ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/247

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

.. ਤੇ ਨਾਲ ਮੁਰਾਦ ਬੇਗਮ ਦੇ ਵਾਇਸਰਾਏ ਪੰਜਾਬ ਹੋਣ ਦਾ ਐਲਾਨ ਉਸ ਦਲੇਰ ਬੇਗਮ ਨੇ ਰਾਜ ਕਾਜ ਦਾ ਸਾਰਾ ਕੰਮ ਆਪਣੇ ਹਥ ਵਿਚ ਲੈ ਲਿਆ। ਅਤੇ ਆਪਣੇ ਆਪ ਨੂੰ ਪੰਜਾਬ ਦੀ ਵਾਇਸਰਾਲੀ ਘੋਸ਼ਤ ਕਰ ਦਿਤਾ। ਲਾਹੌਰ ਦਰਬਾਰ ਦੇ ਉਮਰਾ ਨੇ ਜਿਨਾਂ ਦੇ ਦਿਲ ਵਿਚ ਉਸਦੇ ਸੁਵਰਗੀ ਪਤੀ ਲਈ ਬੜੀ ਸ਼ਰਧਾ ਸੀ, ਉਸ ਤੀਵੀਂ ਦੀ ਹਕੂਮਤ ਪਰਵਾਨ ਕਰ ਲਈ। ਦਿੱਲੀ ਅਤੇ ਕਾਬਲ ਦੇ ਦਰਬਾਰਾਂ ਵਿਚ ਏਜੰਟ ਭੇਜੇ ਗਏ ਤੇ ਉਹਨਾਂ ਰਾਹੀਂ ਸ਼ਾਹੀ ਫਰਮਾਨ ਪ੍ਰਾਪਤ ਕੀਤੇ ਗਏ ਜਿਨਾਂ ਵਿਚ ਬੇਗਮ ਨੂੰ ਪੰਜਾਬ ਦਾ ਵਾਇਸਰਾਏ ਹੋਣਾ ਪਰਵਾਨ ਕੀਤਾ ਗਿਆ। ਆਪਣੀ ਗੌਰਮਿੰਟ ਨੂੰ ਪਕਿਆਂ ਕਰਨ ਮਗਰੋਂ ਮੁਰਾਂਦ ਤੀਵੀਂ ਜਾਤੀ ਦੀ ਕਮਜ਼ੋਰੀ ਦਾ ਸ਼ਿਕਾਰ ਹੋ ਗਈ। ਉਸ ਨੇ ਆਪਣੇ ਪਤੀ ਦੇ ਦਰਬਾਰੀ ਉਹਨਾਂ ਹੀ ਦੇ ਉਮਰਾ ਵਿਰੁਧ ਬੇਭਰੋਸਗੀ ਪ੍ਰਗਟ ਕਰਨੀ ਸ਼ੁਰੂ ਕਰ ਦਿਤੀ ਜਿਨ੍ਹਾਂ ਦੇ ਸਦਕੇ ਉਸ ਨੂੰ ਇਹ ਉੱਚੀ ਸ਼ਾਨ ਅਤੇ ਰਾਜ ਸਤਾ ਪਰਾਪਤ ਹੋਈ ਸੀ। ਮੀਰ ਭਿਖਾਰੀ ਖਾਨ ਮੀਰ ਭਿਖਾਰੀ ਖਾਨ ਸਪੁੱਤਰ ਰੌਸ਼ਨ ਉਦ ਦੌਲਾ ਤੁੱਰੇ ਬਾਜ਼ ਖਾਨ ਮਹਾਂ ਮੰਤਰੀ ਸਵਰਗੀ ਵਾਇਸਰਾਏ ਅਤੇ ਚੀਫ ਸੈਕੇਟਰੀ ਦਰਬਾਰੀ ਬੇਗਮ, ਕਦੇ ਬੇਗਮ ਦੇ ਚੰਰਾ ਮੂੰਹ ਮੱਥੇ ਲਗਦਾ ਸੀ । ਇਕ ਦਿਨ ਉਸ ਨੂੰ ਮਹਲਾਂ ਦੇ ਜ਼ਨਾਨੇ ਵਿਚ ਫੜ ਲਿਆ ਗਿਆ ਅਤੇ ਬੇਗਮ ਦੇ ਹੁਕਮ ਨਾਲ ਉਸਦੀ ਜੁੜੀਆਂ ਤੇ ਸੋਟਿਆਂ ਨਾਲ ਐਨੀ ਭਗਤ ਸਵਾਰੀ ਗਈ ਕਿ ਉਹ ਮਾਰ ਖਾਂਦਾ ਖਾਂਦਾ ਉਥੇ ਹੀ ਮਰ ਗਿਆ । ਮੀਰ ਦਾ ਕਂ ਸੁਰ ਕੇਵਲ ਐਤਨਾ ਹੀ ਸੀ ਕਿ ਉਸਨੇ ਬੇਗਮ ਨੂੰ ਜ਼ਾਤੀ ਤੌਰ ਉਤੇ ਕਿਸੇ ਐਸ ਗੱਲੋਂ ਨਿਰਾਸ਼ ਕੀਤਾ ਸੀ ਜਿਸ ਨੂੰ ਕਿ ਔਰਤ ਜ਼ਾਤ ਕਦੇ ਖਿਮਾ ਨਹੀਂ ਕਰ ਸਕਦੀ। ਬੇਗ਼ਮ ਦੇ ਇਸ ਜ਼ਾਤੀ ਵੈਰ ਦੇ ਜਜ਼ਬੇ ਹੇਠ ਕੀਤੇ ਗਏ ਇਸ ਅਤਿਆਚਾਰ ਨੇ ਸਾਰੇ ਪੁਰਾਣੇ ਦਰਬਾਰੀਆਂ ਵਿਚ ਨਰਾਜ਼ਗੀ ਦੀ ਲਹਿਰ ਉਤਪਨ ਕਰ ਦਿਤੀ । ਲਗ ਪਗ ਸਭ ਦਰਬਾਰੀਆਂ ਨੇ ਐਸੇ ਦਰਬਾਰ ਵਿਚ ਅਉਣਾ ਹੀ ਬੰਦ ਕਰ ਦਿਤਾ ਜਿਥੇ ਕਿ ਉਹਨਾਂ ਦੀ ਨ ਕੇਵਲ ਇਜ਼ਤ ਹੀ ਸਗੋਂ ਜਾਨ ਵੀ ਸੁਰਖਿਅਤ ਨਹੀਂ ਸੀ। ਉਹਨਾਂ ਦਰਬਾਰੀਆਂ ਵਲੋਂ ਦਿਲੀ ਨੂੰ ਬਿਨੈ ਖਤਰ ਭੇਜੇ ਗਏ ਜਿਨ੍ਹਾਂ ਵਿਚ ਬੇਗਮ ਦੇ ਚਲਨ ਦੀ ਸ਼ਕਾਇਤ ਕੀਤੀ ਗਈ । ਸਿੱਖਾਂ ਨੇ ਪੰਜਾਬ ਵਿਚ ਫੇਰ ਧਾਵੇ ਬੋਲਣੇ ਆਰੰਭੇ ਇਸ ਸਮੇਂ ਲਾਹੌਰ ਦੀ ਗੌਰਮਿੰਟ ਦੀ ਕਮਜ਼ੋਰੀ ਤੇ ਕਰਮਚਾਰੀਆਂ ਵਿਚਲੀ ਬੇਚੈਨੀ ਨੂੰ ਮੁਖ ਰਖਕੇ ਸਿਖਾਂ ਨੇ ਮੁੜ ਲੁਟ ਮਾਰ ਸ਼ੁਰੂ ਕਰ ਦਿਤੀ । ਝਾੜੀਆਂ ਵਾਲੇ ਧਾੜਵੀ ਸਾਰੇ ਸੂਬੇ ਉਤੇ ਛਾ ਗਏ ਦੇਸ ਵਿਚ ਹੂੰਜਾ ਫੇਰ ਦਿਤਾ। ਪਿੰਡਾਂ ਤੇ ਨਗਰਾਂ ਨੂੰ ਵੀਰਾਨ ਕਰ ਦਿਤ ਅਤੇ ਡੰਗਰਾਂ ਦੀਆਂ ਧਾੜਾਂ ਹਿਕ ਕੇ ਲੈ ਗਏ। ਸ਼ਹਿਰੀ ਅਤੇ ਫੌ ਜੀ ਅਮਨ ਦੇਸ਼ ਵਿਚੋਂ ਖ਼ਤਮ ਹੋ ਗਿਆ। ਜ਼ਿਮੀਦਾਰਾਂ ਪਾਸੋਂ ਮਾਲੀਏ ਦਾ ਇਕ ਪੈਸਾ ਵੀ ਉਗਾਹੁਣਾ ਅਸੰਭਲ ਹੋ ਗਿਆ ਸਾਰੇ ਦੇਸ ਵਿਚ ਬਦ ਅਮਲੀ ਸੀਨਾਜ਼ੋਰ ਤੇ ਗੜ ਬੜ ਫੈਲ ਗਈ | ਸਯਦ ਜਮੀਲ ਨੂੰ ਡਿਪਟੀ ਗਵਰਨਰ ਬਣਾ ਕੇ ਲਾਹੌਰ ਭੇਜਿਆ ਦਿਲੀ ਦੇ ਵਜ਼ੀਰ ਗਾਜ਼ੀ ਉਦ ਦੀਨ ਜਿਸ ਨੂੰ ਆਪਣੀ ਹੋਣ

  • ਇਹੋ ਉਹ ਹੀ ਸਜਨ ਸੀ ਜਿਸ ਨੇ ਲਾਹੌਰ ਦੀ ਸੁਨਹਿਰੀ ਮਸੀਤ ਬਣਵਾਈ

੩੫੪ ਵਾਲੀ ਸਸ ਦਾ ਲਿਹਾਜ਼ ਸੀ, ਨੇ ਸਯਦ ਜਮੀਲ ਨੂੰ ਲਾਹੌਰ ਦੇ ਰਾਜ ਪ੍ਰਬੰਧ ਵਿਚ ਸਹਾਇਤਾ ਦੇਣ ਲਈ ਲਾਹੌਰ ਭੇਜ ਦਿਤਾ ਅਤੇ ਸਯਦ ਨੇ ਲਾਹੌਰ ਪੁਜ ਕੇ ਰਾਜ ਪ੍ਰਬੰਧ ਵਿਚ ਕੁਛ ਸੁਧਾਰ ਵੀ ਕੀਤਾ ਪਰ ਬੇਗਮ ਨੂੰ ਉਸ ਨਾਲ ਈਰਖਾ ਉਪਜ ਪਈ ਇਸ ਲਈ ਉਸ ਨੇ ਗਾਜ਼ੀ ਉਦ ਦੀਨ ਨੂੰ ਲਿਖ ਭੇਜਿਆ ਕਿ ਸਯਦ ਜਮਾਲ ਨੂੰ ਵਾਪਸ ਬੁਲਾ ਲਵੇ । ਨੌਜਵਾਨ ਵਜ਼ੀਰ ਨੇ ਉਸ ਦੀ ਇਹ ਗਲ ਪਰਵਾਨ ਨ ਕੀਤਾ। ਇਸ ਤੇ ਬੇਗਮ ਨੂੰ ਬੜਾ ਕਰੋਧ ਆਇਆ । ਉਹ ਰਾਜ ਸਤਾ ਲਈ ਪਾਗਲ ਹੋ ਚੁਕੀ ਸੀ । ਉਸ ਨੇ ਆਪਣ ਵਕੀਲ (ਏਜੰਟ) ਅਬਦਾਲੀ ਬਾਦਸ਼ਾਹ ਵਲ ਭੇਜੋ ਤੇ ਉਹਨਾਂ ਰਾਹੀਂ ਇਹ ਸ਼ਕਾਇਤ ਕੀਤਾ ਕਿ ਦਿਲੀ ਦਰਬਰ ਉਸ ਦੇ ਹੱਕ ਉਤੇ ਛਾਪਾ ਮਾਰ ਰਿਹਾ ਹੈ ਤੇ ਸ਼ਾਹੀ ਅਫਸਰ ਉਸ ਦੇ ਕੰਮ ਵਿਚ ਰੋਕ ਪਾਉਂਦੇ ਹਨ। ਸ਼ਾਹਜ਼ਾਦੇ ਅਲੀ ਗੌਹਰ ਦਾ ਲਾਹੌਰ ਵਲ ਕੂਚ ਬੇਗਮ ਦੀ ਇਸ ਸਾਜ਼ਸ਼ ਦਾ ਦਿੱਲੀ ਦਰਬਾਰ ਨੂੰ ਵੀ ਪਤਾ ਲਗ ਗਿਆ ਇਸ ਲਈ ਗਾਜ਼ੀ ਉਦ ਦੀਨ ਨੇ ਆਲਮਗੀਰ ਦੇ ਸਭ ਤੋਂ ਵੱਡੇ ਬੇਟੇ ਮਿਰਜ਼ਾ ਅਲੀ ਗੌਹਰ ਨੂੰ ਨਾਲ ਲੈ ਕੇ ਦਿਲੀ ਤੋਂ ਭਾਰੀ ਫੌਜ ਸਮੇਤ ੧੧੬੯ ਹਿਜਰੀ ਨੂੰ ਲਾਹੌਰ ਵਲ ਕੂਚ ਬੋਲ ਦਿਤਾ । ਸ਼ਾਹੀ ਫੌਜ ਸਰਹਿੰਦ ਤੋਂ ੭੦ ਕੋਹ ਦੇ ਫ਼ਾਸਲੇ ਉਪਰ ਮਾਛੀਵਾੜੇ ਦੇ ਅਸਥਾਨ ਉਤੇ ਪੂਜ ਗਈ । ਤਦ ਵਜ਼ੀਰ ਨੇ ਅਪਣੀ ਸ਼ਾਦ ਲਈ ਗਲ ਬਾਤ ਸ਼ੁਰੂ ਕਰ ਦਿਤੀ। ਉਹ ਥੋੜੀ ਜਿਹੀ ਫੌਜ ਲੈ ਕੇ ਆਪ ਲਾਹੌਰ ਵਲ ਵਧਿਆ ਜਿਵੇਂ ਕਿ ਉਹ ਸ਼ਾਦੀ ਕਰਾਉਣ ਜਾ ਰਿ ਹੈ ! ਜਦ ਸਭ ਲੋਕਾਂ ਨੂੰ ਨਿਸਰਾ ਹੋ ਗਿਆ ਕਿ ਠੀਕ ਸ਼ਾਦੀ ਦਾ ਧੂਮ ਧੜਾਕਾ ਹੈ ਤਦ ਉਸ ਨੇ ਅਚਾਨਕ ਹੀ ਬਗ਼ਮ ਦੇ ਘਰ ਨੂੰ ਘੇਰ ਲਿਆ ਤੇ ਉਸ ਨੂੰ ਉਸ ਦੇ ਆਪਣੇ ਕਮਰੇ ਵਿਚ ਕੈਦ ਕਰ ਦਿਤਾ। ਗਾਜ਼ ਉਦ ਦੀਨ ਵਲੋਂ ਫਰੇਬ ਨਾਲ ਮੁਰਾਦ ਬੇਗਮ ਦੀ ਗ੍ਰਿਫਤਾਰੀ ਜਦ ਗਾਜ਼ੀ ਉਦ ਦੀਨ ਨੇ ਡਿਠਾ ਕਿ ਨਿਕਾਹ ਲਈ ਉਸ ਦੀਆਂ ਸਭ ਬੇਨਤੀਆਂ ਅਕਾਰਥ ਗਈਆਂ ਹਨ ਤਦ ਉਸ ਨੇ ਇਹ ਹਥਕੰ ਕੀਤਾ ਕਿ ਮੁਰਦ ਬੇਗਮ ਨੂੰ ਫੜਕ ਕੈਦ ਕਰ ਲਿਆ, ਉਸ ਦੇ ਸਭ ਅਧਿਕਾਰ ਖੋਹ ਲਏ ਤੇ ਉਸ ਨੂੰ ਸ਼ਾਹੀ ਕੈਦਨ ਬਣ ਕੇ ਦਿਲੀ ਲੇ ਗਿਆ। ਵਜ਼ੀਰ ਨੇ ਵਾਪਸੀ ਅਦੀਨਾ ਬੇਗ ਪਾਸੋਂ ੩੦ ਲਖ ਖਰਾਜ ਲੈਕੇ ਲਾਹੌਰ ਦੀ ਗੌਰਮਿੰਟ ਉਸ ਦੇ ਹਵਾਲੇ ਕਰ ਦਿਤਾ। ਅਦੀਨਾ ਬੇਗ ਲਾਹੌਰ ਦਾ ਵਾਇਸਰਾਏ ਬਾਹਜ਼ਾਦਾ ਅਲੀ ਗੌਹਰ ਨੂੰ ਮੁਰਾਦ ਬੇਗਮ ਦੀਆਂ ਸ਼ਕਾਇਤਾਂ ਸੁਣਕੇ ਬੜਾ ਦੁੱਖ ਹੋਇਆ । ਉਸਨੇ ਗਾਜ਼ੀ ਉਦ ਦੀਨ ਉਤੇ ਜ਼ੋਰ ਪਾਇਆ ਕਿ ਉਹ ਮੁਰਾਦ ਬੇਗਮ ਨੂੰ ਮੁੜ ਰਾਣੀ ਉਤੇ ਬਹਾਲ ਕਰ ਦੇਵੇ ਪਰ ਨੌਜਵਾਨ ਵਜ਼ੀਰ ਨੇ ਬਹਜ਼ਾਦੇ ਦੀ ਮੰਗ ਦੀ ਕੋਈ ਪ੍ਰਵਾਹ ਨ ਕੀਤੀ ਸਗੋਂ ਉਸ ਨੇ ਬੇਗਮ ਨੂੰ ਹਰ ਸੰਭਵ ਢੰਗ ਨਾਲ ਦੁੱਖੀ ਕੀਤਾ। ਦਿਲੀ ਨੂੰ ਜਾਂਦੀ ਹੋਈ ਗੁੱਸ਼ ਜੋਸ਼ ਵਿਚ ਭਰੀ ਹੋਈ ਸ ਨੇ ਗਾਜ਼ੀ ਉਦ ਦੀਨ ਨੂੰ ਉਸ ਦੇ ਫਰੇਬ ਤੇ ਧੋਖੇ ਲਈ ਸਖਤ ਝਾੜ ਮਾਲੂਮ ਹੁੰਦਾ ਹੈ ਮੀਰ ਮਨੂੰ ਨੇ ਦਿਲੀ ਦਰਬਾਰ ਵਿਚ ਆਪਣੇ ਲਾਭ ਹਿਤ, ਮਰਨ ਤੋਂ ਪਹਿਲੇ ਗਾਜ਼ੀ ਉਦ ਦੀਨ ਨਾਲ ਆਪਣੀ ਲੜਕੀ ਦੇ ਵਿਆਹ ਦਾ ਇਕਰਾਰ ਕੀਤਾ ਸੀ ਤੇ ਗਾਜ਼ੀ ਉਦ ਦੀਨ ਨੂੰ ਅਜੇ ਵੀ ਆਸ ਸੀ ਕਿ ਉਹਚੀ ਸ਼ਾਦੀ ਉਥੇ ਹੋ ਜਾਏਗੀ ਭਾਵੇਂ ਵਾਇਸਰਾਏ ਦੀ ਮੌਤ ਪਿਛੋਂ ਬੇਗਮ ਅਤੇ ਉਸਦੀ ਧੀ ਦੋਵੇਂ ਵਿਆਹ ਦੇ ਵਿਰੁਧ ਸਨ । Sri Satguru Jagjit Singh Ji eLibrary Namdhari Elibrary@gmail.com