ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਮਰਕੇ ਭੂਤ ਪ੍ਰੇਤ ਬਣ ਜਾਂਦੇ ਹਨ ਅਤੇ ਬੁਖ਼ਾਰ ਤੇ ਹੋਰ ਰੋਗ[1] ਪੈਦਾ

ਕਰ ਕੇ ਲੋਕਾਂ ਨੂੰ ਕਸ਼ਟ ਪੁਚਾਉਂਦੇ ਹਨ। ਇਹ ਸਾਰੀਆਂ ਕੌਮਾਂ ਹਿੰਦੂ ਸੁਸਾਇਟੀ ਦੇ ਦਾਇਰੇ ਵਿਚੋਂ ਬਾਹਰ ਸਮਝੀਆਂ ਜਾਂਦੀਆਂ ਹਣ।

ਅਸਲ ਵਸਨੀਕ ਕੰਮਾਂ

ਅਸਲ ਵਸਨੀਕ ਆਮ ਤੌਰ ਉਤੇ ਹਿਮਾਲਾ ਪਰਬਤਾਂ ਦੇ ਪਲੂ ਨਾਲ ਨਾਲ ਉਹਨਾਂ ਘਣੇ ਜੰਗਲਾਂ ਵਿਚ ਪਾਏ ਜਾਂਦੇ ਹਨ ਜੋ, ਪੰਜਾਬ ਤੋਂ ਲੈ ਕੇ ਪੂਰਬੀ ਬੰਗਾਲ ਤੀਕ ਫੈਲੇ ਹੋਏ ਹਨ। ਇਹੋ ਜਿਹੀਆਂ ਹੋਰ ਕੋਈ ਕੌਮਾਂ ਉਨ੍ਹਾਂ ਪਹਾੜਾਂ ਵਿਚ ਨਹੀਂ ਮਿਲਦੀਆਂ, ਜਿਹੀਆਂ ਕਿ ਪੰਜਾਬ ਦੀਆਂ ਪੱਛਮ ਅਤੇ ਉੱਤਰ ਪੱਛਮੀ ਹਦਾਂ ਉਤੇ ਅਥਵਾ ਦਰਿਆ ਸਿੰਧ ਦੇ ਪੱਛਮ ਵਲ ਹਨ। ਛੋਟੇ ਹਿਮਾਲਾ ਪਰਬਤ ਵਿਚਲੀਆਂ ਅਸਲ ਵਸਨੀਕ ਵੱਡੀਆਂ ਵਡੀਆਂ ਕੌਮਾਂ ਹਨ ਗਾਰੋ, ਜੋ ਅਸਲ ਵਿਚ ਮੰਗੋਲ ਨਸਲਾਂ ਦੀ ਸਰਹਦ ਉਤੇ ਹੈਨ, ਨਾਗਾ, ਲੂਬਾਈ, ਕੁਕੀ, ਲੇਪਚਾ, ਥਾਰੁ, ਕਾਚਰੀ ਅਤੇ ਬੋਕਸਾ। ਇਹ ਤਿਬਤੀ, ਚੀਨੀ ਤੇ ਬਰਮੀ ਹੱਦਾਂ ਤੀਕ ਫੈਲੀਆਂ ਹੋਈਆਂ ਹਨ। ਇਹਨਾਂ ਤੋਂ ਛੁੱਟ ਅਸਲ ਪ੍ਰਾਚੀਨ ਕੌਮਾਂ ਕੇਂਦਰੀ ਤੇ ਪੱਛਮੀ ਹਿੰਦ ਦੇ ਨਾ ਪਾਰ ਹੋਣ ਵਾਲੇ ਇਲਾਕਿਆਂ ਤੇ ਦਖਣ ਵਿਚ ਵੀ ਫੈਲੀਆਂ ਹੋਈਆਂ ਹਨ। ਦੱਖਣ ਪੱਛਮੀ ਹਿੰਦ ਦੇ ਨਾਇਰਾਂ ਵਿਚ ਇਕ ਤੀਵੀਂ ਦੇ ਕਈ ਪਤੀ ਹੁੰਦੇ ਹਨ। ਇਹਨਾਂ ਵਿਚਾਲੇ ਜੈਦਾਦ ਦਾ ਵਾਰਸ ਪਤੀ ਦਾ ਲੜਕਾ ਨਹੀਂ ਸਗੋਂ ਭੈਣ ਦਾ ਲੜਕਾ ਹੁੰਦਾ ਹੈ। ਸੰਥਾਲਾਂ ਦੀ ਬੜੀ ਵੱਡੀ ਤੇ ਸ਼ਕਤੀ ਸ਼ਾਲੀ ਕੌਮ, ਜਿਹਦੀ ਬਗਾਵਤ ਨੇ ਪਿਛਲੇ ਕੁਛ ਸਾਲ ਹੋਏ ਗੌਰਮਿੰਟ ਨੂੰ ਫਿਕਰ ਪਾ ਦਿਤਾ ਸੀ; ਕਲਕਤੇ ਦੇ ਪਾਸ

ਰਾਜ ਮਹਲ ਦੀਆਂ ਪਹਾੜੀਆਂ ਵਿਚ ਵਸਦੀ ਹੈ ਅਤੇ ਗੋਂਡ[2] ਜਿਹੜੇ


ਅਜੇ ਪਿਛਲੇ ਦਿਨਾਂ ਤੀਕ ਖੌਫਨਾਕ ਮਨੁਖਾ ਸ਼ਿਕਾਰ ਦੇ ਆਦੀ ਸਨ ਉਹਨਾਂ ਪਹਾੜਾਂ ਵਿਚ ਵਸਦੇ ਹਨ, ਜੋ ਉੜੀਸੇ ਨੂੰ ਦਖਣ ਤੋਂ ਵਖ ਕਰਦੇ ਹਨ।

ਗੋਂਡ ਲੋਕਾਂ ਦਾ ਰੰਗ ਡੂੰਘਾ ਕਾਲਾ ਤੇ ਵਾਲ ਘਣੇ ਲੰਮੇ ਤੇ ਕਾਲੇ ਹੁੰਦੇ ਹਨ। ਉਹਨਾਂ ਦੀ ਬੋਲੀ ਵੀ ਵਚਿਤਰ ਹੈ। ਉਹ ਖਾਲਸ ਪੁਰਾਣੀ ਨਸਲ ਦੇ ਲੋਕ ਹਨ। ਉਹਨਾਂ ਨੇ ਆਪਣੇ ਵਸ਼ੇਸ਼ ਰਸਮ ਰਿਵਾਜ ਤੇ ਪੂਜਾ ਪਾਠ ਦੇ ਢੰਗ ਕਾਇਮ ਰਖੇ ਹਨ ਤੇ ਆਪਣੇ ਆਪ ਨੂੰ ਹਿੰਦੂਆਂ ਨਾਲ ਰਲਾ ਗੋਬਲਾ ਨਹੀਂ ਹੋਣ ਦਿਤਾ। ਕੋਲੀ[3]; ਭੀਲ ਅਤੇ ਗੋਂਡ ਮੱਧ ਭਾਰਤ ਵਿਚਲੇ ਵਿੰਧਿਆ, ਸਤ ਪੂੜਾ ਅਤੇ ਅਰਵਲੀ ਪਰਬਤਾਂ ਵਿਚ ਹੀ ਵਸਦੇ ਹਨ। ਗੋਂਡਾ ਦੇ ਵਧੀਕ ਜੰਗਲੀ ਕਬੀਲੇ ਅਜੇ ਵੀ ਜੰਗਲਾਂ ਵਿਚ ਹੀ ਰਹਿੰਦੇ ਅਤੇ ਸ਼ਕਾਰ ਉਤੇ ਜੀਵਨ ਬਤੀਤ ਕਰਦੇ ਹਨ। ਇਹਨਾਂ ਤੋਂ ਪਰੇ ਪੱਛਮ ਵਲ ਮੀਨੇ, ਵਾਘਰ ਤੇ ਮਹਾਰ ਵਸਦੇ ਹਨ। ਇਹਨਾਂ ਸਭਨਾਂ ਨੇ ਆਪਣੇ ਅਸਲ ਰਸਮ ਰਿਵਾਜ ਤੇ ਬੋਲੀ ਬਰਕਾਰ ਰਖੀ ਹੈ। ਮਹਾਰ, ਬੇਈਦਾਰ, ਮਾਂਗ ਵਾਲੀਆਂ, ਪੂਰੀਆਂ, ਵਡਾਰ ਤੇ ਦੂਜੀਆਂ ਜਾਤਾਂ, ਜੋ ਦੱਖਣ ਤੇ ਮੈਸੂਰ ਵਿਚ ਵਸਦੀਆਂ ਹਨ ਅਤੇ ਕੁਝ ਕ ਹੇਠ ਲਿਖੀਆਂ ਕੌਮਾਂ ਬਾਕੀ ਦੇ ਅਸਲ ਵਸਨੀਕਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਭਾਵੇਂ ਇਹ ਥੋੜੀਆਂ ਬਹੁਤ ਹਿੰਦੂਆਂ ਨਾਲ ਰਲ ਮਿਲ ਗਈਆਂ ਹਨ ਫੇਰ ਵੀ ਇਹਨਾਂ ਨੇ ਆਪਣੇ ਭਰਮ ਤੇ ਵਹਿਮ ਨਹੀਂ ਛਡੇ; ਨਾ ਹੀ ਇਹਨਾਂ ਨੇ ਅਸਰਾਂ, ਭੈੜੀਆਂ ਆਤਮਾਵਾਂ, ਅਤੇ ਕੁਦਰਤੀ ਚੀਜ਼ਾਂ ਦੀ ਪੂਜਾ ਹੀ ਛੱਡੀ ਹੈ। ਕਰਾਮ ਬਰ, ਈਰੁਲਰ ਤੇ ਪਲਿਆਰ ਦਖਣੀ ਹਿੰਦ ਦੀ ਪਰਬਤ ਲੜੀ ਅਤੇ ਨੀਲਗਰੀ ਜੋ ਮਦਰਾਸ ਦੀ ਸਿਹਤਗਾਹ ਹੈ, ਦੇ ਪਹਾੜਾਂ ਵਿਚ, ਪਾਏ ਜਾਂਦੇ ਹਨ। ਇਹ ਲੋਕ ਘਣੇ ਜੰਗਲਾਂ ਵਿਚ ਰਹਿੰਦੇ ਅਤੇ ਅੰਡੇਮਾਨ ਦੇ ਟਾਪੂਆਂ ਦੇ ਆਦਮ ਖੋਰ ਲੋਕਾਂ ਵਰਗਾ ਜੰਗਲੀ ਜੀਵਨ ਜੀਉਂਦੇ ਹਨ।

ਆਰੀਆਂ ਦਾ ਇਹਨਾਂ ਨੂੰ ਪੰਜਾਬ ਦੇ ਮੈਦਾਨ ਵਿਚੋਂ ਕਢਣਾ

ਉੱਤਰ ਪੱਛਮ ਵਲੋਂ ਆਏ ਹੋਏ ਆਰੀਆ ਨਸਲ ਦੇ ਲੋਕਾਂ ਨੇ ਹਿੰਦ ਦੀਆਂ ਅਸਲ ਜਾਤੀਆਂ ਨੂੰ ਫਤਹ ਕਰਨ ਮਗਰੋਂ ਪਹਾੜਾਂ, ਜੰਗਲਾਂ ਤੇ ਨੀਵੀਂ ਧਰਤੀ ਵਲੇ ਕੱਢ ਦਿਤਾ, ਜਿਥੇ ਕਿ ਇਹ ਹੁਣ ਆਬਾਦ ਹਨ! ਇਹਨਾਂ ਨਾਲ ਵੀ ਠੀਕ ਉਵੇਂ ਹੀ ਹੋਇਆ ਜਿਵੇਂ ਕਿ ਅਰਬਾਂ ਨੇ ਹਸਪਾਨਵੀ ਗੋਥਾਂ ਨੂੰ ਫਤਹ ਕਰਕੇ ਗੈਲੀਸੀਅਨ ਤੇ ਆਸਟਰੀਅਨ ਪਹਾੜਾਂ ਵਲ ਧਕੇਲ ਦਿਤਾ ਸੀ, ਅਥਵਾ ਜਰਮਨ ਦੀ ਫਤਹ ਮਗਰੋਂ ਮੈਕਸਨ ਲੁਟੇਰੇ ਦੂਰ ਪਹਾੜਾਂ ਤੇ ਦਲਦਲਾਂ ਵਿਚ ਚਲੇ ਗਏ ਸਨ। ਇਸ ਤਰਾਂ ਆਰੀਆ ਲੋਕ ਉਸ ਪੁਰਾਤਨ ਵਸੋਂ ਵਿਚ ਨਾ ਰਲੇ, ਜਿਸ ਨੂੰ ਉਹਨਾਂ ਨੇ ਫਤਹ ਕੀਤਾ। ਸਗੋਂ ਪ੍ਰਾਕ੍ਰਿਤ ਲੋਕਾਂ ਇਲਾਕੇ ਵਿਚੋਂ ਕੱਢ ਕੇ ਉਹਨਾਂ ਨੂੰ ਅਲੰਘ ਜੰਗਲਾਂ ਤੇ ਪਹਾੜਾਂ ਵਿਚ ਪਨਾਹ ਲੈਣ ਲਈ ਮਜਬੂਰ ਕਰ ਦਿਤਾ। ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਸਭਿਅਤਾ ਧਾਰਨ ਕਰ ਲਈ ਉਹਨਾਂ ਨੂੰ ਆਪਣੇ ਮਾਤਹਿਤ ਕਰਕੇ ਰਹਿਣ ਦੀ ਖੁਲ ਦੇ ਦਿਤੀ ਗਈ। ਇਹ ਉਹੋ ਮਿਲਗੋਭਾ ਕੌਮਾਂ ਹਨ ਜੋ ਅਜ ਕਲ ਪੇਸ਼ਾਵਰ ਕਾਸ਼ਤਕਾਰ, ਕਾਰੀਗਰ,ਮਜ਼ਦੂਰ ਅਤੇ ਬਰਵਾਲੇ (ਪਹਿਰੇਦਾਰ) ਦੇ ਰੂਪ ਵਿਚ ਹਿੰਦੂ ਪਿੰਡਾਂ ਵਿਚ ਪਾਏ ਜਾਂਦੇ ਹਨ।

