ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/246

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਕਰਨ-੨੫ ਅਜ਼ ਉਦ ਦੀਨ ਆਲਮਗੀਰ ਦੂਜਾ ਸਿਕੰਦਰ ਦੀ ਲੜਾਈ ਮਗਰੋਂ ਨਵਾਬ ਮਲਕਾ ਜ਼ਮਾਨੀ (ਰਾਜ ਮਾਤਾ) ਨਾਜ਼ਿਰ ਰੋਜ਼ਅਫਜ਼ੂਲ ਖਾਨ ਅਤੇ ਦਰਬਾਰ ਦੇ ਹੋਰ ਦੂਜੇ ਉਮਰਾਂ ਨੇ ਮੰਗ ਕੀਤੀ ਕਿ ਮੁਹੰਮਦ ਅਜ਼ ਉਦ ਦੀਨ ਸਪੁਤਰ ਖੋਜ ਉਦ ਦੀਨ ਜਹਾਨਦਾਰ ਸ਼ਾਹ ਨੂੰ ਰਾਜ ਸਿੰਘਾਸਨ ਉੱਤੇ ਬਠਾਇਆ ਜਾਏ। ਆਲਮਗੀਰ ਸ਼ਹਿਨਸ਼ਾਹ ਬਣਿਆ ੧੭੫੦ ਨਿਜ਼ਾਮ ਉਲ ਮੁਲਕ ਆਸਫ ਜਾਹ ਗਾਜ਼ੀ ਉਦ ਦੀਨ ਖਾਨ ਨੇ ਵੀ ਇਹਨਾਂ ਨਾਲ ਸੰਮਤੀ ਪ੍ਰਗਟ ਕੀਤੀ ਜਿਸ ਕਰਕੇ ਅਜ਼ ਉਦ ਦੀਨ ਨੂੰ ਦਿਵਾਨਿ ਆਮ ਵਿਚ ਸੱਦਿਆ ਗਿਆ। ਉਸ ਨੂੰ ਅਬੂਲ ਅਦਲ ਆਜ਼ ਉਦ ਦੀਨ ਮੁਹੰਮਦ ਆਲਮਗੀਰ ਸਾਨੀ ਬਾਦਸ਼ਾਹ ਗਾਜ਼ੀ ਦੇ ਉਪਨਾਮ ਨਾਲ ਤਖਤ ਉਤੇ ਬਿਠਾਇਆ ਗਿਆ। ਨਵੇਂ ਸ਼ਹਨਸ਼ਾਹ ਦੀ ਉਮਰ ਵਡੇਰੀ ਅਰਥਾਤ ਪਪ ਬਰਸ ਦੀ ਸੀ। ਉਹ ਨੇ ਸੰਨ ੧੬੯੯ ਈਸਵੀ ਅਰਥਾਤ ਔਰੰਗਜ਼ੇਬ ਦੇ ਰਾਜ ਦੇ ੪੩ਵੇਂ ਸਾਲ ਜਨਮ ਲਿਆ ਸੀ ਉਸ ਦੇ ਪੰਜ ਬੇਟੇ ਸਨ। ਜਿਨ੍ਹਾਂ ਵਿਚੋਂ ਸਭ ਤੋਂ ਵਡੇ ਪੁਤਰ ਦੀ ਆਯੂ ੨੮ ਸਾਲ ਦੀ ਸੀ । ਨਵਾਂ ਸ਼ਹਿਨਸ਼ਾਹ ਨਮਾਜ਼ੀ ਬਾਦਸ਼ਾਹ ਆਪਣਾ ਬਹੁਤਾ ਸਮਾਂ ਮਜ਼ਹਬ ਤੇ ਇਤਿਹਾਸ ਪੜਨ ਵਿਚ ਖਰਚ ਕਰਦਾ । ਉਹ ਹਰ ਪਰਕਾਰ ਦੀਆਂ ਰੰਗ ਤਲਿਆਂ ਤੋਂ ਉਪਰਾਮ ਰਹਿੰਦਾ ।ਉਹ ਪੰਜੇ ਵੇਲੇ ਹੀ ਨਿਮਾਜ਼ ਤੋਂ ਕਦੇ ਨਾ ਖੂੰਜਦਾ ਉਹ ਜਮਾਤ ਵਿਚ ਖੜਕੇ ਨਮਾਜ਼ ਪੜ੍ਹਦਾ ਅਤੇ ਜੁੰਮੇ ਵਾਲੇ ਦਿਨ ਜਾਮਾ • ਮਸੀਤ ਵਿਚ ਹਾਜਰੀ ਜਰੂਰ ਭਰਦਾ, ਜੇ ਉਥੇ ਨ ਪਹੁੰਚ ਸਕਦਾ ਤਦ ਮਹਲ ਦੀ ਲਕੜੀ ਦੀ ਮਸੀਤ ਵਿਚ ਹੀ ਜੁੰਮੇ ਦੀ ਨਿਮਾਜ਼ ਪੜ੍ਹ ਲੈਂਦਾ। ਇਹੋ ਜਿਹਾ ਨਿਮਾਜ਼ੀ ਬਾਦਸ਼ਾਹ ਦੇਸ਼ ਦੇ ਰਾਜ ਵਿਚ ਭਲਾ ਕੀ ਦਿਲਚਸਪੀ ਲੈ ਸਕਦਾ ਸੀ । ਨੌਜਵਾਨ ਬਾਦਸ਼ਾਹ ਦੀ ਥਾਂ ਹਾਜੀ ਉਦ ਦੀਨ ਹੀ ਰਸ ਕਾਜ ਦਾ ਸਭ ਕਾਰ ਵਿਹਾਰ ਚਲਾਉਂਦੇ ਤੇ ਉਸੇ ਦਾ ਹੁਕਮ ਹੀ ਹਰ ਥਾਂ ਚਲਦਾ ਸੀ । ਇਸ ਸਮੇਂ ਸਾਰੇ ਦੇਸ਼ ਵਿਚ ਜੋ ਬੇਚੈਨੀ ਤੇ ਬਦਅਮਨੀ ਫੈਲੀ ਹੋਈ ਸੀ ਉਸ ਮੰਗ ਮੁਗਲ ਦੇ ਵਕਾਰ ਲਈ ਮੌਤ ਸਟ ਸਾਬਤ ਹੋਈ, ਅਕਬਰ ਦੇ ਰਾਜ ਦੀ ਦਸ਼ਾ ਅਤਿ ਅਤਿ ਤਰਸ ਯੋਗ ਹੋ ਚੁਕੀ ਸੀ। ਮੁਗਲ ਰਾਜ ਦੀ ਨਿਰਬਲਤਾ ਮਰਹਦਿਆਂ ਦਾ ਨਾਮ ਸਾਰੇ ਦਖਣੀ ਹਿੰਦ ਵਿਚ ਹਊਆ ਬਣ ਚੁਕਾ ਸੀ । ਅਵਧ ਅਤੇ ਅਲਾਹਾਬਾਦ ਉਤੇ ਬੁਜਾਹ ਉਦ ਦੌਲਾ ਦਾ ਕਬਜ਼ਾ ਸੀ। ਆਂਗਰੇ ਤੋਂ ਦਖਣ ਵਲ ਦੇ ਦੇਸ਼ ਉਤੇ ਜਾਦ ਕਬਜ਼ਾ ਕਰੀ ਬੈਠੇ ਸਨ, ਬੰਗਾਲ, ਬਿਹਾਰ ਤੇ ਉੜੀਸੇ ਉਪਰ ਅਲੀ ਵਰਦੀ ਖਾਨ ਦੇ ਪਰਿਵਾਰ ਦਾ ਹੁਕਮ ਚਲਦਾ ਮਾਲਵੇ ਤੇ ਰਾਜਪੂਤਾਨੇ ਨੇ ਸ਼ਾਹੀ ਖਰ ਜ ਦੇਣਾ ਬੰ॰ ਕਰ ਦਿਤਾ ਅਤੇ ਪੰਜਾਬ ਉਸ ਨਵੀਂ ਦੁਰਾਨੀ ਰਾਜ ਅਫਗਾਨਸਤਾਨ ਦਾ ਬਾਜ਼ ਗੁਜ਼ਾਰ ਬਣ ਗਿਆ ਜੋ ਅਬਦਾਲੀ ਅਹਿਮਦ ਸ਼ਾਹ ਨੇ ਕਾਇਮ ਕਰ ਲਈ ਸੀ ਕੇਵਲ ਦਿਲੀ ਦੇ ਇਰਦ ਗਿਰਦ ਦੇ ਦੋਸ਼ ਤੇ ਸਤਲੁਜ ਦੇ ਕੁਝਕੁ ਉਤਰੀ ਜ਼ਿਲੇ ਹੀ ਤੈਮੂਰ ਦੀ ਔਲਾਦ ਦੇ ਸਿਧੇ ਕਬਜ਼ੇ ਹੇਠ ਰਹਿ ਗਏ ਸਨ । ਮੀਰ ਮਨੂ ਵਾਇਸਰਾਏ ਪੰਜਾਬ ਦੀ ਮੌਤ ੧੭੫੬ ਮੀਰ ਮੰਨੂ ਅਰਥਾਤ ਮੁਈਨ ਉਲ ਮੁਲਕ ਵਾਇਸਰਾਏ ਪੰਜਾਬ ਨਵੇਂ ਬਾਦਸ਼ਾਹ ਦਾ ਵਾਇਸਰਾਏ ਬਣਕੇ ਨਵੇਂ ਸਿਰੇ ਆਪਣਾ ਅਧਿਕਾਰ ਜਮਾਉਣ ਤੀਕ ਜੀਉਂਦਾ ਨ ਰਿਹਾ। ਉਹ ਸ਼ਿਕਾਰ ਖੇਡਦਾ ਹੋਇਆ ਸੰਨ ੧੭੫੬ ਈਸਵੀ ਵਿਚ ਆਪਣੇ ਘੋੜੇ ਉਦੋਂ ਡਿਗ ਕੇ ਚਲਾਣਾ ਕਰ ਗਿਆ। ਉਸਦੀ ਵਿਧਵਾ ਮਰਾਦ ਬੇਗਮ* ਨੇ ਜੋ ਬੜੀ ਦਲਦੀ ਪੁਰਜ਼ੀ ਤੇ ਸ਼ਕਤੀ ਸ਼ਾਲੀ ਤੀਵੀਂ ਸੀ, ਆਪਣੇ ਨਾਬਾਲਗ ਬੇਟੇ ਅਮੀਨ ਉਦ ਦੀਨ ਨੂੰ ਜੋ ਉਦੋਂ ਕੇਵਲ ਤਿੰਨ ਸਾਲ ਦਾ ਬਤਾਂ ਸੀ ਅਪਣੀ ਸਰਪਰਸਤੀ ਹੇਠ ਪੰਜਾਬ ਦਾ ਵਾਇਸਰਾਏ ਘੋਸ਼ਤ ਕਰ ਦਿਤਾ ਉਸ ਨੇ ਦਿੱਲੀ ਦਰਬਾਰ ਦੀ ਈਨ ਵੀ ਮੰਨ ਲਈ ਅਤੇ ਅਬਦਾਲ ਬਾਦਸ਼ਾਹ ਦੀ ਤ ਜ ਗੁਜਾਰੀ ਵੀ ਪਰਵਾਨ ਕਰ ਲਈ ਅਤੇ ਮਜ਼ੇ ਦੀ ਗਲ ਇਹ ਕਿ ਦੋਵਾਂ ਨੇ ਹੀ ਉਸਨੂੰ ਬਾਲਕ ਵਾਇਸਰਾਏ ਦੀ ਰੀਜੰਟ ਮੰਨ ਲਿਆ । ਮੀਰ ਮਨੂੰ ਦੀ ਬੇਵਾ ਮੁਰਾਦ ਬੇਗਮ ਨਾਬਾਲਗ ਪੜ੍ ਦੇ ਨਾਮ ਉਤੇ ਪੰਜਾਬ ਦਾ ਰਾਜ ਕਰਨ ਲਗੀ ਮੁਰਾਦ ਬੇਗਮ ਨੇ ਰਾਜ ਮੱਭਾ :ਪਣੇ ਰਥ ਵਿਚ ਲੈ ਕੇ ਆਪਣੀ ਸਵਰਗੀ ਪਤੀ ਦੇ ਵਜ਼ੀਰਾਂ ਤੇ ਦਰਬਾਰੀਆਂ ਨੂੰ ਸਨਮਾਨ ਦਿਤਾ ਅਤੇ ਰਾਜ ਦੇ ਸਾਂਝ ਮਾਮਲਿਆਂ ਨੂੰ ਉਹਨਾਂ ਦੀ ਸਲਾਹ ਤੇ ਮਸ਼ਵਰੇ ਨਾਲ ਨਿਪਰਾਉਣ ਲਗੀ। ਹੁਣ ਤੀਕ ਉਸ ਨੇ ਆਂਪਣੇ ਅਧਿਕਾਰ ਨੂੰ ਵੀ ਪਕਿਆਂ ਤਾਂ ਕਰ ਲਿਆ ਪਰ ਹੁਣ ਉਸ ਉਤੇ ਇਕ ਨਵਾਂ ਬਿਪਤਾ ਆ ਪਈ । ਜਿਸ ਬੱਚੇ ਦੇ ਨਾਮ ਉਤੇ ਉਹ ਰਾਜ ਕਰ ਕਹੀ ਸੀ ਉਹ ਦਸ ਮਹੀਨੇ ਮਗਰੋਂ ਚੇਚਕ ਦੇ ਰੰਗ ਨਾਲ ਚਲਾਣਾ ਕਰ ਗਿਆ।

  • ਇਸ ਨੂੰ ਮੁਗਲਾਨੀ ਬੇਗਮ ਵੀ ਆਖਦੇ ਹਨ--ਤਾਰੀਖਿ ਅਹਿਮਚੀ

ਵੇਖੋ ਕਨਿੰਘਮ ਦੀ ਰਚਨਾ- ਹਿਸਟਰੀ ਆਫ ਵੀ ਸਿਖ ਸਫਾ 104 (ਇਸਦਾ ਵੀ ਪੰਜਾਬੀ ਅਨੁਵਾਦ ਹੋ ਚੁਕਾ ਹੈ ਜੋ ਲਾਹੌਰ ਬੁਕ ਸ਼ਾਪ ਲੁਧਿਆਣਾਂ ਤੋਂ ਮਿਲਦਾ ਹੈ - ਅਨੁਵਾਚਕ) - Sri Satguru Jagjit Singh Ji eLibrary Namdhari Elibrary@gmail.com