ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੨)

ਨਾਲ ਉਹਨਾਂ ਨੂੰ ਪੰਜਾਬ ਵਿਚਲੇ ਵੇਦਕ ਸੂਰਬੀਰਾਂ ਨਾਲੋਂ ਕਿਤੇ

ਵਧੀਕ ਕਰੜੀ ਘਾਲ ਘਾਲਣੀ ਪਈ। ਉਹਨਾਂ ਨੂੰ ਨਾ ਕੇਵਲ ਪੁਰਾਣੀ ਵਸੋਂ ਨਾਲ ਹੀ ਨਿਪਟਨਾ ਪਿਆ, ਸਗੋਂ ਉਹਨਾਂ ਨੂੰ ਆਪਸ ਵਿਚ ਦੇ ਉਹਨਾਂ ਜੰਗਾਂ ਜੁੱਧਾਂ ਵਿਚ ਵੀ ਉਲਝਣਾ ਪੈ ਗਿਆ, ਜੋ ਉਹਨਾਂ ਨੂੰ ਚੰਗੇਰੇ ਇਲਾਕਿਆਂ ਦੀ ਪ੍ਰਾਪਤੀ ਲਈ ਕਰਨੇ ਪਏ।

ਆਰੀਆ ਲੋਕ ਵੱਡੀਆਂ ਕੌਮਾਂ ਦੇ ਰੂਪ ਵਿਚ

ਸ਼ਕਤੀਸ਼ਾਲੀ ਬਣਨ ਦੇ ਇਸ ਸੰਗਰਾਮ ਵਿਚ ਨਕਲ ਮਕਾਨੀ ਕਰਨ ਵਾਲੇ ਆਰੀਆ ਲੋਕ ਆਪੋ ਆਪਣੇ ਆਗੂ ਜਾਂ ਰਾਜੇ ਦੇ ਝੰਡੇ ਹੇਠ ਇਕਠੇ ਹੋ ਗਏ ਤੇ ਇਸ ਤਰ੍ਹਾਂ ਉਹ ਵੱਡੀਆਂ ਜਾਤੀਆਂ ਤੇ ਕੌਮਾਂ ਦੇ ਰੂਪ ਵਿਚ ਵਟ ਗਏ। ਸਫਲ ਅਰਥਾਤ ਵਿਜਈ ਆਗੂਆਂ ਨੇ ਵਿਸ਼ਾਲ ਇਲਾਕਿਆਂ ਉਪਰ ਕਬਜ਼ਾ ਜਮਾ ਲਿਆ ਅਤੇ ਉਹਨਾਂ ਇਲਾਕਿਆਂ ਵਿਚ ਵੱਸਣ ਵਾਲੇ ਲੋਕਾਂ ਦੇ ਆਗੂ ਅਥਵਾ ਹੁਕਮਰਾਨ ਬਣ ਗਏ।

ਜ਼ਾਤ ਪਾਤ ਦਾ ਵਿਕਾਸ਼

ਛੋਟੇ ਛੋਟੇ ਸਰਦਾਰ ਜਾਂ ਆਗੂ ਕੁਛ ਸਮੇਂ ਮਗਰੋਂ ਸ਼ਕਤੀਸ਼ਾਲੀ ਰਾਜਿਆਂ ਨਾਲ ਸ਼ਾਮਲ ਹੋ ਗਏ। ਇਸ ਦੇ ਮਗਰੋਂ, ਅਮਨ ਦਾ ਲੰਮਾ ਸਮਾਂ ਆਇਆ, ਜਿਸ ਦੇ ਦੌਰਾਨ ਵਿਚ ਵਿਜਈ ਹੁਕਮਰਾਨ ਆਪਣੇ ਇਲਾਕੇ ਦੀ ਪਰਜਾ ਨੂੰ ਜਥੇਬੰਦ ਕਰਨ ਵਿਚ ਰੁਝ ਗਏ । ਬਸ ਇਸੇ ਸਮੇਂ ਤੋਂ ਜ਼ਾਤ ਪਾਤ ਦਾ ਰਿਵਾਜ ਸ਼ੁਰੂ ਹੋਇਆ ਸਭ ਜਾਤਾਂ ਵਿਚੋਂ ਸਿਰ-ਕੱਢ ਬ੍ਰਾਹਮਣ[1] ਮੰਨ ਗਏ, ਜੋ ਵੱਖ ਵੱਖ ਰਾਜਿਆਂ ਦੇ ਮੰਤਰੀ (ਸਲਾਹਕਾਰ) ਬਣ ਗਏ । ਇਸ ਤੋਂ ਛੁੱਟ ਬਲੀਦਾਨ ਸਮੇਂ ਇਹ ਲੋਕ ਪਹਿਤ ਤੇ ਗੁਰੂ ਦਾ ਕੰਮ ਵੀ ਕਰਦੇ, ਵੇਦ ਮੰਤਰ ਉਚਾਰਦੇ ਤੇ ਦੇਵਤਿਆਂ ਦਾ ਆਵਾਹਨ ਕਰਦੇ ਸਨ ।

ਬ੍ਰਾਹਮਣਾਂ ਦੀ ਪ੍ਰਭੁਤਾਈ

ਬਰਾਹਮਣ ਦੂਜੇ ਸਭ ਮਨੁਖਾਂ[2] ਨਾਲੋਂ ਚੰਗੇਰਾ ਤੇ ਉਚੇਰਾ ਸਮਝਿਆ ਜਾਣ ਲੱਗਾ । ਉਸ ਨੂੰ ਨਾ ਕੇਵਲ ਲੋਕਾਂ ਉਤੇ ਸਗੋਂ ਰਾਜਿਆਂ ਉਤ ਵੀ ਪ੍ਰਭੁਤਾ ਪ੍ਰਾਪਤ ਹੋ ਗਈ । ਦੂਜੀਆਂ ਸਭ ਜਾਤਾਂ ਉਪਰ ਬਰਾਹਮਣ ਦੀ ਪ੍ਰਭੁਤਾਈ ਨਾਲ ਹਿੰਦੂਆਂ ਦੇ ਇਤਿਹਾਸ ਵਿਚ ਇਕ ਨਵੇਂ ਯੁਗ ਦਾ ਆਰੰਭ ਹੋਇਆ । ਉਹਨਾਂ ਦੀ ਫਿਲਾਸਫੀ ਦਾ ਸਿਸਟਮ ਸੰਨ ਈਸਵੀ ਤੋਂ ੮੦੦ ਸਾਲ ਪਹਿਲੇ ਚਾਲੂ ਸੀ। ਉਸ ਸਮੇ ਮਗਧ ਦੇਸ ਉਪਰ ਪ੍ਰਾਦਿਉਤਾ ਖਾਨਦਾਨ ਦਾ ਰਾਜ ਸੀ । ਮਗਧ ਦੇਸ ਦਰਿਆ ਗੰਗਾ ਦੇ ਦਖਣੀ ਕਿਨਾਰੇ ਉਤੇ ਸੀ । ਗੰਗਾ ਅਤੇ ਜਮਨਾ ਦੇ ਵਿਚਕਾਰਲਾ ਦੇਸ ਬਰਹਮਾਰਸ਼ੀ ਦੇਸ ਅਰਥਾਤ “ਪਵਿਤਰ ਰਿਸ਼ੀਆਂ ਦੀ ਧਰਤੀ” ਕਰ ਕੇ ਪ੍ਰਸਿਧ ਸੀ । ਇਹ ਉਹੋ ਇਲਾਕਾ ਹੈ ਜਿਥੇ ਦੋ ਪੁਰਾਤਨ ਹਿੰਦੂ ਕੌਮਾਂ ਅਰਥਾਤ ਕੌਰਵ ਤੇ ਪਾਂਡਵ ਹੋ ਚੁਕੀਆਂ ਹਨ, ਜਿਨ੍ਹਾਂ ਨੂੰ ਮਹਾਂਭਾਰਤ ਦੀ ਰਚਨਾ ਨੇ ਅਮਰ ਬਣਾ ਦਿਤਾ ਇਹੋ ਉਹ ਇਲਾਕੇ ਹਨ ਜਿਨ੍ਹਾਂ ਵਿਚ ਪ੍ਰਾਚੀਨ ਪ੍ਰਸਿੱਧਤਾ ਵਾਲੇ ਸ਼ਹਿਰ ਹਸਤਨਾ ਪੁਰ, ਇੰਦਰ ਪ੍ਰਸਤ ਤੇ ਕਰਿਸ਼ਨ ਪੂਰਾ ਵਸਦੇ ਸਨ।

