ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੭


ਅਟਕ ਤੀਕ ਦਰਿਆਈ ਰਸਤੇ ਦੇ ਨਾਲ ਨਾਲ ਬੜੀ ਸਖ਼ਤ ਤਬਾਹੀ ਮਚਾਈ। ੧੦ ਅਗਸਤ ੧੮੫੮ ਈਸਵੀ ਨੂੰ ਦਰਿਆ ਅਚਨਚੇਤ ੯੦ ਫੁੱਟ ਤੀਕ ਉੱਚਾ ਚੜ੍ਹ ਆਇਆ।

ਦਰਿਆ ਕਾਬਲ

ਦਰਿਆ ਸਿੰਧ ਨਾਲੋਂ ਕਾਬਲ ਦਰਿਆ ਵਿਚ ਇਕ ਵਚਿਤਰ ਵਿਸ਼ੇਸ਼ਤਾ ਹੈ। ਦੋਵਾਂ ਦਰਿਆਵਾਂ ਦੇ ਸੰਗਮ ਤੋਂ ਉਪਰਲੇ ਪਾਸੇ ੪੦ ਮੀਲ ਤੱਕ ਤਾਂ ਇਹ ਜਹਾਜ਼ਰਾਨੀ ਦੇ ਬਿਲਕੁਲ ਯੋਗ ਹੈ ਪਰ ਸੰਗਮ ਦੇ ਠੀਕ ਉਪਰਲੇ ਪਾਸੇ ਤੰਦ ਦੇ ਤੇਜ਼ ਲਹਿਰਾਂ ਨੇ ਦਰਿਆ ਸਿੰਧ ਨੂੰ ਲਾਂਘੇ ਰਹਿਤ ਬਣਾ ਦਿਤਾ ਹੈ | ਦਰਿਆ ਦੇ ਉਪਰਲੇ ਰਸਤੇ ਦੇ ਨਾਲ ਨਾਲ ਅਟਕ ਤੇ ਇਸ ਦੇ ਨਾਲਿਆਂ ਦੇ ਇਰਦ ਗਿਰਦ ਵਖ ਵਖ ਅਸਥਾਨਾਂ ਉਤੇ ਸੋਨਾ ਪਾਇਆ ਜਾਂਦਾ ਹੈ । ੩੩੭ ੫੪' ਉਤ੍ਰੀ ਲੈਟੀਚੂਝ ਅਤੇ ੨੨੦ ੧੮ ਪੂਰਬੀ ਲਾਂਗੀਚੂਡ ਵਿਚ ਪਹੁੰਚ ਕੇ ਅਟਕ


  • ਇਹ ਮਹਾਨ ਵੱਡੀ ਤਬਾਹੀ ਮਹਾਰਾਜਾ ਸ਼ੇਰ ਸਿੰਘ ਦੇ ਰਾਜ ਸਮੇਂ ਮਚੀ ।

ਅਖੀਂ ਡਿਠੇ ਗਵਾਹ ਨੇ ਇਸ ਭਿਆਨਕ ਨਜ਼ਾਰੇ ਦਾ ਵਰਣਨ ਐਉਂ ਕੀਤਾ ਹੈ- ਅਟਕ ਦੇ ਉਪਰ ਵਾਲੇ ਪਾਸੇ ਕੁਝ ਵਿੱਥ ਉਤੇ ਕੋਈ ਅਟਕਾ ਪੈ ਜਾਣ ਨਾਲ ਕਈ ਹਫਤੇ ਤੀਕ ਦਰਿਆ ਦਾ ਵੇਗ ਬਹੁਤ ਹੀ ਘਟ ਗਿਆ । ਇਕ ਦਿਨ ਸ਼ਾਮ ਵੇਲੇ ਪਿੰਡ ਵਾਸੀਆਂ ਨੇ ਉੱਤਰ ਵਲ ਦੇ ਪਾਸੇ ਇਕ ਕਾਲੇ ਰੰਗ ਦਾ ਬੜਾ ਵੱਡਾ ਸਾਰਾ ਬਦਲ ਉਠਦਾ ਡਿੱਠਾ। ਇਹ ਬੱਦਲ ਅਸ਼ ਨਾਲ ਟਕਰਾਉਂਦਾ ਨਜ਼ਰ ਆਉਂਦਾ ਸੀ । ਉਹਨਾਂ ਨੇ ਸਮਝਿਆ ਇਹ ਕੋਈ ਹਵਾਈ ਤੂਫਾਨ ਹੈ । ਇਹ ਕਾਲਾ ਬੱਦਲ ਪਲੋ ਪਲੀ ਨੇੜੇ ਆਉਂਦਾ ਗਿਆ। ਇਥੋਂ ਤੀਕ ਕਿ ਸਾਰੀ ਧਰਤੀ ਇਕ ਝਟਕੇ ਨਾਲ ਹਿਲ ਗਈ । ਲੋਕਾਂ ਜਾਤਾ ਇਹ ਕੋਈ ਭੁਚਾਲ ਆਇਆ ਹੈ ਨਾਲ ਹੀ ਇਕ ਭਿਆਨਕ ਤੂਫਾਨ ਮੱਚ ਉਠਿਆ । ਇਸ ਘਟਨਾ ਦੇ ਥੋੜਾ ਚਿਰ ਮਗਰੋਂ ਲੋਕਾਂ ਨੇ ਡਿੱਠਾ ਕਿ ਪਾਣੀ ਦੀ ਇਕ ਬੜੀ ਵਡੀ ਚਾਦਰ ਬੜੀ ਤੇਜ਼ੀ ਨਾਲ ਵਧੀ ਚਲੀ ਆ ਰਹੀ ਹੈ । ਪਾਣੀ ਦੀ ਇਹ ਚਾਦਰ ਕਈ ਮੀਲ ਦੇ ਘੇਰੇ ਵਿਚ ਸੀ। ਇਸ ਦੇ ਰਸਤੇ ਵਿਚ ਜੋ ਕੁਛ ਵੀ ਆਇਆ, ਸਭ ਦਾ ਸਫਾਇਆ ਕਰਦੀ ਗਈ । ਲੋਕਾਂ ਵਿਚ ਅਫਰਾ ਤਫਰੀ ਮਚ ਗਈ ਪਰ ਹੁਣ ਵੇਲਾ ਲੰਘ ਚੁਕਾ ਸੀ । ਕਈ ਲੋਕ ਜਾਨਾਂ ਬਚਾਉਣ ਲਈ ਦਰਖਤਾਂ ਦੀਆਂ ਟੀਸੀਆਂ ਉਤੇ ਜਾ ਚੜ੍ਹੇ । ਉਸ ਭਿਆਨਕ ਤੂਫਾਨ ਤੇ ਹੜ੍ਹ ਵਿਚ ਪੰਜ ਤੇ ਛੇ ਹਜ਼ਾਰ ਦੇ ਵਿਚਕਾਰ ਲੋਕ ਰੁੜ੍ਹ ਗਏ, ਸੈਂਕੜੇ ਪਿੰਡ ਗਰਕ ਹੋ ਗਏ ਅਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ । ਅਟਕ ਦੇ ਕਿਲ੍ਹੇ ਵਿਚ ਪਾਣੀ ਹੀ ਪਾਣੀ ਹੋ ਗਿਆ, ਜੋ ਬਹੁਤ ਸਾਰਾ ਜਾਨ ਮਾਲ ਦਾ ਨੁਕਸਾਨ ਕਰਨ ਮਗਰੋਂ ਤੀਜੇ ਦਿਨ ਜਾ ਕੇ ਥਲੇ ਲੱਥਾ। }

  • ਅਟਕ ਇਕ ਹਿੰਦੀ ਸ਼ਬਦ ਹੈ ਜਿਸ ਦਾ ਭਾਵ ਹੈ ਰੋਕ ਅਰਥਾਤ ਅਟਕਾ

ਇਸ ਤੋਂ ਭਾਵ ਇਹ ਪ੍ਰਗਟ ਕਰਨਾ ਹੈ ਕਿ ਪੱਛਮ ਵਲੇ ਇਹ ਦਰਿਆ ਹਿਦੁਸਤਾਨ ਦੀ ਪਵਿਤਰ ਹੱਦ ਹੈ । ਇਸ ਪਾਸੇ ਦਰਿਆ ਨੂੰ ਪਾਰ ਕਰਨ ਦੀ ਹਿੰਦੂਆਂ ਨੂੰ ਮਨਾਹੀ ਸੀ । ਅਟਕ ਦਾ ਕਿਲ੍ਹਾ ਬੜੀ ਉੱਚਾਈ ਉਤੇ ਦਰਿਆ ਸਿੰਧ ਦੇ ਖਬੇ ਅਥਵਾ ਪੂਰਬੀ ਕਿਨਾਰੇ ਉਤੇ ਵਾਕਿਆ ਹੈ ਅਤੇ ਇਹ ਦਰਿਆ ਵਲ ਨੂੰ ਝੁਕਿਆ ਹੋਇਆ ਹੈ ਖੈਰਾਬਾਦ ਦਾ ਕਿਲ੍ਹਾ, ਜੋ ਕਈਆਂ ਦੇ ਕਹਿਣ ਅਨੁਸਾਰ ਅਕਬਰ ਨੇ, ਅਤੇ ਕਈਆਂ ਦੇ ਕਥਨ ਅਨੁਸਾਰ ਨਾਦਰ ਸ਼ਾਹ ਨੇ ਉਸਾਰਿਆ ਸੀ ਅਟਕ ਦੇ ਸਾਹਮਣੇ ਵਾਲੇ ਪਾਸੇ ਦਰਿਆ ਦੇ ਸਜੇ ਪਾਸੇ ਬਣਿਆ ਹੋਇਆ ਹੈ । ਅਟਕ ਦਾ ਕਿਲ੍ਹਾ ਸ਼ਹਿਨਸ਼ਾਹ ਅਕਬਰ ਨੇ ਸੰਨ ੧੮੫੩ ਵਿਚ ਦਰਿਆਈ ਰਸਤੇ ਉਤੇ ਕਬਜ਼ਾ ਰਖਣ ਲਈ ਬਣਾਇਆ ਸੀ । ਇਹ ਕਿਲ੍ਹਾ ਖਾਜਾ ਸ਼ਮਸ਼-ਉਦੀਨ ਖਵਾਫੀ ਦੀ ਨਿਗਰਾਨੀ ਤੇ ਹਦਾਇਤ ਅਨੁਸਾਰ ਉਸਾਰਿਆ ਗਿਆ, ਜੋ ਸਮਾਨ ਪਾਸਿਆਂ ਵਾਲਾ ਹੈ, ਇਸ ਦਾ ਮੱਥਾ ੪੦੦ ਗਜ਼ ਲੰਮਾ ਅਤੇ ਦੂਜਾ ਪਾਸਾ ਇਸ ਤੋਂ ਵੀ ਦੀਆਂ ਕੰਧਾਂ ਪਾਲਸ਼ ਹੋਏ ਪੱਥਰ ਦੀਆਂ ਬਣੀਆਂ ਹੋਈਆਂ ਹਨ । ਇਹ ਕਿਲਾ ਥੜਾ ਮਨ-ਮੋਹਣਾ ਹੋਣ ਦੇ ਨਾਲ ਹੀ ਵਪਾਰਕ ' ਤੇ ਫੌਜੀ ਦਰਿਸ਼ਟੀ-ਕੋਣ ਤੋਂ ਵੀ ਬੜੀ ਮਹਾਨਤਾ ਰਖਦਾ ਹੈ । ਉੱਤਰ ਵਲੋਂ ਹਿੰਦ ਉੱਤੋਂ ਸਾਰੇ ਹਮਲਾ-ਆਵਰ ਏਸੇ (ਬਾਕੀ ਦੇਖੋ ਦੂਜਾ ਕਾਲਮ)

