ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਰਲਾ ਇਲਾਕਾ ਬਾਰੀ ਦੁਆਂਬ ਕਹਾਉਂਦਾ ਹੈ (ਦੋ ਦਰਿਆਵਾਂ ਦੀ ਧਰਤੀ); ਰਾਵੀ ਤੇ ਚਨਾਬ ਵਿਚਲੀ ਧਰਤੀ ਨੂੰ ਰਚਨਾ ਦੁਆਬ ਅਤੇਂ ਚਨਾਬ ਤੇ ਜਿਹਲਮ ਨੂੰ ਚਜ ਦੁਆਬ ਆਖਦੇ ਹਨ। ਜਿਹਲਮ ਤੇ ਚਨਾਬ ਨਾਲ ਘਿਰੀ ਹੋਈ ਥਾਂ ਇਕ ਪਾਸੇ ਤੇ ਸਿੰਧ ਨਾਲ ਘਿਰੀ ਹੋਈ ਹੈ ਤੇ ਦੁਜੇ ਪਾਸੇ ਦੀ ਧਰਤੀ ਆਖਰੀ ਦਰਿਆ ਦੇ ਨਾਮ ਉਤੇ "ਸਿੰਧ ਸਾਗਰ" ਦੁਆਬ ਅਖਵਾਉਂਦੀ ਹੈ। ਪੰਜਾਬ ਦੇ ਅੰਤਮ ਦੋਹਾਂ ਦਰਿਆਵਾਂ ਅਰਥਾਤ ਬਿਆਸ ਤੇ ਸਤਲੁਜ ਨਾਲ ਘਿਰੀ ਹੋਈ ਧਰਤੀ ਬਿਸਤ ਜਾਲੰਧਰ ਅਖਵਾਉਂਦੀ ਹੈ; ਇਹ ਪੰਜਾਬ ਦੇ ਦੁਆਬਿਆਂ ਵਿਚੋਂ ਪੰਜਵਾਂ ਦੁਆਬਾ ਹੈ; ਜਿਸ ਵਿਚ ਬਰਤਾਨਵੀ ਜ਼ਿਲੇ ਰੁਸ਼ਿਆਰ- ਪੁਰ ਤੇ ਜਾਲੰਧਰ ਅਤੇ ਦੇਸੀ ਰਿਆਸਤ ਕਪੂਰਥਲਾ ਸ਼ਾਮਲ ਹੈ। ਇਹਨਾਂ ਦੁਆਬਿਆਂ ਵਿਚ ਬਾਰੀ ਦੁਆਬ ਸਭ ਦਾ ਸਰਦਾਰ ਹੈ, ਜਿਸ ਵਿਚ ਕੇਂਦਰੀ ਮਾਝਾ ਅਰਥਾਤ "ਸਿੱਖਾਂ ਦਾ ਘਰ" ਅਤੇ ਲਾਹੌਰ, ਅੰਮ੍ਰਿਤਸਰ ਤੇ ਮੁਲਤਾਨ ਦੇ ਵਡੇ ਵਡੇ ਸ਼ਹਿਰ ਸ਼ਾਮਲ ਰਨ।

ਇਸ ਦੇ ਮੈਦਾਨ

ਪੰਜਾਬ ਸਮੁਚੇ ਤੌਰ ਉਤੇ ਥੋੜਾ ਢਲਵਾਨ ਮੈਦਾਨੀ ਦੇਸ ਹੈ, ਜੋ ਉੱਤਰ ਵਿਚ ਉਚੇ ਪਰਬਤਾਂ ਤੋ ਲੈ ਕੇ ਦਖਣ ਵਿਚਲੇ ਮਾਰੂਥਲਾੰ ਤੀਕ ਫੈਲਿਆ ਹੋਇਆ ਹੈ। ਇਹ ਢਲਵਾਨ ਨਿਯਮ ਅਨੁਸਾਰ ਅਤੇ ਦਰਜੇ ਵਾਰ ਹੈ; ਇਥੋਂ ਤੀਕ ਕਿ ਇਸ ਦੇ ਉਪਰਲੇ ਭਾਗ ਦੀ ਉਚਾਈ ਵੀ ਦਰਮਿਆਨੇ ਮੇਲ ਦੀ ਹੈ। ਇਸ ਸੁਬੇ ਦੇ ਵਡੇ ਸ਼ਹਿਰ ਲਾਹੌਰ ਅਤੇ ਅਮ੍ਰਿਤਸਰ ਸਮੁੰਦਰ ਦੀ ਪਧਰ ਤੋਂ ੯੦੦ ਫੁਟ ਉਚੇ ਹਨ; ਢਲਵਾਨ ਦੀ ਪੱਧਰ ਨਿਯਮ ਅਨੁਸਾਰ ਦਖਣ-ਪਛਮ ਵਲ ਹੈ, ਇਥੋਂ ਤੀਕ ਕਿ ਮਿਠਨ ਕੋਟ ਕੇਵਲ ੨੨੦ ਫੁਟ ਦੀ ਉਚਾਈ ਉਪਰ ਹੈ। ਪੱਧਰ ਦੀ ਅਣੁਟ ਇਕਸਾਰਤਾ ਦੇ ਕਾਰਨ ਇਸ ਦੇ ਵਡੇ ਦਰਿਆਵਾਂ ਦੇ ਰਸਤਿਆਂ ਵਿਚ ਮੁੜ ਮੁੜ ਤੇ ਵਡੀਆਂ ਵਡੀਆਂ ਅਦਲਾ ਬਦਲੀਆਂ ਹੁਦੀਆੰ ਰਹਿੰਦੀਆਂ ਹਨ। ਇਸ ਤਰ੍ਹਾਂ ਸਤਲੁਜ ਅਤੇ ਲੁਧਿਆਣੇ ਦੇ ਵਿਚਕਾਰਲੇ ਨਿਚਲੇ ਰੇਤਲੇ ਇਲਾਕੇ ਦਾ ਇਕ ਨਲਾ ਅਜ ਤੋਂ ਪੰਜਾਹ ਸਾਲ ਪਹਿਲੇ ਇਕ ਦਰਿਆ ਦੀ ਤਹਿ ਹੁੰਦਾ ਸੀ। ਸਤਲੁਜ ਤੇ ਖਾਸ ਤੌਰ ਉਤੇ ਆਪਣਾ ਰਸਤਾ ਬਦਲਦਾ ਹੀ ਰਹਿੰਦਾ ਹੈ। ਪੰਜਾਬ ਦੇ ਬਹੁਤੇ ਦਰਿਆਵਾਂ ਦੀ ਰੁਚੀ ਇਹ ਹੈ ਕਿ ਉਹ ਆਪਣੇ ਜਲੀ ਰਸਤਿਆਂ ਨੂੰ ਮਾਰੂ ਥਲ ਬਣਾਉਂਦੇ ਰਹਿੰਦੇ ਹਨ। ਸਾਰੇ ਦੇਸ਼ ਵਿਚ ਉਤਰ ਦਖਣ ਵਾਲੇ ਰੇਤ ਦੇ ਢਿਗਾਂ ਦੇ ਢਿਗ ਆਮ ਮਿਲਦੇ ਹਨ, ਜੌ ਇਸ ਗਲ ਦੇ ਸੂਚਕ ਹਨ ਕਿ ਪੁਰਾਣੇ ਸਮਿਆਂ ਵਿਚ ਏਥੇ ਦਰਿਆ ਵਗਦੇ ਸਨ। ਦਰਿਆ ਰਾਵੀ ਜੋ ਅਜ ਤੋਂ ਪੰਜਾਹ ਸਾਲ ਪਹਿਲੇ ਸ਼ਹਿਰ ਲਾਹੌਰ ਦੀਆਂ ਕੌਧਾਂ ਨਾਲ ਖਹਿਕੇ ਵਗਦਾ ਸੀ, ਹੁਣ ਤਿੰਨ ਮੀਲ ਉਤਰ ਵਲ ਵਹਿੰਦਾ ਹੈ। ਸਤਲਜ ਪਹਿਲੇ ਸਮਿਆਂ ਵਿਚ ਸ਼ਹਿਰ ਲੁਧਿਆਣੇ ਦੇ ਨੇੜੇ ਵਗਦਾ ਸੀ ਹੁਣ ਇਸ ਤੋਂ ੭ ਮੀਲ ਦੂਰ ਉੱਤਰ ਵਲ ਚਲਾ ਗਿਆ ਹੈ; ਦਰਿਆ ਚਨਾਬ ਜੋ ਰਾਮ ਨਗਰ ਦੇ ਨਾਲ ਵਹਿੰਦਾ ਸੀ ਹੁਣ ਇਸ ਤੋਂ ਚਾਰ ਮੀਲ ਦੁਰ ਚਲਾ ਗਿਆ ਹੈ; ਇਸੇ ਤਰ੍ਹਾਂ ਜਿਹਲਮ ਵਿਚ ਵੀ ਅਦਲਾ ਬਦਲੀ ਹੈ ਚੁਕੀ ਹੈ।

ਹਰ ਪਰਕਾਰ ਦੀ ਕੁਦਰਤੀ ਬਣਤਰ

ਪੂਰਬ ਵਿਚ ਹੋਰ ਕੋਈ ਐਸਾ ਦੇਸ ਨਹੀਂ ਜਿਥੇ ਪੰਜ ਦਰਿਆਵਾਂ ਦੀ ਧਰਤੀ ਵਾਂਗ ਛਾਂਤ ਭਾਂਤ ਦੀ ਕੁਦਰਤੀ ਬਣਤਰ ਵੇਖਣ ਵਿਚ ਆਉਦੀ ਹੋਵੇ। ਹਰੀਆਂ ਭਰੀਆਂ ਤੇ ਤੇ ਲਹਿ ਲਹਾਉਂਦੀਆਂ ਖੇਤੀਆਂ ਦੇ ਇਲਾਕਿਆਂ ਅੰਤੇ ਹਰੇ ਭਰੇ ਮੈਦਾਨਾਂ ਤੋਂ ਲੈ ਕੇ, ਸੈਲਾਨੀ ਦੀਆਂ ਅੱਖਾਂ, ਖੁਸ਼ਕ ਮਾਰੂ ਥਲਾਂ ਤੋਂ ਝਾੜੀਦਾਰ ਜੈਗਲਾਂ ਤੀਕ ਵੇਖਦੀਆਂ ਹਨ! ਉਤਰੀ ਇਲਾਕਿਆਂ ਦਾ ਰਟਨ ਕਰਨ ਵਾਲਾ ਸੈਲਾਨੀ ਪੰਜਾਬ

ਨੂੰ ਹਿੰਢੁਸਤਾਨ ਦਾ ਬਾਗ਼ ਸਮਝੇਗਾ; ਪਰ ਜਦ ਉਹ ਦਖਣ ਵਿਚ ਅਪੜੇਗਾ ਤਦ ਦੱਖਣ-ਪੱਛਮ ਵਲ ਦੇ ਰੇਤਲੇ ਮੈਂਦਾਨ ਤੇ ਦਖਣ-ਪੂਰਬ ਵਲ ਦੇ ਹਿਸਾਰ ਦੇ ਬੀਆਬਾਨ ਅਤੇ ਚਜ ਦੁਆਬ ਦੀ ਬਾਰ "ਉਸ ਦੀਆਂ ਅੱਖਾਂ ਅਗੇ ਇਕ ਵਚਿਤਰ ਹੀ ਢਰਿਸ਼ ਪੇਸ਼ ਕਰੇਗੀ।

