ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਇਸਰਾਏ ਨੇ ਇਸ ਸਮੇਂ ਵਿਜਈ ਦੇ ਚਰਨਾਂ ਵਿਚ ਪੇਸ਼ ਕੀਤੇ ੫੦ ਲਖ ਰੁਪਏ, ੧੧ ਘੋੜੇ ਸਮੇਤ ਸ਼ੋਨੇ ਤੇ ਚਾਂਦੀ ਦੇ ਸਾਜ਼ ਸਾਮਾਨ ਦੇ, ਅਤੇ ਦੋ ਹਾਥੀ ਹੋਇਆਂ ਸਮੇਤ ਜੋ ਚਾਂਦੀ ਅਤੇ ਸੋਨੇ ਨਾਲ ਮੜ੍ਹੇ ਹੋਏ ਸਨ। ਸ਼ਾਹ ਨੇ ਵੀ ਉਸ ਨੂੰ ਇਕ ਵੱਡਮੁੱਲਾ ਖਿਲਅਤ, ਹੀਰੋ ਜੜਤ ਤਲਵਾਰ ਅਤੇ ਇਕ ਘੋੜਾ ਦਿਤਾ ਅਤੇ ਉਸਨੇ ਆਪਣੇ ਵਲੋਂ ਪੰਜਾਬ ਦਾ ਵਾਈਸਰਾਏ ਥਾਪ ਦਿਤਾ। ਕਸ਼ਮੀਰ ਦੀ ਜਿੱਤ ਸ਼ਾਹ ਨੇ ਮੁੜ ਦਰਿਆ ਰਾਵੀ ਪਾਰ ਕੀਤੀ ਅਤੇ ਜਹਾਂਗੀਰ ਦੇ ਮਕਬਰੇ ਵਿਚ ਜਾ ਕੈਂਪ ਜਾ ਲਾਇਆ ਇਸ ਥਾਂ ਤੋਂ ਉਸ ਨੇ ਦੁਰਾਨੀ ਅਮੀਰ ਮਰਬਦੁੱਲਾ ਖਾਨ ਨੂੰ ਫੌਜ ਦੇਕੇ ਕਸ਼ਮੀਰ ਉਤੇ ਕਬਜ਼ਾ ਕਰਨ ਤੇ ਉਥੋਂ ਦੇ ਮੁਗਲ ਗਵਰਨਰ ਨੂੰ ਬਾਹਰ ਕਢ ਦੇਣ ਲਈ ਰਵਾਨਾ ਕੀਤਾ । ਸ਼ਾਹ ਦਾ ਇਹ ਦਾ ਇਹ ਕਮਾਂਡਰ ਛੇਤੀ ਹੀ ਕਸ਼ਮੀਰ ਦੀ ਵਾਦੀ ਵਿਚ ਜਾ ਦਾਖਲ ਹੋਇਆ ਅਤੇ ਉਸ ਸੂਬੇ ਉਤੇ ਉਸਨੇ ਬਿਨਾ ਕਿਸੇ ਟਾਕਰੇ ਦੇ ਹੀ ਜਾ ਕਬਜ਼ਾ ਕੀਤਾ । ਇਸ ਤੇ ਕਾਬਲ ਦਾ ਖਤਰੀ ਸੁਖ ਜੀਵਨ ਲਾਲ ਕਸ਼ਮੀਰ ਵਿਚ ਸ਼ਾਹ ਦਾ ਗਵਰਨਰ ਨਿਯਤ ਕੀਤਾ ਗਿਆ। ਸਰਹੰਦ ਤੀਕ ਦੇ ਦੇਸ ਉਤੇ ਅਬਦਾਲੀ ਦਾ ਕਬਜ਼ਾ ਉਸੇ ਮੁਹਿੰਮ ਦੇ ਸਮੇਂ ਸ਼ਾਹ ਨੇ ਖੜ ਪੱਤਰ ਰਾਹੀਂ ਦਿਲੀ ਦੇ ਸ਼ਹਿਨਸ਼ਾਹ ਪਾਸੋਂ ਸਰਹਿੰਦ ਤੀਕ ਦਾ ਦੇਸ ਆਪਣੇ ਕਬਜ਼ੇ ਵਿਚ ਲੈ ਲਿਆ । ਏਨੇ ਨੂੰ ਅਬਦੁਲਾ ਖਾਨ ਵੀ ਸ਼ਾਹ ਨੂੰ ਸ਼ਾਹਦਰੇ ਆਨ ਮਿਲਿਆ ਹੁਣ ਕਿਉਂਕਿ ਬਰਸਾਤ ਲਗਣ ਵਾਲੀ ਸੀ ਸ਼ਾਹ ਨੇ ਮੁੜ ਦਰਿਆ ਸਿੰਧ ਪਾਰ ਕਰ ਲਿਆ ਅਤੇ ਆਪਣੀਆਂ ਫੌਜਾਂ ਨੂੰ ਲੈ ਕੇ ਕਾਬਲ ਮੁੜ ਗਿਆ । ਪੰਜਾਬ ਦੀ ਛੁਟੜ ਦਸ਼ਾ ਹਮਲਾ ਆਵਰ ਅਬਦਾਲੀ ਦੀ ਰਵਾਨਗੀ ਮਗਰੋਂ ਪੰਜਾਬ ਦੀ ਦਸ਼ਾ ਛੁਟੜ ਦੇਸ ਵਰਗੀ ਹੋ ਗਈ। ਸੂਬੇ ਦੇ ਕੇਂਦਰ ਵਿਚ ਪਰਦੇਸੀ ਪਿਛਲੇ ਸਫੇ ਦੇ ਦੂਜੇ ਕਾਲਮ ਬੀ ਬਾਕੀ ਮਾਲਕ ਦੀ ਵੀ ਸੇਵਾ ਕਰਨੀ ਸੀ । ਦੁਰਾਨੀ ਨੇ ਮੁੜ ਤਾਹਨਾ ਮਾਰਿਆ ਅਤੇ ਤੇਰੇ ਮਾਲਕ ਨੇ ਤੈਨੂੰ ਕਿਉਂ ਇਸ ਬਿਪਤਾ ਵਿਚ ਸਹਾਇਤਾ ਨਾ ਪਹੁੰਚਾਈ ? ਨੌਜਵਾਨ ਮਨੂੰ ਨੇ ਬੜੀ ਦਲੇਰੀ ਨਾਲ ਉੱਤਰ ਦਿਤਾ ਕਿਉਂਕਿ ਉਸ ਨੂੰ ਇਸ ਗੋਲ ਦਾ ਨਿਸ਼ਚਾ ਸੀ ਕਿ ਉਸਦਾ ਨੌਕਰ ਆਪ ਹੀ ਨਜਿਠ ਲਏਗਾ’ । ਸ਼ਾਹ ਨੇ ਫੇਰ ਪੁੱਛਿਆ -ਫਰਜ਼ ਕਰੋ ਜੇ ਮੈਂ ਤੇਰੇ ਕਾਬੂ ਆ ਜਾਂਦਾ ਤਾਂ ਤੂੰ ਮੇਰੇ ਨਾਲ ਕੀ ਵਰਤਾਓ ਕਰਦਾ ? ਉਸ ਨੇ ਉੱਤਰ ਦਿਤਾ ~ ਮੈਂ ਹਜ਼ੂਰ ਦਾ ਸਿਰ ਧੜ ਨਾਲੋਂ ਵਖ ਕਰ ਦੇਂਦਾ ' ਤੇ ਉਸ ਨੂੰ ਆਪਣੇ ਬਾਦਸ਼ਾਹ ਪਾਸ ਭੇਜ ਦੇਂਦਾ । ਅਤੇ ਜਦ ਤੂੰ ਮੇਰੇ ਦਹਿਮ ਉੱਤੇ ਹੈਂ ਤੂੰ ਮੈਥੋਂ ਕਿਸ ਕਿਸਮ ਦੇ ਦੰਡ ਦੀ ਆਸ ਰਖਦਾ ਹੈ : ' ਮਨੂੰ ਨੇ ਉੱਤਰ ਦਿਤਾ ਜੇ ਤੇ ਆਪ ਸੁਦਾਗਰ ਹੋ ਤਦ ਮੈਂਨੂੰ ਵੇਚ ਦਿਓ, ਜੇ ਜਲਾਦ ਤੇ ਜ਼ਾਲਮ ਹੋ ਤਦ ਮੇਰਾ ਸਿਰ ਕਲਮ ਕਰ ਦੇਓ, ਪਰ ਜੇ ਆਪ ਬਾਦਸ਼ਾਹ ਹੋ ਤਦ ਸ਼ਾਹ ਨਾ ਸਖਾਵਤ ਤੋਂ ਕੰਮ ਲੈਕੇ ਮੈਨੂੰ ਜੀਵਨ ਬਖਸ਼ ਦੇਓ ।’’ ਸ਼ਾਹ ਇਸ ਨੌਜਵਾਨ ਵੈਰੀ ਦੀ ਬੇਬਾਕ ਦਲੇਰੀ ਵੇਖਕੇ ਹੈਰਾਨ ਰਹਿ ਗਿਆ ਅਤੇ ਉਸ ਨੂੰ ‘ਫਰਜ਼ੰਦ ਖਾਨ ਬਹਾਦਰ ਰੁਸਤਮਿ ਹਿੰਦ ਦਾ ਉਪਨਾਮ ਦਿਤਾ।

