(੪੨)
ਦੀ ਆਵਾਜਾਈ ਹੋ ਸਕਦੀ ਹੈ। ਇਥੋਂ ਚਲ ਕੇ ਇਹ ਹਰੀ ਕੇ ਧੱਤਨ ਪਜਦਾ ਤੇ ੫5੦ ਮੀਲ ਦਾ ਰਸਤਾ ਮੁਕਾ ਕੇ ਬਿਆਸ ਨਾਲ ਆ ਮਿਲਦਾ ਹੈ। ਇਥੋਂ ਮਿਲ ਕੇ ਇਹ ፪ጅ ਦਰਿਆ ਘਾਰਾ ਦਾ ਨਾਮ ਧਾਰਨ ਕਰਦੈ 3 ਸੈਗਮ ਤੋਂ ਹੇਠਲੇ ਪਾਸੇ ਉੱਚ ਦੇ ਮੁਕਾਮ ਉਤੇ ਚਨਾਬ ਨਾਲ ਮਿਲ ਜਾਂਦੇ ਅਤੇ ਸਿੰਧ ਦਰਿਆ ਨਾਲ ਸੈਗਮ ਬਣਾ ਕੇ ਪੰਜਨਦ ਬਣ ਜਾਂਦੇ ਹਨ। |
ਸਤਲੁਜ ਵਿਚ ਮੱਛੀ ਬੇਅੰਤ ਹੁੰਦੀ ਹੈ। ਇਹ ਦਰਿਆ ਆਪਣੇਂ ਠੰਢੇ ਪਾਣੀ ਲਈ ਪੂਸਿਧ ਹੈ, ਜੋ 88 ਦੀ ਉਚਾਈ ਤੇ ਦੁਰ ਦੁਰਾਂਡੇ ਨਿਕਾਸ ਦਾ ਸੂਚਕ ਹੈ। ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਸੈਨ ੧੮੦੯ ਵਿਚ ਹੋਈ 8፡1 ਵਿਚ ਇਹੋ ਦਰਿਆ ਹੱਦ ጻቋ ਗਈ ਸੀ। |
ਪਰਕਰਨ—੨
ਦੇਸ਼ ਦੀ ਕੁਦਰਤੀ ਵਸ਼ੇਸ਼ਤਾ, ਇਸ ਦਾ ਰਕਬਾ ਵਸੋਂ ਪੌਣ ਪਾਣੀ, ਉਪਜ ਤੇ ਵਪਾਰ
ਦੇਸ਼ ਦਾ ਲੰਮ ਚੁੜਾ ਪੰਜਾਬ ਅਤੇ ਇਸ ਦੀਆਂ ਰਿਆਸਤਾਂ* ਦਾ ਮਿਲਵਾਂ ਰਕਬਾ ੧੪੪,੪੩੬ ਵਰਗ ਮੀਲ ਹੈ। ਵੱਸੋਂ ਫਰਵਰੀ ੧੮੮੧ ਦੀ ਆਦਮ-ਗਿਣਤੀ ਅਨੁਸਾਰ ਇਸ ਦੀ ਵਸੋਂ ੨,੨੭,੧੨,੧੨੦ ਹੈ ਅਰਬਾਤ ਹਿੰਦ ਰਾਜ ਦੇ ਰਕਬੇ ਦਾ ⅒ ਅਬਵਾ ਭਾਰਤ ਦੀ ਕੁਲ ਵਸੋਂ ਦਾ 1⁄11। ਸੂਬੇ ਦੀ ਕੁਲ ਵਸੋਂ ਵਿਚੋਂ ਅਧੇ ਮੁਸਲਮਾਨ ਹਨ, ⅖ ਹਿੰਦੂ ⅒ ਸਿੱਖ। ਪੈਜਾਬ ਦਾ ਸੂਬਾ ਲੈਫਟੀਨੈਂਟ ਗੁਵਰਨਰ ਦੇ ਮਾਤਹਿਤ ਹੈ ਅਤੇ ੨੭° ੩੯' ਤੇ ੩੫° ੨' ਉਤਰੀ ਲੈਟੀਚੂਡ ਅਤੇ ੬੯° ੩੫' ਤੇ ੭੮° ੩੫' ਪੂਰਬੀ ਲਾਂਗੀਚੂਡ ਵਿਚਾਲੇ ਵਾਕਿਆ ਹੈ। ਪੰਜਾਬ ਖਾਸ ਦੀ ਰੂਪ ਰੇਖਾ ਇਕ ਐਸੇ ਮੈਦਾਨੀ ਗੋਲੇ ਵਰਗੀ ਹੈ, ਜਿਸ ਦਾ ਕੇਂਦਰ ਖੰਜਨਦ ਤੇ ਸਿੰਧ ਦੇ ਸੰਗਮ ਉਪਰ, ਇੰਤਹਾਈ ਫਾਸਲਾ ਸੁਲੇਮਾਨ ਪਰਬੜਾਂ ਦੀ ਲੜੀ ਤੇ ਦਰਿਆ ਸਤਲੂਜ ਗੁਲਾਈ ੩੫ ਮੁਤਫਾਜ਼ੀ ਲਾਈਨ ਦੇ ਨੇੜੇ ਸਭ ਤੋਂ ਉੱਚੀ ਉਚਾਈ ਹੈ। ਲਹੌਰ ਪੋਜਾਬ ਦੀ ਰਾਜਧਾਨੀ ਲਾਰੌਰ ਹੈ, ਜੋ ਲਗ ਪਗ ਸੂਬੇ ਦੇ ਐਨ ਮਧ ਵਿਚ ਹੈ ਤੇ ਜੋ ਮੁਗਲ ਰਾਜ ਦੇ ਸਮੇਂ ਲਾਹੌਰ ਸੂਬੇ ਦੇ ਨਾਮ ਨਾਲ ਪ੍ਰਸਿਧ ਸੀ। ਜਿਥੋਂ ਤੀਕ ਵਸੋਂ, ਆਰਟ ਤੇ ਵਪਾਰ ਦਾ ਸੰਬੰਧ ਹੈ ਇਸ ਤੋਂ ਵੀ ਵਧੀਕ ਪ੍ਰਸਿੱਧ ਹਿੰਦੁਸਤਾਨ ਢੀ ਪੁਰਾਤਨ ਰਾਜਧਾਨੀ ਦਿੱਲੀ ਹੈ। ਦੇਸ਼ ਦੀ ਕੁਦਰਤੀ ਬਣਤਰ ਪੰਜਾਬ ਬੜਾ ਵਿਸ਼ਾਲ ਤੇ ਚੌੜਾ ਮੈਦਾਨੀ ਇਲਾਕਾ ਹੈ, ਜੋ ਉਤਰ ਕਸ਼ਮੀਰ, ਭਾਵੇ ਪੰਜਾਬ ਸਰਕਾਰ ਦੇ ਮਾੜਹਿਤ ਹੈ, ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ—ਪੰਜਾਬ ਦੀ ਆਦਮ ਗਿਣਤੀ ਦੀ ਰਪੋਰਟ ੧੮੮੧ ਸਫਾ ੧ |
ਤੇ ਪੱਛਮ ਵਲੋਂ ਉਚੇ ਉਚੇ ਪਹਾੜਾਂ ਨਾਲ ਘਿਰਿਆੰ ਹੋਇਆ ਅਤੇ ਦਖਣ ਤੇ ਪੂਰਬ ਵਲੋਂ ਖੁਲ੍ਹਾ ਹੈ। ਇਸ ਦੀ ਕੁਦਰਤੀ ਬਨਾਵਟ ਉਤਰੀ ਅਤੇ ਦੱਖਣੀ ਭਾਗ ਵਿਚ ਬਹੁਤ ਪ੍ਰਸਿੱਧ ਹੈ ਇਸ ਦੇ ਉਤਰ-ਪੂਰਬੀ ਕੋਨੇ ਵਿਚ ਕਾਂਗੜੇ ਦਾ ਪਹਾੜੀ ਇਲਾਕਾ ਅਤੇ ਉਤਰ-ਪੱਛਮੀ ਕੋਨੇ ਵਿਚ ਯੂਸਫਜ਼ਈ, ਪਿਸ਼ਾਵਰ, ਕੋਹਾਟ ਤੇ ਹਜ਼ਾਰਾ ਦੀਆਂ ਵਾਦੀਆਂ ਹਨ। ਇਹ ਵਡੇ ਵਡੇ ਉਹਨਾਂ ਦਰਿਆਵਾਂ ਦੇ ਸਰਸਬਜ਼ ਤੇ ਉਪਜਾਊ ਗੁਣ ਨੇ, ਜਿਨ੍ਹਾਂ ਦੀਆਂ ਮਜਲਾਂ ਤੇ ਵਿਸ਼ੇਸ਼- ਤਾਈਆਂ ਉਪਰ ਦਸੀਆਂ ਗਈਆਂ ਹਨ। ਇਸ ਨੇ ਪਹਾੜ ਦੇ ਬਗਲੀ ਇਲਾਕੇ ਨੂੰ ਅਤਿਐਤ ਮਨ ਮੋਹਣਾ ਬਣਾ ਦਿਤਾ ਹੈ। ਇਸ ਦੇ ਦੁਪਾਸੀ ਹਰੀਆਂ ਵਾਦੀਆਂ ਅਤੇ ਚੁਗਿਰਦੇ ਬਰਫ ਢਕੇ ਪਹਾੜ ਹਨ। ਇਸ ਦਾ ਦਖਣੀ ਜਾਂ ਮੈਦਾਨੀ ਭਾਗ ਉਸੇ ਉਚਰੀ ਧਰਤੀ ਦਾ ਇਕ ਭਾਗ ਹੈ, ਜਿਸ ਨਾਲ ਕਿ ਰਾਜਪੂਤਾਨੇ ਦਾ ਖੁਸ਼ਕ ਮਾਰੂਥਲ ਅਤੇ ਸਿੰਧ ਦਾਾ ਰੇਤਲਾ ਦੇਸ ਸੰਬੰਧਤ ਹੈ। ਪੰਜਾਬ ਦੇ ਦੁਆਬੇ ਇਹ ਸ਼ੈਦਾਨੀ ਇਲਾਕਾ ਦੁਆਬਿਆਂ ਵਿਚ ਵੰਡਿਆ ਹੋਇਆ ਹੈ ਤੇ ਇਹ ਦੁਆਬੇ ਰੀ ਦੇਸ਼ ਨੂੰ ਕੁਦਰਤੀ ਭਾਗਾਂ ਵਿਚ ਵੰਡਦੇ ਹਨ। ਦੁਆਬੇ ਅਜੇ ਤੀਕ ਉਹਨਾਂ ਹੀ ਹਰ-ਮਨ ਪਿਆਰੇ ਨਾਵਾਂ ਨਾਲ ਪ੍ਰਸਿੱਧ ਰਨ, ਜੋ ਇਹਨਾਂ ਨੂੰ ਮੁਗ਼ਲ ਰਾਜ ਦੇ ਸਮੇ ਦਿਤੇ ਗਏ ਸਨ ਅਤੇ ਉਹਨਾਂ ਹੀ ਦਰਿਆਵਾਂ ਦੇ ਨਾਮ ਨਾਲ ਪ੍ਰਸਿੱਧ ਹਨ ਜਿਨ੍ਹਾਂ ਵਿਚਾਲੇ ਇਹ ਘਿਰੇ ਹੋਏ ਹਨ। ਇਹ ਨਾਮ ਦੋਹਾਂ ਦਰਿਆਵਾਂ ਦੇ ਪਹਿਲੇ ਹਰਫਾਂ ਨੂੰ ਜੋੜ ਕੇ ਘੜੇ ਗਏ ਹਨ। ਇਹ ਗਲ ਸਿਕੌਦਰ ਆਜ਼ਮ ਦੇ ਇਤਿਹਾਸਕਾਰਾਂ ਨੇ ਨੌਟ ਕੀਤੀ, ਜੋ ਇਸ ਗਲ ਦਾ ਸਬੂਤ ਹੈ ਕਿ ਉਹ ਹਰ ਮਾਮਲੇ ਦੀ ਚੰਗੀ ਪੁਣ ਛਾਣ ਕਰਦੇ ਸਨ। ਏਰੀਅਨ ਲਿਖਦਾ ਹੈ ― "ਦੇਸ਼ ਦਾ ਬਹੁਤ ਵੱਡਾ ਭਾਗ ਹਮਵਾਰ ਤੇ ਪੱਧਰਾ ਹੈ। ਕੁਛ ਲੋਕਾਂ ਦਾ ਕਿਆਸ ਹੈ ਤੇ ਇਹਦਾ ਕਾਰਨ ਦਰਿਆਵਾਂ ਦਾ ਉਹ ਚਿਕੜ ਹੈ ਜੋ ਹੜਾਂ ਸਮੇਂ ਜੰਮ ਗਿਆਂ। ਇਹੇ ਕਾਰਨ ਹੈ ਕਿ ਕੁਝ ਇਲਾਕਿਆਂ ਦਾ ਨਾਮ ਉਹਨਾਂ ਦਰਿਆਵਾਂ ਦੇ ਨਾਵਾਂ ਉਤੇ ਹੈ ਜਿਹੜੇ ਉਹਨਾਂ ਵਿਚੋ ਲੰਘਦੇ ਹਨ।" ਉਦਾਾਹਰਣ ਵਜੋ ਬਿਆਸ ਅਤੇ ਰਾਵੀ ਦਾ ਵਿਚਕਾ- |