ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਏਥੇ ਹੀ ਹਿੰਦੂ ਨਾਮ ਨਾਲ ਵਸ ਗਈ ਤੇ ਹਿੰਦੂ ਕਹਾਉਣ ਲਗ ਪਈ।

ਸੀਬੀਅਨ ਨਸਲ ਦੇ ਪੁਰਾਤਨ ਕਬੀਲੇ

ਇਤਿਹਾਸ ਤੋਂ ਵੀ ਪਹਿਲੇ ਸਮੇਂ ਦੀ ਯਾਦਗਾਰ ਇਹ ਅਸਲ ਵਸਨੀਕ ਕੌਣ ਹਨ? ਉਹ ਜਿਨ੍ਹਾਂ ਨੂੰ ਅਜ ਤੋਂ ਤਿੰਨ ਹਜ਼ਾਰ ਸਾਲ ਪਹਿਲੋਂ ਉੱਤਰ ਵਲੋਂ ਆਏ ਹਮਲਾ ਆਵਰਾਂ ਨੇ ਪੁਜਿਤ ਕੀਤਾ। ਨਿਰਸੰਦੇਹ ਇਹ ਲੋਕ ਕਿਸੇ ਇਕ ਸਾਂਝੀ ਨਸਲ ਵਿਚੋਂ ਸਨ ਅਤੇ ਉਹ ਸਾਂਝੀ ਨਸਲ ਸੀਥੀਅਨ[1] ਹੀ ਸਨ। ਅਤਿਅੰਤ ਪੁਰਾਤਨ ਯੁਗਾਂ ਤੋਂ ਇਹ ਲੋਕ ਮਧ ਏਸ਼ੀਆ ਦੇ ਉਸ ਮੈਦਾਨ ਵਿਚ ਰਹਿੰਦੇ ਸਨ, ਜੋ ਕਿ ਮੰਗੋਲ ਤੇ ਚੀਨੀ ਨਸਲ ਦਾ ਅਸਲ ਘਰ ਹੈ। ਇਹ ਗਲ ਕੇਵਲ ਉਹਨਾਂ ਦੇ ਚਿਹਰਿਆਂ ਦੇ ਰੰਗ ਰੂਪ ਤੋਂ ਹੀ ਨਹੀਂ ਸਗੋਂ ਉਹਨਾਂ ਦੀਆਂ ਉਨ੍ਹਾਂ | ਬੋਲੀਆਂ ਦੀ ਸਾਂਝ ਤੋਂ ਵੀ ਸਿਧ ਹੈ, ਜੋ ਪੂਰਬੀ ਬੰਗਾਲ, ਚੀਨ ਅਤੇ ਆਸਾਮ ਵਿਚ ਬੋਲੀਆਂ ਜਾਂਦੀਆਂ ਹਨ। ਇਹਨਾਂ ਗਲਾਂ ਤੋਂ ਛੁਟ ਉਹਨਾਂ ਦੇ ਧਾਰਮਕ ਨਿਸ਼ਚੇ, ਰਸਮ ਰਿਵਾਜ ਤੇ ਵਰਤੋਂ ਵਿਹਾਰ ਵੀ ਇਕ ਦੂਜੇ ਨਾਲ ਬਹੁਤ ਹਦ ਤੀਕ ਮਿਲਦੇ ਜੁਲਦੇ ਹਨ।

ਪੱਥਰ ਦੇ ਹਥਿਆਰ

ਦਖਣੀ ਹਿੰਦ ਦੇ ਵਖ ਵਖ ਭਾਗਾਂ ਵਿਚੋਂ ਪਥਰ ਦੇ ਬਣੇ ਹੋਏ ਔਜ਼ਾਰ ਤੇ ਹਥਿਆਰ, ਪਥਰ ਦੇ ਚਾਕੂ ਅਤੇ ਕੁਹਾੜੇ ਪ੍ਰਾਪਤ ਹੋਏ ਹਨ। ਪੁਰਾਤਨ ਸੰਸਕ੍ਰਿਤ ਸਾਹਿਤ ਵਿਚੋਂ ਵੀ ਇਹੋ ਗਲ ਸਿਧ ਹੁੰਦਾ ਹੀ ਹੈ ਕਿ ਯੂਰਪ ਦੇ ਦੂਜੇ ਦੇਸਾਂ ਵਾਂਗ ਹਿੰਦੁਸਤਾਨ ਨੇ ਵੀ ਪੱਥਰ ਯੁਗ, ਤਾਂਬਾ ਯੁਗ ਅਤੇ ਲੋਹਾ ਯੁਗ ਦੀਆਂ ਮਜਲਾਂ ਤੈ ਕੀਤੀਆਂ ਹਨ। ਰਾਮਾਯਣ ਵਿਚ ਸ੍ਰੀ ਰਾਮ ਚੰਦਰ ਜੀ ਦੇ ਯੋਧਿਆਂ ਬਾਰੇ ਦਰਜ ਹੈ ਕਿ ਉਹਨਾਂ ਨੇ ਆਪਣੇ ਵੈਰੀਆਂ ਵਿਰੁਧ ਜਿਹੜੇ ਹਥਿਆਰ ਵਰਤੋਂ ਵਿਚ ਲਿਆਂਦੇ, ਉਹ ਪੱਥਰ ਦੇ ਬਣੇ ਹੋਏ ਸਨ। ਇੰਦਰ ਦੀ ਬਿਜਲੀ ਦੀ ਚਮਕ ਨੂੰ ਧਨੁਸ਼ ਬਾਨ ਦਾ ਨਾਮ ਦਿਤਾ ਗਿਆ ਹੈ। ਗੋਲ ਤੇ ਕੋਨਦਾਰ ਪੱਥਰਾਂ ਦੀਆਂ ਬਣੀਆਂ ਪੁਰਾਤਨ ਸਮਾਧਾਂ, ਵੱਡੀਆਂ ਵੱਡੀਆਂ ਚੱਟਾਨਾਂ ਅਥਵਾ ਮਿੱਟੀ ਦੇ ਦਮਦਮੇ, ਪੱਥਰ ਦੇ ਮੁਨਾਰੇ, ਸਮਾਧਾਂ, ਥੰਮਾਂ ਉਤੇ ਖੜੇ ਚਪਟੇ ਪੱਥਰ ਤੇ ਮਕਾਨ ਜੋ ਪੂਰਵ ਇਤਿਹਾਸ ਦੇ ਬਣੇ ਹੋਏ ਖਿਆਲ ਕੀਤੇ ਜਾਂਦੇ ਹਨ, ਕਈ ਅਸਥਾਨਾਂ ਉਤੇ ਮਿਲੇ ਹਨ। ਲੋਹੇ ਦੇ ਹਥਿਆਰ ਤੀਰਾਂ ਦੀਆਂ ਅੱਣੀਆਂ, ਬਰਛੀਆਂ ਅਤੇ ਉਹ ਬਰਤਨ ਵੀ ਧਰਤੀ ਵਿਚੋਂ ਦਬੇ ਹੋਏ ਮਿਲੇ ਹਨ ਜਿਨ੍ਹਾਂ ਵਿਚ ਮੁਰਦਿਆਂ ਦੀ ਰਾਖ ਤੇ ਹੱਡੀਆਂ ਸਨ।