ਹੈ । ਇਸ ਇਹ ਦਰਿਆ ਅਟਕ ਦਾ ਨਾਮ ਹੱਦਾਂ ਵਿਚ ਵੰਡੀ ਜਾਂਦਾ ਹੈ, ਜੋ ਤੀਕ ਚੌੜੀਆਂ ਹੁੰਦੀਆਂ ਹਨ । ਬਹੁਤ ਹੀ ਤੇਜ਼ ਹੈ । ਧਾਰਨ ਕਰ ਲੈਂਦਾ ਤੇ ਮੁੜ ਤੰਗ ੨੬੦ ਗਜ਼ ਤੋਂ ਲੈ ਕੇ ੧੦੦ ਗਜ਼ ਏਥੇ ਦਰਿਆ ਦਾ ਵਹਾ ਡੂੰਘਾ ਤੇ ਖੁਸ਼ਕ ਮੌਸਮ ਵਿਚ ਦਰਿਆ ਸਿੰਧ, ਅਟਕ ਦੇ ਅਸਥਾਨ ਉਤੇ ਬੇੜੀਆਂ ਤੇ ਕਿਸ਼ਤੀਆਂ ਦੇ ਬਣੇ ਪੁਲ ਰਾਹੀਂ ਪਾਰ ਕੀਤਾ ਜਾ ਸਕਦਾ ਹੈ। ਪਸ਼ੌਰ ਅਤੇ ਅਫਗਾਨਿਸਤਾਨ ਨੂੰ ਜਾਣ ਵਾਲੀ ਵੱਡੀ ਸੜਕ ਵੀ ਏਸੇ ਅਸਥਾਨ ਉਤੋਂ ਹੋ ਕੇ ਲੰਘਦੀ ਹੈ । ਇਸ ਤੋਂ ਛੁਟ ਹੁਣ ਰੇਲ ਦਾ ਇਕ ਹੋਰ ਪੁਲ ਵੀ ਬੱਝ ਗਿਆ ਹੈ, ਜਿਸ ਉਪਰੋਂ ਰੇਲ ਲੰਘਦੀ ਹੈ ਹੇਠਲੇ ਪਾਸੇ ਜਦ ਇਹ ਪਹਾੜੀਆਂ ਵਿਚ ਦਾਖਲ ਹੁੰਦਾ ਹੈ ਇਸ ਢੀ ਚੌੜਾਈ ਹੋਰ ਵੀ ਛੋਟੀ ਹੋ ਜਾਂਦੀ ਹੈ । ਇਥੋਂ ਤੀਕ ਕਿ ਅਦਕ ਤੋਂ ੧੫ ਮੀਲ ਹੇਠਲੇ ਪਾਸੇ ਨੀਲਬ ਮੁਕਾਮ ਉਤੇ ਤੇ ਇਸ ਦੀ ਚੌੜਾਈ ਕੇਵਲ ਐਨੀ ਰਹਿ ਜਾਂਦੀ ਹੈ ਕਿ ਮਨੁੱਖ ਪੱਥਰ ਪਾਰਲੇ ਪਾਸੇ ਸੁਟ ਸਕਦਾ ਹੈ ; ਪਰ ਏਥੇ ਇਸ ਦਾ ਬਹਾਓ ਬੜਾ ਹੀ ਤੇਜ਼ ਹੈ । ਇਸ ਅਸਥਾਨ ਉਤੇ ਦਰਿਆ ਦਾ ਰੁਖ ਦਖਣ ਅਤੇ ਦਖਣ ਪੱਛਮ ਵਲ ਨੂੰ ਹੋ ਜਾਂਦਾ ਹੈ । ਇਥੋਂ ਇਹ ਸੁਲੇਮਾਨ ਪਹਾੜੀਆਂ ਅਤੇ ਪੰਜਾਬ ਦੇ ਪੱਛਮੀ ਪਾਸੇ ਦੇ ਮੁਤਵਾਜ਼ੀ ਵਗਦਾ ਹੈ। ਉਹੋ ਬਹਾਓ


(ਦੂਜੇ ਕਾਲਮ ਦੀ ਬਾਕੀ)

ਰਸਤੇ ਥਾਣੀਂ ਆਏ ਸਨ। ਇਹ ਉਹ ਅਸਥਾਨ ਹੈ ਜਿਥੋਂ ਸਿਕੰਦਰ ਆਜ਼ਮ, ਤੈਮੂਰ ਅਤੇ ਨਾਦਰ ਸ਼ਾਹ ਦੀਆਂ ਫੌਜਾਂ ਨੇ, ਤਿੰਨ ਵਖ ਵਖ ਸਮਿਆਂ ਵਿਚ, ਦਰਿਆ ਪਾਰ ਕੀਤਾ । ਇਸ ਰਸਤੇ ਨੂੰ ਮਲਮ ਕਰਨ ਦਾ ਸਿਹਰਾ ਵੀ ਮਹਾਂ ਸਿਕੰਦਰ ਦੇ ਸਿਰ ਹੈ, ਜਿਸ ਨੇ ਪਹਾੜਾਂ ਨੂੰ ਲੰਘ ਕ ਉਸ ਅਲੈਗਜ਼ੈਂਡਰੀਆ ਪਰੋਪਾਮਿਸਾਨਾਂ ਦੇ ਅਸਥਾਨ ਉਤੇ ਡੇਰੇ ਲਾਏ ਸਨ, ਜਿਸ ਨੂੰ ਅਜ ਕਲ ਕੰਧਾਰ ਸ਼ਹਿਰ ਆਖਦੇ ਹਨ । ਏਥੇ ਉਸ ਨੇ ਸਿੰਧ ਦੇ ਪੱਛਮ ਵਲ ਦੇ ਕਬੀਲਿਆਂ ਨੂੰ ਵਿਜੇ ਕਰਕੇ ਟੈਕਸਿਲਾ ਦੇ ਮੁਕਾਮ ਉੱਤੇ ਦਰਿਆ ਪਾਰ ਕੀਤਾ ਸੀ। ਇਹ ਅਸਥਾਨ ਵਰਤਮਾਨ ਸਮੇਂ ਦਾ ਅਟਕ ਅਤੇ ਇਕੋ ਇਕ ਉਹ ਅਸਥਾਨ ਹੈ, ਜਿਥੇ ਦਰਿਆ ਐਨਾ ਸ਼ਾਂਤ ਹੋ ਜਾਂਦਾ ਹੈ ਕਿ ਇਸ ਉਤੇ ਪੁਲ ਬਣਾਇਆ ਜਾ ਸਕੇ । ਇਸ ਦੇ ਸਾਹਮਣੇ ਪਾਸੇ ਖੈਰਾਬਾਦ ਦੇ ਨੇੜੇ ਇਕ ਬੜਾ ਸੁੰਦਰ ਰੋਦਬਾਰ ਹੈ, ਜੋ ਖਟਕ ਕਬੀਲੇ ਦੇ ਸਰਦਾਰ ਨੇ, ਪੁਰਾਤਨ ਸਮੇਂ ਨਾਲ ਲਗਦੀ ਜ਼ਮੀਨ ਦੀ ਸਿੰਜਾਈ ਲਈ ਬਣਾਇਆ ਸੀ। ਕਿਲ੍ਹੇ ਦੇ ਪੱਛਮ ਵਿਚ, ੫੦ ਗਜ਼ ਹੇਠਾਂ ਵਲ ਨੂੰ ਪੀਰ ਅਬਦੁਲ ਕਾਦਰ ਜੀਲਾਨੀ ਦੇ ਦੀਵਾਨ ਦਾ ਮਕਬਰਾ ਹੈ । ਮਕਬਰੇ ਦੇ ਸਿਰੇ ਵਾਲੇ ਪਥਰ ਉਤੇ ਜੋ ਜ਼ਿਲਾ ਲੇਖ ਤਕਰਾ ਅਖਰਾਂ ਵਿਚ ਦਰਜ ਹੈ ਉਸ ਵਿਚ ਸ਼ੇਖ ਅਬਦੁਲ ਰਹਿਮਾਨ ਦਾ ਨਾਮ ਤੇ ਤ੍ਰੀਕ ੧੧੩੨ ਹਿਜ਼ਰੀ ਅਥਵਾ ੧੭੧੩ ਈਸਵੀ ਦਰਜ ਹੈ । ਉੱਤਰ ਵਾਲੇ ਪਾਸੇ ਇਕ ਚਿੱਟੇ ਪੱਥਰ ਦੀ ਜਿਲ ਲਾਹੌਰੀ ਦਰਵਾਜ਼ੇ ਉਤੇ ਲਗੀ ਹੋਈ ਹੇ, ਉਸ ਉਤੇ ਹੇਠ ਲਿਖੇ ਫਾਰਸੀ ਲਫਜ਼ ਉਕਰੇ ਹੋਏ ਹਨ-- سر شاهان عالم شاه اکبر تعالى شانه الله اكبر ‘ਸਰ ਹਾਨਿ ਆਲਮ ਸ਼ਾਹ ਅਕਬਰ—ਤਆਲਾ ਸ਼ਾਨਾ ਅੱਲ੍ਹਾ ਅਕਬਰ ਅਰਥਾਤ ਅਕਬਰ ਬਾਦਸ਼ਾਹ ਦੁਨੀਆ ਦੇ ਸ਼ਾਹਾਂ ਦਾ ਸ਼ਾਹ ਹੈ । ਸਭ ਤੋਂ ਵੱਡਾ ਪ੍ਰਮਾਤਮਾ ਹੈ ਤੇ ਉਸੇ ਦੀ ਵਡੀ ਸ਼ਾਨ ਹੈ । ਇਸ ਸ਼ਿਲਾ ਲੇਖ ਦੀ ਤਰੀਕ ੯੯੧ ਹਿਜਰੀ ਅਥਵਾ ੧੫੮੩ ਈਸਵੀ ਹੈ ਮੁਗ਼ਲ ਬਾਦਸ਼ਾਹਾਂ ਦੇ ਸਮੇਂ ਕਿਲ੍ਹੇ ਵਿਚ ਸ਼ਾਹੀ ਫੌਜਾਂ ਦੀ ਛਾਉਣੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਚਲਾਕੀ ਨਾਲ ੧੮੧੩ ਵਿਚ ਇਸ ਦਾ ਈ: ਕਬਜ਼ਾ ਅਫਗਾਨ ਗਵਰਨਰ ਨਾਲ ਸਾਜ਼ ਬਾਜ਼ ਕਰਕੇ ਆਪ ਪ੍ਰਾਪਤ ਕਰ ਲਿਆ ਅਤੇ ਇਹ ਕਿਲਾ ਸਿੱਖਾਂ ਦੇ ਕਬਜ਼ੇ ਵਿਚ ੧੮੦੯ ਵਿਚ ਬ੍ਰਿਟਿਸ਼ ਫੌਜਾਂ ਦੀ ਜਿੱਤ ਤੀਕ ਰਿਹਾ । ਸੰਨ ੧੮੪੮ ਵਿਚ ਲੈਫਟੀਨੈਂਟ ਹਰਬਰਟ ਨੇ ਬੜੀ ਸੂਰਬੀਰਤਾ ਨਾਲ ਇਸ ਦੀ ਰਖਿਆ ਕੀਤੀ । ਹੁਣ ਇਸ ਉਤੇ ਬੜੀ ਭਾਰੀ ਬ੍ਰਿਟਿਸ਼ ਫੌਜੀ ਦਸਤੇ ਤੇ ਤੋਪਖਾਨੇ ਦੀ ਬੈਟਰੀ ਦਾ ਕਬਜ਼ਾ ਹੈ । (ਸੰਨ ੧੯੪੭ ਈਸਵੀ ਵਿਚ ਅੰਗਰੇਜ਼ਾਂ ਦੇ ਹਿੰਦ ਛਡ ਜਾਣ ਮਗਰੋਂ ਇਹ ਥਾਂ ਪਾਕਿਸਤਾਨ ਦੇ ਹਿਸੇ ਆਇਆ ਹੈ—ਉਲਥਾਕਾਰ)