ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੫)

ਪ੍ਰਗਟ ਕੀਤਾ ਹੈ ਕਿ ਬ੍ਰਾਹਮਣਾਂ (ਪੁਰਾਤਨ ਆਰੀਆਂ) ਦਾ ਧਰਮ

ਉਸ ਕਯੂਮਸ ਦੇ ਰਾਜ ਤਿਲਕ ਤੋਂ ਵੀ ਪਹਿਲੇ ਫੈਲ ਚੁਕਾ ਸੀ, ਜਿਸ ਨੂੰ ਪਾਰਸੀ ਬੜੀ ਸ਼ਰਧਾ ਨਾਲ ਸਭ ਤੋਂ ਪਹਿਲਾ ਮਨੁਖ ਸਮਝਦੇ ਹਨ; ਹਾਲਾਂਕਿ ਉਹਨਾਂ ਦਾ ਇਹ ਵੀ ਨਿਸ਼ਚਾ ਹੈ ਕਿ ਉਸ ਰਾਜ ਤੋਂ ਪਹਿਲੇ ਸੰਸਾਰ ਵਿਚ ਪਾਣੀ ਹੀ ਪਾਣੀ ਸੀ। ਸੈਂਕੜੇ ਪਾਰਸੀ ਨਾਮ ਖਾਲਸ ਸੰਸਕ੍ਰਿਤ ਦੇ ਹਨ ਅਤੇ ਜ਼ਿਂਡੀਆਂ ਦੀ ਬੋਲੀ ਵੀ ਸੰਸਕਰਿਤ ਦੀ ਹੀ ਇਕ ਉਪਭਾਸ਼ਾ ਹੈ । ਪੁਰਾਤਨ ਫਾਰਸ ਦੀ ਰਾਜਧਾਨੀ ਇਸਤਖਾਰਬਾ ਜਾਂ ਪਰਸੀਪੋਲਸ ਜਿਸ ਨੂੰ ਅਜ ਕਲ ਤਖਤ ਜਮਸ਼ੇਦ ਆਖਦੇ ਹਨ, ਦੇ ਮਹਲਾਂ ਦੇ ਪੁਰਾਤਨ ਖੰਡਰਾਂ ਉਤੇ ਉਕਰੀ ਹੋਈ ਜ਼ਬਾਨ ਦੇ ਲਫਜ਼ ਅਤੇ ਬੰਬਈ ਵਿਚ ਅਲਟਾਂ ਦੇ ਚਿਤਰਾਂ ਅਤੇ ਦਿੱਲੀ ਵਿਚ ਫਿਰੋਜ਼ ਸ਼ਾਹ ਦੇ ਮੀਨਾਰ ਉਤੇ ਉਕਰੇ ਹੋਏ ਹਿੰਦੀ ਲਫਜ਼ਾਂ ਨਾਲ ਬਿਲਕੁਲ ਮਿਲਦੇ ਜੁਲਦੇ ਹਨ । ਇਹ ਅੱਖਰ ਜਾਂ ਤਾਂ ਦੇਵ ਨਾਗਰੀ ਦੇ ਹਨ ਯਾ ਉਹਨਾਂ ਨਾਲ ਮਿਲਦੇ ਜੁਲਦੇ । ਇਹ ਗਲ ਨਿਰਸੰਦੇਹ ਸਪਸ਼ਟ ਕਰਦੀ ਹੈ ਕਿ ਹਿੰਦ ਦੇ ਆਰੀਆ ਅਤੇ ਈਰਾਨ ਦੇ ਬਜ਼ੁਰਗ ਇਕੋ ਹੀ ਨਸਲ ਵਿਚੋਂ ਸਨ।