ਰੋਹੀਆਂ

ਉਸ ਨੂੰ ਨਜ਼ਰ ਆਉਣਗੀਆਂ ਅਮੁਕ ਰੌਹੀਆਂ_ਤੇ ਜੰਗਲੀ ਚਰਾਂਦਾਂ, ਘਾਹ ਬੂਟ ਨਾਲ ਭਰਪੂਰ। ਦੁਆਬਿਆਂ ਦੇ ਕੇਂਦਰਾਂ ਵਿਚ ਜਿਥੇ ਕਦੇ ਨ ਮੁਕਣ ਵਾਲੀਆਂ ਚਰਾਂਦਾਂ ਹਨ ਚੰਗੇ ਤੋਂ ਚੰਗੇ ਡੰਗਰ, ਭੈਂਸਾਂ, ਭੇਡਾਂ ਤੇ ਬਕਰੀਆਂ ਪਲਦੀਆਂ ਹਨ। ਪੰਜਾਬ ਅਤੇ ਅਫਗਾਨਿਸਤਾਨ ਵਿਚਾਲੇ ਆਵਾਜਾਈ ਦਾ ਇਕੋ ਇਕ ਵਸੀਲਾ ਉਠ ਹਨ, ਜੋ ਇਹਨਾਂ ਅਮੁਕ ਚਰਾਂਦਾਂ ਵਿਚ ਪਲਦੇ ਹਨ। ਇਹਨਾਂ ਚਰਾਂਦਾਂ ਤੋਂ ਦੇਸ ਭਰ ਦੇ ਘੋੜਿਆਂ ਲਈ ਚਾਰਾ ਪਰਾਪਤ ਹੁੰਦਾ ਹੈ। ਰੇਲਵੇ ਲਈ, ਵਡੇ ਵਡੇ ਨਗਰਾਂ ਤੇ ਸ਼ਹਿਰਾਂ ਲਈ, ਅਤੇ ਅੰਗਰੇਜ਼ੀ ਛਾਉਣੀਆਂ ਲਈ ਉਥੋਂ ਹੀ ਲਕੜ ਦਾ ਬਾਲਣ ਪ੍ਰਾਪਤ ਹੁੰਦਾ ਹੈ।

ਅਨੋਖੀ ਵਸ਼ੇਸ਼ਤਾ

ਜੰਗਲਾਂ ਤੇ ਬੀਆਬਾਨਾਂ ਵਿਚ ਕਿਧਰੇ ਕਿਧਰੇ ਛੰਨਾਂ ਵੀ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਵਿਚ ਅਧ-ਜੰਗਲੀ ਲੋਕ ਵਸਦੇ ਹਨ, ਜੋ ਬਹੁਤਾ ਊਠਣੀਆਂ ਦੇ ਦੁਧ ਉਤੇ ਪਲਦੇ ਹਨ| ਇਹਨਾਂ ਜੰਗਲੀ ਇਲਾਕਿਆਂ ਵਿਚ, ਜੋ ਘੁਗ ਵਸਦੇ ਸ਼ਹਿਰਾਂ ਤੋਂ ਬਹੁਤ ਦੂਰ ਹਨ, ਪੁਰਾਤਨ ਸ਼ਹਿਰਾਂ, ਪਿੰਡਾਂ, ਮੰਦਰਾਂ, ਸਰੋਂਵਰਾਂ, ਖੁਹਾਂ ਅਤੇ ਬਾਉਲੀਆਂ ਦੇ ਥੇਹ ਮਿਲਦੇ ਹਨ। ਇਹ ਚੀਜ਼ਾਂ ਦਸਦੀਆਂ ਹਨ ਕਿ ਇਹ ਇਲਾਕੇ ਉਹਨਾਂ ਨਗਰਾਂ ਤੋਂ ਘਟ ਨਹੀਂ ਸਨ, ਜੋ ਅਜ ਕਲ ਲੋਕਾਂ ਦੇ ਮਨ ਪਸਿੰਦ ਸ਼ਹਿਰ ਬਣੇ ਹੋਏ ਹਨ।

