ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬)

ਜਿਨ੍ਹਾਂ ਨੂੰ ਬਾਦਸ਼ਾਹਾਂ ਦੇ ਪੁਤਰ ਕਿਹਾ ਜਾਂਦਾ ਹੈ। ਏਸੇ ਹੀ ਤਰ੍ਹਾਂ ਇਹ ਲੜਾਕੇ ਮਰਹਟੇ, ਜਿਹੜੇ ਕਿ ਕਾਫੀ ਚਿਰਾਂ ਤੀਕ ਮੁਗਲ ਰਾਜ ਨੂੰ ਹੈਰਾਨ ਕਰਦੇ ਰਹੇ, ਤੇ ਹੈਂਕੜੀ ਅਫਗਾਨ ਜਿਨ੍ਹਾਂ ਨੇ ਇਕ ਸਦੀ ਤੋਂ ਪਹਿਲਾਂ ਕਰੜੇ ਨਾਦਰ ਨੂੰ ਲੜਾਈ ਦੇ ਮੈਦਾਨ ਵਿਚ ਵੰਗਾਰਿਆ ਸੀ, ਉਹ ਵੀ ਬੜੀ ਅਧੀਨਗੀ ਨਾਲ ਬਰਤਾਨਵੀ ਰਾਜ ਦੇ ਪੈਰਾਂ ਤੇ ਸੀਸ ਝੁਕਾਉਂਦੇ ਹਨ।

ਬਰਤਾਨਵੀ ਰਾਜ ਨੂੰ ਜੋ ਜੀ ਆਇਆਂ ਤੇ ਸਨਮਾਨ ਇਨ੍ਹਾਂ ਪੰਜਾਂ ਦਰਿਆਵਾਂ ਦੀ ਧਰਤੀ ਕੋਲੋਂ ਮਿਲਿਆ ਉਹ ਇਸ ਦੇਸ਼ ਦੇ ਕਿਸੇ ਵੀ ਹਿੱਸੇ ਵਿਚੋਂ ਨਹੀਂ ਮਿਲਿਆ ਹੋਣਾ। ਗੋਬਿੰਦ (ਸਿੰਘ) ਦੇ ਚੇਲਿਆਂ ਨੇ ਬੜੇ ਸੰਤੌਖ ਤੇ ਬਹਾਦਰੀ ਨਾਲ, ਜਿਹੜੇ ਕਿ ਲੜਾਈ ਵਿਚ ਹਾਰ ਖਾ ਚੁਕੇ ਸਨ, ਆਪਣੇ ਆਪ ਨੂੰ ਆਪਣੇ ਜੇਤੂਆਂ ਦੇ ਹਵਾਲੇ ਕਰ ਦਿਤਾ। ਰਾਜਪੂਤਾਂ ਵਾਂਗ ਸਿੱਖ ਆਪਣੇ ਆਪ ਨੂੰ ਸੂਰਜ ਜਾਂ ਚੰਦਰ ਬੰਸੀ ਖਾਨਦਾਨਾਂ ਨਾਲ ਮੇਲਣ ਵਿਚ ਕੋਈ ਖੁਸ਼ੀ ਮਹਿਸੂਸ ਨਹੀਂ ਕਰਦੇ ਤੇ ਨਾ ਹੀ ਜੋਸ਼ੀਲੇ ਮੁਸਲਮਾਨਾਂ ਵਾਂਗ ਉਹਨਾਂ ਨੂੰ ਕੋਈ ਅਭਿਮਾਨ ਹੈ ਕਿ ਉਹਨਾਂ ਦਿਆਂ ਬਜ਼ੁਰਗਾਂ ਨੇ ਕੋਈ ਮਾਰਾਂ ਮਾਰੀਆਂ ਹਨ ਜਿਨ੍ਹਾਂ ਨੇ ਕਿ ਧਰਮ ਦੇ ਆਸਰੇ ਸੰਸਾਰ ਦੀਆਂ ਵਡੀਆਂ ਵਡੀਆਂ ਤਾਕਤਾਂ ਨੂੰ ਉਥਲ ਪੁਥਲ ਦਿਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਆਪਣੇ ਗੁਰੂ ਦਾ ਸਿੰਘ (ਸ਼ੇਰ) ਸੀ, ਇਸ ਧਰਤੀ ਦਾ ਸਿੰਘ ਜਾਂ ਆਪਣੀ ਕੌਮ ਦਾ ਸ਼ੇਰ। ਸਿੱਖਾਂ ਨੇ ਆਪਣੇ ਹਥਿਆਰਾਂ ਸਮੇਤ ਹੀ ਉਸ ਤਾਕਤ ਅਗੇ ਆਪਣੇ ਆਪ ਨੂੰ ਪੇਸ਼ ਕਰ ਦਿਤਾ। ਜਿਸ ਧਰਤੀ ਤੇ ਉਹਨਾਂ ਦੀ ਹਕੂਮਤ ਸੀ, ਉਸ ਨੂੰ ਉਹਨਾਂ ਦੇ ਵਡੇ ਵਡੇਰੇ ਵਾਹੁੰਦੇ ਰਹੇ ਸਨ ਪਰ ਇਹ ਗਲ ਕੋਈ ਬਹੁਤ ਪੁਰਾਣੀ ਨਹੀਂ।