ਇਹ ਹਥਿਆਰ ਅਤੇ ਇਤਿਹਾਸ-ਯੁਗ ਤੋਂ ਪਹਿਲੇ ਦੀਆਂ ਯੂਰਪੀਨ ਯਾਦਗਾਰਾਂ ਇਕੋ ਜੇਹੀਆਂ ਹਨ।

ਇਹ ਸਾਰੇ ਹਥਿਆਰ ਸੀਬੀਅਨ ਅਥਵਾ ਰਾਨੀਅਨ ਨਮੂਨੇ ਦੇ ਹਨ ਜਿਥੋਂ ਤੀਕ ਇਸਦੀ ਕਾਰੀਗਰੀ ਦਾ ਸੰਬੰਧ ਹੈ ਇਹ ਉਹਨਾਂ ਯਾਦਗਾਰਾਂ ਨਾਲ ਮਿਲਦੇ ਜੁਲਦੇ ਹਨ ਜੋ ਇਤਿਹਾਸ ਦੇ ਸਮੇਂ ਤੋਂ ਵੀ ਪਹਿਲੇ ਦੇ ਇੰਗਲੈਂਡ ਤੇ ਯੂਰਪ ਦੇ ਵੱਖ ਵੱਖ ਅਲਾਕਿਆਂ ਵਿਚੋਂ ਪ੍ਰਾਪਤ ਹੋਏ। ਕਲਕਤੇ ਦੇ ਇੰਡੀਅਨ ਮਿਊਜ਼ੀਅਮ ਵਿਚ ਪੱਥਰ ਦੇ ਹਥਿਆਰ ਰਖੇ ਹੋਏ ਹਨ; ਜਿਨ੍ਹਾਂ ਵਿਚ ਬਹੁਤੇ ਚਾਕੂ, ਛੁਰੀਆਂ ਅਤੇ ਤੀਰਾਂ ਦੀਆਂ ਅਣੀਆਂ ਹਨ।

ਇਸ ਘਟਨਾ ਤੋਂ ਕਢੇ ਗਏ ਸਿੱਟੇ

ਇਹ ਸਾਰੀਆਂ ਪੁਰਾਤਨ ਯਾਦਗਾਰਾਂ ਸਪਸ਼ਟ ਦਸਦੀਆਂ ਹਨ ਕਿ ਕਿਸੇ ਦੂਰ ਦੁਰਾਡੇ ਪੁਰਾਤਨ ਸਮੇਂ ਵਿਚ ਉਦੋਂ ਜਦੋਂ ਆਰੀਆ ਲੋਕ ਅਜੇ ਭਾਰਤ ਅੰਦਰ ਦਾਖਲ ਨਹੀਂ ਸਨ ਹੋਏ ਇਸ ਦੇਸ਼ ਵਿਚ ਮਨੁਖਾਂ ਦੀ ਇਕ ਐਸੀ ਪੁਰਾਣੀ ਨਸਲ ਰਹਿੰਦੀ ਸੀ, ਜੋ ਜਨਮ ਦੇ ਲਿਹਾਜ਼ ਨਾਲ ਤੁਨੀਅਨ ਯਾ ਸੀਥੀਅਨ ਸੀ। ਇਹ ਲੋਕ ਅਤਿਅੰਤ ਦਖਣੀ ਰਸਤੇ ਰਾਹੀਂ ਹਿੰਦ ਵਿਚ ਦਾਖਲ ਹੋਏ। ਇਹਨਾਂ ਨੂੰ ਪੰਜਾਬ ਦੇ ਉੱਤਰ ਪੱਛਮੀ ਅਸਲ ਵਸਨੀਕਾਂ ਨਾਲ ਰਲਾ ਗੋਬਲਾ ਨਹੀਂ ਕਰਨਾ ਚਾਹੀਦਾ

