ਲਾਹੌਰ ਦਰਬਾਰ ਵਿਚ ਅਹਿਮਦ ਸ਼ਾਹ ਦਾ ਰਾਜ ਦੂਤ ਸਾਬਿਰ ਸ਼ਾਹ ਨੇ ਲਾਹੌਰ ਪਹੁੰਚ ਕੇ ਗਵਰਨਰ ਨੂੰ ਈਨ ਮੰਨ ਲੈਣ ਲਈ ਧਮਕਾਇਆ ਪਰ ਇਸ ਹੰਕਾਰ ਦੇ ਕਾਰਨ ਉਸ ਨੂੰ ਆਪਣੀ ਜਾਨ ਤੋਂ ਹਥ ਧੋਣੇ ਪਏ। ਅਹਿਮਦ ਸ਼ਾਹ ਦੇ ਵਜ਼ੀਰ ਮੁਹੰਮਦ ਯਾਰ ਖਾਨ ਨੇ ਜੋ ਦਰਵੇਸ਼ ਦਾ ਨਿਕਟ ਵਰਤੀ ਸੀ, ਇਸ ਨੇ ਘਟਣਾ ਦਾ ਵੇਰਵਾ ਖਵਾਜਾ ਅਬਦੁਲ ਕਰੀਮ ਨੂੰ ਦਸਿਆ ਸੀ । ਫਕੀਰ ਦੇ ਰੂਪ ਵਿਚ ਓਸਦੀ ਪ੍ਰਸਿਧੀ ਅਤਿ ਸੁੰਦਰ ਗਭਰੂ ਬਾਬਾ ਸਾਬਿਰ ਲਾਹੌਰ ਦੇ ਮਲਾਹ ਦੀ ਪੁਤਰ ਸੀ । ਬਚਪਨ ਤੋਂ ਹੀ ਉਸਦੀ ਰੁਚੀ ਸੰਸਾਰ ਦੇ ਤਿਆਗ ਵਲ ਸੀ ਜਿਸ ਕਰਕੇ ਛੋਟੀ ਉਮਰ ਵਿਚ ਹੀ ਉਹ ਆਪਣਾ ਵਤਨ ਛਡਕੇ ਕਾਬਲ, ਕੰਧਾਰ ਅਤੇ ਹਰਾਤ ਵਿਚ ਫਿਰਦਾ ਫਿਰਾਂਦਾ ਰਿਹਾ । 1 ਉਸਦੀ ਭਵਿੱਖ ਬਾਣੀ - ਨਾਦਰ ਸ਼ਾਹ ਦੇ ਕਤਲ ਤੋਂ ਥੋੜਾ ਹੀ ਸਮਾਂ ਪਹਿਲੇ ਲੋਕਾਂ ਨੇ ਭਿਠਾ ਕਿ ਨੌਜਵਾਨ ਦਰਵੇਸ਼ ਇਕ ਖਾਲੀ ਥਾਂ ਉਤੇ ਤੰਬੂ ਗੱਡ ਰਿਹਾ ਲੋਕਾਂ ਨੇ ਉਸ ਤੋਂ ਪੁਛਿਆ –‘ਫਕੀਰ ਸਾਈਂ ! ਇਹ ਤੰਬੂ ਕਿਸ ਲਈ ਗਝ ਰਹੇ ਹੋ ?” ਫਕੀਰ ਨੇ ਉੱਤਰ ਦਿਤਾ — ਹੁਣ ਨਾਦਰ ਸ਼ਾਹ ਦਾ ਰਾਜ ਖਤਮ ਹੋ ਚੁਕਾ ਹੈ ਮੈਂ ਅਹਿਮਦ ਸ਼ਾਹ ਦਾ ਭੰਬੂ ਗਡ ਰਿਹਾ ਹਾਂ । ਜਿਹਾ ਕਿ ਉਸ ਨੇ ਭਵਿਖ ਬਾਣੀ ਉਚਰੀ ਸੀ ਸਚ ਮੁਚ ਹੀ ਅਹਿਮਦ ਸ਼ਾਹ ਬਾਦਸ਼ਾਹ ਬਣ ਗਿਆ। ਇਸ ਗਲ ਨੂੰ ਮੁਖ ਰਖ ਕੇ ਅਬਦਾਲੀ ਬਾਦਸ਼ਾਹ ਦੀ ਸਾਬਿਰ ਸ਼ਾਹ ਉਤੇ ਬਹੁਤ ਸ਼ਰਧਾ ਵਧ ਗਈ ਸੀ । ਸਾਬਿਰੀ ਸ਼ਾਹ ਦੇ ਕਹਿਣ ਉਤੇ ਹੀ ਅਹਿਮਦ ਸ਼ਾਹ ਨੇ ਤਾਜ ਤਖਤ ਦੀ ਪ੍ਰਾਪਤੀ ਮਗਰੋਂ ਆਪਣਾ ਉਪਨਾਮ ਦੂਰਿ ਦੁੱਰਾਨੀ ਅਰਥਾਤ ਸਮੇਂ ਦਾ ਮੋਤੀ ਰਖਿਆ। ਏਸੇ ਸਮੇਂ ਤੋਂ ਹੀ ਉਹ ਉਸ ਦੀ ਔਲਾਦ ਦੁਰਾਨੀ ਅਖਵਾਉਣ ਲਗ ਪਏ । ਜਦ ਉਹ ਫਕੀਰ ਲਾਹੌਰ ਆਇਆ ਤਦ ਸ਼ਾਹ ਨਵਾਜ਼ ਖਾਨ ਦੇ ਜਾਸੂਸਾਂ ਨੇ ਉਸ ਨੂੰ ਖਬਰ ਦਿਤੀ ਕਿ ਅਹਿਮਦ ਸ਼ਾਹ ਦਾ ਜਾਦੂਗਰ ਇਸ ਮੰਤਵ ਲਈ ਆਇਆ ਹੈ ਕਿ ਉਹ ਸਭ ਤੋਪਾਂ ਉਤੇ ਜਾਦੂ ਕਰ ਦੇਵੇ। ਉਸ ਨੂੰ ਗ੍ਰਿਫਤਾਰ ਕਰ ਕੇ ਸ਼ਾਹ ਨਵਾਜ ਦੇ ਰੂਬਰੂ ਪੇਸ਼ ਕੀਤਾ, ਜਿਸਨੇ ਅਦੀਨਾ ਬੇਗ ਦੇ ਕਹਿਣ ਕੁਹਾਣ ਅਤੇ ਇਹ ਜਾਣ ਕੇ ਕਿ ਉਸ ਨੂੰ ਅਬਦਾਲੀ ਬਾਦਸ਼ਾਹ ਨੇ ਆਪਣਾ ਏਜੰਟ ਬਣਾਕੇ ਭੇਜਿਆ ਹੈ ਉਸ ਨਾਲ ਦਰਬਾਰ ਵਿਚ ਮੁਲਾਕਾਤ ਕੀਤੀ ਅਤੇ ਉਸ ਨਾਲ ਰਾਜਦੂਤ ਵਰਗਾ ਹੀ ਸਲੂਕ ਰਵਾ ਰਖਿਆ । ਫਕੀਰ ਦੀ ਲਾਹੌਰ ਗਵਰਨਰ ਨਾਲ ਗੁਸਤਾਖੀ ਪਰ ਇਸ ਪੀਰ ਨੂੰ ਆਪਣੀ ਧਾਰਮਕ ਵਡਿਆਈ ਦਾ ਬੜਾ ਹੰਕਾਰ ਸੀ । ਉਸਨੇ ਦੁਰਾਨੀ ਬਾਦਸ਼ਾਹ ਦੇ ਰਾਜ ਦੂਤ ਹੋਣ ਦੀ ਹੈਂਕੜ ਵਿਚ ਆਪਣੇ ਇਰਦ ਗਿਰਦ ਦੇ ਲੋਕਾਂ ਵਲ ਘਿਟਾ ਭਰਪੂਰ ਤਕਣੀ ਨਾਲ ਤਕਿਆ ਅਤੇ ਸ਼ਾਹ ਨਵਾਜ਼ ਖਾਨ ਨੂੰ ਐਉਂ ਸੰਬੋਧਨ ਕੀਤਾ ਜਿਵੇਂ ਕਿਸੇ ਮਾਤਹਿਤ ਨੂੰ ਕਹਿੰਦਾ ਹੈ । ਉਸ ਨੇ ਇਸ ਗਲ ਲਈ ਵੀ ਸ਼ਾਹ ਨਵਾਜ਼ ਨੂੰ ਮੁਲਾਮਤ ਕੀਤੀ ਕਿ ਪਹਿਲੇ ਉਸ ਨੇ ਸੰਦ ਭੇਜਿਆ ਦੁਰਾਨੀ ਨੂੰ ਪੰਜਾਬ ਵਿਚ ਅਤੇ ਫੇਰ ਉਸ ਦੀ ਵਫਾਦਾਰੀ ਤੋਂ ਮੂੰਹ ਮੋੜਨ ਮਮਾਇਰਜ਼ ਆਫ ਖਵਾਜਾ ਅਬਦੁਲ ਕਰੀਮ ਬਾਦਸ਼ਾਹ ਦਾ ਠੀਕ ਕੰਮ ਨਹੀਂ ਕੀਤਾ। ਏਥੇ ਹੀ ਉਸ ਨੇ ਸ਼ਾਹ ਦੀ ਨੂੰ ਇਸ ਗਦਾਰੀ ਇਹ ਸ਼ਬਦ ਭਰੇ ਉਸ ਉਤੇ ਬੜਾ ਕਿ ਇਸ ਗੁਸਤਾਖ ਕੈਦ ਕਰ ਲਓ । ਬਸ ਨਹੀਂ ਉਸ ਨੇ ਇਹ ਧਮਕੀ ਵੀ ਦਿਤੀ ਕਿ ਜੋ ਵਫਾਦਾਰੀ ਨੂੰ ਹੁਣ ਵੀ ਪਰਵਾਨ ਨਾ ਕੀਤਾ ਤਦ ਉਸ ਦੀ ਕਰੜੀ ਸਜ਼ਾ ਦਿਤੀ ਜਾਏਗੀ । ਜਦ ਉਸ ਨੇ ਦਰਬਾਰ ਵਿਚ ਆਖੇ ਤਦ ਨੌਜਵਾਨ ਗਵਰਨਰ ਨੂੰ ਕਰੋਧ ਆਇਆ। ਉਸ ਨੇ ਉਸੇ ਵੇਲੇ ਹੁਕਮ ਦਿਤਾ ਫਕੀਰ ਨੂੰ ਤੇ ਉਸ ਦੇ ਸਾਥੀ ਮੁਹੰਮਦ ਯਾਰ ਨੂੰ ਸਾਬਿਰ ਸ਼ਾਹ ਦਾ ਕਤਲ ਦੂਜੇ ਦਿਨ ਸ਼ਾਹ ਨਵਾਜ਼ ਖਾਨ ਦੇ ਦਰਬਾਰੀਆਂ ਨੇ ਆਖਿਆ ਜੇ ਉਸ ਨੇ ਸਾਬਿਰ ਸ਼ਾਹ ਜਾਦੂਗਰ ਨੂੰ ਜੀਉਂਦਾ ਰਹਿਣ ਦਿਤਾ ਤਦ ਨਾ ਕੇਵਲ ਉਸ ਉਤੇ ਹੀ ਸਗੋਂ ਸਾਰੀ ਹਿੰਦੁਸਤਾਨੀ ਕੌਮ ਉਤੇ ਸਖਤ ਬਲਾ ਨਾਜ਼ਲ ਹੋਵੇਗੀ । ਇਸ ਤੇ ਗਵਰਨਰ ਨੇ ਹੁਕਮ ਦੇ ਦਿਤਾ ਕਿ ਫਕੀਰ ਦਾ ਸਿਰ ਹੁਣੇ ਹੀ ਕਲਮ ਕੀਤਾ ਜਾਏ। ਉਸ ਵੇਲੇ ਜਲਾਦ ਦੀ ਤਲਵਾਰ ਨੇ ਇਸ ਰਾਜਦੂਤ ਦਾ ਸਿਰ ਧੜ ਤੋਂ ਵਖ ਕਰਕੇ ਰਖ ਦਿਤਾ। ਉਮਰਾ ਦੇ ਕਹਿਣ ਸੁਣਨ ਉਤੋਂ ਮੁਹੰਮਦ ਯਾਰ ਖਾਨ ਨੂੰ ਰਿਹਾ ਕਰ ਦਿਤਾ ਗਿਆ। ਇਸ ਤੋਂ ਮਗਰੋਂ ਸ਼ਾਹ ਨਿਵਾਜ਼ ਖਾਨ ਨੇ ਹਮਲਾ ਆਵਰ ਫੌਜ ਦਾ ਟਾਕਰਾ ਕਰਨ ਲਈ ਜ਼ਬਰਦਸਤ ਤਿਆਰੀਆਂ ਸ਼ੁਰੂ ਕਰ ਕਰ ਦਿਤੀਆਂ ਲਾਹੌਰੀ ਗਵਰਨਰ ਦੀਆਂ ਜੰਗੀ ਤਿਆਰੀਆਂ ਸ਼ਾਹ ਨਵਾਜ਼ ਖਾਨ ਗਵਰਨਰ ਨੇ ਆਸ ਪਾਸ ਦੇ ਜ਼ਿਲਿਆਂ ਦੀ ਸਾਰੀ ਫੌਜ ਇਕਠੀ ਕਰ ਲਈ ਅਤੇ ਸ਼ਹਿਰ ਤੇ ਕਿਲੇ ਨੂੰ ਵੀ ਰਖਿਆ ਹਿਤ ਤਿਆਰ ਕਰ ਲਿਆ। ਸ਼ਹਿਰ ਦੇ ਦਰਵਾਜ਼ੇ ਪੱਕੇ ਕਰ ਲਏ ਅਤੇ ਵਡੇ ਵਡੇ ਚੌਕਾਂ ਵਿਚ ਰਸਾਲੇ ਨਿਯਤ ਕਰ ਦਿਤੇ ਤੇ ਕਿਲੇ ਦੀਆਂ ਕੰਧਾਂ ਉਤੇ ਤੋਪਾਂ ਬੀੜ ਦਿਤੀਆਂ। ਅਹਿਮਦ ਸ਼ਾਹ ਦਾ ਪਹਿਲਾ ਹਮਲਾ ਜਨਵਰੀ-੧੭੪੭ ਈ: ਆਪਣੇ ਪੀਰ ਤੇ ਰਾਜਦੂਤ ਦੇ ਕਤਲ ਦੀ ਖਬਰ ਸੁਣਕੇ ਅਹਿਮਦ ਸ਼ਾਹ ਨੂੰ ਬੜਾ ਵੈਸ਼ ਆਇਆ । ਉਸ ਨੇ ਭਾਰਤ ਰਵੀ ਨੂੰ ਪਾਰ ਕਰ ਲਿਆ । ਲਾਹੌਰ ਦੇ ਗਵਰਨਰ ਨੇ ਕਸੂਰ ਦੇ ਪਠਨ ਜਿਲਾ ਖਾਨ ਦੇ ਮਾਤਹਿਤ ਟਾਕਰੇ ਲਈ ਫ਼ੌਜ ਭੇਜੀ ਪਰ ਉਹ ਪਠਾਨ ਵੈਰੀ ਨਾਲ ਜਾ ਮਿਲਿਆ ਅਤੇ ਨਾਲ ਹੀ ਫੌਜਾਂ ਨੂੰ ਵੀ ਵੈਰੀ ਏ ਕੈਂਪ ਵਿਚ ਗਿਆ। ਇਸ ਦੇ ਮਗਰੋਂ ਅਹਿਮਦ ਸ਼ਾਹ ਨੇ ਲਾਹੌਰ ਦੀਆਂ ਕੰਧਾਂ ਹੇਠ ਪੁਜਕੇ ਗਵਰਨਰ ਉਤੇ ਹਲਾ ਬੋਲਿਆ। ਏਥੇ ਗਵਰਨਰ ਦੀਆਂ ਫੌਜਾਂ ਨੇ ਵੈਰੀ ਦਾ ਟਾਕਰਾ ਕੀਤਾ। ਹਿੰਦੀ ਫ਼ੌਜਾਂ ਨੇ ਬਹੁਤ ਚਿਰ ਦਾਕਰਾ ਕਰਨ ਤੋਂ ਪਹਿਲੇ ਹੀ ਦਿਲ ਛਡ ਦਿਤਾ ਅਤੇ ਹਫੜਾ ਦਫੜੀ ਦੀ ਦਸ਼ਾ ਵਿਚ ਮੈਦਾਨ ਛਡਕੇ ਨਬ ਗਈਆਂ। ਦੁਰਾਨੀਆਂ ਨੇ ਉਹਨਾਂ ਦੇ ਹਾਥੀਆਂ ਦੇ ਸਾਰੇ ਮੋਰਚੇ ਤੋੜ ਦਿਤੇ। ਲਾਹੌਰੀ ਗਵਰਨਰ ਦੀ ਹਾਰ ਸ਼ਾਹ ਨਵਾਜ਼ ਖਾਨ ਦਿਲੀ ਨੂੰ ਨਸ ਗਿਆ ਅਤੇ ਜਾਂਦਾ ਹੋਇਆ ਆਪਣਾ ਸਾਰਾ ਜ਼ਰ ਤੇ ਜਦੋਂ ਹਰਾਤ ਵੀ ਨਾਲ ਲੈ ਗਿਆ। ਇਹ ਘਟਣਾ ਮੁਹਰਮ ੧੯੧ ਹਿਜਰੀ (ਜਨਵਰੀ ੧੭੪੭) ਵੀ ਹੈ। ਉਸ ਦੇ ਪਹਿਲੇ ਰਵਈਏ ਉਤੇ ਵਜੀਰ ਕਮਰ ਓਦੀਨ ਨੂੰ ਉਸ ਓਤੇ ਐਨਾ ਗੁਸਾ ਆਇਆ ਕਿ ਉਸ ਨੂੰ ਕੈਦ ਵਿਚ ਪਾ ਦਿਤਾ। 1 7 Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/236
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