ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/241

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮੇਂ ਉਸ ਨੇ ਹਿੰਦ ਉਤੇ ਕਬਜ਼ਾ ਜਮਾਉਣ ਦੇ ਸੁਨਹਿਰੀ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ । ਉਸ ਸਮੇਂ ਉਸਨੇ ਹਿੰਦੁਸਤਾਨ ਦੇ ਅਖੁਟ ਵਸੀਲਿਆਂ ਨੂੰ ਗਹੁ ਨਾਲ ਵੇਖ ਲਿਆ ਸੀ, ਇਹੋ ਕਾਰਨ ਹੈ ਕਿ ਕੇਵਲ ਇਕੋ ਹਾਰ ਨਾਲ ਉਹ ਆਪਣੇ ਜਿੱਤ ਦੇ ਮਨਸੂਬੇ ਛਡਣ ਲਈ ਤਿਆਰ ਨਹੀਂ ਸੀ। ਅਹਿਮਦ ਸ਼ਾਹ ਦਾ ਦੂਜਾ ਹਮਲਾ-੧੮੪੮ ਸੰਨ ੧੭੪੮ ਦੀਆਂ ਬਰਸਾਤਾਂ ਦੇ ਅੰਤ ਵਿਚ ਉਹਨੇ ਫੇਰ ਇਕ ਵਡੀ ਸਾਰੀ ਫ਼ੌਜ ਲੈ ਕੇ ਦਰਿਆ ਸਿੰਧ ਪਾਰ ਕੀਤਾ । ਮਨੂੰ ਦੇ ਰਾਜ ਦੀ ਵਾਗ ਡੋਰ ਸੰਭਾਲਣ ਮਗਰੋਂ ਪੰਜਾਬ ਅੰਦਰ ਜੋ ਸ਼ਾਂਤੀ ਤੇ ਅਮਨ ਦਾ ਦੌਰ ਚਲਾ ਆ ਰਿਹਾ ਸੀ ਇਸ ਨਵੀਂ ਅਫਾਤ ਕਾਰਨ ਉਹ ਤੰਗ ਹੋ ਗਿਆ । ਨੌਜਵਾਨ ਗਬਰਨਰ (ਮਨੂੰ) ਨੰ ਦਿਲੀ ਦਰਬਾਰ ਪਾਸੋਂ ਸਹਾਇਤਾ ਮੰਗੀ ਪਰ ਉਸ ਨੂੰ ਉਥੋਂ ਕੌਈ ਕੁਮਕ ਨ ਪੁਜੀ। ਹਮਲਾ ਰੋਕਣ ਲਈ ਮਨੂੰ ਦਾ ਲਾਹੌਰ ਤੋਂ ਕੂਚ ਮਨੂੰ ਨੇ ਸੋਚਿਆ ਹੁਣ ਵਧੀਕ ਦੇਰੀ ਕਰਨੀ ਖਤਰਨਾਕ ਹੋਵੇਗਾ। ਇਹ ਸੋਚਕੇ ਮਨੂੰ ਜਿੰਨੀ ਫ਼ੌਜ ਮਿਲ ਸਕੀ ਉਸਨੂੰ ਤਿਆਰ ਕਰਕੇ ਲਾਹੌਰ ਇਹ ਮੰਤਵ ਨਾਲ ਅਗੈ ਵਧਿਆ ਤਾਂ ਜੋ ਬੇਰੀ ਨੂੰ ਰਸਤੇ ਵਿਚ ਹੀ ਰੋਕ ਲਏ । ਦਰਿਆ ਚਨਾਬ ਦੇ ਦਖਣੀ ਕੰਢੇ ਉਤੇ ਅਪੜਕੇ ਉਸਨੇ ਸੋਧਰਾ ਦ ਅਸਥਾਨ ਉਤੇ ਕੈਂਪ ਲਾ ਲਏ। ਇਥੇ ਉਸ ਨੇ ਤਿੰਨ ਮੋਰਚੇ ਵੀ ਪੁਟ ਲਏ । ਅਹਿਮਦ ਸ਼ਾਹ ਵੀ ਮਾਰੋ ਮਾਰ ਕਰਦਾ ਹੋਇਆ ਆ ਪੁਜਾ ਜਿਹਲਮ ਅਤੇ ਚਨਾਬ ਨੂੰ ਵੀ ਪਾਰ ਕਰ ਲਿਆ ਅਤੇ ਮਨੂੰ ਦੇ ਕੈਂਪ ਤੋਂ ਕੇਵਲ ਵੀ ਮੀਲ ਰਹਿ ਗਿਆ । ਲਾਹੌਰ ਦੇ ਚੁਗਿਰਦ ਦੇ ਵਿਚ ਤਬਾਹੀ ਜਦ ਫ਼ੌਜਾਂ ਹੋਰ ਨੇੜੇ ਪੁਜੀਆਂ ਤਦ ਉਹਨਾਂ ਵਿਚਾਲੇ ਝੜਪਾਂ ਸ਼ੁਰੂ ਹੋ ਗਈਆਂ । ਮੀਰ ਮਨੂੰ ਨੇ ਆਪਣੇ ਬੋਗੀ ਦੀ ਵਧਲੀ ਸ਼ਕਤੀ ਨੂੰ ਤਾੜ ਕੇ ਵਡੀ ਲੜਾਈ ਛੇੜਨ ਤੋਂ ਸੰਕੋਚ ਕਰਨਾ ਹੀ ਯੋਗ ਜਾਤਾ । ਦੁਰਾਨੀਆਂ ਨੇ ਲਾਹੌਰ ਦੇ ਇਰਦ ਗਿਰਦ ਦ ਇਲਾਕੇ ਵਿਚ ਲੁੱਟ ਮਚਾ ਦਿਤੀ। ਮਨੂੰ ਨੇ ਦੁਰਾਨੀ ਬਾਦਸ਼ਾਹ ਤੋਂ ਅਮਾਨ ਮੰਗੀ ਅੰਤ ਮੁਈਨ ਉਲ ਮੁਲਕ ਨੇ ਆਪਣੇ ਵਕੀਲ ਦੁਰਾਨੀ ਕੈਂਪ ਵਿਚ ਭੇਜ ਕਿ ਉਹ ਬੇ ਪੂਜ ਕ ਮੁਲਾਹ ਦੀਆਂ ਸ਼ਰਤਾਂ ਦਾ ਫੈਸਲਾ ਕਰਨ । ਅਹਿਮਦ ਸ਼ਾਹ ਦੁਰਾਨੀ ਦੀ ਬਿਹ ਹਾਲਤ ਸੀ ਕਿ ਦਰਿਆ ਸਿੰਧ ਦੇ ਦੂਜੇ ਬੰਨੇ ਅਜੇ ਉਸ ਦੀ ਆਪਣੀ ਹਕੂਮਤ ਵੀ ਪੱਕੇ ਪੈਰਾਂ ਉਤੇ ਖੜੀ ਨਹੀਂ ਸੀ ਹੋਈ ; ਫੇਰ ਮੀਰ ਮਨੂੰ ਨੇ ਦਲਰਾਨਾ ਟਾਕਰਾ ਕਰਕੇ ਸਰਹਿੰਦ ਵਿਚ ਉਸਦੀ ਪੇਸ਼ ਕਦਮੀ ਨੂੰ ਰੋਕ ਕੇ ਉਸ ਦੇ ਦਿਲ ਉਤੇ ਜੋ ਪ੍ਰਭਾਵ ਪਾਇਆ ਸੀ ਉਸ ਨੂੰ ਮੁਖ ਰਖਕੇ ਅਬਦਾਲੀ ਬਾਦਸ਼ਾਹ ਨੇ ਇਹੋ ਾ ਯੋਗ ਸਮਝਿਆ ਕਿ ਉਹ ਇਸ ਸ਼ਰਤ ਨਾਲ ਵਾਪਸ ਮੁੜ ਜਾਏ ਕਿ ਪਰ, ਗੁਜਰਾਤ, ਸਿਆਲਕੋਟ, ਅਤੇ ਔਰੰਗਾਬ ਵਾ ਚੌ ਚਾਰ ਜ਼ਿਲਿਆਂ ਦਾ ਮਾਲੀਆਂ ਉਸਦੇ ਸਪੁਰਦ ਕੀਤਾ ਜਾਏ। ਸੁਲਹ ਦੀਆਂ ਸ਼ਰਤਾਂ ਇਹ ਇਲਾਕੇ ਜੋ ਪੰਜਾਬ ਦੇ ਉਪਜਾਊ ਖਿਤੇ ਸਨ ਉਸ ਨੂੰ ਉਵੇਂ ਹੀ ਦੇ ਦਿਤੇ ਜਾਣ ਜਿਵੇਂ ਕਿ ਨਾਦਰ ਸ਼ਾਹ ਨੂੰ ਪ੍ਰਾਪਤ ਸਨ ਕਿਉਂਕਿ ਹੁਣ ਨਾਦਰ ਸ਼ਾਹ ਦਾ ਉਹੋ ਵਾਰਸ਼ ਸੀ। ਅਹਿਮਦ ਸ਼ਾਹ ਦੀ ਵਾਪਸੀ ਇਸ ਸ਼ਰਤ ਤੋਂ ਛੁਟ ਗਵਰਨਰ ਨੇ ਇਹ ਗਲ ਵੀ ਪਰਵਾਨ ਕਰ ਲਈ ਕਿ ਉਹ ਅਗੋਂ ਤੋਂ ਹਮਲਾ ਆਵਰ ਦੇ ਨਾਮ ਉਤੇ ਪੰਜਾਬ ਦੀ ਗਵਰਨਰੀ ਕਰੇਗਾ ਅਤੇ ਉਕਤ ਖਰਾਜ ਸ਼ਾਹ ਨੂੰ ਨਿਯਮ ਅਨੁਸਾਰ ਭਜਦਾ ਰਹੇਗਾ । ਦਖਣੀ ਅਫਗਾਨ ਕਬੀਲਿਆਂ ਦਾ ਉਸ ਨੂੰ ਬਾਦਸ਼ਾਹ ਮੰਨਣਾ ਪੰਜਾਬ ਦੇ ਮਾਮਲੇ ਨੂੰ ਇਉਂ ਮਨ ਮਰਜ਼ੀ ਨਾਲ ਨਜਿਠਕੇ ਅਬਦਾਲੀ ਬਾਦਸ਼ਾਹ ਕੰਧਾਰ ਵਲ ਮੋੜੇ ਪਾ ਗਿਆ । ਰਸਤੇ ਵਿਚ ਜਾਂਦਾ ਹੋਇਆ ਡੇਰਾ ਇਸਮ ਇਲ ਖਾਨ, ਡੇਰਾ ਗਾਡੀ ਖਾਂ ਅਤੇ ਸ਼ਿਕਾਰ ਪੁਰ ਨੂੰ ਵੀ ਸੋਧਦਾ ਗਿਆ। ਹੁਣ ਸਾਰੇ ਦਖਣੀ ਅਫਗਾਨ ਕਬੀਲਿਆਂ ਨੇ ਉਸ ਨੂੰ ਆਪਣਾ ਬਾਦਸ਼ਾਹ ਮੰਨ ਲਿਆ ਸੀ । ਦਿਲੀ ਦਰਬਾਰ ਵਿਚ ਮਨੂੰ ਵਿਰੁੱਧ ਸਾਜ਼ਸ਼ ਆਉਣ ਵਾਲੀ ਤੂਫਾਨੀ ਬਲਾ ਨੂੰ ਟਾਲਣ ਕਰਕੇ ਨੌਜਵਾਨ ਮਨੂੰ ਦੀ ਜੋ ਪ੍ਰਮੰਸਾ ਹੋਈ ਉਸ ਨੇ ਦੂਜੇ ਉਮਰਾਂ ਦੇ ਦਿਲਾਂ ਵਿਚ ਈਰਖਾ ਦੀ ਅਗ ਭੜਕਾ ਦਿਤੀ ਤੇ ਦਿਲੀ ਦੇ ਸ਼ਾਹੀ ਦਰਬਾਰ ਵਿਚ ਉਸ ਵਿਰੁੱਧ ਸਾਜ਼ਸ਼ਾਂ ਸ਼ੁਰੂ ਹੋ ਗਈਆਂ । ਦਰਬਾਰ ਦੇ ਉਮਰਾ ਨੇ ਮੈਨੂੰ ਨੂੰ ਬਦਨਾਮ ਕਰਨਾ ਅਤੇ ਕਠਪੁਤਲੀ ਬਾਦਸ਼ਾਹ ਨੂੰ ਸਲਾਹਵਾਂ ਦੇਣੀਆਂ ਸ਼ੁਰੂ ਕੀਤੀਆਂ ਕਿ ਮੁਲਤਾਨ ਦੀ ਗਵਰਨਰੀ ਸ਼ਾਹ ਨਵਾਜ਼ ਖਾਨ ਦੇ ਸਪੁਰਦ ਕੀਤੀ ਜਾਏ। ਮੁਲਤਾਨ ਦੀ ਗਵਰਨਰੀ ਖੁੱਸ ਗਈ ਜਿਨ੍ਹਾਂ ਉਮਰਾ ਦੇ ਦਿਲਾਂ ਅੰਦਰ ਮਨੂੰ ਦਾ ਡਰ ਸੀ ਉਹਨਾਂ ਵਿਚ ਵਜ਼ੀਰ ਸਫਦਰ ਜੰਗ ਵੀ ਸੀ ਜਿਹੜਾ ਇਸ ਯਤਨ ਵਿਚ ਸੀ ਕਿ ਅਵਧ ਵਿਚ ਆਪਣੀ ਖੁਦ ਮੁਖਤਾਰੀ ਦੀ ਵਿਉਂਤ ਕਢੇ। ਸ਼ਾਹ ਨਵਾਜ਼ ਖਾਂ ਮੁਲਤਾਨ ਦਾ ਗਵਰਨਰ ਇਹਨਾਂ ਬਾਦਸ਼ਾਂ ਦਾ ਫਲ਼ ਇਹ ਹੋਇਆ ਕਿ ਮੀਰ ਮਨੂੰ ਪਾਸੋਂ ਮੁਲਤਾਨ ਦੀ ਗਵਰਨਰੀ ਖੁਸ ਗਈ ਤੇ ਸ਼ਾਹ ਨਵਾਜ਼ ਖਾਨ ਮੁਲਤਾਨ ਦਾ ਗਵਰਨਰ ਨਿਯਤ ਹੋਇਆ ਮਨੂੰ ਵਲੋਂ ਵਿਰੋਧਤਾ ਮਨੂੰ ਵੀ ਐਸਾ ਕੱਚਾ ਨਹੀਂ ਸੀ ਜੋ ਸਹਿਜੇ ਹੀ ਆਪਣੇ ਭਤੀਜੇ ਨੂੰ ਆਪਣਾ ਜਾਨਸ਼ੀਨ ਪਰਵਾਨ ਕਰ ਲਏ ਜਿਸ ਨੂੰ ਉਸ ਨੇ ਆਪ ਲਾਹੌਰ ਤੋਂ ਦੂਰ ਪਰੇ ਹਟਾਇਆ ਸੀ । ਆਪਣੇ ਵਸੀਲਿਆਂ ਉਤੇ ਭਰੋਸਾ ਰਖਕੇ ਅਤੇ ਦਿਲੀ ਦੇ ਸ਼ਹਿਨਸ਼ਾਹ ਦੀ ਅਸਮਰਥਾ ਦਾ ਜਾਣੂੰ ਹੋਣ ਕਰਕੇ ਉਸ ਨੇ ਨਵੇਂ ਗਵਰਨਰ ਨਾਲ ਲੋਹਾ ਲੈਣ ਦਾ ਨਿਸਚਾ ਧਾਰ ਲਿਆ ਤੇ ਆਪਣ ਵਜ਼ੀਰ ਕੌੜਾ ਮਲ ਨੂੰ ਉਸਦੇ ਟਾਕਰੇ ਲਈ ਫ਼ੌਜ ਦੇਕੇ ਭ ਦਿਤਾ। ਸ਼ਾਹ ਨਵਾਜ਼ ਵੀ ਆਪਣੀਆਂ ਫ਼ੌਜਾਂ ਇਕਤਰ ਕਰਕ ਮੁਲਤਾਨ ਦੀਆ ਹਦਾਂ ਵਲ ਵਧਿਆ ਤਾਂ ਜੁ ਦੀਵਾਨ ਕੌੜਾ ਮਲ ਨਾਲ ਦੋ ਦੋ ਹਥ ਕਰ ਵੇਖੇ। ਦੋਵਾਂ ਦੀਆਂ ਫੌਜਾਂ ਵਿਦਾਲ ਕਈ ਝੜਪਾਂ ਹੋਈਆਂ ਜਿਨ੍ਹਾਂ ਵਿਚ ਕਦੀ ਇਕ ਧਿਰ ਦੀ ਤੇ ਕਦੇ ਵਜੇ ਧਿਰ ਦੀ ਜਿਤ ਹੋ ਜਾਂਦੀ । ਛੇ ਮਹੀਨ ਲੜਾਈ ਲਗੀ ਰਹੀ ਅਤੇ ਨਵਾਂ ਗਵਰਨਰ ਪਰੀ ਤਰ੍ਹਾਂ ਡਟਿਆ ਰਿਹਾ । Sri Satguru Jagjit Singh Ji eLibrary Namdhari Elibrary@gmail.com