ਕੁਮਾਊ ਦੀਆਂ ਪਹਾੜੀ ਚੱਟਾਨਾਂ ਉਤੇ ਪਿਆਲੇ ਦੇ ਨਿਸ਼ਾਨ

ਕੁਮਾਊ ਦੀਆਂ ਪਹਾੜੀਆਂ ਵਿਚਲੀਆਂ ਚੱਟਾਨਾਂ ਉਤੇ ਪਿਆਲੀਆਂ ਦੇ ਨਿਸ਼ਾਨ ਮਿਲਦੇ ਹਨ ਅਥਵਾ ਚਿੱਟਾਨ ਦੇ ਮਥੇ ਉਤੇ ਡੇਢ ਇੰਚ ਤੋਂ ਲੈ ਕੇ ਛੇ ਇੰਚ ਗੋਲ ਅਤੇ ਅੱਧੀ ਇੰਚ ਤੋਂ ਇਕ ਇੰਚ ਤੀਕ ਡੂੰਘੇ ਛੇਕ ਕਢੇ ਹੋਏ ਹਨ।

ਸਕਾਟਲੈਂਡ ਤੇ ਇੰਗਲੈਂਡ ਦੀਆਂ
ਚਟਾਨਾਂ ਉਤੇ ਵੀ ਇਹੋ ਜਿਹੇ ਚਿਨ੍ਹ

ਸਰ ਜੇ ਸਿੰਮਸਨ ਦੀ ਕਿਰਤ ਆਰਚਟਿਕ ਸਕਲਪਚਰਿੰਗਸ (Archtics Sculpturings) ਵਿਚ ਵੀ ਇਹੋ ਜਿਹੇ ਪਿਆਲਿਆਂ ਅਤੇ ਗੋਲੀਆਂ ਦਾ ਵਰਨਣ ਆਉਂਦਾ ਹੈ, ਜੋ ਸਕਾਟਲੈਂਡ ਇੰਗਲੈਂਡ, ਅਤੇ ਯੂਰਪ ਦੇ ਦੂਜੇ ਦੇਸਾਂ ਦੀਆਂ ਪੱਥਰੀ ਚਟਾਨਾਂ ਉਤੇ ਪਾਏ ਗਏ।

ਸਿੱਟੇ

ਸਥਾਨਕ ਰਵਾਇਤ ਦੇ ਮੁਤਾਬਕ ਕੁਮਾਊਂ ਦੀਆਂ ਚਿੱਟਾਨਾਂ ਦੇ ਦਿਨ ਗੁਆਲਿਆਂ ਦੀ ਕਾਰਾਗਰੀ ਸੀ। ਹਿੰਦ ਅਤੇ ਯੂਰਪ ਦੇ ਵਖ ਵਖ ਇਲਾਕਿਆਂ ਵਿਚਲੀਆਂ ਚੱਟਾਨਾਂ ਉਤੇ ਉਕਰੇ ਹੋਏ ਪਿਆਲਿਆਂ ਦੇ ਚਿੰਨਾਂ ਦੀ ਦਰਿਆਫਤ ਤੋਂ ਪੁਰਾਤਨ ਯਾਦਗਾਰਾਂ ਦੇ ਪੜਤਾਲੀਆਂ ਨੇ ਵਸ਼ੇਸ਼ ਨਤੀਜੇ ਕਢੇ ਹਨ। ਉਹ ਸਾਰੇ ਹੀ ਇਸ ਗਲ ਉਤੇ ਸਹਿਮਤ ਹਨ ਕਿ ਉਹ ਕੁਦਰਤੀ ਬਣਤਰ ਦੇ ਨਹੀਂ ਹਨ ਸਗੋਂ ਕਾਰਾਗਰੀ ਨਾਲ ਬਣਾਏ ਗਏ ਹਨ ਅਤੇ ਪੱਥਰ ਘਾੜਿਆਂ ਦੇ ਹੁਨਰ ਨੂੰ ਪ੍ਰਗਟ ਉਂਦੇ ਹਨ। ਮਿਸਟਰ ਰਿਵਟ ਕਾਰਨਕ ਨੇ ਕੁਮਾਊ ਪਹਾੜੀਆਂ ਦੇ ਚਿੰਨਾਂ ਦੀ ਬੜੀ ਗਹੂ ਨਾਲ ਪਰਖ ਕੀਤੀ ਸੀ। ਉਸ ਦੇ ਮਤਿ ਅਨੁਸਾਰ ਇਹ ਯਾਦਗਾਰਾਂ ਗੁਵਾਲਿਆਂ ਦਾ ਕੰਮ ਹੈ। ਇਹੋ ਖਿਆਲ ਇਥੋਂ ਸੈਂਕੜੇ ਮੀਲ ਦੱਖਣ ਵਿਚ ਮਧ ਹਿੰਦ ਅਤੇ ਕੁਮਾਊ ਦੇ ਲੋਕਾਂ ਵਿਚ ਪਾਏ ਜਾਂਦੇ ਹਨ। ਹਿਮਾਲਾ ਅਤੇ ਮਧ ਹਿੰਦ ਦੇ ਕਈ ਭਾਗਾਂ ਵਿਚ ਇਹ ਖਿਆਲ ਪਾਇਆ ਜਾਂਦਾ ਹੈ ਕਿ ਆਰੀਅਨ ਸਭਿਅਤਾ ਦੇ ਆਉਣ ਤੋਂ ਪਹਿਲੇ ਇਥੇ ਗੁਆਲਾ ਖਾਨਦਾਨ ਅਥਵਾ ਗਡਰੀਆ ਬਾਦਸ਼ਾਹਾਂ ਦਾ ਰਾਜ ਰਹਿ ਚੁਕਾ ਹੈ। ਮਿਸਟਰ ਕਾਰਨਕ ਇਸ ਗਲ ਨੂੰ ਸੰਭਵ ਸਮਝਦਾ ਹੈ ਕਿ “ਇਹ ਨਿਸ਼ਾਨੀਆਂ ਐਸੀ ਇਕ ਖਾਨਾਬਦੋਸ਼ ਨਸਲ ਦੇ ਉਟ ਪਟਾਂਗ ਰੀਕਾਰਡ ਹਨ, ਜਿਸ ਨੇ ਸੰਸਾਰ-ਇਤਿਹਾਸ ਦੇ ਸ਼ੁਰੂ ਜ਼ਮਾਨੇ ਵਿਚ ਮਧ ਏਸ਼ੀਆ ਵਿਚੋਂ ਨਿਕਲ ਕੇ ਵਖ ਵਖ ਦਿਸ਼ਾਵਾਂ ਵਿਚ ਸਫਰ ਕੀਤਾ ਅਤੇ ਆਪਣੀ ਹੋਂਦ ਦੀਆਂ ਉਹ ਨਿਸ਼ਾਨੀਆਂ ਯੂਰਪ ਤੇ ਹਿੰਦ ਵਿਚ ਛਡੀਆਂ, ਜੋ ਦੂਰ ਦੁਰਾਡੇ ਪਹਾੜੀ ਦੇਸਾਂ ਵਿਚ ਚੱਟਾਨਾਂ ਦੀ ਪੁਟਾਈ ਤੇ ਸਮਾਧਾਂ ਦੇ ਰੂਪ ਵਿਚ ਪਾਈਆਂ ਜਾਂਦੀਆਂ ਹਨ। ਆਪਣੇ ਤੋਂ ਵਧੀਕ ਸਭਯ ਅਤੇ ਵਧੀਕ ਸ਼ਕਤੀ

  1. ਜਨਰਲ ਬਿਗ ਦਾ ਮਤਿ ਹੈ ਕਿ ਇਹ ਲੋਕ ਸੀਥੀਅਨ ਅਥਵਾ ਮਧ ਏਸ਼ੀਆ ਦੀਆਂ ਕੌਮਾਂ ਵਿਚੋਂ ਇਕੋ ਨਸਲ ਦੇ ਮਨੁਖ ਹਨ। ਮਿਸਟਰ ਹਾਜਨ ਸਾਬਕ ਰੋਜ਼ੀਡੈਂਟ ਨੇਪਾਲ ਦੇ ਵੀਚਾਰ ਵੀ ਇਹੋ ਹਨ।