੪੭
ਪਰਕਰਨ-੩
ਪੰਜਾਬ ਦੇ ਮੁੱਢਲੇ ਵਸਨੀਕ
ਪੁਰਾਤਨ ਜੰਗਲੀ ਕੌਮਾਂ ਹਿੰਦ ਦੇ ਕੁਦਰਤੀ ਦਰ ਹੋਣ ਦੀ ਪੁਜ਼ੀਸ਼ਨ, ਇਸ ਦੇ ਸਾਹਲ ਤੇ ਪੌਣ ਪਾਣੀ ਦੀ ਵਸ਼ੇਸ਼ਤਾ, ਇਸ ਦੇ ਬੇਹਦ ਉਪਜਾਉ ਮੈਦਾਨਾਂ, ਇਸ ਦੀਆਂ ਸਰਸਬਜ਼ ਵਾਦੀਆਂ ਅਤੇ ਬੇਓੜਕ ਪਾਣੀ ਨੂੰ ਤੱਕ ਕੇ ਇਹ ਨਿਸ਼ਚਾ ਕਰਨਾ ਪੈਂਦਾ ਹੈ ਕਿ ਸਭ ਤੋਂ ਪਹਿਲੇ ਏਥੇ ਅਸਲ ਵਸਨੀਕਾਂ ਦੀ ਨਸਲ ਵੱਸੀ ਹੋਵੇਗੀ। ਇਸ ਨਿਸਚੇ ਦੀ ਪ੍ਰੋੜਤਾ ਨਵੀਨ ਖੋਜੀਆਂ ਦੀ ਇਸ ਤਸਦੀਕ ਤੋਂ ਵੀ ਹੋ ਜਾਂਦੀ ਹੈ ਕਿ ਉੱਤਰ ਪੱਛਮ ਵਲੋਂ ਆਉਣ ਵਾਲੇ ਵਿਜਈ ਸੀਥੀਆਂ ਜਾਂ ਆਰੀਆਂ ਨੇ ਸਭ ਤੋਂ ਪਹਿਲੇ ਜਿਨ੍ਹਾਂ ਲੋਕਾਂ ਉਤੇ ਵਿਜੇ ਪਾਈ, ਉਹ ਪੰਜਾਬ ਦੇ ਪ੍ਰਾਚੀਨ ਅਸਲ ਵਸਨੀਕ ਹੀ ਸਨ। ਵੇਦਾਂ ਦੀ ਗਵਾਹੀ ਪੁਰਾਤਨ ਹਿੰਦੂਆਂ ਦੀ ਵੀਰ ਗਾਥਾ ਵਿਚ ਦਸਿਆ ਹੈ ਕਿ ਸਿੰਧੂ ਦੇ ਸੋਮੇ ਤੋਂ ਪਰੇ “ਕਾਲੇ ਸ਼ੂਦਰ ਵਸਦੇ ਸਨ। ਗੰਗਾ ਦੀ ਵਾਦੀ ਵਿਚ ਆਰੀਆ ਲੋਕਾਂ ਨੇ ਪਿਛੋਂ ਜਿਸ ਵੱਸੋਂ ਉਤੇ ਵਿਜੇ ਪਾਈ, ਉਹਨਾਂ ਦਾ ਨਾਮ ਵੀ ਉਹਨਾਂ ਸ਼ੂਦਰ ਹੀ ਰਖ ਦਿਤਾ ਅਤੇ ਜਦੋਂ ਉਹ ਸਿੰਧ ਅਤੇ ਗੰਗਾ ਦੀ ਵਾਦੀ ਤੋਂ ਹੋਰ ਅਗੇ ਵਧ ਕੇ ਦੱਖਣ ਵਲ ਗਏ, ਤਦ ਉਹਨਾਂ ਨੂੰ ਉਥੇ ਵੀ ਉਹੋ ਜਿਹੀ ਵਸੋਂ ਦਾ ਹੀ ਸਾਹਮਣਾ ਕਰਨਾ ਪਿਆ। ਅਸਲ ਵਸਨੀਕ ਇਥੋਂ ਦੇ ਅਸਲ ਵਾਸੀ ਜਿਨਾਂ ਇਲਾਕਿਆਂ ਵਿਚ ਵਸਦੇ ਸਨ ਉਥੇ ਉਹਨਾਂ ਦੀ ਰਖਿਆ ਦਾ ਕੋਈ ਸਾਮਾਨ ਨਹੀਂ ਸੀ, ਜਿਹਾ ਕਿ ਸਰਦ ਇਲਾਕਿਆਂ ਵਿਚ ਜ਼ਰੂਰੀ ਹੁੰਦਾ ਹੈ। ਜੋ ਮਕਾਨ ਜਾਂ ਟੱਪਰੀਆਂ ਉਹਨਾਂ ਨੇ ਬਣਾ ਰਖੀਆਂ ਸਨ ਉਹ ਉਦੜ ਗੁਦੜੀਆਂ ਅਤੇ ਅਪੂਰਨ ਜਿਹੀਆਂ ਸਨ। ਉਹ ਲੋਕ ਕੁਦਰਤੀ ਖੁੰਦਰਾਂ ਵਿਚ ਰਹਿੰਦੇ ਸਨ, ਜੋ ਆਕਾਰਾਂ ਦੇ ਲਿਹਾਜ਼ ਨਾਲ ਕੁਝ ਕੁਝ ਗੋਲ ਜਿਹੀਆਂ ਹੁੰਦੀਆਂ ਸਨ।[1] ਵੱਸੋਂ ਅਤੇ ਜੀਵਨ ਢੰਗ ਫਲਾਂ ਤੇ ਸਬਜ਼ੀਆਂ ਦੀ ਅਧਿਕਤਾ ਅਤੇ ਕੰਦ ਮੂਲ ਤੇ ਸ਼ਿਕਾਰੀ ਜਾਨਵਰਾਂ ਦੀ ਹੋਂਦ ਦੇ ਕਾਰਨ ਉਹ ਸਹਿਜੇ ਹੀ ਜੀਵਨ ਨਿਰਬਾਹ ਕਰ ਸਕਦੇ ਸਨ। ਉਹਨਾਂ ਨੂੰ ਧਾਤਾਂ ਦੀ ਵਰਤੋਂ ਦਾ ਗਿਆਨ ਨਾ ਹੋਣ ਕਰ ਕੇ ਉਹਨਾਂ ਦੇ ਹਥਿਆਰ ਕੇਵਲ ਇਹ ਸਨ, ਪੱਥਰ, ਕੁਹਾੜੇ ਤੇ ਬਰਛੀਆਂ, ਜੋ ਸਖ਼ਤ ਲਕੜ ਨਾਲ ਸਿਰਿਆਂ ਉਤੇ ਜਾਨਵਰਾਂ |
ਦੇ ਸਿੰਙ ਲਾ ਕੇ ਬਣਾਈਆਂ ਜਾਂਦੀਆ ਸਨ। ਉਹਨਾਂ ਦੀ ਬੋਲੀ ਬੜੀ ਖਰ੍ਹਵੀ ਸੀ। ਉਹ ਆਪਣਾ ਨੰਗੇਜ ਜਾਨਵਰਾਂ ਦੀਆਂ ਖੱਲਾਂ ਨਾਲ ਕਜਦੇ ਸਨ। ਉਹ ਥੋੜੀ ਥੋੜੀ ਗਿਣਤੀ ਵਿਚ ਰਹਿੰਦੇ ਤੇ ਜੋ ਪਹਿਲੇ ਇਕੜ ਦੁਕੜ ਉਹਨਾਂ ਕਬੀਲਿਆਂ ਵਾਂਗ ਵਿਚਰਦੇ ਸਨ, ਪਹਿਲ ਯੂਨਾਨ, ਇਟਲੀ ਤੇ ਯੂਰਪ ਦੇ ਪੂਰਬੀ ਦੇਸਾਂ ਵਿਚ ਭੌਂਦੇ ਰਹਿੰਦੇ ਸਨ। ਉਹ ਲੋਕ ਮੂਰਖ ਅਤੇ ਜਾਂਗਲੀ ਹੀ ਰਹੇ। ਉਹਨਾਂ ਦੇ ਕਿੱਤੇ ਇਹਨਾਂ ਜਾਂਗਲੀ ਲੋਕਾਂ ਦਾ ਸਭ ਤੋਂ ਪਹਿਲਾ ਕਿੱਤਾ ਸੀ ਸ਼ਿਕਾਰ, ਜੋ ਵਹਿਸ਼ੀਪਨ ਤੋਂ ਮਨੁਖਾ ਤਰੱਕੀ ਵਲ ਪਹਿਲਾ ਕਦਮ ਸੀ। ਜਦ ਇਹਨਾਂ ਦੀ ਗਿਣਤੀ ਵਧ ਗਈ ਤਦ ਇਹ ਕਬੀਲਿਆਂ ਵਿਰ ਵੰਡੇ ਗਏ ਅਤੇ ਰੇਵੜਾਂ ਦੇ ਮਾਲਕ ਬਣਦੇ ਗਏ। ਇਸ ਦੇ ਮਗਰੋਂ ਧਰਤੀ ਦੀ ਮਾਲਕੀ ਦੀ ਕਦਰ ਵਧ ਗਈ ਅਤੇ ਇਹੋ ਧਰਤੀ ਪਰਿਵਾਰ ਦੇ ਮੁਖੀਆਂ ਵਿਚਾਲੇ ਝਗੜੇ ਦਾ ਕਾਰਨ ਬਣ ਗਈ। ਹੁਣ ਉਹਨਾਂ ਨੂੰ ਆਪਣੀ ਰਖਿਆ ਦੇ ਸਾਧਨ ਸੋਚਣ ਤੇ ਧਾਰਨ ਕਰਨੇ ਪਏ। ਉਹਨਾਂ ਦੇ ਹਥਿਆਰ ਜਦ ਕੁਝ ਹੋਰ ਸਮਾਂ ਲੰਘਿਆ ਤਦ ਉਹਨਾਂ ਨੂੰ ਧਾਤ ਦੀ ਵਰਤੋਂ ਦਾ ਗਿਆਨ ਹੋਇਆ। ਉਹਨਾਂ ਨੇ ਲੜਾਈਆਂ ਵਿਚ ਲੋਹੇ ਦੇ ਹਥਿਆਰਾਂ ਦੀ ਵਰਤੋਂ ਵੀ ਸ਼ੁਰੂ ਕਰ ਦਿਤੀ ਅਤੇ ਸਰੀਰਾਂ ਨੂੰ ਤਾਂਬੇ ਅਤੇ ਸੋਨੇ ਦੇ ਟੁਕੜਿਆਂ ਨਾਲ ਸਜਾਉਣਾ ਆਰੰਭ ਕੀਤਾ। ਉਹਨਾਂ ਨੇ ਬਰਤਨ ਬਣਾਉਣ ਦਾ ਕੰਮ ਵੀ ਸਿਖ ਲਿਆ ਪਰ ਜਿਹੜੇ ਬਰਤਨ ਉਹਨਾਂ ਬਣਾਏ ਉਹ ਕੋਈ ਚੰਗੀ ਕਾਰੀਗਰੀ ਦੇ ਨਮੂਨੇ ਨਹੀਂ ਸਨ। ਉਹਨਾਂ ਦਾ ਪਹਿਰਾਵਾ ਹੈਰੋਡੋਟਸ ਇਹਨਾਂ ਜੰਗਲੀ ਲੋਕਾਂ ਬਾਰੇ ਸਾਨੂੰ ਦਸਦਾ ਹੈ ਕਿ ਉਹ ਦਰਿਆਵਾਂ ਦੇ ਕੰਢੇ ਟੋਏ ਟਿੱਬਿਆਂ ਵਿਚ ਰਹਿੰਦੇ ਮੱਛੀਆਂ ਅਤੇ ਕੱਚਾ ਮਾਸ ਖਾਕੇ ਗੁਜ਼ਾਰਾ ਕਰਦੇ ਸਨ। ਉਹਨਾਂ ਦੀਆਂ ਕਿਸ਼ਤੀਆਂ ਘਾਹ ਫੂਸ ਦੀਆਂ ਬਣੀਆਂ ਹੁੰਦੀਆਂ ਸਨ। ਉਹ ਦਰਖਤਾਂ ਦੀ ਛਿਲ ਦੇ ਕਪੜੇ ਪਾਉਂਦੇ ਸਨ। ਜਦ ਘਰ ਦਾ ਕੋਈ ਜੀਅ ਬੀਮਾਰ ਪੈ ਜਾਂਦਾ ਤਦ ਉਹ ਉਸ ਨੂੰ ਮਾਰਕੇ ਖਾ ਜਾਂਦੇ। ਜਿਹੜੇ ਲੋਕ ਬਹੁਤ ਬੁੱਢੇ ਹੋ ਜਾਂਦੇ ਉਹਨਾਂ ਨੂੰ ਵੀ ਇਹ ਲੋਕ ਮਾਰ ਕੇ ਉਸਦਾ ਮਾਸ ਖਾ ਲੈਂਦੇ। ਕੁਝ ਲੋਕ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਤੇ ਦੂਜੇ ਸ਼ਿਕਾਰ ਮਾਰਕੇ ਨਿਰੰਬਾਹ ਕਰ ਲੈਂਦੇ ਸਨ। ਹੈਰੋਡੋਟਸ ਲਿਖਦਾ ਹੈ ਕਿ ਨੀਲ ਤੋਂ ਛੁਟ ਸਿੰਧ ਹੀ ਇਕ ਐਸਾ ਦਰਿਆ ਹੈ, ਜਿਸ ਵਿਚ ਮਗਰ ਮੱਛ ਅਤੇ ਘੜਿਆਲਾਂ ਦੀ ਕੋਈ ਕਮੀ ਨਹੀਂ। ਮੈਗਸਥਨੀਜ਼ ਦਾ ਖਿਆਲ ਹੈ ਕਿ ਦਰਿਆ ਨੀਲ ਨੂੰ ਛਡ ਕੇ ਇਹ ਦੁਨੀਆਂ ਭਰ ਵਿਚ ਸਭ ਤੋਂ ਵੱਡਾ ਦਰਿਆ ਹੈ। ਕਟੋਸੀਆ ਇਸ ਨੂੰ ਭਾਰਤ ਦੀਆਂ ਜ਼ਮੀਨਾਂ ਦੀ ਸਿੰਜਾਈ ਕਰਨ ਵਾਲਾ ਵੱਡਾ ਦਰਿਆ ਆਖਦਾ ਹੈ, ਜਿਸ ਵਿਚ ਲੰਮੀ |
- ↑ ਪੁਰਾਤਨ ਗਾਲਸ ਦੀਆਂ ਟੱਪਰੀਆਂ ਗੋਲਾਈ ਵਿਚ ਤੇ ਫੂਸ ਅਤੇ ਮਿੱਟੀ ਦੀਆਂ ਬਣੀਆਂ ਹੁੰਦੀਆਂ ਸਨ। ਸਵਿਟਜ਼ਰਲੈਂਡ ਦੀਆਂ ਛੰਨਾਂ ਦੀਆਂ ਪਾਲਾਂ ਵੀ ਉਸੇ ਕਿਸਮ ਦੀਆਂ ਸਨ।