ਵਡੇ ਸ਼ੈਤਾਨ ਨੂੰ ਈਰਾਨੀ ਵਰੇਤਰਾ ਅਤੇ ਹਿੰਦੀ ਵਰਿਤਰਾ ਕਹਿੰਦੇ ਹਨ।
ਸ਼ਬਦਾਂ ਦੇ ਸੰਬੰਧ ਦਾ ਸਿੱਟਾ ਇਕ ਦੂਜੇ ਤੋਂ ਦੂਰ ਦੁਰਾਡੇ ਵੱਸਣ ਵਾਲੀਆਂ ਵੱਖ ਵੱਖ ਕੌਮਾਂ ਵਿਚ ਬੋਲੇ ਜਾਣ ਵਾਲੇ ਸਾਂਝੇ ਸ਼ਬਦਾਂ ਦੇ ਨੇੜ ਤੋਂ ਕੀ ਸਿੱਟਾ ਨਿਕਲਦਾ ਹੈ ? ਇਹਨਾਂ ਤੋਂ ਦੋ ਗਲਾਂ ਸਪਸ਼ਟ ਹਨ-ਪਹਿਲੀ ਗਲ ਇਹ ਕਿ ਜਿਹੜੀਆਂ ਕੌਮਾਂ ਇਹੋ ਜਿਹੇ ਸਾਂਝੇ ਲਫਜ਼ਾਂ ਦੀ ਵਰਤੋਂ ਕਰਦੀਆਂ ਅਤੇ ਯੂਰਪ ਤੇ ਏਸ਼ੀਆ ਵਿਚ ਵਸਦੀਆਂ ਹਨ ਉਹ ਇਕੋ ਪਰਿਵਾਰ ਵਿਚੋਂ ਅਤੇ ਇਕੋ ਨਸਲ[1] ਵਿਚੋਂ ਹਨ । ਯੂਨਾਨੀ, ਲਾਤੀਨੀ ਤੇ ਯੂਟਾਨਿਕ ਬੋਲੀਆਂ ਦੀ ਸੰਸਕ੍ਰਿਤ ਨਾਲ ਅਤੇ ਪੁਰਾਤਨ ਈਰਾਨੀ ਜ਼ਬਾਨਾਂ ਨਾਲ ਉਹੋ ਜਿਹੀ ਹੀ ਨੇੜ ਦੀ ਸਾਂਝ ਹੈ, ਜਿਹੋ ਜਿਹੀ ਕਿ ਯੂਰਪੀਨ ਜ਼ਬਾਨਾਂ ਵਿਚ ਅਜ ਕਲ ਪਾਈ ਜਾਂਦੀ ਹੈ। ਇਸ ਦਾ ਸਪਸ਼ਟ ਭਾਵ ਇਹ ਹੈ ਕਿ ਇਹ ਆਪੋ ਵਿਚ ਭੈਣਾਂ ਭੈਣਾਂ ਹਨ । ਦੂਜੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹਨਾਂ ਕੌਮਾਂ ਦੇ ਵਖ ਵਖ ਹੋਂਣ ਤੋਂ ਪਹਿਲੇ ਵੀ ਉਹਨਾਂ ਨੇ ਕਿਸੇ ਹਦ ਤੀਕ ਸਭਿਅਤਾ ਵਿਚ ਤਰੱਕੀ ਕਰ ਲਈ ਸੀ। ਉਹ ਖੇਤ ਬੀਜਦੇ, ਡੰਗਰ ਚਾਰਦੇ, ਹਥਿਆਰ ਵਰਤਦੇ; ਮਕਾਨ ਉਸਾਰਦੇ ਅਤੇ ਬੇੜੀਆਂ ਤੇ ਬੇੜੇ ਬਣਾਂਉਦੇ ਸਨ। ਰਿਗ ਵੇਦ ਰਿਗ ਵੇਦ (ਭਾਵ ਗਿਆਨ ਦਾ ਸੋਮਾ) ਨੂੰ ਹਿੰਦੂ ਸਭ ਤੋਂ ਉੱਚੀ, ਸਭ ਤੋਂ ਵਧ ਪਵਿਤ੍ਰ, ਅਤੇ ਸਭ ਤੋਂ ਪੁਰਾਤਨ ਬਾਣੀ ਮੰਨਦੇ ਹਨ । ਉਹ ਇਸ ਨੂੰ ਈਸ਼ਵਰੀ ਬਾਣੀ ਅਤੇ ਐਸਾ ਈਸ਼ਵਰੀ ਗਿਆਨ ਸਮਝਦੇ ਹਨ, ਜੋ ਸ੍ਵੈ-ਪੂਰਨ ਹੈ ਅਤੇ ਜਿਸ ਵਿਚ ਪੁਰਾਤਨ ਸੱਚਾਈ ਅੰਕਿਤ ਹੈ। ਇਸ ਦੀ ਪੁਰਾਤਨਤਾਂ ਪਾਰਸੀ ਪੂਜਾ ਅਤੇ ਚੀਨੀ ਫਿਲਾਸਫੀ ਵਾਂਗ ਇਹ ਵੀ ਦੁਨੀਆਂ ਵਿਚ ਸਭ ਤੋਂ ਪੁਰਾਤਨ ਚੀਜ਼ ਹੈ । ਸੰਨ ਇਸਵੀ ਤੋਂ ੨ ਹਜ਼ਾਰ ਸਾਲ ਪਹਿਲੇ ਜਿਹੜੇ ਆਰੀਆ ਲੋਕ ਸਿੰਧ ਦੇ ਇਲਾਕਿਆਂ ਵਿਚ ਆ ਕੇ ਵਸੇ, ਉਹਨਾਂ ਦੇ ਜੀਵਨ ਤੇ ਰਹਿਣੀ ਬਹਿਣੀ ਬਾਰੇ ਇਸ ਵਿਚ ਸਭ ਤੋਂ ਪੁਰਾਤਨ ਗੁਵਾਹੀ ਦਰਜ ਹੈ। ਚਾਰ ਵੇਦ ਸਾਰੇ ਵੇਦਾਂ ਦੀ ਗਿਣਤੀ ਚਾਰ ਹੈ—ਰਿਗ ਵੇਦ, ਸਾਮ ਵੇਦ, ਯਜੁਰ ਵੇਦ ਅਤੇ ਅਥੁਰ ਵੇਦ, ਰਿਗ ਵੇਦ ੧੦੧੭ ਮੰਤਰਾਂ ਦਾ ਸਮੂਹ ਹੈ, ਜਿਨ੍ਹਾਂ ਵਿਚ ਪ੍ਰਾਰਥਨਾਵਾਂ ਦਰਜ ਹਨ । ਇਸ ਨੂੰ ਸੱਮੁਚੇ ਰੂਪ ਵਿਚ ਸੰਹਿਤਾ ਅਥਵਾ ਕਵਤਾ ਸਮੂਹ ਆਖਦੇ ਹਨ । ਅਸਲ ਵਿਚ ਇਹੋ ਅਸਲ ਤੇ ਸੱਚਾ ਵੇਦ ਹੈ। ਇਸ ਵਿਚ ੧੦੫੮੦ ਕਵਤਾਵਾਂ ਦਰਜ ਹਨ, ਜੋ ਸਭ ਦੀਆਂ ਸਭ ਦੇਵਤਿਆਂ ਦੀਆਂ ਪ੍ਰਾਰਥਨਾ ਨਾਲ ਭਰੀਆਂ ਪਈਆਂ ਹਨ। ਇੰਦਰ ਦੇਵਤੇ ਦੀ ਭੇਟ ਸਭ ਤੋਂ ਵਧੀਕ ਮੰਤਰ ਕੀਤੇ ਗਏ ਹਨ, ਕਿਉਂਕਿ ਇਹ ਵਰਖਾ ਦਾ ਦੇਵਤਾ ਹੈ, ਇਸ ਦਾ ਬਦਲਾਂ ਉਤੇ ਰਾਜ ਹੈ ਅਤੇ ਇਹੋ ਬਾਰਸ਼ ਕਰ ਸਕਦਾ ਹੈ,ਜਿਸ ਨਾਲ ਹਿਮਾਲਾ ਵਿਚੋਂ ਨਿਕਲਨ ਵਾਲੇ ਨਦੀ ਨਾਲੇ ਭਰਪੂਰ ਹੁੰਦੇ ਹਨ। ਅਗਨੀ (ਐਲ. |
ਇਗਨਿਸ) ਅੱਗ ਦਾ ਦੇਵਤਾ; ਜੋ ਲੋਕਾਂ ਦੀ ਅਗਵਾਈ ਕਰਦਾ ਹੈ, ਦੂਜੇ ਨੰਬਰ ਉਤੇ ਸਭ ਤੋਂ ਵਧ ਪ੍ਰਸੰਸਾ ਦਾ ਹਕਦਾਰ ਮੰਨਿਆ ਗਿਆ ਅਤੇ ਸਾਮ ਵੇਦ ਵਿਚ ਰਿਗ ਵੇਦ ਦੀਆਂ ਟੂਕਾਂ ਦਰਜ ਹਨ । ਯਜੁਰ ਵੇਦ ਦੀ ਵੀ ਬਹੁਤ ਸਾਰੀ ਲਿਖਤ ਰਿਗ ਵੇਦ ਵਿਚੋਂ ਹੀ ਲਈ ਗਈ ਹੈ। ਅਥਰਵਨ ਵੇਦ, ਜੋ ਬ੍ਰਹਮਣ ਕਰਕੇ ਵੀ ਪ੍ਰਸਿਧ ਹੈ, ਰਿਗ ਵੇਦ ਨਾਲੋਂ ਬਹੁਤ ਸਮਾਂ ਪਿਛੋਂ ਦੀ ਲਿਖਤ ਹੈ । ਇਸ ਵਿਚ ਪਵਿਤ ਰਸਮਾਂ ਦੀ ਪੂਰਤੀ ਲਈ ਵੇਰਵਾ ਦਰਜ ਹੈ। ਇਹਨਾਂ ਅਨੁਸਾਰ ਤ ਪਰਿਵਾਰ ਦੋ ਉਹ ਵੇਦ ਮੰਤਰ ਉਚਾਰਦੇ ਸਨ, ਜੋ ਵਖ ਵਖ ਵਿਸ਼ਿਆਂ ਉਤੇ ਚਾਨਣ ਪਾਉਂਦੇ ਹਨ । ਵੇਦਾਂ ਵਿਚ ਚਿਤਰੇ ਗਏ ਜੀਉਂਦੇ ਚਿੱਤਰ ਆਕਾਸ਼ ਦੇ ਵੱਖ - ਵੱਖ ਮੌਸਮਾਂ ਦੇ ਨਜ਼ਾਰੇ, ਵੇਦ ਪੜਕੇ ਸਾਡੀਆਂ ਦੇ ਕੰਮ ਕਰਨ ਕੁਦਰਤ ਅੱਖਾਂ ਸਾਵੇਂ ਆ ਖੜੋਂਦੇ ਹਨ । ਇਹਨਾਂ ਵਿਚ ਦੇ ਮਨ-ਮੋਹਨੇ ਦ੍ਰਿਸ਼ ਦਰਸਾਏ ਗਏ ਹਨ। ਇਨ੍ਹਾਂ ਵਿਚ ਇਹ ਸਿਖਿਆ ਦਿਤੀ ਗਈ ਹੈ ਕਿ ਹਰ ਵੱਡੀ ਤੇ ਸ਼ਕਤੀਸ਼ਾਲੀ ਸ਼ੈ ਤੋਂ ਡਰਨਾ ਚਾਹੀਦਾ ਹੈ ਪਵਿਤਰ ਮੰਤਰ ਵੇਦ ਮੰਤਰਾਂ ਦਾ ਸੰਬੰਧ ਵਖ ਵਖ ਸਮਿਆਂ ਨਾਲ ਹੈ । ਲਿਖਣ ਢੰਗ ਦੇ ਆਰੰਭ ਹੋਣ ਤੋਂ ਪਹਿਲੇ ਇਹ ਮੰਤਰ ਰਿਸ਼ੀਆਂ ਦੇ ਤੇ ਪ੍ਰਰੋਤਾਂ ਦੇ ਹਿਰਦਿਆਂ ਵਿਚ ਸੁਰਖਿਅਤ ਸਨ । ਖਿਆਲ ਕੀਤਾ ਜਾਂਦਾ ਹੈ ਇਹ ਸ਼ੈ ਉਹਨਾਂ ਨੂੰ ਧੁਰੋਂ (ਈਸ਼ਵਰ ਵਲੋਂ) ਪ੍ਰਾਪਤ ਹੋਈ ਸੀ । ਏਸ . ਈ ਰੂਪ ਵਿਚ ਇਕ ਨਸਲ ਤੋਂ ਦੂਜੀ ਨਸਲ ਤੀਕ ਤੇ ਪਿਤਾ ਪਾਸੋਂ ਪੁਤਰ ਨੂੰ ਵਿਰਸੇ ਵਿਚ ਮਿਲਦੀ ਰਹੀ । ਵੇਦਾਂ ਦੇ ਕਈ ਮੰਤਰ ਅਤਿ-ਅੰਤ ਪ੍ਰਾਚੀਨ ਬੋਲੀ ਵਿਚ ਲਿਖੇ ਗਏ ਹਨ, ਜਿਨ੍ਹਾਂ ਨੂੰ ਸਭ ਤੋਂ ਵਡੇ ਸੰਸਕ੍ਰਿਤ ਦੇ ਵਿਦਵਾਨ ਹੀ ਪੜ੍ਹ ਸਕਦੇ ਹਨ। ਇਹ ਸਭ ਤੋਂ ਪਹਿਲੇ ਆਏ ਆਰੀਆਂ ਦੇ ਸਮੇਂ ਦੇ ਰਚੇ ਹੋਏ ਹਨ। ਇਹਨਾਂ ਦੀ ਬੋਲੀ ਬਾਕੀ ਦੇ ਮੰਤਰ ਕੋਮਲ ਕਵਿਤਾਈ ਬੋਲੀ ਵਿਚ ਹਨ ਤੇ ਇਹ ਉਸ ਤੋਂ ਪਿਛਲੇਰੇ ਸਮੇਂ ਦੀ ਉਦੋਂ ਦੀ ਰਚਨਾ ਹਨ, ਜਦ ਕਿ ਆਰੀਆਂ ਨੇ ਸਭਿਅਤਾ ਵਿਰ · ਬਹੁਤ ਮਾਰੀ ਉੱਨਤੀ ਕਰ ਲਈ ਸੀ । ਇਹਨਾਂ ਵਿਚ ਪੈਰ ਪੈਰ ਉਤੇ ਮਨੋਕਲਪਿਤ ਸ਼ਕਤੀ ਤੇ ਖਿਆਲੀ ਜੀਵਨ ਦੇ ਭੇਦ ਖੋਹਲੇ ਗਏ ਹਨ । ਇਹਨਾਂ ਅੰਦਰ ਕਈ ਇਤਿਹਾਸਕ ਮਸਲਾ ਦਰਜ ਨਹੀਂ ਸਗੋਂ ਧਾਰਮਕ ਕਥਾਵਾਂ ਤੇ ਪੂਜਾ ਬਾਰੇ ਨਿਯਮ ਤੇ ਫਾਰਮੂਲੇ ਤੇ ਰੀਤਾਂ ਰਸਮਾਂ ਦਾ ਢੰਗ ਦਰਜ ਹੈ । ਬਹੁਤ ਸਾਰੇ ਮੰਤਰ ਪਰਿਵਾਰਕ ਪਰੋਹਤਾਂ ਲਈ ਰਾਖਵੇਂ ਕੀਤੇ ਗਏ ਹਨ। ਕੁਛ ਮੰਤਰ ਐਸੇ ਵੀ ਹਨ ਜਿਨ੍ਹਾਂ ਵਿਚ ਇਹਨਾਂ ਦੇ ਕਰਤਿਆਂ ਅਤੇ ਰਿਸ਼ੀਆਂ ਦੇ ਨਾਮ ਵੀ ਦਰਜ ਹਨ।