਾਂ ਨੇ ਭੁਖੇ ਸ਼ੇਰਾਂ ਵਾਂਗ ਹਥ ਪੜਬੀ ਲੜਾਈ ਸ਼ੁਰੂ ਕਰ ਦਿੱਤੀ ।

Sri Satguru Jagjit Singh Ji eLibrary Namdhari Elibrary@gmail.com

  1. ਸਰ ਵਿਲੀਅਮਜ਼ ਵਰਕਸ ਜਿਲਦ ੩
  2. ਵਿਆਸ ਲਫਜ਼ ਦਾ ਭਾਵ ਹੈ ਇਕੜਾ ਕਰਨ ਵਾਲਾ। ਕੁਛ ਲੋਕਾਂ ਦਾ ਵਿਚਾਰ ਹੈ ਕਿ ਇਹ ਉਸ ਦਾ ਅਸਲ ਨਾਮ ਨਹੀਂ ਜੇ ਇਹ ਵਿਚਾਰ ਸਹੀ ਮੰਨ ਲਈ ਜਾਏ ਦ ਇਸ ਗਰੰਥ ਦੇ ਅਮਲ ਕਰਤਾ ਜਾਂ ਕਰਤਿਆਂ ਦਾ ਨਾਮ ਵੀ ਸ਼ਕੀ ਬਣ ਜਾਂਦਾ ਹੈ