  • ਕੰਧਾਰ ਵਿਚ ਵਾਪਸੀ ਉਤੇ ਸ਼ਾਹ ਨੇ ਇਕ ਵਡੇ ਸ਼ਹਿਰ ਦੀ ਨੀਂਹ ਰਖੀ

ਜਿਸਦਾ ਨਾਮ ਉਸਨੇ ਆਪਣੇ ਨਾਮ ਉਤੇ ਅਹਿਮਦ ਸ਼ਾਹੀ ਰਖਿਆ । ੩੫੩ ਵਲੋਂ ਛੀ ਮਹੀਨੇ ਤੀਕ ਜੰਗ ਜਾਰੀ ਰਖਣ ਕਰਕੇ ਉਥੋਂ ਦਾ ਰਾਜ ਪ੍ਰਬੰਧ ਬਿਲਕੁਲ ਦਿਲਾਂ ਤੇ ਕਮਜ਼ੋਰ ਪੈ ਗਿਆ। ਸਿੱਖ ਮੁੜ ਮੈਦਾਨ ਵਿਚ ਦੇਸ ਦੀ ਇਹੋ ਜਿਹੀ ਦੁਰਦਸ਼ਾ ਤੋਂ ਲਾਭ ਉਠਾਉਣ ਵਿਚ ਸਿੱਖਾਂ ਨੇ ਰਤਾ ਵੀ ਢਿਲ ਮਠ ਨ ਕੀਤੀ । ਉਹਨਾਂ ਨੇ ਹਰ ਪਾਸੇ ਛਾਪੇ ਮਾਰਨੇ ਸ਼ੁਰੂ ਕਰ ਦਿਤੇ । ਅਮ੍ਰਿਤਸਰ ਅਤੇ ਪਹਾੜਾਂ ਵਿਚਕਾਰਲੇ ਸਾਰੇ ਦੇਸ ਨੂੰ ਉਹਨਾਂ ਨੇ ਲੂਣ, ਪੁਟ ਕੇ ਹੂੰਜਾ ਫੇਰ ਦਿਤਾ। ਲਾਹੌਰ ਦੇ ਵਾਇਸਰਾਏ ਨੇ ਅਦੀਨਾ ਬੇਗ ਖਾਨ ਨੂੰ ਜਿਸ ਦੀ ਲਾਹੌਰ ਵਲੋਂ ਬੇਰੁਖੀ ਸ਼ਕ ਰਹਿਤ ਨਹੀਂ ਸੀ, ਹੁਕਮ ਦਿਤਾ ਕਿ ਉਹ ਬਾਗੀ ਸਿੱਖਾਂ ਨੂੰ ਕਰੜੀ ਸਜ਼ਾ ਦੇਵੇ। ਅਦੀਨਾ ਬੇਗ ਸਿਖਾਂ ਦੀ ਸ਼ਕਤੀ ਨੂੰ ਮਲੀਆਮੇਟ ਕਰਨ ਤੇ ਉਹਨਾਂ ਨੂੰ ਸਿਧੇ ਰਾਹ ਪਾਉਣ ਲਈ ਮੌਕੇ ਦੀ ਤਾੜ ਕਰਨ ਲਗਾ । ਅਦੀਨਾ ਬੇਗ ਹਥੋਂ ਸਿਖਾਂ ਦੀ ਹਾਰ ੧੭੫੨ ਮਾਖੋਵਾਲ ਵਿਚ ਸਿਖ ਇਕ ਤਿਹਾਰ ਉੱਪਰ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋਏ ਇਸ ਮੌਕੇ ਨੂੰ ਤਾੜਕੇ ਅਦੀਨਾ ਬੇਗ ਖਾਨ ਅਚਾਨਕ ਉਹਨਾਂ ਉਤੇ ਜਾ ਪਿਆ ਅਤੇ ਉਹਨਾਂ ਨੂੰ ਲੜਾਈ ਵਿਚ ਧਾਰ ਦਿਤੀ। ਉਸ ਨੇ ਇਸ ਗਲ ਦਾ ਪੂਰਾ ਪੂਰਾ ਖਿਆਲ ਰਖਿਆ ਕਿ ਸਿਖ ਚੁੱਕਾ ਹੀ ਖਤਮ ਨ ਹੋ ਜਾਣ ਕਿਉਂਕਿ ਉਹ ਜਾਣਦਾ ਸੀ ਸਿੱਖਾਂ ਦੀ ਤਬ ਹੀ ਮਗਰੋਂ ਉਸਦੀ ਆਪਣੀ ਉਹ ਵਿਸ਼ੇਸ਼ਤ ਵੀ ਖਤਮ ਹੋ ਜਾਣ ਗ। ਉਸਨੂੰ ਫਸਾਦੀ ਸੂਬੇ ਦੇ ਪ੍ਰਬੰਧਕ ਦੇ ਰੂਪ ਵਿਚ ਪ੍ਰਾਪਤ ਹੈ । ਦੇ ਉਸ ਨੇ ਆਪਣੇ ਸੁਵਾਰਥ ਲਈ ਸਿਖਾਂ ਦੀ ਪੂਰਨ ਤਬਾਹੀ ਨਾ ਹੋਣ ਦਿਤੀ ਉਸ ਨੇ ਸਿਖਾਂ ਨਾਲ ਇਹ ਸਮਝੌਤਾ ਕਰ ਲਿਆ ਕਿ ਉਹ ਸਿਖਾਂ ਵਿਰੁਧ ਸਖਤੀ ਤੇ ਅਤਿਆਚਾਰਾਂ ਵਿਚ ਕਮੀ ਕਰ ਦੇਵੇਗਾ ਤੇ ਉਹਨਾਂ ਪਾਸੋਂ ਸਰਕਾਰੀ ਖਜ਼ਾਨੇ ਲਈ ਵਸੂਲੀ ਵੀ ਘਟ ਕਰ ਦੇਵਗਾ। ਏਥੇ ਹੀ ਬਸ ਨਹੀਂ ਉਸਨੇ ਕਈ ਚੋਣਵੇਂ ਲੜਾਕ ਸਿਖਾਂ ਨੂੰ ਆਪਣੀ ਫ਼ੌਜ ਵਿਚ ਵੀ ਭਰਤੀ ਕਰ ਲਿਆ ; ਇਉਂ ਉਹਨਾਂ ਦੀਆਂ ਲੁੱਟਾਂ ਮਾਰਾਂ ਵੀ ਰੁਕ ਗਈਆਂ ਅਤੇ ਉਸਨੇ ਉਹਨਾਂ ਦੀ ਵਰਤੋਂ ਤੋਂ ਲਾਭ ਵੀ ਉਠਾਇਆ । ਜੱਸਾ ਸਿੰਘ ਰਾਮਗੜ੍ਹੀਆ ਜਿਨ੍ਹਾਂ ਸਿੱਖਾਂ ਨੂੰ ਉਸਨੇ ਭਰਤੀ ਕੀਤਾ ਉਹਨਾਂ ਵਿਚ ਇਕ ਜੱਸਾ ਸਿੰਘ ਤਰਖਾਨ ਵੀ ਸੀ ਜੋ ਪਿੱਛੋਂ ਸਿੱਖਾਂ ਦਾ ਪ੍ਰਸਿਧ ਜਥੇਦਾਰ (ਲੀਡਰ) ਹੋਇਆ । ਇਉਂ ਜਾਲੰਧਰ ਦੁਆਬੇ ਦੇ ਸਿਆਨੇ ਗਵਰਨਰ ਨੇ ਨਿੱਚਲੇ ਤੇ ਸਾਹਸੀ ਫਿਰਕੇ ਦੇ ਹਮਲਿਆਂ ਨੂੰ ਕੁਛ ਸਮੇਂ ਲਈ ਰੋਕ 18311 ਦਿਲੀ ਦਰਬਾਰ ਦੇ ਮਾਮਲੇ ਦਿੱਲੀ ਵਿਚ ਚਿਨਕਲਿਚ ਖਾਨ ਦਾ ਪੋਤਾ ਗ਼ਾਜ਼ੀ ਉਦ ਦੀਨ ਅਮੀਰਊਲ ਉਮਰਾ ਬਣ ਗਿਆ । ਸੰਨ ੧੭੫੨ ਈਸਵੀ ਵਿਚ ਉਸਦੀ ਮੌਤ ਹੋ ਗਈ ਅਤੇ ਉਸਦਾ ਬੇਟਾ ਸ਼ਹਾਬ ਉਦ ਦੀਨ ਆਪਣੇ ਬਾਪ ਦੇ ਉਪਨਾਮ ਨਾਲ ਹੀ ਉਸ ਦੀ ਪਦਵੀ ਤੇ ਨਿਯਤ ਹੋਇਆ। Sri Satguru Jagjit Singh Ji eLibrary Namdhari Elibrary@gmail.com t