ਚਾਰ ਜਾਤਾਂ

ਬਰਾਹਮਣਾਂ ਤੋਂ ਦੂਜੇ ਦਰਜੇ ਉਤੇ ਖਤਰੀ ਅਰਥਾਤ ਉਹ ਲੜਾਕੇ

ਲੋਕ ਸਨ, ਜੋ ਵੈਰੀ ਪਾਸੋਂ ਲੋਕਾਂ ਦੀ ਰਖਿਆ ਕਰਦੇ । ਤੀਜੀ ਜਾਤ ਸੀ ਵੇਸ਼ਾਂ ਦੀ, ਜੋ ਡੰਗਰ ਚਾਰਦੇ, ਖੇਤ ਬੀਜਦੇ ਅਤੇ ਵਪਾਰ ਕਰਦੇ ਸਨ । ਚੌਥੀ ਜਾਤ ਸ਼ੂਦਰ ਅਰਥਾਤ ਮਿਹਨਤ ਤੇ ਸੇਵਾ ਕਰਨ ਵਾਲੇ ਸਨ ! ਇਹ ਲੋਕ ਹਿੰਦ ਦੇ ਅਸਲ ਵਸਨੀਕਾਂ ਦੇ ਉਹ ਬਚੇ ਖੁਚੇ ਲੋਕ ਸਨ, ਜਿਨ੍ਹਾਂ ਨੂੰ ਬਾਕੀ ਦੀਆਂ ਤਿੰਨ ਜਾਤਾਂ ਦੀ ਸੇਵਾ ਕਰਨੀ ਪਈ |

ਬ੍ਰਾਹਮਣਾਂ ਦੀ ਵਿਸ਼ੇਸ਼ਤਾ

ਸਭ ਤੋਂ ਪਹਿਲੇ ਬਰਾਹਮਣ ਜਾਤੀ ਦਾ ਜਨਮ ਹੋਇਆ। ਇਹ ਲੋਕ ਦੂਜਿਆਂ ਨਾਲੋਂ ਬਰਹਮਾ ਦੇ ਵਧੇਰੇ ਨਜ਼ਦੀਕੀ ਸਨ । ਸ੍ਰਿਸਟੀ ਨੂੰ ਰਚਨ ਸਮੇ ਬਰਹਮਾ ਨੇ ਆਪਣੇ ਮੁਖ ਵਿਚੋਂ ਬਰਾਹਮਣ, ਭੁਜਾਂ ਵਿਚੋਂ ਖਤਰੀ, ਆਪਣੇ ਪੇਟ ਵਿਚੋਂ ਵੈਸ਼ ਅਤੇ ਪੈਰਾਂ ਵਿਚੋਂ ਸ਼ੂਦਰ ਪੈਦਾ ਕੀਤੇ । ਖਤਰੀ ਦੇ ਜ਼ਿੰਮੇ ਤਲਵਾਰ ਚਲੌਣ ਦਾ ਕੰਮ ਲਗਾ । ਇਹਨਾਂ ਨੂੰ ਰਾਜ ਬੰਸੀ ਅਰਥਾਤ ਸ਼ਾਹੀ ਖਾਨਦਾਨ ਦੇ ਲੋਕ ਕਿਹਾ ਜਾਂਦਾ ਸੀ । ਇਹਨਾਂ ਦੇ ਜਾਨਸ਼ੀਨ ਅਜ ਕਲ ਰਾਜਪੂਤ (ਅਰਥਾਤ ਸ਼ਾਹੀ ਨਸਲ ਦੇ ਲੋਕ) ਹਨ। ਵੈਸ਼ ਹੌਲੀ ਹੌਲੀ ਦੂਜੀਆਂ ਜਾਤੀਆਂ ਨਾਲ ਰਲ ਮਿਲ ਗਏ ਅਤੇ ਹੁਣ ਬਤੌਰ ਜਾਤੀ ਦੇ ਖਤਮ ਹੋ ਚੁਕੇ ਹਨ।

ਮੰਨੂ ਸਿਮਰਤੀ ਜਾਂ ਸ਼ਾਸਤਰ

ਰੀਤਾਂ ਰਸਮਾਂ ਦੇ ਕਾਨੂੰਨ ਦਾ ਮੱਨੂ ਨੇ ਜਿਹੜਾ ਧਰਮ ਸ਼ਾਸਤਰ ਰਚਿਆ ਉਸ ਵਿਚ ਵੀ ਬ੍ਰਾਹਮਣਾਂ ਦੀ ਸਮਾਜਕ ਪ੍ਰਭਤਾ ਕਾਇਮ ਰੁਖੀ ਗਈ । ਡੰਕਰ ਦੇ ਕਥਨ ਅਨੁਸਾਰ ਇਹ ਸ਼ਾਸ਼ਤਰ ਸੰਨ ਈਸਵੀ ਤੋਂ ੬੦੦ ਸਾਲ ਪਹਿਲੇ ਤਿਆਰ ਕੀਤਾ ਗਿਆ, ਭਾਵੇਂ ਦੂਜੇ ਲੋਕ ਇਸ ਨੂੰ ਕਿਤੇ ਪਛੇਤਰਾ ਦਸਦੇ ਹਨ। ਪ੍ਰਮਾਤਮਾ ਦੀ ਏਕਤਾ ਦਾ ਅਸੂਲ 66 ਮੱਠੂ ਦੇ ਧਰਮ ਸ਼ਾਸਤਰ ਵਿਚ ਥਾਂ ਪਰ ਥਾਂ ਈਸ਼ਵਰ ਦੀ ਏਕਤਾ ਨੂੰ ਪਰਵਾਨ ਕੀਤਾ ਗਿਆ ਹੈ । ਉਸ ਵਿਚ ਇਕੋ ਵਡੇ ਈਸ਼ਵਰ ਦੋ ਸਚੇ ਗਿਆਨ ਨੂੰ ਪ੍ਰਚਾਰਿਆ ਹੈ । ਮੱਠੂ ਧਰਮ ਸ਼ਾਸਤਰ ਦੇ ਆਰੰਭਕ ਸ਼ਬਦ ਇਉਂ ਹਨ :-

ਈਸ਼ਵਰ, ਸੰਸਾਰ ਤੇ ਮਨੁੱਖਾਂ ਬਾਰੇ ਹਿੰਦੂ ਫ਼ਿਲਾਸਫ਼ੀ

“ਆਰੰਭ ਵਿਚ ਇਹ ਜਗਤ ਕੀ ਸੀ ? ਘੁਪ ਹਨੇਰਾ,ਅਦਰਿਸ਼ਟ ਅਕਹਿ, ਕਲਪਨਾ ਰਹਿਤ ਤੇ ਡੂੰਘੀ ਨੀਂਦ ਵਰਗੀ ਅਚੇਤ ਅਵਸਥਾ ਦਾ ਪਸਾਰ।” “ਫੇਰ ਕਰਤਾ ਪੁਰਖ, ਅਕਾਲ ਨੇ, ਜੋ ਆਪ ਅਲਖ ਸੀ, ਇਹ ਲਖਿਆ ਜਾਣ ਵਾਲਾ ਜਗਤ ਪੰਜਾਂ ਤੱਤਾਂ ਨਾਲ ਰਚਿਆ, ਫੇਰ ਹੋਰ ਵਸਤੂ ਪ੍ਰਗਟਾਈਆਂ ਤੇ ਇਉਂ ਘੋਰ ਹਨੇਰ ਨੂੰ ਨੂਰ ਵਿਚ ਬਦਲ ਦਿਤਾ। “ਉਹ ਪ੍ਰਮਾਤਮਾ, ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ ਤੇ ਜੋ ਕੇਵਲ ਦਿਲ ਨਾਲ ਅਨੁਭਵ ਕੀਤਾ ਜਾ ਸਕਦਾ ਹੈ, ਜੋ ਅੰਗ ਰਹਿਤ ਤੇ ਅਮਿਟ ਹੈ ਤੇ ਜੋ ਸਭ ਜੀਵਾਂ ਵਿਚ ਆਤਮਾ ਰੂਪ ਬਣ ਕੇ ਰਹਿੰਦਾ ਹੈ, ਤੇ ਜਿਸ ਨੂੰ ਕੋਈ ਜੀਵ ਲਖ ਨਹੀਂ ਸਕਦਾ, ਉਹ ਮਨੁਖ ਰੂਪ ਧਾਰਨ ਕਰਕੇ ਪ੍ਰਗਟ ਹੋਇਆ।” “ਉਸ ਨੇ ਆਪਣੀ ਇੱਛਾ ਨਾਲ, ਆਪਣੀ ਪਵਿਤਰ ਕਲਾ ਨਾਲ ਵੱਖ ਵੱਖ ਜੀਵ ਜੰਤ ਉਪਾਏ । ਪਹਿਲੇ ਆਪਣੀ ਇੱਛਾ ਨਾਲ

Sri Satguru Jagjit Singh Ji eLibrary Namdhari Elibrary@gmail.com

  1. ਬ੍ਰਾਹਮਣ, ਲਫ਼ਜ਼ ਬਾਹ ਅਰਥਾਤ ਢਾਂਚਾ ਤਾਂ ਬਣਿਆ ਹੈ। ਇਹ ਲਫ਼ਜ਼ ਉੱਚੇ ਤੇ ਪਵਿਤਰ ਲੋਕਾਂ ਲਈ ਵਰਤਿਆ ਜਾਣ ਲੱਗਾ।
  2. ਮਹਾਂ ਭਾਰਤ । (ਗੁਰਬਾਣੀ ਵਿਚ ਭੀ ਆਇਆ ਹੈ- ਬਰਾਹਮਣ ਗੁਰ ਹੈ ਜਗਤ ਕਾ, ਭਗਤਨ ਕਾਂ ਗੁਰ ਨਾਹੀਂ।-ਉਲਥਾਕਾਰ)