ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਮੇਰੀ ਅੰਤਮ ਰਾਏ ਇਹੀ ਹੈ ਮੇਰੇ ਪਿਆਰੇ ਨੌਜਵਾਨ ਦੇਸ਼ ਭਰਾਵੋ! ਰਬ ਪਾਸੋਂ ਡਰੋ, ਮਨੁੱਖਤਾ ਨਾਲ ਪਿਆਰ ਕਰੋ ਤੇ ਆਪਣੀ ਮਲਕਾ ਦਾ ਮਾਨ ਕਰੋ। ਇਹ ਗਲ ਸਿਰਫ ਤੁਹਾਡੇ ਮਨਾਂ ਅੰਦਰ ਹੀ ਨਹੀਂ ਵਸ ਜਾਣੀ ਚਾਹੀਦੀ, ਸਗੋਂ ਇਸ ਦਾ ਵਾਸਾ ਤੁਹਾਡੇ ਬਚਿਆਂ ਦੇ ਦਿਲਾਂ ਅੰਦਰ ਵੀ ਹੋ ਜਾਣਾ ਜ਼ਰੂਰੀ ਹੈ, ਤਦ ਤੁਸੀਂ, ਮੈਂ ਤੁਹਾਨੂੰ ਯਕੀਨ ਕਰਾਉਂਦਾ ਹਾਂ, ਆਪਣੀ ਵਾਰੀ ਤੇ ਇਸ ਸੰਸਾਰ ਵਿਚ ਤੇ ਆਉਣ ਵਾਲੇ ਸੰਸਾਰ ਵਿਚ ਮਾਨ ਪਰਾਪਤ ਕਰ ਸਕੋਗੇ।

ਤੇ ਹੁਣ ਮੈਂ, ਮੇਰੇ ਪਿਆਰੇ ਦੇਸ਼ ਵੀਰੋ, ਰਬ ਪਾਸ ਅਰਦਾਸ ਕਰਦਾ ਹਾਂ, ਜਿਹੜਾ ਸਾਡੇ ਸਾਰਿਆਂ ਦਾ ਮਿਹਰਬਾਨ ਤੇ ਕਿਰਪਾਲੂ ਪਿਤਾ ਹੈ ਤੇ ਉਹ, ਜਿਹੜੇ ਸਾਰੇ ਇਸ ਨੂੰ ਪੜ੍ਹਣਗੇ ਜਾਂ ਸੁਣਨਗੇ; ਮੇਰੀ ਇਸ ਪ੍ਰਾਰਥਨਾ ਵਿਚ ਸ਼ਾਮਲ ਹੋ ਜਾਣ—

"ਸਾਡੀ ਦਿਆਲੂ ਰਾਣੀ ਸਦਾ ਜਿਉਂਦੀ ਰਹੇ, ਜਿਹੜੀ ਭਾਰਤ ਦੀ ਮਲਕਾ ਹੈ।"

ਝੰਗ, ਮਾਰਚ ੨੦, ੧੮੮੬ ਅਮੀਨ—

ਐਮ. ਐਲ.

(ਮੁਹੰਮਦ ਲਤੀਫ)