ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/238

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨੂੰ ਨੇ ਇਸ ਲੜਾਈ ਵਿਚ ਆਪਣੀ ਸੂਰਮਲਾਂ ਦੇ ਕਈ ਕਾਰਨਾਮੇ ਕਰਕੇ ਦਿਖਾਏ । ਇਹ ਲੜਾਈ ਬੜੀ ਲਹੂ ਡੋਲਵੀਂ ਸੀ ਪਰ ਦੁਰਾਨੀਆਂ ਨੇ ਬੜੀ ਦਰਿੜਤਾ ਨਾਲ ਮੈਦਾਨ ਵਿਚ ਆਪਣੇ ਪੈਰ ਜਮਾਈ ਰਖੇ । ਉਹਨਾਂ ਦੇ ਟਾਕਰੇ ਉਤੇ ਸ਼ਾਹੀ ਫੌਜਾਂ ਗਿਣਤੀ ਵਿਚ ਬਹੁਤ ਵਧੀਕ ਸਨ । ਜਿਸ ਕਰਕੇ ਦੁਰਾਨੀਆਂ ਨੂੰ ਦਬਾ ਲਿਆ । ਦੁਰਾਨ ਫੌਜ ਨਸ ਜਾਣ ਦੀ ਤਿਆਰੀ ਵਿਚ ਹੀ ਸੀ ਕਿ ਇਕ ਅਸ਼ੁਭ ਦੁਰਘਟਣਾ ਵਾਪਰੀ। ਰਾਜਪੂਤਾਂ ਦੀ ਸ਼ਾਹੀ ਫੌਜ ਨੂੰ ਪਿੱਠ ਦੀ ਨੂੰ ਜੈਪੁਰਿਆ ਰਾਜਾ ਈਸ਼ਰ ਸਿੰਘ (ਈਸਵੀ ?) ਜੋ ੨੦ ਹਜ਼ਾਰ ਘੁੜਸਵਾਰ ਫੌਜ ਦੀ ਕਮਾਨ ਕਰ ਰਿਹਾ ਸੀ ਵਜ਼ੀਰ ਦੇ ਹਾਥੀ ਪਾਸ ਹੁਕਮ ਹਕਾਮ ਲੈਣ ਲਈ ਆਇਆ ਤੇ ਉਸ ਨੂੰ ਪਤਾ ਲਗਾ ਕਿ ਵਜ਼ੀਰ ਤੇ ਮਰਿਆ ਹੋਇਆ ਹੈ । ਉਸ ਨੂੰ ਐਨੀ ਭੋਂਚਲੀ ਪਈ ਕਿ ਉਹ ਰਣ ਮੈਦਾਨਿ() ਵਿਚੋਂ ਆਪਣੀਆਂ ਫੌਜਾਂ ਲੈਕੇ ਨਿਕਲ ਤੁਰਿਆ । ਉਸਦੀ ਵੇਖਾ ਵੇਖੀ ਸ਼ਾਹੀ ਫ਼ੌਜ ਵੀ ਮੈਦਾਨ ਛਡ ਕੇ ਨਸ ਉੱਠੀ। ਇਸ ਹਫੜਾ ਦਫੜੀ ਤੋਂ ਲਾਭ ਉਠਾ ਕੇ ਅਬਦਾਲੀ ਨੇ ਸ਼ਾਹੀ ਫੌਜ ਉਤੇ ਵਧੀਕ ਜ਼ੋਰ ਸ਼ੋਰ ਨਾਲ ਹੱਲਾ ਬੋਲਿਆ ਤੇ ਉਸ ਨੂੰ ਹੋਰ ਵੀ ਪੈਰੀਂ ਕਢ ਦਿਤਾ | ਵਜ਼ੀਰ ਦੇ ਪੁਤ ਮੀਰ ਮਨੂੰ ਦੀ ਵਰਿਆਮਗੀ ਪਰ ਮਨੂੰ ਰਣ ਤੱਤੇ ਵਿਚ ਪੂਰੀ ਦਰਿੜਤਾ ਨਾਲ ਡਟਿਆ ਰਿਹਾ । ਉਸਨੇ ਆਪਣੀ ਵਰਿਆਮਗੀ ਤੇ ਦਲੇਰੀ ਨਾਲ ਸਫਦਰ ਜੰਗ ਦੀ ਫੌਜ ਨੂੰ ਤੇ ਇਤਿਹਾਦੀ ਫੌਜਾਂ ਨੂੰ ਮੁੜ ਜਥੇਬੰਦ ਕੀਤਾ । ਇਹਨਾਂ ਦੀ ਸਹਾਇਤਾ ਨਾਲ ਉਸ ਨੇ ਮੁੜ ਐਨੇ ਜ਼ੋਰ ਦਾ ਹੱਲਾ ਬੋਲਿਆ ਕਿ ਦੁਰਾਨੀ ਫ਼ੌਜਾਂ ਦਾ ਕੇਂਦਰ ਟੁਟ ਗਿਆ । ਅਤੇ ਉਹਨਾਂ ਦੀ ਫੌਜ ਵਿਚ ਹਫੜਾ ਦਫੜੀ ਪੈ ਗਈ । ਠੀਕ ਇਸ ਸਮੇਂ ਦੁਰਾਨੀਆਂ ਨੇ ਵਰਤੋਂ ਨਾ ਜਾਣਦੇ ਹੋਏ ਵੀ ਉਹ ਹਿੰਦੀ ਹਵਾਈਆਂ ਚਲਾ ਦਿਤੀਆਂ, ਜੋ ਉਹਨਾਂ ਨੇ ਸ਼ਾਹ ਨਵਾਜ਼ ਦੇ ਸ਼ਸਤਰ ਘਰ ਲਾਹੌਰ ਵਿਚੋਂ ਭਾਰੀ ਗਿਣਤੀ ਵਿਚ ਪ੍ਰਾਪਤ ਕੀਤੀਆਂ ਸਨ । ਇਹਨਾਂ ਦੀ ਵਰਤੋਂ ਉਹਨਾਂ ਨੇ ਐਸੇ ਢੰਗ ਨਾਲ ਕੀਤੀ ਕਿ ਉਹਨਾਂ ਦੇ ਆਪਣੇ ਆਦਮੀ ਹੀ ਇਹਨਾਂ ਦਾ ਬੁਰੀ ਤਰ੍ਹਾਂ ਸ਼ਿਕਾਰ ਬਣ ਗਏ। ਅਬਦਾਲੀ ਬਾਦਸ਼ਾਹ ਦੀ ਹਾਰ ਉਹਨਾਂ ਦੇ ਬਾਜ਼ਾਂ ਧੂੰ ਨਾਲ ਢਕੇ ਗਏ ਇਸ ਕਰਕੇ ਉਹਨਾਂ ਦੀ ਫ਼ੌਜ ਵਿਚ ਪਈ ਹੋਈ ਹਫੜਾ ਦਫੜੀ ਦਾ ਮੀਰ ਮਨੂੰ ਨੇ ਪੂਰਾ ਪੂਰਾ ਲਾਭ ਉਠਾਇਆ ਅਤੇ ਇਕ ਵੱਡਾ ਹੱਲਾ ਬੋਲ ਕੇ ਜੰਗ ਦੇ ਮੈਦਾਨ ਦਾ ਮਾਲਕ ਆਪ ਬਣ ਗਿਆ। ਮੈਦਾਨਿ ਜੰਗ ਦੁਰਾਨੀ ਮੁਰਦਿਆਂ ਤੇ ਫਟੜਾਂ ਨਾਲ ਭਰ ਗਿਆ । ਦੁੱਰਾਨੀ ਸਿਰ ਤੋ ਪੈਰ ਰਖਕ ਨਸ ਤੁਰੇ ਅਤੇ ਪੂਰੇ ਦਸ ਮੀਲ ਤੀਕ ਹਿੰਦੀ ਫੌਜਾਂ ਨੇ ਉਹਨਾਂ ਦਾ ਪਿੱਛਾ ਕੀਤਾ। ਸ਼ਾਹੀ ਹਾਥੀਆਂ ਨੇ ਉਹਨਾਂ ਦੇ ਸਾਰੇ ਮੋਰਚੇ ਤੋੜ ਕੇ ਰਖ ਦਿਤੇ । ਜੰਗ ਵਿਚ ਦੋਵਾਂ ਧਿਰਾਂ ਦਾ ਬੜਾ ਭਾਰੀ ਅਤੇ ਇਕੋ ਜਿਹਾ ਨੁਕਸਾਨ ਹੋਇਆ ਪਰ ਇਸ ਮੌਕੇ ਉਤੇ ਮਨੂੰ ਨੇ ਵਰਿਆਮਗੀ ਭਰਪੂਰ ਕਾਰਨਾਮਿਆਂ ਨੇ ਧਾਕ ਪਾ ਦਿਤੀ ਤੇ ਮੈਦਾਨ ਮੁਗਲਾਂ ਦੇ ਹਥ ਰਿਹਾ। ਦੁੱਰਾਨੀ ਦੀ ਵਤਨ ਨੂੰ ਵਾਪਸੀ ੧੭੪੬ ਈ : ਬਹਾਦਰ ਮਨੂੰ ਨੇ ਦੁਰਾਨੀਆਂ ਨੂੰ ਇਸ ਲੜਾਈ ਵਿਚ ਉਹ ਕਰੜੀ ਸੱਟ ਲਾਈ ਕਿ ਦੁਰਾਨੀ ਬਾਦਸ਼ਾਹ ਨੇ ਹਿੰਦੀ ਰਾਜ ਨੂੰ ਜਿਤਨ ਦੇ ਸਭ ਇਰਾਦ ਦਿਮਾਗ ਵਿਚੋਂ ਬਾਹਰ ਕੱਢ ਦਿਤੇ। ਉਸਨੇ ਹਾਰ ਖਾਕੇ ਦਰਿਆ ਅਟਕ ਪਾਰ ਕੀਤਾ ਤੇ ਫੇਰ ਮੁੜਕੇ ਕਦੇ ਹਿੰਦ ਉਤੇ ਹਮਲਾ ਕਰਨ ਦਾ ਨਾਮ ਨਾ ਲਿਆ । (ਰਾਜਪਤ ਇਸ ਮੌਕੇ ਉਤੇ ਕੇਸਰੀ ਬਾਣਾ ਪਾਕੇ ਆਏ ਹੋਏ ਸਨ । ਜਦ ਕਿਸੇ ਰਾਜਪੂਤ ਨੂੰ ਰਣ ਭਤੇ ਵਿਚ ਇਹੋ ਜਿਹੀ ਪੁਸ਼ਾਕ ਧਾਰਨ ਕੀਤੀ ਹੋਵੇ ਉਸਦਾ ਮਤਲਬ ਇਹ ਹੁੰਦਾ ਸੀ ਕਿ ਉਸਨੇ ਮਦਾਨ ਜੰਗ ਵਿਚ ਹੀ ਝੂਜਣ ਦਾ ਪ੍ਰਣ ਧਾਰਿਆ ਹੋਇਆ ਹੈ । ਇਸ ਗੱਲ ਦੇ ਬਾਵਜੂਦ ਈਸ਼ਰ ਸਿੰਘ ਦੇ ਮਾਤਹਿਤ ਫੌਜ ਸਿਰ ਤੇ ਪੈਰ ਰਖ ਕੇ ਨਸੀ ਤੇ ਉਸਨੇ ਜੇਪੁਰ ਪਹੁਚ ਕੇ ਹੀ ਸਾਹ ਲਿਆ । ੨੪੬ ਸਿੱਖਾਂ ਨੇ ਅਬਦਾਲੀ ਦੀ ਫੌਜ ਨੂੰ ਲੁਟਣਾ ਸਿਖ ਵੀ ਇਸ ਕਾਰਵਾਈ ਨੂੰ ਗਹੁ ਨਾਲ ਵੇਖ ਰਹੇ ਸਨ । ਉਹਨਾਂ ਨੇ ਨਸੀ ਜਾਂਦੀ ਦੁਰਾਨੀ ਫੌਜ ਦੇ ਪਿਛਲੇ ਭਾਗ ਉਤੇ ਹਮਲੇ ਕਰਕੇ ਉਹਨਾਂ ਦਾ ਮਾਲ ਅਸਬਾਬ ਲੁਟ ਲਿਆ। ਇਉਂ ਪੰਜਾਬ ਮੁੜ ਮੁਗਲਾਂ ਦੇ ਕਾਬੂ ਆ ਗਿਆ । ਮੀਰ ਮਨੂੰ ਪੰਜਾਬ ਦਾ ਗਵਰਨਰ ਸੁਵਰਗੀ ਵਜ਼ੀਰ ਦੇ ਪੁਤਰ ਮੀਰ ਮਨੂੰ ਨੂੰ ਜੰਗ ਵਿਚ ਅਦੁਤੀ ਬਹਾਦਰੀ ਤੇ ਸੂਰਬੀਰਤਾ ਦਖੌਣ ਬਦਲੇ ਦਿਲੀ ਦੀ ਸ਼ਾਹੀ ਗੌਰਮਿੰਟ ਨੇ ਲਾਹੌਰ ' ਤੇ ਮੁਲਤਾਨ ਦੀ ਗਵਰਨ ਸਪੁਰਦ ਕਰ ਦਿਤੀ ਤੇ ਉਹ ਮੁਈਨ ਉਲ ਮੁਲਕ ਦੇ ਉਪਨਾਮ ਨਾਲ ਗਵਰਨਰੀ ਕਰਨ ਲਗਾ ਵਜ਼ੀਰ ਦੀ ਮੌਤ ਉਤੇ ਸ਼ਹਨਸ਼ਾਹ ਦਾ ਰੰਜ ਸ਼ਹਿਨਸ਼ਾਹ ਨੂੰ ਆਪਣੇ ਵਜ਼ੀਰ ਕਮਰ ਉਦ ਦੀਨ ਨਾਲ ਦਿਲੀ ਪਿਆਰ ਸੀ ਕਿਉਂਕਿ ਉਸ ਦੀਆਂ ਸਲਾਹਾਂ ਨਾਲ ਉਹ ਰਾਜ ਪ੍ਰਬੰਧ ਚਲਾਉਂਦਾ ਸੀ । ਬਾਦਸ਼ਾਹ ਨੂੰ ਆਪਣੇ ਵਜੀਰ ਉਤੇ ਪੂਰਾ ਪੂਰਾ ਭਰੋਸਾ ਸੀ। ਵਜ਼ੀਰ ਦੀ ਮੌਤ ਦੀ ਖਬਰ ਸੁਣ ਕੇ ਸ਼ਹਨਸ਼ਾਹ ਡੁੱਬਾਂ ਮਾਰ ਕੇ ਰੋਇਆ । ਉਹਨੂੰ ਇਸ ਮੌਤ ਦਾ ਐਨਾ ਗਮ ਸੀ ਕਿ ਉਹ ਕੋਈ ਕੰਮ ਨ ਕਰ ਸਕਿਆ । ਆਪਣੇ ਇਕਾਂਤ ਕਮਰੇ ਵਿਚ ਜਾ ਕੇ ਸਾਰੀ ਰਾਤ ਬੇਚੋਨੀ ਨਾਲ ਕੱਟੀ। ਦੂਜੇ ਭਲਕ ਸਵੇਰੇ ਜਦ ਉਹ ਸਦਾ ਵਾਂਗ ਰਾਜ ਗੱਦੀ ਉਤੇ ਬੈਠਾ ਤਾਂ ਰਾਜ ਦੇ ਉਮਰਾ ਮਾਤਮ ਪੁਰਸ਼ੀ ਲਈ ਆਏ ਉਹਨਾਂ ਨੇ ਸੁਵਰਗੀ ਵਜ਼ੀਰ ਗੁਣਾਂ ਦੀ ਬੜੀ ਪ੍ਰਸੰਸਾ ਕੀਤੀ। ਇਸ ਚਾਪਲੂਸੀ ਤੇ ਬਾਦਸ਼ਾਹ ਦਾ ਗਮ ਫੇਰ ਤਾਜਾ ਹੋ ਗਿਆ । ਉਹ ਆਖਣ ਲਗਾ-ਜ਼ਾਲਮ ਕਿਸਮਤ ਨੇ ਇਸ ਬਿਧ ਅਵਸਥਾ ਵਿਚ ਮੇਰਾ ਲੱਕ ਤੋੜ ਦਿਤਾ ਹੈ | ਇਹੋ ਜਿਹਾ ਵਫਦਾਰ* ਵਜ਼ੀਰ ਹੁਣ ਮੈਨੂੰ ਕਿਥੋਂ ਮਿਲਣਾ ਹੈ 1 ਦੀਵਾਨ ਅਮਰ ਨਾਥ ਨੇ ਤਾਰੀਖ ਖਾਲਸਾ' ਲਿਖੀ ਜਿਸਦਾ ਅਸਲ ਖਰੜਾ ਮੈਨੂੰ ਉਸਦੇ ਸਪੂਤ ਦੀਵਾਨ ਰਾਮ ਨਾਥ ਨੇ ਦਖਾਇਆ ਸੀ । ਉਸ ਵਿਚ ਨਵਾਬ ਕਮਰ ਉਦ ਦੀਨ ਦੀ ਮੌਤ ਬਾਰੇ ਹੇਠ ਲਿਖੀ ਸੁਵਾਦਲੀ ਲਿਖਤ ਦਰਜ ਸੀ ਜੋ ਮੈਂ ਉਸ ਪੁਸਤਕ ਵਿਚੋਂ ਨਕਲ ਕਰਦਾ ਹਾਂ :- 1141 1141 1141 1141 نواب قمر الدین خان دوران زمانیکه بوظائف یار حق مواظبت داشت بضرب گلوله جان بحق سپرد - آه وزير الحمالک بہادر شهید گروید - دهلی ذاب شده و قمر عالم رخت زنفی نواب قمر الدین خان تاریخ وفاتش یافتند . و محمد شاه چنیکه این خبر شنید این بیت هندی بدلیه بر زبان آورد - بن جنکے ھم کو نیند نہ آتی تھی سوگئے جو دیکھ ھم کو ہنستے تھے سو آخر کو رو گئے ਅਰਥਾਤ-ਨਵਾਬ ਕਮਰ ਉਦ ਦੀਨ ਨੂੰ ਤੋਪ ਦਾ ਗੋਲਾ ਉਦੋਂ ਲਗਾ ਜਦ ਉਹ ਨਮਾਜ਼ ਪੜ੍ਹ ਰਿਹਾ ਸੀ ਅਤੇ ਉਹ ਉਥੇ ਹੀ ਸ਼ਹੀਦ ਹੋ ਗਿਆ । ਉਸਦੀ ਮੌਤ ਦਾ ਮੰਨ ਇਹਨਾਂ ਲਫ਼ਜ਼ਾਂ ਤੋਂ ਬਣਦਾ ਹੈ-‘ਆਹ ! ਨਵਾਬ ਕਮਰ ਉਦ ਦੀਨ ਬਾਦਸ਼ਾਹ ਮੁਹੰਮਦ ਸ਼ਾਹ ਨੇ ਜਦ ਉਸਦੀ ਮੌਤ ਦੀ ਖਬਰ ਸੁਣੀ ਤਦ ਉਸਦੇ ਮੂੰਹੋਂ ਸੁਤੇ ਸੁਧ ਕਵਿਤਾ ਨਿਕਲ ਗਈ :- “ਬਿਨ ਜਿਣਕੇ ਹਮ ਕੋ ਨੀਂਦ ਨ ਆਤੀ ਥੀ ਸੋ ਗਏ—ਜੋ ਦੇਖ ਹਮਕੋ ਹੰਸਤੇ ਬੇ ਸੋ ਆਖਿਰ ਕੋ ਰੋ ਗਏ Sri Satguru Jagjit Singh Ji eLibrary Namdhari Elibrary@gmail.com