ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/242

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Buo ਸ਼ਾਹ ਨਵਾਜ਼ ਨੂੰ ਹਾਰ ਛੀ ਮਹੀਨੇ ਦੇ ਮਗਰੋਂ ਦੋਵਾਂ ਫੌਜਾਂ ਵਿਚ ਇਕ ਫੈਸਲਾ ਹੋਈ ਜਿਸ ਨੇ ਗਵਰਨਰੀ ਦਾ ਫੈਸਲਾ ਕਰ ਦਿਤਾ । ਵਿਚ ਨ ਕੇਵਲ ਸ਼ਾਹ ਨਵਾਜ਼ ਹੀ ਕਤਲ ਹੋ ਗਿਆ ਸਗੋਂ ਫੌਜ ਵੀ ਪਿੰਡ ਗਈ । ਕਰ ਲੜਾਈ ਇਸ ਲੜਾਈ ਉਸਦੀ ਸਾਰੀ ਕੌੜਾ ਮਲ ਨੂੰ ਰਾਜਾ ਬਣਾਕੇ ਮੁਲਤਾਨ ਦਾ ਸੂਬੇਦਾਰ ਬਣਾ ਦਿਤਾ ਗਿਆ ਆਪਣੇ ਪਿਠੂ ਦੀਆਂ ਫ਼ੌਜਾਂ ਨੂੰ ਜੋ ਜਿਤ ਪ੍ਰਾਪਤ ਹੋਈ ਉਸ ਤੋਂ ਹੌਸਲਾ ਪਾਕੇ ਲਾਹੌਰ ਦੇ ਵਾਇਬਰਾਏ ਨੇ ਕੌੜਾ ਮਲ ਨੂੰ ਰਾਜੇ ਦਾ ਖਤਾਬ ਦੇ ਦਿਤਾ ਅਤੇ ਨਾਲ ਹੀ ਉਸ ਨੂੰ ਮੁਲਤਾਨ ਦੇ ਸੂਬੇ ਦੀ ਸੂਬੇਦਾਗੋ ਵੀ ਬਖਸ਼ ਦਿਤੀ । ਮੀਰ ਮੰਨੂੰ ਦਾ ਤੇਜ਼ ਪਪ ਸਿੱਖਰ ਤੇ ਪੁਜ ਚੁਕਾ ਸੀ। ਉਹ ਦਿਲੀ ਦੇ ਦਰਬਾਰ ਤੋਂ ਜਿਸ ਦੇ ਅਧਿਕਾਰ ਨੂੰ ਉਹ ਸਫਲਤਾ ਨਾਲ ਦੂਰ ਕਰ ਚੁਕਾ ਸੀ, ਤੋਂ ਵੀ ਐਨਾ ਹੀ ਸੁਤੰਤਰ ਸੀ ਜਿੰਨਾ ਕਿ ਅਬਦਾਲੀ ਬਾਦਸ਼ਾਹ ਤੋਂ ਜਿਸਨੂੰ ਉਸਦੀ ਡਿਪਲੋਮੇਸੀ ਤੇ ਤੇਜ ਨੇ ਰੋਕੀ ਰੱਖਿਆ ਸੀ। ਉਸਨੇ ਫਸਾਦੀ ਸਿਖਾਂ ਨੂੰ ਵੀ ਹਾਰ ਦਿਤੀ ਅਤੇ ਮਾਝੇ ਦੁਆਬੇ ਦੇ ਇਲਾਕਿਆਂ ਨੂੰ ਇਹਨਾਂ ਦੇ ਹਮਲਿਆਂ ਸੁਰਖਿਅਤ ਕਰ ਦਿਤਾ। ਮੱਨੂੰ ਨੇ ਅਹਿਮਦ ਸ਼ਾਹ ਦਾ ਖਰਾਜ ਰੋਕ ਲਿਆ ਹੁਣ ਉਸਨੇ ਅਬਦਾਲੀ ਬਾਦਸ਼ਾਹ ਨੂੰ ਮਾਲੀਆਂ ਭਜਣਾ ਵੀ ਬੰਦ ਕਰ ਦਿਤਾ ਰਖਿਆ ਸੀ। ਉਹਨਾਂ ਚਾਰ ਜ਼ਿਲਿਆਂ ਦਾ ਜਿਸਦਾ ਉਸਨੇ ਇਕਰਾਰ ਕਰ ਅਹਿਮਦ ਸ਼ਾਹ ਦਾ ਤੀਜਾ ਹਮਲਾ ੧੭੫੧-੫੨ ਖਰਾਜ ਦੇਣ ਤੋਂ ਇਨਕਾਰ ਦੇ ਕਾਰਨ ਅਬਦਾਲੀ ਬਾਦਸ਼ਾਹ ਨੂੰ ਫੇਰ ਬਹਾਨਾ ਹਥ ਲਗ ਗਿਆ ਅਤੇ ਉਸਨ ਸੰਨ ੧੭੫੧-੫੨ ਦੇ ਮੌਥਮ ਵਿਚ ਤੀਜੀ ਵਾਰ ਦਰਿਆ ਸਿੰਧ ਪਾਰ ਕੀਤਾ । ਚਨਾਬ ਦੇ ਸਜੇ ਕਿਨਾਰੇ ਪੁੜਕੇ ਉਸਨੇ ਆਪਣੇ ਵਕੀਲ (ਏਜੰਟ) ਦੀਵਾਨ ਸੁਖ ਜੀਵਨ ਮਲ ਨੂੰ ਲਾਹੌਰ ਦੇ ਗਵਰਨਰ ਪਾਸ ਭੇਜਿਆ ਤਾਂ ਜੋ ਉਸ ਪਾਸੋਂ ਬਾਕੀ ਮਾਲੀਏ ਦੀ ਮੰਗ ਕਰੋ। ਮੀਰ ਮਨੂੰ ਨੇ ਉਤਰ ਦਿਤਾ ਕਿ ਉਹ ਖਫਾਜ ਵਜੋਂ ਕੋਈ ਰਕਮ ਅਬਦਾਲੀ ਬਾਦਸ਼ਾਹ ਨੂੰ ਦੇਣ ਦੇ ਅਸਮਰਥ ਹੈ । ਉਸ ਨੇ ਇਹ ਵੀ ਆਖਿਆ ਕਿ ਪਹਿਲੇ ਉਸ਼ਨ ਦਬਾਓ ਹੇਠ ਆ ਕੇ ਹੀ ਇਹ ਖਰਾਜ਼ ਦੇਣਾ ਮੰਨਿਆ ਸੀ ਆਪਣੀ ਮਰਜ਼ੀ ਨਾਲ ਨਹੀਂ ਸੀ ਮੰਨਿਆ ਇਸ ਲਈ ਉਹ ਸ਼ਰਤਾਂ ਮੰਨਣ ਯੋਗ ਨਹੀਂ । ਇਸ ਲਈ ਹਰ ਧਿਰ ਨੂੰ ਖੁਲ ਹੋਵੇ ਕਿ ਓਹ ਜਿਵੇਂ ਮੁਨਾਸਬ ਸਮਝ ਕਾਰਵਾਈ ਕਰੇ। ਹੁਣ ਕਿਓਂਕਿ ਸ਼ਾਹ ਨੇ ਪੰਜਾਬ ਆਉਣ ਦੀ ਤਕਲੀਫ ਉਠਾਈ ਹੈ ਇਸ ਲਈ ਓਹ ਓਸਨੂੰ ਪਿਛਲਾ ਮਾਲੀਆ ਦੇ ਦੇਵੇਗਾ ਪਰ ਸ਼ਰਤ ਇਹ ਹੈ ਕਿ ਸ਼ਾਹ ਵਾਪਸ ਕਾਬਲ ਨੂੰ ਮੋੜੇ ਪਾ ਲਵੇ ਕਿਓਂਕਿ ਅਬਦਾਲੀ ਦੀ ਪਹੁੰਚ ਸੁਣ ਕੇ ਬਾਰੇ ਜਿਮੀਂਦਾਰ ਡਰਦੇ ਮਾਰੋ ਨਕ ਗਏ ਹਨ ਅਤੇ ਜੇ ਦੁਰਾਨੀ ਫ਼ੌਜਾਂ ਇਥੇ ਟਿਕੀਆਂ ਰਹੀਆਂ ਤਦ ਇਥੋਂ ਦੇ ਲੋਕਾਂ ਪਾਸੋਂ ਇਕ ਪੈਸਾ ਵੀ ਵਸੂਲ ਹੋਣਾ ਮੁਸ਼ਕਲ ਹੈ । ਹਮਲਾ ਆਵਰ ਨੂੰ ਰੋਕਣ ਲਈ ਮੀਰ ਮਨੂੰ ਦਾ ਚਨਾਬ ਤੀਕ ਕਰ ਮੈਨੂੰ ਨੂੰ ਆਪ ਵੀ ਨਿਸ਼ਚਾ ਸੀ ਕਿ ਓਸਨੇ ਅਬਦਾਲੀ ਬਾਦਸ਼ਾਹ ਨੂੰ ਜੋ ਉਤਰ ਦਿਤਾ ਹੈ ਉਹ ਤਸਲੀ ਵਾਲਾ ਨਹੀਂ ਇਸ ਲਈ ਓਹ ਇਕ ਵੱਡੀ ਸਾਰੀ ਫ਼ੌਜ ਲੋਕੇ ਸੁਖ ਜੀਵਨ ਮਲ ਦੇ ਮਗਰੇ ਮਗਰ ਚਨਾਬ ਤੀਕ ਗਿਆ ਤਾਂ ਜੋ ਲੋੜ ਪੈਣ ਤੇ ਵੇਰੀ ਦਾ ਝਟਕੋ ਟਾਕਰਾ ਕਰੇ ਅਤੇ ਂ ਇਓਂ ਹਮਲਾ ਆਵਰ ਨੂੰ ਵਾਪਸੀ ਲਈ ਮਜਬੂਰ ਕਰ ਦੇਵੇ। ਉਸ ਨੇ ਨਾਜ਼ਮ ਮੁਲਤਾਨ ਰਾਜਾ ਕੌੜਾ ਮਲ ਅਤੇ ਅਦੀਨਾ ਬੇਗ ਖਾਨ ਬਹਿਰਾਮ ਜੰਗ ਗਵਰਨਰ ਜਲੰਧਰ ਦੁਆਬ ਨੂੰ ਵੀ ਲਿਖ ਭੇਜਿਆ ਕਿ ਆਪੋ ਆਪਣੀਆਂ ਫ਼ੌਜਾਂ ਲੋਕ ਉਸ ਨੂੰ ਚਨਾਬ ਉਤੇ ਆ ਮਿਲਣਾ । ਉਸਨੇ ਆਪਣੀ ਮਾਤਾ ਤੇ ਹੋਰ ਪਰਿਵਾਰ ਨੂੰ ਜੰਮੂ ਭੇਜ ਦਿਤਾ । ਜਿਥੇ ਕਿ ਉਹ ਸੁਰੱਖਿਅਤ ਤੇ ਹਰ ਕਿਸਮ ਵਿਚ ਪਿਛੇ ਤੋਂ ਬਚੀਆਂ ਰਹਿਣ। ਪਰ ਅਹਿਮਦ ਸ਼ਾਹ ਬਿਨਾ ਲੜਾਈ ਲੜ ਹੀ ਚਨਾਬ ਪਾਰ ਕਰ ਗਿਆ ਅਤੇ ਉਸਨੇ ਆਪਣਾ ਕੈਂਪ ਸੋਦਰਾ ਤੇ ਵਜੀਰਾਬਾਦ ਦੇ ਵਿਚਕਾਰ ਜਾ ਗੱਡਿਆ। ਅਹਿਮਦ ਸ਼ਾਹ ਦਾ ਲੜਾਈ ਤੋਂ ਬਿਨਾ ਹੀ ਲਾਹੌਰ ਵਲ ਧਾਵਾ ਇਸਦੇ ਮਗਰੋਂ ਅਹਿਮਦ ਸ਼ਾਹ ਨੇ ਰਾਵੀ ਝੱਲ ਕੂਚ ਬੋਲ ਦਿਤਾ ਅਤੇ ਸ਼ਾਹਦਰੇ ਦੇ ਆਸ ਪਾਸ ਥੋੜੇ ਫਾਸਲੇ ਉਤੇ ਡੇਰਾ ਲਾ ਲਿਆ । ਮੀਰ ਮਨੂੰ ਨੇ ਬਹੁਤ ਸਾਰੀ ਫ਼ੌਜ ਸਮਤ ਰਾਵੀ ਦਰਿਆ ਪਾਰ ਕੀਤਾ ਅਤੇ ਹਮਲਾ ਆਵਰ ਦੇ ਡੇਰੇ ਦੇ ਸਨਮੁਖ ਆਪਣਾ ਕੈਂਪ ਲਾ ਦਿਤਾ । ਏਥੇ ਉਸਨੇ ਮੋਰਚੇ ਬੰਦੀ ਕਰ ਲਈ ਅਤੇ ਕਈ ਦਿਨ ਤੱਕ ਦੋਵਾਂ ਧਿਰਾਂ ਵਲਾਂ ਠਾਹ ਠਾਹ ਹੁੰਦੀ ਰਹੀ ਪਰ ਇਸ ਵਿਚ ਹਾਰ ਜਿੱਤ ਕਿਸੇ ਦੀ ਨ ਹੋਈ । ਇਸ ਸਮਾਂ ਵਿਚਕਾਰ ਦੁਰਾਨੀਆਂ ਨੇ ਰਾਵੀ ਤੇ ਚਨਾਬ ਵਿਚਕਾਰਲਾ ਦੇਸ਼ ਸਾਰਾ ਬਬਾਦ ਕਰ ਦਿਤਾ। ਲਾਹੌਰ ਦਾ ਘੇਰਾ ਅੰਤ ਹਮਲਾ ਆਵਰ ਨੇ ਅਦਾਨਕ ਆਪਣਾ ਕੈਂਪ ਤੋੜ ਦਿਤਾ ਅਤੇ ਲਾਹੌਰ ਉਤੇ ਹੱਲਾ ਬੋਲਣ ਲਈ ਅਗੇ ਵਧਿਆ । ਦਰਿਆ ਨੂੰ ਉਸ ਨੇ ਪੂਰਬ ਵਲੌਂ ਪਾਰ ਕੀਤਾ । ਅਹਿਮਦ ਸ਼ਾਹ ਨੇ ਆਪਣਾ ਕੈਂਪ ਸ਼ਾਲਾਮ ਰ ਬਾਗ ਵਿਚ ਲਾਇਆ ਜੋ ਕਿ ਸਦਾ ਹੀ ਬਾਦਸ਼ਾਹਾਂ ' ਤੇ ਵਿਜਬੀਆਂ ਲਈ ਮਨ ਪਸੰਦ ਅਬਾਨ ਰਿਹਾ ਹੈ । ਇਹ ਵੇਖਕੇ ਮੀਰ ਮੰਨੂੰ ਨੂੰ ਬੜਾ ਫਿਕਰ ਲਗਾ ਉਹ ਵਾਪਸ ਸ਼ਹਿਰ ਵਿਚ ਆਣ ਦਾਖਲ ਹੋਇਆ । ਉਸ ਨੇ ਸ਼ਭ ਗਲੀ ਮਹਲੇ ਮਰਚੇਬੰਦ ਕਰ ਲਏ ਅਤੇ ਸ਼ਹਿਰ ਅੰਦਰ ਦੀਆਂ ਪੁਜੀਸ਼ਨਾਂ ਨੂੰ ਪਕਿਆਂ ਕਰ ਕੇ ਸ਼ਹਿਰ ਦੀਆਂ ਕੰਧਾਂ ਅੰਦਰ ਮੋਰ ਚੰਬੰਬ ਹੋ ਬੈਠਾ। ਐਉਂ ਤਿਆਰ ਕਰਕੇ ਉਸਨੇ ਕੇਵਲ ਰਖਿਆ ਦਾ ਪਖ ਹੀ ਲਿਆ । ਲੜਾਈ ਲੰਮੇਰੀ ਹੋ ਗਈ ਹਰ ਰੋਜ਼ ਦੋਵਾਂ ਧਿਰਾਂ ਦੀਆਂ ਫੌਜਾਂ ਵਿਚਾਲੇ ਛੋਟੀਆਂ ਛੋਟੀਆਂ ਝੜਪਾਂ ਹੋ ਜਾਂਦੀਆਂ । ਪੂਰੇ ਚਾਰ ਮਹੀਨ ਤੀਕ ਮੀਰ ਮਨੂੰ ਬੜੀ ਸੂਰਬੀਰਤਾ ਨਾਲ ਆਪਣੀ ਪੁਜੀਸ਼ਨ ਉਤੇ ਡਟਿਆ ਰਿਹਾ । ਇਸ ਸਮੇਂ ਵਿਚਕਾਰ ਹਮਲਾ ਆਵਰਾਂ ਨੇ ਸ਼ਹਿਰ ਨੂੰ ਫਤਹ ਕਰਨ ਦੇ ਜਿੰਨੇ ਵੀ ਹੀਲੇ ਕੀਤੇ ਉਹ ਸਭ ਅਸਫਲ ਬਣਾ ਦਿਤੇ ਗਏ। ਮਨੂੰ ਦੀਆਂ ਮੋਰਚਾ ਬੰਦ ਫ਼ੌਜਾਂ ਲਈ ਸਾਮਾਨ ਰਸ਼ਦ ਬਾਹਰੋਂ ਜਾਣਾ ਹਮਲਾ ਆਵਰਾਂ ਨੇ ਉਕਾ ਹੀ ਬੰਦ ਕਰ ਦਿਤਾ। ਲਾਹੌਰ ਕੈਂਪ ਦੀ ਬਿਪਤਾ ਬਾਹਰੋਂ ਸਭ ਚੀਜ਼ਾਂ ਦੀ ਆਵਾਜਾਈ ਬੰਦ ਹੋ ਜਾਣ ਨਾਲ ਲਾਹੌਰ ਦੇ ਕੈਂਪ ਵਿਚ ਚੀਜ਼ਾਂ ਦਾ ਕਾਲ ਪੈ ਗਿਆ । ਕੁਛ ਸਮਾਂ ਮਗਰੋਂ ਇਹ ਕਾਲ ਐਨਾ ਭਿਆਨਕ ਹੋ ਗਿਆ ਕਿ ਘੋੜਿਆਂ ਨੂੰ ਮਕਾਨਾਂ ਦੀਆਂ ਛਤਾਂ ਦੇ ਛਪਰ ਦਾ ਘਾਹ ਫੂਸ ਕਟ ਕਟਕੇ ਚਾਰੇ ਵਜੋਂ ਪਾਇਆ। ਮਰਦਾਂ ਲਈ ਵੀ ਖਾਣਾ ਦਾਣਾ ਅੰਦਰ ਉੱਕਾ ਹੀ ਖ਼ਤਮ ਹੋ ਚੁਕਾ ਸੀ । Sri Satguru Jagjit Singh Ji eLibrary Namdhari Elibrary@gmail.com