ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/249

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਇਸ ਇਲਾਕੇ ਵਿਚ ਮੌਤਾਂ ਤਬਾਹੀ ਤੇ ਬਰਬਾਦੀ ਦਾ ਹੂੰਜਾ ਫੇਰ ਦਿਤਾ ! ਇਹਨਾਂ ਸਭ ਕਿਸਮਾਂ ਦੇ ਕਤਲਾਂ ਅਤੇ ਅਤਿਆਚਾਰਾਂ ਮਗਰੋਂ ਅਹਿਮਦ ਸ਼ਾਹ ਨੂੰ ਜਦ ਗਰਮੀ ਨੇ ਸਤਾਇਆ ਤਦ ਉਹ ਦਿੱਲੀ ਵਾਪਸ ਮੁੜ ਆਇਆ। ਏਥੇ ਅਕੋ ਉਸਨੇ ਆਪ ਹਜ਼ਰਤ ਬੇਗ ਮ ਨਾਲ ਵਿਆਹ ਰਚਾਇਆ, ਜੋ ਮੁਹੰਮਦ ਸ਼ਾਹ ਦੀ ਛੋਟੀ ਬੇਟੀ ਉਸਦੀ ਬੇਗਮ ਸਾਹਿਬ ਮਤਲ ਦੇ ਪੇਟੋਂ ਸੀ । , ਦਿਲੀ ਦੇ ਤਖਤ ਤੇ ਆਲਮਗੀਰ ਦੀ ਬਹਾਲੀ ਅਬਦਾਲੀ ਬਾਦਸ਼ਾਹ ਨੇ ਸ਼ਹਿਨਸ਼ਾਹ ਆਲਮਗੀਰ ਪਾਸੋਂ ਵੀ ਭਾਰੀ ਤਾਵਾਨ ਵਸੂਲ ਕਰਕੇ ਉਸਨੂੰ ਉਹਦੇ ਵੱਡਿਆਂ ਦੇ ਤਖਤ ਉਤੇ ਬਹਾਲ ਰਹਿਣ ਦਿਤਾ। ਉਸ ਨੇ ਇੰਤਜ਼ਾਮ ਉਦ ਦੌਲਾ ਖਾਨਿ ਖਾਲਾ ਪੁਤਰ ਕਮਰ ਉਦ ਦੀਨ ਨੂੰ ਮਹਾਂ ਮੰਤਰੀ ਨਿਯਤ ਕੀਤਾ। ਅਤੇ ਨਜੀਬ ਉਦ ਦੌਲਾ ਨੂੰ ਅਮੀਰ ਉਲ ਉਮਰਾਂ ਬਖਸ਼ੀ ਅਰਥਾਤ ਰਾਜ ਦਾ ਸੈਨਾਪਤੀ। ਇਹ ਸਾਰਾ ਪ੍ਰਬੰਧ ਕਤਲ ਮਗਰੋਂ ਉਹ ੧੭੫੭ ਈਸਵੀ ਨੂੰ ਕੰਧਾਰ ਵਲ ਵਾਪਸ ਮੁੜ ਗਿਆ । ਪੰਜਾਬ ਅਤੇ ਸਿੰਧ ਸ਼ਾਹਜ਼ਾਦਾ ਤੈਮੂਰ ਸ਼ਾਹ ਦੇ ਹਵਾਲੇ ਸ਼ਹਿਨਸ਼ਾਹ ਦਿਲੀ ਨੂੰ ਮਜਬੂਰ ਕੀਤਾ ਗਿਆ ਕਿ ਉਹ ਪੰਜਾਬ ਅਤੇ ਸਿੰਧ ਦੇ ਸੂਬੇ ਤੈਮੂਰ ਸ਼ਾਹ ਨੂੰ ਦੇ ਦੇਵੇ । ਇਉਂ ਉਹ ਤਬਾਹੀ ਬਰਬਾਦੀ ਜਿਸਦਾ ਆਰੰਭ ਨਾਦਰ ਸ਼ਾਹ ਨੇ ਕੀਤਾ ਅਹਿਮਦ ਸ਼ਾਹ ਦੇ ਹਥੋਂ ਪੂਰਨਤਾ ਨੂੰ ਪੁਜੀ। ਲਾਹੌਰ ਨੂੰ ਜਾਂਦੇ ਹੋਏ ਅਹਿਮਦ ਸ਼ਾਹ ਅਬਦਲੀ ਦਾ ਮਾਲ ਅਸਬਾਬ ਸਿੱਖਾਂ ਨੇ ਲੁਟ ਲਿਆ ਅਤੇ ਮੰਗ ਫੌਜ ਦੇ ਪਿਛਲੇ ਭਾਗ ਨੂੰ ਵੀ ਉਸ ਦੀ ਫ਼ੌਜ ਨਾਲੋਂ ਵਿਛੋੜ ਲਿਆ। ਸਿੱਖਾਂ ਦੀ ਲੁਟ ਮਾਰ ਦੇ ਇਸ ਦਲੇਰੀ ਭਰੇ ਕਾਰਿਆਂ ਨੂੰ ਸੁਣਕੇ ਅਹਿਮਦ ਸ਼ਾਹ ਬੜਾ ਜੋੜ ਵਿਚ ਆਇਆ ਅਤੇ ਧਮਕੀ ਦਿਤੀ ਕਿ ਉਹ ਬਾਗੀਆਂ ਨੂੰ ਕਰੜੀ ਸਜ਼ਾ ਦੇਵੇਗਾ ਪਰ ਇਸ ਧਮਕੀ ਉਤੇ ਵਰਤੋਂ ਕਰਨ ਤੋਂ ਪਹਿਲਾਂ ਹੀ ਉਸ ਨੂੰ ਤੁਰਕਿਸਤਾਨ ਜਾਣਾ ਪੈ ਗਿਆ ਕਿਉਂਕਿ ਉਥੇ ਬਗਾਵਤ ਫੈਲ ਗਈ ਸੀ । ਉਸ ਨ ਆਪਣੇ ਪੁਤਰ ਤੈਮਰ ਸ਼ਾਹ ਨੂੰ ਹੁਕਮ ਦਿਤਾ ਕਿ ਉਹ ਸਿੱਖਾਂ ਨੂੰ ਉਹਨਾਂ ਜ਼ੁਲਮਾਂ ਦੀ ਸਜ਼ਾ ਦੇਵੇ ਜੋ ਉਹਨਾਂ ਵਲੋਂ ਲੋਕਾਂ ਉਤੇ ਹੋਏ ਹਨ। ਦੇਸ ਦੀ ਗੌਰਮਿੰਟ ਦਾ ਪ੍ਰਬੰਧ ਵਿਜਈ ਨੇ ਦਰਿਆ ਸਿੰਧ ਦੇ ਖਬੇ ਪਾਸੇ ਦੇ ਸੂਬਿਆਂ ਦਾ ਜਿਨ੍ਹਾਂ ਵਿਚ ਲਾਹੌਰ 'ਤੇ ਮੁਲਤਾਨ ਦ ਇਲਾਕੇ ਵੀ ਸ਼ਾਮਲ ਸਨ, ਪ੍ਰਬੰਧ ਆਪਣੇ ਬੇਟੇ ਤੈਮੂਰ ਸ਼ਾਹ ਨੂੰ ਸੌਂਪਿਆ । ਤੈਮੂਰ ਦੀ ਸਹਾਇਤਾ ਤੇ ਨਿਗਰਾਨੀ ਲਈ ਆਪਣੇ ਯੋਗ ਜਰਨੈਲ ਤੇ ਇਤਬਾਰੀ ਕਰਮਚਾਰੀ ਜਹਾਂਨ ਖਾਨ ਨੂੰ ਵੀ ਉਹਦੇ ਨਾਲ ਕਰ ਦਿਤਾ। ਸ਼ਾਹਜ਼ਾਦੇ ਨੂੰ ਜੇ ਫੌਥ ਦਿਤੀ ਗਈ ਉਹ ਬਹੁਤ ਵੱਡੀ ਨਹੀਂ ਸੀ ਇਸ ਫੌਧ ਵਿਚ ਥੋੜੇ ਜਿਹੇ ਦੁਰਾਨੀ ਅਤੇ ਈਰਾਨੀ ਗਾਰਡਸ ਅਤੇ ਇਕ ਦਸਤਾ ਉਸ ਫੌਦਾ ਸੀ ਜੋ ਏਸੇ ਦੇਸ਼ ਵਿਚੋਂ ਭਰਤੀ ਕੀਤੀ ਗਈ ਸੀ । ਅਬਦੁਲ ਸਮੱਦ ਖਾਨ ਮੁਹੰਮਦ ਜ਼ਿਆਈ ਸਰਹਿੰਦ ਦਾ ਗਵਰਨਰ ਨਿਯਤ ਕੀਤਾ। ਗਿਆ ; ਸਰ ਫਰਾਜ ਖਾਨ ਅਫਗਾਨ ਦਵਾਬਾਂ ਅਰਥਾਤ ਸਤਲੁਜ ਤੇ ਬਿਆਸ ਵਿਚਲਾ ਦੇਸ਼ ਦਾ ਫੌਜਦਾਰ ਅਤੇ ਮੁਲਤਾਨ ਦੇ ਸਵੈਜਈ ਬੁਲੰਦ ਖਾਨ ਨੂੰ ਕਸ਼ਮੀਰ ਦਾ ਸੂਬੇਦਾਰ ਥਾਪਿਆ ਗਿਆ। પ ਸ਼ਾਹਜ਼ਾਦਾ ਤੈਮੂਰ ਦਾ ਸ਼ਲਾਘਾ ਯੋਗ ਪ੍ਰਬੰਧ ਅਹਿਮਦ ਸ਼ਾਹ ਦੀ ਰਵਾਨਗੀ ਮਗਰੋਂ ਸ਼ਾਹਜ਼ਾਦਾ ਤੈਮੂਰ ਨੇ ਪੰਜਾਬ ਉਪਰ ਕਰੜੇ ਹਥਾਂ ਤੇ ਯੋਗਤਾ ਨਾਲ ਰਾਜ ਕੀਤਾ ਜਿਸ ਕਰਕੇ ਇਕ ਸਾਲ ਤੀਕ ਪੰਜਾਬ ਵਿਚ ਅਮਨ ਅਤੇ ਸ਼ਾਂਤੀ ਕਾਇਮ ਰਹੀ। ਬਾਗੀ ਮਿੱਖਾਂ ਨੂੰ ਸੋਧਿਆ ਗਿਆ; ਉਹਨਾਂ ਦੇ ਹਥਿਆਰ ਬੰਦ ਜਬ ਖਿੰਡਾਰੇ ਗਏ ਅਤੇ ਉਹਨਾਂ ਉਤੇ ਪੂਰਾਂ ਪੂਰਾ ਕਾਬੂ ਪਾ ਲਿਆ ਗਿਆ । ਸਿੱਖਾਂ ਨੇ ਫੇਰ ਸਿਰ ਚੁਕਿਆ ਅਦੀਨਾ ਬੇਗ ਖਾਨ ਨੇ ਲਾਹੌਰ ਦੀ ਪ੍ਰਾਪਤੀ ਵਿਚ ਦਿਲੀ ਦੇ ਵਜ਼ੀਰ ਨੂੰ ਸਹਾਇਤਾ ਪੁਚਾਈ ਸੀ ਉਹ ਅਹਿਮਦ ਸ਼ਾਹ ਦੇ ਅਉਣ ਉਤੇ ਪਹਾੜਾਂ ਵਲ ਨਸ ਗਿਆ ਸੀ। ਹੁਣ ਮੌਕਾ ਪਾ ਕੇ ਉਹ ਮੁੜ ਮੈਦਾਨ ਚ ਨਿਕਲ ਆਇਆ। ਅਫ਼ਗਾਨੀ ਲਾਭ ਨੂੰ ਲਾਂਭੇ ਰਖ ਕੇ ਉਸਨੇ ਜਾਲੰਧਰ ਦੁਆਬ ਉਤੇ ਕਬਜ਼ਾ ਜਮਾ ਲਿਆ ਅਤੇ ਆਪਣੀ ਫੌਜ ਵਿਚ ਸਿਖਾਂ ਦੀ ਭਰਤੀ ਸ਼ੁਰੂ ਕਰ ਦਿਤੀ । ਉਸ ਦੀ ਬੁਰਦਬਾਰੀ ਅਤੇ ਮਿਲਵਰਤਨ ਤੋਂ ਕੌਂਸਲਾਂ ਪਾ ਕੇ ਸਿਖਾਂ ਨੇ ਨਵੇਂ ਸਿਰੇ ਫਸਾਦ ਖੜਾ ਕਰ ਦਿਤਾ ਅਤੇ ਲੋਕਾਂ ਨੂੰ ਦੁਖ ਦੇਣ ਲਗ ਪਏ। ਉਹ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਦੇਸ਼ ਉਤੇ ਛਾ ਗਏ । ਉਹਨਾਂ ਦੇ ਹੌਸਲੇ ਐਨੇ ਵਧ ਗਏ ਕਿ ਉਹ ਅਮ੍ਰਿਤਸਰ ਤਕ ਮਾਰ ਧਾੜ ਕਰਨ ਲਗ ਪਏ । ਅਮ੍ਰਿਤਸਰ ਵਿਚ ਜਸਾ ਸਿੰਘ ਰਾਮਗੜ੍ਹੀਏ ਨੇ ਕਿਲਾ ਰਾਮ ਰਾਉਣੀ ਨੂੰ ਨਵੇਂ ਸਿਰੇ ਉਸਾਰ ਲਿਆ । ਸਿਖ ਜੱਥ ਕਲਾਨੌਰ ਅਤੇ ਦਾਲ ਦੇ ਇਰਦ ਗਿਰਦ ਦੇ ਦੇਸ ਨੂੰ ਵੀ ਲੁਟਦੇ ਵੇਖੇ ਗਏ । ਉਸਨੂੰ ਲਾਹੌਰੋਂ ਬੁਲਾਵਾ ਸ਼ਾਹਜ਼ਾਦਾ ਤੈਮੂਰ ਨੇ ਅਦੀਨਾ ਬੇਗ ਖਾਨ ਨੂੰ ਆਪਣੀ ਗੌਰਮਿੰਟ ਦੇ ਅਧੀਨ ਹੋਣ ਦੇ ਨਾਤੇ ਆਪਣੇ ਪਾਸ ਬੁਲਾਇਆ । ਸ ਵਧਾਲ ਤੇ ਤਜਰਬੇਕਾਰ ਕਰਮਚਾਰੀ ਇਸ ਹੁਕਮ ਨੂੰ ਢਾਲਣਾ ਚਾਹੁੰਦਾ ਸੀ । ਉਸਨੇ ਹਾਜ਼ਰ ਨ ਹੋਣ ਲਈ ਇਹ ਬਹਾਨਾ ਬਣਾਇਆ ਕਿ ਬਾਗ਼ੀ ਸਿਖ ਮੌਕੇ ਦੀ ਤਾੜ ਵਿਚ ਹਨ ਅਤੇ ਜੇ ਮੈਂ ਜ਼ਰਾ ਵੀ ਇਧਰੋਂ ਗੈਰ ਹਾਜ਼ਰ ਹੋਇਆ ਤਦ ਉਹ ਦੇਸ਼ ਉਤੇ ਕਬਜ਼ਾ ਕਰ ਲੈਣਗੇ ਤੇ ਸਦਾ ਲਈ ਉਸ ਇਲਾਕੇ ਉਤੇ ਕਾਬਜ਼ ਹੋ ਜਾਣਗੇ। ਅਦੀਨਾ ਬੇਗ ਵਿਰੁੱਧ ਫੌਜ ਦੀ ਚੜਾਈ ਇਸ ਉਤਰ ਨਾਲ ਅਬਦਾਲੀ ਸ਼ਾਹਜ਼ ਦੇ ਦੀ ਤਸੱਲੀ ਨ ਹੋਈ । ਉਸਨੇ ਮੁਰਾਦ ਖਾਨ ਨੂੰ ਫੌਜ ਦੇਕੇ ਭੇਜਿਆ ਕਿ ਉਹ ਅਦੀਨਾ ਬੇਗ ਨੂੰ ਹੁਕਮ ਅਦੂਲੀ ਦੀ ਸਜ਼ਾ ਦੇਵੇ ਅਤੇ ਦੁਆਬੇ ਦੇਸ਼ ਦਾ ਕਬਜ਼ਾ ਉਸ ਪਾਸੋਂ ਲੈ ਲਵੇ। ਸਰਬੁਲੰਦ ਖ਼ਾਨ ਅਤੇ ਸਰਫਰਾਜ ਖਾਨ ਅਫਗਾਨ ਵੀ ਇਸ ਮੁਹਿੰਮ ਵਿਚ ਜਰਨੈਲ ਦੇ ਨਾਲ ਹੀ ਭੇਜੇ ਗਏ । ਮੁਰਾਦ ਖਾਨ ਨੇ ਬਿਆਸ ਪਾਰ ਕਰ ਲਿਆ ਤੇ ਉਹਨਾਂ ਫੌਜਾਂ ਵੀ ਪਾਰ ਉਤਰ ਲਈਆਂ ਮੁਰਾਦ ਖਾਨ ਦੀ ਹਾਰ ਅਦੀਨਾ ਬੇਗ ਖਾਨ ਵੀ ਆਪਣੇ ਸਿਖ ਸਿਪਾਧੀ ਇਕਠੇ ਕਰਕੇ ਮੁਰਾਦ ਖਾਨ ਨਾਲ ਜੰਗ ਕਰਨ ਲਈ ਅਗੇ ਵਧਿਆ। ਦੋਵਾਂ ਧਿਰਾਂ Sri Satguru Jagjit Singh Ji eLibrary Namdhari Elibrary@gmail.com