(੫੧)
ਸ਼ਾਲੀ ਨਸਲ ਮੂਹਰੇ ਉਹਨਾਂ ਨੂੰ ਪਿਛੇ ਹਟਣਾ ਪਿਆ। ਇਹਨਾਂ
ਸ਼ਕਤੀਸ਼ਾਲੀ ਨਸਲਾਂ ਵਿਚੋਂ ਇਕ ਸੀਥੀਅਨ ਅਥਵਾ ਚਰਵਾਹੇ ਬਾਦਸ਼ਾਹ ਤੇ ਦੂਜੇ ਆਰੀਏ ਸਨ। ਇਹ ਦੋਵੇਂ ਇਕੋ ਪਿਓ ਦਾਦੇ ਦੀ ਔਲਾਦ ਸਨ, ਜਿਨ੍ਹਾਂ ਨੂੰ ਵਧਦੀ ਹੋਈ ਗਿਣਤੀ ਤੇ ਹੋਰ ਲੋੜਾਂ ਦੇ ਕਾਰਨ ਆਪਣਾ ਮੱਧ ਏਸ਼ੀਆ ਦਾ ਸਾਂਝਾ ਘਰ ਛੱਡਣਾ ਪਿਆ। ਆਪਣਾ ਵਤਨ ਛਡਣ ਮਗਰੋਂ ਇਹਨਾਂ ਨੇ ਪੱਛਮ ਅਤੇ ਦੱਖਣ ਵਲ ਦੇ ਦੂਰ ਦੁਰਾਡੇ ਤੇ ਉਪਜਾਊ ਦੇਸ਼ ਮਲੂਮ ਕੀਤੇ ਤੇ ਨਾਲ ਹੀ ਉਹਨਾਂ ਦੇਸ਼ਾਂ ਨੂੰ ਆਪਣੇ ਅਧੀਨ ਵੀ ਕੀਤਾ।” ਕਾਂਗੜੇ ਦੀਆਂ ਚਿੱਟਾਨਾਂ ਉੱਤੇ ਗੋਲ ਨਿਸ਼ਾਨਾਂ ਦੀ ਦਰਿਆਫ਼ਤ
ਅਮਰੀਕਾ ਤੇ ਆਇਰਲੈਂਡ ਵਿਚ ਦੀ ਖੋਜ ਡਾਕਟਰ ਚਾਰਲਸ ਰੇਸ ਨੇ ਅਮਰੀਕਾ ਅਤੇ ਆਇਰਲੈਂਡ ਵਿਚ ਵੀ ਇਹੋ ਜਿਹੇ ਨਿਸ਼ਾਨਾਂ ਦਾ ਪਤਾ ਲਾਇਆ ਸੀ। ਇਹ ਨਿਸ਼ਾਨੀਆਂ ਜਿਹੜੀਆਂ ਯੂਰਪ ਤੇ ਹਿੰਦ ਦੇ ਵੱਖ ਵੱਖ ਹਿਸਿਆਂ ਵਿਚ ਇਕੋ ਜਿਹੀਆਂ ਮਿਲੀਆਂ, ਇਹ ਪ੍ਰਗਟ ਕਰਦੀਆਂ ਹਨ ਕਿ ਕਦੇ ਬਹੁਤ ਪ੍ਰਾਚੀਨ ਸਮੇਂ ਵਿਚ ਇਹਨਾਂ ਦੇਸਾਂ ਵਿਚ ਇਕ ਜਾਂਗਲੀ ਕਿਸਮ ਦੇ ਲੋਕਾਂ ਦੀ ਨਸਲ ਵਸਦੀ ਸੀ; ਜਿਸ ਦਾ ਇਕ ਭਾਗ ਪੱਛਮ ਵਲ ਤੇ ਦੂਜਾ ਦੱਖਣ ਵਲ ਨਵੇਂ ਇਲਾਕੇ ਤੇ ਨਵੀਆਂ ਚਰਾਂਦਾਂ ਦੀ ਖੋਜ ਵਿਚ ਨਿਕਲ ਤੁਰਿਆ। ਇਸ ਦਾ ਭਾਵ ਇਹ ਹੈ ਕਿ ਖ਼ਾਨਾ ਬਦੋਸ਼ ਕੌਮਾਂ ਦੀ ਇਕ ਨਸਲ, ਜੋ ਪਹਿਲੇ ਸ਼ੁਰੂ ਸ਼ੁਰੂ ਵਿਚ ਉਤਰੀ ਯੂਰਪ ਵਿਚ ਫੈਲ ਚੁਕੀ ਸੀ, ਪੰਜਾਬ ਅਤੇ ਹਿੰਦੁਸਤਾਨ ਵਿਚ ਵੀ ਆਣ ਦਾਖਲ ਹੋਈ। ਉਤਰੀ ਪਹਾੜ ਹੀ ਅਨਾਰੀਆ ਨਸਲਾਂ ਦੇ ਦੇਵਤੇ ਸਨ ਅਸਲ ਵਸਨੀਕਾਂ ਦੀਆਂ ਕਈ ਕੌਮਾਂ ਵਿਚ ਉਹਨਾਂ ਦੀਆਂ ਪੁਰਾਤਨ ਰਿਹਾਹਿਸ਼ਾਂ ਬਾਰੇ ਆਪਣੀਆਂ ਹੀ ਰਵਾਇਤਾਂ ਹਨ | ਇਹਨਾਂ ਦੀਆਂ ਠਾਹਰਾਂ ਉਨ੍ਹਾਂ ਉਚੀਆਂ ਪਹਾੜੀਆਂ ਵਿਚ ਸਨ, ਜਿਨ੍ਹਾਂ ਨੂੰ ਉਹ ਲੋਕ ਆਪਣੀ ਨਸਲ ਦੇ ਦੇਵੀ ਦੇਵਤੇ ਸਮਝਦੇ ਸਨ। ਡਾਕਟਰ ਹੰਟਰ ਲਿਖਦਾ ਹੈ, ਅਜੇ ਕਲ ਤੀਕ ਗੋਂਡ ਲੋਕ ਆਪਣੇ ਮੁਰਦਿਆਂ ਦੇ ਪੈਰ ਉਤਰ ਵਲ ਕਰ ਕੇ ਦਬਦੇ ਸਨ, ਇਸ ਖ਼ਿਆਲ ਨਾਲ ਕਿ ਉਹ ਉਤਰ ਵਿਚਲ ਆਪਣੇ ਘਰ ਨੂੰ ਮੁੜ ਰਵਾਨਾ ਹੋ ਜਾਣ। ਅਨਾਰੀਆ ਨਸਲਾਂ ਦੇ ਤਿੰਨ ਭਾਗ ਭਾਰਤ ਦੀਆਂ ਅਨਾਰੀਆ ਨਸਲਾਂ ਸਾਧਾਰਣ ਤੌਰ ਉਤੇ ਤਿੰਨਾਂ ਨਸਲਾਂ ਵਿਚ ਵੰਡੀਆਂ ਹੋਈਆਂ ਹਨ। ਪਹਿਲੀ ਨਸਲ ਵਿਚ ਉਹ ਤਿਬਤੀ ਬਰਮੀ ਕੌਮਾਂ ਹਨ ਜੋ ਹਿਮਾਲਾ ਦੇ ਪਲੂ ਵਿਚ ਟਿਕ ਗਈਆਂ। ਇਹ ਉਤਰ ਪੂਰਬੀ ਪਰਬਤੀ ਮਾਰਗਾਂ ਰਾਹੀਂ ਹਿੰਦ ਵਿਚ ਦਾਖ਼ਲ ਹੋਈਆਂ। ਦੂਜੀ ਨਸਲ, ਜਿਸ ਨੂੰ ਕੋਲਾਰੀਅਨ ਆਖਦੇ ਹਨ, ਉਹ ਵੀ |
ਉਤਰ ਪੂਰਬੀ ਪਰਬਤ-ਮਾਰਗਾਂ ਰਾਹੀਂ ਬੰਗਾਲ ਵਿਚ ਦਾਖ਼ਲ ਹੋਈ। ਦਰਾਵੜ ਅਰਥਾਤ ਤੀਜੀ ਨਸਲ ਉਤਰ ਪੱਛਮ ਵਲੋਂ[1] ਪੰਜਾਬ ਵਿਚ ਆਈ। ਦਰਾਵੜੀਆਂ ਦੀ ਤੁਰਾਨੀ ਬੋਲੀ ਨਾਲ ਇਕਸਾਰਤਾ ਦਰਾਵੜ ਹੁਣ ਹਿੰਦ ਦੇ ਦਖਣ ਵਿਚ ਕੰਨਿਆਕੁਮਾਰੀ ਦੇ ਇਲਾਕੇ ਤੀਕ ਵਸ ਗਏ। ਬੋਲੀਆਂ ਦੇ ਮਾਹਰ ਪੜਤਾਲ ਮਗਰੋਂ ਇਸ ਸਿਟੇ ਉਤੇ ਪੁੱਜੇ ਹਨ ਕਿ ਇਹਨਾਂ ਦੀਆਂ ਬੋਲੀਆਂ ਦੀ ਪੁਰਾਤਨ ਤੁਰਾਨੀਆਂ ਅਥਵਾ ਸੀਬੀਅਨਾਂ ਦੀ ਬੋਲੀ ਨਾਲ ਪੂਰੀ ਪੂਰੀ ਸਾਂਝ ਹੈ। ਇਹ ਗਲ ਅਤੇ ਸੀਥੀਅਨ ਤਰਜ ਦੀਆਂ, ਇਤਿਹਾਸ ਤੋਂ ਪਹਿਲ ਦੀਆਂ, ਅਮਿਟ ਯਾਦਗਾਰਾਂ ਜਿਨ੍ਹਾਂ ਦਾ ਪਹਿਲੇ ਵਰਨਣ ਹੋ ਚੁਕਾ ਹੈ। ਇਸ ਗਲ ਨੂੰ ਸਿਧ ਕਰਦੀਆਂ ਹਨ ਕਿ ਆਰੀਆ ਲੋਕਾਂ ਦੇ ਇਸ ਦੇਸ ਨੂੰ ਫ਼ਤਹਿ ਕਰਨ ਤੋਂ ਵੀ ਬਹੁਤ ਸਮਾਂ ਪਹਿਲੇ ਭਾਰਤ ਦੇ ਦਖਣ ਵਿਚ ਤੁਰਾਨੀ ਅਥਵਾ ਸੀਥੀਅਨ ਲੋਕ ਆਬਾਦ ਹੋ ਚੁਕੇ ਸਨ। ਇਸ ਤੋਂ ਸਿਧ ਹੁੰਦਾ ਹੈ ਕਿ ਉਹਨਾਂ ਕੌਮਾਂ ਵਲੋਂ ਲਗਾਤਾਰ ਹਮਲੇ ਹੁੰਦੇ ਰਹੇ ਜੋ ਨਿਰਸੰਦੇਹ ਸੀਥੀਅਨ ਨਸਲ ਵਿਚੋਂ ਹੀ ਸਨ। ਵੇਦਕ ਸ਼ਲੋਕਾਂ ਵਿਚ ਪ੍ਰਾਚੀਨ ਕੰਮਾਂ ਲਈ ਘਿਰਣਾ ਹਿੰਦੂਆਂ ਦੇ ਪਹਿਲੇ ਪਹਿਲ ਹਮਲੇ ਸਮੇਂ ਜਿਹੜੇ ਅਸਲ ਵਸਨੀਕ ਹਿੰਦ ਵਿਚ ਆਬਾਦ ਸਨ ਉਹਨਾਂ ਨੂੰ ਰਿਗਵੇਦ ਵਿਚ ਇਹਨਾਂ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ—ਅਸੁਰ, ਰਾਖ਼ਸ਼ਸ, ਸਯੂਮ, ਦਸਯੂ, ਦਾਸ ਅਥਵਾ ਗੁਲਾਮ। ਰਿਗਵੇਦ ਵਿਚ ਆਰੀਆ ਲੋਕ ਇਹ ਪ੍ਰਾਰਥਨਾ ਦੇਵਤਿਆਂ ਪਾਸ ਕਰਦੇ ਹਨ ਕਿ ਉਹਨਾਂ ਨੂੰ ਉਹਨਾਂ ਲੋਕਾਂ ਦੇ ਟਾਕਰੇ ਉਤੇ ਵਿਜੇ ਦਿਤੀ ਜਾਏ ਜਿਨ੍ਹਾਂ ਨੂੰ ਉਹ ਆਪਣੇ ਨਾਲੋਂ ਨਿਖੇੜਨ ਲਈ ਗਹਿਰੇ ਨੀਲੇ ਬਦਲ ਬਿਆਨਦੇ ਹਨ। ਦੇਵਤਿਆਂ ਤੋਂ ਮੰਗ ਮੰਗੀ ਗਈ ਹੈ ਕਿ ਦਸਯੂ ਲੋਕ ਉਹਨਾਂ ਦੇ ਖੱਬੇ ਹਥ ਰਹਿਣ, ਉਹਨਾਂ ਦੇ ਹਥਿਆਰ ਖੋਹ ਲਏ ਜਾਣ। ਆਰੀਆਂ ਦੇ ਐਸ਼ਵਰਜ਼ ਤੇ ਸ਼ਕਤੀ ਵਿਚ ਵਾਧਾ ਹੋਵੇ, ਵਿਰੋਧੀ ਲੋਕਾਂ ਦਾ ਦਸਯੂ ਨਾਸ਼ ਹੋਵੇ ਅਤੇ ਕਾਲੀਆਂ ਚਮੜੀਆਂ ਨੂੰ ਆਰੀਆਂ ਦੀ ਪਰਜਾ ਬਣਾਇਆ ਜਾਏ। ਦਸਯੂ ਲੋਕਾਂ ਨੂੰ ਵੈਰੀ ਅਤੇ ਭੂਤਨੇ ਆਖਿਆ ਗਿਆ ਹੈ। ਆਰੀਆ ਦੇਵਤਿਆਂ ਦਾ ਇਸ ਲਈ ਧੰਨਵਾਦ ਕੀਤਾ ਗਿਆ ਹੈ ਕਿ ਉਹਨਾਂ ਨੇ ਕਾਲੀ ਕਲੂਟੀ ਨਸਲ ਦੇ ਦਾਸ ਵੈਰੀਆਂ ਨੂੰ ਖਿੰਡਾ ਦਿਤਾ ਹੈ। ਦਸਯੂ ਲੋਕਾਂ ਬਾਰੇ ਦਸਿਆ ਹੈ ਕਿ ਉਹ ਨੱਕ ਚਪਟੇ ਵਾਲੇ, ਅਥਵਾ ਨੱਕ-ਹੀਨ ਅਯਗਰ ਹਨ। ਉਹਨਾਂ ਨੂੰ ਦੇਵਤੇ ਰਹਿਤ ਕਾਲੇ ਚਿਹਰਿਆਂ ਵਾਲੀ ਕੌਮ ਦਸਿਆ ਗਿਆ ਹੈ, ਜਿਨ੍ਹਾਂ ਦਾ ਨਾ ਕੋਈ ਰਸਮ ਰਿਵਾਜ ਹੈ, ਨਾ ਹੀ ਉਹ ਕੋਈ ਕੁਰਬਾਨੀ ਕਰਦੇ ਹਨ। ਸ਼ਹਿਰਾਂ ਵਿਚ ਵੱਸਣ ਵਾਲੇ ਉਹਨਾਂ ਬਾਰੇ ਲਿਖਿਆ ਹੈ ਕਿ ਉਹ ਸ਼ਹਿਰਾਂ ਵਿਚ,, ਸੋਹਣੇ ਬਣੇ ਹੋਏ ਮਕਾਨਾਂ ਵਿਚ ਰਹਿੰਦੇ ਸਨ। ਇਹੋ ਇਕ ਗਲ ਸਪਸ਼ਟ ਦਸਦੀ ਹੈ ਕਿ ਅਤਿ ਪੁਰਾਤਨ ਸਮੇਂ ਵਿਚ ਹੀ ਅਸਲ ਵਸਨੀਕਾਂ ਨੇ ਸਭਿਅਤਾ ਵਿਚ ਚੋਖੀ ਉੱਨਤੀ ਕਰ ਲਈ ਸੀ ਪਰ ਹੁਣ ਉਹਨਾਂ ਦਾ |
- ↑ ਹੰਟਰ ਦੇ ਮਤਿ ਅਨੁਸਾਰ ਉੱਤਰ-ਪੱਛਮੀ ਡਰਾਵੇਡੀਅਨ ਅਤੇ ਉਤਰ-ਪੂਰਬੀ ਕੋਲਾਰੀਅਨ ਦਾ ਸੰਗਮ ਮਧ ਭਾਰਤ ਵਿਚ ਹੋਇਆ। ਡਰਾਵੇਡੀਅਨ ਦੇ ਭਾਰੀ ਦਲ ਉਤਰ ਤੋਂ ਦੱਖਣ ਵਲ ਵਧ ਗਏ ਅਤੇ ਉਨ੍ਹਾਂ ਨੇ ਕੋਲਾਰੀਅਨ ਨੂੰ ਪੂਰਬ ਤੇ ਪੱਛਮ ਵਲ ਧੱਕ ਦਿਤਾ।