ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/245

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਜ਼ੀਰ ਸਫਦਰ ਜੰਗ ਦੀ ਈਰਖਾ ਵਜ਼ੀਰ ਸਫਦਰ ਜੰਗ ਦਰਬਾਰ ਵਿਚ ਖਵਾਸਾ ਸਰਾ ਜਾਵੇਦ ਦੇ ਵਧਦੇ ਹੋਏ ਅਸਰ ਰਸੂਖ ਨੂੰ ਵੇਖਕੇ ਉਸ ਨਾਲ ਈਰਖਾ ਕਰਨ ਲਗਾ ਸ਼ਹਿਨਸ਼ਾਹ ਅਤੇ ਉਸਦੀ ਮਾਤਾ ਵਲੋਂ ਜਾਵੇਦ ਨੂੰ ਜੋ ਰਿਆਇਤਾਂ ਪ੍ਰਾਪਤ ਹੋਈਆਂ ਉਹਨਾਂ ਬਲਦੀ ਉਤੇ ਤੇਲ ਪਾਇਆ । ਸ਼ਹਿਨਸ਼ਾਹ ਦੇ ਕਿਰਪਾ ਪਾਤਰ ਜਾਵੇਦ ਦਾ ਕਤਲ ਇਕ ਬਾਅਦਤ ਵਿਚ ਖਵਾਜਾ ਸਚਾ ਜਾਵੇਦ ਨੂੰ ਸ਼ਾਮਲ ਹੋਣ ਲਈ ਸਦਿਆ ਗਿਆ ਤੇ ਵਜ਼ੀਰ ਨੇ ਇਸ ਮੌਕੇ ਤੋਂ ਲਾਭ ਉਠਾਕੇ ਉਸ ਨੂੰ ਓਥੇ ਹੀ ਕਤਲ ਕਰਵਾ ਦਿਤਾ। ਇਸ ਕਾਰਰਵਾਈ ਨੂੰ ਵੇਖ ਕੇ ਸ਼ਹਿਨਸ਼ਾਹ ਬੜੇ ਤੈਬ ਵਿਚ ਆਇਆ। ਉਸ ਨੇ ਸਫਦਰ ਜੰਗ ਪਾਸੋਂ ਵਜ਼ਾਰਤ ਦਾ ਕਲਮਦਾਨ ਖੋਹ ਲਿਆ ਸ਼ਹਿਨਸ਼ਾਹ ਨੇ ਇਹ ਪਦਵੀ ਖ ਨਿਖਾਲਾ ਇੰਤਜ਼ਾਮ ਉਦ ਦੌਲਾ ਸਪੁੱਤਰ ਸਵਰਗੀ ਕ ਮਰ ਉਦ ਦੀਨ ਨੂੰ ਬਖਸ਼ ਦਿੱਤੀ ! ਇਹ ਘਟਣਾ ਸੰਨ ੧੭੫੩ ਈਸਵੀ ਦੀ ਹੈ । ਗਾਜ਼ੀ ਉਦ ਦੀਨ ਛੋਟਾ ਸਫਦਰ ਜੰਗ ਵੀ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਉਸ ਨੇ ਬਗਾਵਤ ਦਾ ਝੰਡਾ ਖੜਾ ਕਰ ਦਿਤਾ। ਗਾਜ਼ੀ ਉਦੀਨ ਛੋਟਾ ਉਸ ਦਾ ਟਾਕਰਾ ਕੀਤਾ । ਮੀਰ ਮੁਈਨ ਉਲ ਮੁਲਕ ਗਵਰਨਰ ਪੰਜਾਬ ਨੇ ਇਸ ਨਾਜ਼ੁਕ ਸਮੇਂ ਅਫਗਾਨਾਂ ਦੀ ਪਾਰਟੀ ਦੁਰਾਨੀ ਧੜੇ ਦੇ ਰਿਸ਼ਤੇ ਦਾਰਾਂ ਦੀ ਸਹਾਇਤਾ ਲਈ ਰਾਜਧਾਨੀ ਵਿਚ ਭੇਜੀ। ਫਲ ਇਹ ਹੋਇਆ ਕਿ ਡੀ ਮਹੀਨੇ ਲਈ ਖਾਨਾ ਜੰਗੀ ਜਾਰੀ ਰਹੀ। ਉਸ ਨੇ ਮਰਹਟੇ ਸਦਕੇ ਸਫਦਰ ਜੰਗ ਨੂੰ ਬਾਹਰ ਕਢਿਆ ਗਾਜ਼ੀ ਉਦ ਦੀਨ ਨੇ ਆਪਣੀ ਸਹਾਇਤਾ ਲਈ ਮਦਹਣੇ ਬੁਲਾ ਲਏ ਅਤੇ ਉਹਨਾਂ ਦੀ ਸਹਾਇਤਾ ਨਾਲ ਉਸਨੇ ਸਫਦਰ ਜੰਗ ਨੂੰ ਕਢ ਬਾਹਰ ਕੀਤਾ। ਉਹ ਆਪਣੀ ਜਾਗੀਰ ਅਲਾਹਾਬਾਦ ਤੇ ਅਵਧ ਵਲ ਨਸ ਗਿਆ } ਸ਼ਹਿਨਸ਼ਾਹ ਦੀ ਗਾਜ਼ੀ ਉਦੀਨ ਵਿਰੁਧ ਨਰਾਜ਼ਗ ਤੇ ਜੰਗ ਢਿਲ ਮਿਲ ਯਕੀਨ ਸ਼ਹਿਨਸ਼ਾਹ ਗਾਜ਼ੀ ਉਦ ਦੀਨ ਹਥੋਂ ਬੜਾ ਤੰਗ ਆ ਗਿਆ ਕਿਉਂਕਿ ਉਹ ਸਫਦਰ ਜੰਗ ਨਾਲੋਂ ਵੀ ਬਹੁਤਾ ਹੰਕਾਰੀ ਹੋ ਗਿਆ ਸੀ। ਬਾਦਸ਼ਾਹ ਨੇ ਬਹੁਤ ਸਾਰੀ ਫ਼ੌਜ ਇਕਠੀ ਕਰਕੇ ਸ਼ਹਿਰ ਬਾਹਰ ਕੂਚ ਬੋਲਿਆ ਤਾਂ ਜੁ ਗਾਜ਼ੀ ਉਦ ਦੀਨ ਨਾਲ ਜੰਗ ਕਰੇ ਤੇ ਤਾਕਤ ਦੇ ਬਲ ਨਾਲ ਉਸ ਦਾ ਹੰਕਾਰ ਤੋੜੋ। ਗਾਜ਼ੀ ਉਦ ਚੀਨ ਨੇ ਸ਼ਹਿਨਸ਼ਾਹ ਵਿਰੁਧ ਜੰਗ ਕਰਨ ਲਈ ਆਪਣੇ ਮਰਹਦਾਇਤਿਹਾਦੀ ਨੂੰ ਅਗੇ ਕਰ ਦਿਤਾ ! ਉਸ ਦੀਆਂ ਫ਼ੌਜਾਂ ਸਿਕੰਦਰਾ ਦੇ ਅਸਥਾਨ ਉੱਤੇ ਅਚਾਨਕ ਸ਼ਾਹੀ ਫੌਜਾਂ ਉਤੇ ਜਾ ਪਈਆਂ ਅਤੇ ਸ਼ਾਹੀ ਕੈਂਪ ਉਤੇ ਕਬਜ਼ਾ ਕਰ ਲਿਆ। ਨਪੁੰਸਕ ਬਾਦਸ਼ਾਹ ਆਪਣੀ ਹਰਮ ਦੀਆਂ ਬੇਗਮਾਂ ਨੂੰ ਵੈਰੀ ਰਹਿਮ ਉੱਤੇ ਛਡ ਕੇ ਆਪ ਦਿਲੀ ਵਲ ਨਸ ਗਿਆ, ਜਿਥੇ ਉਹ ਮਹਲ ਵਿਚ ਜਾ ਲੁਕਿਆ। ਪਿਛੋਂ ਵਿਰੋਧੀ ਫੌਜਾਂ ਨੇ ਬੇਗਮਾਂ ਦੇ ਕੀਮਤੀ ਗਹਿਣੇ ਉਤਰਵਾ ਲਏ ਅਤੇ ਉਹਨਾਂ ਨੂੰ ਛਕੜਿਆਂ ਵਿਚ ਸਵਾਰ ਕਰਕੇ ਦਿਲੀ ਭੇਜ ਦਿਤਾ। ਸ਼ਾਹ ਨੂੰ ਅੰਨ੍ਹਿਆਂ ਕਰਕੇ ਗਦੀ ਤੋਂ ਧਕਾ ਇਸ ਜਿਤ ਦੇ ਮਗਰੋਂ ਗਾਜ਼ੀ ਉਦੀਨ ਦਿੱਲੀ ਪੁਜਾ ਅਤੇ ਓਥੋ ਸਰਕਾਰੀ ਤੌਰ ਉਤੇ ਵਜ਼ੀਰ ' ਦਾ ਜਾਮਾ ਪਾਕੇ ਉਸਨੇ ਬਾਦਸ਼ਾਹ ਨੂੰ ਤਖਤੋਂ ਬਲੇ ਲਾਹ ਦਿਤਾ। ਬਾਦਸ਼ਾਹ ਤੇ ਉਸਦੀ ਮਾਂ ਦੀਆਂ ਅੱਖਾਂ ਕਢਵਾ ਦਿਤੀਆਂ । ਇਹ ਘਟਣਾ ੫ ਜੂਨ ੧੭੫੪ ਨੂੰ ਹੋਈ। ਇੰਤਜ਼ਾਮ ਉਦ ਦੌਲਾ ਦੀ ਪਦਵੀ ਤੇ ਉਸਦਾ ਸਾਰਾ ਧਨ ਖੋਹ ਲਿਆ ਤੇ ਅੰਤ ਉਸਨੂੰ ਜਾਨੋਂ ਮਰਵਾ ਦਿਤਾ। ਇਸ ਦੇ ਥੋੜਾ ਚਿਰ ਮਗਰੋਂ ਪੀ ਸਫਦਰ ਜੰਗ ਮਰ ਗਿਆ । ਅਤੇ ਉਸਦਾ ਪੁਤਰ ਜਲਾਲ ਉਦ ਦੀਨ ਹੈਦਰ ਉਪਨਾਮ ਸ਼ਜਾਹ ਉਦ ਦੌਲਾ ਬਹਾਦਰ ਉਸਦੇ ਸੂਬਿਆਂ ਵਿਚ ਉਹ ਦਾ ਜਾਨਸ਼ੀਨ ਬਣਿਆ। ਅਹਿਮਦ ਸ਼ਾਹ ਦੀ ਮੌਤ ਮੰਦ ਭਾਗੋ ਅਹਿਮਦ ਸ਼ਾਹ ਨੂੰ ਫੇਰ ਕੋਈ ਤਸੀਹਾ ਨ ਦਿਤਾ ਗਿਆ ਪਰ ਉਹ ਸਲੇਮ ਗੜ ਦੇ ਕਿਲੇ ਵਿਚ ਸ਼ਾਹੀ ਕੈਦੀ ਬਣਾਕੇ ਰਖਿਆ ਗਿਆ ਜਿਥੇ ਉਹ ੧੭੭੯ ਈਸਵੀ ਵਿਚ ੬ ਸਾਲ ਰਾਜ ਕਰਨ ਮਗਰੋਂ ਕੁਦਰਤੀ ਮੌਤ ਹੋਇਆ । -:0:- Sri Satguru Jagjit Singh Ji eLibrary Namdhari Elibrary@gmail.com