ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/225

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩) ਕੀਤਾ । ਇਹਨਾਂ ਨੂੰ ਨਾਦਰ ਨੇ ਇਹ ਹੁਕਮ ਦਿਤਾ ਕਿ ਉਹ ਜਾ ਕੇ ਈਰਾਨ ਦੇ ਖਜ਼ਾਨੇ ਲਈ ਇਕ ਕਰੋੜ ਰੁਪਇਆ ਪੰਜਾਬ ਵਿਚੋਂ ਇਕੱਠਾ ਕਰਨ । ਸ਼ਾਹੀ ਪ੍ਰਤੀਨਿਧਾਂ ਨੇ ਨਵਾਬ ਨਾਲ ਸ਼ਾਲਾਮਾਰ ਬਾਗ ਵਿਚ ਮੁਲਾ- ਕਾਤ ਕੀਤੀ ਨਵਾਬ ਨੇ ਉਸਦਾ ਯਥਾ ਯੋਗ ਸਨੁਮਾਨ ਕੀਤਾ ਇਸ ਦੇ ਮਗਰੋਂ ਜ਼ਕਰੀਆ ਖਾਨ ਨੇ ਸ਼ਹਿਰ ਵਿਚ ਵਾਪਸ ਆ ਕੇ ਸਭ ਵਡੇ ਵਡੇ ਤੇ ਸਿਰਕਢ ਸ਼ਹਿਰੀਆਂ, ਸੌਦਾਗਰਾਂ, ਸ਼ਾਹੂਕਾਰਾਂ, ਅਤੇ ਧਨਵਾਨ ਲੋਕਾਂ ਦੀ ਇਕਤਰਤਾ ਬੁਲਾਈ ਅਤੇ ਉਹਨਾਂ ਨੂੰ ਦਸਿਆ ਕਿ ਸ਼ਾਹ ਚਾਹੁੰਦਾ ਹੈ ਕਿ ਲਾਹੌਰ ਨੂੰ ਤਬਾਹੀ ਤੋ ਬਰਬਾਦੀ ਤੋਂ ਬਚਾਇਆ ਜਾਏ । ਇਸ ੇ ਇਕ ਕਰੌੜ ਰੁਪਇਆ ਜਮਾ ਕੀਤਾ ਗਿਆ। ਸ਼ਾਹੀ ਕਾਸਦ ਇਹ ਰਕਮ ਲੈ ਕੇ ਰਵਾਨਾ ਹੋ ਗਿਆ ਅਤੇ ਨਾਦਰ ਸ਼ਹ ਦੀ ਵਡੀ ਫੌਜ ਨਾਲ ਜਾਂ ਸ਼ਾਮਲ ਹੋਇਆ ਜੋ ਇਸ ਵੇਲੇ ਤੀਕ ਆਪਣਾ ਕੂਚਾਂ ਜਾਰੀ ਕਰ ਚੁਕੀ ਸੀ । ਵਾਪਸੀ ਸਮੇਂ ਚਨਾਬ ਦੇ ਕਿਨਾਰੇ ਈਰਾਨੀ ਕੈਂਪ ਕਿਉਂਕਿ ਦਿਲੀ ਨੂੰ ਮਾਰਚ : ਸਮੇਂ ਲਾਹੌਰ ਵੀ ਸੜਕ ਦੇ ਨਾਲ ਲਗਦਾ ਸਾਰਾ ਦੇਸ਼ ਈਰਾਨੀ ਫੌਜ ਨੇ ਬਰਬਾਦ ਕਰ ਦਿਤਾ ਸੀ । ਇਸ ਲਈ ਨਾਦਰ ਸ਼ਾਹ ਨੇ ਹੁਣ ਸਿਆਲ ਕੋਟ ਦੇ ਰਸਤੇ ਕੂਚ ਬੋਲਿਆ। ੯ ਬੀ ਉਲ ਅਵਲ (ਮਈ ੧੭੩੯ ਈ:) ਉਸ ਦਾ ਕੈਂਪ ਦਰਿਆ ਚਨਾਬ ਦੇ ਕਿਨਾਰੇ ਕਾਲੂਵਾਲ ਪੁਜਾ | ਨਾਦਰੀ ਲਸ਼ਕਰ ਦੇ ਪੂਜਣ ਤੋਂ ਇਕ ਰਾਤ ਪਹਿਲੇ ਬਾਰਸ਼ ਦੇ ਜਾਣ ਨਾਲ ਬੜੀਆਂ ਦਾ ਪੁਲ ਟੁਟ ਗਿਆ । ਨਾਦਰੀ ਫੌਜ ਨੇ ਪਿੰਡ ਅਖਨੂਰ ਦੇ ਪਾਸ ਇਕ ਤੰਗ ਥਾਂ ਵੇਖਕੇ ਉਥੇ ਫੌਲਾਦੀ ਜੰਜੀਰ ਦਾ ਛੋਟਾ ਜਿਹਾ ਪੁਲ ਬਣਾ ਲਿਆ ! ੧੪ ਤਰੀਕ ਨੂੰ ਕਾਲੂਵਾਲ ਦਾ ਈਰਾਨੀ ਕੈਂਪ ਪੁੱਟਿਆ ਗਿਆ ਅਤੇ ਫੌਜਾਂ ਨੇ ਅਖਨੂਰ ਵਾਲੇ ਬਣੇ ਪੁਲ ਰਾਹੀਂ ਦਰਿਆ ਪਾਰ ਕਰਨਾ ਸ਼ੁਰੂ ਕੀਤਾ । ਅਜੇ ਨਾਦਰ ਦੀ ਫੌਜ ਦਾ ਇਕ ਿਸਾ ਹੀ ਪੁਲ ਤੋਂ ਪਾਰ ਹੋਇਆ ਸੀ ਕਿ ੇਜ਼ ਬਹ ਓ ਨਾਲ ਪੁਲ ਰੁੜ੍ਹ ਗਿਆ ਜਿਸ ਕਰਕੇ ਦੋ ਹਜ਼ਾਰ ਕਜਲ ਬਾਸ਼ੀ ਦਰਿਆ ਵਿਚ ਡੁਬ ੋਏ। ਮਾਹ ਨੇ ਜ਼ਕਰੀਆ ਖਾਨ ਨੂੰ ਦਿਤੇ ਹੋਏ ਤਾਕਤਵਰ ਹਥੀ ‘ਮਹਾ ਸੁੰਦਰ ੳ ਸਵਾਰ ਹੋ ਕੇ ਪਤਨ ਦੀ ਢੂੰਡ ਕੀਤੀ ਪਰ ਕੋਈ ਲਾਂਘਾ ਨ ਮਿਲਣ ਕਰਕੇ ਇਹੋ ਫੈਸਲਾ ਕੀਤਾ ਗਿਆ ਕਿ ਫੌਜ ਬੇੜੀਆਂ ਰਾਹੀਂ ਦਰਿਆ ਪਾਰ ਕਰੇ । ਜਦ ਸਾਰੀ ਫੌਜ ਤੇ ਫੌਜ ਦਾ ਸਾਮਾਨ ਦਰਿਆ ਦੇ ਪਾਰ ਹੋ ਗਿਆ ਤਦ ਜ਼ਕਰੀਆ ਖਾਨ ਨੂੰ, ਜੋ ਸ਼ਾਹੀ ਕੈਂਪ ਦੇ ਨਾਲ ਸੀ ਵਾਪਸ ਮੁੜ ਜਾਣ ਦੀ ਆਗਿਆ ਦਿਤੀ ਗਈ। ਪੰਜਾਬ ਦੇ ਕੁਛ ਇਲਾਕੇ ਉਤੇ ਕਬਜ਼ਾ ਗੁਜਰਾਤ, ਸਿਆਲਕੋਟ, ਪਸਰੂਰ ਮੁਲਤਾਨ ਦੇ ਦਾ ਯਾਰ ਖਾਨ ਅਬਾਸੀ ਦੇ ਕੁਛ ਇਲਾਕੇ ਜ਼ਕਰੀਆ ਖਾਨ ਦੇ ਹਵਾਲੇ ਇਸ ਸ਼ਰਤ ਉ ਕੀਤੇ ਗਏ ਕਿ ਉਹ ੨੦ ਲੱਖ ਰੁਪਇਆ ਮਾਲੀਆ ਹਰ ਸਾਲ ਈਰਾਨੀ ਖਜ਼ਾਨੇ ਵਿਚ ਦਾਖਲ ਕਰੇ । ਈਰਾਨੀ ਸਿਪਾਹੀਆਂ ਦੀ ਢੂੰਡ ਦਾ ਹੁਕਮ ਚਨਾਬ ਦੇ ਅਸਥਾਨ ਉਤੇ ਸ਼ਾਹ ਈਰਾਨ ਨੇ ਅਬੁਲ ਹੁਸੈਨ ਬੇਗ, ਯਾਕਾਹ ਬਾਸ਼ੀ ਨੂੰ ਹੁਕਮ ਦਿਤਾ ਕਿ ਭਰੋਸੇ ਯੋਗ ਹਾਕਮਾਂ ਨੂੰ ਕਿਸ਼ਤੀ ਵਿਚ ਬਠਾ ਕੇ ਉਹਨਾਂ ਦੇ ਜ਼ਿੰਮੇ ਇਹ ਕੰਮ ਲਾਇਆ ਜਾਏ ਕਿ ਉਹ ਸਭ ਆਦਮੀਆਂ ਦੀ ਪੜਤਾਲ ਕਰਕੇ ਉਹਨਾਂ ਨੂੰ ਦਰਿਆ ਪਾਰ ਕਰਨ ਦੇਣ । ਉਹਨਾਂ ਪਾਸ ਜੋ ਵੀ ਕੀਮਤੀ ਸ਼ੋ ਹੋਵੇ ਉਹ ਸਭ ਉਹਨਾਂ ਪਾਸੋਂ ਪਰਾਪਤ ਕਰਕੇ ਸ਼ਾਹੀ ਖਜ਼ਾਨੇ ਵਿਚ ਜਮਾ ਕਰਾਈ ਜਾਏ। ਇਹ ਹੁਕਮ ਸੁਣਦੇ ਸਾਰ ਬਹੁਤ ਸਾਰੇ ਸਿਪਾਹੀਆਂ ਨੇ ਆਪਣੇ ਆਪ ਹੀ ਜੋ ਜੋ ਜ਼ਵਰ ਫਰੇਜ਼ਰ ਜਾਂ ਜਵਾਹਰਾਤ ਉਹਨਾਂ ਪਾਸ ਸਨ ਸਰਕਾਰੀ ਕਰਮਚਾਰੀਆਂ ਦੇ ਹਵਾਲੇ ਕਰ ਦਿਖੇ । ਬਾਦਸ਼ਾਹ ਨੇ ਉਹਨਾਂ ਨੂੰ ਚੋਖਾ ਇਨਾਮ ਦਿੱਤਾ। ਜਿਨ੍ਹਾਂ ਲੋਕਾਂ ਨੇ ਲੁੱਟ ਦਾ ਮਾਲ ਆਪਣੇ ਅਸਬਾਬ ਤੇ ਘੋੜਿਆਂ ਖਚਰਾਂ `ਤੇ ਊਠਾਂ ਦੀਆਂ ਕਾਠੀਆਂ ਵਿਚ ਲੁਕਾ ਰਖਿਆ ਸੀਹਨਾਂ ਨੂੰ ਮਜਬੂਰ ਕਰ ਕੇ ਸਾਰਾ ਕਢਵਾ ਲਿਆ ਗਿਆ । ਕੁਛ ਲੋਕਾਂ ਨੇ ਕੀਮਤੀ ਚੀਜ਼ਾਂ ਧਰਤੀ ਵਿਚ ਲੁਕਾ ਦਿਤੀਆਂ ਸਨ । ਇਸ ਆਸ ਉਤੇ ਕਿ ਉਹ ਪਿਛੋਂ ਤੌੜੀ ਕਢ ਕੇ ਲੈ ਜਾਣਗੇ ਉਹ ਸਭ ਧਰਤੀ ਦੇ ਢਿਡ ਵਿਚ ਹੀ ਰਹਿ ਗਈਆਂ ਕਿਉਂਕਿ ਕਿਸੇ ਵੀ ਮਨੁੱਖ ਨੂੰ ਮੁੜ ਦਰਿਆ ਪਾਰ ਕਰਨ ਦੀ ਆਗਿਆ ਨਹੀਂ ਸੀ ਦਿਤੀ ਗਈ । ਕੁਛ ਲੋਕਾਂ ਨੇ ਆਪਣਾ ਮਾਲ ਗੁਸੇ ਵਿਚ ਆ ਕੇ ਦਰਿਆ ਵਿਚ ਸੂਟ ਪਾਇਆ । ਹਿੰਦੁਸਤਾਨੀ ਕੈਦੀਆਂ ਦੀ ਰਿਹਾਈ ਸ਼ਾਹ ਦੇ ਕੈਂਪ ਵਿਚ ਜਿਹੜੇ ਹਿੰਦੁਸਤਾਨੀ ਕੈਦੀ ਸਨ ਉਹ ਸਭ ਰਿਹਾ ਕਰ ਦਿਤੇ ਗਏ । ਉਹ ਕੈਦੀ ਜ਼ਕਰੀਆ ਖਾਨ ਦੇ ਹਵਾਲ ਕੀਤ ਗਏ ਤਾਂ ਜੁ ਉਹਨਾਂ ਨੂੰ ਆਪੋ ਆਪਣੇ ਇਲਾਕੇ ਵਿਚ ਪੁਚਾ ਦਿਤਾ ਜਾਏ । ย ਸ਼ਾਹ ਜਿਹਲਮ ਦੇ ਕਿਨਾਰੇ ਭਾਵੇਂ ਲਗਾਤਾਰ ਭਾਰੀ ਬਾਰਸ਼ ਹੋ ਰਹੀ ਸੀ ਫੇਰ ਵੀ ਸ਼ਾਹ ਤੇਜ਼ੀ ਨਾਲ ਕੂਚ ਕਰਦਾ ਹੋਇਆ ਦਰਿਆ ਜਿਹਲਮ ਦੇ ਕਿਨਾਰੇ ਜਾ ਪੁਜਾ। ਦਰਿਆ ਵਿਚ ਹੜ ਆਇਆ ਹੋਇਆ ਸੀ ਅਤ ਇਕਠ ਜਿਸ ਉੱਤੇ ਸੋਨੇ ਦੀਆਂ ਸਲਾਖਾਂ ਲਦੀਆਂ ਹੋਈਆਂ ਸਨ ਅਧਿਕ ਬੋਝ ਦੇ ਕਾਰਨ ਬੇੜੀਆਂ ਦੇ ਪੁਲ ਉਤੋਂ ਡਿਗ ਕੇ ਦਰਿਆ ਵਿਚ ਹੀ ਗਰਕ ਹੋ ਗਿਆ । ਈਰਾਨੀ ਬਾਦਸ਼ਾਹ ਨੇ ਇਥੋਂ ਹੰਮਦ ਸ਼ਾਹ ਦ ਤੋਪ ਖਾਣੇ ਨੂੰ ਵਾਪਸ ਮੋੜ ਦਿਤਾ ਅਤੇ ਤੋਪਚੀਆਂ ਨੂੰ ਸੋਨ ਦੀਆਂ ਉਹ ਸਲਾਖਾਂ ਇਨਾਮ ਵਜੋਂ ਦੇ ਗਿਆ ਜੋ ਦਰਿਆ ਵਿਚ ਡੁੱਬ ਗਈਆਂ ਸਨ । ਇਹਨਾਂ ਲੋਕਾਂ ਨੇ ਗੁਆਚੀ ਹੋਈ ਦੌਲਤ ਨੂੰ ਲਭਣ ਲਈ ਪੂਰਾ ਪੂਰਾ ਤਾਣ ਲਾਇਆ ਪਰ ਉਹਨਾਂ ਦੋ ਹਥ ਕੁਛ ਨਾ ਲਗਾ । ਸਾਰਾ ਸਮਾਂ ਤੇ ਸ਼ਕਤੀ ਵਿਅਰ ਬ ਗੁਵਾ ਕੇ ਉਹਨਾਂ ਦੇ ਹਥ ਇਕ ਪਿਤਲ ਦਾ ਬਰਤਨ ਤੇ ਲੋਟਾ ਹੀ ਆਇਆ । ਰਾਵਲਪਿੰਡੀ ਦੀਆਂ ਸਰਹਦਾਂ ਦੇ ਨਾਲ ਨਾਲ ਕੂਚ ਕਰਕੇ ਬਾਦਸ਼ਾਹ ਹਸਨ ਅਬਦਾਲ ਵਿਚਦੀ ਲੰਘਿਆ ਅਤੇ ਯੂਸਫ ਜ਼ਈ ਅਫਗਾਨਾਂ ਨੂੰ ਫਤਹ ਕਰਨ ਮਗਰੋਂ ਤੇਜ਼ੀ ਨਾਲ ਕੂਚ ਕਰਦਾ ਹੋਇਆ ਜਲਾਲ ਬਾਦ ਹੋ ਕੇ ੨੦ ਨਵੰਬਰ ੧੭੩੯ ਨੂੰ ਕਾਬਲ ਪਹੁੰਚ ਗਿਆ । ਸਿੰਧ ਵਲ ਕੂਚ ੧੭੩੯ ਈ: ਏਸੇ ਹੀ ਸਾਲ ਉਹ ਆਪਣੀਆਂ ਫੌਜਾਂ ਲੈ ਕੇ ਸਿੰਧ ਵਲ ਵਧਿਆ ਅਤੇ ਸਿੰਧ ਨੂੰ ਫਤਹ ਕਰਕੇ ਖੁਦਾ ਯਾਰ ਖਾਨ ਗਵਰਨਰ ਨੂੰ ਬੜੀ ਮੁਸੀਬਤ ਵਿਚ ਪਾਇਆ। ਲਾਹੌਰੀ ਵਾਇਸਰਾਏ ਜ਼ਕਰੀਆ ਖਾਨ ਨੂੰ ਸੱਦਾ ਸਿੰਧ ਵਿਚ ਹੀ ਉਸਨੇ ਲਾਹੌਰ ਦੇ ਗਵਰਨਰ ਨਵਾਬ ਜ਼ਕਰੀਆਂ ਖਾਨ ਨੂੰ ਸਦ ਭੇਜਿਆ ਤਾਂ ਜੁ ਉਹ ਬਲੋਚੀਆਂ ਵਿਰੁੱਧ ਮੁਹਿੰਮ ਵਿਚ ਉਸ ਦੀ ਸਹਾਇਤਾ ਕਰੇ। ਉਸ ਨੇ ਸਿੰਧ ਦ ਸ਼ਹਿਰ ਲਾੜਕ ਨਾ ਵਿਚ ਨਵੇਂ ਸਾਲ ਦਾ ਜਸ਼ਨ ਬੜੀ ਸ਼ਾਨ ਨਾਲ ਮਨਾਇਆ ਅਤੇ ਆਪਣੀ ਫੌਜ ਨੂੰ ਇਨਾਮ ਨਾਲ ਮਾਲਾ ਮਾਲ ਕੀਤਾ । Sri Satguru Jagjit Singh Ji eLibrary Namdhari Elibrary@gmail.com