ਹਨ, ਜਿਸ ਨੂੰ ਹਿੰਦੁਸਤਾਨ ਦਾ ਨੀਲ ਅਖਿਆ ਜਾਂਦਾ ਹੈ। ਅੰਤ ਵਿਚ ਇਹ ਸਾਰੇ ਦਰਿਆ ਮਿਲ ਕੇ ਸਮੁੰਦਰ ਵਿਚ ਜਾ ਡਿਗਦੇ ਹਨ। ਇਹ ਸ਼ਾਰੇ ਦਰਿਆ ਸਿੰਧ ਅਤੇ ਜਮਨਾ ਵਿਚਲੇ ਇਲਾਕੇ 'ਚ ਵਹਿੰਦੇ ਹਨ। ਪੰਜਾਾਬ ਦੇ ਪੰਜ ਦਰਿਆ ਇਹਨਾਂ ਦਰਿਆਵਾਂ ਦੇ ਨਾਮ ਕੁਮਵਾਰ ਇਹ ਹਨ:-ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਜਿਥੋਂ ਤੀਕ ਪੰਜਾਬ ਅਰਥਾਤ ਪੰਜ ਪਾਣੀਆਂ ਦੇ ਦੇਸ ਦੀ ਵਸ਼ੇਸਤਾ ਦਾ ਸੰਬੰਧ ਹੈ, ਇਹ ਗਲ ਵਰਨਣ ਯੋਗ ਹੈ ਕਿ ਏਥੇ ਪੰਜਾਂ ਦੀ ਬਜਾਇ ਛੇ ਦਰਿਆ ਹਨ। ਕਿਉਕਿ ਧਾਰਮਿਕ ਸ਼੍ਰੇਣੀਆਂ ਨੂੰ ਦਰਿਆ ਸਿੰਧ ਤੋਂ ਬੜਾ ਡਰ ਲਗਦਾ ਸੀ ਅਤੇ ਇਸ ਨੂੰ ਦੂਰ ਪੱਛਮ ਵਿਚ ਹਿੰਦੁਸਤਾਨ ਦੀ ਪਵਿਤ੍ਰ ਸਰਹਦ ਮੰਨ ਲਿਆ ਗਿਆ ਸੀ ਇਸ ਲਈ ਪੁਰਾਤਨ ਵਸਨੀਕਾਂ ਨੇ ਵੇਸ਼ ਦਾ ਨਾਮ ਰਖਣ ਲਗਿਆਂ ਇਸ ਨੂੰ ਨਜ਼ਰੋਂ ਪਰੋਖੇ ਕਰ ਦਿਤਾ ਜਾਪਦਾ ਹੈ। ਇਹਨਾਂ ਦਰਿਆਵਾਂ ਦੀ ਵਿਆਖਿਆ ਵੀ ਜ਼ਰੂਰੀ ਜਾਪਦੀ ਹੈ, ਇਸ ਲਈ ਨਹੀਂ ਕਿ ਇਹ ਸੂਬਾ ਫੌਜੀ ਅਤੇ ਰਾਜਸੀ ਤੇ ਵਪਾਰਕ ਦਰਿਸ਼ਟੀ ਕੌਣ ਤੋਂ ਬੜੀ ਵਸ਼ੇਸ਼ਤਾ ਰਖਦਾ ਹੈ ਸਗੋਂ ਇਸ ਲਈ ਵੀ ਕਿ ਸੂਬੇ ਦੇ ਭੂਗੋਲ ਵਿਚ ਇਸ ਨੂੰ ਬੜੀ ਮਹਤਤਾ ਪ੍ਰਾਪਤ ਹੈ ਅਤੇ ਇਸ ਦੀ ਇਸ ਵਸ਼ੇਸ਼ਤਾ ਨੂੰ ਪੁਰਾਤਨ ਸਮਿਆਂ ਤੋਂ ਲੈ ਕੇ ਵਰਤਮਾਨ ਸਮੇਂ ਤੀਕ ਬਰਾਬਰ ਮੰਨਿਆ ਜਾ ਰਿਹਾ ਹੈ। ਸਿੰਧ ਸਿੰਧ* ਭਾਵੇ ਪੰਜਾਬ ਦੇ ਪੰਜਾਂ ਦਰਿਆਵਾਂ ਵਿਚੋਂ ਕੋਈ ਇਕ ਵੀ) ਨਹੀਂ ਫੇਰ ਵੀ ਇਹ ਸਾਂਝੇ ਧਿਆਨ ਦਾ ਸਭ ਤੋਂ ਪਹਿਲੇ ਹਕਦਾਰ ਹੈ ਕਿਉਕਿ ਇਹ ਵੀ ਦੂਜੇ ਦਰਿਆਵਾਂ ਵਾਂਗ ਹਿਮਾਲਾ ਦੀਆਂ ਚੋਟੀਆਂ ਵਿਚੋਂ ਨਿਕਲਦਾ ਅਤੇ ਉਸੇ ਸਾਗਰ ਦੀ ਸ਼ਾਖ ਹੈ ਜਿਸ ਵਿਚ ਕਾਬਲ ਅਤੇ ਪੰਜਾਬ ਦੇ ਦਰਿਆ ਜਾ ਡਿਗਦੇ ਹਨ। ਉਤ ਪੌਂਛਮ ਵਿਚ |
ਇਸ ਦੇ ਪਾਣੀਆਂ ਦੀ ਚੌੜਿਤਨ ਹਿੰਦੂਆਂ ਦੇ ਦਿਲਾਂ ਵਿਚ ਭੈ ਉਤਪਨ ਕਰਦੀ ਸੀ। ਸਿੰਧ ਦਾ ਸਮਾ ਹਿੰਦੂਆਂ ਦਾ ਨਿਸ਼ਚਾ ਸੀ ਕਿ ਇਹ ਢਰਿਆਂ ਸ਼ੇਰ ਦੇ ਮੂੰਹ ਵਿੱਚ ਨਿਕਲਦਾ ਹੈ, ਏਸੇ ਲਈ ਉਹ ਇਸ ਦੇ ਸੋਮੇ ਨੂੰ ਸਿੰਧ ਦਾ ਬਾਬ ਅਰਥਾਤ ਸ਼ੇਰ‡ ਦਾ ਮੁਖ ਆਖਦੇ ਸਨ। ਇਹ ਦਰਿਆ ਇਕ ਅਦਿਖ ਅਸਥਾਨ ਵਿਚੋਂ ਨਿਕਲਦਾ ਹੈ, ਜਿਸਨੂੰ ਕਾਨਰੇ, ਕਾਂਗੜੀ ਅਥਵਾ ਕਾਨਤੇਸੀ ਆਖਦੇ ਹਨ ਜੋ ਹਿਮਾਲਾ ਦੀ ਕੈਲਾਸ਼ ਪਰਬਤ-ਲੜੀ ਵਿਚ ਵਾਕਿਆ ਹੈ। ਹਿੰਦੂ ਮਿਥਿਹਾਸ ਅਨੁਸਾਰ ਇਹ ਅਸਥਾਨ ਦੇਵ- ਤਿਆਂ ਦਾ ਨਿਵਾਸ ਅਸਥਾਨ ਅਤੇ ਸ਼ਿਵ ਜੀ ਮਹਾਰਾਜ ਦਾ ਸੁਵਰਗ ਸਮੁੰਦਰ ਦੀ ਤਹਿ ਤੋਂ ੨੨੦੦੦ ਫੁਟ ਦੀ ਉਚਾਈ ਉਪਰ ਵਾਕਿਆ ਹੈ। ਇਸ ਦਾ ਨਿਕਾਸ ਇਸ ਦਾ ਨਿਕਾਸ ਕੈਲਾਸ਼ ਪਰਬਤ ਦੀ ਉਤਰੀ ਤਰਾਈ ਵਿਚ ਹੈ, ਜੋ ਚੀਨੀ ਸ਼ਹਿਰ ਗੌਰੇ ਟੋਪੇ ਅਰਥਾਤ ਗੌਰੀ ਤੋਂ ਨੇੜੇ ਹੀ ਝੀਲ ਰਾਵਨ ਹਰੋਡ ਤੋਂ ਚੰਦ ਮੀਲ ਦੇ ਅੰਦਰ ਵਾਕਿਆ ਹੈ। ਇਸ ਦਰਿਆ ਦੇ ਪਹਾੜਾਂ ਵਿਚਲੇ ਰਸਤੇ ਦੀ ਯੂਰਪੀਨ ਸੈਲਾਨੀ ਮੂਰਕਰਾਫਟ, ਟਰਾਬੇਕ, ਵਿਗਨੀ ਅਤੇ ਜੀਰਾਡ ਨੇ ਜਾਂਚ ਪੜਤਾਲ ਕੀਤੀ ਸੀ। ਇਸ ਸੰਬੰਧੀ ਬਹੁਤੀ ਤੇ ਕੀਮਤੀ ਵਾਕਫੀਅਤ ਲਈ ਜਨਤਾ ਸੈਲਾਨੀ ਅਲੈਗਜ਼ੰਡਰ ਬਰਨੀਜ਼ ਦੇ ਨਕਸ਼ੇ ਦੀ ਰਿਣੀ ਹੈ ਜਿਸ ਨੇ ਸਮੁੰਦਰ ਤੋਂ ਇਸ ਦੇ ਸੋਮੇ ਪੰਜਨਦ ਤੀਕ ਦਰਿਆਈ ਸਫਰ ਕੀਤਾ ਸੀ। ਹਿਮਾਲਾ ਦੀਆਂ ਵਿਸ਼ਾਲ ਪਹਾੜੀ ਕੰਧਾਂ ਦੇ ਪਿਛਲੇ ਪਾਸੇ ਇਹ ਦਰਿਆ ਤਿਬੱਤ ਵਿਚੋ ਨਿਕਲਦਾ ਹੈ। ਸ਼ੁਰੂ ਸਰੂ ਵਿਚ ਇਸ ਦਾ ਰਸਤਾ ੧੬੦ ਮੀਲ ਤੀਕ ਉੱਤਰ ਪੱਛਮ ਵਲ ਨੂੰ ਹੈ। ਆਪਣੇ ਮਾਰਗ ਦੇ ਇਸ ਭਾਗ ਵਿਚ ਇਸ ਦਰਿਆ ਦਾ ਨਾਮ ਸਿੰਘ ਕਾ ਬਾਬ ਹੈ। ਇਹ ਨਾਮ ਉਥੋਂ ਤੀਕ ਚਲਦਾ ਹੈ ਜਿਥੇ ਇਸ ਦੇ ਖੱਬੇ ਕਿਨਾਰੇ ਵਿਚ ਘਾਰ ਦਰਿਆ ਆਣ ਡਿਗਦਾ ਹੈ। ਇਸ ਦੇ ਥੋੜਾ ਕੁ ਥਲੇ ਵਲ ਨੂੰ ਜਾ ਕੇ ਇਹ ਕਸ਼ਮੀਰ ਦੀ ਵਾਦੀ ਵਿਚ ਦਾਖਲ ਹੋ ਜਾਂਦਾ ਅਤੇ ਉਥੋਂ ਉੱਤਰ-ਪੱਛਮੀ ਦਿਸ਼ਾ ਵਲ ਚਾਲ ਜਾਰੀ ਰਖਦਾ ਹੋਇਆ ਲੇਹ ਤੀਕ ਪਹੁਚਦਾ ਹੈ, ਜੋ ਲੱਦਾਖ ਦੀ ਰਾਜਧਾਨੀ ਹੈ। ਲੱਦਾਖ ਵਿਚਾਲੇ ਇਸ ਵਿਚ ਕਈ ਵੱਡੀਆਂ ਵੱਡੀਆਂ ਨਦੀਆਂ ਅਤੇ ਪਹਾੜੀ ਨਦੀ ਨਾਲੇ ਆਣ ਸ਼ਾਮਲ ਹੁੰਦੇ ਹਨ। ਇਸ ਦੇ ਮਗਰੋਂ ਇਹ ਉੱਤਰ ਪੱਛਮੀ ਕਸ਼ਮੀਰ ਵਿਚ ਇਸਕਰਦੂ ਦੇ ਪਰੇ ਜਾ ਕੇ ਇਕ ਖੱਡ ਨਾਲ ਜਾ ਟਕਰਾਉ'ਦਾ ਹੈ। ਇਥੋਂ ਇਹ ਦਰਿਆ ਦਖਣ ਵਲ ਨੂੰ ਵਗ ਤੁਰਦਾ ਹੈ ਅਤੇ ਇਸ ਵਿਚ ਉੱਤਰ-ਪੱਛਮ ਵੱਲ ਗਿਲਗਿਤ ਨਾਮੀ ਵੱਡਾ ਦਰਿਆ ਵੀ ਆਣ ਮਿਲਦਾ ਹੈ। ਇਹ ਮੇਲ ਮਾਕਪਾਨੀ |
