ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/257

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਸਾਮਾਨ ਰਸਦ ਪ੍ਰਾਪਤ ਕਰਨ ਵਿਚ ਜਿਹੜੀ ਰੋਕ ਸੀ ਉਹ ਵੀ ਦੂਰ ਹੋ ਗਈ । ਹੋਰ ਝੜਪਾਂ ਮਰਹੱਟਿਆਂ ਦੀ ਵੱਡੀ ਫ਼ੌਜ ਨੇ ਆਪਣੀ ਪੁਜੀਸ਼ਨ ਕਾਇਮ ਰਖੀ ਤੇ ਉਹ ਮੋਰਚੇ ਬੰਦੀਆਂ ਵਿਚ ਡਦੇ ਰਹੇ । ਇਸ ਦੌਰਾਨ ਵਿਚ ਇਕਾ ਚੁਕਾ ਹਮਲੇ ਤੇ ਛੋਟੀਆਂ ਛੋਟੀਆਂ ਝੜਪਾਂ ਸਮੇਂ ਸਮੇਂ ਹੁੰਦੀਆਂ ਰਹੀਆਂ ਮਰਹਟੇ ਖੁਲ੍ਹੀ ਜੰਗ ਤੋਂ ਬਚਦੇ ਰਹੇ । ਇਹੋ ਜਿਹੀ ਦਸ਼ਾ ਤਿੰਨ ਚਾਰ ਮਹੀਨੇ ਤੀਕ ਜਾਰੀ ਰਹੀ । ਦੋਵੇਂ ਫ਼ੌਜਾਂ ਆਮੋ ਸਾਹਮਣੇ ਡਟੀਆਂ ਰਹੀਆਂ ਇਥੋਂ ਤੀਕ ਕਿ ਦੋਵਾਂ ਫ਼ੌਜਾਂ ਦਾ ਸਬਰ ਟੁੱਟਣ ਤੇ ਆ ਗਿਆ। ਜੰਗ ਲੰਮੀ ਹੋ ਗਈ ਸ਼ਾਹ ਦੀਆਂ ਫੌਜਾਂ ਨੂੰ ਆਪਣੇ ਲੀਡਰ ਉਤੇ ਪੂਰਾ ਪੂਰਾ ਭਰੋਸਾ ਸੀ ਅਤੇ ਉਸਦੇ ਹਿੰਦੀ ਇਤਿਹਾਦੀ ਵੀ ਉਸ ਦੀ ਸੰਮਤੀ ਦੀ ਬੜੀ ਕਦਰ ਕਰਦੇ ਸਨ। ਇਸ ਲਈ ਉਹਨਾਂ ਨੇ ਹਰ ਔਕੜ ਦਾ ਦਲੇਰੀ ਤੇ ਹੌਸਲੇ ਨਾਲ ਟਾਕਰਾ ਕੀਤਾ। ਸ਼ਾਹ ਦਾ ਡਰ (ਹਝੂੰਆ) ਉਹਨਾਂ ਉਤੇ ਐਨਾ ਬੈਠਾ ਹੋਇਆ ਸੀ ਕਿ ਉਸ ਦੇ ਹੁਕਮ ਵਿਰੁੱਧ ਕੋਈ ਇਕ ਲਫ਼ਜ[] ਤੀਕ ਵੀ ਮੂੰਹੋ ਕਢਣ ਦਾ ਹੌਸਲਾ ਨਹੀਂ ਸੀ ਕਰਦਾ। 豪

  • ਇਹਨਾਂ ਵਿਚੋਂ ਅੰਤਮ ਲੜਾਈ ਵਿਚ ਮੁਸਲਮਾਨਾਂ ਨੂੰ ਲਕ ਤੋੜ ਹਾਰ ਹੋਈ ।