ਲੋਕਾਂ ਦੀ ਇਕ ਖਾਸ ਕੌਮ ਦੇ ਨਾਤੇ, ਉਹ ਵੀ ਇਕ ਖਾਸ ਦੇਸ਼ ਵਿਚ ਵਧੇ ਫੁਲੇ! ਇਸ ਪੰਜਾਂ ਦਰਿਆਵਾਂ ਦੀ ਧਰਤੀ ਨਾਲ ਸਦੀਆਂ ਤੋਂ ਹੀ ਖਾਸ ਘਟਨਾਵਾਂ ਦਾ ਸੰਬੰਧ ਜੁੜਿਆ ਹੋਇਆ ਹੈ। ਜਿਹੜਾ ਕਿ ਇਸ ਵੱਡੇ ਟਾਪੂ ਦੇ ਕਿਸੇ ਹੋਰ ਖੇਤਰ ਨਾਲ ਨਹੀਂ। ਕੁਦਰਤੀ ਤੌਰ ਤੇ, ਜਿਵੇਂ ਕਿ ਇਹ ਜਿਸ ਹਿੱਸੇ ਵਿਚ ਹੈ। ਇਸ ਨੂੰ ਖਾਸ ਮਹੱਤਤਾ ਮਿਲਦੀ ਹੈ ਤੇ ਇਹ ਭਾਰਤ ਨੂੰ ਲੰਘਣ ਦਾ ਰਸਤਾ ਵੀ ਸੀ। ਜਿਹੜਾ ਵੀ ਹਮਲਾ ਆਵਰ ਉਤਰ (north) ਵਲੋਂ ਆਇਆ ਤੇ ਉਸ ਇਸ ਤੇ ਕਬਜ਼ਾ ਕਰ ਕੇ ਆਪਣੀ ਨਾਮਵਰੀ ਕਰਾਈ। ਪੂਰਵ ਇਤਿਹਾਸਕ ਸਮਿਆਂ ਵਿਚ, ਇਹ ਉਹੀ ਪੰਜਾਬ ਹੈ, ਜਿਹੜਾ ਕਿ ਆਰੀਆਂ ਦੇ ਹਮਲੇ ਦਾ ਸ਼ਿਕਾਰ ਹੋਇਆ, ਜਦੋਂ ਉਹ ਅੰਨ ਦੀ ਭਾਲ ਵਿਚ ਸੰਸਾਰ ਦੇ ਹੋਰ ਵਖੋ ਵਖ ਦੇਸਾਂ ਵਲ ਚਲ ਪਏ ਸਨ। ਏਥੇ ਹੀ ਫਿਰ ਪਵਿੱਤਰ ਵੇਦਾਂ ਦੀ ਰਚਨਾ ਕੀਤੀ ਗਈ।ਇਹੀ ਚੀਜ਼ ਆਰੀਆਂ ਦੇ ਏਥੇ ਵਸਣ ਦੀ ਇਕ ਖਾਸ ਸਾਹਿਤਕ ਦੇਣ ਹੈ। ਇਹ ਰਾਜਪੂਤ, ਬ੍ਰਾਹਮਣ ਤੇ ਬਾਣੀਏ; ਜਿਹੜੇ ਕਿ ਉਚ-ਜਾਤੀਏ ਬਣਦੇ ਹਨ, ਫੌਜੀ ਤੇ ਵਿਉਪਾਰਕ ਜਮਾਤਾਂ ਦੇ ਹਿੰਦੂ ਕਹਾਉਂਦੇ ਹਨ, ਇਹ ਸਾਰੇ ਹੀ ਉਹਨਾਂ ਆਗੂਆਂ ਵਿਚੋਂ ਹਨ। ਨੀਵੀਂ ਜਾਤੀ ਦੇ ਲੋਕ ਕਣਕ ਵੰਨ੍ਹੇ ਰੰਗ ਦੇ ਤੇ ਨੀਵੇਂ ਖਿਆਲਾਂ ਵਾਲੇ ਉਹ ਹਨ, ਜਿਹੜੇ ਕਿ ਇਨ੍ਹਾਂ ਆਪਣੇ ਅਧੀਨ ਕੀਤੇ।

ਪੰਜਾਬ ਦੇ ਜੇਂਤ ਆਰੀਏ, ਜਿਹੜੇ ਕਿ ਮਗਰੋਂ ਤੁਰਕਸਤਾਨ ਦੇ ਸਕਾਈਬੀਅਨ ਜਾਂ ਤਾਰਤਾਰ