ਪੁਰਾਤਨ ਆਰੀਆਂ ਦਾ ਅਸਥਾਨ ਪੰਜਾਬ

ਭਾਰਤ ਦੇ ਆਰੀਏ ਪਹਿਲੇ ਪਹਿਲ ਸਿੰਧ ਦੇ ਇਲਾਕੇ ਅਤੇ ਪੰਜਾਬ ਵਿਚ ਆ ਕੇ ਵਸੇ। ਉਹਨਾਂ ਦੇ ਪੁਰਾਣੇ ਗਰੰਥਾਂ ਵਿਚ ਦਰਿਆ ਗੰਗਾ ਦਾ ਨਹੀਂ ਸਗੋਂ ਦਰਿਆ ਸਿੰਧ ਦਾ ਵਾਰ ਵਾਰ ਵਰਨਣ ਆਇਆ ਹੈ । ਇਹੋ ਗਲ ਸਪਸ਼ਟ ਕਰਦੀ ਹੈ ਕਿ ਗੋਰੀਆਂ ਨਸਲਾਂ ਨੇ ਕੋਹ ਕਾਫ ਦੀਆਂ ਉੱਚਾਈਆਂ ਤੋਂ ਥਲੇ ਉਤਰ ਕੇ ਪਹਿਲੇ ਸਿੰਧ ਦੇ ਦੇਸ਼ ਅਤੇ ਏਸ ਦੀਆਂ ਪੰਜ ਨਦੀਆਂ ਦੇ ਇਲਾਕੇ ਉਤੇ ਅਧਿਕਾਰ ਜਮਾਇਆ। ਸਨ

ਆਰੀਆਂ ਦਾ ਵੱਡਾ ਦਰਿਆ ਸਿੰਧ

ਆਰੀਆ ਲੋਕ ਆਪਣੇ ਵੇਦ ਮੰਤਰਾਂ ਵਿਚ ਇਹ ਪ੍ਰਾਰਥਨਾਂ ਕਰਦੇ ਸਨ “ਐ ਧੰਨ ਦੇ ਦਾਤੇ ਸਿੰਧੂ! ਸਾਡੀ ਅਰਦਾਸ ਸੁਣ ਅਤੇ ਸਾਡੇ ਚੁਰੇੜੇ ਖੇਤਾਂ ਨੂੰ ਪਾਣੀ ਨਾਲ ਹਰੇ ਭਰੇ ਕਰ !” ਸਿੰਧ ਨੂੰ ਪਾਲਿਨੀ ਨੇ ਸਿੰਧ ਅਰਥਾਤ ਸਿਆਂਦ ਤੋਂ ਨਿਕਲਨ ਵਾਲਾ ਦਰਿਆ ਕਿਹਾ ਹੈ। ਯੂਨਾਨੀਆਂ ਨੇ ਆਪਣੇ ਵਡੇ ਦਰਿਆ ਦਾ ਨਾਮ ਆਰੀਆਂ ਪਾਸੋਂ ਲਿਆ ਤੇ ਇਹੋ ਨਾਮ ਪੱਛਮੀ ਯੂਰਪ ਨੂੰ ਪ੍ਰਦਾਨ ਕਰ ਦਿਤਾ । ਅਵੈਸਤਾ ਵਿਚ ਹਫੜ ਹਿੰਦੂ (ਸਤ ਨਦੀਆਂ ਦੀ ਧਰਤੀ) ਦਾ ਜ਼ਿਕਰ ਸਪਸ਼ਟ ਤੌਰ ਉਤੇ ਪੰਜਾਬ ਦੇ ਇਲਾਕੇ ਨੂੰ ਪ੍ਰਗਟ ਕਰਦਾ ਹੈ । ਡੇਰੀਅਸ (ਦਾਰਾ ਗੁਸਤਾਸਪ) ਦੀਆਂ ਲਿਖਤਾਂ ਵਿਚ ਸਿੰਧ ਉਪਰਲੀ ਵਸੋ ਨੂੰ ਇੰਧੂ ਆਖਿਆ ਗਿਆ ਹੈ । ਯੂਨਾਨੀਆਂ ਨੇ ਇਹਨਾਂ ਨਾਵਾਂ ਨੂੰ ਵਿਗਾੜ ਕੇ ਇੰਡਸ ਅਤੇ ਇੰਡੋ ਈ ਬਣਾ ਦਿਤਾ।

ਹਿੰਦ ਵਿਚ ਆਉਣ ਦਾ ਸਮਾਂ

ਆਰੀਆ ਲੋਕ ਪਹਿਲੇ ਪਹਿਲ ਕਿਸ ਸਮੇਂ ਹਿੰਦ ਵਿਚ ਆ ਕੇ ਦਾਖਲ ਹੋਏ ? ਇਸ ਬਾਰੇ ਕੋਈ ਗਲ ਨਿਸ਼ਚੇ ਨਾਲ ਕਹੀਂ ਨਹੀਂ ਜਾ ਸਕਦੀ । ਕੁਛ ਲੋਕਾਂ ਦਾ ਖਿਆਲ ਹੈ ਕਿ ਇਹ ਉਹੋ ਸਮਾਂ ਸੀ ਜਦੋਂ ਮਸਿਆਂ ਦੇ ਮਾਤਹਿਤ ਦੇਸ਼ ਨਿਕਾਲਾ ਸ਼ੁਰੂ ਹੋਇਆ । ਰਿਗਵੇਦ ਅੰਦਰੋਂ ਜੋ ਗਵਾਹੀ ਮਿਲਦੀ ਹੈ, ਉਸ ਦੇ ਅਨੁਸਾਰ

ਇਹ ਲੋਕ ੩੪੦੦ ਸਾਲ[1] ਪਹਿਲੇ ਅਰਥਾਤ ਅੰਗਰੇਜ਼ੀ ਸੰਨ ਤੋਂ

੧੫ ਸਦੀਆਂ ਪਹਿਲੇ ਹਿੰਦੁਸਤਾਨ ਦੇ ਉੱਤਰ-ਪੱਛਮ ਤੋਂ ਪਰੇ ਤੀਕ ਨਹੀਂ ਸਨ ਅਪੜੇ । ਸਰ ਵਿਲੀਅਮ ਜੋਨਜ਼ ਨੇ ਇਹ ਪਤਾ ਲਾਇਆ ਹੈ ਕਿ ਹਿੰਦੀ ਰਾਜ ਦੀ ਨੀਂਹ ਵਰਤਮਾਨ ਸਮੇਂ ਤੋਂ ੩੮੦੦ ਸਾਲ ਪਹਿਲੇ ਰਖੀ ਗਈ ਸੀ । ਡਾਕਟਰ ਵਿਲਸਨ ਆਪਣੀ ਵੱਡਮੁਲੀ ਕਿਤ ਭਾਰਤ ਤਿੰਨ ਹਜ਼ਾਰ ਸਾਲ ਪਹਿਲੇ’(India Three Thousand Years Ago) ਵਿਚ ਇਹ ਸਮਾਂ ਸੰਨ ਈਸਵੀ ਤੋਂ ੧੫ ਸੌ ਸਾਲ ਪਹਿਲੇ ਦਸਦਾ ਹੈ । ਯਹੂਦੀ ਗਰੰਥਾਂ ਤੋਂ ਸਾਨੂੰ ਇਹ ਵੀ ਪਤਾ ਚਲਦਾ ਹੈ ਕਿ ਸੰਨ ਈਸਵੀਂ ਤੋਂ ਲਗ ਪਗ ਇਕ ਹਜ਼ਾਰ ਸਾਲ ਪਹਿਲੇ ਟਾਈਰੇ ਅਤੇ ਇਸਰਾਈਲ ਦੇ ਸੌਦਾਗਰ ਅਰਬ ਖਾੜੀ ਦੇ ਸਾਹਿਲ ਉਪਰਲੇ ਸ਼ਹਿਰ ਐਹਲਦਾਹ ਤੋਂ ਜਹਾਜ਼ਾਂ ਵਿਚ ਦੱਖਣੀ · ਦੇਸਾਂ ਵਲ ਰਵਾਨਾ ਹੁੰਦੇ ਸਨ ਅਤੇ ਤਿੰਨ ਸਾਲ ਦੀ ਗੈਰ ਹਾਜ਼ਰੀ ਮਗਰੋਂ ਸੋਨਾ, ਚਾਂਦੀ, ਜਵਾਹਾਰਾਤ, ਹਾਥੀ ਦੰਦ, ਚੰਦਨ ਦੀ ਲਕੜੀ, ਮੋਰ ਅਤੇ ਬਾਂਦਰਾਂ ਨਾਲ ਲਦੇ ਹੋਏ ਵਾਪਸ ਮੁੜਦੇ ਸਨ । ਜਿਥੋਂ ਤੀਕ ਮੋਰਾਂ ਤੇ ਚੰਦਨ ਦਾ ਸੰਬੰਧ ਹੈ ਇਹ ਅਤੇ ਦੂਜੀਆਂ ਚੀਜ਼ਾਂ ਕੇਵਲ ਹਿੰਦ ਦੇ ਇਲਕਿਆਂ ਵਿਚ ਹੀ ਪਾਈਆਂ ਜਾਂਦੀਆਂ ਹਨ ਅਤੇ ਯਹੂਦੀ ਇਹਨਾਂ ਤੇ ਦੂਜੀਆਂ ਚੀਜ਼ਾਂ ਨੂੰ ਸੰਸਕ੍ਰਿਤ ਦੇ ਨਾਵਾਂ ਨਾਲ ਹੀ ਪ੍ਰਗਟ ਕਰਦੇ ਸਨ । ਉਪਰਲਾ ਸਿੰਧ ਅਤੇ ਹਿਮਾਲਾ ਦੀਆਂ ਉਚੇਰੀਆਂ ਵਾਦੀਆਂ ਸੋਨੇ ਨਾਲ ਭਰਪੂਰ ਹਨ ਜਿਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ, ਇਹ ਸਮਝ ਕੇ ਕਿ ਉਹ ਜਿਸ ਦੇਸ਼ ਵੱਲ ਜਾਂਦੇ ਸਨ ਉਹ ਹਿੰਦੁਸਤਾਨ ਹੀ ਸੀ। ਆਰੀਆ ਲੋਕ ਇਸ ਦੇਸ ਉਤੇ ਸੰਨ ਈਸਵੀ ਤੋਂ ਇਕ ਹਜ਼ਾਰ ਸਾਲ ਪਹਿਲੇ ਅਧਿਕਾਰ ਜਮਾ ਚੁਕੇ ਸਨ । ਪਟੋਲਮੀ (Ptolemy) ਅਬੀਰੀਆ ਦੀ ਧਰਤੀ ਨੂੰ ਸਿੰਧ ਦੇ ਦਹਾਨੇ ਵਿਚ ਦਸਦਾ ਹੈ। ਆਰੀਆਂ ਦੀ ਇਕ ਕਵਿਤਾ ਦੇ ਕਥਨ ਅਨੁਸਾਰ ਇਸ ਕੌਮ ਪਾਸ ਗਊਆਂ, ਊਠ, ਭੇਡਾਂ ਅਤੇ ਬਕਰੀਆਂ ਬਹੁਤ ਸਨ। ਲਫਜ਼ ਅਬੀਰੀਆ ਯਹੂਦੀ ਲਫਜ਼ ਓਫੀਰ ਅਤੇ ਹਿੰਦੀ ਦੇ ਲਫਜ਼ ਅਹੀਰ ਨਾਲ ਮਿਲਦਾ ਜੁਲਦਾ ਹੈ, ਜਿਸ ਦਾ ਭਾਵ ਹੈ ਚਰਵਾਹਾ ਅਤੇ ਜੇ ਇਹ ਵਿਚਾਰ ਦਰਸਤ ਮੰਨ ਲਿਆ ਜਾਏ ਤਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਜਿਹੜੀ ਡੰਗਰਾਂ ਦੀ ਮਾਲਕ ਕੌਮ ਇਕ ਹਜ਼ਾਰ ਸਾਲ ਪਹਿਲੇ ਸਿੰਧ ਦੇ ਕੰਢਿਆਂ ਉਤੇ ਆ ਕੇ ਆਬਾਦ ਹੋਈ ਉਹ ਆਰੀਆ ਕੌਮ ਤੋਂ ਛੁਟ ਹੋਰ ਕੋਈ ਨਹੀਂ ਸੀ। ਇਸ ਤੋਂ ਅਤੇ ਦੂਜੀਆਂ ਗੱਲਾਂ ਤੋਂ ਸਿਧ ਜਰਮਨ ਵਿਦਵਾਨ ਮੈਕਸ ਡੰਕਰ ਇਹ ਸਿੱਟਾ ਕਢਦਾ ਹੈ ਕਿ ਆਰੀਆ ਲੋਕ ਸੰਨ ਈਸਵੀ ਤੋਂ ਲਗ ਪਗ ਦੋ ਹਜ਼ਾਰ ਸਾਲ ਪਹਿਲੇ ਸਿੰਧ ਦੀ ਵਾਦੀ ਵਿਚ ਆਏ ਸਨ । ਇਹ ਠੀਕ ਉਹੋ ਸਮਾਂ ਸੀ ਜਦੋਂ ਦਜਲਾ ਤੇ ਫਰਾਤ ( Euphretes & Tigris) ਦੀ ਵਾਦੀ ਵਿਚ ਐਲਮ ਦੀ ਬਾਦਸ਼ਾਹਤ ਦਾ ਡੰਕਾ ਵਜ ਰਿਹਾ ਸੀ ਅਤੇ ਜਦੋਂ ਅਮੀਰੀਆ ਬਾਬਲ ਦੇ ਮਾਤਹਿਤ ਸੀ ਅਤੇ ਮੈਮਰੀ ਦੇ ਰਾਜ ਉਪਰ ਹਿਕਸੋਸ ਰਾਜ ਕਰਦਾ ਸੀ ।”

ਵਿਸ਼ਾਲ ਆਰੀਅਨ ਪਰਿਵਾਰ ਦਾ ਸੀਲੋਨ ਅਤੇ ਬਰਤਾਨੀਆ ਤੇ ਦੂਜੇ ਯੂਰਪੀ ਦੇਸਾਂ ਨਾਲ ਮਿਲਾਪ

ਠੀਕ ਉਸੇ ਸਮੇਂ ਜਦੋਂ ਆਰੀਆ ਲੋਕਾਂ ਨੇ ਹਿੰਦ ਵਲ ਧਾਵਾ ਕੀਤਾ, ਕਛ ਦੂਜੀਆਂ ਕੌਮਾਂ, ਜੋ ਇਹਨਾਂ ਦੀ ਹੀ ਬੋਲੀ ਬੋਲਦੀਆਂ ਸਨ, ਯੂਰਪ ਵਿਚ ਦਾਖਲ ਹੋਈਆਂ ਅਤੇ ਯੂਨਾਨ, ਸਕੰਡੇਨੇਵੀਆ ਦੇ ਵਖ ਵਖ ਇਲਾਕਿਆਂ, ਜਰਮਨੀ ਅਤੇ ਇਟਲੀ ਵਿਚ ਦਾਖਲ ਹੋਈਆਂ । ਇਹਨਾਂ ਪੱਛਮੀ ਸ਼ਾਖਾਂ ਵਿਚੋਂ ਹੀ ਇਕ ਨੇ ਈਰਾਨ ਵਿਚ ਬਾਦਸ਼ਾਹਤ ਕਾਇਮ ਕੀਤੀ ਅਤੇ ਇਕ ਦੂਜਾ ਕਬੀਲਾ ਹਸਪਾਨੀਆ ਅਤੇ ਪੁਰਾਤਨ ਇੰਗਲੈਂਡ ਵਿਚ ਵੱਸ ਗਿਆ । ਅਜ ਕਲ ਦੀਆਂ

Sri Satguru Jagjit Singh Ji eLibrary Namdhari Elibrary@gmail.com

  1. ਤਿੰਨ ਹਜ਼ਾਰ ਸਾਲ ਮਗਰੋਂ ਮੱਝੂ ਧਰਮ ਸ਼ਾਸਤਰ ਨ ਹਿੰਦੂਆਂ ਦੇ ਧਰਮ ਅਤੇ ਗੋਰਮਿੰਟ ਵਿਚ ਸੁਧਾਰ ਜਾਤੀ ਕੀਤੇ । ਪ੍ਰਾਨ ਇਸ ਜ਼ਮਾਨੇ ਤਾਂ ਬਹੁਤ ਚਿਰ ਮਗਰੋਂ ਲਿਖੇ ਗਏ ।