ਲੂਣ ਦੀਆਂ ਖਾਨਾਂ

ਪੰਜਾਬ ਦੀ ਮਹਾਨ ਵੱਡੀ ਲੂਣ ਪਰਬਤਾਂ ਦੀ ਲੜੀ ਸਫੈਦ ਕੋਹ ਪਰਬਤ ਦੇ ਪੈਰਾਂ ਵਿਚੋਂ ਉਠ ਕੇ ਪੂਰਬ ਵਲ ਸਿੰਧ ਤੀਕ ਫੈਲੀ ਹੋਈ ਹੈ, ਜੋ ਕਾਲਾਬਾਗ ਨੂੰ ਪਾਰ ਕਰਦੀ ਤੇ ਪੂਰਬੀ ਰਸਤਾ ਮੁਕਾਉਂਦੀ ਹੋਈ ਸਿੰਧ ਸਾਗਰ ਦੁਆਬ ਨੂੰ ਪਾਰ ਕਰ ਕੇ ਦਰਿਆ ਜਿਹਲਮ ਦੇ ਸਜੇ ਕਿਨਾਰੇ ਉਤੇ ਅਪੜ ਕੇ ਏਕਾ ਏਕ ਖਤਮ ਹੋ ਜਾਂਦੀ ਹੈ। ਇਹ ਪਰਬਤ ਲੜੀ ਬਹੁਤੀ ਉਚੀ ਨਹੀਂ। ਬਹੁਤ ਹੀ ਘਟ ਅਸਥਾਨ ਹਨ ਜਿਥੇ ਇਸ ਦੀ ਉਚਾਈ ਸਮੁੰਦਰ ਢੀ ਪਧਰ ਤੋਂ ੨੦੦੦ ਫੁਟ ਉਚੀ ਹੋਵੇ। ਇਸ ਪਰਬਤ-ਲੜੀ ਵਿਚ ੫ਹੜੀ ਲੂਣ ਦਾ ਅਮੁਕ ਖਜ਼ਾਨਾ ਭਰਿਆ ਪਿਆ ਹੈ। ਇਸ ਵਿਚ ਸੱਜੀ, ਚੂਨੇ, ਰੇਤਲੇ ਪਥਰ, ਦੁਧ ਪਥਰੀ ਅਤੇ ਲਾਲ ਮਿੱਟੀ ਦੇ ਕਦੇ ਨਾ ਮੁਕਣ ਵਾਲੇ ਜ਼ਖੀਰੇ ਲੁਕੇ ਪਏ ਹਨ। ਦਖਣ ਵਲ ਦੇ ਪਾਸੇ ਰੇਤਲਾ ਖੁਲ੍ਹਾ ਦੇਸ ਫੈਲਿਆ ਪਿਆ ਹੈ ਜਦ ਕਿ ਇਸ ਦੇ ਉਤਰ ਵਲ ਉਘੜ ਦੁਗੜੀ ਪਹਾੜੀ ਤੇ ਪਥਰੀਲੀ ਉਚੇਰੀ ਧਰਤੀ ਹੈ। ਉਤਰ ਪੂਰਬੀ ਸਰਹਦ ਉਤੇ ਨਗਰ ਮੰਡੀ ਦੇ ਪਾਸ ਜੋ ਹਿਮਾਲਾ ਪਰਬਤਾਂ ਦੀ ਨਿਚਲੀ ਲੜੀ ਹੈ, ਉਸ ਵਿਚ ਲਾਲ ਰੰਗ ਦੇ ਮੋਂਗੇ ਦਾ ਅਖੁਟ ਖਜ਼ਾਨਾ ਭਰਿਆ ਪਿਆਂ ਹੈ। ਇਹਨਾਂ ਪਹਾੜਾਂ ਵਿਚ ਚੂਨੇ ਦੇ ਪਥਰ, ਰੇਤ ਦੇ ਪੱਥਰ, ਦੁਧ ਪਥਰੀ, ਸਲੇਟ ਪੱਥਰ ਆਦਕ ਦੀ ਵੀ ਕੋਈ ਕਮੀ ਨਹੀ?। ਲੂਣ ਦੇ ਪਹਾੜਾਂ ਵਿਚ ਕੇਵਲ ਲੁਣ ਹੀ ਪੈਦਾ ਨਹੀਂ ਹੁੰਦਾ ਸਗੋਂ ਜਿਸਤ, ਫਟਕੜੀ ਤੇ ਗੰਧਕ ਵੀ ਮੌਜੂਦ ਹੈ। ਮੰਡੀ ਵਿਚ ਵੀ ਸਾਧਾਰਨ ਲੂਣ ਅਤੇ ਲੋਹਾ ਪਾਇਆ ਜਾਂਦਾ ਹੈ। ਮਖਡ ਦੇ ਨਮਕੀਨ ਪਹਾੜਾਂ ਵਿਚ ਸਿੰਧ ਦੇ ਖਬੇ ਕਿਨਾਰੇ ਕੋਇਲਾ ਪਾਇਆ ਜਾਂਦਾ ਹੈ। ਚਨਾਬ, ਕਾਰੋ ਅਤੇਂ ਸੁਆਂ