ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/229

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਵੇਗਾ | ਨਾਦਰ ਸ਼ਾਹ ਨੇ ਮਾਤਾ ਨੂੰ ਪੁਛਿਆ ਕਿ ਉਸ ਨੂੰ ਸਚ ਮੁਚ ਇਸ ਗਲ ਦਾ ਨਿਸਚਾ ਹੈ? ਉਸ ਦੀ ਮਾਤਾ ਨੇ ਉਤਰ ਦਿਤਾ ਹਾਂ ਮੈਨੂੰ ਪੂਰਾ ਪੂਰਾ ਨਿਸਚਾ ਹੈ । ਇਸ ਤੇ ਨਾਦਰ ਸ਼ਾਹ ਮੁਸਕਰਾਇਆ ਅਤੇ ਬੋਲਿਆ-'ਜੇ ਮੈਂ ਕਿਤੇ ਬਿਰਧ ਤੀਵੀਂ ਹੁੰਦਾ ਤਦ ਸ਼ਇਦ ਮੈਂ ਵੀ ਇਉਂ ਹੀ ਸੋਚਦਾ’ ਫੇਰ ਉਸ ਨੇ ਅਪਣੀ ਮਾਤਾ ਨੂੰ ਆਖਿਆ ਕਿ ਉਹ ਰਾਜਸੀ ਮਾਮਲਿਆਂ ਵਿਚ ਆਪਣਾ ਸਿਰ ਨਾ ਖਪਾਵੇ । ਉਸ ਦੀ ਸ਼ਾਦੀ ਸ਼ਾਹ ਤਹਿਮਾਸਪ ਦੀ ਭੂਆ ਨਾਲ ਹੋਈ ਜੋ ਸ਼ਾਹ ਸੁਲਤਾਨ ਹੁਸੈਨ ਦੀ ਛੋਟੀ ਭੈਣ ਸੀ । ਇਸ ਦੇ ਪੇਟੋਂ ਇਕ ਲੜਕੀ ਉਤਪਨ ਹੋਈ। ਉਸ ਦੀਆਂ ਰਖੇਲੀਆਂ ਦੇ ਵੀ ਕਈ ਛੋਟੇ ਛੋਟੇ ਬੱਚੇ ਹਨ । ਦੋ ਬੱਚੇ ਉਸ ਤੀਵੀਂ ਦੇ ਪਟੋਂ ਹਨ ਜਿਸ ਨਾਲ ਉਸ ਨੇ ਗੁੰਮਨਾਮੀ ਵਿਚ ਸ਼ਾਦੀ ਕੀਤੀ ਸੀ । ਸਭ ਤੋਂ ਵੱਡਾ ਰਜ਼ਾਕੁਲੀ ਇਸ ਸਮੇਂ ੨੫ ਬਰਸ ਦੀ ਆਯੂ ਦਾ ਸੀ । ਉਸ ਨੂੰ ਮੁਢ ਤੋਂ ਜੰਗੀ ਦੇ ਦਰਜੇ ਤੋਂ ਸਿਖਿਆ ਦਿਤੀ ਗਈ ਸੀ । ਫ਼ੌਜ ਵਿਚ ਇਕ ਮਾਤਹਿਤ ਅਫਸਰ ਤਰਕੀ ਕਰਕੇ ਉਹ ਜਰਨੈਲ ਦੀ ਪਦਵੀ ਤੀਕ ਅਪੜ ਕੇ ਈਰਾਨ ਦਾ ਵਾਇਸਰਾਏ ਉਦੋਂ ਨਿਯਤ ਹੋਇਆ ਜਦ ਉਸ ਦਾ ਪਿਤਾ ਇਕ ਮੁਹਿੰਮ ਨਾਲ ਹਿੰਦੁਸਤਾਨ ਗਿਆ ਸੀ । ਦੂਜਾ ਬੇਟਾ ਨਰੂਲਾ ਮਿਰਜ਼ਾ ਜਿਸਦੀ ਆਯੂ ਲਗ ਪਗ ੨੧ ਸਾਲ ਹੈ। ਮਸ਼ਹੂਦ ਤੇ ਖੁਰਾਸਾਨ ਸੂਬੇ ਦਾ ਨਾਂਮ ਮਾਤਰ ਗਵਰਨਰ ਹੈ ਕਿਉਂਕਿ ਉਸ ਦੇ ਨਾਮ ਉਪਰ ਇਕ ਹੋਰ ਆਦਮੀ ਸਾਰਾ ਰਾਜ ਕਾਜ ਸੰਭਾਲਦਾ ਹੈ । ਉਸ ਦਾ ਸਭ ਤੋਂ ਵੱਡਾ ਬੇਟਾ ਲੈਫਟੀਨੈਂਟ ਬਣਿਆ ਤਦ ਉਸ ਨੂੰ ਗੁਜ਼ਾਰੇ ਲਈ ਉਸੇ ਰੈਂਕ ਦੀ ਤਨਖਾਹ ਮਿਲਦੀ ਸੀ ਅਤੇ ਬਾਹਰ ਅੰਦਰ ਜਾਣ ਸਮੇਂ ਵੀ ਉਸ ਨੂੰ ਉਹ ਅਲਾਉਂਸ ਮਿਲਦੇ ਸਨ ਜਿਸਦਾ ਉਹ ਹਕਦਾਰ ਸੀ। ਉਸ ਦਾ ਪਿਤਾ ਉਸ ਨਾਲ ਵੀ ਉਦੋਂ ਵਰਤਾ ਕਰਦਾ ਜੋ ਉਸ ਪਦਵੀ ਦੇ ਦੂਜੇ ਕਰਮਚਾਰੀਆਂ ਨਾਲ ਕਰਦਾ ਸੀ। ਉਸ ਨੇ ਉਸ ਨੂੰ ਉਹਨਾਂ ਨਾਲ ਸੰਬੰਧ ਕਾਇਮ ਕਰਨ ਦੀ ਆਗਿਆ ਦੇ ਰਖੀ ਸੀ ਤਾਂ ਜੁ ਉਹ ਸਮਝ ਰਖੇਂ ਕਿ ਜੋ ਉਸਨੇ ਕੋਈ ਕਸੂਤ ਕੀਤਾ ਤਦ ਉਸਨੂੰ ਦੂਜੇ ਕਰ ਮਚਾਰੀਆਂ ਵਾਂਗ ਹੀ ਕਰੜੀ ਸਜ਼ਾ ਮਿਲੇਗੀ । ਜਦ ਉਸ ਨੇ ਆਪਣੇ ਫ਼ਰਜ਼ ਦੀ ਪੂਰਤੀ ਤੇ ਯੋਗਤਾ ਦਾ ਸਬੂਤ ਦਿਤਾ ਤਦ ਉਸ ਨੂੰ ਨ ਕੇਵਲ ਤਰੱਕੀ ਹੀ ਦਿਤੀ ਸਗੋਂ ਉਸ ਨਾਲ ਪਿਤਰੀ ਸਨੇਹ ਵਿਚ ਵੀ ਵਾਧਾ ਕਰ ਦਿਤਾ । ਨਾਦਰ ਸ਼ਾਹ ਦੀਆਂ ਵਸ਼ੇਸ਼ ਯੋਗਤਾਵਾਂ ਤੇ ਗੁਣਾਂ ਵਿਚ ਉਸ ਦੀ ਸਮਰਣ ਸ਼ਕਤੀ ਵੀ ਘਟ ਮਹੱਤਵ ਨਹੀਂ ਸੀ ਰਖਦੀ । ਉਹ ਬਹੁਤ ਘਟ ਆਖਦਾ ਜਾਂ ਕਰਦਾ ਪਰ ਜੋ ਕੁਛ ਕਹਿੰਦਾ ਜਾਂ ਕਰਦਾ ਉਹ ਸਭ ਉਸ ਨੂੰ ਚੇਤੇ ਹੁੰਦਾ ਸੀ । ਆਪਣੀ ੨੩੭ ਅਣਗਿਣਤ ਫ਼ੌਜ ਵਿਚਲੇ ਵਡੇ ਵਡੇ ਕਰਮਚਾਰੀਆਂ ਦੇ ਨਾਮ ਉਸ ਨੂੰ ਜ਼ਬਾਨੀ ਯਾਦ ਸਨ। ਤੇ ਉਹਨਾਂ ਨੂੰ ਉਹ ਨਾਮ ਲੈ ਕੇ ਹੀ ਬੁਲਾਉਂਦਾ ਸੀ । ਪ੍ਰਾਈਵੇਟ ਜਵਾਨਾਂ ਤੋਂ ਵੀ ਵਾਕਫ ਸੀ ਜਿਨਾਂ ਨੇ ਉਹਦੇ ਮਾਤਹਿਤ ਕਦੇ ਸੇਵਾ ਕੀਤੀ ਹੋਵੇ ਜਾਂ ਜਿਨਾਂ ਨੂੰ ਉਸ ਨੇ ਕਦੇ ਇਨਾਮ ਜਾਂ ਸਜ਼ਾ ਦਿਤੀ ਹੋਵੇ । ਮੈਨੂੰ ਦਸਿਆ ਗਿਆ ਹੈ ਕਿ ਰਣ ਤੱਤੇ ਵਿਚ ਵੀ ਉਹ ਚਕਰਤ ਕਰਨ ਵਾਲੀਆਂ ਗਲਾਂ ਕਰਦਾ ਸੀ । ਉਹ ਦੋਵਾਂ ਪਾਸਿਆਂ ਦੀ ਫ਼ੌਜ ਨੂੰ ਵੇਖਕੇ ਝਟ ਫੈਸਲਾ ਕਰ ਲੈਂਦਾ ਸੀ ਕਿ ਆਪਣੀ ਫ਼ੌਜ ਨੂੰ ਕਿਸ ਕਿਸਮ ਦੀ ਤੇ ਕਿਵੇਂ ਸਹਾਇਤਾ ਪੁਚਾਈ ਜਾਏ । ਇਸਦੇ ਮਗਰੋਂ ਉਹ ਆਪਣੀ ਵਿਉਂਤ ਉਤੇ ਤੁਰਤ ਵਰਤੋਂ ਸ਼ੁਰੂ ਕਰ ਦੇਂਦਾ ਸੀ । ਜੇ ਉਸਦਾ ਕੋਈ ਜਰਨੈਲ, ਜਦ ਤੀਕ ਕਿ ਉਹ ਉਕਾ ਹੀ ਮਜ਼ਬੂਰ ਨ ਹੋ ਜਾਏ ਮੈਦਾਨ ਜੰਗ ਵਿਚ ਜ਼ਰਾ ਵੀ ਪਿਛੇ ਹਟਦਾ ਤਦ ਉਹ ਆਪ ਘੋੜੇ ਉਤੇ ਓਥੇ ਅਪੜਦਾ ਉਸ ਜੰਗੀ ਕੁਹਾੜੇ ਨਾਲ (ਜੋ ਉਹ ਸਦਾ . ਆਪਣੇ ਹਥ ਵਿਚ ਫੜੀ ਰਖਦਾ) ਉਸ ਨੂੰ ਕਤਲ ਕਰ ਦੇਂਦਾ ਅਤੇ ਉਸਦੇ ਮਾਤਹਿਤ ਨੂੰ ਉਸਦੀ ਕਮਾਨ ਸਪੁਰਦ ਕਰ ਦੇਂਦਾ ! ਸਭ ਜੰਗਾਂ, ਯੁਧਾਂ ਲੜਾਈਆਂ ਜਾਂ ਘੇਰਿਆਂ ਵਿਚ, ਜਿਨ੍ਹਾਂ ਵਿਚ ਉਹ ਸ਼ਾਮਲ ਹੋਇਆ (ਭਾਵੇਂ ਉਹ ਆਪਣੀ ਫੌਜ ਦੇ ਮੂਹਰੇ ਹੋਕੇ ਹਮਲਾ ਕਰਦਾ ਸੀ, ਇਸ ਦੇ ਬਾਵਜੂਦ) ਉਸ ਨੂੰ ਛੋਟੀ ਤੋਂ ਛੋਟੀ ਝਰੀਟ ਵੀ ਨਹੀਂ ਸੀ ਆਈ . ਹਾਲਾਂਕਿ ਕਈ ਉਹ ਘੋੜੇ ਜਿਨ੍ਹਾਂ ਉਤੇ ਉਹ ਸਵਾਰ ਹੁੰਦਾ ਸੀ । ਮਾਰੇ ਗਏ ਤੇ ਉਸ ਦਾ ਜ਼ਿਰਾ ਬਕਤਰ ਛੇਕੋ ਛੇਕ ਹੋ ਚੁਕਾ ਸੀ ! ਇਕ ਹੋਰ ਅਖੀਂ ਡਿਠਾ ਗਵਾਹ ਜਿਸ ਨੇ ਨਾਦਰ ਸ਼ਾਹ ਨੂੰ ਪਿਛੋਂ ਡਿਠਾ ਉਸ ਦੀ ਉਮਰ ਤੇ ਰੂਪ ਰੇਖਾ ਬਾਰੇ ਇਓਂ ਲਿਖਦਾ ਹੈ । ਚਿਹਰੇ ਤੋਂ, ਡੌਲਿਆਂ ਦੀ ਸ਼ਕਤੀ ਤੋਂ ਅਤੇ ਜ਼ਬਰਦਸਤ ਦਿਮਾਗੀ ਨੁਕਤੇ ਤੋਂ ਉਹ ਪੰਜਾਹ ਸਾਲ ਦੀ ਆਯੂ ਤੋਂ ਾ ਅਧਿਕ ਉਮਰ ਦਾ ਦਖਾਈ ਨਹੀਂ ਸੀ ਦੇਂਦਾ ਪਰ ਉਸ ਦੀ ਮੌਤ ਸਮੇਂ ਉਹ ਲਗਭਗ 90 ਸਾਲ ਦਾ ਸੀ ਕਿਉਂਕਿ ਉਹੋ ਵਿਯਕਤੀ ਅਗੋਂ ਚਲ ਕੇ ਦਸਦਾ ਹੈ । ਉਸ ਦੀ ਦਾੜ੍ਹੀ ਬਿਲਕੁਲ ਚਿੱਟੀ ਸੀ, ਜਿਸ ਨੂੰ ਉਹ ਖਜ਼ਾਬ ਨਾਲ ਹਫਤੇ ਵਿਚ ਦੋ ਵਾਰੀ ਕਾਲੀ ਰੰਗਣ ਦਾ ਆਦੀ ਸੀ । ਉਸ ਦੀਆਂ ਸਭ ਦਾੜ੍ਹਾਂ ਨਿਕਲ ਚੁਕੀਆਂ ਸਨ । ਇਸ ਲਈ ਉਹ ਐਸੀ ਖੁਰਾਕ ਕਦੇ ਕਦਾਈ ਹੀ ਖਾਂਦਾ ਸੀ ਜਿਸ ਨੂੰ ਚਬਾਉਣ ਦੀ ਲੋੜ ਨਾ ਪੈਂਦੀ ਜੇ ਇਹੋ ਜਿਹੀ ਖ਼ੁਰਾਕ ਖਾਣੀ ਹੀ ਪੈ ਜਾਂਦੀ ਤਦ ਉਹ ਉਸ ਨੂੰ ਸਬੂਤ ਹੀ ਲੰਘਾ ਲੈਂਦਾ । ਉਸ ਦੇ ਸਾਹਮਣੇ ਦੇ ਦੰਦ ਪੱਕੇ ਤੋਂ ਮਜ਼ਬੂਤ ਉਸ ਦੇ ਸਿਰ ਵਿਚ ਗਡੇ ਹੋਏ ਸਨ ।” ਮੈਮਾਇਰਜ਼ ਆਫ ਖਵਾਜਾ ਅਬਦੁਲ ਕਰੀਮ । Sri Satguru Jagjit Singh Ji eLibrary Namdhari Elibrary@gmail.com