(੫੬)
ਬੋਲੀਆਂ ਦੀ ਰੀਸਰਚ ਨੇ ਇਹ ਗਲ ਸਿੱਧ ਕਰ ਦਿਤੀ ਹੈ ਕਿ ਆਰੀਆਂ
ਦਾ ਵਿਸ਼ਾਲ ਪਰਿਵਾਰ ਸੀਲੋਨ ਤੋਂ ਲੈ ਕੇ ਬਰਤਾਨੀਆ ਅਤੇ ਸਕੰਡੇਨੇਵੀਆ ਅਤੇ ਧੁਰ ਉੱਤਰ ਤੋਂ ਈਕਏਟਰ ਤੀਕ ਇਕੋ ਹੀ ਸੀ । ਬਰਾਹਮਣ, ਰਾਜਪੂਤ ਅਤੇ ਅੰਗਰੇਜ਼ ਪੁਰਾਤਨ ਆਰੀਆਂ ਦੇ ਇਕੋ ਜਿਹੇ ਹੀ ਵਾਰਸ ਹਨ । ਆਰੀਆ ਸ਼ਬਦ ਅਸਲ ਵਿਚ ਬਰਾਹਮਣਾਂ ਦੀ ਉਸ ਨਸਲ ਦਾ ਸੂਚਕ ਹੈ, ਜਿਸ ਦਾ ਨਿਵਾਸ ਅਸਥਾਨ ਵਿਸ਼ਾਲ ਕੋਹਕਾਫ ਪਰਬਤ ਲੜੀ ਦੇ ਪਾਸ ਸੀ । ਬਾਬਲ ਦੇ ਚੈਲਡੀਅਨ ਸਕੂਲ ਵਿਚੋਂ ਨਿਕਲੇ ਹੋਏ ਬਰਾਹਮਣਾਂ ਨੇ ਆਪਣੀ ਵਿਦਵਤਾ ਅਤੇ ਕਾਰੀਗਰੀ ਨੂੰ ਉੱਤਰ ਵਲੇ ਕੈਸਪੀਅਨ ਅਤੇ ਯਕਸੀਨ ਤੀਕ ਪੁਚਾਇਆ। ਕੁਝ ਸਮਾਂ ਮਗਰੋਂ ਇਹ ਮਿਸਰੀਆਂ ਦੀ ਵਿਦਵਾਨ ਵਸਤੀ ਨਾਲ ਮਿਲਜਲ ਗਏ ਅਤੇ ਸਾਇੰਸ ਦਾ ਚਾਨਣਾ ਉੱਤਰ ਤੇ ਪੂਰਬ ਦੇ ਉਹਨਾਂ ਦੇਸਾਂ ਤੀਕ ਪੁਚਾ ਦਿਤਾ, ਜਿਨ੍ਹਾਂ ਵਿਚ ਇਰਾਨ, ਬੈਕਟਰੀਆਂ, ਮੀਡੀਆ, ਸੋਗਡਿਆਨਾ, ਬਿਬਤ, ਅਤੇ ਖਾਤਾ ਵੀ ਸ਼ਾਮਲ ਸਨ । ਅੰਗਰੇਜ਼ਾਂ ਦੀ ਨਸਲ ਆਰੀਆਂ ਦੇ ਵਿਸ਼ਾਲ ਪਰਿਵਾਰ ਦੀ ਇਕ ਧਾਰਾ ਟਯੂਟਨ ਸਨ। ਅਗਰੇਜ਼ ਇਹਨਾਂ ਟਯੂਟਨਾਂ ਦੀ ਔਲਾਦ ਹਨ। ਉਹ ਭਾਵੇਂ ਭਾਰਤ ਦੇ ਹਿੰਦੂਆਂ ਤੋਂ ਉੱਕਾ ਹੀ ਅਡਰੇ ਜਾਪਦੇ ਹਨ ਪਰ ਇਹਨਾਂ ਦੋਵਾਂ ਦੇ ਵਡਿਕੇ ਇਕੋ ਹੀ ਸਨ। ਹਿੰਦੂ ਅਤੇ ਯੂਨਾਨੀ ਸਭਿਅਤਾ ਦੇ ਆਰੰਭ ਤੋਂ ਬਹੁਤ ਦੇਰ ਮਗਰੋਂ ਜਾ ਕੇ ਜਾਂਗਲੀਪਨ ਦੀ ਦਸ਼ਾ ਵਿਚੋਂ ਨਿਕਲ ਕੇ ਅੰਗਰੇਜ਼ੀ ਕੌਮ ਦਾ ਜਨਮ ਹੋਇਆ। ਹਿੰਦ ਦੇ ਆਰੀਆ ਤੇ ਪੱਛਮੀ ਕੌਮਾਂ ਦੀ ਇਕ ਨੁਹਾਰ ਜਿਥੋਂ ਤੀਕ ਨੁਹਾਰ ਅਥਵਾ ਚਿਹਰੇ ਮੁਹਰੇ ਦਾ ਸੰਬੰਧ ਹੈ ਭਾਰਤ ਦੇ ਆਰੀਏ ਆਪਣੇ ਪੱਛਮੀ ਭਰਾਵਾਂ ਨਾਲ ਬਹੁਤ ਹਦ ਤੀਕ ਮਿਲਦੇ ਜੁਲਦੇ ਹਨ । ਉਹਨਾਂ ਦੇ ਸਿਧੇ ਨਕ ਤੇ ਨਫੀਸ ਤਿਖੇ ਨਕਸ਼ ਅਤੇ ਉਹਨਾਂ ਦਾ ਹਲਕਾ ਰੰਗ, ਜਿਨ੍ਹਾਂ ਉਤੇ ਕੋਹਕਾਫੀ ਖਾਨਦਾਨ ਦੀ ਛਾਪ ਲੱਗੀ ਹੋਈ ਹੈ, ਪੱਛਮੀ ਕੌਮਾਂ ਦੇ ਲੋਕਾਂ ਨਾਲ ਇਕਸਾਰਤਾ ਰਖਦੇ ਹਨ । ਕਦੇ ਇਹ ਲੋਕ ਵੀ ਅਖੜ ਰੂਪ ਵਿਚ ਸੰਸਕ੍ਰਿਤ ਬੋਲੀ ਬੋਲਦੇ ਸਨ ਅਤੇ ਹੁਣ ਤੀਕ ਵੀ ਇਹ ਉਸ ਬੋਲੀ ਤੋਂ ਜਾਣੂੰ ਹਨ। ਨਵੀਨ ਬੋਲੀਆਂ ਦੇ ਮਾਹਰਾਂ ਨੇ ਪੱਛਮੀ ਦੇਸਾਂ ਦੀਆਂ ਬੋਲੀਆਂ ਤੇ ਸੰਸਕ੍ਰਿਤ ਦੀ ਸਾਂਝ ਸਾਬਤ ਕਰ ਵਖਾਈ ਹੈ। ਪੂਰਬ ਅਤੇ ਪੱਛਮ ਦੀਆਂ ਬੋਲੀਆਂ ਦੇ ਸ਼ਬਦਾਂ ਦੀ ਇਕਸਾਰਤਾ ਆਰੀਆਈ, ਯੂਨਾਨੀ, ਲਾਤੀਨੀ, ਲੈਟੋ, ਸਕਲਵੋਨੀਅਨ, ਜਰਮਨਿਕ ਅਤੇ ਸੋਲਟਿਕ ਬੋਲੀਆਂ ਦੇ ਆਪੋ ਵਿਚਲੇ ਸੰਬੰਧ ਨਿਰਮੰਦੇ ਹ ਉਹਨਾਂ ਕੌਮਾਂ ਦੀ ਸਾਂਝ ਦਾ ਸਬੂਤ ਹਨ, ਜੋ ਇਹ ਬੋਲੀਆਂ ਬੋਲਦੀਆਂ ਹਨ। ਸ਼ਬਦ ਸਾਡੀ ਸਾਂਝੀ ਵਰਾਸਤ ਹਨ, ਪੁਰਾਤਨ ਯਾਦਗਾਰਾਂ ਜੋ ਸਾਨੂੰ ਪੁਰਾਤਨ ਸਮਿਆਂ ਵਿਚ ਸਾਡੇ ਬਜੁਰਗਾਂ ਪਾਸੋਂ ਵਿਰਸੇ ਵਿਚ ਮਿਲੀਆਂ, ਅਤੇ ਜਿਥੋਂ ਤੀਕ ਸਿਕਿਆਂ ਦੀ ਅਸੀਂ ਪਛਾਣ ਕਰ ਸਕੇ ਹਾਂ, ਉਹ ਜਿਵੇਂ ਪੁਰਾਤਨ ਇਤਹਾਸ ਦੇ ਚਿਨ ਹਨ, ਏਸ ਤਰਾਂ ਜ਼ਬਾਨਾਂ ਦੇ ਸ਼ਬਦ, ਜੋ ਸਿਕਿਆਂ ਵਾਂਗ ਅਪਣੀ ਰੋਜ਼ ਦੀ ਵਰਤੋਂ ਵਿਹਾਰ ਵਿਚ ਲੈਂਦੇ ਦੇਂਦੇ ਹਾਂ, ਵੀ ਸਾਡੀ ਸਾਂਝ ਨੂੰ ਦਰਸਾਉਂਦੇ ਹਨ। |
ਪੂਰਬ ਅਤੇ ਪੱਛਮ ਦੀਆਂ ਬੋਲੀਆਂ ਵਿਚ ਸਾਂਝੇ ਸ਼ਬਦ ਪਰਿਵਾਰ ਦੇ ਜੀਆਂ ਲਈ, ਡੰਗਰਾਂ, ਗੱਡੀਆਂ, ਛਕੜਿਆਂ, ਬੇੜੀਆਂ, ਖੇਤੀ ਬਾੜੀ ਦੇ ਸਨਦਾਂ, ਭਾਂਡਿਆ, ਔਜ਼ਾਰਾਂ ਅਤੇ ਹਥਿਆਰਾਂ ਲਈ ਸਾਡੇ ਸਾਰਿਆਂ ਪਾਸ ਲਫਜਾਂ ਦਾ ਇਕ ਸਾਂਝਾਂ ਭੰਡਾਰ ਹੈ। ਅਜ ਕਲ ਦੀਆਂ ਨਵੀਨ ਹਿੰਦੀ ਜ਼ਬਾਨਾਂ ਦੀ ਤੇ ਪੱਛਮੀ ਦੇਸਾਂ ਦੀਆਂ ਜ਼ਬਾਨਾਂ ਦੀ ਇਕਸੁਰਤਾ ਬੜੀ ਹੈਰਾਨੀ ਦਾਇਕ ਹੈ। ਇਸ ਤਰ੍ਹਾਂ ਫਾਰਸੀ ਦਾ ਲਫਜ਼ ਪੰਜ ਬ,ਯੂਨਾਨ ਦਾ . ਹੀਵਰੇ, ਵਰਤਮਾਨ ਵੇਲਜ਼ ਦਾ ਅੰਬਰ, (ਦੁਆਬ) ਯੂਨਾਨੀ ਈਵੋ, ਯਾ ਲੇਟਿਨ ਆਦ ਸਭ ਦਾ ਨਿਕਾਸ ਸਾਂਝਾ ਹੈ । ਸੰਸਕ੍ਰਿਤ ਦੇ ਲਫਜ਼ ਰਾਜਾ ਤੇ ਲਾਤੀਨੀ ਦੇ ਰੇਕਸ ; ਫਾਰਸੀ ਤੇ ਬਦਨਾਮ, ਤੇ ਅੰਗਰੇਜ਼ੀ ਦੇ ਬੈਡ ਨੇਮ ਵਿਚ ਤੇ ਬਹੁਤ ਹੀ ਘਟ ਅਦਲਾ ਬਦਲੀ ਦਿਸਦੀ ਹੈ । ਅੰਗਰੇਜ਼ੀ ਦਾ ਲਫਜ਼ ਵਾਰਮ (ਗਰਮ) ਪੁਰਾਣੀ ਜਰਮਨ ਦਾ ਵਾਰਾਮ, ਪੁਰਾਤਨ ਡਚ ਦਾ ਵਾਰਮ, ਫਾਰਸੀ ਦਾ ਗਰਮ, ਲਾਤੀਨੀ ਦਾ ਫਾਰਮਸ ਅਤੇ ਸੰਸਕ੍ਰਿਤ ਦਾ ਘਰਮਾ ਸਭ ਆਪੋ ਵਿਚ ਮਿਲਦੇ ਜੁਲਦੇ ਹਨ । ਪਿਤਾ ਅਥਵਾ ਬਾਪੂ ਨੂੰ ਅੰਗਰੇਜ਼ੀ ਵਿਚ ਫਾਦਰ, ਗੋਬਕ ਵਿਚ ਫਾਦਰ, ਡਰ ਜ਼ਬਾਨ ਵਿਚ ਵਡੇਰ, ਜਰਮਨ ਵਿਚ ਵਾਟੇਰ, ਲਾਤੀਨੀ ਵਿਚ ਪਟੇਰ, ਯੂਨਾਨੀ ਵਿਚ ਵਾਰਨੋ, ਫਾਰਸੀ ਵਿਚ ਪਿਦਰ, ਸੰਸਕ੍ਰਿਤ ਵਿਚ ਪਿਤਾ ਤੋਂ ਉਰਦੂ ਵਿਚ ਬਾਪ ਆਖਦੇ ਹਨ। ਮਾਤਾ ਅਥਵਾ ਮਾਂ ਨੂੰ ਅੰਗਰੇਜ਼ੀ ਵਿਚ ਮੰਦਰ, ਆਈਸਲੈਂਡ ਵਿਚ ਮੋਦਰ, ਡਨਮਾਰਕ ਤੋ ਸਵੀਡਨ ਵਿਚ ਮੋਡਰ, ਪੁਰਾਣੀ ਜਰਮਨ ਵਿਚ ਮੌਤਰ, ਲਾਤੀਨੀ ਵਿਚ ਮਟੋਰ, ਸੰਸਕ੍ਰਿਤ ਵਿਚ ਮਾਤਾ, ਫਾਰਸੀ ਵਿਚ ਮਾਦਰ, ਪੁਰਾਤਨ ਸਕਲਾਵੋਨਿਕ ਵਿਚ ਮਾਤੀ, ਰੂਸ ਵਿਚ ਪੈਟੀ, ਆਇਰਿਸ਼ ਵਿਚ ਮਬੈਰਾ, ਅਤਾਲਵੀ ਹਸਪਾਨਵੀ ਤੇ ਪਰਤਰਾਲੀ ਵਿਚ ਮਾਦਰੀ, ਫਰਾਂਸੀਸੀ ਵਿਚ ਮੇਰੇ ਤੇ ਉਰਦੂ ਵਿਚ ਮਾਂ ਆਖਦੇ ਹਨ। ਜਿਥੋਂ ਤੀਕ ਭਾਈ, ਭੈਣ ਦਾ ਸੰਬੰਧ ਹੈ ਇਹ ਅਤੇ ਕਈ ਹੋਰ ਲਫਜ਼ ਜੋ ਅਸੀਂ ਸਾਰੇ ਹੀ ਆਪਣੀ ਦੈਨਿਕ ਵਰਤੋਂ ਵਿਹਾਰ ਵਿਚ ਬੋਲਦੇ ਹਾਂ, ਸਭ ਦਾ ਨਿਕਾਸ ਇਕੋ ਹੈ। ਅੰਗਰੇਜ਼ੀ ਦਾ ਲਫਜ਼ ਵਿਡੋ, ਸੰਸਕ੍ਰਿਤ ਲਫਜ਼ ਵਿਧਵਾ ਵਿਚੋਂ ਲਿਆ ਗਿਆ ਹੈ, ਜਿਸ ਦਾ ਭਾਵ ਹੈ ਪਤੀ ਹੀਨ ਇਸਤ੍ਰੀ । ਜਰਮਨ ਵਿਚ ਇਸ ਨੂੰ ਵਡੀਵੀ, ਵਿਤੂਆਂ, ਵਤਾਵਾਂ ਵਿਤਵਾ, ਪਰਸ਼ੀਅਨ ਵਿਚ ਵਡੇਵਾ, ਲਾਤੀਨੀ ਵਿਚ ਵਿਡਆ, ਆਖਦੇ ਹਨ, ਜੋ ਲਫਜ਼ ਵਿਭੂਸ (ਪਤੀ) ਤੋਂ ਲਿਆ ਗਿਆ ਹੈ । ਏਸੇ ਤਰ੍ਹਾਂ ਧੀ ਨੂੰ ਅੰਗਰੇਜ਼ੀ ਵਿਚ ਡਾਟਰ ਤੇ ਸੰਸਕ੍ਰਿਤ ਵਿਚ ਦੁਹਿਤੀ ਆਖਦੇ ਹਨ । ਇਸ ਦਾ ਭਾਵ ਹੈ ਦੁਧ ਚੋਣ ਵਾਲੀ ਪੁਰਾਤਨ ਆਰੀਆਂ ਵਿਚ ਧੀਆਂ ਦੇ ਜ਼ਿੰਮੇ ਦੁਧ ਚੋਣ ਦਾ ਫਰਜ਼ ਲਾਇਆ ਗਿਆ ਸੀ। ਡਰ ਵਿਚ ਇਸਨੂੰ ਡਾਰਾਟਰ,ਡਾਰਟਰ, ਆਈਸ ਲੈਂਡੀ ਡੋਟਿਰ, ਸਵੀਡੀ ਛੋਟੇਰ ਅਤੇ ਡਾਟੀਰ, ਗੋਬਕ ਡੌਟਰ ਅਤੇ ਫਾਰਸੀ ਵਿਚ ਦੁਖ਼ਤਰ ਆਖਦੇ ਹਨ । ਡਚ ਅਤੇ ਫਾਰਸੀ ਦੇ ਸ਼ਬਦਾਂ ਦਾ ਨੇੜ ਤੇ ਖਾਸ ਕਰ ਕੇ ਕਮਾਲ ਦਾ ਹੈ। ਹਿੰਦੀ ਦਾ ਲਫਜ਼ ਦੀਵਾ,ਜੋ ਦਿਵ ਅਥਵਾ ਜਿਓਤੀ ਤੋਂ ਬਣਿਆ ਹੈ, ਲਾਤੀਨੀ ਡੈਟਾਸ ਹੀ ਹੈ ਜੋ ਡੀਉਸ ਦੇਵਤੇ ਤੋਂ ਲਿਆ ਗਿਆ ਹੈ, ਲਿਥੁਆਨੀਅਨ ਡੀਉਆਸ, ਫਰਾਂਸੀਸੀ ਡੇਈਟੀ, ਹਸਪਾਨਵੀ ਡੇਈਡਡ, ਪੁਰਤਗਾਲੀ ਡੇਈਡਾਡੀ, ਅਤਾਲਵੀ ਡੇਈਟਾ ਸਭ ਆਪੋ ਵਿਚ ਮਿਲਦੇ ਜੁਲਦੇ ਹਨ । ਇਹ ਲਫਜ਼ ਯੂਨਾਨ ਦੇ ਡਯੂਸ ਅਤੇ ਰੋਮਨਾਂ ਦੇ ਡਿਊਸ ਪਿਟਰ ਨਾਲ ਮਿਲਦਾ ਜੁਲਦਾ ਹੈ । ਸੀਣ ਪਰੋਨ ਨੂੰ ਅੰਗਰੇਜ਼ੀ ਵਿਚ ਸੀ।ਵੰਗ, ਉਰਦੂ ਵਿਚ ਸੀਣਾ ਤੇ ਲਾਤੀਨੀ ਵਿਚ ਸਵੀਰਾਂ ਆਖਦੇ ਹਨ । ਚੰਦ ਦੇ ਹਿਸਾਬ ਨਾਲ ਸਾਲ ਦੀ ਵੰਡ, ਗਿਣਤੀ, ਗਜ਼,ਬਾਗ,ਕਿਲ, ਦੇਵਤੇ, ਕੁਰਬਾਨੀ ਅਤੇ ਰੀਤਾਂ ਰਸਮਾਂ ਆਦਿਕ ਸਭ ਇਕ ਦੂਜੇ ਨਾਲ ਮਿਲਦ ਜੁਲਦੇ ਹਨ । ਮਿਸਰੀਆਂ ਦੇ ਦੇਵਤੇ ਓਸਰੀਸ ਤੇ ਈਸੀਅਸ ਹਿੰਦੂਆਂ ਦੋ ਈਸ਼ਵਰ ਤੇ ਈਸ਼ਰ ਹਨ ਅਤੇ ਹਿੰਦੂਆਂ ਦੇ ਵੇਦਾਂ ਵਿਚਲਾ ਮਿਤਰ, ਈਰਾਨੀ ਵਿਚ ਮਿਥਰਾ ਬਣ ਗਿਆ ਹੈ । ਆਰੀਏ ਜਿਸ ਦੇਵਤੇ ਵਰੁਨ ਆਖਦੇ ਹਨ, ਯੂਨਾਨੀ ਉਸੇ ਨੂੰ ਔਓਰਾਨੋਸ ਆਖਦੇ ਹਨ |
Sri Satguru Jagjit Singh Ji eLibrary Namdhari Elibrary@gmail.com