ਝੰਬ ਕੀਤੀ ਅਤੇ ਨਾਲ ਹੀ ਇਹ ਵੀ ਆਖਿਆ ਕਿ ਹਿੰਦ ਦਾ ਰਾਜ ਵੀ ਜਾਏਗਾ, ਤਬਾਹੀ ਵੀ ਮਰੇਗੀ ਤੇ ਦੇਸ ਤੇ ਬਿਪਤਾ ਵੀ ਪਏਗੀ । ਉਸ ਨੇ ਤਾੜਨਾ ਕਰਦੇ ਹੋਏ ਆਖਿਅ' ਉਤਰੀ ਹਮਲਾਆਵਰ ਹਥੋਂ ਦੇਸ਼ ਦੇ ਲੋਕਾਂ ਦਾ ਕਤਲਿਆਮ ਹੋਵੇਗਾ ਅਬਦਾਲੀ ਕਦੇ ਵੀ ਸ਼ਾਹੀ ਹਾਕਮਾਂ ਦੀ ਇਸ ਬੁਜ਼ਦਿਲੀ ਵਾਲੀ ਕਾਰਰਵਾਈ ਤੇ ਉਸ ਦੇ ਅਪਮਾਨ ਨੂੰ ਮਾਫ ਨਹੀਂ ਕਰੇਗਾ। ਪਰ ਬੇ ਹਯਾ ਵਜੀਰ ਨੇ । ਰਾ ਬੇਗਮ ਦੀ ਲੜਕੀ ਨਾਲ ਸ਼ਾਦੀ ਕਰ ਲਈ ਅਤੇ ਆਪਣੀ ਸੱਸ ਦੇ ਗੁੱਸੇ ਤੇ ਨਰਾਜਗੀ ਦੀ ਕਖ ਪਰਵਾਹ ਨ ਕੀਤੀ । ਮਦ ਸ਼ਾਹ ਅਬਦਾਲੀ ਦਾ ਚੌਥਾ ਹਮਲਾ ੧੦੫੫੫੬ ਬਿਧ ਤੀਵੀਂ ਦੀ ਭਵਿਖ ਬਾਣੀ ਛੇਤੀ ਹੀ ਸੱਚੀ ਸਾਬਤ ਹੋਈ ਕਿਉਂਕਿ ਅਹਿਮਦ ਸ਼ਾਹ ਨੇ ਲਾਹੌਰ ਉਤੇ ਦਿਲੀ ਸਰਕਾਰ ਦੇ ਕਬਜ਼ੇ ਦੀ ਖਬਰ ਅਤੇ ਰੀਜੰਟ ਤੇ ਕੀਤੇ ਗਏ ਅਤਿਆਚਾਰ ਦੀ ਖਬਰ ਸੁਣੀ ਉਹ ਝਟ ੧੭੭੫-੭੬ ਵਿਚ ਕੰਧਾਰ ਤੋਂ ਹਿੰਦ ਵਲ ਚਲ ਪਿਆ। ਅਹਿਮਦ ਸ਼ਾਹ ਅਬਦਾਲੀ ਨੇ ਦਰਿਆ ਸਿੰਧ ਪਾਰ ਕਰਕੇ ਅਦੀਨਾ ਬੇਗ ਖਾਨ ਗਵਰਨਰ ਲਾਹੌਰ ਨੂੰ ਉਥੋਂ ਕਢ ਬਾਰ ਕੀਤਾ ਅਤੇ ਲਾਹੌਰ ਵਿਚ ਆਪਣੀਆਂ ਫੌਜਾਂ ਦੀ ਛਾਉਣੀ ਪਾ ਦਿਤੀ । ਅਦੀਨਾ ਬੇਗ ਖਾਨ ਦੀ ਭਾਜੜ ਅਦਨਾ ਬੇਗ ਖਾਨ ਸਭਿਆ। ਇਸ ਲਈ ਤੇ ਪਹਾੜੀ ਰਾਜਿਆਂ ਦੀ ਅਬਦਾਲੀ ਦੀਆਂ ਫੌਜਾਂ ਦਾ ਟਾਕਰਾ ਨ ਕਰ ਉਹ ਲਾਹੌਰੋਂ ਦੀ ਉਤਰ ਵਲ ਭਜ ਗਿਆ ਜਾ ਸਰਨ ਲਈ ਪੰਜਾਬ ਦੇ ਮਗਰੋਂ ਅਹਿਮਦ ਸ਼ਾਹ ਨੇ ਛੇਤੀ ਹੀ ਸਰਹਿੰਦ ਦੇ ਰਸਤੇ ਦਿਲੀ ਵਲ ਕੂਚ ਬੋਲ ਦਿਤਾ ਤੇ ਉਹ ਬਿਨਾਂ ਰੋਕ ਟੋਕ ਦੇ ਦਿਲੀ ਦੇ ਬੂਹਿਆਂ ਤੀਕ ਜਾ ਪੂਜਾ । ਨਵਾਬ ਨਜੀਬ ਉਦ ਦੌਲਾ, ਜਿਸ ਬਾਰ ਕਿਹਾ ਜਾਂਦਾ ਸੀ ਕਿ ਉਹ ਅੰਦਰ ਖਾਤੇ ਅਹਿਮਦ ਸ਼ਾਹ ਨਾਲ ਮਿਲਿਆ ਹੋਆ ਸੀ ਤੇ ਉਥੇ ਨਾਲ ਲੁਕ ਛਿਪਕੇ ਖਤ ਪ ਵੀ ਕਰਦਾ ਰਹਿੰਦਾ ਸੀ । ਉਸ ਨੂੰ ਕਰਨਾਲ ਜਾ ਮਿਲਿਆ ਅਤੇ ਅਬਦਾਲੀ ਬਾਦਸ਼ਾਹ ਨੂੰ ਆਪਣੀ ਵਫਾਦਾਰੀ ਜਾ ਜਤਾਈ। ਏਨ ਨੂੰ ਸ਼ਹਿਨਸ਼ਾਹ ਆਲਮਗੀਰ ਦੂਜਾ ਵੀ ਇਮਾਦ ਉਲ ਮੁਲਕ ਗਾਜ਼ੀ ਉਦ ਦੀਨ ਖ ਨ ਵਜ਼ੀਰ ਸਹਿਤ ਉਸ ਨੂੰ ਦਿਲੀ ਤੋਂ ਦਸ ਕੋਹ ਉਰੇ ਸਰਹਿੰਦ ਰੋਡ ਉੱਪਰ ਨਾਰੋਲਾਂ ਦੇ ਅਸਥਾਨ ਉਤੇ ਆ ਮਿਲਿਆ । ਅਹਿਮਦ ਸ਼ਾਹ ਦਾ ਦਿੱਲੀ ਵਿਚ ਦਾਖਲਾ ਅਹਿਮਦ ਸ਼ਾਹ ਨੇ ਬਾਦਸ਼ਾਹ ਦਾ ਬੜੇ ਆਦਰ ਨਾਲ ਸੁਵਾਗਤ ਕੀਤਾ ਅਤੇ ਦੋਵੇਂ ਬਾਦਸ਼ਾਹ ਇਕੱਠ ਿਲੀ ਵਿਚ ਦਾਖਲ ਹੋਏ। ਆਲਮਗੀਰ ਨੇ ਆਪਣੇ ਆਉਣ ਵਾਲੇ ਪ੍ਰਾਹੁਣੇ ਲਈ ਮੁਗਲ ਮਹਲ ਨੂੰ ਪਹਿਲੇ ਹੀ ਸਜ਼ਾ ਰਖਿਆ ਸੀ। ਅਬਦਾਲੀ ਬਾਦਸ਼ਾਹ ਦੇ ਰਾਜ ਧਾਨੀ ਵਿਚ ਆਉਣ ਤੇ ਗਾਜ਼ੀ ਉਦ ਦੀਨ ਦਿਲ ਵਿਚ ਬਹੁਤ ਭਰਿਆ ਇਸ ਲਈ ਉਹਨੇ ਸ਼ਾਹਜ਼ਾਦਾ ਅਲੀ ਗੌਹਰ ਰਾਹੀਂ ਉਸ ਨੇ ਮੁਈਨ ਉਲ ਮੁਲਕ ਦੀ ਵਿਧਵਾ ਬੇਗਮ ਨਾਲ ਮਨ ਮਨੌਤੀ ਕਰ ਲਈ। ਇਸ ਦਾ ਫ਼ਲ ਇਹ ਹੋਇਆ ਕਿ ਬੇਗਮ ਨੇ ਵਜ਼ੀਰ ਦੀ ਅਬਦਾਲੀ ਪਾਸ ਸਿਫਾਰਸ਼ ਕਰ ਦਿਤੀ ਜਿਸ ਤੇ ਅਬਦਾਲੀ ਨੇ ਖੁਸ਼ ਹੋਕੇ ਉਸ ਨੂੰ ਉਸ ਦੀ ਪਦਵੀ ਉਤੇ ਬਹਾਲ ਰਹਿਣ ਦਿਤਾ ਪਰ ਉਸਨੂੰ ਭਾਰੀ ਰਕਮ ਦੀ ਖੱਟੀ ਪਾ ਦਿਤੀ। ਇਸਦੇ ਮਗਰੋਂ ਅਬਦਾਲੀ ਨੇ ਰਾਜ ਧਾਨੀ ਦੇ ਦਰਬਾਰੀਆਂ ਉਪਰ ਵੀ ਭਾਰਾ ਭਾਵਾਨ ਪਾ ਦਿਤਾ। ਉਸ ਨੇ ਨਵਾਬ ਇੰਤਜ਼ਾਮ ਉਚ ਦੌਲਾ ਖਾਨਿ ਖਾਨਾ ਸਪੁਤਰ ਕਮਰ ਉਹ ੨੫੬ . ਪਾਸੋਂ ੬੦ ਲਖ ਰੁਪਏ ਦੀ ਮੰਗ ਕੀਤੀ ਅਤੇ ਇਸ ਰਕਮ ਦੀ ਵਸੂਲੀ ਲਈ ਉਸਨੇ ਜਹਾਨ ਖਾਨ ਨੂੰ ਨਿਯਤ ਕੀਤਾ। ਨਵਾਬ ਨੇ ਆਖਿਆ ਐਡੀ ਵੱਡੀ ਰਕਮ ਉਹ ਨਹੀਂ ਦੇ ਸਕਦਾ। ਵਸੂਲੀ ਮਹਿਰਮ ਖਾਨ ਾ ਖਾਜਾ ਸਰਾ ਨੂੰ ਅਬਦਾਲੀ ਨੇ ਹੁਕਮ ਦਿਤਾ ਕਿ ਉਹ ਨਵਾਬ ਦੀ ਤਲਾਸ਼ੀ ਲੈਕੇ ਨਕਦੀ ਤੇ ਕੀਮਤੀ ਜ਼ੇਵਰ ਕਬਜ਼ੇ ਵਿਚ ਕਰੇ। ਇਸ ਆਗਿਆ ਦਾ ਪਾਲਨ ਕੀਤਾ ਗਿਆ। ਓਸਨੇ ਤਲਾਸ਼ੀ ਰਾਹੀਂ ਜ਼ਮੀਨ ਵਿਚ ਦਬਿਆ ਹੋਇਆ, ਖਜ਼ਾਨੇ ਵਿਚ ਤੇ ਘਰ ਅਦਰੋਂ ਮੰਗੀ ਹੋਈ ਰਕਮ ਤੋਂ ਤਿੰਨ ਗੁਣਾ ਵਧੀਕ ਧਨ ਕਢ ਲਿਆ। ਦਿਲੀ ਦੇ ਦੂਜੇ ਉਮਰਾਂ ਤੇ ਨਵਾਬਾਂ ਦੇ ਘਰ ਦੀਆਂ ਵੀ ਏਸੇ ਤਰ੍ਹਾਂ ਤਲਾਸ਼ੀਆਂ ਲਈਆਂ ਗਈਆਂ ਤੇ ਓਥੋਂ ਵੀ ਅਣ ਗਿਣਤ ਧਨ ਦੌਲਤ ਅਬਦਾਲੀ ਬ ਦਸ਼ਾਹ ਦੇ ਹਥ ਲਗਾ। ਮੀਰ ਮੱਠੂ ਦੀ ਬੇਵਾ ਮੁਰਾਦ ਬੇਗਮ ਪਾਸੋਂ ਪਤਾ ਲਗਣ ' ਤੇ ਕਮਰ ਓਦ ਦੀਨ ਖਾਨ ਦੀ ਪਤਨੀ ਸ਼ੋਲਾਪੁਰੀ ਬੇਗਮ ਦੇ ਮਕਾਨ ਦੀ ਵੀ ਤਲਾਸ਼ੀ ਲਈ ਗਈ, ਓਥੋਂ ਵੀ ਕਈ ਲਖ ਰੁਪਏ ਦੀ ਨਕਦੀ ਗਹਿਣੇ ਤੇ ਹੀਰੇ ਮੋਤੀ ਆਦ ਪਰਾਪਤ ਹੋਏ। ਪਰ ਲਾਲਚੀ ਸ਼ਾਹ ਦੀ ਧਨ ਦੀ ਪਿਆਸ ਅਜੇ ਵੀ ਮੱਠੀ ਨ ਹੋਈ। ਦਿਲੀ ਦੇ ਬੰਦਕਾਰਾਂ ਲੋਕਾਂ ਲਈ ਅਜੇ ਹੋਰ ਬਿਪਤਾ ਪੈਣ ਵਾਲੀ ਸੀ । ਲੁਟ ਮਾਰ ਰਾਜ ਦਰਬਾਰੀਆਂ ਤੇ ਓਮਰਾਂ ਪਾਸੋਂ ਜਿੰਨਾ ਧਨ ਮਿਲ ਸਕਿਆ ਓਹ ਸਭ ਪ੍ਰਾਪਤ ਕਰ ਲੈਣ ਮਗਰੋਂ ਓਸ ਨੇ ਸ਼ਹਿਰ ਨੂੰ ਲੁਦਨ ਦਾ ਹੁਕਮ ਦੇ ਦਿਤਾ। ਨਾਦਰ ਸ਼ਾਹ ਦੇ ਹਮਲੇ ਸਮੇਂ ਲੋਕਾਂ ਉਤੇ ਜੋ ਜੋ ਅਤਿਆਚਾਰ ਹੋਏ ਸਨ ਲਗ ਪਗ ਓਰ ਸਾਰੇ ਹੀ ਜ਼ੁਲਮ ਹੁਣ ਫੇਰ ਦਿਲੀ ਦੇ ਲੋਕਾਂ ਨੂੰ ਸਹਿਣੇ ਪਏ । ਅਬਦਾਲੀ ਦਿੱਲੀ ਵਿਚ ਦੋ ਮਹੀਨੇ ਟਿਕਿਆ ਰਿਹਾ ਅਤੇ ਇਸ ਸਮੇਂ ਵਿਚ ਸ਼ਹਿਰ ਦਾ ਕੌਨਾ ਕੌਨਾ ਲੁਟਿਆ ਗਿਆ । ਉਸ ਨੇ ਆਪਣੇ ਬੇਟੇ ਤੈਮੂਰ ਸ਼ਾਹ ਦੀ ਸ਼ਾਦੀ ਮੁਹੰਮਦ ਸ਼ਾਹ ਦੇ ਬੇਟੇ ਅਹਿਮਦ ਸ਼ਾਹ ਦੀ ਪੁਤਰੀ ਨਾਲ ਕਰਕੇ ਦਿਲ ਦੇ ਸ਼ਹਿਨਸ਼ਾਹ ਨਾਲ ਵੀ ਸੰਬੰਧ ਜੋੜ ਲਿਆ। ਕਤਲਿਆਮ ਇਸਦੇ ਮਗਰੋਂ ਉਸ ਨੇ ਬਾਲਮ ਗੜ੍ਹ ਦੇ ਕਿਲੇ ਦਾ ਘੇਰਾ ਘਤ ਕੇ ਓਥੋਂ ਦੀ ਸਾਰੀ ਫੌਜ ਨੂੰ ਕਤਲ ਕਰ ਦਿਤਾ। ਓਥੋਂ ਓਹ ਮਥਰਾ ਵਲ ਵਧਿਆ ਅਤੇ ਠੀਕ ਓਸ ਵੇਲੇ ਓਥੇ ਪੂਜਾ ਜਦ ਕਿ ਲੋਕ ਆਪਣਾ ਇਕ ਧਾਰਮਿਕ ਤਿਹਾਰ ਮਨਾ ਰਹੇ ਸਨ। ਓਸਨੇ ਸਭ ਯਾਤਰੀਆਂ ਦਾ ਬੇਦਰੇਗ ਕਤਲਿਆਮ ਸ਼ੁਰੂ ਕਰ ਦਿਤਾ। ਸ਼ਹਿਰ ਵਾਸੀਆਂ ਨੂੰ ਇਸ ਲਈ ਕਤਲ ਕਰ ਦਿਤਾ ਕਿਓਂਕਿ ਓਹਨਾਂ ਨੇ ਆਪਣੇ ਧਰਮ ਤੇ ਇਜ਼ਤ ਨੂੰ ਬਚਾਓਣ ਦਾ ਵਡਾ ਅਪ੍ਰਾਧ ਕੀਤਾ ਸੀ । ਗੁਲਾਮ ਬਣਾ ਲਏ ਅਬਦਾਲੀ ਨੇ ਵਡੇ ਵਡੇ ਤੇ ਸ਼ਾਨਦਾਰ ਮੰਦਰਾਂ ਨੂੰ ਢਾਹ ਕੇ ਢੇਰੀ ਕਰ ਦਿਤਾ ਅਤੇ ਸੈਂਕੜੇ ਹੀ ਹਿੰਦੂਆਂ ਨੂੰ ਗੁਲਾਮ (ਦਾਸ) ਬਣਾਕੇ ਲੈ ਗਿਆ। ਮਥਰਾ ਤੋਂ ਇਹ ਅਤਿਆਚਾਰੀ ਆਗਰੇ ਵਲ ਵਧਿਆ ਤੇ ਜਾਂਦੇ ਹੀ ਸ਼ਹਿਰ ਦਾ ਘੇਰਾ ਘਤ ਲਿਆ। ਕਿਉਂਕਿ ਏਥੋਂ ਦੇ ਮੁਗਲ ਗਵਰਨਰ ਫ਼ਾਜ਼ਲ ਖਾਨ ਹਥੋਂ ਦੁਰਾਨੀ ਫੌਜਾਂ ਨੂੰ ਪਹਿਲੇ ਪਸਪਾਈ ਨਸੀਬ ਹੋਈ ਸੀ ਲਈ ਸ਼ਾਹ ਨੇ ਕਰੋਧ ਵਿਚ ਆਕੇ ਜਾਵਾਂ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/248
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