ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/255

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਸ਼ਾ ਵਿਚ ੧੮੦੦ ਈਸਵੀ ਵਿਚ ਮਰ ਗਿਆ। ਅਹਿਮਦ ਸ਼ਾਹ ਦਾ ਜਮਨਾ ਪਾਰ ਕਰਨਾ ਦੁਰਾਨੀ ਅਹਿਮਦ ਸ਼ਾਹ ਨੇ ਦਰਿਆ ਜਮਨਾ ਸਹਾਰਨ ਪੁਰ ਦੇ ਸਾਹਮਣੀਂ ਵਲੋਂ ਪਾਰ ਕੀਤਾ ਅਤੇ ਉਹ ਖੂਨੀ ਲੜਾਈਆਂ ਲੜਿਆ ਜਿਨਾਂ ਦੀ ਕਤਲ ਤੇ ਤਬਾਹੀ ਦੀ ਮਿਸਾਲ ਹਿੰਦ ਵਿਚ ਨਹੀਂ ਮਿਲਦੀ ! ਦੇਸਦੇ ਲੋਕ ਮਰਹੱਟਿਆਂ ਦੀ ਲੁਟ ਮਾਰ ਤੋਂ ਬੜੇ ਤੰਗ ਪੈ ਏਕੋ ਸਨ ਏਸੇ ਲਈ ਉਹਨਾਂ ਵਿਚੋਂ ਬਹੁਤਿਆਂ ਨੇ ਅਬਦਾਲੀ ਬਾਦਸ਼ਾਹ ਦੇ ਆਉਣ ਤੇ ਖੁਸ਼ੀ ਮਨਾਈ ਲੋਕ ਮਰਹੱਟਿਆਂ ਤੋਂ ਤੰਗ ਆ ਗਏ ਅਬਦਾਲੀ ਦੇ ਆਉਣ ਤੇ ਮਰਚਦਾ ਫ਼ੌਜਾਂ ਲਾਹੌਰ ਤੋਂ ਚਲਦੀਆਂ ਬਣੀਆਂ । ਅਬਦਾਲੀ ਬਾਦਸ਼ਾਹ ਨੂੰ ਪ੍ਰਸਿਧ ਨਜੀਬ ਉਦ ਦੌਲਾ ਹਾਫਜ ਰਹਿਮਤ ਖਾਨ ਰੁਹੇਲਾ ਸਰਦਾਰ ਅਤੇ ਕਈ ਹੋਰ ਮੁਸਲਮਾਨ ਪਰਿਵਾਰ ਵੀ ਆ ਮਿਲੇ ਮੁਸਲਮਾਨ ਸਰਦਾਰਾਂ ਦੀ ਜਥੇਬੰਦੀ ਦੁਰਾਨੀ ਫੌਜਾਂ ਅਤੇ ਮਰਹੱਟਿਆਂ ਵਿਚਾਲੇ ਕਈ ਛੋਟੀਆਂ ਮੋਟੀਆਂ ਝੜਪ ਹੋਈਆਂ । ਅੰਤ ਮਰਹਟੀ ਫੌਜਾਂ ਦਾਤਾ ਜੀ ਸਿੰਧੀਆ ਦੀ ਕਮਾਨ ਹੇਠ ਜਮਨਾ ਪਾਰ ਕਰ ਗਈਆਂ ਅਤੇ ਦਿਲੀ ਦੇ ਨੇੜੇ ਬਦਲੀ ਵਿਚ ਜਾ ਉਤਰੀਆਂ। ਬਦਲੀ ਦੀ ਲੜਾਈ ਬਦਲੀ ਵਿਚ ਦੋਵੇਂ ਫ਼ੌਜਾਂ ਕਈ ਦਿਨ ਤੀਕ ਆਮੋ ਸਾਹਮਣੇ ਮੋਰਚੇ ਗਭੀ ਖੜੀਆਂ ਰਹੀਆਂ । ਸ਼ਾਹ ਅਬਦਾਲੀ ਨੇ ਵੈਰੀ ਦੇ ਸਾਮਾਨ ਰਸਦ ਦੀ ਆਵਾਜਾਈ ਬੰਦ ਕਰ ਦਿਤੀ ਜਿਸ ਕਰਕੇ ਮਰਹਦਾ ਫੌਜਾਂ ਦੀ ਦਸ਼ਾ ਵਿਗੜ ਗਈ ਇਸ ਲਈ ਉਹ ਮੈਦਾਨ ਵਿਚ ਲੜਾਈ ਕਰਨ ਲਈ ਬਾਹਰ ਨਿਕਲ ਆਏ। ਉਹ ਬੜੀ ਦਰਿੜਤਾ ਨਾਲ ਅੱਗੇ ਵਧੇ । ਏਥੇ ਬੜੀ ਲਹੂ ਡੋਹਲਵੀਂ ਜੰਗ ਲੜੀ ਗਈ ਜਿਸਦੀ ਪਹਿਲੀ ਕਰਾਰੀ ਸਵ ਸ਼ਾਹ ਦੀ ਰੁਹੇਲਾ ਫੌਜ ਨੂੰ ਸਹਾਰਨੀ ਪਈ ! ਰੁਹੇਲਾ ਫੌਜ ਪੈਦਲ ਸ। ਚੁਸਤ ਮਰਹੱਟਿਆਂ ਨ ਉਹਨਾਂ ਉਤੇ ਬੜਾ ਦਬਾ ਪਾਇਆ ਕਿਉਂਕਿ ਉਹ ਛੋਟੇ ਛੋਟੇ ਟਟੂਆਂ ਉਤੇ ਸਵਾਰ ਸਨ। ਮੁਹਿੰਮ ਦਾ ਸ਼ੱਕੀ ਸਵਾਲ ੨੬੩ ਸ਼ਾਹ ਨੇ ਆਪਣੇ ਜੰਬੂਰਚੀਆਂ (ਤੋੜੇਦਾਰ ਬੰਦੂਕਚੀਆਂ) ਨੂੰ ਹੁਕਮ ਦਿਤਾ ਕਿ ਉਹਨਾਂ ਮਰਹਟੀ ਫੌਜਾਂ ਨੂੰ ਘੇਰ ਲੈਣ ਜਿਨਾਂ ਨੇ ਰੁਹੇਲਿਆਂ ਨਾਲ ਲੜਾਈ ਲੜੀ ਸੀ। ਉਹ ਜੰਬੂਰਚੀਏ ਊਠਾਂ ਉਤੇ ਸਵਾਰ ਸਨ । ਇਹਨਾਂ ਨੇ ਊਠਾਂ ਉਤੇ ਸਵਾਰ ਹੀ ਗੋਲੀਆਂ ਦੀ ਬੁਛਾੜ ਕੀਤੀ ।ਫੌਰਨ ਇਹਨਾਂ ਦੀ ਸਹਾਇਤਾ ਲਈ ਸ਼ਾਹ ਦੀ ਤਨ ਰਖਿਅਕ ਫੌਜ ਵੀ ਪੁਜ ਗਈ ਜੋ ਇਸ ਸਮੇਂ ਭੀੜ ਜਮਨਾ ਪਾਰ ਕਰਕੇ ਚੋਣ ਵਿਚ ਪੁਜ ਚੁਕੀ ਸੀ। ਬਾਜ਼ੀ ਅਹਿਮਦ ਖਾਨ ਬੰਗਸ਼ ਦੇ ਹਥ ਉਸ ਦਿਨ ਦੀ ਬਾਜ਼ੀ ਜਿਤ) ਦੁਆਬੇ ਦੇ ਪਠਾਨ ਸਰਦਾਰ ਅਹਿਮਦ ਸ਼ਾਹ ਖਾਨ ਬੰਗਜ਼ ਦੇ ਫਰਖਾਬਾਦੀ ਹਥ ਰਹੀ ਜਿਸ ਨੇ ਦਸ ਹਜ਼ਾਰ ਘੁੜ ਸਵਾਰਾਂ ਦੀ ਸਹਾਇਤਾ ਨਾਲ ਐਨਾ ਜ਼ੋਰਦਾਰ ਹਮਲਾ ਕੀਤਾ ਕਿ ਜੰਗ ਦਾ ਪਾਸਾ ਦੁਰਾਨੀ ਸ਼ਾਹ ਦੇ ਹਕ ਵਿਚ ਪਲਟ ਗਿਆ | ਮਰਹੱਟਿਆਂ ਦੀ ਹਾਰ ਮਰਦਿਆਂ ਦੀ ਕਤਲਿਆਮ ਕਰ ਕੇ ਉਸ ਨੇ ਉਹਨਾਂ ਨੂੰ ਰਣ ਵਿਚੋਂ ਨਸਾ ਦਿਤਾ। ਮਰਹਟਿਆਂ ਦੀ ੮੭ ਹਜ਼ਾਰ ਫੌਜ ਪੂਰਨ ਤੌਰ ਉਤੇ ਨਸ਼ਟ ਹੋ ਗਈ ਅਤੇ ਉਹਨਾਂ ਦਾ ਲੀਡਰ ਦਾਤਾ ਜੀ ਸਿੰਧਿਆ ਰਣ ਵਿਚ ਮਾਰਿਆ ਗਿਆ। ਵਾਏ ਮਹਾਰ ਰਾਉ ਹੁਲਕਰ ਦੇ ਜੋ ਪਹਿਲੇ ਹੀ ਹਲੇ ਵਿਚ ਨਸ ਗਿਆ ਸੀ ਸਾਰੇ ਦੇ ਸਾਰੇ ਜਰਨੈਲ ਅਧੀਨ ਕਰ ਲਏ ਗਏ। ਸਿਕੰਦਰਾ ਦੀ ਲੜਾਈ ਇਧਰੋਂ ਵਿਹਲਾ ਹੋ ਕੇ ਅਹਿਮਦ ਸ਼ਾਹ ਸਿਕੰਦਰ ਦੇ ਪਾਸ ਮਲ- ਹਾਰ ਰਾਉ ਦੇ ਡਵੀਯਨ ਉਤੇ ਟੁੱਟਕੇ ਜਾ ਪਿਆ ਅਤੇ ਉਸ ਨੂੰ ਐਨੀ ਲਕ ਤੋੜ ਹਾਰ ਦਿਤੀ ਕਿ ਮਰਹਟਾ ਸਕਦਰਾਂ ਨੇ ਆਪਣੀ ਗਿਣਤੀ ਦੇ ਸਾਥੀਆਂ ਨਾਲ ਉਥੋਂ ਨੰਗੇ ਪੈਰ ਨਜ ਕੇ ਮੁਸ਼ਕਲ ਨਾਲ ਜਾਨ ਬਚਾਈ ਅਹਿਮਦ ਸ਼ਾਹ ਦਾ ਦਿਲੀ ਉਤੇ ਕਬਜ਼ਾ ਤੇ ਲੁਟ ਇਸਦੇ ਮਗਰੋਂ ਅਬਦਾਲੀ ਦਿੱਲੀ ਵਿਚ ਦਾਖਲ ਹੋਇਆ। ਮੰਦ ਭਾਗੀ ਰਾਜਧਾਨੀ ਨੂੰ ਫੇਰ ਬੁਰੀ ਤਰਾਂ ਲੁਟਿਆ ਗਿਆ । ਸ਼ਾਹ ਅਬਦਾਲੀ ਕੁਛ ਦਿਨ ਤੀਕ ਦਿਲੀ ਵਿਚ ਹੀ ਟਿਕਿਆ ਰਿਹਾ ਜਿੱਥੇ ਉਸ ਨੇ ਜੈਪੁਰ, ਮਾਰਵਾੜ ਆਦਕ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕੀਤੀ ਜੋ ਨਜ਼ਰਾਂ ਲੈਕੇ ਉਸ ਦੀ ਸੇਵਾ ਵਿਚ ਹਾਜ਼ਰ ਹੋਏ। ਉਸ ਨੇ ਬਰਸਾਤ ਦੇ ਸਮੇਂ ਤੀਕ ਅਨੂਪ ਸ਼ਹਿਰ ਵਿਚ ਹੀ ਛਾਉਣੀ ਪਾਈ ਰਖੀ ਜੋ, ਅਵਧ ਦੀ ਸਤਹਦ ਉਪਰ ਸੀ । ਏਥੇ ਹੀ ਉਹ ਖਤ ਪਤਰ ਦਵਾਰਾ ਸ਼ਕਤੀ ਸ਼ਾਲੀ ਸੜਾਹ ਉਣ ਦੌਲਾ ਦੇ ਮਿਲਾਪ ਪ੍ਰਾਪਤ ਕਰਨ ਵਿਚ ਸਫਲ ਹੋਇਆ। ਮਰਹਟਿਆਂ ਦੀ ਫੈਸਲਾ ਕਰੂ ਜੰਗ ਲਈ ਤਿਆਰੀ ਦੀ ਭਾਵੇਂ – ਬਾਦਲੀ ਤੇ ਸਿਕੰਦਰਾ ਦੇ ਅਸਬ ਨਾਂ ਉੱਤੇ ਮੜਦਿਆਂ ਨੂੰ ਲਕ ਤੋੜ ਹਾਰ ਹੋ ਚੁਕੀ ਸੀ ਫੇਰ ਵੀ ਉਹਨਾਂ ਨੇ ਦਿਲ ਨ ਛਡਿਆ ਅਤੇ ਆਪਣੀ ਹੋ ਚੁਕੀ ਹਾਨੀ ਦੀ ਪੂਰਤੀ ਲਈ ਸਿਰ ਤੋੜ ਜਤਨ ਕੀਤੇ । ਤਿਆਰੀ ਪੂਰਨ ਹੋ ਚੁਕਣ ਤੇ ਉਹਨਾਂ ਨੇ ਹਿੰਦੁਸਤਾਨ ਵਿਚ ਆਪਣੀ ਉਚੀ ਹਸਤੀ ਨੂੰ ਬਰਕਰਾਰ ਰੱਖਣ ਲਈ ਇਕ ਵਡੀ ਤੇ ਫੈਸਲਾ ਕਰੂ ਜੰਗ ਲੜਨ ਦਾ ਸੰਕਲਪ ਧਾਰਿਆ। ਇਸ ਫੈਸਲੇ ਅਨੁਸਾਰ ਮਰਹਟਿਆਂ ਦੀ ਇਕ ਬਹੁਤ ਵੱਡੀ ਫੌਜ ਦਖਣ ਤੋਂ ਰਵਾਨਾ ਹੋ। ਇਸ ਫੌਜ ਦੀ ਕਮਾਨ ਪੇਸ਼ਵਾ ਦੇ ਜਾਂ ਨਸ਼ਨ ਵਿਸਵਾਸ ਰਾਉ ਸਦਾ ਸ਼ਿਵ ਰਾਉ, ਉਸਦੇ ਭਤੀਜੇ ਸਦਾਸ਼ਿਵ ਰਾਉ ਜੋ ਹਿੰਦੁਸਤਾਨ ਵਿਚ ਭਾਉ ਜਨਕੂ ਰਾਉ ਪ੍ਰਸਿਧ ਹੈ, ਮਲਹਾਰ ਰਾਉ ਅਤੇ ਸ਼ਮਸ਼ੇਰ 米 ਸ਼ਮਸ਼ੇਰ ਰਾਉ, ਪੇਸ਼ਵਾ ਦੀ ਮੁਸਲਮਾਨ ਪਤਨੀ ਦਾ ਪੁਤ੍ਰ ਹੋਣ ਕਰਕੇ ਮੁਸਲਮਾਨ ਸੀ । ਪੇਸ਼ਵਾ ਨੂੰ ਮੁਸਲਮਾਨ : ਪਤਨੀ ਰਖਣ ਦੀ ਖੁੱਲ ਹੈ। -- Sri Satguru Jagjit Singh Ji eLibrary Namdhari Elibrary@gmail.com