ਨੂੰ ਇਹ ਭੋ ਲਗਾ ਕਿ ਅਬਦਾਲੀ ਹਾਨੀਰਹਿਤ ਬੁਢੇ ਸ਼ਹਿਨਸ਼ਾਹ ਨੂੰ ਗਦੀ ਉਦੋਂ • ਬਹਾਲ ਕਰ ਦੇਵੇਗਾ ਅਤੇ ਆਪਣੇ ਚਾਚੇ ਇੰਤਜ਼ਾਮ ਉਦ ਦੌਲਾ ਸਾਬਕ ਖਾਨਿ ਖਾਨਾ ਉਪਰ ਵੀ ਉਸ ਨੂੰ ਸ਼ਕ ਸੀ ਕਿਉਂਕਿ ਉਹ ਞ ਸ਼ਹਿਨਸ਼ਾਹ ਦਾ ਹਮਾਇਤੀ ਹੈ । ਇੰਤਜ਼ਾਮ ਉਦ ਦੌਲਾ ਦਾ ਖੂਨ ਉਸ ਨੇ ਨਿਸਚਾ ਧਾਰ ਲਿਆ ਕਿ ਦੋਵਾਂ ਨੂੰ ਜਾਨੋਂ ਮਾਰ ਦਿਤਾ ਜਾਏ । ਉਸ ਨੇ ਇੰਤਜਾਮ ਉਦ ਦੌਲਾ ਨੂੰ ਮਰਵਾਉਣ ਦਾ ਪ੍ਰਬੰਧ ਕਰ ਲਿਆ ਜਦ ਉਹ ਨਮਾਜ਼ ਪੜ੍ਹ ਰਿਹਾ ਹੋਵੇ। : ਹਿਨਸ਼ਾਹ ਮਜਬੀ ਆਲਮਾਂ ਤੇ ਦਰਵੇਸ਼ਾਂ ਦੀਆਂ ਜ਼ਿਆਰਤਾਂ ਦਾ ਬੜਾ ਪ੍ਰੇਮੀ ਸੀ। ਇਸ ਹਾਲ ਤੋਂ ਲਾਭ ਉਠਾਕੇ ਇਮਾਦ ਉਲ ਮੁਲਕ ਨੇ ਦੂਰ ਨੇੜੇ ਇਹ ਖਬਰ ਧੁਮਾ ਦਿਤੀ ਕਿ ਸ਼ਹਿਰ ਵਿਚ ਕੰਧਾਰ ਦਾ ਕਰਨੀ ਵਾਲਾ ਪੀਰ ਆਇਆ ਹੈ ਜੋ ਫਿਰੋਜ਼ ਸ਼ਾਹ ਦੇ ਟੁਟੇ ਭਜੇ ਕੋਟਲੇ ਵਿਚ ਠਹਿਰਿਆ ਹੋਇਆ ਹੈ । ਸ਼ਰਧਾਲੂ ਸ਼ਹਿਨਸ਼ਾਹ ਉਸਦੇ ਦਰਸ਼ਨਾਂ ਲਈ ਬਿਨਾਂ ਨੌਕਰ ਚਾਕਰਾਂ ਦੇ ਹੀ ਪਾਲਕੀ ਵਿਚ ਸਵਾਰ ਹੋਕੇ : ਕੋਟਲੇ ਵਲ ਤੁਰ ਪਿਆ ਜਦ ਉਹ ਕੋਟਲੇ ਦੇ ਦਰਵਜ਼ੇ ਪਾਸ ਪੁਜਾ ਤਦ ਉਸਨੇ ਇਕ ਪੜਦਾ ਡਿਠਾ ਜੋ ਉਸਦੇ ਸੁਵਾਗਤ ਲਈ ਉਪਰ ਚੁੱਕਿਆ ਗਿਆ । ਉਸਦੇ ਕਮਰੇ ਅੰਦਰ ਦਾਖਲ ਹੁੰਦੇ ਹੀ ਬਚਾਓ ਬਚਾਓ ਦੀ ਆਵਜ਼ ਸੁਣਾਈ ਦਿਤੀ । ਸ਼ਹਿਨਸ਼ਾਹ ਦਾ ਜਵਾਈ ਮਿਰਜ਼ਾ ਬਾਬਰ ਜੋ ਬਾਹਰ ਹੀ ਠਹਿਰਿਆ ਸੀ ਨੂੰ ਸ਼ਰਾਰਤ ਦਾ ਸ਼ਕ ਹੋਇਆ । ਉਸਨੇ ਆਪਣੀ ਤਲਵਾਰ ੨੬੧ ਮਿਆਨ ਵਿਚੋਂ ਧੂਹ ਲਈ ਤੇ ਕਈ ਆਦਮੀਆਂ ਨੂੰ ਫਟੜ ਕਰ ਦਿਤਾ। ਪਰ ਮਹਿਦੀ ਅਲੀ ਖਾਨ ਕਸ਼ਮੀਰੀ ਦੀ ਸਰਦਾਰੀ ਹੇਠ ਸਾਜਸ਼ੀਆਂ ਨੇ ਉਸ ਨੂੰ ਪਾਲਕੀ ਵਿਚ ਬਿਠਾਕੇ ਸਖਤ ਪਹਿਰੇ ਵਿਚ ਸ਼ਹਿਰ ਵਲ ਵਾਪਸ ਮੋੜ ਦਿਤਾ ਬਹਿਨਸ਼ਾਹ ਆਲਮਗੀਰ ਦੂਜੇ ਦਾ ਭਿਆਨਕ ਕਤਲ ੧੧ ਨਵੰਬਰ ੧੭੫ ਉਹ ਨਾਮ ਨਿਹਾਦ ਪੀਰ : ਬਾਲਾਬਾਸ਼ ਖਾਨ ਨਾਮੀ ਖੂਨੀ, ਉਜ਼ਬੇਕ ਸੀ । ਇਸ਼ਾਰਾ ਮਿਲਦੇ ਹੀ ਉਹ ਆਪਣੀ ਥਾਂ ਤੋਂ ਲਪਕਿਆ । ਅਤੇ ਤਿੰਨ ਹੋਰ ਸਾਥੀਆਂ ਦੀ ਸਹਾਇਤਾ ਨਾਲ ਸਹਿਨਸ਼ਾਹ ਉਤੇ ਵਾਰ ਕਰਨੇ ਸ਼ੁਰੂ ਕਰ ਦਿਤੇ। ਜਿਥੋਂ ਤੀਕ ਕਿ ਉਹ ਬ੍ਰਿਧ ਸ਼ਹਿਨਸ਼ਾਹ ਬੇਸੁਧ ਹੋ ਕੇ ਧਰਤੀ ਉਤੇ ਡਿਗ ਪਿਆ। ਕਾਤਲਾਂ ਨੇ ਉਸਦੇ ਸਰੀਰ ਉਤੋਂ ਕੰਮੜੀ ਪੁਸ਼ਾਕ ਲਾਹ ਲਈ ਅਤੇ ਮ੍ਰਿਤਕ ਸਰੀਰ ਨੂੰ ਕੋਠੇ ਉਪਰ ਚਾੜਕੇ ਕੋਟਲੀ ਦੀ ਅਥਾਹ ਰੇਤ ਵਿਚ ਸੂਟ ਪਾਇਆ ਸ਼ਹਿਨਸ਼ਾਹ ਦੀ ਲਾਸ਼ ਉਥੇ ੧੮ ਘੰਟੇ ਤੱਕ ਪਈ ਰਹੀ । ਏਨੇ ਚਿਰ ਮਗਰੋਂ ਮਹਿਦੀ ਅਲੀ ਖਾਨ ਦੇ ਹੁਕਮ ਨਾਲ ਉਹ ਲਾਸ਼ ਚੁਕਕੇ ਸ਼ਹਿਨਸ਼ਾਹ ਹਮਾਯੂੰ ਦੇ ਮਕਬਰੇ ਦੇ ਵਿਹੜੇ ਵਿਚ ਦਫਨਾਈ ਗਈ। ਇਹ ਖੂਨੀ ਘਟਨਾ ੩੦ ਨਵੰਬਰ ੧੭੫੯ ਈਸਵੀ ਨੂੰ ਹੋਈ । ਆਲਮਗੀਰ ਦੂਜੇ* ਦੀ ਆਯੂ ਮੌਤ ਵੇਲੇ ੬੦ ਸਾਲ ਦੀ ਸੀ। ਉਹਨੇ ੬ ਸਾਲ ਤੱਕ ਰਾਜ ਕੀਤਾ । ਪਰਕਰਨ-੨੬ ਅਲੀਗੌਹਰ ਸ਼ਾਹ ਆਲਮ ਦੂਜਾ ਆਲਮ ਗੀਰ ਦੂਜੇ ਦੇ ਕਤਲ ਮਗਰੋਂ ਦਿੱਲੀ ਦੀ ਸ਼ਾਨਦਾਰ ਸਲਤਨਤ ਦਾ ਵੀ ਅੰਤ ਹੋ ਗਿਆ। ਵਜ਼ੀਰ ਇਮਾਦ ਉਲ ਮੁਲਕ ਨੇ ਨਾਮ ਮਾਤਰ ਰਾਜਗੱਦੀ ਉਤੇ ਮੁਹੀ ਉਨਾਂ੍ਹ ਮਿਲਤ ਨਾਮੀ ਸ਼ਾਹਜ਼ਾਦਾ ਕਾਮ ਬਖਸ਼ ਦੇ ਪੋਤੇ ਨੂੰ ਬਣਾ ਦਿਤਾ ਪਰ ਉਹ ਕਦੇ ਵੀ ਬਾਦਸ਼ਾਹ ਨ ਪਰਵਾਨਿਆ ਗਿਆ । ਇਸ ਦੇ ਮਗਰੋਂ ਸ਼ਾਹੀ ਸ਼ਾਹਜ਼ਾਦਾ ਅਲੀ ਗੌਹਰ ਜੋ ਬੰਗਾਲ ਵਿਚ ਭਗੌੜਾ ਹੋਕੇ ਚਲਾ ਗਿਆ ਸੀ ਗਦੀ ਨਸ਼ੀਨ ਹੋਇਆ ਸ਼ਾਹ ਆਲਮ ਦੀ ਗਦੀ ਨਸ਼ੀਨੀ ੧੭੫੯ ਉਸਨੇ ਆਪਣਾ ਉਪ ਨਾਮ ਸ਼ਾਹ ਆਲਮ ਰਖਿਆ ਹਾਲਾਂਕਿ ਉਹ ਸਾਰਾ ਇਲਾਕਾ ਜਿਸ ਉਤੇ ਉਸਦਾ ਰਾਜ ਸੀ ਰਾਜਧਾਨੀ ਦੇ ਇਰਦ ਗਿਰਦ ਦੇ ਥੋੜੇ ਜਿਹੇ ਜ਼ਿਲਿਆ ਤੋਂ ਛੁਟ ਹੋਰ ਕੁਝ ਨਹੀਂ ਸੀ। ਬਾਕੀ ਦੇ ਸਭ ਸੂਬੇ ਤੇ ਇਲਾਕੇ ਰਾਜ ਨਾਲੋਂ ਟੁਟ ਚੁਕੇ ਸਨ। ਉਹਨਾਂ ਉਤੇ ਜਾਂ ਤੇ ਵਾਇਸਰਾਏ ਆਕੀ ਹੋ ਬੈਠੇ ਸਨ ਜਾਂ ਉਹ ਪਰਦੇਸੀ ਵਿਜਈਆਂ ਦੇ ਅਧਿਕਾਰ ਵਿਚ ਲੇ ਗਏ ਸਨ । ਇਮਾਦ ਉਲ ਮੁਲਕ ਨੇ ਅਪਣੀ ਪੁਜੀਸ਼ਨ ਬਿੜਕਦੀ ਵੇਖਕੇ ਜਾਟਾਂ ਨਾਲ ਗੰਢ ਪ ਕਰ ਲਈ । ਇਸ ਦੇ ਮਗਰੋਂ ਦੱਖਣ ਵਲ ਗਿਆ ਅਤੇ ਉਥੇ ਹੀ ਉਹ ਗੁੰਮਨਾਮੀ ਦੀ ਬਿਆਲੇ ਅਪਣੀ ‘ਮਿਫਤਾਹ ਉਲ ਤਵਾਰੀਖ ਵਿਚ ਇਸ ਬਾਦਸ਼ਾਹ ਦੀ ਮੁਦਰਾ ਉਪਰ ਹੇਠ ਲਿਖੀ ਲਿਖਤ ਦਸਦਾ ਹੈ- بزد زد سکه صاحب قرانی - عزيز الدین عالمگیر ثانی ਅਰਥਾਤ ਅਜ਼ੀਜ਼ ਉਦ ਦੀਨ ਆਲਮਗੀਰ ਦੂਜੇ ਨੇ ਸੋਨੇ ਦੀ ਮੁਦਰਾ ਉਵੇਂ ਹੀ ਜਾਰੀ ਕੀਤੀ ਜਿਵੇਂ ਸਾਹਿਬ ਮਿਕਰਾਨ ਨੇ ਕੀਤੀ ਸੀ । ਇਕ ਹੋਰ ਸਿਕੇ ਉਤੇ ਇਹ ਲਿਖਤ ਦਰਜ ਸੀ ; - سکه زد بر هفت کشور همچو تابان مهرو شه عزیز الدین عالمگیر غازی بادشاه ਅਰਥਾਤ : - ਸੂਰਬੀਰ - ਤੇ ਚੰਦ ਵਾਂਗ ਸਤਾਂ ਬਾਦਸ਼ਾਹ ਅਜੀਜ਼ ਉਦ ਦੀਨ ਆਲਮਗੀਰ ਨੇ ਚਮਕਦੇ ਬਾਦਸ਼ਾਹੀਆਂ ਉਤੇ ਛਾਪ ਲਾਈ । ਹੋਏ ਸੂਰਜ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/254
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