ਨਜੀਬ ਉਦ ਦੌਲਾ ਦੀ ਕਮਾਨ ਹੇਠਲੇ ਲਗ ਪਗ ਛੀ ਹਜ਼ਾਰ ਰੁਹੇਲੇ ਮਾਰੇ ਗਏ ਅਤੇ ਪੰਜ ਸੌ ਪੈਦਲ ਫ਼ੌਜ ਫਟੜ ਹੋਈ । ਇਸ ਜਿਤ ਨੇ ਮਾਲੂਮ ਹੁੰਦਾ ਹੈ ਮਰਹੱਟਿਆਂ ਦੇ ਹੌਸਲੇ ਵਧਾ ਦਿਤੇ ਤੇ ਉਹਨਾਂ ਨੇ ਖੁਲ੍ਹੇ ਮੈਦਾਨ ਵਿਚ ਲੋਹਾ ਲੈਣ ਦਾ ਖਤਰਾ ਸਹੇੜ ਲਿਆ। []ਸਮਕਾਲੀ ਇਤਿਹਾਸਕਾਰ ' ਕਾਂਸੀ ਰਾਉ ਨੇ ਇਸ ਸਮੇਂ ਦੇ ਵਾਕਿਆਤ ਦਾ ਸਵਿਸਥਾਰ ਲਿਖਿਆ ਹੈ । ਉਸਨੇ ਵਡੀਆਂ ਵਡੀਆਂ ਹਸਤੀਆਂ ਦਾ ਵੀ ਵਰਨਣ ਕੀਤਾ ਹੈ । ਦੁਰਾਨੀ ਬਾਦਸ਼ਾਹ ਅਹਿਮਦ ਸ਼ਾਹ ਨੇ ਆਪਣੇ ਲਈ ਕੈਂਪ ਤੋਂ ਡੇਢ ਮੀਲ ਦੂਰ ਆਪਣਾ ਵਖਰਾ ਹੀ ਲਾਲ ਤੰਬੂ ਲਾ ਰਖਿਆ ਸੀ। ਸਵੇਰ ਦੀ ਨਿਮਾਜ਼ ਮਗਰੋਂ ਉਹ ਹਰ ਰੋਜ਼ ਸਵੇਰੇ ਆਪਣੇ ਤੰਬੂ ਤੋਂ ਘੋੜੇ ਉਤੇ ਸਵਾਰ ਹੋਕੇ ਬਾਹਰ ਨਿਕਲਦਾ । ਉਸ ਦੇ ਨਾਲ ਉਸ ਦਾ ਪੁਤ੍ਰ ਤੈਮੂਰ ਸ਼ਾਹ ਅਤੇ ੪੦ ਜਾਂ ੫੦ ਘੁੜ ਸਵਾਰ ਵੀ ਹੁੰਦੇ । ਉਹ ਆਪ ਹੀ ਆਪਣੀਆਂ ਫੌਜੀ ਚੌਕੀਆਂ ਦੀ ਦੇਖ ਭਾਲ ਕਰਦਾ ਅਤੇ ਵੈਰੀ ਦੀ ਪੁਜੀਸ਼ਨ ਦੀ ਪਰਖ ਪੜਤਾਲ ਵੀ ਕਰਦਾ । ਉਹ ਹਰ ਰੋਜ਼ ੪੦ ਜਾਂ ੫੦ ਕੋਹ ਪੈਂਡ ਕਰਦਾ ਅਤੇ ਦੁਪਹਿਰ ਵੇਲੇ ਆਪਣੇ ਕੈਂਪ ਵਿਚ ਮੁੜਦਾ । ਇਸ ਸਮੇਂ ਉਹ ਜਾਂ ਤੇ ਲਾਲ ਤੰਬੂ ਵਿਚ ਜਾਂ ਸਫਾਂ ਵਿਚਲੇ ਸ਼ਾਹੀ ਕੈਂਪ ਵਿਚ ਦੁਪਹਿਰ ਦਾ ਭੋਜਨ ਕਰਦਾ ਰਾਤ ਦੇ ਸਮੇਂ ਪਹਜ਼ਾਰ ਦੁਰਾਨੀ ਤੇ ਹਿੰਦੁਸਤਾਨੀ ਘੁੜ ਸਵਾਰ ਉਹਦੇ ਕੈਂਪ ਉਪਰ ਪਹਿਰਾ ਦੇਂਦੇ ਅਤੇ ਸਾਰੀ ਰਾਤ ਹਥਿਆਰ ਬੰਦ ਹੋਕੇ ਤਿਆਰ ਬਰ ਤਿਆਰ ਰਹਿੰਦੇ ਸਨ । ਸ਼ਾਹ ਵੀ ਲਗਾਤਾਰ ਉਹਨਾਂ ਵਿਚ ਦਖਾਈ ਦੇਂਦਾ ਸੀ ਉਹ ਹਿੰਦੁਸਤਾਨੀ ਸਰਦਾਰਾਂ ਨੂੰ ਆਖਿਆ ਕਰਦਾ –‘ਤੁਸੀਂ ਸੌਂ ਜਾਉ, ਮੈਂ ਖੜਕੇ ਪਹਿਰਾ ਦਿਆਂਗਾ ਕਿ ਤੁਹਾਨੂੰ ਕੋਈ ਵੈਰੀ ਹਾਨੀ ਨ ਪੁਚਾ ਸਕੇ ।” ਹਰ ਰੋਜ਼ ਤੋਪਖਾਨਾ ਤੋਪਾਂ ਨਾਲ ਗੋਲਾਬਾਰੀ ਕਰਦਾ ਅਤੇ ਝੜਪਾਂ ਹੁੰਦੀਆਂ । ਸ਼ਾਮ ਵੇਲੇ ਲੜਾਈ ਵਿਚ ਭਾਗ ਲੈਣ ਵਾਲੀਆਂ ਧਿਰਾਂ ਆਪਣੇ ਕੁਆਰਟਰਾਂ ਵਿਚ ਵਾਪਸ ਆ ਜਾਂਦੀਆਂ । ਇਉਂ ਤਿੰਨ ਸਖਤ ਲੜਈਆਂ ਲੜੀਆਂ ਗਈਆਂ ਪਰ ਕੋਈ ਲੜਾਈ ਫੈਸਲਾ ਕਰ ਸਾਬਤ ਨ ਹੋਈ । ਇਹ ਦਸ਼ਾ ਤਿੰਨ ਮਹੀਨੇ ਜਾਰੀ ਰਹੀ । ਅੰਤ ਹਿੰਦੁਸਤਾਨੀ ਸਰਦਾਰਾਂ ਦੇ ਸਬਰ ਦਾ ਪਿਆਲਾ ਭਰ ਗਿਆ ਤੇ ਉਹਨਾਂ ਨੇ ਸ਼ਾਹ ਪਾਸ ਬੇਨਤੀ ਕੀਤੀ ਕਿ ਦੂ ਬਦੂ ਲੜਾਈ ਕਰਕੇ ਇਸ ਬਿਪਤਾ ਦਾ ਅੰਤ ਕੀਤਾ ਜਾਏ । ਇਸ ਦਾ ਸ਼ਾਹ ਨੇ ਇਹ ਉਤਰ ਦਿਤਾ - રદય ਮਰਹਟਾ ਕੈਂਪ ਵਿਚ ਸਮਾਨ ਰਸਦ ਦੀ ਵੋਟ ਬਹੁਤ ਬੁਰੀ ਤੰਰ੍ਹਾਂ ਮਸੂਮੀ ਜਾਣ ਲਗੀ ਤੇ ਉਹ ਬੜੀ ਬਿਪਤਾ ਵਿਚ ਫਸ ਗਏ । ਪਾਣੀਪਤ ਦਾ ਸ਼ਹਿਰ ਉਹਨਾਂ ਦੀਆਂ ਹੱਦਾਂ (ਪਹੁੰਚ) ਵਿਚ ਸੀ। ਏਥੇ ਜਿੰਨੀ ਵੀ ਖੁਰਾਕ ਜਾਂ ਗਲਾ ਸੀ ਉਹ ਇਹ ਸਭ ਮੁਕਾ ਚੁਕੇ ਸਨ । ਮਰਹਟਾ ਕੈਂਪ ਦੀ ਬਿਪਤਾ ਉਹਨਾਂ ਦੇ ਇਰਦ ਗਿਰਦ ਮੋਏ ਹੋਏ ਜਾਨਵਰਾਂ ਦੀਆਂ ਲਾਸ਼ਾਂ ਭੁਖ ਨਾਲ ਮਰ ਰਹੇ ਡੰਗਰ ਫਾਕਾ ਮਸਤ ਸਿਪਾਹੀ ਸਨ ਤੇ ਉਹ ਆਪਣੇ ਕੈਂਪ ਵਿਚ ਹੀ ਜਕੜੇ ਹੋਏ ਆਪਣੀ ਬਿਪਤਾ ਨੂੰ ਅਸਹਿ ਮਸੂਸ ਕਰਨ ਲਗੇ । ਇਕ ਮਜਬੂਤ ਗਾਰਦ ਦੀ ਰਖਿਆ ਵਿਚ ਉਹਨਾਂ ਨੇ ਇਕ ਲੁਟੇਰੀ ਪਾਰਟੀ ਖੁਰਾਕ ਲਿਆਉਣ ਲਈ ਬਾਹਰ ਭੇਜੀ । ਅਫਗਾਨਾਂ ਨੂੰ ਉਸ ਪਾਰਟੀ ਦਾ ਪਤਾ ਚਲ ਗਿਆ ਤੇ ਉਹਨਾਂ ਨੇ ਆਕੇ ਇਸ ਪਾਰਟੀ ਨੂੰ ਹੀ ਖਤਮ ਕਰ ਦਿਤਾ। ਅੰਤ ਵੱਡੇ ਵੱਡੇ ਮਰਹੱਟਾ ਸਰਦਾਰ ਇਸ ਮੁਸੀਬਤ ਹਥੋਂ ਸਖਤ ਤੰਗ ਆ ਗਏ। ਉਹਨਾਂ ਨੇ ਭਾਊ ਦ ਕੈਂਪ ਨੂੰ ਘੇਰ ਲਿਆ ਅਤੇ ਉਸ ਪਾਸ ਬੇਨਤੀ ਕੀਤੀ ਕਿ ਇਕੋ ਹਲਾ ਬੋਲਕੇ ਉਹਨਾਂ ਦੀਆਂ ਮੁਸੀਬਤਾਂ ਦਾ ਅੰਤ ਕੀਤਾ ਜਾਏ । ਇਸ ਅੰਤਮ ਦਸ਼ਾ ਸਮੇਂ ਭਾਊ ਨੇ ਆਪਣੇ ਹੱਥ ਨਾਲ ਕਾਂਸੀ ਰਾਉ ਵਲ ਇਕ ਸੰਖੇਪ ਜਿਹਾ ਨੋਟ ਲਿੱਖਿਆ ਅਤੇ ਆਪਣੇ ਭਰੋਸੇ ਯੋਗ ਮੁਲਾਜ਼ਮ ਦੇ ਹਥ ਇਸ ਨੂੰ ਦੁਰਾਨੀ ਕੈਂਪ ਵਿਚ ਭੇਜਿਆ। ਇਸ ਨੋਟ ਦੇ ਸ਼ਬਦ ਇਉਂ ਸਨ :-- ਹੈ ਮਹਟਿਆਂ ਦੇ ਸਬਰ ਦਾ ਪਿਆਲਾ ਭਰਪੂਰ ਪਿਆਲਾ ਹੁਣ ਲਬੋ ਲਬ ਭਰ ਚੁਕਾ ਹੈ, ਇਸ ਵਿਚ ਹੁਣ ਹੋਰ ਇਕ ਤੁਬਕਾ ਵੀ ਨਹੀਂ ਸਮਾਂ ਸਕਦਾ ; ਜੋ ਕੁਛ ਹੋ ਸਕਦਾ ਹੈ ਤਦ ਹੁਣ ਹੀਲਾ ਕਰ ਲਉ ; ਵਰਨਾ ਮੈਨੂੰ ਸਾਫ ਉਤਰ ਦੇ ਦੇਓ। ਇਸ ਰਕੇ ਦੇ ਮਗਰੋਂ ਲਿਖਣ ਦਾ ਜਾਂ ਗਲਬਾਤ ਕਰਨ ਦਾ ਕੋਈ ਮੌਕਾ ਨਹੀਂ ਰਹਿ ਜਾਏਗਾ । ਉਹ ਕੈਂਪ ਵਿਚੋਂ ਬਾਹਰ ਨਿਕਲ ਆਏ ਕਾਂਸੀ ਰਾਓ ਨੇ ਇਹ ਰੁਕਾ ਬੁਜਾਹ ਉਦ ਦੌਲਾਂ ਦੇ ਹਵਾਲੇ ਸਵੇਰੇ ੩ ਬਜੇ (੭ ਜਨਵਰੀ ੧੭੬੧ ਬੀ) ਨੂੰ ਕੀਤਾ। ਨਵਾਬ ਨੂੰ ਇਹ ਖਬਰ ਵੀ ਤੁਰਤ ਪੁਜ ਗਈ ਕਿ ਮਰਹੱਟਿਆਂ ਦੀ ਸਾਰੀ ਫ਼ੌਜ ਦੁਰਾਨੀਆਂ ਉਤੇ ਹੱਲਾ ਬੋਲਣ ਲਈ ਆਪਣੀਆਂ ਲਾਈਨਾਂ ਵਿਚੋਂ ਬਾਹਰ ਨਿਕਲ ਆਈ ਹੈ । ਨਵਾਬ ਤੁਰਤ ਬਹ ਦੇ ਤੰਬੂ ਵਿਚ ਗਿਆ ਅਤੇ ਖਵਾਜਾ ਸਰਾਵਾਂ ਨੂੰ ਆਖਿਆ ਕਿ ਉਹ ਮਾਲਕ ਨੂੰ ਤੁਰਤ ਜ ਦੇਣ ਇਹ ਸੁਣਕੇ ਸ਼ਾਹ ਤੁਰਤ ਬਾਹਰ ਅਇਆ ਅਤੇ ਬਿਨਾਂ ਆਪਣੇ ਕਪੜੇ ਬਦਲਾਏ ਹੀ ਘੋੜੇ ਉਤੇ ਸਵਾਰ ਹੋ ਗਿਆ । ਇਹ ਘੋੜੇ ਸਦਾ ਹੀ ਉਸਦੇ ਤੰਬੂ ਦੇ ਅਗੇ ਤਿਆਰ ਖੜੇ ਰਹਿੰਦੇ ਸਨ। ਉਸਨੇ ਫਿਰ ਕੇ ਸਭ ਨੂੰ ਹੁਕਮ ਸੁਣਾ ਦਿਤਾ। ਇਹ ਕਾਰਰਵਾਈ ਸੂਰਜ ਚੜਨ ਦੇ ਥੋੜਾ ਸਮਾਂ ਪਹਿਲੇ ਦੀ ਹੈ । ਦੁਰਾਨੀ ਫ਼ੌਜ ਅਜੇ ਡੇਢ ਕੋਸ ਪਹਿਲੇ ਕਾਲਮ ਦੀ ਬਾਕੀ “ਇਹ ਜੰਗ ਦੀ ਚਾਲ ਹੈ ਜਿਸਨੂੰ ਤੁਸੀਂ ਨਹੀਂ ਸਮਝਦੇ । ਦੂਜੇ ਮਾਮਲਿਆਂ ਵਿਚ ਤੁਸੀਂ ਜਿਵੇਂ ਮਰਜੀ ਆਵੇ ਕਰੋ ਪਰ ਇਹ ਮਾਮਲਾ ਮੇਰੋ ਉਤੇ ਛਡ ਦਿਓ । ਫ਼ੌਜੀ ਕਾਰਰਵਾਈਆਂ ਵਿਚ ਕਾਹਲ ਨਹੀਂ ਕਰਨੀ ਤੁਸੀਂ ਆਪ ਹੀ ਵੇਖੋਗੇ ਕਿ ਮੈਂ ਇਸ ਮਾਮਲੇ ਨੂੰ ਕਿਵੇਂ ਨਜਿੱਠਦਾ ਹਾਂ । ਯੋਗ : ਸਮੇਂ ਤੇ ਮੈਂ ਇਸ ਲੜਾਈ ਨੂੰ ਸਫਲਤਾ ਤੀਕ ਪੂਰਾ ਦਿਆਂਗਾ।” Sri Satguru Jagjit Singh Ji eLibrary Namdhari Elibrary@gmail.com