(232) ਸਨ । ਇਹਨਾਂ ਤੋਂ ਛੁਟ ਹਾਥੀ, ਘੋੜੇ ਅਤੇ ਹਰ ਉਹ ਕੀਮਤੀ ਸਾਮਾਨ ਜੋ ਤੈਮੂਰ ਦੇ ਸ਼ਾਹੀ ਘਰਾਣੇ ਨਾਲ ਸੰਬੰਧ ਰਖਦਾ ਸੀ ਕਬਜ਼ੇ ਵਿਚ ਕਰ ਲਿਆ ਗਿਆ । ਸ਼ਹਿਰੀਆਂ ਪਾਸੋਂ ਖਰਾਜ ਇਸ ਦੇ ਮਗਰੋਂ ਸਰਦਾਰਾਂ ਅਤੇ ਧਨੀ ਸ਼ਹਿਰੀਆਂ ਦੀ ਵਾਰੀ ਆਈ ਜਿਨ੍ਹਾਂ ਨੂੰ ਉਸ ਨੇ ਚੰਗੀ ਤਰਾਂ ਲੁੱਟਿਆ । ਧਮਕੀਆਂ ਦੇ ਕੇ ਤਸੀਹੇ ਦੇ ਕੇ ਅਤੇ ਅਤਿਆਚਾਰ ਕਰ ਕੇ ਉਹਨਾਂ ਨੂੰ ਮਜ਼ਬੂਰ ਕੀਤਾ ਕਿ ਉਹ ਆਪਣੇ ਲੁਕਵੇਂ ਖਜਾਨੇ ਤੇ ਕੀਮਤੀ ਜ਼ੇਵਰ ਬਾਹਰ ਕਢਣ । ਇਸ ਦੇ ਮਗਰੋਂ ਸ਼ਹਿਰੀਆਂ ਉਤੇ ਤਾਵਾਨ ਲਾਇਆ ਭਿਆਨਕ ਤਸੀਹੇ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿਤੇ ਤੇ ਲੋਕਾਂ ਪਾਸੋਂ ਮਾਲ ਧਨ ਕਢਾਉਣ ਲਈ ਭਾਂਤ ਭ ਤ ਦ ਜ਼ੁਲਮ ਤੇ ਅਤਿਆਚਾਰ ਕੀਤੇ ਗਏ । ਇਹਨਾਂ ਤਸੀਹਾਂ 'ਤੇ ਜ਼ੁਲਮਾਂ ਨਾਲ ਬਹੁਤ ਸਾਰੇ ਵਸਨੀਕ ਮਰ ਗਏ ਜਦ ਕਿ ਬਹੁਤ ਸਾਰੇ ਅਣਖੀ ਲੋਕਾਂ ਨੇ ਜ਼ੁਲਮ, ਸ਼ਦਮ ੇ ਗਰੀਬੀ ਤੋਂ ਬਚਣ ਲਈ ਆਤਮ ਘਾਤ ਕਰ ਲਏ । ਲੋਕਾਂ ਦੀ ਨੀਂਦੇ ਤੇ ਆਰਾਮ ਹਰਾਮ ' ਹੋ ਗਏ । ਹਰ ਘਰ ਵਿਚੋਂ ਰੋਣ ਪਿਟਣ ਦੀ ਆਵਾਜ਼ ਸੁਣਾਈ ਦੇਂਦੀ ਸੀ। ਲੋਕ ਮੌਤ ਤੋਂ ਬਚਦੇ ਨਹੀਂ ਸਗੋਂ ਮੌਤ ਨੂੰ ਸਦਾ ਦਿੰਦੇ ਸਨ । ਧਨ ਦੌਲਤ ਜੋ ਨਾਦਰ ਲੈ ਗਿਆ ਸੂਬਿਆਂ ਦੇ ਗਵਰਨਰਾਂ ਪਾਸੋਂ ਵੀ ਭਾਰੀਆਂ ਭਾਰੀਆਂ ਰਕਮਾਂ ਵਸੂਲ ਕੀਤੀਆਂ ਗਈਆਂ । ਇਉਂ ਸਾਰਾ ਇਕੱਠਾ ਕੀਤਾ ਹੋਇਆ ਧਨ, ਜੋ ਨਾਦਰ ਇਥੋਂ ਲੈ ਗਿਆ ਇਤਿਹਾਸਕਾਰਾਂ ਦੇ ਕਥਨ ਅਨੁਸਾਰ ੮ ਅਤੇ ੩੦ ਕਰੋੜ (੮੦ ਲਖ ਪੌਂਡ ਅਤੇ ੩ ਕਰੋੜ ਪੌਂਡ) ਦੇ ਵਿਚਕਾਰ ਸੀ। ਹੀਰੇ, ਜਵਾਹਾਰਾਤ ਤੇ ਦੂਜਾ ਕੀਮਤੀ ਧਨ ਇਸ ਤੋਂ ਵਖਰਾ ਸੀ ਅਤੇ ਉਸ ਵਿਚ ਉਹ ਹਿਰ ਹੀਰਾ ਵੀ ਸ਼ਾਮਲ ਸੀ ਜੋ ਅਜ ਲ ਬ੍ਰਿਟਿਸ਼ ਤਾਜ ਦਾ ਸ਼ਿੰਗਾਰ ਹੈ । ਇਸ ਤੋਂ ਛੁਟ ਉਹ ਬਹੁਤ ਸਾਰੇ ਹਾਥੀ, ਘੋੜੇ, ਊਠ ਅਤੇ ਵਡਮੁਲਾ ਫਰਨੀਚਰ ਅਤੇ ਹੁਨਰਵੰਦ ਕਾਰੀਗਰ ਵੀ ਸੈਂਕੜਿਆਂ ਦੀ ਗਿਣਤੀ ਵਿਚ ਲੈ ਗਿਆ ! ਤੈਮੂਰ ਖਾਨਦਾਨ ਦੀ ਸ਼ਾਹਜ਼ਾਦੀ ਨਾਲ ਬੇਟੇ ਦੀ ਸ਼ਾਦੀ ਉਸ ਨੇ ਅਪਣੇ ਬੇਟੇ ਨਸਕੂਲਾਂ ਦੀ ਸ਼ਾਦੀ ਔਰੰਗਜ਼ੇਬ ਦੇ ਪੋਤੇ ਤੇ ਕਾਮ ਬਖਸ਼ ਦੇ ਪੁਤਰ ਅਜ਼ੀਜ਼ ਉਦ ਦੀਨ ਦੀ ਬੇਟੀ ਨਾਲ ਕਰ ਦਿਤੀ। ਸ਼ਾਹ ਦੀ ਆਪਣੀ ਤੀਬਰ ਇੱਛਾ ਸੀ ਕਿ ਖਾਨ ਦੌਰਾਨ ਦੇ ਭਾਈ ਮੁਜ਼ਫਰ ਦੀ ਅਤਿ ਸੁੰਦਰ ਬੇਟੀ ਨਾਲ ਸ਼ਾਦੀ ਕਰਕੇ ਉਸ ਨੂੰ ਮਲਕਾ ਬਣਾਵੇ ਪਰ ਉਸ ਦੀ ਇਕ ਪਤਨੀ ਨੇ ਜਿਸ ਨੂੰ ਉਸ ਦੇ ਸੁਭਾ ਉਤੇ ਕਾਬੂ ਪਾਉਣ ਦਾ ਹੁਨਰ ਆਉਂਦਾ ਸੀ । ਉਸ ਨੂੰ ਇਸ ਇਰਾਦੇ ਤੋਂ ਬਾਜ਼ ਰਖਿਆ ਨਾਦਰ ਸ਼ਾਹ ਨੇ ਹਿੰਦ ਵਿਚੋਂ ਜੋ ਧਨ ਖੜਿਆ ਫਰੇਜ਼ਰ ਨੇ ਉਸ ਦੀ ਇਕ ਲੰਮੇਰੀ ਫਹਿਰਿਸਤ ਦਿਤੀ ਹੈ । ਕਿਹਾ ਜਾਂਦਾ ਹੈ ਉਸ ਨੇ ਸ਼ਹਿਨਸ਼ਾਹ ਤੇ ਉਮਰਾ ਪਾਸੋਂ ਹੀਰੇ ਮੋਤੀ, ਖਜ਼ਾਨੇ, ਮਾਲ ਤੇ ਦੀ ਆਦਿ ਸ਼ਕਲ ਵਿਚ ੭੦ ਕਰੋੜ ਦਾ ਮਾਲ ਖੜਿਆ । ਉਸ ਦੇ ਅਫਸਰ ਤੇ ਸਿਪਾਹੀਆਂ ਨੇ ਵੀ ੧੦ ਕਰੋੜ ਦਾ ਸਾਮਾਨ ਨਾਲ ਖੜਿਆ ਅਤੇ ਹਿੰਦੁਸਤਾਨ ਵਿਚ ਫੌਜ ਉਪਰ ੨੦ ਕਰੋੜ ਰੁਪਏ ਖਰਚ ਕੀਤਾ । ਉਹਨਾਂ ਨੂੰ ਪਿਛਲੀ ਬਕਾਇਆ ਤਨਖਾਹ ਦੇਣ ਤੋਂ ਛੁਟ ਇਨਾਮ ਵੀ ਦਿਤਾ । ਜਾਂਦਾ ਹੋਇਆ ਉਹ ਆਪਣੇ ਨਾਲ ਇਕ ਹਜ਼ਾਰ ਹਾਥੀ ੭ ਹਜ਼ਾਰ ਘੋੜੇ, ੧੦ ਹਜ਼ਾਰ ਊਠ, ੧੦੦ ਹਿਜੜੇ, ੧੩੦ ਲਿਖਾਰੀ ੨੦੦ ਲੁਹਾਰ ੩੦੦ ਰਾਜ ਮਿਸਤਰੀ, ੧੦੦ ਪਥਰ ਘੜੇ ਅਤੇ ੨੦੦ ਤਰਖਾਣ ਵੀ ਲੈ ਗਿਆ। ਦਾਅਵਤਾਂ ਨਸਬੁਲਾ ਦੀ ਸ਼ਾਦੀ ਤੋਂ ਮਗਰੋਂ ਦਾ ਹਫਤਾ ਸਰਕਾਰੀ ਦਾਅਵਤਾਂ ਜ਼ਿਆਫਤਾਂ, ਨੁਮਾਇਸ਼ਾਂ, ਤਮਾਸ਼ਿਆਂ ਤੇ ਹੋਰ ਮਨ ਪ੍ਰਚਾਵਿਆਂ ਵਿਚ ਲੰਘਿਆ । ਇਸ ਅਵਸਰ ਉਤੇ ਜੰਗਲੀ ਜਾਨਵਰਾਂ ਦੀਆਂ ਲੜਾਈਆਂ ਵੀ ਕਰਾਈਆਂ ਗਈਆਂ । ਇਸ ਦ ਮਗਰੋਂ ਨ ਦਰ ਨੇ ਆਪਣੀਆਂ ਫੌਜਾਂ ਨੂੰ ਉਹਨਾਂ ਦੀ ਵਫਾਦਾਰੀ ਤੇ ਸਖਤ ਸੇਵਾ ਲਈ ਦਿਲ ਖੋਹਲ ਕ ਇਨਾਮ ਵੰਡੇ । ਹਰ ਸਿਪਾਹੀ ਨੂੰ ੧੨ ਪੌਂਡ ਤੋਂ ਵਧੀਕ ਮੂਲ ਦੀਆਂ ਸੁਗਾਤਾਂ ਤੇ ਤੋਹਫੇ ਪਰਾਪਤ ਹੋਏ । ਮੁਹੰਮਦ ਸ਼ਾਹ ਦੀ ਬਹਾਲੀ ਨਾਦਰ ਦਾ ਸਭ ਤੋਂ ਾ ਅੰਤਲਾ ਕੰਮ ਇਹ ਸੀ ਕਿ ਉਸ ਨੇ ਸਭ ਉਮਰਾ ਤੇ ਰਾਜ ਦੇ ਸਰਦਾਰਾਂ ਦੀ ਇਕ ਇਕਤਰਤਾ ਬੁਲਾਈ ਜਿਸ ਵਿਚ ਉਸ ਨੇ ਸ਼ਾਹੀਤਾਜ ਮੁਹੰਮਦ ਸ਼ਾਹ ਦੇ ਸਿਰ ਉਤੇ ਆਪਣੇ ਹੱਥਾਂ ਨਾਲ ਧਰਿਆ ਅਤੇ ਉਸ ਨੂੰ ਆਸਰਾ ਦੇ ਕੇ ਉਹਦੇ ਵੱਡਿਆਂ ਦੇ ਤਖ਼ਤ ਉਤੇ ਬਿਠਾਇਆ । ਸਿੰਧ ਦੇ ਪੱਛਮ ਦਾ ਸਾਰਾ ਦੇਸ ਨਾਦਰ ਸ਼ਾਹ ਦੇ ਹਵਾਲੇ ਇਸ ਦੇ ਮਗਰੋਂ ਬਾਦਸ਼ਾਹ ਨਾਲ ਇਕ ਸੰਧੀ ਕੀਤੀ ਗਈ ਜਿਸ ਦੀ ਰੂ ਨਾਲ ਸਿੰਧ ਦੇ ਉੱਤਰ ਪੱਛਮ ਵਲ ਦਾ ਸਾਰਾ ਦੋਸ਼, ਸਿੰਧ ਅਤੇ ਠਦੇ ਸਮਤ ਸ਼ਾਹ ਈਰਾਨ ਦੇ ਹਵਾਲੇ ਕੀਤਾ ਗਿਆ । ਇਸ ਦੇ ਮਗਰੋਂ ਸ਼ਾਹ ਨੇ ਮੁਗਲ ਸ਼ਹਿਨਸ਼ਾਹ ਨੂੰ ਆਪਣੀ ਅਗਲੀ ਪਾਲਿਸੀ ਤੋਂ ਜਾਣੂ ਕੀਤਾ ਅਤੇ ਉਸ ਦੇ ਉਮਰਾ ਨੂੰ ਤਾੜਨਾ ਕੀਤੀ ਕਿ ਉਹ ਆਪਣੇ ਬਾਦਸ਼ਾਹ ਤ ਵਫਾਦਾਰ ਰਹਿਣ ਅਤੇ ਉਹਦੀ ਬਿਹਤ੍ਰੀ ਦਾ ਖਿਆਲ ਰਖਣ। ਵਿਜਈ ਦੀ ਵਤਨ ਵਿਚ ਵਾਪਸੀ ਉਹ ਕਾਰਰਵਾਈ ਕਰ ਚੁਕਣ ਮਗਰੋਂ ਸ਼ਾਹ ਈਰਾਨ ਦਿਲੀ ਤੋਂ ਆਪਣੇ ਦੇਸ਼ ਵਲ ਰਵਾਨਾ ਹੋਇਆ। ਆਪਣੇ ਸ਼ਾਹੀ ਮਾਲਕ ਦੀ ਰਿਹਾਇਸ਼ ਦੇ ਦਰਵਾਜੇ ਵਿਚ ਖੜ ਹੋ ਕੇ ਮੁੱਲਾ ਬਾਸ਼ੀ ਨੇ ਉਚੀ ਆਵਾਜ਼ ਨਾਲ ਇਹ ਐਲਾਨ ਕੀਤਾ :- “ਸਿਪਾਹੀਓ ! ਸ਼ਾਹਾਂ ਦੇ ਸ਼ਾਹ, ਸਖੀਆਂ ਦੇ ਸੁਲਤਾਨ, ਸਾਡੇ ਆਕਾ (ਮਾਲਕ) ਜਹਾਨ ਪਨਾਹ ਨੇ ਹਿੰਦੁਸਤਾਨ ਦਾ ਦੇਸ਼ ' ਫਤਹ ਿ ਕੀਤਾ ਅਤੇ ਇਸਨੂੰ ) ੜ ਵਾਪਸ ਮੋੜ ਦਿਤਾ। ਕਲ ਸਾਡੇ ਵਿਜਈ ਝੰਡੇ ਇਰਾਕ ਵਲ ਚਾਲੇ ਪਾਉਣਗੇ । ਸਭ ਲੋਕ ਤਿਆਰ ਹੋ ਜਾਓ।" ਰਾਜਧਾਨੀ ਛਡਣ ਤੋਂ ਪਹਿਲੇ ਸ਼ਾਹ ਨੂੰ ਹਾਜੀ ਛੱਡੀ ਫੌਲਾਦ ਖਾਨ ਕੋਤਵਾਲ ਨੂੰ ਹਕਮ ਦਿਤਾ ਕਿ ਇਸ ਗਲ ਦਾ ਖਾਸ ਖਿਆਲ ਰੱਖੋ ਕਿ ਕੋਈ ਵੀ ਈਰਾਨੀ ਬੰਦਾ ਕਿਸੇ ਹਾਲਤ ਵਿਚ ਵੀ ਸਾਡੇ ਮਗਰੋਂ ਏਥੇ ਨ ਰਹਿ ਜਾਏ । ਦਿੱਲੀ ਨੂੰ ਵੀ ਨਾਦਰ ਸ਼ਾਹ ਦੇ ਹਥੋਂ ਨਿਵਾਹ ਅਤੇ ਬੇਬੀ ਲੋਨ ਵਾਂਗ ਹੀ ਨੁਕਸਾਨ ਉਠਾਉਣਾ ਪਿਆ ਭਾਵੇਂ ਇਸ ਦੇ ਵਸਨੀਕਾਂ ਨੂੰ ਗੁਲਾਮ ਬਣਾ ਕੇ ਉਹ ਨਾਲ ਨਹੀਂ ਸੀ ਲੈ ਗਿਆ । ਪਿਛੋਂ ਸਿਬਲਤਾ ਤੋਂ ਜਾਗਣ ਅਤੇ ਮੁੜ ਕਾਰੋਬਾਰ ਸ਼ੁਰੂ ਕਰਨ ਵਿਚ ਦਿੱਲੀ ਨੂੰ ਕੁਛ ਨ ਕੁਛ ਸਮਾਂ ਲਗ ਹੀ ਗਿਆ ਲਾਹੌਰ ਪਾਸੋਂ ਤਾਵਾਨ ਦੀ ਵਸੂਲੀ ਦਿੱਲੀ ਤੋਂ ਰਵਾਨਗੀ ਦਾ ਸਮਾਂ ਨੇੜੇ ਪੁਜਣ ਤੇ ਨਾਦਰ ਸ਼ਾਹ ਨੇ ਆਪਣੇ ਵੀਰ ਨਵਾਬ ਅਬਦੁਲ ਬਾਲੀ ਖਾਨ ਤੇ ਹਦਾਇਤਉਲ ਨ ਪੁਤਰ ਆਜ਼ਾਦ ਉਦ ਦੌਲਾ ਨਵਾਬ ਜ਼ਕਰੀਆ ਖਾਨ ਨੂੰ ਲਾਹੌਰ ਰਵਾਨਾ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/224
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