ਨੂੰ ਸ਼ਹੀਦ ਗੰਜ ਦੇ ਨਾਮ ਨਾਲ ਸਦਣ ਲਗ ਪਏ, ਜੋ ਕਿ ਇਸ ਘਟਣਾਂ ਦੀ ਯਾਦ ਵਿਚ ਕਾਇਮ ਕੀਤਾ ਗਿਆ ਸੀ। ਉਸ ਅਸਥਾਨ ਉਤੇ ਉਹਨਾਂ ਸਿਖਾਂ ਨੂੰ ਕਤਲ (ਸ਼ਹੀਦ) ਕੀਤਾ ਗਿਆ । ਉਥੇ ਉਸ ਸ਼੍ਰੋਮਣੀ ਸ਼ਹੀਦ ਭਾਈ ਤਾਰੂ ਸਿੰਘ ਦੀ ਸਮਾਧੀ ਉਸਾਰੀ ਗਈ, ਜੋ (ਸੀ ਗੁਰੂ) ਗੋਬਿੰਦ ਸਿੰਘ ਦਾ ਪੁਰਾਣਾਂ ਸਾਥੀ (ਸਿਖ) ਸੀ । ਭਾਈ ਤਾਰ ਸਿੰਘ ਨੂੰ ਸਮੇਂ ਦੀ ਸਰਕਾਰ ਵਲੋਂ ਇਹ ਲੋਭ ਦਿਤਾ ਗਿਆ ਕਿ ਜੇ ਉਹ ਸਿਖ ਧਰਮ ਨੂੰ ਤਿਆਗ ਕੇ ਆਪਣੇ ਕੇਸ ਕਤਲ ਕਰਵਾ ਦੇਵੇ ਤਦ ਉਸ ਨੂੰ ਮਾਫੀ ਮਿਲ ਸਕਦੀ ਹੈ ਪਰ ਭਾਈ ਤਾਰੂ ਸਿੰਘ ਨੂੰ ਜਿੰਨੀ ਵਾਰ ਵੀ ਇਹ ਪੇਸ਼ਕਸ਼ ਕੀਤੀ ਗਈ ਉਹਨੇ ਉਨੀ ਵਾਰ ਹੀ ਇਸ ਪੇਸ਼ਕਸ਼ ਨੂੰ ਠੁਕਰਾ ਦਿਤਾ। ਇਸ ਤੇ ਸੰਨ ੧੭੪੬ ਈਸਵੀ
- ਸ਼ਹੀਦ ਗੰਜ ਦਾ ਭਾਵ ਹੈ ਸ਼ਹੀਦਾਂ ਦਾ ਖਜ਼ਾਨਾ ਅਰਥਾਤ ਓਹ ਅਸਥਾਨ ਜਿਥੇ
ਬਹੁਤ ਸਾਰੇ · ਲੋਕ ਸ਼ਹੀਦ ਹੋਏ ਹੋਣ ਜਾਂ ਦਬੇ ਹੋਣ । ਪੰਜਾਬ ਵਿਚ ਸਿਖਾਂ ਦੇ ਕਈ ਸ਼ਹੀਦ ਗੰਜ ਹਨ । ਜਿਥੇ ਜਿਥੇ ਵੀ ਸਿਖ ਸ਼ਹੀਦ ਕੀਤੇ ਗਏ ਉਥੇ ਹੀ ਸਿਖਾਂ ਨੇ ਉਹਨਾਂ ਦੀ ਯਾਦ ਨਮਿਤ ਸ਼ਹੀਦ ਗੰਜ ਕਾਇਮ ਕਰ ਦਿਤੇ । ਪਰ ਲਾਹੌਰ ਦਾ ਇਹ ਸ਼ਹੀਦ ਗੰਜ ਸਭ ਤੋਂ ਵਡਾ ਹੈ ਤੇ ਹੈ ਵੀ ਸਚ ਮੁਚ ਸ਼ਹੀਦਾਂ ਦਾ ਰੰਜ । ਇਹ ਅਸਥਾਨ ਲਾਹੌਰ ਰੇਲਵੇ ਸਟੇਸ਼ਨ ਤੋਂ ਅੱਧ ਕੁ ਫਰਲਾਂਗ ਦੂਰ ਦਿਲੀ ਦਰਵਾਜ ਨੂੰ ਜਾਣ ਵਾਲੀਆਂ ਸੜਕਾਂ ਦੇ ਸੰਗਮ ਉਤੇ ਓਸ ਥਾਂ ਹੈ ਜਿਥੋਂ ਲੰ ਡਾਂ ਬਾਜਾਰ ਅਤੇ ਸੁਲਤਾਨ ਦਾ ਬਾਗ (ਸਬੰਧਤ ਸਰਾਂ ਸੁਲਤਾਨ) ਸ਼ੁਰੂ ਹੁੰਦਾ ਹੈ ਇਹ ਬਾਗ ਹੁਣ ਉਜੜ ਚੁਕਾ ਹੈ ਤੇ ਇਥੇ ਹੁਣ ਵਜੋਂ ਹੋ ਗਈ ਹੈ । ਇਹ ਓਹੋ ਬਾਗ ਹੈ ਜਿਸ ਵਿਚ ਉਹ ਠੰਡੀ ਖੂਹੀ ਵਾਕਿਆ ਸੀ ਜਿਥੇ ਪੁਰਾਣੇ ਸਮੇਂ ਦੇ ਲੋਕ ਦੂਰੋਂ ਦੂਰੋਂ ਆ ਕੇ ਪਾਣੀ ਪੀਂਦੇ ਹੁੰਦੇ ਸਨ ਕਿਉਂਕਿ ਉਹਨਾਂ ਜਮਾਨਿਆਂ ਵਿਚ ਬਰਫ ਨ ਹੋਣ ਕਰਕੇ ਇਸ ਖੂਹੀ ਦਾ ਪਾਣੀ ਬਰਫ ਵਰਗਾ ਠੰਡਾ ਹੁੰਦਾ ਸੀ । २४० ਏਥੇ ਪ੍ਰਸਿਧ ਗੁਰਦਵਾਰਾ ਸ਼ਹੀਦ ਗੰਜ ਉਸ ਥਾਂ ਤੇ ਹੈ ਜਿਥੇ ਕਦੇ ਦਾਰਾ ਸ਼ਿਕੋਹ ਦਾ ਨਖਾਬ ਅਰਥਾਤ ਘੋੜਿਆਂ ਦਾ ਤਬੇਲਾ ਹੁੰਦਾ ਸੀ । ਨੌਲਖਾ ਬਾਜ਼ਾਰ ਵਾਲਾ ਬਾਜਾਰ ਬਣਨ ਨਾਲ ਇਹ ਵਡਾ ਗੁਰਦਵਾਰਾ ਦੋ ਭਾਗਾਂ ਵਿਚ ਵੰਡਿਆ ਗਿਆ । ਸੜਕ ਦੇ ਇਕ ਪਾਸੇ ਨਖਾਸ ਵਲ ਭਾਈ ਤਾਰੂ ਸਿੰਘ ਦੀ ਸਮਾਧ, ਸਰਦਾਰ ਧਨਾ ਸਿੰਘ ਦੀ ਸਮਾਧ ਜੋ ਹੁਣ ਵੀ ਵਿਦਮਾਨ ਹਨ । ਅਤੇ ਬਹੁਤ ਸਾਰੀਆਂ ਨਾਲ ਲਗਦੀਆਂ ਸਿਖਾਂ ਦੀਆਂ ਸਮਾਧਾਂ ਸਨ ਅਤੇ ਸੜਕ ਦੇ ਦੂਜੇ ਪਾਸੇ ਉਹ ਗੁਰਦਵਾਰਾ ਸਿੰਘੀਣਆਂ ਹੈ ਜਿਸ ਦੇ ਹਾਤੇ ਵਿਚ ਪਹਿਲੇ ਉਹ ਪੁਰਾਤਨ ਮਸੀਤ ਵੀ ਸੀ ਜਿਥੇ ਬੈਠ ਕੇ ਕਾਜ਼ੀ ਤੇ ਮੂਲਾਂ ਨੇ ਸਿਖਾਂ ਦੇ ਕਤਲ ਦੇ ਫਤਵੇ ਦਿੱਤੇ ਸਨ ਜਿਸ ਤੇ ਪਿਛੋਂ ਸਿਖਾਂ ਨੇ ਕਬਜ਼ਾ ਕਰਕੇ ਸ਼ਹੀਦ ਗੰਜ ਦਾ ਹੀ ਭਾਗ ਬਣਾ ਲਈ ਸੀ। ਇਹ ਮਸੀਤ ਤੇ ਗੁਰਦਵਾਰਾ ਭਾਈ ਹਰਨਾਮ ਸਿੰਘ ਮਹੰਤ ਦੇ ਕਬਜ਼ੇ ਵਿਚ ਸੀ ਤੇ ਇਸ ਲਈ ਮਹੰਤ (ਸਿਖਾਂ) ਤੇ ਮੁਸਲਮਾਨਾਂ ਵਿਚਾਲੇ ਕਈ ਸਾਲ ਤੀਕ ਮੁਕਦਮੇ ਬਾਜ਼ੀ ਜਾਰੀ ਰਹੀ । ਅੰਤ ਵੀ ਕੌਂਸਲ ਦੇ ਅੰਤਮ ਫੈਸਲੇ ਅਨੁਸਾਰ ਇਹ ਮਸੀਤ ਸਿਖਾਂ ਨੂੰ ਮਿਲ ਗਈ ਤੇ ਉਹਨਾਂ ਨੇ ਉਥੇ ਸ਼ਹੀਦ ਗੰਜ ਦੀ ਇਮਾਰਤ ਬਣਾਉਣ ਲਈ ਉਸ ਨੂੰ ਢਾਹ ਦਿਤਾ । ਇਸ ਦੇ ਢਾਹੁਣ ਸਮੇਂ ਮੁਸਲਮਾਨਾਂ ਨੇ ਬੜਾ ਖੌਰੂ ਪਾਇਆ ਪਰ ਉਦੋਂ ਦੇ ਪੰਜਾਬ ਦੇ ਮਹਾਂ ਮੰਤਰੀ ਸਰ ਸਿਕੰਦਰ ਹਿਯਾਤ ਨੇ ਇਸ ਗੜ ਬੜ ਨੂੰ ਕਰੜੇ ਹਥਾਂ ਨਾਲ ਦਬਾ ਦਿਤਾ । ਸਿਖਾਂ ਨੇ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਇਕਠ ਕਰਕੇ ਸ਼ਹੀਦ ਗੰਜ ਦੀ ਨਵੀਂ ਇਮਾਰਤ ਦੀ ਨੀਂਹ ਰਖ ਦਿਤੀ । ਇਹਨਾਂ ਹੀ ਦਿਨਾਂ ਵਿਚ ਪੰਜਾਬ ਦੀਆਂ ਵੰਡੀਆਂ ਪੈ ਗਈਆਂ ਤੇ ਲਾਹੌਰ ਪਾਕਿਸਤਾਨ ਨੂੰ ਮਿਲ ਗਿਆ ਇਸ ਗੁਰਦਵਾਰੇ ਦੀ ਇਮਾਰਤ ਦੀ ਸਕੀਮ ਵਿਚੋਂ ਹੀ ਰਹੀ ਗਈ । ਮੇਰਾ ਜੰਮਪਲ ਵੀ ਸ਼ਹੀਦ ਗੰਜ ਦੇ ਇਕ ਮਕਾਨ ਵਿਚ ਹੀ ਹੋਣ ਕਰਕੇ ' ਤੇ ਉਮਰ ਦਾ ਬਹੁਤਾ ਭਾਗ (ਲਗ ਪਗ ੫੦ ਸਾਲ) ਏਥੇ ਲਾਹੌਰ ਵਿਚ ਰਹਿਣ ਕਰਕੇ ਇਥੋਂ ਦੇ ਸਭ ਵਾਕਿਆਤ ਮੇਰੇ ਅੱਖੀਂ ਡਿੱਠੇ ਹਨ । ਜਦ ਸਿਖਾਂ ਨੇ ਸ਼ਹੀਦ ਗੰਜ ਸਿੰਘਣੀਆਂ ਦੇ ਵਿਚ ਉਸ ਦਾ ਸਿਰ ਕਲਮ ਕਰ ਦਿਤਾ ਗਿਆ । ਪੰਜਾਬ ਵਿਚਲੇ ਸਭ ਸਿੱਖਾਂ ਨੂੰ ਕਤਲ ਕਰ ਦੇਣ ਦਾ ਸਰਕਾਰੀ ਐਲਾਨ ਯਾਹੀਆ ਖਾਨ ਨੇ ਹੁਣ ਤਕ ਸਰਕਾਰੀ ਤੌਰ ਉਤੇ ਇਹ ਐਲਾਨ ਕਰ ਦਿਤਾ ਕਿ ਪੰਜਾਬ ਵਿਚ ਜਿਥੇ ਵੀ ਕੋਈ ਸਿਖ ਮਿਲੇ ਉਥੇ ਹੀ ਉਸ ਨੂੰ ਜਾਨੋਂ ਮਾਰ ਦਿਤਾ ਜਾਵੇ। ਸਿੱਖਾਂ ਦੇ ਸਿਰਾਂ ਦਾ ਇਨਾਮ ਉਸ ਜ਼ਮਾਨੇ ਵਿਚ ਜਿਹੜਾ ਵੀ ਮਨੁੱਖ ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਲੈਂਦਾ । ਉਸ ਨੂੰ ਮੌਤ ਦੀ ਸਜ਼ਾ ਦਿਤੀ ਜਾਂਦੀ ਸੀ ਏਥੇ ਹੀ ਬਸ ਨਹੀਂ ਸਗੋਂ ਸਿਖਾਂ ਦੇ ਸਿਰਾਂ ਲਈ ਇਨਾਮ ਰੱਖਿਆ ਗਿਆ। ਇਉਂ ਹਰ ਰੋਜ਼ ਹਜ਼ਾਰਾਂ ਹੀ ਮਾਰੇ ਜਾਂਦੇ ਅਤੇ ਉਹਨਾਂ ਦੇ ਕਟੇ ਹੋਏ ਸਿਰ ਸੂਬੇਦਾਰ ਲਾਹੌਰ ਨੂੰ ਪੇਸ਼ ਕਰਕੇ ਇਨਾਮ ਪ੍ਰਾਪਤ ਕੀਤੇ ਜਾਂਦੇ । ਇਥੋਂ ਜਿਹੇ ਬਿਖੜੇ ਸਮੇਂ ਬਹੁਤ ਸਾਰੇ ਗੁਰੂ ਦੇ ਨਾਮ ਲੇਵਿਆਂ ਨੇ ਲੰਮੇ ਕੇਸ ਕਟਵਾ ਦਿਤੇ() ਦਾੜੀਆਂ ਕੁਤਰਵਾ ਲਈਆਂ ਤਾਂ ਜੁ ਉਹਨਾਂ ਨੂੰ ਸ਼ਕ ਵਿਚ ਫੜ ਦੇ ਕਤਲ ਨਾ ਕਰ ਦਿਤਾ ਜਾਏ । ਜਿਹੜੇ ਬਾਕੀ ਸਿੱਖ ਰਹਿ ਗਏ ਉਹ ਜੰਗਲਾਂ ਵਿਚ ਜਾ ਛੁਪੇ ਜਾਂ ਸਤਲੁਜ ਪਾਰ ਕਰ ਗਏ । ਪਹਿਲੇ ਕਾਲਮ ਦੀ ਬਾਕੀ ਖੂਹ ਨੂੰ ਸਾਫ ਕੀਤਾ ਤਦ ਉਸ ਵਿਚੋਂ ਅਨੇਕ ਮਨੁਖਾ ਖੋਪੜੀਆਂ ਨਿਕਲੀਆਂ ਸਨ ਜੋ ਇਸ ਗਲ ਦਾ ਸਬੂਤ ਹਨ ਕਿ ਉਹ ਖੂਹ ਵੀ ਸਿਖਾਂ ਦੀਆਂ ਖੋਪਰੀਆਂ ਨਾਲ ਪੂਰਿਆ ਗਿਆ ਸੀ । ਛੋਟੇ ਹੁੰਦਿਆਂ ਮੈਂ ਜਿਸ ਮੁਢਲੇ ਰੂਪ ਵਿਚ ਗੁਰਦਵਾਰਾ ਸ਼ਹੀਦ ਗੰਜ ਡਿਠਾ ਉਸ ਸ਼ਹੀਦ ਗੰਜ ਦੀ ਰੂਪ ਰੇਖਾ ਵਰਤਮਾਨ ਨਾਲੋਂ ਕੁਛ ਅਡਰੀ ਹੀ ਸੀ । ਸਮਾਧ ਭਾਈ ਤਾਰੂ ਸਿੰਘ ਸ਼ਹੀਦ ਸਮਾਧ ਸਰਦਾਰ ਧੰਨਾ ਸਿੰਘ ਮਲਵੀ ਅਤੇ ਮਸੀਤ ਪੁਰਾਣੇ ਮੁਗਲਈ ਜ਼ਮਾਨੇ ਦੀਆਂ ਇਮਾਰਤਾਂ ਦਾ ਨਮੂਨਾ ਸਨ । ਪਕੀਆਂ ਚੂਨੇ ਗਰ ਦੀਆਂ ਬਣੀਆਂ ਹੋਈਆਂ ਜਿਨਾਂ ਦਾ ਰੰਗ ਰੋਗਨ ਸੈਂਕੜੇ ਸਾਲ ਦੇ ਮਗਰੋਂ ਵੀ ਉਵੇਂ ਦਾ ਉਵੇਂ ਸੀ। ਸਮਾਧ ਭਾਈ ਤਾਰੂ ਸਿੰਘ ਦੇ ਅਹਾਤੇ ਵਿਚ ਚਪੇ ਛਪੇ ਉਤੇ ਉਹਨਾਂ ਸ਼ਹੀਦਾਂ ਦੀਆਂ ਨਿਕੀਆਂ ਨਿਕੀਆਂ ਸਮਾਧਾਂ ਸਨ, ਖਾਨ ਬਹਾਦਰ ਜ਼ਕਰੀਆ ਖਾਂ ਤੇ ਮੀਰ ਮਨੂੰ ਦੇ ਸਮੇਂ ਨਿਰਦੈਤਾ ਨਾਲ ਸ਼ਹੀਦ ਕੀਤੇ ਗਏ ਸਨ । ਇਹ ਉਹ ਅਸਥਾਨ ਹੈ ਜਿਥੋਂ ਸ਼ਹੀਦ ਭਾਈ ਤਾਰੂ ਸਿੰਘ ਦੀ ਖੋਪਰੀ ਉਤਰਵਾਈ ਗਈ ਸੀ । ਇਸ ਦਰਦ ਨਾਕ ਨਜ਼ਾਰੇ ਦੀ ਇਕ ਰੰਗੀਨ ਤਸਵੀਰ ਤੇ ਇਕ ਉਸ ਦੀ ਸੋਨੇ ਦੀ ਨਕਲ ਮਹੰਤ ਪਾਸ ਸ਼ਾਇਦ ਅਜੇ ਵੀ ਹੋਣਗੀਆਂ । ਕਿਹਾ ਜਾਂਦਾ ਹੈ` ਏਥੇ ਸਿਖਾਂ ਦੇ ਸਿਰਾਂ ਦੇ ਮੁਨਾਰੇ ਬਣਾਕੇ ਅੰਦਰ ਢੇਰ ਲਾਇਆ ਜਾਦਾਂ ਸੀ ਕਿ ਕਿੰਨੇ ਸਿਖ ਖਤਮ ਕੀਤੇ ਗਏ ਹਨ ਅਨੁਵਾਦਕ I ਗੁਰੂ ਗੋਬਿੰਦ ਸਿੰਘ ਦੇ ਇਹ ਸਿਦਕੀ ਸਿਖ ਨੋ ਆਖਿਆ –ਕੇਸਾਂ, ਸਵਾਸਾਂ ਤੇ ਸਿਰ ਦਾ ਆਪੋ ਵਿਚ ਅਛੂਟ ਸੰਬੰਧ ਹੈ ਸਿਰ ਦਾ ਸੰਬੰਧ ਜੀਵਨ ਨਾਲ ਹੈ ਤੇ ਮੈਂ ਬੜੀ ਖੁਸ਼ੀ ਨਾਲ ਆਪਣੀ ਜ਼ਿੰਦਗੀ ਦੇਣ ਲਈ ਤਿਆਰ ਹਾਂ ।” ()ਪੁਸਤਕ ਦੇ ਲੇਖਕ : ਸਹਿਬ ਨੇ ਏਥੇ ਭੁਲੇਖਾ ਖਾਧਾ ਹੈ । ਸਾਰੇ ਇਤਿਹਾਸ ਇਸ ਗੱਲ ਦੀ ਹਾਮੀ ਭਰਦੇ ਹਨਕ ਮੁਗਲ ਰਾਜ ਸਮੇਂ ਕਿਸੇ ਸਿਖ ਨੇ ਵੀ ਕੇਸ ਕਤਲ ਕਰਵਾਉਣਾ ਜਾਂ ਦਾੜੀ ਕਤਰਵਾਉਣਾ ਪਰਵਾਨ ਨ ਕੀਤਾ ਸਗੋਂ ਇਸ ਦੀ ਬਜਾਇ ਖੁਸ਼ੀ ਖੁਸ਼ੀ ਜਾਨਾਂ ਵਾਰ ਦਿਤੀਆਂ । ਭਾਈ ਤਾਰੂ ਸਿੰਘ, ਭਾਈ ਮਨੀ Sri Satguru Jagjit Singh Ji eLibrary Namdhari Elibrary@gmail.com