ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/234

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਂ ਰਹਿਣ ਦਿਤਾ ਜੋ ਉਸ ਦੇ ਕਰ ਕੇ ਇਸ ਪਦਵੀ ਤੀਕ ਪੂਜਾ ਦਾ ਰਾਜ ਪ੍ਰਬੰਧ ਬੜੇ ਕਰੜੇ ਹੱਥਾਂ ਪਿਤਾ ਖਾਨ ਬਹਾਦਰ ਦੇ ਸਮੇਂ ਕੀ ਸੀ ਅਤੇ ਜਿਸ ਨੇ ਦੇਸ ਦੇ ਉਸ ਭਾਗ ਅਤੇ ਯੋਗਤਾ ਨਾਲ ਕੀਤਾ ਸੀ। ਉਸ ਨੇ ਦੇਸ਼ ਦੇ ਮਾਲੀਏ ਦਾ ਚਿੰਤਾ ਪ੍ਰਬੰਧ ਕੀਤਾ ਅਤੇ ਆਪਣੇ ਪਿਤਾ ਦੇ ਕਰਮਚਾਰੀਆਂ ਪਾਸੋਂ ਵਡੀਆਂ ਵਡੀਆਂ ਰਮਾਂ ਵਸੂਲ ਕੀਤੀਆਂ । ਦਿਲੀ ਦੇ ਵਜ਼ੀਰ ਨਵਾਬ ਕਮਰ ਉਦ ਦੀਨ ਨੇ ਧਮਕੀਆਂ ਤੇ ਨਰਮੀ ਰਾਹੀਂ ਸ਼ਾਹ ਨਵਾਬ ਨੂੰ ਆਪਣੇ ਭਾਈ ਯਾਹੀਆਂ ਖਾਨ ਦੀ ਰਿਹਾਈ ਲਈ ਜ਼ੋਰ ਪਾਇਆ ਪਰ ਉਸ ਦੀ ਕੋਈ ਪੇਸ਼ ਨਾ ਗਈ। ਇਸ ਦੇ ਥੋੜਾ ਸਮਾਂ ਮਗਰੋਂ ਯਾਹੀਆ ਖਾਨ ਕਿਸੇ ਨਾ ਕਿਸੇ ਢੰਗ ਨਾਲ ਕੈਦ ਵਿੱਚੋਂ ਨਿਕਲ ਗਿਆ ਇਕ ਕੰਮ ਵਿਚ ਉਸ ਦੀ ਭੂ ਆ ਤੇ ਹਰਮ ਦੀਆਂ ਦੂਜੀਆਂ ਬੇਗਮਾਂ ਨੇ ਬੜੀ ਸਹਾਇਤਾ ਕੀਤੀ ! ਯਾਹੀਆ ਖਾਨ ਬਚ ਕੇ ਦਿਲੀ ਪੂਜਾ ਯਾਹੀਆ ਖਾਨ ਨੂੰ ਇਕ ਟੋਕਰੇ ਵਿਚ ਬੰਦ ਕਰਕੇ ਉਪਰੋਂ ਕਪੜੇ ਨਾਲ ਢਕ ਦਿਤਾ ਤੇ ਉਸ ਨੂੰ ਇਕ ਵਡੇ ਸਾਰੇ ਥਾਲ ਵਿਚ ਰਖਕੇ ਇਕ ਨੌਕਰ ਦੇ ਸਿਰ ਤੇ ਬਾਹਰ ਭੇਜ ਦਿਤਾ ਗਿਆ। ਇਸ ਤਰ੍ਹਾਂ ਕੈਦ ਵਿਚੋ ਂ ਖਲਾਸੀ ਪਾਕੇ ਯਾਹੀਆ ਖਾਨ ਕਰ ਦੇ ਤਾਕਤਵਰ ਪਠਾਨ ਅਹਿਮਦ ਯਾਰ ਖਾਨ ਦੀ ਸਹਾਇਤਾ ਨਾਲ ਦਿੱਲੀ ਜਾ ਪਹੁੰਚਾ । ਬਾਹ ਨਵ ਜ਼ ਖਾਨ ਨੂੰ ਜਦ ਇਸ ਫਰੇਬ ਦਾ ਪਤਾ ਲਗਾ ਤਦ ਉਸ ਨੇ ਉਹਨਾਂ ਸਭ ਲੋਕਾਂ ਨੂੰ ਸਜ਼ਾ ਦਿਤੀ ਜੇ ਉਸ ਸਾਜ਼ਸ਼ ਵਿਚ ਭਾਈਵਾਲ ਸਨ । ਉਸ ਨੇ ਜਦ ਆਪਣਾ ਗੁੱਸਾ ਆਪਣੀ ਭੂਆ ਉਤੇ ਕਢਿਆ ਤਦ ਉਸ ਬਿਧ ਤੀਵੀਂ ਨੇ ਸਨੇਹ ਪੂਰਬਕ ਆਖਿਆ 'ਬਰਖੁਰਦਾਰ ਖੁਦਾ ਨ ਕਰੇ ਯਾਹੀਆ ਖਾਨ ਦੀ ਥਾਂ ਤੂੰ ਭੀ ਕੈਦ ਵਿਚ ਹੁੰਦਾ ਤਦ ਮੈਂ ਤੈਨੂੰ ਵੀ ਰਿਹਾ ਕਰਾਉਣ ਲਈ ਇਉਂ ਹੀ ਜਤਨ ਕਰਦੀ । ਕਿਉਂ ਕਿ ਮਾਪਿਆਂ ਦੇ ਦਿਲ ਔਲਾਦ ਨੂੰ ਬਿਪਤਾ ਵਿਚ ਵੇਖ ਕੇ ਕਰ ਨਹੀਂ ਸਕਦੇ। ਹੁਣ ਮੈਂ ਤੇਰੇ ਵਸ ਵਿਚ ਹਾਂ ਜਿਵੇਂ ਤੇਰਾ ਜੀ ਚਾਹੇ ਮੇਰੇ ਨਾਲ ਸਲੂਕ ਕਰ ਉਸ ਨੇਕ ਤੀਵੀਂ ਦੇ ਸਨੇਹ ਪੂਰਤ ਨੇਕ ਵਿਚਾਰਾ ਦਾ ਸ਼ਾਹ ਨਿਵਾਜ਼ ਉਤੇ ਬੜਾ ਚੰਗਾ ਅਸਰ ਹੋਇਆ ਅਤੇ ਉਸ ਨੇ ਬਿਧ ਤੀਵੀਂ ਨੂੰ ਕੋਈ ਸਜ਼ਾ ਨ ਦਿਤੀ । ਯਾਹੀਆ ਖਾਨ ਦਿਲੀ ਪੁਜ ਕੇ ਸ਼ਹਿਨਸ਼ਾਹ ਦੇ ਹਜ਼ੂਰ ਪੇਸ਼ ਹੋਇਆ ਅਤੇ ਆਪਣੀਆਂ ਸ਼ਕਾਇਤਾਂ ਆਪਣੇ ਚਾਚੇ ਕਮਰ ਉਦ ਦੀਨ ਦੀ ਮਾਰਫਤ ਸਹਿਨਸ਼ਾਹ ਨੂੰ ਪੇਸ਼ ਕਰ ਦਿਤੀਆਂ । ਬਾਹ ਨਵਾਜ਼ ਖਾਨ ਦਾ ਅਹਿਮਦ ਸ਼ਾਹ ਅਬਦਾਲੀ ਨਾਲ ਖਵੀਆਂ ਖੜ ਪਤਰ ਆਪਣੀਆਂ ਕਰਤੂਤਾਂ ਅਤੇ ਰਾਜਧਾਨੀ ਵਿਚ ਆਪਣੇ ਸਤਾਏ ਹੋਏ ਭਾਈ ਦੀ ਹੋਂਦ ਨੂੰ ਮੁਖ ਰਖਕੇ ਤੇ ਇਹਨਾਂ ਦੇ ਨਤੀਜ ਤੋਂ ਡਰਦੇ ਮਾਰੇ ਸ਼ਾਹ ਨਵਾਜ਼ ਖਾਨ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਖੁਫੀਆ ਖੜ ਪਤਰ ਆਰੰਭ ਦਿਤਾ ਜੋ ਜੂਨ ੧੭੪੭ ਵਿਚ ਨਾਦਰ ਸ਼ਾਹ ਦੇ ਕਤਲ ਹੋ ਜਾਣ ਮਗਰੋਂ ਅਫਗਾਨਿਸਤਾਨ ਦਾ ਮਾਲਕ ਬਣ ਬੈਠਾ ਸੀ। ਅਹਿਮਦ ਸ਼ਾਹ ਅਬਦਾਲੀ ਦਾ ਮੁਢਲਾ ਇਤਿਹਾਸ ਅਹਿਮਦ ਖਾਨ (ਪਿਛੋਂ ਅਹਿਮਦ ਸ਼ਾਹ) ਪੁੱਤਰ ਜ਼ਮਾਨ ਖਾਨ ਤੇ ਪੈੜਾ ਦੌਲਤ ਖਾਨ ਅਬਦਾਲੀਆਂ ਦੇ ਸਦੋਜ਼ਈ ਕਬੀਲੇ ਨਾਲ ਸੰਬੰਧ ਰਖਦਾ ਸੀ । ਉਹਦਾ ਪਰਿਵਾਰ ਪਹਿਲੇ ਮੁਲਤਾਨ ਵਿਚ ਵਸਦਾ ਸੀ ਪਰ ਉਸਦੇ ਵਡੇਰੇ ਹਾਯਤ ਸੁਲਤਾਨ ਦਾ ਪੁੱਤਰ ਅਬਦੁਲਾ ਖਾਨ ੧੯੨੬ ਹਿਜਰੀ ਵਿਚ ਹਰਾਤ ਦੇ ਨੇੜੇ ਜਾ ਵਸਿਆ ਜਿਥੇ ਉਹ ਅਬਦਾਲੀਆਂ ਦਾ ਸਰਦਾਰ ਬਣ ਗਿਆ । ਅਬਦਾਲੀ ਕੌਮ ਦੇ ਲੋਕ ਉਦੋਂ ਹਰਾਤ ਦੇ ਆਸ ਪਾਸ ਦੀਆਂ ਪਹਾੜੀਆਂ ਵਿਚ ਵਸਦੇ ਸਨ। ਜਦੋਂ ਲ਼ਈ ਉਸ ਇਲਾਕੇ ਵਿਚ ਧਾਰਮਕ ਤੌਰ ਉਤੇ ਬਹੁਤ ਸਤਕਾਰੇ ਜਾਂਦੇ ਸਨ । ਇਸ ਗਲ਼ ਨੇ ਅਤੇ ਨੌਜਵਾਨ ਅਬਦੁੱਲਾ ਦੀਆਂ ਸਰਗਮੀਆਂ ਤੇ ਉਸ ਦੀ ਵਰਿਆਮਗੀ ਨੇ ਉਸ ਨੂੰ ਉਨਤੀ ਤੇ ਸਿਧੇ ਰਾਹ ਪਾ ਦਿਤਾ । ਉਸ ਦੀ ਤਾਜ ਤਖਤ ਦੀ ਹਵਸ ਨੂੰ ਵੇਖ ਕੇ ਸ਼ਾਹ ਹੁਸੈਨੀ ਸਫਰੀ ਸ਼ਾਹ ਈਰਾਨ ਦੇ ਗਵਰਨਰ ਹਰਾਤ ਅਬਾਸ ਕੁਲੀ ਖਾਨ ਸ਼ਮ ਨੇ ਉਸ ਨੂੰ ਕੈਦ ਵਿਚ ਪਾ ਦਿਤਾ। ਜਦੋਂ ¤ ਜ਼ਲ ਬਾਸ਼ੀਆਂ ਨੇ ਹਰਾਤ ਵਿਚੋਂ ਅਬਾਸ ਨੂੰ ਬਾਹਰ ਕਢ ਦਿਤਾ ਤਦ ਮੌਕਾ ਤਾੜਕੇ ਅਬਦੁਲਾ ਵੀ ਕੈਦ ਵਿਚੋਂ ਬਚ ਨਿਕਲਿਆ ਕੈਦ ਵਿਚੋਂ ਰਿਹਾ ਹੋ ਕੇ ਉਸ ਨੇ ਆਪਣੀ ਕੌਮ ਦੇ ਲੋਕਾਂ ਨੂੰ ਇਕ ਕੀਤਾ ਅਤੇ ਉਹਨਾਂ ਦੀ ਸਹਾਇਤਾ ਨਾਲ ਉਸ ਨੇ ਜਾਫਰ ਖਾਨ ਨੂੰ ਕੈਦ ਕਰ ਲਿਆ ਜੋ ਹਰਾਤ ਦਾ ਗਵਰਨਰ ਬਣ ਬੈਠਾ ਸੀ । ਅਬਦੁਲਾ ਨੇ ਹਰਾੜ ਅਤੇ ਉਸ ਦੇ ਮਾਤਹਿਤ ਜਿਨ੍ਹਾਂ ਅਲਾਕਾ ਸੀ ਉਸ ਨੂੰ ਆਪਣੇ ਅਧਿਕਾਰ ਵਿਚ ਕਰ ਲਿਆ । ਜਦ ਨਾਦਰ ਸ਼ਾਹ ਨੇ ਰਾਜ ਗਦੀ ਉਤੇ ਬੈਠ ਕੇ ਹਰਾਤ ਨੂੰ ਆਪਣਾਂ ਬਾਜਗੁਜ਼ਾਰ ਬਣਾਇਆ ਤਦ ਉਸਨੇ ਡਿਠਾ ਕਿ ਜ਼ੁਲ ਫਿਕਾਰ ਖ਼ਾਨ ਅਬਦਾਲੀ ਅਤੇ ਉਸ ਦੇ ਭਾਈ ਅਹਿਮਦ ਖਾਨ (ਜੋ ਪਿਛੋਂ ਅਹਿਮਦਸ਼ਾਹ ਦੇ ਨਾਮ ਨਾਲ ਪ੍ਰਸਿਧ ਹੋਇਆ) ਗਿਲਜ਼ਈਆਂ ਦੀ ਕੈਦ ਵਿਚ ਸਨ ! ਇਹਨਾਂ ਭਾਈਆਂ ਨੂੰ ਰਿਹਾ ਕਰਨ ਮਗਰੋਂ ਉਸ ਨੇ ਉਹਨਾਂ ਨੂੰ ਮਾਣ ਤੇ ਵਡਿਆਈ ਦਿਤੀ ਅਤੇ ਉਹਨਾਂ ਨੂੰ ਸ਼ਾਤਮਈ ਜੀਵਨ ਦੇ ਬਤੀਤ ਕਰਨ ਲਈ ਮਜਿੰਦਨ ਭੇਜ ਦਿਤਾ ਪਰ ਉਹਨਾਂ ਉਤੇ ਨਿਗਰਾਨੀ ਫੇਰ ਵੀ ਕਾਇਮ ਰਖੀ । ਨਾਦਰ ਸ਼ਾਹ ਨਾਲ ਹਿੰਦ ਆਉਣਾ ਨਾਦਰ ਸ਼ਾਹ ਦੇ ਦਿਲ ਵਿਚ ਅਹਿਮਦ ਖਾਨ ਲਈ ਬੜਾ ਸਤਕਾਰ ਸੀ । ਹਿੰਦੁਸਤਾਨ ਵਿਰੁਧ ਮੁਹੰਮ ਸਮੇਂ ਉਹ ਉਸ ਨੂੰ ਆਪਣੇ ਨਾਲ ਹੀ ਹਿੰਦੁਸਤਾਨ ਲੈ ਗਿਆ । ਅਹਿਮਦ ਖਾਨ ਦੇ ਹਥ ਜਦੋਂ ਰਾਜ ਪ੍ਰਬੰਧ ਆਇਆ ਉਸ ਨੇ ਵਹਿਮਵਸ ਆਪਣੀ ਕੌਮ ਦਾ ਨਾਮ ਬਦਲ ਕੇ ਅਬਦਾਲੀ ਤੋਂ ਦੁੱਰਾਨੀ ਰਖ ਲਿਆ ਅਤੇ ਫੇਰ ਉਹ ਏਸੇ ਹੀ ਨਾਮ ਨਾਲ ਪ੍ਰਸਿਧ ਹੋ ਗਈ। ਉਸ ਦੀਆਂ ਜਿੱਤਾਂ ਜੰਗ ਰਾਹੀਂ ਉਸ ਨੇ ਖਰਾਸਾਨ ਦਾ ਬਹੁਤ ਵੱਡਾ ਭਾਗ ਆਪਣੇ ਅਧੀਨ ਕਰ ਲਿਆ। ਫੇਰ ਉਹਨੇ ਕੰਧਾਰ ਦੇ ਨਾਲ ਲਗਦੇ ਇਲਾਕੇ ਵੀ ਆਪਣੇ ਕਬਜ਼ੇ ਵਿਚ ਕਰ ਲਏ । ਕੰਧਾਰ ਵਿਚ ੩੦ ਲਖ ਰੁਪਿਆ ਖ਼ਜ਼ਾਨੇ ਵਿਚ ਪੁਚਾਇਆ ਜਾ ਰਿਹਾ, ਉਹ ਵੀ ਉਸ ਦੇ ਕਾਬੂ ਆ ਗਿਆ ।

  • ਡੋ ਅਤੇ ਪ੍ਰਿਨਸਿਪ (Dow & Princep) ਦੇ ਇਸ ਬਿਆਨ ਦਾ ਕੋਈ

ਆਧਾਰ ਨਹੀਂ ਜਾਪਦਾ ਕਿ ਦੁਰਾਨੀ ਬਾਦਸ਼ਾਹ ਅਸਲ ਵਿਚ ਨਾਦਰ ਸ਼ਾਹ ਦਾ ਗੁਰਜ ਬਰਦਾਰ ਸੀ । ਉਹ ਆਪਣੇ ਹੀ ਕਬੀਲੇ ਸਦੋਂ ਜ਼ਈ ਦਾ ਸਰਦਾਰ ਸੀ ਅਤੇ ਨਾਦਰ ਸ਼ਾਹ ਨੇ ਕੰਧਾਰ ਦੀ ਜਿਤ ਮਗਰੋਂ ਉਸ ਨੂੰ ਸ਼ਾਂਤੀ ਪੂਰਬਕ ਜੀਵਨ ਬਤੀਤ ਕਰਨ ਲਈ ਬੜੇ ਆਦਰ ਤੇ ਸਤਕਾਰ ਨਾਲ ਮਜਿੰਦਰ ਭੇਜ ਦਿਤਾ ਸੀ । ਉਸ ਦਾ ਮੰਤਵ ਇਹ ਸੀ ਕਿ ਇਸ ਦਲੇਰ ਨੌਜਵਾਨ ਨੂੰ ਆਪਣੇ ਤੋਂ ਦੂਰ ਹੀ ਰਖੇ । ਪਰ ਸਾਰੇ ਇਤਿਹਾਸਕਾਰ ਇਹ ਗਲ ਮੰਨਦੇ ਹਨ ਕਿ ਅਹਿਮਦ ਸ਼ਾਹ ਨਾਦਰ ਸ਼ਾਹ ਦ ਨਾਲ ਹਿੰਦੁਸਤਾਨ ਆਇਆ ਸੀ। Sri Satguru Jagjit Singh Ji eLibrary Namdhari Elibrary@gmail.com