ਹਿੰਦੂ

ਜਿਹੜੀ ਪੁਰਾਣੀ ਨਸਲ ਵਿਜਈ ਬਣ ਕੇ ਏਥੇ ਆਈ ਉਹ

  1. ਮਰਦੁਮ ਸ਼ੁਮਾਰੀ ਰਿਪਰੋਟ 1881 ਜਿਲਦ 1 ਸਫਾ 112 ਮਿਸਟਰ ਇਬਟਸਨ ਅਗੇ ਚਲ ਕੇ ਲਿਖਦਾ ਹੈ—ਫਸਾਦ ਖੜਾ ਹੋ ਗਿਆ ਹੈ ਅਤੇ ਮੈਜਿਸਟਰੇਟ ਪਾਸ ਅਪੀਲ ਕੀਤੀ ਗਈ ਹੈ ਕਿ ਉਹ ਚੂਹੜੇ ਨੂੰ ਮੂੰਹ ਭਾਰ ਦੱਬਨ ਤੋਂ ਰੋਕ ਦੇਵੇ। ਜੇ ਚੂਹੜੇ ਨੂੰ ਦਫਨੌਣ ਦੀ ਬਜਾਇ ਸਾੜਿਆ ਜਾਏ ਤਦ ਵੀ ਉਸ ਦੀ ਲਾਸ਼ ਏਸੇ ਪੁਜ਼ੀਸ਼ਨ ਵਿਚ ਰਖੀ ਜਾਏ।
  2. ਇਹ ਲੋਕ ਬੱਚੇ ਅਤੇ ਬਾਲਗਾਂ ਨੂੰ ਜਬਰਨ ਉਠਾ ਲਿਜਾਂਦੇ ਅਤੇ ਉਹਨਾਂ ਨੂੰ ਡੰਗਰਾਂ ਵਾਂਗ ਰੱਸੇ ਨਾਲ ਨੂੜ ਕੇ ਕੁਰਬਾਨੀ ਦੇਣ ਲਈ ਕਤਲ ਕਰ ਦੇਂਦੇ ਹਨ। ਕੁਰਬਾਨ ਕੀਤਾ ਜਾਣ ਵਾਲਾ ਮਨੁੱਖ ਇਕ ਕਿੱਲੇ ਨਾਲ ਬੰਨ ਦਿਤਾ ਜਾਂਦਾ ਹੈ ਮਗਰੋਂ ਪਰੋਹਤ ਉਸ ਨੂੰ ਕੁਹਾੜੇ ਨਾਲ ਹਲਕਾ ਜਿਹਾ ਫੱਟ ਲਾਉਂਦਾ ਹੈ। ਇਸ ਦੇ ਪਿਛੋਂ ਜਮਾ ਹੋਈ ਸਭ ਲੋਕਾਈ ਉਸ ਉਤੇ ਟੁੱਟ ਪੈਂਦੀ ਅਤੇ ਉਸ ਦਾ ਮਾਸ ਹੱਡੀਆਂ ਨਾਲੋਂ ਨੋਚ ਲੈਂਦੀ ਹੈ। ਇਹੋ ਜਿਹੀ ਬੋਟੀ ਬੜੀ ਪਵਿਤ੍ਰ ਸਮਝੀ ਜਾਂਦੀ ਹੈ ਇਸ ਦੇ ਮਗਰੋਂ ਪਰੋਹਤ ਤਾੜ੍ਹੀ ਮਨੂੰ ਅਥਵਾ ਧਰਤੀ ਦੇਵੀ ਦੀ ਪੂਜਾ ਕਰਦਾ ਤੇ ਆਖਦਾ ਹੈ— ਦੇਵੀ! ਤੁਸਾਂ ਸਾਨੂੰ ਬੜਾ ਕਸ਼ਟ ਦਿਤਾ ਹੈ। ਸਾਡੇ ਬਚਿੱਆਂ ਤੇ ਸਾਡੇ ਬੋਲਾਂ ਵਿਚਾਲੇ ਮਰੀ ਪਾਈ ਅਤੇ ਸਾਡੀ ਫਸਲ ਦਾ ਵਨਾਹ ਕੀਤਾ ਹੈ; ਪਰ ਸਾਨੂੰ ਇਸ ਵਿਰੁਧ ਕੋਈ ਸ਼ਕੈਤ ਨਹੀਂ। ਤੁਹਾਡੀ ਇੱਛਾ ਹੈ ਕਿ ਤੁਹਾਨੰ ਕੁਰਬਾਨੀ ਦਿਤੀ ਜਾਏ, ਜਿਸ ਦੇ ਮਗਰੋਂ ਤੁਸੀਂ ਸਾਨੂੰ ਮਾਲਾ ਮਾਲ ਕਰ ਦਿਉਗੇ। ਕੀ ਤੁਸੀਂ ਹੁਣ ਸਾਨੂੰ ਮਾਲਾ ਮਾਲ ਕਰ ਦੇਓਗੇ? ਸਾਡੇ ਡੰਗਰ ਐਨੇ ਬੇ-ਅੰਤ ਹੋ ਜਾਣ ਕਿ ਉਹਨਾਂ ਨੂੰ ਰਖ਼ਣ ਜੋਗੀ ਥਾਂ ਨ ਲਭੇ। ਬੱਚੇ ਐਨੇ ਪੈਦਾ ਹੋਣ ਕਿ ਮਾਪੇ ਸਾਂਭ ਨ ਸਕਣ, ਜਿਹਾ ਕਿ ਉਹਨਾਂ ਦੇ ਜਲੇ ਹੋਏ ਹਥਾਂ ਤੋਂ ਪਤਾ ਲਗ ਜਾਏ। ਸਾਡੇ ਸਿਰ ਉਹਨਾਂ ਬੇਅੰਤ ਪਿੱਤਲ ਦੇ ਭਾਂਡਿਆਂ ਨਾਲ ਖਹਿੰਦੇ ਰਹਿਣ ਜੋ ਸਾਡੀਆਂ ਛੱਤਾਂ ਨਾਲ ਲਟਕਦੇ ਰਹਿੰਦੇ ਹਨ। ਚੂਹੇ ਆਪਣੀਆਂ ਖ਼ੁਡਾਂ ਲਾਲ ਕਪੜੇ ਤੇ ਰੇਸ਼ਮ ਦੇ ਟੁਕੜਿਆਂ ਨਾਲ ਭਰ ਲੈਣ। ਸਾਰੇ ਦੇਸ ਦੀਆਂ ਚੀਲਾਂ ਸਾਡੇ ਪਿੰਡ ਦੇ ਦਰਖਤਾਂ ਉਤੇ ਆਣ ਇਕਠੀਆਂ ਹੋਣ ਤੇ ਉਥੇ ਹਰ ਰੋਜ਼ ਜਾਨਵਰ ਝਟਕਾਏ ਜਾਣ। ਸਾਨੂੰ ਕੋਈ ਪਤਾ ਨਹੀਂ ਕਿ ਕਿਹੜੀ ਕਿਹੜੀ ਚੀਜ਼ ਮੰਗਣੀ ਲਾਭਦਾਇਕ ਹੈ। ਤੁਸੀਂ ਸਭ ਕੁਝ ਜਾਣਦੇ ਹੋ ਕਿ ਸਾਡਾ ਕਿਸ ਗਲੇ ਭਲਾ ਹੈ। ਸਾਨੂੰ ਓਹੋ ਚੀਜ਼ ਦਿਓ, ਜਿਸ ਨਾਲ ਸਾਡਾ ਭਲਾ ਹੋਵੇ-ਜਰਨਲ ਆਫ ਬੰਗਾਲ ਏਸ਼ੀਆਟਿਕ ਸੁਸਾਇਟੀ ੧੮੫੨।
  3. ਜਨਰਲ ਬਿਗ ਦਾ ਵਿਚਾਰ ਹੈ ਕਿ ਜਦੋਂ ਯੂਰਪੀਨ ਲੋਕਾਂ ਨ ਪਹਿਲੇ ਪਹਿਲ ਕੋਲੀਆਂ ਨੂੰ ਬਤੌਰ ਪੋਰਟਰ ਦੇ ਮੁਲਾਜ਼ਮ ਰਖਿਆ ਤਦ ਅੰਗਰੇਜ਼ਾਂ ਨੇ ਉਹਨਾਂ ਨੂੰ ਕੁਲੀ ਦੇ ਨਾਮ ਨਾਲ ਸੰਬੋਧਨ ਕੀਤਾ। ਇਹੋ ਨਾਮ ਅਜ ਕਲ ਸਾਰੇ ਹਿੰਦੁਸਤਾਨ ਵਿਚ ਸਭ ਨਸਲ ਦੇ ਪੋਰਟਰਾਂ ਨੂੰ ਦਿਤਾ ਜਾਂਦਾ ਹੈ।