(੪੮ )
ਤੇ ਪੱਕੀ ਕਾਹੀ (ਪਲਛੀ) ਉਗਦੀ ਹੈ। ਉਸ ਨੇ ਪਹਿਲੋ ਪਹਿਲ
ਯੁਨਾਨੀਆਂ ਨੂੰ ਹਾਥੀਆਂ ਤੋਂ ਜਾਣੂੰ ਕਰਾਇਆ ਅਤੇ ਉਸ ਨੇ ਐਸੇ ਹਿੰਦੀ ਪੰਛੀਆਂ ਦਾ ਵੇਰਵਾ ਵੀ ਦਿਤਾ ਜਿਨ੍ਹਾਂ ਦੇ ਸਿਰ ਲਾਲ, ਪੂਛਾਂ ਕਿਰਮਚੀ ਚੁੰਜਾਂ ਕਾਲੀਆਂ ਤੇ ਗਰਦਨਾਂ ਗਹਿਰੀਆਂ ਨੀਲੀਆਂ ਹੁੰਦੀਆਂ ਸਨ। ਉਹਨਾਂ ਪੰਛੀਆਂ ਵਿਚੋਂ ਕਈ ਹਿੰਦੀ ਬੋਲੀ ਬੋਲਦੇ ਅਤੇ ਜੇ ਉਨ੍ਹਾਂ ਨੂੰ ਸਿਖਿਆ ਦਿਤੀ ਜਾਏ ਤਦ ਯੂਨਾਨੀ ਬੋਲੀ ਵੀ ਬੋਲ ਸਕਦੇ ਸਨ। ਉਹਨਾਂ ਦੀ ਖੁਰਾਕ ਮੈਗੈਸਥੀਨੀਜ਼ ਸਾਨੂੰ ਦਸਦਾ ਹੈ ਕਿ ਪ੍ਰਾਚੀਨ ਭਾਰਤੀ ਖਾਨਾਬਦੋਸ਼ ਸਨ ਅਤੇ ਸੀਬੀਅਨ ਲੋਕਾਂ ਵਾਂਗ ਉਹ ਵੀ ਖੇਤੀ ਬਾੜੀ ਨਹੀਂ ਸਨ ਕਰਦੇ; ਸਗੋਂ ਐਸੀਆਂ ਵਸਤਾਂ ਨਾਲ ਨਿਰਬਾਹ ਕਰਦੇ ਸਨ ਜੋ ਧਰਤੀ ਵਿਚ ਆਪਣੇ ਆਪ ਉਗਦੀਆਂ ਸਨ। ਇਹ ਲੋਕ ਦਰਖਤਾਂ ਦੀ ਛਿਲ, ਜਿਸ ਨੂੰ ਇਹ ਟਾਲਾ ਆਖਦੇ ਜਾਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਕੇ ਖਾਂਦੇ, ਅਤੇ ਯੂਨਾਨੀਆਂ ਵਾਂਗ ਜਾਨਵਰਾਂ ਦੀਆਂ ਖੱਲਾਂ ਦੀ ਪੁਸ਼ਾਕ ਪਾਉਂਦੇ ਸਨ।
ਡਿਯੋਨੀਸੋਸ ਨੇ ਹਲ ਦੀ ਵਰਤੋਂ ਸਿਖਾਈ ਜਦ ਡਿਯੋਨੀਸੋਸ ਪਰਗਟ ਹੋਇਆ ਤਦ ਉਸ ਨੇ ਹਿੰਦੀ ਲੋਕਾਂ ਨੂੰ ਖੇਤੀ ਬਾੜੀ ਕਰਨ ਦੀ ਜਾਚ ਸਿਖਾਈ। ਕਿਹਾ ਜਾਂਦਾ ਹੈ ਉਸ ਨੇ ਸਭ ਤੋਂ ਪਹਿਲੇ ਹਲ ਵਿਚ ਬੈਲਾਂ ਨੂੰ ਜੋਤਾ ਅਤੇ ਹਿੰਦੀਆਂ ਨੂੰ ਕਾਸ਼ਤਕਾਰੀ ਦੇ ਹਥਿਆਰਾਂ ਤੋਂ ਜਾਣੂੰ ਕੀਤਾ। ਉਸੇ ਨੇ ਹੀ ਹਿੰਦੀਆਂ ਨੂੰ ਯੂਨਾਨੀ ਨਾਚ ਤੇ ਪਗੜੀ ਦੀ ਵਰਤੋਂ ਦੀ ਜਾਚ ਸਿਖਾਈ। ਦੇਵਤਿਆਂ ਦੀ ਪੂਜਾ ਉਸ ਨੇ ਭਾਰਤੀਆਂ ਨੂੰ ਢੋਲਕੀਆਂ ਤੇ ਛੈਣਿਆਂ ਨਾਲ ਦੇਵਤਿਆਂ ਦੀ ਪੂਜਾ ਦਾ ਵਲ ਸਿਖਾਇਆ। ਇਹਨਾਂ ਚੀਜ਼ਾਂ ਦੀ ਵਰਤੋਂ ਹਿੰਦੀਆਂ ਨੇ ਸਿਕੰਦਰ ਦੇ ਸਮੇਂ ਤੀਕ ਜਾਰੀ ਰਖੀ। ਉਸ ਸਮੇਂ ਤੀਕ ਬਿਗਲ ਦੀ ਕਾਢ ਨਹੀਂ ਸੀ ਹੋਈ। ਕਿਹਾ ਜਾਂਦਾ ਹੈ ਕਿ ਉਸ ਦੀ ਫੌਜ ਵਿਚ ਇਕ ਟੁਕੜੀ ਤੀਵੀਂਆਂ ਦੀ ਸੀ। ਯੂਨਾਨੀ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਜਦ ਸਿਕੰਦਰ ਅਸਵਾਕਾਂ ਦੇ ਦੇਸ਼ ਵਿਚ ਆਇਆ ਤਦ ਉਸ ਦੀ ਭੇਟ ਜੀਸ ਨਜ਼ ਦੇ ਦੂਤ ਨਾਲ ਹੋਈ, ਜਿਸ ਨੇ ਉਸ ਨੂੰ ਇਹ ਖ਼ਬਰ ਦਿਤੀ ਕਿ ਉਹਨਾਂ ਦਾ ਸ਼ਹਿਰ ਡਿਯੋਨੀਸੋਸ ਦਾ ਵਸਾਇਆ ਹੋਇਆ ਹੈ ਤੇ ਉਸ ਨੇ ਉਸ ਦਾ ਨਾਮ ਨੀਸਾ ਰਖਿਆ ਹੈ। ਇਸ ਦੇ ਗੁਵਾਂਢ ਵਿਚ ਜਿਹੜਾ ਪਰਬਤ ਮੈਰਨ ਹੈ, ਉਹ ਉਸੇ ਨਾਮ ਦੇ ਦੇਵਤੇ ਦੇ ਨਾਮ ਉਤੇ ਪ੍ਰਸਿਧ ਹੈ। ਕਾਲੀ ਨਸਲ ਦੇ ਅਸਲ ਵਸਨੀਕ ਇਥੋਂ ਦੇ ਅਸਲ ਵਸਨੀਕ ਕਾਲੀ ਨਸਲ ਦੇ ਸਨ ਅਤੇ ਹਿੰਦੂਆਂ ਦੀ ਸਭ ਤੋਂ ਪੁਰਾਣੀ ਲਿਖਤ ਰਿਗ ਵੇਦ ਵਿਚ ਉਹਨਾਂ ਨੂੰ ਇਉਂ ਹੀ ਲਿਖਿਆ ਹੈ। ਇਸ ਤਰ੍ਹਾਂ ਇਕ ਅਸੂਰ ਦਾ ਜ਼ਿਕਰ ਕਰਦੇ ਹੋਏ, (ਕਿਉਂਕਿ ਅਸਲ ਵਸਨੀਕਾਂ ਦੀਆਂ ਕੌਮਾਂ ਦੇ ਲੋਕਾਂ ਨੂੰ ਇਸੇ ਨਾਮ ਨਾਲ ਬੰਬੋਧਨ ਕੀਤਾ ਜਾਂਦਾ ਸੀ), ਇਹ ਦਸਿਆ ਗਿਆ ਹੈ ਕਿ “ਇੰਦਰ ਨੇ ਹਮਲਾ ਆਵਰ ਦੀ ਕਾਲੀ ਚਮੜੀ ਨੂੰ ਫਿਤੀ ਫਿਤੀ ਕਰ ਦਿਤਾ।” ਇਕ ਹੋਰ ਥਾਂ ਉਤੇ ਦਰਜ ਹੈ ਕਿ ਵਰਿਤਾ ਦੇ ਹਤਿਆਰੇ ਤੇ ਨਗਰਾਂ ਦੇ ਵਿਨਾਸ਼ਕ ਇੰਦਰ ਨੇ ਕਾਲੇ ਦਾਸਾਂ ਦੇ ਦਲਾਂ ਦਾ ਨਾਸ਼ ਕੀਤਾ।” ਇਹਨਾਂ ਨੂੰ ਕਦੇ ਕਦੇ ਨਗਰੀਟੋ ਵੀ ਕਿਹਾ ਜਾਂਦਾ ਹੈ ਕਿਉਂਕਿ |
