ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Ex ਲਾਹੌਰ ਦੀਆਂ ਮਰਦਾਂ ਜੰਗੀ ਕੌਂਸਲ ਬੁਲਾਈ ਗਈ ਇਹ ਦਸ਼ਾ ਵੇਖਕੇ ਇਕ ਜੰਗੀ ਕੌਂਸਲ ਬੁਲਾਈ ਗਈ ਜਿਸ ਵਿਚ ਰਾਜਾ ਕੌੜਾ ਮਲ, ਅਦੀਨਾ ਬੇਗ ਖਾਨ ਅਤੇ ਦੂਜੇ ਉਮਰਾਂ ਸੰਦੇ ਗਏ। ਸਭ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਹੁਣ ਘਿਰੇ ਹੋਏ ਅਸਥਾਨ ਤੋਂ ਧਾਵਾ ਬੋਲਣਾ ਅਤਿ ਅਵਸ਼ਕ ਹੈ ਕਿਉਂਕਿ ਹੁਣ ਫ਼ੌਜਾਂ ਲਈ ਅਸੰਭਵ ਹੈ ਕਿ ਉਹ ਵਧੀਕ ਸਮੇਂ ਲਈ ਭੁੱਖੇ ਰਹਿ ਸਕਣ। ਪਰ ਰਾਜਾ ਕੌੜਾ ਮਲ ਦਾ ਇਸ ਗਤੇ ਮਤਭੇਦ ਸੀ ਕਾਰਨ ਇਹ ਸੀ ਕਿ ਉਸ ਦੀ ਸੰਮੜੀ ਵਿਚ ਖੁਲੇ ਮੈਦਾਨ ਵਿਚ ਹਿੰਦੀ ਫ਼ੌਜ ਸਖਤ ਜਾਨ ਅਫਗਾਨਾਂ ਦਾ ਟਾਕਰਾ ਨਹੀਂ ਸੀ ਕਰ ਸਕਦੀ ਇਸ ਲਈ ਇਹੋ ਜਿਹੀ ਨ ਬਰੋਬਰ ਦੀ ਲੜਾਈ ਕਰਨੀ ਪਾਗਲ ਪਨ ਸੀ । ਉਸ ਨੇ ਆਖਿਆ ਹੁਣ ਗਰਮੀ ਦੀ ਰੁਤ ਆ ਰਹੀ ਹੈ ਅਤੇ ਮੰਦਵਾੜੇ ਭੀਕ ਸ਼ਾਹ ਦੇ ਇਹ ਪਹਾੜੀ ਰਾਸ਼ੇ ਇਥੋਂ ਦੀ ਸਖਤ ਗਰਮੀ ਨੂੰ ਸਹਾਰਨੋਂ ਅਸਮਰਥ ਹੋ ਜਾਣਗੇ। ਐਸੀ ਦਸ਼ਾ ਵਿਚ ਜਾਂ ਤੇ ਉਹ ਘੇਰਾ ਬੁਕ ਲੈਣ ਗੇ ਜਾਂ ਫੇਰ ਮੋਰਚੇ ਬੰਦ ਫੌਜ ਉਤੇ ਹਮਲਾ ਕਰਨ ਲਈ ਮਜਬੂਰ ਹੋਣਗੇ ਤੇ ਇਸ ਵਿਚ ਉਹਨਾਂ ਨੂੰ ਸਰਾਸਰ ਘਾਟਾ ਰਹੇਗਾ । ਇਰਦ ਗਿਰਦ ਦਾ ਦੇਸ ਤਬਾਹ ਤੇ ਬਰਬਾਦ ਹੋ ਚੁਕ ਸੀ ਇਸ ਲਈ ਚਾਰੇ ਤੇ ਅਨਾਜ ਦੀ ਤੰਗੀ ਹਥੋਂ ਦੁਰਾਨੀ ਕੈਂਪ ਨੂੰ ਵੀ ਉਨੀ ਹੀ ਬਿਪਤਾ ਸਹਾਰਨੀ ਪਏਗੀ ਜੰਨੀ ਕਿ ਹਿੰਦੀ ਸਹਾਰ ਰਹੇ ਹਨ । ਅੰਤ ਰਾਜੇ ਨੇ ਆਖਿਆ ਸਮੁੱਚੇ ਤੌਰ ਤੇ ਪਰਦੇਸੀ ਵੈਰੀ ਨੂੰ ਬੜੀ ਹਾਣੀ ਪੁਜੇਗੀ ਜੇ ਘੇਰੇ ਵਿਚ ਆਈ ਹੋਈ ਫੌਜ ਮੌਜੂਦਾ ਔਕੜ ਵਿਚ ਵੀ ਏਸੇ ਤਰ੍ਹਾਂ ਕੁਝ ਸਮਾਂ ਹੋਰ ਕਢ ਗਈ । ਉਸ ਸਮੇਂ ਦੇ ਅਨੁਸਾਰ ਇਹ ਬਿਰਤੀਨ ਪਾਲਿਸੀ ਸੀ ਪਰ ਕਠਨਾਈ ਇਹ ਸੀ ਕਿ ਸਭ ਲੋਕਾਂ ਦੇ ਸਬਤ ਦਾ ਕਟੋਰਾ ਉਛਲ ਰਿਹਾ ਸੀ ਜਿਸ ਕਰਕੇ ਇਸ ਤਰਬੇਕਾਰ ਹਿੰਦੂ ਦੀ ਸੂਝ ਭਰੀ ਸਲਾਹ ਉਤੇ ਕਿਸੇ ਨੇ ਧਿਆਨ ਨ ਦਿਭਾ ਮਨੂੰ ਮੋਰਚਾ ਬੰਦੀ ਤੋਂ ਬਾਹਰ ਨਿਕਲ ਆਇਆ P ਹੁਣ ਵੈਰੀ ਉਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਗਈਆਂ; ਅਤੇ ੧੨ ਅਪ੍ਰੈਲ ੧੭੯੨ ਈਸਵੀ ਦੀ ਸਵੇਰ ਨੂੰ ਬਸਬਰ ਮਨੂੰ ਨੇ ਆਪਣੇ ਦਾਏਂ ਤੇ ਬਾਬੇਂ ਬਾਜ਼ੂ ਨੂੰ ਨਾਲ ਲੈ ਕੇ ਪਿੰਡ ਮਹਿਮੂਦ ਬੂਟੀ ਦੇ ਇਕ ਪੁਰਾਣੇ ਇਟਾਂ ਦੇ ਭੱਠੇ ਦੀ ਉਚਾਨ ਉਤੇ ਆਪਣੀ ਪੁਜ਼ੀਸ਼ਨ ਕਾਇਮ ਕਰ ਲਈ । ਅਬਦਾਲੀ ਬਾਦਸ਼ ਹ ਆਪਣੀ ਘੜ ਸਵਾਰ ਫ਼ੌਜ ਲੈ ਕੇ ਤੁਰਤ ਅਗੇ ਵਧ ਆਇਆ। ਉਸ ਦੇ ਰਿਸਾਲੇ ਨੇ ਗੋਲਾਬਾਰੀ ਸ਼ੁਰੂ ਕਰ ਦਿਤੀ । ਦੁਪਹਿਰ ਤੀਕ ਦੋਵਾਂ ਧਿਰਾਂ ਵਲੋਂ ਗੋਲਾਬਾਰੀ ਲਗਾਤਾਰ ਜਾਰੀ ਰਹੀ । ਬੜਾ ਘਮਸਾਨ ਦਾ ਰਣ ਮਚਿਆ । ਪਹਿਲੇ ਤੇ ਇਹ ਗੱਲ ਸ਼ੱਕੀ ਸੀ ਕਿ ਕੌਣ ਜਿਤਦਾ ਹੈ ਪਰ ਜਦ ਹਿੰਦੀ ਫੌਜਾਂ ਵਿਚ ਕੁਛ ਫੜਾ ਦਫੜੀ ਪਈ ਤਦ ਸ਼ਾਹ ਨੇ ਆਪਣੀ ਦੁਰਾਨੀ ਘੁੜ ਸਵਾਰ ਫੌ1 ਨੂੰ ਤੁਰਤ ਹਮਲੇ ਦਾ ਹੁਕਮ ਦੇ ਦਿਤਾ । ਮਨੂੰ ਦੀ ਹਾਰ ਤੇ ਪਸਪਾਈ ਦੁਰਾਨੀਆਂ ਦਾ ਇਹ ਹਮਲਾ ਐਨਾ ਕਰੜਾ ਸੀ ਕਿ ਹਿੰਦੀ ਫ਼ੌਜ ਦੇ ਪੈਰ ਉਖੜ ਗਏ ਜੰਗ ਦਾ ਪਾਸਾ ਅਫਗਾਨਾਂ ਦੇ ਹਕ ਵਿਚ ਪਲਟ ਗਿਆ । ਮੀਰ ਮੰਨੂੰ ਨੂੰ ਮਜਬੂਰ ਹੋ ਕੇ ਆਪਣੀਆਂ ਮੋਰਚੇ ਬੰਦੀਆਂ ਵਲ ਪਸਪਾ ਹੋਣਾ ਪੈ ਗਿਆ। ਇਸ ਬਿਖੜੇ ਸਮੇਂ ਰਾਜਾ ਕੌੜਾ ਮਲ ਆਪਣੇ ਚੋਣਵੇਂ ਰਸਾਲੇ ਨੂੰ ਨਾਲ ਲੈ ਕੇ ਆਪਣੇ ਮਾਲਕ ਦੀ ਸਹਾਇਤਾ ਲਈ ਪੁੱਜਾ। ਉਸਦੀ ਫ਼ੌਜ ਐਨਾ ਜਾਨ ਤੋੜਕੇ ਲੜੀ ਕਿ ਲੜਾਈ ਦਾ ਪਾਸਾ ਇੱਕ ਵਾਰ ਫੇਰ ਪਲਟਦਾ ਨਜ਼ਰ ਆਇਆ ਪਰ ਠੀਕ ਮੌਕੇ ਉਤੇ ਇਕ ਐਸੀ ਦੁਰਘਟਣਾ ਵਾਪਰੀ ਜਿਸ ਦੇ ਕਾਰਨ ਰਾਜੇ ਨੂੰ ਆਪਣੀ ਜਾਨ ਤੋਂ ਹਥ ਧੋਣੇ ਪੈ ਗਏ । ਉਹ ਜਿਸ ਹਾਥੀ ਉਤੇ ਸਵਾਰ ਸੀ ਉਸ ਹਾਥੀ ਦਾ ਪੈਰ ਇਕ ਪਰਾਣੀ ਕਬਰ ਦੇ ਅੰਦਰ ਧਸ ਗਿਆ ਤੇ ਂ ਹਾਥੀ ਸਵਾਰ ਸਮੇਤ ਡਿਗ ਪਿਆ । ਡਰਾਈਵਰ ਅਜੇ ਹਾਥੀ ਨੂੰ ਬਾਹਰ ਕਢ ਵੀ ਨਹੀਂ ਸੀ ਸਕਿਆ ਕਿ ਇਕ ਦੁਰਾਨੀ ਘੁੜ ਸਵਾਰ ਰਾਜੇ ਦੇ ਸਿਰ ਉਤੇ ਪਹੁੰਚ ਗਿਆ। ਰਾਜਾ ਕੌੜਾ ਮਲ ਦੀ ਮੌਤ ਇਸ ਦੁਰਾਨੀ ਸਵਾਰ ਨੇ ਆਉਂਦੇ ਹੀ ਤੁਰਤ ਫੁਰਤ ਰਾਜੇ ਦਾ ਸਿਰ ਧੜ ਤੋਂ ਵਖ ਕਰ ਦਿਤਾ ਅਤੇ ਸਿਰ ਨੂੰ ਜਿਤ ਦੇ ਨਯਾਨ ਵਜੋਂ ਲੈ ਕੇ ਅਬਦਾਲੀ ਸ਼ਾਹ ਪਾਸ ਜਾ ਪੁਜਾ। ਇਸ ਸੂਰਮੇ ਜਰਨੈਲ ਦੀ ਮੌਤ ਦੀ ਖਬਰ ਸੁਣ ਕੇ ਉਸ ਦੀਆਂ ਫੌਜਾਂ ਅੰਦਰ ਹਲ ਚਲ ਮਚ ਗਈ ਅਤੇ ਉਹ ਨਿਰਾਸ ਹੋ ਕੇ ਮੈਦਾਨ ਵਿਚੋਂ ਨਸ ਉਠਿਆ। ਇਹ ਵੇਖ ੋ ਅਦੀਨਾ ਬੇਗ ਖਾਨ ਵੀ ਮੈਦਾਨ ਛਡ ਗਿਆ। ਮਨੂੰ ਦੀ ਫ਼ੌਜ ਵਿਚ ਐਨੀ ਦਹਿਸ਼ਤ ਫੈਲ ਗਈ ਕਿ ਵਾਇਸਰਾਏ ਇਹ ਵੇਖਕੇ ਕਿ ਹੁਣ ਜੰਗ ਨੂੰ ਹੋਰ ਲੰਮਾ ਕਰਨਾ ਤਬਾਹੀ ਨੂੰ ਸਦਾ ਦੇਣਾ ਹੈ ਆਪਣੀ ਫੌਜ ਸਮੇਤ ਕਿਲੇ ਅੰਦਰ ਜਾ ਵੜਿਆ। ਸ਼ਹਿਰਾਂ ਬਚਾਉ ਦੀਆਂ ਕਿਲੇ ਬੰਦੀਆਂ ਵੀ ਹਮਲੇ ਅਗੇ ਦੇਰ ਤੀਕ ਨ ਠਹਿਰ ਸਕੀਆਂ, ਉਹ ਬਚਾਉ ਕਰਨ ਦੇ ਅਸਮਰਥ ਸਨ ਇਹੋ ਜਿਹੀ ਦਸ਼ਾ ਵਿਚ ਫੌਜਾਂ ਨੂੰ ਇਕ ਐਸੀ ਸੱਟ ਵਜੀ ਜਿਸ ਨਾਲ ਉਹ ਹੋਰ ਵੀ ਬੇਦਿਲ ਹੋ ਗਈਆਂ। ਦਿਲੀ ਵਲੋਂ ਕਿਸੇ ਕਿਸਮ ਦੀ ਸਹਾਇਤਾ ਜਾਂ ਮਕ ਦੀ ਉੱਕਾ ਹੀ ਆਸ ਨ ਰਹੀ। ਸ਼ਹਿਰ ਵਾਸੀ ਲੰਮੇਰੇ ਘੇਰੇ ਹਥੋਂ ਸਖਤ ਤੰਗ ਆ ਚੁਕੇ ਸਨ। ਇਹੋ ਜਿਹੀ ਦੂਰ ਦਸ਼ਾ ਵੇਖਕੇ ਮੱਨੂੰ ਨੇ ਸੋਚਿਆ ਕਿ ਹੁਣ ਭਲਈ ਏਸੇ ਵਿਚ ਹੈ ਕਿ ਵਿਜਈ ਦੀ ਈਨ ਮੰਨ ਲਈਏ । ਮਨੂੰ ਨੇ ਸ਼ਾਹ ਦੀ ਤਾਬੇਦਾਰੀ ਮੰਨੀ ਉਸ ਨੇ ਈਨ ਮੰਨ ਲੈਣ ਦੀ ਇਛਾ ਸ਼ਾਹ ਤੀਕ ਪੁਚਾਈ ਅਤੇ ਆਪਣੇ ਦਰਬਾਰ ਦੇ ਕੁਝ ਕੁ ਮੋਹਤਬਰ ਉਮਰਾ ਉਹਢੇ ਪਾਸ ਸ਼ਾਲਾ- ਮਾਰ ਬਾਗ ਵਿਚ ਭੇਜੇ। ਸੁਲਾਹ ਦੀ ਗਲ ਬਾਤ ਮਹਾ ਮੰਤਰੀ ਸ਼ਾਹ ਵਲੀ ਖਾਨ ਰਾਹੀਂ ਹੋਈ। ਅਬਦਾਲੀ ਵਲੋਂ ਸੁਵਾਗਤ ਅਬਦਾਲੀ ਵੀ ਇਸ ਮੁਹਿੰਮ ਨੂੰ ਬੰਦ ਕਰਨ ਲਈ ਤਿਆਰ ਹੋ ਗਿਆ । ਉਸ ਨੇ ਆਪਣੇ ਵੱਡੇ ਕਰਮਚਾਰੀ ਜਹਾਨ ਖਾਨ ਨੂੰ ਸ਼ਹਿਰ ਭੇਜਿਆ ਤਾਂ ਜੁ ਵਾਇਸਰਾਏ ਨੂੰ ਕੈਂਪ ਵਿਚ ਲੈ ਆਵੇ । ਅਬਦਾਲੀ ਨੇ ਨੂੰ ਮਨੂੰ ਦਾ ਉਸਦੀ ਸ਼ਾਨ ਤੇ ਪਦਵੀ ਦੇ ਅਨੁਸਾਰ ਂ ਸੁਵਾਗਤ ਕੀਤਾ ਅਤੇ ਉਸ ਦੀ ਇਸ ਦਲੇਰੀ ਤੇ ਬਹਾਦਰੀ ਦੀ ਬੜੀ ਪ੍ਰਸੰਸਾ ਕੀਤੀ ਜੋ ਉਸਨੇ ਹਰ ਸਮੇਂ ਪਰਗਟ ਕੀਤੀ । ਜੱਜ ਨੂੰ ਸਿਪਾਹੀ ਦੇ ਤੌਰ ਉਤੇ ਉਸਦੇ ਕਮਾਲ ਤੇ ਦਰਿੜ੍ਹਤਾ ਦੀ ਅਤੇ ਸਲਾਹਕਾਰ ਦੇ ਰੂਪ ਵਿਚ ਉਸ ਦ ਸੂਝ ਬੂਝ ਦੀ ਵੀ ਸ਼ਲਾਘਾ ਕੀਤੀ।

  • ਅਹਿਮਦ ਸ਼ਾਹ ਦੇ ਇਤਿਹਾਸਕਾਰ ਅਬਦੁਲ ਕਰੀਮ ਉਲਦੀਨ ਨੇ ਇਸ

ਸੰਬੰਧੀ ਇਕ ਸਵਾਦਲੀ ਵਾਰਤਾ ਲਿਖੀ ਹੈ । ‘ਕਿ ਹਾਲ ਜਦ ਮੀਰ ਮਨੂੰ ਵਿਜਈ ਅਬਦਾਲੀ ਦੇ ਰੁਬਰੂ ਪੇਸ਼ ਹੋਇਆ ਤਦ ਸ਼ਾਹ ਨੇ ਮਿਹਣੇ ਨਾਲ ਉਸ ਨੂੰ ਪੁੱਛਿਆ- “ਕੀ ਗੱਲ ਹੈ ਤਰ੍ਹਾਂ ਇਸ ਤੋਂ ਪਹਿਲੋਂ ਆਪਣੇ ਮਾਲਕ ਦੀ ਕਦਮ ਬੋਸੀ ਹਾਸਲ ਕਰਨ ਹਾਜ਼ਰ ਨਹੀਂ ਹੋਏ ? ਮੀਰ ਮਨੂੰ ਨੇ ਉੱਤਰ ਦਿਤਾ – ਕਿਉਂਕਿ ਮੈਂਨੂੰ ਇਕ ਹੋਰ ਬਾਕੀ ਦੇਖੋ ਅਗਲੇ ਸਫੇ ਦੇ ਪਹਿਲੇ ਕਾਲਮ ਦੇ ਅਖੀਰ ਤੇ 1 Sri Satguru Jagjit Singh Ji eLibrary Namdhari Elibrary@gmail.com