*ਸਿੰਧੂ (ਭਾਵ ਸਾਗਰ) ਨੂੰ ਸੰਸਕ੍ਰਿਤ ਵਾਲੇ ਸਿੰਧੂ, ਯੂਨਾਨੀ ਸਿੰਧੂ, ਰੋਮਨ ਸਿੰਧਸ, ਚੀਨੀ ਸਿੰਟੋ ਅਤੇ ਈਰਾਨੀ ਆਬਿ ਸਿੰਧ ਆਖਦੇ ਹਨ। ਪਾਲਿਨੀ ਇਸਨੂੰ ਇੰਡਸ ਕਹਿੰਦਾ ਹੈ। ਅਬਲ ਫਜ਼ਲ ਇਸ ਬਾਰੇ ਆਈਨਿ ਅਕਬਰੀ ਵਿਚ ਐਉਂ ਲਿਖਦਾ ਹੈ:- ਕਈਆਂ ਦਾ ਵੀਚਾਰ ਹੈ ਕਿ ਸਿੰਧ ਕਾਸ਼ਗਰ ਵਿਚਾਲਿਓ” ਨਿਕਲਦਾ ਹੈ ਜਦ ਕਿ ਦੂਜਿਆਂ ਦਾ ਮਤ ਹੈ ਕਿ ਇਸ ਦਾ ਸੋਮਾ ਖਤਾੱ ਹੈ । ਇਹ ਦਰਿਆ ਸਵਾਤ, ਅਟਕ, ਬਨਾਰਸ, ਚੰਨ ਪਾੜਰ, ਅਤੇ ਬਲੌਚੀਆਂ ਦੇ ਇਲਾਕਿਆਂ ਵਿਚਦੀ ਲੰਘਦਾ ਹੈ। ਏਥੇ ਜਿਸ ਬਨਾਰਸ ਦਾ ਵਰਨਣ ਹੈ ਉਹ ਮੁਸਲਮਾਨੀ ਇਤਿਹਾਸਕਾਰਾਂ ਦਾ ਅਟਕ ਬਾਨਾਰਸ ਹੈ ਸੋ ਰਾਜ ਦੇ ਦੂਜੇ ਪਾਸੇ ਦੀ ਸੀਮਾ ਉਪਰ ਹੈ । ਇਹ ਉੜੀਸੇ ਵਿਚਲਾ ਕਟਕ ਬਨਾਰਸ ਨਹੀ।
‡ਤਿਬਤੀ ਵਿਚਾਰ ਧਾਰਾ, ਜੋ ਪ੍ਰਗਟ ਤੌਰ ਉਤੇ ਹਿੰਦੂਆਂ ਪਾਸੋਂ ਲਈ ਗਈ ਹੈ, ਦੇ ਅਨੁਸਾਰ ਭਾਰਤ ਦੇ ਦਰਿਆ ਵਖ ਵਖ ਪਸ਼ੂਆਂ ਦੇ ਮੂੰਹ ਵਿਚੋਂ ਨਿਕਲਦੇ ਹਨ । ਏਸ ਵਿਚਾਰ ਅਨੁਸਾਰ ਸਿੰਧ ਸ਼ੇਰ ਦੇ ਮੁਖ ਵਿਚੋਂ ਪਵਿਤਰ ਗੰਗਾ ਮੋਰ ਦੇ ਮੂੰਹ (ਮਾਹਚਾ ਦਾ ਬਾਬ) ਵਿਚੋਂ, ਸਤਲਜ ਹਾਥੀ ਦੇ ਮੂੰਹ (ਲੰਗਚਿਨ ਦਾ ਬਾਬ) ਵਿਚੋਂ ਅਤੇ ਦਰਿਆ ਤਿਬਤ ਘੋੜੇ ਦੇ ਮੂੰਹ (ਸਟਰੇਚਰ ਦਾ ਬਾਬ) ਵਿਚੋਂ ਨਿਕਲਦਾ ਹੈ—ਮੂਰਕਰਾਫਟ ਦਾ ਸਫਰਨਾਮਾ ਜਿਲਦ ੧ ਸਫਾ ੨੬੧।