ਹੀ ਅਗੇ ਵਧੀ ਹੀ ਸੀ ਕਿ ਉਹਨਾਂ ਨੇ ਮਰਹੱਟਿਆਂ ਦੀ ਲਾਈਨਾਂ ਵਿਚੋਂ ਤੋਪਾਂ ਦੇ ਚਲਨ ਦੀ ਅਵਾਜ ਸੁਣੀ । ਸ਼ਾਹ ਨੇ ਤੁਰਤ ਆਪਣੇ ਮਹਾਂ ਮੰਤਰੀ ਸ਼ਾਹ ਵਲੀ ਖਾਲ ਅਤੇ ਦੂਜੇ ਵਜ਼ੀਰਾਂ ਸ਼ਾਹ ਪਸੰਦ ਖਾਨ ਆਦਕ ਨੂੰ ਆਪਣੇ ਪਾਸ ਬੁਲਾਇਆ। ਉਸ ਨੇ ਆਪਣੀ ਈਰਾਨੀ ਕਲੀਆਨ ਹੱਕ ਗੜਗੜੀ) ਜੋ ਉਹ ਘੋੜੇ ਉਤੇ ਚੜਿਆ ਪੀ ਰਿਹਾ ਸੀ ਆਪਣੇ ਖਵਾਜਾ ਸਰ ਨੂੰ ਫੜਾ ਦਿਤਾ ਅਤੇ ਆਪ ਪੂਰੀ ਤੇਜ਼ੀ ਨਾਲ ਘੋੜਾ ਦੌੜਾਉਂਦਾ ਹੋਇਆ ਵੈਰੀ ਵਲ ਉਠ ਨਸਾ । ਪਾਣੀ ਪਤ ਦਾ ਜੰਗ ੧੭੬੧ ਈ : ਦੋਵਾਂ ਧਿਰਾਂ ਦੀਆਂ ਫੌਜਾਂ ਦੀ ਪਾਣੀਪਤ ਦੀ ਰਣ ਭੂਮੀ ਵਿਚ ਟੱਕਰ ਹੋਈ । ਸ਼ਾਹ ਦੇ ਕੇਂਦਰ ਵਿਚ ਦੁਹੇਲੇ ਅਤੇ ਦੁਰਾਨੀ ਮਹਾਂ ਮੰਤਰੀ ਦੀ ਕਮਾਨ ਹੇਠ ਸਨ । ਰੀਜ਼ਰਵ ਫੌਜ ਉਸਨੇ ਆਪਣੇ ਮਾਤਹਿਤ ਰਖੀ ਹੋਈ ਸੀ ਇਸ ਵਿਚ ਚੋਣਵੀਂ ਅਫਗਾਨ ਫੌਜ ਸੀ। ਮਰਹ ਦਿਆਂ ਦਾ ਤੋਪਖਾਨਾ ਫਰੰਟ ਵਿਚ ਅਤੇ ਉਸਦੇ ਪਿਛੇ ਉਹਨਾਂ ਦੀ ਪੈਦਲ ਫੌਜ ਸੀ। ਤੋਪਖਾਨੇ ਨੇ ਅਚਾਨਕ ਗੋਲਾਬਾਰੀ ਸ਼ੁਰੂ ਕਰ ਦਿਤੀ ਅਤੇ ਇਬਰਾਹੀਮ ਖਾਨ ਗਾਰਡੀ ਨਾਮੀ ਫਰਾਂਸੀਸੀ ਫੌਜ ਦੇ ਇਕ ਮੁਸਲਮਾਨ ਭਗੌੜੇ ਨੇ ਆਪਣੇ ਭਾਈ ਫਤਹ ਖਾਂ ਸਮੇਤ ਬੜੀ ਬੇ ਜਿਗਰੀ ਅਤੇ ਸਫਲਤਾ ਪੂਰਬਕ : ਸ਼ਾਹ ਦੀ ਫੌਜ ਦੇ ਬਾਜ਼ ਉਪਰ ਗੋਲਾਬਾਰੀ ਕੀਤੀ! ਇਸ ਤਰਾਂ ਸ਼ਾਹ ਵਲੀ ਖਾਨ ਦਾ ਚਾਈਨਾ ਬਾਜ਼ ਖਾਲੀ ਹੋ ਗਿਆ । ਇਹ ਗੋਲਾ ਬਾਰੀ ਅਤਿਅੰਤ ਸੰਘ ਮਹਾਂ ਭਿਆਣਕ ਸੀ । ਮਹਾਂ ਮੰਤਰੀ ਦਾ ਭਤੀਜਾ ਅਤਾਈ ਖਾਨ ਆਪਣੇ ਚਾਚੇ ਦੇ ਸਾਹਮਣੇ ਗੋਲੀ ਖਾਕੇ ਡਿਗ ਪਿਆ । ਦੁਰਾਨੀਆਂ ਉਤੇ ਮਰਹੱਟਿਆਂ ਦਾ ਦਬਾਉ ਬਹੁਤ ਵੱਧ ਗਿਆ ਅਤੇ ਉਹ ਪਿਛੇ ਹਰਣ ਲਈ ਮਜਬੂਰ ਹੋ ਗਏ। ਭਾਉ ਵਿਸਵਾਸ ਰਾਉ ਦੋਵੇਂ ਹੀ ਘੋੜੀਆਂ ਉਤੇ ਸਵਾਰ ਹੋਕੇ ਆਪਣੇ ਜਵਾਨਾਂ ਨੂੰ ਹੱਲਾ ਖੇਤੀ ਦੇ ਰਹੇ ਸਨ ਅਤੇ ਉਨ੍ਹਾਂ ਵਿਚ ਯੁਧ ਲਈ ਜੋਸ਼ ਵੀ ਪੈਦਾ ਕਰ ਰਹੇ ਸਨ । ਮਰਦਿਆਂ ਦਾ ਜੰਗੀ ਨ ਹਰਾਸ –ਹਰ ਧਰ ਜੈ ਮਹਾਦੇਵ ਉਹ ਨਾਹਰਾ ਅਕਾਸ਼ ਵਿਚ ਗੂੰਜ ਕੇ ਉਹਨਾਂ ਦੇ ਦਲਾਂ ਵਿਚ ਉਤਸ਼ਾਹ ਭਰ ਰਿਹਾ ਸੀ । ਚਿਹਨ ਚਕਰ ਤੋੰ ਮਰਹੱਟਿਆਂ ਦੀ ਜਿਤ ਹੁੰਦੀ ਨਜ਼ਰ ਆ ਰਹੀ ਸੀ। ਨਵਾਬ ਸ਼ੁਜਾਹ ਉਦ ਦੌਲਾ, ਜਿਸਦਾ ਡਵੀਜ਼ਨ ਨੇੜੇ ਹੀ ਸੀ, ਘਟੇ ਦੇ ਬਦਲਾਂ ਦੇ ਕਾਰਨ ਜਿਸ ਵਿਚ ਉਹ ਬੁਰੀ ਤਰ੍ਹਾਂ ਘਿਰਿਅਾ ਸੀ ਕਛ ਨ ਵੇਖ ਸਕਿਆ। ਮਹਾ ਮੰਤਰੀ ਜ਼ੱਰਾ ਬਕਤਰ ਪਾਈ ਆਪਣੀਆਂ ਨਸ ਰਹੀਆਂ ਫੌਜਾਂ ਵਿਚ ਘੋੜਾ ਦੁੜਾਕੇ ਪੁਜ ਗਿਆ ਅਤੇ ਬੜੇ ਕ੍ਰੋਧ ਤੇ ਨਿਰਾਸਤਾ ਨਾਲ ਓਹਨਾਂ ਨੂੰ ਪਾਸ ਛਡ ਜਾਣ ਉਤੇ ਮੁਲਾਮਤ ਕਰਨ ਲਗਾ । ਉਹਨੇ ਆਖਿਆ -- ਸਾਡਾ ਵਤਨ ਬਹੁਤ ਦੂਰ ਹੈ, ਮੇਰੇ ਮਿਤਰੋਂ ਤੁਸੀਂ ਕਿਧਰ ਨੂੰ ਨਸ ਕੇ ਜਾਉਗੇ?” ਬੁਜਾਹ ਮੈਦਾਨ ਵਿਚ ਡਟਿਆ ਰਿਹਾ ਪਰ ਉਹ ਵਜ਼ੀਰ ਦੀ ਸਹਾਇਤਾ ਲਈ ਅਗਨ ਵਧਿਆ। ਸ਼ਾਹ ਵੀ ਇਸ ਦਸ਼ਾ ਤੋਂ ਅਣਜਾਣ ਨਹੀਂ ਸੀ ਉਹ ਮਸੂਸ ਕਰਕੇ ਕਿ ਹੁਣ ਆਪ ਅਗੇ ਵਧਣ ਦਾ ਮੌਕਾ ਆ ਗਿਆ ਹੈ ਉਹ ਆਪਣੀ ਰੀਜ਼ਰਵ ਫੌਜ ਨੂੰ ਲੈ ਕੇ ਅੱਗੇ ਵਧਿਆ। ਅਤੇ ਵੱਡੇ ਹਮਲੇ ਦਾ ਹੁਕਮ ਚਾੜ੍ਹ ਦਿਤਾ। ਇਹ ਵੱਡਾ ਹਮਲਾ ਬੜਾ ਹੀ ਭਿਆਣਕ ਸੀ । ਮਰਹੱਟਿਆਂ ਦਾ ਬਾਜ਼ ਘਿਰ ਗਿਆ ਅਤੇ ਹਥ ਪੜਬੀ ਲੜਾਈ ਸ਼ੁਰੂ ਹੋ ਗਈ। ਦੁਰਾਨੀਆਂ ਨੇ ਜਿਸ ਦਲੇਰੀ ਤੇ ਦਰਿੜਤਾ ਨਾਲ ਟਾਕਰਾ ਕੀਤਾ ਉਸ ਨਾਲ ਮਰਹੱਟਿਆਂ ਦ ਹੌਸਲੇ ਐਨੇ ਢਠ ਗਏ ਕ ਉਹਨਾਂ ਨੇ ਆਪਣੇ ਮੂੰਹ ਭਵਾ ਲਏ ਤੇ ਉਹ ਬੇਅੰਤ ਮੁਰਦਿਆਂ ਤੇ ਫਟੜਾਂ ਨਾਲ ਭਰਿਆ ਹੋਇਆ ਹੁਣ ਤੱਤਾ ਛੱਡ ਕੇ ਨਸ ਗਏ।
- ਦਖਣ ਵਿਚ ਉਸਨੇ ਆਪਣੀ ਬਹਾਦਰੀ ਲਈ ਬੜੀ ਨਾਮਵਰੀ ਖੱਟੀ ਸੀ ਅਤੇ
ਉਸਦੀਆਂ ਫ਼ੌਜਾਂ ਨੂੰ ਯੂਰਪੀਨ ਢੰਗ ਦੇ ਜੰਗ ਲੜਨ ਦੀ ਸਿਖਿਆ ਦਿਤੀ ਗਈ ਸੀ । ੨੬੬ ਮਰਹੱਟਿਆਂ ਦੀ ਹਾਰ ਤੇ ਫੌਜਾਂ ਦੀ ਤਬਾਹੀ ਜਨਵਰੀ ੧੭੯੧ ਈ:
ਵਿਜਈ ਅਫਗਾਨਾਂ ਨੇ ਨਸਦੇ ਹੋਏ ਮਰਦਿਆਂ ਦਾ ਹਰ ਪਾਸੇ ਵਲੋਂ ਪਿਛਾ ਕੀਤਾ ਅਤੇ ਉਨ੍ਹਾਂ ਨੂੰ ਸਾਹ ਤੀਕ ਨ ਲੈਣ ਦਿਤਾ । ਨਸਦੇ ਹੋਏ ਮਹਰੇ ਭਾਰੀ ਗਿਣਤੀ ਵਿਚ ਮਾਰੇ ਗਏ । ਇਉਂ ਦੁਰਾਨੀ ਫੌਜਾਂ ਨੇ ਹਰ ਪਾਸੇ ੧੫ ੧੫ ; ੨੦-੨੦ ਮੀਲ ਤੀਕ ਪਿੱਛਾ ਕੀਤਾ । ਇਹ ਦਸਣ ਦੀ ਲੋੜ ਨਹੀਂ ਕਿ ਵਿਸ਼ਵਾਸ ਰਾਓ ਤੇ ਭਾਊ ਵੀ ਕਤਲ ਹੋਣ ਵਾਲਿਆਂ ਵਿਚ ਹੀ ਸਨ । ਲਗ ਪਗ ਸਾਰੇ ਤੇ ਵੱਡੇ ਵੱਡੇ ਮਰਦਾ ਸਰਦਾਰ ਜਾਂ ਤੇ ਮਾਰੇ ਜਾਂ ਫਟੜ ਹੋ ਚੁਕੇ ਸਨ । ਬਾਕੀ ਜਿਹੜੇ ਨੱਸੇ ਉਹਨਾਂ ਦੀਆਂ ਜਾਨਾਂ ਵੀ ਉਹਨਾਂ ਦੇ ਘੋੜਿਆਂ ਦੀ ਤੇਜ਼ ਰਫਤਾਰੀ ਦਾ ਸਦਕਾ ਹੀ ਬਚ ਸਕੀਆਂ | ਭਗੌੜਿਆਂ ਵਿਚ ਮਲਹਾਰ ਰਾਓ ਹੁਲਕਰ, ਮਾਧੋ ਜੀ ਸਿੰਧੀਆ, ਜੋ ਪਿੱਛੋਂ ਵੱਡੇ ਰਾਜ ਦਾ ਮੋਢੀ ਬਣਿਆ ਪਰ ਜੋ ਨਸਦਾ ਹੋਇਆ ਬੰਦੂਕ ਦੀ ਗੋਲੀ ਖਾਕੇ ਸਾਰੀ ਜ਼ਿੰਦਗੀ ਲਈ ਲੰਗੜਾ ਹੋ ਗਿਆ। ਸ਼ਮਸ਼ੇਰ ਬਹਾਦਰ ਨੇ ਵੀ ਨਸਕੇ ਜਾਨ ਬਚਾਈ ਪਰ ਛੇਤੀ ਹੀ ਪਿਛੋਂ ਜੰਗ ਵਿਚ ਲਗੇ ਧੌਣ ਵਿਚਲੇ ਫੱਟਾਂ ਨਾਲ ਮਰ ਗਿਆ। ਜਾਣ ਕਾਰ ਸਮਕਾਲੀਆਂ ਦੇ ਕਥਨ ਅਨੁਸਾਰ ਮਰਹਟਿਆਂ ਦੇ ਕਤਲ ਹੋਏ ਜਵਾਨਾਂ ਦੀ ਗਿਣਤੀ ੨ ਲਖਤੇ ਕੈਦੀਆਂ ਦੀ ਗਿਣਤੀ ੨੨ ਹਜ਼ਾਰ ਸੀ । ਇਸ ਤੋਂ ਛੁਟ ਵਿਜਈਆਂ ਦੇ ਹਥ ੫੦ ਹਜ਼ਾਰ ਘੋੜੇ ਅਤੇ ਬੇਅੰਤ ਲੁਟਦਾ ਜੋ ਮਾਲ ਲਗਾ ਉਹ ਵਖਰਾ ਸੀ । " ਮਰਹਟਿਆਂ ਦੀ ਨਿਰਾਸਤਾ ਇਸ ਮਹਾਨ ਵਡੀ ਜੰਗ ਨੇ, ਜੋ ਕਤਲ ਆਮ ਦੇ ਲਿਹਾਜ ਨਾਲ ਬੇਮਿਸਾਲ ਅਤੇ ਮਰਹਟਿਆਂ ਲਈ ਪੂਰਨ ਤੌਰ ਉਤੇ ਨਸ਼ਟ ਕਾਰੀ ਸੀ, ਉਸ ਹੌਸਲਾਮੰਦ ਕੌਮ ਦੀ ਕਿਸਮਤ ਦਾ ਸਦਾ ਲਈ ਫੈਸਲਾ ਕਰ ਦਿਤਾ। ਸਭ ਲੋਕਾਂ ਵਿਚ ਨਿਰਾਸਤਾ ਤੇ ਗਮੀ ਪਸਤ ਗਈ ਅਤੇ ਉਹਨਾਂ ਦਾ ਪੇਸ਼ਵਾ ਜਾਂ ਬਾਦਸ਼ਾਹ ਨਿਰਾਸਤਾ ਤੇ ਰੰਜ ਦੇ ਕਾਰਨ ਛੇਤੀ ਹੀ ਮੌਤ ਦਾ ਸ਼ਿਕਾਰ ਹੋ ਗਿਆ। ਉਹਨਾਂ ਨੇ ਹਿੰਦੁਸਤਾਨ ਵਿਚਾਲੇ ਆਪਣੇ ਸਭ ਇਲਾਕੇ ਖਾਲੀ ਕਰ ਦਿਤੇ ਅਤੇ ਨਰਬਦਾ ਦਰਿਆ ਤੋਂ ਪਾਰ ਲੰਘ ਗਏ ਜਿਥੇ ਉਹਨਾਂ ਦੀ ਸ਼ਕਤੀ ਮੁੜ ਕਦੇ ਬਹਾਲ ਨ ਹੋਈ । ਅਹਿਮਦ ਸ਼ਾਹ ਦੀ ਪੰਜਾਬ ਨੂੰ ਵਾਪਸੀ ਪਾਣੀਪਤ ਦੀ ਫਤਹ ਮਗਰੋਂ ਸਾਰੇ ਦਾ ਸਾਰਾ ਹਿੰਦੁਸਤਾਨ ਅਬਦਾਲੀ ਵਿਜਈ ਦੇ ਰਹਿਮ ਉਤੇ ਸੀ। ਪਰ ਉਹ ਨਹੀਂ ਸੀ ਚਾਹੁੰਦਾ ਕਿ ਮੁਗਲਾਂ ਦੇ ਖਾਲੀ ਤਖਤ ਉਤੇ ਆਪ ਬੈਠੇ ਇਸ ਲਈ ਦਿਲੀ ਵਿਚ ਥੋੜੇ ਜਿਹੇ ਦਿਨ ਰਹਿਣ ਮਗਰੋਂ ਹਿੰਦੁਸਤਾਨ ਦੇ ਮਾਮਲਿਆਂ ਦਾ ਨਿਪਟਾਰਾ ਕਰਕੇ ਉਹ ਪੰਜਾਬ ਵਲ ਮੁੜ ਆਇਆ ਜੋ ਪਹਿਲੇ ਹੀ ਉਸ ਨੂੰ ਪ੍ਰਾਪਤ ਹੋ ਚੁੱਕਾ ਸੀ ਅਤੇ ਉਹ ਏਸੇ ਉਤੇ ਹੀ ਸੰਤੁਸ਼ਦ ਸੀ। ਹੋ ਸਿਖ ਜਥੇਬੰਦੀਆਂ ਨੇ ਪਾਣੀਪਤ ਵਿਚ ਅਹਿਮਦ ਸ਼ਾਹ ਦੀ ਗੈਰ ਹਾਜ਼ਰੀ ਸਮੇਂ ਸਿੱਖਾਂ ਨੇ ਫੇਰ ਪੰਜਾਬ ਵਿਚ ਸਿਰ ਚੁਕਿਆ। ਦੁਰਾਨੀ ਬਾਦਸ਼ਾਹ ਨੇ ਸੂਬੇਦਾਰ ਲਾਹੌਰ ਕਰੀਮ ਦਾਦ ਖਾਨ ਅਤੇ ਗਵਰਨਰ ਪਸਰੂਰ ਫ਼ੌਜਦਾਰ ਖਾਨ ਨੂੰ ਜੰਗ ਵਿਚ ਸੇਵਾ ਕਰਨ ਲਈ ਪਾਣੀਪਤ ਬੁਲਾ ਲਿਆ ਸੀ । ਇਸ ਸਮੇਂ ਜਾਲੰਧਰ ਦੁਆਬ ਦਾ ਗਵਰਨਰ ਸਰ ਬਲੰਦ ਖਾਨ ਅਤੇ ਲਾਹੌਰ ਸੂਬੇ ਦਾ ਇਨਚਾਰਜ ਅਮੀਰ ਮੁਹੰਮਦ ਖਾਨ ਨਿਯਤ ਹੋਇਆ। ਜਿਸ ਸਮੇਂ ਵਣ ਜਿਥੇ ਸਿੰਘ ਜਥੇ ਗਿ Af મેદ ਉਹ im ਪੰਜ घ 3 Sri Satguru Jagjit Singh Ji eLibrary Namdhari Elibrary@gmail.com