ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/233

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯਾਹੀਆ ਖਾਨ ਤੇ ਸ਼ਾਹਨਿਵਾਜ਼ ਖਾਨ ਵਿਚਾਲੇ ਫਰਕ ਇਹ ਉਹ ਸਮਾਂ ਸੀ ਜਦੋਂ ਲਾਹੌਰ ਦੀ ਵਾਇਸਰਾਏਲਟੀ ਲਈ ਯਾਹੀਆ ਖ਼ਾਨ ਅਤੇ ਉਸ ਦੇ ਛੋਟੇ ਭਰਾ ਹਦਾਇਤਉਲਾ ਖਾਨ ਵਿਚਾਲੇ ਸਖਤ ਟਾਕਰਾ ਹੋ ਰਿਹਾ ਸੀ। ਅਫਗਾਨ ਨੂਰ ਮੁਹੰਮਦ ਖਾਨ ਲੇਲੀ ਵਿਰੁੱਧ ਮੁਹਿਮ ਵਿਚ ਸੇਵਾ ਕਰਨ ਬਦਲੇ ਨਾਦਰ ਸ਼ਾਹ ਨੇ ਹਿਦਾਇਤਉਲਾ ਖਾਨ ਨੂੰ ਸ਼ਾਹ ਨਿਵਾਜ਼ ਖਾਨ ਦਾ ਉਪਨਾਮ ਦਿਤਾ ਸੀ। ਸ਼ਾਹ ਨਵਾਜ਼ ਖਾਨ ਦਲੇਰੀ ਤੇ ਅਕਲਮੰਦੀ ਵਿਚ ਸਭ ਤੋਂ ਬਾਜ਼ੀ ਲੈ ਗਿਆ ਸੀ । ਨਾਦਰ ਸ਼ਾਹ ਦੇ ਇਥੋਂ ਜਾਣ ਮਗਰੋਂ ਉਸਨੇ ਪੰਜਾਬ ਵਿਚ ਅਮਨ ਕਾਇਮ ਕਰਕੇ ਇਥੋਂ ਦੇ ਮਾਲੀਏ ਵਿਚ ਬਹੁਤ ਵਾਧਾ ਕਰ ਕੇ ਦਖਾਇਆ ਸੀ । ਜ਼ਕਰੀਆ ਖਾਨ ਆਪਣੇ ਪਿਛੇ ਜੋ ਵੱਡੀ ਸਾਰੀ ਜਾਇਦਾਦ ਛੱਡ ਗਿਆ ਉਸ ਵਿਚੋਂ ਸ਼ਾਹ ਨਿਵਾਜ਼ ਖਾਨ ਨੇ ਆਪਣੇ ਵੱਲੋਂ ਭਾਈ ਯਾਹੀਆ ਖਾਨ ਨੂੰ ਹਿੱਸਾ ਦੇਣ ਤੋਂ ਨਾਂਹ ਕਰ ਦਿਤੀ । ਸ਼ਾਹ ਨਿਵਾਜ਼ ਦਾ ਫ਼ੌਜ ਲੈ ਕੇ ਲਾਹੌਰ ਵਲ ਕੂਚ ਸ਼ਾਹ ਨਿਵਾਜ਼ ਖਾਨ ਨੇ ਜੋ ਉਸ ਸਮੇਂ ਮੁਲਤਾਨ ਦਾ ਗਵਰਨਰ ਸੀ ਬੜੀ ਵੱਡੀ ਫ਼ੌਜ ਲੈ ਕੇ ਲਾਹੌਰ ਵਲ ਕੂਚ ਬੋਲ ਦਿਤਾ । ਲਾਹੌਰ ਦੇ ਪਾਸ ਪੁਜ ਕੇ ਉਸ ਨੇ ਝਾਲਾਮਾਰ ਬਾਗ ਪਾਸ ਉਸ ਥਾਂ ਤੇ ਆਣ ਕੈਂਪ ਲਾਇਆ ਜਿਥੇ ਹੁਣ ਉਸ ਦੇ ਪਿਤਾ ਦੀ ਕਬਰ ਹੈ । ਦੀਵਾਨ ਸੂਰਤ ਸਿੰਘ ਦੀ ਮਾਰਫਤ ਗਲ ਬਾਤ ਸ਼ੁਰੂ ਹੋਈ । ਈਦ ਵਾਲੇ ਦਿਨ ਦੋਵੇਂ ਨਮਾਜ਼ ਲਈ ਈਦ ਗਾਹ ਵਿਚ ਪਹੁੰਚੇ । ਨਮਾਜ਼ ਹੋ ਚੁਕਣ ਮਗਰੋਂ ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਯਹੀਆ ਖਾਨ ਦੀ ਹਾਰ ਤੇ ਕੈਦ ਤੂੰ ਤੂੰ ਮੈਂ ਮੈਂ ਮਗਰੋਂ ਹਥੋਂ ਪਈ ਸ਼ੁਰੂ ਹੋ ਗਈ । ਇਸ ਝਗੜੇ ਤੂੰ ਮੈਂ ਮੈਂ ਹੋ ਵਿਚ ਯਾਹੀਆ ਖਾਨ ਦੇ ਕਈ ਪਿਛਲਗ ਮਾਰੇ ਗਏ। ਸ਼ਾਹ ਨਵਾਜ਼ ਨੇ ਯਾਹੀਆ ਖਾਨ ਨੂੰ ਕੈਦ ਕਰ ਲਿਆ ਅਤੇ ਫੇਰ ਲਾਹੌਰ ਵਿਚ ਪੁਜ ਕੇ ਆਪਣੇ ਮ੍ਰਿਤ ਪਿਤਾ ਦੀ ਸਾਰੀ ਜਾਇਦਾਦ ਉਤੇ ਵੀ ਕਬਜ਼ਾ ਕਰ ਪਿਛਲੇ ਸਫੇ ਦੇ ਦੂਜੇ ਕਾਲਮ ਦੀ ਬਾਕੀ ੨੪੧ I ਸਿੰਘ, ਭਾਈ ਸ਼ਾਹਬਾਜ਼ ਸਿੰਘ, ਸੁਬੇਗ ਸਿੰਘ ਅਦਿਕ ਹਜ਼ਾਰਾਂ ਨਹੀਂ ਲਖਾਂ ਸ਼ਹੀਦ ਸਿੰਘਾਂ ਦੀ ਸ਼ਹੀਦੀ ਦਸਦੀ ਹੈ ਕਿ ਉਹਨਾਂ ਸਭ ਸ਼ਹੀਦਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਸੀ । ਅਸਲ ਵਿਚ ਗਲ ਇਹ ਸੀ ਕਿ ਬਹੁਤ ਸਾਰੇ ਉਹ ਹਿੰਦੂ ਤੇ ਮੁਸਲਮਾਨ ਜਿਨਾਂ ਦੇ ਸਿਰ ਤੇ ਕੇਸ ਸਨ ਯਾ ਜਿਨਾਂ ਦੀਆਂ ਦਾੜੀਆਂ ਲੰਮੀਆਂ ਸਨ ਉਹ ਸਿਖ ਹੋਣ ਦੇ ਸ਼ਕ ਵਿਚ ਹੀ ਇਨਾਮ ਦੇ ਲਾਲਚੀ ਮੁਸਲਮਾਨਾਂ ਹਥੋਂ ਕਤਲ ਹੋ ਗਏ । ਇਸ ਲਈ ਬਹੁਤ ਸਾਰੇ ਹਿੰਦੂਆਂ ਤੇ ਮੁਸਲਮਾਨਾਂ ਨੇ ਲੰਮੇ ਕੇਸ ਤੇ ਦਾੜੀਆਂ ਕਟਵਾ ਦਿਤੀਆਂ ਤੇ ਮੁਸਲਮਾਨ ਹਾਕਮਾਂ ਨੇ ਇਹਨਾਂ ਦੀ ਕਰਤੂਤ ਨੂੰ ਸਿਖਾਂ ਦੇ ਮੱਥੇ ਮੜ੍ਹਕੇ ਬਦਨਾਮ ਕਰਨ ਦਾ ਸਾਧਨ ਬਣਾ ਲਿਆ ਇਹ ਉਕਾਈ ਵੀ ਉਸ ਨੂੰ ਸਰਕਾਰੀ ਪ੍ਰਾਪੇਗੰਡੇ ਦੇ ਅਸਰ ਹੇਠ ਹੀ ਹੋਈ ਜਾਪਦੀ ਹੈ । ਜੋ ਸਿਖ ਇਹ ਕਰ ਸਕਦੇ ਹਨ ਉਹਨਾਂ ਨੂੰ ਹਜ਼ਾਰਾਂ ਤੇ ਲਖਾਂ ਦੀ ਗਿਣਤੀ ਵਿਚ ਸ਼ਹੀ ਦੀਆਂ ਪਾਉਣ ਦੀ ਲੋੜ ਨ ਰਹਿੰਦੀ । ਲੇਖਕ ਦਾ ਅਗਲਾ ਫਿਕਰਾ ਵੀ ਇਸ ਗਲ ਨੂੰ ਸਪਸ਼ਟ ਕਰਦਾ ਹੈ । ਮੁਗਲ ਹਾਕਮ ' ਤੇ ਇਸ ਟੋਹ ਵਿਚ ਸਨ ਕਿ ਕੋਈ ਸਿਖ ਇਹ ਕਰਤੂਤ ਕਰੇ ਤਦ ਉਹ ਸਿਖਾਂ ਨੂੰ ਬਦਨਾਮ ਕਰਨ ਪਰ ਉਹਨਾਂ ਨੂੰ ਕੋਈ ਇਕ ਸਿਖ ਵੀ ਇਹੋ ਜਿਹਾ ਨਾ ਮਿਲ ਸਕਿਆ ਜਿਸ ਨੇ ਕੇਸ ਦਾੜੀ ਨੂੰ ਕਤਲ ਕਰਾਉਣਾ ਪਰਵਾਨ ਕੀਤਾ ਹੋਵੇ । ਲਖਪਤ ਨੇ ਜਿਹੜੇ ਇਕ ਹਜ਼ਾਰ ਸਿਖ ਲਿਆ ਕੇ ਨਖਾਸ ਕਤਲ ਕੀਤੇ ਉਹਨਾਂ ਹਜ਼ਾਰ ਸਿਖਾਂ ਵਿਚ ਵੀ ਕਿਸੇ ਨੇ ਇਹ ਗਲ ਨ ਮੰਨੀ, ਹਾਲਾਂਕਿ ਮੌਤ ਉਹਨਾਂ ਨੂੰ ਸਾਹਮਣੇ ਨਜ਼ਰ ਆ ਰਹੀ ਸੀ । ਮੁਸਲਮਾਨ ਹਾਕਮ ਸਿਖਾਂ ਦੇ ਸਿਰਾਂ ਦੇ ਮੁਨਾਰੇ ਉਸਾਰ ਕੇ ਵੀ ਇਹ ਗਲ ਨਾਂ ਕਰਾ ਸਕੇ - ਉਲਥਾਕਾਰ ਲਿਆ। ਨ ਕੇਵਲ ਉਹ ਸਗੋਂ ਉਸ ਨੇ ਸ਼ਾਹੀ ਗੌਰਮਿੰਟ ਦੇ ਹੁਕਮ ਦੀ ਉਡੀਕ ਕੀਤੇ ਬਿਨਾਂ ਹੀ ਆਪਣੇ ਆਪ ਨੂੰ ਲਾਹੌਰ ਦਾ ਵਾਇਸਰਾਏ ਹੋਣ ਦਾ ਐਲਾਨ ਕਰ ਦਿਤਾ। ਉਸ ਸਮੇਂ ਦਿਲੀ ਦੀ ਸ਼ਾਹੀ ਗੌਰਮਿੰਟ ਅਸਲ ਵਿਚ ਐਨੀ ਕਮਜ਼ੋੜ ਸੀ ਕਿ ਉਹ ਇਸ ਮਾਮਲੇ ਵਿਚ ਦਖਲ ਦੇ ਹੀ ਨਹੀਂ ਸੀ ਸਕਦੀ। ਸ਼ਾਹ ਨਵਜ਼ ਖਾਨ ਨੇ ਨ ਕੇਵਲ ਯਾਹੀਆ ਖਾਨ ਨੂੰ ਹੀ ਨਹੀਂ ਸਗੋਂ ਉਸ ਦੇ ਸਭ ਵਡੇ ਵੱਡੇ ਕਰਮਚਾਰੀਆਂ ਨੂੰ ਹਥ ਕੁੜੀਆਂ ਲਵਾ ਦਿਤੀਆਂ। ਇਹਨਾਂ ਵਿਚ ਪੁਰਾਣਾ ਦੀਵਾਨ ਲਖਪਤ ਰਾਏ ਭੀ ਸ਼ਾਮਲ ਸੀ। ਸ਼ਾਹ ਨਵਾਜ਼ ਖਾਨ ਦਾ ਲਾਹੌਰ ਦੀ ਗਵਰਨਰੀ ਉਤੇ ਅਧਿਕਾਰ ਬਾਹ ਨਵਾਜ਼ ਖਾਨ ਨੇ ਲਾਹੌਰ ਦੀ ਗਵਰਨਰੀ ਉੱਤੇ ਅਧਿਕਾਰ ਜਮਾ ਕੇ ਆਪਣੀ ਮੁਹਰ ਵਿਚੋਂ ' . .. Os 9 ਅਰਥਾਤ ਮੁਹੰਮਦ ਸ਼ਾਹ ਦਾ ਜਾਂਨਿਸਾਰ ਸੇਵਕ ਦੇ ਸ਼ਬਦ ਬਾਹਰ ਕਢ ਦਿਤੇ ਅਤੇ ਉਹਨਾਂ ਦੀ ਥਾਂ ਇਹ ਇਕ ਕਲਾਮ ਉਕਰ ਲਿਆ। <6 ਐ ਖੁਦਾ ! ਤੂੰ ਮੇਰੇ ਦਿਲੀ ਵਿਚਾਰਾਂ ਦਾ ਗੁਵਾਹ ਹੈ ਕਿਉਂਕਿ ਮੇਰਾ ਮਨ ਨੇਕ ਹੈ ਇਸ ਲਈ ਮੈਨੂੰ ਨੇਕੀ ਦੀ ਦਾਤ ਬਖਸ਼ ਪੁਰਾਣੀ ਮੁਹਰ ਦੇ ਹਾਸ਼ੀਏ ਉਪਰ ਬਹਿਨ ਸ਼ਾਹ ਦੇ ਵਡੇਰਿਆਂ ਦੇ ਨਾਮ ਤੈਮੂਰ ਸ਼ੁਰੂ ਹੋ ਕੇ ਦਰਜ ਸਨ ਨਵੀਂ ਮੁਹਰ ਵਿਚ ਉਸ ਨੇ ੧੨ ਅਮਾਂ ਦੇ ਨਾਮ ਉਕਰੇ ਅਤੇ ਸੁੰਨੀ ਦੀ ਥਾਂ ਤੇ ਸ਼ਈਆ ਧਰਮ ਧਾਰਨ ਕਰ ਲਿਆ ! ਕੌੜਾ ਮਲ਼ ਨੂੰ ਮਹਾਂ ਮੰਤਰੀ ਥਾਪਿਆ ਨਵੇਂ ਗਵਰਨਰ ਨੇ ਆਪਣੇ ਦੀਵਾਨ ਕੌੜਾ ਮੱਲ ਨੂੰ ਆਪਣਾ ਪ੍ਰਧਾਨ ਮੰਤਰੀ ਥਾਪਿਆ । ਦੀਵਾਨ ਨੂੰ ਮੁਲਤਾਨੋਂ ਸਦ ਕੇ ਵਜ਼ਾਰਤ ਦਾ ਕਲਮ ਦਾਨ ਉਹਦੇ ਸਪੁਰਦ ਕੀਤਾ । ਜਲੰਧਰ ਦੁਆਬੇ ਦਾ ਇਨਚਾਰਜ ਅਦੀਨਾ ਬੇਗ ਉਸ ਨੇ ਅਦੀਨਾ ਬੇਗ ਖਾਨ () ਨੂੰ ਜਾਲੰਧਰ ਦੁਆਬੇ ਦਾ ਗਵਰਨਰ

  • ਕੌੜਾ ਮਲ ਪਹਿਲੇ ਇਕ ਬਾਣੀਆ ਸੀ ਜੋ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ

ਸੀ ਪਰ ਹੁਣ ਉਹਦੇ ਪਾਸ ਬੜਾ ਧਨ ਇਕਠਾ ਹੋ ਗਿਆ । ਉਹ ਹੁਣ ਐਨਾ ਮਾਲਦਾਰ ਹੋ ਗਿਆ ਕਿ ਉਸ ਨੂੰ ਨਗਾਰਾ ਤੇ ਝੰਡਾ ਰਖਣ ਦਾ ਅਧਿਕਾਰ ਪ੍ਰਾਪਤ ਸੀ । ਉਸ ਸਮੇਂ ਉਹ ਮੁਲਤਾਨ ਦਾ ਗਵਰਨਰ ਸੀ । ਮੁਹੰਮਦ ਅਸਲਾਮ ਦਾ ਫਰਗਾਤੂਨ ਨਜ਼ੀਰਨ । ()ਅਦੀਨਾ ਬੇਗਖਾਨ ਦਾ ਨ ਮ ਇਹਨਾਂ ਪੰਨਿਆਂ ਵਿਚ ਵਾਰ ਵਾਰ ਆਏਗਾ । ਉਹ ਸ਼ਰਕ ਪੁਰ ਤਸੀਲ ਲਾਹੌਰ ਦੇ ਅਥਾਮ ' ਚ ਨੂੰ ਦਾ ਪੁਤਰ ਸੀ । ਉਸ ਦੀ ਸਿਖਿਆ ਇਕ ਮੁਗਲ ਪਰਿਵਾਰ ਵਿਚ ਹੋਈ ਅਤੇ ਕੁਛ ਚਿਰ ਬਜਵਾੜਾ ਜ਼ਿਲਾ ਹੁਸ਼ਿਆਰਪੁਰ ਵਿਚ ਰਹਿਣ ਮਗਰੋਂ ਉਹ ਅਲਾਬਾਦ ਚਲਾ ਗਿਆ, ਜਿਥੇ ਉਸ ਨੇ ਸਾਧਾਰਨ ਫੌਜੀ ਸਿਪਾਹੀ ਵਾਂਗ ਨੌਕਰੀ ਕਰ ਲਈ । ਉਸ ਨੇ ਮਾਲੀਏ ਸੰਬੰਧੀ ਸਿਖਿਆ ਜਾਰੀ ਰਖੀ । ਮਾਲੀਆ ਸੰਬੰਧੀ ਉਸ ਦੀ ਯੋਗਤਾ ਨੇ ਉਸ ਨੂੰ ਫੌਜੀ ਸੇਵਾ ਛਡ ਕੇ ਪੰਜਾਬ ਵਾਪਸ ਮੁੜ ਆਉਣ ਲਈ ਮਜਬੂਰ ਕੀਤਾ : ਪੰਜਾਬ ਵਿਚ ਉਸ ਨੂੰ ਕੁਲੈਕਟਰ (ਇਹ ਪਦਵੀ ਅਜ ਕਲ ਦੇ ਪਟਵਾਰੀ ਦੇ ਬਰਾਬਰ ਹੁੰਦੀ ਸੀ) ਦੀ ਪਦਵੀ ਮਿਲੀ ਤੇ ਉਹ ਲੁਧਿਆਣੇ ਜ਼ਿਲੇ ਦੇ ਪਿੰਡ ਕਣਕ ਵਿਚ ਨੀਯਤ ਕੀਤਾ ਗਿਆ। ਮਾਲ ਗੁਜ਼ਾਰੀ ਦੇ ਮਾਮਲੇ ਵਿਚ ਉਸ ਨੇ ਜਿਸ ਯੋਗਤਾ ਦਾ ਸਬੂਤ ਦਿਤਾ ! ਉਸ ਦੇ ਕਾਰਨ ਉਸ ਨੂੰ ਸੁਲਤਾਨ ਪੁਰ ਦੀ ਗਵਰਨਰੀ ਮਿਲ ਗਈ ਜੋ ਕਿ ਪੰਜਾਬ ਦੇ ਵਾਇਸਰਾਏ ਦੇ ਮਾਤਹਿਤ ਇਕ ਉਚਾ ਅਹੁਦਾ ਸੀ । ਨਾਦਰ ਸ਼ਾਹ ਦੇ ਹਮਲੇ ਦੇ ਸਮੇਂ ਉਹ ਏਸੇ ਪਦਵੀ ਉਤੇ ਕੰਮ ਕਰ ਰਿਆ ਸੀ – ਅਹਿਵਾਲਿ ਅਦੀਨਾ ਬੋਗ ਖਾਨ - Sri Satguru Jagjit Singh Ji eLibrary Namdhari Elibrary@gmail.com