ਇਕ ਥਾਂ ਉਤੇ ਇਉਂ ਦਰਜ ਹੈ:—ਇਹ ਗੀਤ ਅੰਗੀਰਾ ਜਾਤੀ ਦੇ ਦੀਰਘਾਤਮਾ ਨੇ ਰਚਿਆ ਅਥਵਾ ਇਹ ਨਵਾਂ ਮੰਤਰ ਨੌਧ ਨੇ ਰਚਿਆ, ਜੋ ਗੌਤਮ ਦਾ ਜਾ ਨਸ਼ੀਨ ਸੀ ।” ਜਿਸ ਵੇਲੇ ਪਰੋਹਤ ਸਿੰਧ ਦੀ ਧਰਤੀ ਤੋਂ ਪੂਰਬ ਵਲ ਚਲੇ ਗਏ ਉਸ ਵੇਲੇ ਵੀ ਇਹ ਪਵਿਤਰ ਮੰਤਰ ਉਹਨਾਂ ਨੇ ਆਪਣੇ ਪਾਸ ਹੀ ਸੁਰਖਿਅਤ ਰਖੇ । ਸਭ ਤੋਂ ਪੁਰਾਤਨ ਮੰਤਰਾਂ ਵਿਚ ਉਸ ਨਸਲ ਦੇ ਆਦਮੀਆਂ ਦੇ ਪੁਰਾਤਨ ਵਸੇਬੇ ਤੇ ਉਹਨਾਂ ਦੀਆਂ ਪਹਿਲੀਆਂ ਜੀਵਨੀਆਂ ਬਾਰੇ ਕੋਈ ਚਾਨਣਾ ਨਹੀਂ ਪਾਇਆ ਗਿਆ; ਜੋ ਇਹਨਾਂ ਮੰਤਰਾਂ ਨੂੰ ਬੜੀ ਸ਼ਰਧਾ ਨਾਲ ਉਚਾਰਦੇ ਸਨ | ਹਾਂ ਇਹਨਾਂ ਵਿਚ ਦਰਜ ਵਖ ਵਖ ਸੰਕੇਤ ਤੇ ਦਿਤੀਆਂ ਗਈਆਂ ਤੁਲਨਾਵਾਂ ਤੋਂ ਅਸੀਂ ਇਹ ਅਨੁਮਾਨ |
Sri Satguru Jagjit Singh Ji eLibrary Namdhari Elibrary@gmail.com
- ↑ ਪਰੋਫੈਸਰ ਮੈਕਸ, ਮੂਲਰ ਲਿਖਦਾ ਹੈ ਅਜ ਕਲ ਅੰਗਰਜ਼ਾਂ ਵਿਚ ਇਹੋ ਜਿਹੀ ਕੋਈ ਸੰਮੜੀ ਜਾਂ ਧਿਰ ਨਹੀਂ ਜੋ ਬੋਲੀ ਦੀਆਂ ਲਿਖਤਾਂ ਨੂੰ ਪੜਤਾਲਨ ਮਗਰੋਂ ਇਸ ਦਾਅਵੇ ਨੂੰ ਝੁਠਲਾ ਸਕੇ ਕਿ ਹਿੰਦੂਆਂ, ਯੂਨਾਨੀਆਂ ਤੇ ਟਯੂਟਨਾਂ ਵਿਚਾਲੇ ਯੋਗ ਪਰਿਵਾਰਕ ਸਾਂਝ ਹੈ ।