ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/256

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਹਾਦਰ ' ਪੇਸ਼ਵਾ ਦੇ ਦੂਜੇ ਲੜਕੇ ਦੇ ਹਬਾਂ ਵਿਚ ਸੀ । ਸਾਰੇ ਮਹਾਂ ਬ੍ਰਾਹਮਣ ' ਤੇ ਵਡੇ ਵਡੇ ਮਰਦੇ ਸਰਦਾਰ ਉਪ੍ਰੋਕਤ ਸ਼ਾਹਜ਼ਾਦਿਆਂ ਦੇ ਨਾਲ ਗਏ। ਸੂਰਜ ਮਲ ਤੇ ਰਾਜਪੂਤ ਰਾਜਿਆਂ ਦੀ ਕੁਮਕ ੩੦ ਹਜ਼ਾਰ ਜਾਟਾਂ ਦੀ ਫੌਜ ਲੈਕੇ ਸੂਰਜ ਮਲ ਵੀ ਇਸ ਫੌਜ ਆ ਮਿਲਿਆ। ਹੋਰ ਰਾਜਪੂਤ ਰਾਜੇ ਵੀ ਆਪੋ ਆਪਣੀ ਕੁਮਕ ਕੇ ਆ ਗਏ । ਦਿਲੀ ਅਤੇ ਝੁੰਜਪੁਰੇ ਦੀ ਦੁਰਾਨੀ ਫੌਜ ਦਾ ਕਤਲਿਆਮ ਇਸ ਵੱਡੀ ਫੌਜ ਨੇ ਸਹਿਜੇ ਹੀ ਦਿਲੀ ਉਤੇ ਜਾ ਅਧਿਕਾਰ ਜਮਾਇਆ ਜਿਥੇ ਥੋੜੀ ਜਿਹੀ ਦੁਰਾਨੀ ਫ਼ੌਜ ਸੀ । ਇਸ ਦੁਰਾਨੀ ਫੌਜ ਨੇ ਬੜੀ ਦਲੇਰੀ ਨਾਲ ਟਾਕਰਾ ਕੀਤਾ ਪਰ ਮਰਧਟਾ ਫੌਜਾਂ ਨੇ ਇਹਨਾਂ ਦੇ ਪੜਛੇ ਉਡਾ ਦਿਤੇ । ਕਿਲੇਦਾਰ ਯਕੂਬ ਅਲੀ ਖਾਨ ਬੜੀ ਮੁਸ਼ਕਲ ਨਾਲ ਜਾਨ ਬਚਾਕੇ ਨਸ ਗਿਆ। ਇਥੋਂ ਚਲਕੇ ਮਰਹਟਾ ਫੌਜ ਨੇ ਕੁੰਜਪੁਰੇ ਦਾ ਜਾ ਘੇਰਾ ਘਤਿਆ ਜੋ ਦਿਲੀ ਤੋਂ ੬੦ ਮੀਲ ਦੀ ਵਿ ਉਤੇ ਹੈ, ਇਥੋਂ ਦੀ ਸਾਰੀ ਦੁਰਾਨੀ ਫੌਜ ਨੂੰ ਤਲਵਾਰ ਦੇ ਘਾਟ ਉਤਾਰ ਦਿਤਾ। ਇਹਨਾਂ ਮਰਨ ਵਾਲਿਆਂ ਵਿਚ ਨਜਾਬਤ ਖਾਨ ਨਾਮੀ ਉਸ ਪਠਾਨ ਪਰਿਵਾਰ ਦਾ ਵਡੇਰਾ ਵੀ ਸੀ ਜਿਸਦੇ ਕਬਜ਼ੇ ਵਿਚ ਕਿ ਇਹ ਇਲਾਕਾ ਸੀ। ਅਹਿਮਦ ਸ਼ਾਹ ਦੁਰਾਨੀ ਜਮਨਾ ਦੇ ਉਪਰਲੇ ਪਾਰ ਕੈਂਪ ਲਾਈ ਬੈਠਾ ਸੀ । ਦਰਿਆ ਜਮਨਾ ਇਸ ਸਮੇਂ ਬਾਰਸ਼ਾਂ ਦੇ ਪਾਣੀ ਨਾਲ ਪੂਰੇ ਜੋਬਨ ਉਤੇ ਠਾਠਾਂ ਮਾਰ ਰਿਹਾ ਸੀ ਅਤੇ ਦੋਵਾਂ ਫੌਜਾਂ ਵਿਚਾਲੇ ਵੱਡੀ ਰੋਕ ਬਣਿਆ ਬੈਠਾ ਸੀ। ਸ਼ਾਹ ਦੀ ਜਮਨਾ ਪਾਰ ਕਰਨ ਦੀ ਦਲੇਰੀ ਭਰੀ ਕਾਰਵਾਈ ਕੁੰਜਪੁਰੇ ਦੀ ਦੁਰਾਨੀ ਫੌਜ ਦਾ ਕਤਲਿਆਮ ਤੇ ਉਹ ਵੀ ਦੁਰਾਨੀ ਦੀਆਂ ਅੱਖਾਂ ਦੇ ਸਾਹਵੇਂ ਤਕੜੇ ਦੁਰਾਨੀ ਬਾਦਸ਼ਾਹ ਦਾ ਲਹੂ ਉਬਾਲੇ ਖਾਨ ਲਗ ਪਿਆ। ਅਤੇ ਉਹ ਐਨਾ ਡੈਸ਼ ਵਿਚ ਆ ਗਿਆ ਕਿ ਉਸ ਨੇ ਸਭ ਖਤਰਿਆਂ ਦੇ ਬਾਵਜੂਦ ਆਪਣੀ ਫੌਜ ਨੂੰ ਦਰਿਆ ਪਾਰ ਇਸ ਮੌਕੇ ਉਪਰ ਭਾਊ ਨੇ ਲੁਟ ਮਾਰ ਦੇ ਉਹ ਕੰਮ ਕਰਕੇ ਜੋ ਵਹਿਸ਼ੀਆਂ ਦਾ ਵਸ਼ੇਸ਼ ਚਿੰਨ੍ਹ ਹੈ, ਆਪਣੇ ਲੋਭ ਲਾਲਚ ਦਾ ਪੂਰਾ ਵਖਾਵਾ ਪਾਇਆ। ਉਸਨੇ ਸੋਹਣੇ ਸੋਹਣੇ ਮਕਬਰੇ ' ਤੇ ਮਸੀਤਾਂ ਢਾਹ ਦਿਤੀਆਂ ਤੇ ਉਹਨਾਂ ਦਾ ਸਭ ਮਾਲ ਮਜ਼ਾ ਲੁਟ ਲਿਆ । ਕੀਮਤੀ ਸਜਾਵਟ ਤੇ ਹੀਰੇ ਮੋਤੀਆਂ ਦੀ ਖਾਤਰ ਮਾਲਦਾਰ ਸ਼ਾਹੀ ਮਹਲਾਂ ਦਾ ਅਨਾਦਰ ਕੀਤਾ । ਸ਼ਹਿਨਸ਼ਾਹ ਜਹਾਂਗੀਰ ਦੇ ਦੀਵਾਨ ਆਮ ਦੀ ਸ਼ਾਨਦਾਰ ਚਾਂਦੀ ਦੀ ਛਤ ਵੀ ਲਾਹ ਲਈ ਅਤੇ ਉਸਦੀ ੧੭ ਲਖ ਦੀ ਚਾਂਦੀ ਨੂੰ ਪਿਘਲਾ ਲਿਆ। ਸ਼ਾਹੀ ਤਖਤ ਉਤੇ ਵੀ ਕਬਜ਼ਾ ਕਰ ਲਿਆ। ਸ਼ਾਹੀ ਮਹਲ ਦੇ ਕੀਮਤੀ ਜ਼ੇਵਰਾਤ ਵੀ ਉਸਤੋਂ ਨ ਬਚ ਸਕੇ ਜੋ ਭਾਵੇਂ ਪੁਰਾਣੇ ਹੋ ਚੁਕੇ ਸਨ ਪਰ ਜਿਸ ਵਿਚ ਬੇਅੰਤ ਧਨ ਅਜੇ ਵੀ ਮੌਜੂਦ ਸੀ ਬਹੁਤ ਥੋੜੋ ਪੂਰਬੀ ਰਾਜ ਉਸ ਦੀ ਸ਼ਾਨ ਨੂੰ ਪੁਜਦੇ ਸਨ।

  • ਕਿਹਾ ਜਾਂਦਾ ਹੈ ਕਿ ਸ਼ਾਹ ਨੇ ਸਭ ਤੋਂ ਪਹਿਲੇ ਕੁਰਾਨ ਦੀਆਂ ਕੁਛ

ਆਇਤਾਂ ਪੜ੍ਹੀਆਂ ਅਤੇ ਉਹਨਾਂ ਨੂੰ ਆਪਣੇ ਤੀਰ ਉਤੇ ਫੂਕਕੇ ਓਹ ਤੀਰ ਕਮਾਨ ਵਿਚ ਚੜਾਕੇ ਦਰਿਆ ਵਿਚ ਵਗਾਹ ਮਾਰਿਆ। ਇਸ ਮਗਰੋਂ ਉਹਨੇ ਬਿਸਮਲਾਹ ਅਲਾਹ ਹੂ ਅਕਬਰ' ਦਾ ਨਾਹਰਾ ਲਾਇਆ ਅਤੇ ਆਪ ਦਰਿਆ ਵਿਚ ਠਿਲ ਪਿਆ। ਓਸਦੇ ਮਗਰੋਂ ਮਗਰ ਉਸਦੇ ਉਹ ਬਾਡੀ ਗਾਰਡ ਵੀ ਠਿਲ ਪਿਏ ਜਿਨਾ ਦੀ ਨਫਰੀ ਚਾਰ ਹਜ਼ਾਰ ਗੁਲਾਮਾਂ ਦੀ ਸੀ। ਇਸਦੇ ਪਿਛੋਂ ਸ਼ਾਹ ਦੀ ਦੂਜੀ ਫੌਜ ਵੀ ਦਰਿਆ ਵਿਚ ਦਾਖਲ ਹੋ ਗਈ -- ਤਾਰੀਖਿ ਅਹਿਮਦੀ ૨૯૪ ਕਰਨ ਦਾ ਹੁਕਮ ਦੇ ਦਿਤਾ। ਬਹਾਦਰ ਬੁਰਾਲੀ ਫੌਜਾਂ ਜਮਨਾ ਦਰਿਆ ਵਿਚ ਠਿਲ ਪਈਆਂ । ਕੁਛ ਲੋਕਾਂ ਨੇ ਪਤਨ ਤੋਂ ਅਤੇ ਕੁਛ ਨੇ ਤਰਕੇ ਦਰਿਆ ਪਾਰ ਕਰ ਲਿਆ। ਇਹ ਘਟਣਾ ੨੩ ਅਕਤੂਬਰ ਦੀ ਹੈ । ਦਰਿਆ ਜਮਨਾ ਪਾਰ ਕਰਨ ਸਮੇਂ ਫੌਜ ਦੀ ਭਾਰੀ ਹਾਨੀ ਹੋਈ ਪਰ ਦੁਰਾਨੀ ਬਾਦਸ਼ਾਹ ਨੇ ਜਿਸ ਦਲੇਰੀ ਤੇ ਬੇਜਿਗਰੀ ਦਾ ਸਬੂਤ ਦਿਤਾ ਅਤੇ ਜਿਸ ਤੇਜ਼ੀ ਨਾਲ ਦੁਰਾਨੀ ਫੌਜ ਨੇ ਦਰਿਆ ਜਮਨਾ ਪਾਰ ਕੀਤਾ ਉਸ ਨੇ ਮਰਹਦਾ ਕੈਂਪ ਵਿਚ ਹੈਰਾਨੀ ਤੇ ਬਦ ਦਿਲੀ ਫੈਲਾ ਦਿਤੀ । ਉਹਨਾਂ ਨੂੰ ਨਿਸ਼ਚਾ ਹੋ ਗਿਆ ਕਿ ਖੁਲ੍ਹੇ ਮੈਦਾਨ ਵਿਚ ਉਹ ਸ਼ਾਹ ਦੇ ਸਖਤ ਜਾਂਨ ਸਿਪਾਹੀਆਂ ਦਾ ਟਾਕਰਾ ਨਹੀਂ ਕਰ ਸਕਣਗੇ । ਮਰਹਟਿਆਂ ਦੀ ਪਾਣੀਪਤ ਵਲ ਪਸਪਾਈ ਏਸੇ ਖਿਆਲ ਨਾਲ ਉਹ ਪਾਣੀਪਤ ਵਲ ਪਰਤ ਆਏ ਅਤੇ ਏਥੇ ਆਕੇ ਉਹਨਾਂ ਨੇ ਆਪਣੇ ਆਪ ਨੂੰ ਮੋਰਚੇ ਬੰਦ ਕਰ ਲਿਆ। ਜਿੰਨਾਂ ਵੀ ਉਹਨਾਂ ਪਾਸ ਤੋਪਖਾਨਾ ਸੀ ਉਹ ਉਚੇ ਅਸਥਾਨ ਉਤੋਂ ਬੀੜ ਦਿਤਾ । ਮਰਹਟਾ ਫੌਜਾਂ ਦੀ ਗਿਣਤੀ ਇਸ ਸਮੇਂ ਮਰਦਿਆਂ ਪਾਸ ਜੋ ਫੌਜ ਸੀ ਉਸਦੀ ਨਫਰੀ ੩ ਲਖ ਸੀ ਜਿਨ੍ਹਾਂ ਵਿਚ ਉਹਨਾਂ ਦੀ ਬਕਾਇਦਾ ਘੋੜਸਵਾਰ ਫੌਜ ਵੀ ਸ਼ਾਮਲ ਸੀ । ਇਹ ਘੁੜਸਵਾਰ ਤਨਖਾਹਦਾਰ ਸਨ ਤੇ ਇਹਨਾਂ ਦੀ ਗਿਣਤੀ ੫੫ ਹਜ਼ਾਰ ਸੀ। ਇਹਨਾਂ ਤੋਂ ਛੁਟ ਮਰਹਟਾ ਘੂੜ ਸਵਾਰ, ਪੈਦਲ ਫੌਜ ਅਤੇ ਸੰਮਲਿਤ ਰਾਜਾਂ ਦੀ ਵੀ ਫੌਜ ਸੀ। ਅਬਦਾਲੀ ਦੀ ਫੌਜ ਅਬਦਾਲੀ ਦੀ ਫੌਜ ਵਿਚ ੪੦ ਹਜ਼ਾਰ ਅਫਗਾਨ ਤੇ ਈਰਾਨੀ ੧੩ ਹਜ਼ਾਰ ਹਿੰਦੀ ਘੋੜ ਸਵਾਰ ਅਤੇ ੩੮ ਹਜ਼ਾਰ ਹਿੰਦੀ ਪੈਦਲ ਫੌਜ ਸੀ। ਇਸ ਤੋਂ ਛੁਟ ਉਸਦੇ ਪਾਸ ੭੦ ਤੋਪਾਂ ਵੀ ਸਨ ਜੋ ਉਸ ਨੇ ਹਿੰਦੀ ਰਾਜਾਂ ਪਾਸੋਂ ਹੁਦਾਰ ਲਈਆਂ ਸਨ। ਸ਼ਾਹ ਨੇ ਵੈਰੀ ਦੇ ਸਾਮਾਨ ਤੇ ਰਸਦ ਨੂੰ ਰੋਕ ਦੇਣ ਲਈ ਬੜੀ ਕਰੜਾਈ ਤੋਂ ਕੰਮ ਲਿਆ ਅਤੇ ਉਹਨਾਂ ਦੀ ਮੋਰਚੇ ਬੰਦ ਪੁਜੀਸ਼ਨ ਉਤੇ ਵੀ ਕਟੜੀ ਨਿਗਰਾਨੀ ਰਖੀ। ਗੋਵਿੰਦਾ ਰਾਉ ਬੁੰਦੇਲਾ ਨੇ ਹੇਠਲੀ ਜਮਨਾ ਦੇ ਇਲਾਕੇ ਵਿਚੋਂ ੧੦ ਜਾਂ ੧੨ ਹਜ਼ਾਰ ਘੁੜ ਸਵਾਰ ਫੌਜ ਇਕਠੀ ਕਰਕੇ ਉਸ ਨੂੰ ਦੇਸ ਵਿਚ ਐਸੇ ਢੰਗ ਨਾਲ ਖਿਲਾਰ ਦਿਤਾ ਕਿ ਅਫਗਾਨ ਫੌਜਾਂ ਦੀ ਆਵਾਜਾਈ ਦੀ ਸਭ ਕੜੀ ਦੁਟ ਗਈ ਅਤੇ ਦਸ਼ਾ ਇਹੋ ਜਿਹੀ ਹੋ ਗਈ ਕਿ ਉਹਨਾਂ ਨੂੰ ਖਾਨ ਪੀਣ ਦੀਆਂ ਚੀਜ਼ਾਂ ਮਿਲਣੀਆਂ ਵੀ ਬੰਦ ਹੋ ਗਈਆਂ ਤੇ ਉਹਨਾਂ ਨੂੰ ਫਾਕੇ ਦੀ ਨੋਬਤ ਪਜ ਗਈ । ਇਹ ਵੇਖਕੇ ਮਹਾਂ ਮੰਤਰੀ ਦੇ ਭਤੀਜੇ ਅਤਾਈ ਖਾਨ ਪੌਪਲਜ਼ਈ ਤੇ ਹਾਜੀ ਕਰੀਮ ਦਾਦ ਖਾਨ ਦੁਰਾਲੀ ਅਚਾਨਕ ਗੋਬਿੰਦ ਰਾਉ ਦੇ ਕੈਂਪ ਉਤੇ ਜਾ ਪਏ ਅਤੇ ਦਿਨ ਦਿਹਾੜੇ ਨੂੰ ਉਹਦਾ ਕੈਂਪ ਤਬਾਹ ਕਰਕੇ ਰਖ ਦਿਤਾ। ਏਥੇ ਜੋ ਲੜਾਈ ਹੋਈ ਉਸ ਵਿਚ ਗੋਬਿੰਦਾ ਰਾਉ ਵੀ ਕਤਲ ਹੋ ਗਿਆ। ਮਰਹਦਾ ਫੌਜ ਲਈ ਜੋ ਰਸਦ ਤੇ ਖਜ਼ਾਨਾ ਉਹਨੇ ਜਮਾ ਕਰ ਰਖਿਆ ਸੀ ਉਹ ਸਭ ਵਿਜਈ ਅਫਗਾਨਾਂ ਦੇ ਹਥ ਆ ਗਿਆ। ਸ਼ੰਕਰ ਰਾਉ ਮਰਹੱਟਾ ਕਿਲੇ ਦਾਰ ਦਿਲੀ ਵੀ ਇਸ ਲੜਾਈ ਵਿਚ ਹੀ ਮਾਰਿਆ ਗਿਆ । ਇਸ ਫ਼ੌਜ ਨੂੰ ਟਿਕਾਨੇ ਲਾਕੇ ਦੁਰਾਨੀ ਆਸ ਪਾਸ ਦੇ ਸਾਰੇ ਦੇਸ਼ ਦੇ ਮਾਲਕ ਬਣ ਗਏ। ਉਹਨਾਂ ਨੂੰ ਆਪਣੀ ਫੌਜ Sri Satguru Jagjit Singh Ji eLibrary Namdhari Elibrary@gmail.com