ਇਹ ਨਗੀਰੋ ਨਸਲ ਦੇ ਲੋਕਾਂ ਨਾਲ ਮਿਲਦੇ ਜੁਲਦੇ ਹਨ। ਇਹਨਾਂ ਦੇ ਵਾਲ ਕਰਖਤ ਤੇ ਖੜੇ ਖੜੇ, ਨਕ ਛੋਟੇ ਤੇ ਚਪਟੇ ਅਤੇ ਬੁਲ੍ਹ ਮੋਟੇ ਮੋਟੇ ਹੁੰਦੇ ਹਨ। ਇਹਨਾਂ ਦੀ ਗਿਣਤੀ ਸੰਨ ੧੭੨ ਵਿਚ ਅਸਲ ਵਸਨੀਕਾਂ ਦੀ ਗਿਣਤੀ ਦੋ ਕਰੋੜ ਤੋਂ ਵਧੀਕ ਸੀ; ਜਿਨਾਂ ਵਿਚੋਂ ੯੫੯੭੨੦ ਪੰਜਾਬ ਵਿਚ ਸਨ। ਇਹਨਾਂ ਕੌਮਾਂ ਦੀ ਗਿਣਤੀ ੧੮੮੧ ਵਿਚ ਵਖਰੀ ਨਹੀਂ ਸੀ ਦਖਾਈ ਗਈ, ਸਗੋਂ ਇਹਨਾਂ ਨੂੰ ਹਿੰਦੂਆਂ ਦੀਆਂ ਨੀਚ ਕੌਮਾਂ ਵਿਚ ਹੀ ਸ਼ਾਮਲ ਕਰ ਦਿਤਾ ਗਿਆ ਸੀ।ਅਸਲ ਵਸਨੀਕਾਂ ਦੀ ਕੋਈ ਨਿਯਤ ਵਸਤੀ ਪੰਜਾਬ ਵਿਚ ਬਾਕੀ ਨਹੀਂ ਰਹਿ ਗਈ। ਜਾਪਦਾ ਐਉਂ ਹੈ ਕਿ ਉੱਤਰ ਪੱਛਮ ਵਲੋਂ ਆਏ ਆਰਿਆ ਵਿਜਈਆਂ ਨੇ ਇਹਨਾਂ ਨੂੰ ਦਖਣ ਪੂਰਬ ਵਲ ਧੱਕ ਦਿਤਾ ਸੀ। ਪੰਜਾਬ ਵਿਚ ਅਸਲ ਵਸਨੀਕਾਂ ਦੀ ਔਲਾਦ ਪੰਜਾਬ ਵਿਚ ਉਹਨਾਂ ਪੁਰਾਤਨ ਅਸਲ ਵਸਨੀਕਾਂ ਦੀ ਔਲਾਦ ਸਾਂਸੀ ਅਥਵਾ ਟੱਪਰੀ ਵਾਸ ਹਨ। ਇਹਨਾਂ ਦੀਆਂ ਸ਼ਕਲਾਂ ਡਰਾਉਣੀਆਂ ਹਨ ਅਤੇ ਇਹ ਜੰਗਲਾਂ ਵਿਚ ਟੱਪਰੀਆਂ ਪਾ ਕੇ ਵੱਸ ਜਾਂਦੇ ਹਨ। ਇਹ ਲੋਕ ਚੂਹੇ ਤੇ ਸਹੇ ਮਾਰਕੇ ਅਥਵਾ ਹੋਰ ਹੋਰ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣਾ ਝੱਟ ਤੋਰਦੇ ਹਨ। ਪੰਜਾਬ ਦੇ ਮੈਦਾਨਾਂ ਵਿਚ ਹੋਰ ਕੌਮਾਂ ਵੀ ਖਾਨਾ-ਬਦੋਸ਼ (ਟਪਰੀ ਵਾਸ) ਹਨ ਜਿਨ੍ਹਾਂ ਨੂੰ ਸੂਬੇ ਦੀਆਂ ਜਰਾਇਮ ਪੇਸ਼ਾ ਜਾਤਿਆਂ ਕਿਹਾ ਜਾਂਦਾ ਹੈ ਤੇ ਜਿਨ੍ਹਾਂ ਦੀ ਹੋਂਦ ਕਰੀਮਨਲ ਕਰਾਈਮਜ਼ ਐਕਟ ੧੮੭੧ ਵਿਚ ਵੀ ਮੰਨੀ ਗਈ ਹੈ। ਖ਼ਾਨਾ-ਬਦੋਸ਼ ਤੇ ਨੀਚ ਜਾਤੀਆਂ ਪੰਜਾਬ ਦੀਆਂ ਕਈ ਨੀਚ ਤੇ ਖਾਨਾ-ਬਦੋਸ਼ ਜਾਤੀਆਂ ਬਾਰੇ ਇਹ ਨਿਸਚਾ ਪਾਇਆ ਜਾਂਦਾ ਹੈ ਕਿ ਉਹ ਪੁਰਾਤਨ ਅਸਲ ਨਸਲਾਂ ਵਿਚੋਂ ਨਿਕਲੀਆਂ ਹੋਈਆਂ ਹਨ। ਇਹੋ ਜਿਹੀਆਂ ਜਾਤੀਆਂ ਹਨ—ਚੂਹੜੇ, ਚਮਾਰ, ਪਹਾੜ ਦੇ ਲੁਹਾਰ; ਜੋ ਉਥੇ ਨੀਚ ਕੰਮ ਕਰਦੇ ਹਨ, ਮਾਹਤਮ, ਬਾਵਰੀਏ, ਅਹੀਰ, ਥੋਰੀ, ਲਬਾਣੇ ਅਤੇ ਕਰਾਲ ਅਰਥਾਤ ਜਾਂਗਲੀ ਤੇ ਦਰਿਆਈ ਕੌਮਾਂ, ਸਾਂਸੀ, ਪੋਰਨੇ, ਨੱਟ, ਬਾਜ਼ੀਗਰ, ਪੱਖੀ ਵਾੜਾ, ਹਾਰਨੀ, ਗੰਦੀਲਾ, ਓਡ ਅਤੇ ਹੈਸੀ ਅਥਵਾ ਵੌਣੇ ਤੇ ਹੋਰ ਖਾਨਾ ਬਦੋਸ਼ ਕੌਮਾਂ। ਜਾਦੂ ਅਤੇ ਟੂਣਿਆਂ ਉਤੇ ਨਿਸ਼ਚਾ ਸੰਨ ੧੮੮੧ ਦੀ ਆਦਮ ਇਣਤੀ ਦੀ ਰਪੋਰਟ ਵਿਚ ਮਿਸਟਰ ਇਬਟਸਨ ਲਿਖਦੇ ਹਨ—“ਇਹਨਾਂ ਵਿਚੋਂ ਬਹੁਤ ਸਾਰਿਆਂ ਕੌਮਾਂ ਨਿਸ਼ਚੇ ਕਰ ਕੇ ਅਸਲ ਵਸਨੀਕ ਕੌਮਾਂ ਹਨ ਅਤੇ ਵਿਚੋਂ ਬਹੁਤੀਆਂ ਦੇ ਰਸਮੋ ਰਿਵਾਜ ਨਿਸ਼ਚੇ ਅਤੇ ਪੂਜਾ ਪਾਠ ਦੇ ਤੀਕ ਉਹਨਾਂ ਦੇ ਆਪਣੇ ਹੀ ਹਨ”। ਜਾਦੂ ਅਤੇ ਟੂਣੇ ਦਾ ਰਿਵਾਜ ਇਹਨਾਂ ਲੋਕਾਂ ਵਿਚ ਵੀ ਪਾਇਆ ਜਾਂਦਾ ਹੈ। ਮੁਰਦੇ ਦੱਬਣ ਦਾ ਰਿਵਾਜ ਚੂਹੜੇ ਅਤੇ ਸਾਂਸੀ ਖਾਨਾ ਬਦੋਸ਼ ਆਪਣੇ ਮੁਰਦਿਆਂ ਨੂੰ ਮੂੰਹ ਪਰਨੇ ਕਰਕੇ ਦਬਦੇ ਹਨ। ਇਹ ਇਸ ਖਿਆਲ ਨਾਲ ਕੀਤਾ ਜਾਂਦਾ ਹੈ ਤਾਂ ਜੂ ਰੂਹ ਬਾਹਰ ਨਾ ਨਿਕਲ ਜਾਏ। ਕੁਛ ਹਿੰਦੂਆਂ ਦਾ ਇਹ ਨਿਸ਼ਚਾ ਹੈ ਕਿ ਚੂਹੜੇ ਅਤੇ ਕੁਛ ਹੋਰ ਨੀਚ ਜਾਤੀਆਂ ਦੇ ਲੋਕ |